ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਜਾਣੋ ਕਿਹੜੇ ਖਿਡਾਰੀ ਹਨ ਦੋਹਾਂ ਟੀਮਾਂ ਵਿੱਚ ਜਿਨ੍ਹਾਂ 'ਤੇ ਨਜ਼ਰਾਂ ਰਹਿਣਗੀਆਂ
You’re viewing a text-only version of this website that uses less data. View the main version of the website including all images and videos.
ਭਾਰਤ-ਪਾਕ ਦਾ ਵਿਸ਼ਵ ਕੱਪ ਸਕੋਰ ਬਣਿਆ 7-0
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ਦੀ ਲਾਈਵ ਕਵਰੇਜ ਇੱਥੇ ਦੇਖੋ
ਲਾਈਵ ਕਵਰੇਜ
ਵਿਸ਼ਵ ਕੱਪ 2019: ਮੈਨਚੈਸਟਰ ’ਚ ਖੇਡੇ ਜਾ ਰਹੇ ਭਾਰਤ-ਪਾਕਿਸਤਾਨ ਦੇ ਵਿਸ਼ਵ ਕੱਪ ਮੁਕਾਬਲੇ ’ਚ ਪਾਕਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
ਜੀਂਦ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਮੈਂਬਰ ਯਜੁਵੇਂਦਰ ਚਾਹਲ ਦੇ ਘਰ ਬਾਹਰ ਤਿਰੰਗਾ ਝੰਡਾ ਲੈ ਕੇ ਪਹੁੰਚੇ ਬੱਚੇ
ਇੰਗਲੈਂਡ ਦੇ ਮੈਨਚੈਸਟਰ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਮੈਟ ਸ਼ੁਰੂ ਹੋਣ ਵਾਲਾ ਹੈ। ਸਟੇਡੀਅਮ ਦੇ ਬਾਹਰ ਪਹੁੰਚੇ ਕ੍ਰਿਕਟ ਫੈਨਸ ਕੀ ਕਹਿ ਰਹੇ ਹਨ?
ਮੈਚ ਤੋਂ ਪਹਿਲਾਂ ਕੁਝ ਨੌਜਵਾਨ ਜੀਂਦ ਵਿਖੇ ਕ੍ਰਿਕਟ ਖਿਡਾਰੀ ਯਜੁਵੇਂਦਰ ਚਹਲ ਦੇ ਘਰ ਪਹੁੰਚੇ ਤੇ ਭਾਰਤ ਦੀ ਜਿੱਤ ਲਈ ਸ਼ੁਭ ਕਾਮਨਾਵਾਂ ਦਿੱਤੀਆਂ
ਭਾਰਤ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਨਾਲ ਬੀਬੀਸੀ ਪੱਤਰਕਾਰ ਵਿਨਾਇਕ ਗਾਇਕਵਾੜ ਦੀ ਖ਼ਾਸ ਗੱਲਬਾਤ
ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਬੀਬੀਸੀ ਉਰਦੂ ਨਾਲ ਗੱਲਬਾਤ ਕਰਦਿਆਂ ਕਿਹਾ ਉਹ ਉਮੀਦ ਕਰ ਰਹੇ ਹਨ ਕਿ ਮੌਸਮ ਠੀਕ ਰਹੇ ਤਾਂਕਿ ਮੈਚ ਖੇਡਿਆ ਜਾ ਸਕੇ।
ਪੀਸੀਏ ਸਟੇਡੀਅਮ ਮੋਹਾਲੀ 'ਚ ਫਰਵਰੀ ਤੱਕ ਪਾਕ ਖਿਡਾਰੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਪਰ ਪੁਲਵਾਮਾ ਹਮਲੇ ਤੋਂ ਬਾਅਦ ਹਟਾ ਦਿੱਤੀਆਂ ਗਈਆਂ
ਰਿਪੋਰਟ- ਅਰਵਿੰਦ ਛਾਬੜਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟਵੀਟ ਕਰ ਕੇ ਪਾਕਿਸਤਾਨ ਦੀ ਟੀਮ ਨੂੰ ਕਿਹਾ ਕਿ ਪੂਰੇ ਦੇਸ ਦੀਆਂ ਦੁਆਵਾਂ ਉਨ੍ਹਾਂ ਨਾਲ ਹਨ। ਉਨ੍ਹਾਂ ਨੇ ਪਾਕਿਸਤਾਨ ਦੇ ਕੈਪਟਨ ਸਰਫਰਾਜ਼ ਨੂੰ ਪਹਿਲਾਂ ਬੈਟਿੰਗ ਕਰਨ ਦੀ ਸਲਾਹ ਵੀ ਦਿੱਤੀ
ਗੋਰਖਪੁਰ ਵਿੱਚ ਵੀ ਹਵਨ ਕੀਤਾ ਗਿਆ
ਕਈ ਥਾਂ 'ਤੇ ਲੋਕ ਭਾਰਤ ਦੀ ਜਿੱਤ ਲਈ ਪ੍ਰਾਰਥਨਾ ਵੀ ਕਰ ਰਹੇ ਹਨ
ਵਿਸ਼ਵ ਕੱਪ 2019 ਵਿੱਚ ਭਾਰਤ ਤੇ ਪਾਕਿਸਤਾਨ ਦੇ ਮੁਕਾਬਲੇ ਲਈ 7 ਲੱਖ ਲੋਕਾਂ ਨੇ ਟਿਕਟ ਲਈ ਅਪਲਾਈ ਕੀਤਾ ਸੀ। ਇਸ ਵਿੱਚੋਂ ਕਰੀਬ 20000 ਹੀ ਸਫਲ ਰਹੇ। ਬਾਕੀਆਂ ਲਈ ਮੈਨਚੈਸਟਰ ਵਿੱਚ ਇਹ ਹਨ ਇੰਤਜ਼ਾਮ
ਰਿਪੋਰਟ - ਵਿਨਾਇਕ ਗਾਇਕਵਾੜ
ਭਾਰਤ ਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਵਿਸ਼ਵ ਕੱਪ ਦਾ ਮੁਕਾਬਲਾ ਅੱਜ 3 ਵਜੇ ਇੰਗਲੈਂਡ ਦੇ ਮੈਨਚੈਸਟਰ ਵਿੱਚ ਸ਼ੁਰੂ ਹੋਵੇਗਾ। ਦੋਵੇਂ ਦੇਸਾਂ ਦੇ ਲੋਕਾਂ ਦੀਆਂ ਨਜ਼ਰਾਂ ਇਸ ਮੈਚ 'ਤੇ ਹਨ। ਕੀ ਭਾਰਤ 7ਵੀਂ ਵਾਰ ਵੀ ਪਾਕਿਸਤਾਨ ਨੂੰ ਹਰਾ ਪਾਏਗਾ ਜਾਂ ਇਸ ਵਾਰ ਪਾਕਿਸਤਾਨ ਦੀ ਟੀਮ ਭਾਰੂ ਰਹੇਗੀ?