You’re viewing a text-only version of this website that uses less data. View the main version of the website including all images and videos.
ਭਾਰਤ-ਪਾਕ ਦਾ ਵਿਸ਼ਵ ਕੱਪ ਸਕੋਰ ਬਣਿਆ 7-0
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ਦੀ ਲਾਈਵ ਕਵਰੇਜ ਇੱਥੇ ਦੇਖੋ
ਲਾਈਵ ਕਵਰੇਜ
ਕੀ ਭਾਰਤ ਦੇ ਮਿੱਥੇ 337 ਦੌੜਾਂ ਦੇ ਟੀਚੇ ਨੂੰ ਪਾਕਿਸਤਾਨ ਹਾਸਿਲ ਕਰ ਸਕੇਗਾ?
ਭਾਰਤ ਨੇ ਬਣਾਈਆਂ 336 ਦੌੜਾਂ, ਰੋਹਿਤ ਨੇ ਜੜਿਆ ਸੈਂਕੜਾ
ਜੇ ਭਾਰਤ ਤੇ ਪਾਕਿਸਤਾਨ ਦੀ ਇੱਕੋ ਟੀਮ ਹੁੰਦੀ?
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਟਵੀਟ ਕਰ ਕੇ ਦੱਸਿਆ ਸੀ ਕਿ ਜੇ ਭਾਰਤ ਤੇ ਪਾਕਿਸਤਾਨ ਦੀ ਇੱਕੋ ਟੀਮ ਹੁੰਦੀ ਤਾਂ ਉਹ ਇਤਿਹਾਸ ਤੇ ਵਰਤਮਾਨ ਦੇ ਖਿਡਾਰੀਆਂ ਨਾਲ ਸਜੀ ਇਹ ਟੀਮ ਬਣਾਉਂਦੇ:
- ਸਚਿਨ ਤੇਂਦੁਲਕਰ
- ਵੀਰੇਂਦਰ ਸਹਿਵਾਗ
- ਵਿਰਾਟ ਕੋਹਲੀ
- ਇੰਜ਼ਮਾਮ-ਉਲ-ਹੱਕ
- ਜਾਵੇਦ ਮੀਆਂਦਾਦ
- ਮਹਿੰਦਰ ਸਿੰਘ ਧੋਨੀ (ਕਪਤਾਨ)
- ਇਮਰਾਨ ਖਾਨ
- ਵਸੀਮ ਅਕਰਮ
- ਅਨਿਲ ਕੁੰਬਲੇ
- ਜਸਪ੍ਰੀਤ ਬੁਮਰਾਹ
- ਵਕਾਰ ਯੂਨਿਸ
ਤੁਹਾਨੂੰ ਕੀ ਲਗਦਾ ਹੈ?
ਸਰਫ਼ਰਾਜ਼ ਦੀਆਂ ਉਬਾਸੀਆਂ
ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨੇ ਮੈਚ ਸ਼ੁਰੂ ਹੋਣ ਤੋਂ ਬਾਅਦ ਦੋ ਉਬਾਸੀਆਂ ਲੈ ਲਈਆਂ ਹਨ, ਸ਼ਾਇਦ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ ਹੋਣੀ #JustSaying #ਐਵੇਂਹੀ
ਮੀਂਹ ਪਿਆ... ਭੱਜੀ ਦੀ ਭਵਿੱਖਵਾਣੀ ਚੱਲੇਗੀ?
ਮੀਂਹ ਨੇ ਫ਼ਿਲਹਾਲ ਮੈਚ ਰੋਕ ਦਿੱਤਾ ਹੈ। ਭਾਰਤ ਦਾ ਸਕੋਰ ਹੈ: 305/4 (46.4 ਓਵਰ)। ਹੁਣ ਤੱਕ ਇਸ ਵਰਲਡ ਕੱਪ ਵਿੱਚ ਮੀਂਹ ਕਰਕੇ ਚਾਰ ਮੈਚ ਨਹੀਂ ਹੋ ਸਕੇ ਹਨ।
ਉਂਝ ਸਾਬਕਾ ਖਿਡਾਰੀ ਹਰਭਜਨ ਸਿੰਘ ਨੇ ਮੈਦਾਨ ਵਿੱਚ ਖੜ੍ਹ ਕੇ ਉਮੀਦ ਜਤਾਈ ਸੀ ਕਿ ਪੂਰਾ ਮੈਚ ਹੋਵੇਗਾ, ਮੀਂਹ ਨਹੀਂ ਆਵੇਗਾ। ਉਨ੍ਹਾਂ ਨਾਲ ਬਾਲੀਵੁੱਡ ਐਕਟਰ ਰਣਵੀਰ ਸਿੰਘ ਵੀ ਸਨ।
ਵਿਰਾਟ ਨੇ ਤੋੜਿਆ ਸਚਿਨ ਦਾ ਰਿਕਾਰਡ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਿਵੇਂ ਹੀ 57 ਰਨ ਪੂਰੇ ਕੀਤੇ, ਉਨ੍ਹਾਂ ਦੇ ਵਨਡੇ ਮੈਚਾਂ ਵਿੱਚ 11,000 ਰਨ ਪੂਰੇ ਹੋ ਗਏ। ਉਹ ਇਸ ਮੀਲ ਪੱਥਰ ਉੱਤੇ ਪਹੁੰਚਣ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਹਨ (222 ਪਾਰੀਆਂ ਖੇਡ ਕੇ)।
ਅਜਿਹਾ ਕਰਨ ਵਾਲੇ ਉਹ ਭਾਰਤ ਦੇ ਤੀਜੇ ਅਤੇ ਦੁਨੀਆਂ ਦੇ 11ਵੇਂ ਬੱਲੇਬਾਜ਼ ਹਨ। ਉਨ੍ਹਾਂ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ। ਸਚਿਨ ਨੇ 276 ਪਾਰੀਆਂ ਵਿੱਚ ਇੰਨੇ ਰਨ ਬਣਾਏ ਸਨ।
ਤੀਜੇ ਨੰਬਰ ਉੱਤੇ ਹੁਣ ਰਿਕੀ ਪਾਂਟਿੰਗ ਹਨ (286 ਪਾਰੀਆਂ)।
ਦੂਜੇ ਪਾਸੇ... ਹਾਕੀ ਵਿੱਚ ਭਾਰਤ ਨੇ ਮਾਰੀ ਬਾਜ਼ੀ
ਜਪਾਨ ਵਿੱਚ ਚੱਲ ਰਹੇ ਐੱਫਆਈਐੱਚ ਹਾਕੀ ਸੀਰੀਜ਼ ਵਿੱਚ ਭਾਰਤੀ ਮਹਿਲਾ ਟੀਮ ਨੇ ਪੋਲੈਂਡ ਨੂੰ 5-0 ਨਾਲ ਹਰਾ ਦਿੱਤਾ ਹੈ।
ਕੱਲ੍ਹ ਮਰਦਾਂ ਦੀ ਟੀਮ ਨੇ ਖਿਤਾਬ ਜਿੱਤ ਲਿਆ ਸੀ। ਇਸੇ ਨਾਲ ਟੋਕੀਓ ਓਲੰਪਿਕ 2020 ਪਹੁੰਚਣ ਦਾ ਰਾਹ ਸੌਖਾ ਹੋ ਗਿਆ ਹੈ।
ਔਰਤਾਂ ਦੇ ਖਿਤਾਬ ਦੀ ਜੰਗ ਅਜੇ ਜਾਰੀ ਹੈ, ਅਗਲਾ ਮੈਚ 18 ਜੂਨ ਨੂੰ ਫੀਜੀ ਨਾਲ ਹੈ।
‘ਮੀਂਹ ਹੀ ਆ ਜਾਵੇ!’
ਟਵਿੱਟਰ ਉੱਤੇ ਇੱਕ ਕ੍ਰਿਕਟ ਫ਼ੈਨ ਨੇ ਮਜ਼ਾਕ ਕੀਤਾ, ਕਿ ਪਾਕਿਸਤਾਨ ਹੁਣ ਦੁਆ ਕਰ ਰਿਹਾ ਹੋਵੇਗਾ ਕਿ ਮੀਂਹ ਹੀ ਆ ਜਾਵੇ।
ਪੱਤਰਕਾਰ ਬਰਖਾ ਦੱਤ ਨੇ ਕਿਹਾ ਕਿ ਹੁਣ ਤਾਂ ਮੁਕਾਬਲਾ ਲੱਗ ਹੀ ਨਹੀਂ ਰਿਹਾ।
ਭਾਰਤ-ਪਾਕਿਸਤਾਨ ਮੈਚ ਮੌਕੇ ਪੰਜਾਬੀ ਰੰਗ
ਭਾਰਤ-ਪਾਕ ਮੈਚ ਦੌਰਾਨ Father's Day ਮਨਾਉਂਦੇ ਹੋਏ ਪਾਕਿਸਤਾਨੀ ਫੈਨਜ਼
ਰੋਹਿਤ ਨੇ ਲਾਈਆਂ ਪਾਕਿਸਤਾਨ ਖ਼ਿਲਾਫ਼ ਲਹਿਰਾਂ
ਦਰਸ਼ਕਾਂ ਦਾ ਢੇਰ!, ਭਾਰਤ ਤੇ ਪਾਕਿਸਤਾਨ ਵਿਚਾਲੇ ਵਰਲਡ ਕੱਪ ਦਾ ਇਹ ਮੈਚ ਮੈਨਚੇਸਟਰ ਦੇ ਓਲਡ ਟ੍ਰੈਫਰਡ ਮੈਦਾਨ ਵਿੱਚ ਹੋ ਰਿਹਾ ਹੈ
ਸਟੇਡੀਅਮ ਦੇ ਅੰਦਰ ਪਹੁੰਚੇ 26 ਹਜ਼ਾਰ ਲੋਕ ਪਰ ਟੀਵੀ ਉੱਤੇ 1 ਅਰਬ ਤੋਂ ਵੱਧ ਦੇਖ ਰਹੇ ਹਨ
ਸਟੇਡੀਅਮ ਅੰਦਰ ਐਕਸ਼ਨ, ਬਾਹਰ ਭੰਗੜਾ
21 ਓਵਰਾਂ ਵਿੱਚ ਭਾਰਤ ਦਾ ਸਕੋਰ 110/0
ਮੀਂਹ ਤਾਂ ਨਹੀਂ ਆ ਜਾਵੇਗਾ?
ਕਿਤੇ ਮੀਂਹ ਤਾਂ ਨਹੀਂ ਪੈ ਜਾਵੇਗਾ? ਮੈਚ ਮੈਨਚੇਸਟਰ ਵਿੱਚ ਹੋ ਰਿਹਾ ਹੈ ਅਤੇ ਉੱਥੇ ਦਾ ਮੌਸਮ ਵਿਭਾਗ ਕਹਿੰਦਾ ਹੈ ਕਿ (ਉੱਥੇ ਦੇ ਸਮੇਂ ਮੁਤਾਬਕ) 1-2 ਵਜੇ ਮੀਂਹ ਪੈਣ ਦੀ ਸੰਭਾਵਨਾ ਹੈ। ਮੈਚ ਸ਼ੁਰੂ ਹੋਇਆ ਹੈ 11 ਵਜੇ।
ਜੇ ਵਾਕਈ ਮੀਂਹ ਪੈ ਗਿਆ ਤਾਂ ਭਾਰਤ ਦੀ ਬੈਟਿੰਗ ਦੇ ਅਖੀਰਲੇ ਓਵਰਾਂ ਵਿੱਚ ਪਵੇਗਾ ਅਤੇ ਪਾਕਿਸਤਾਨ ਦੀ ਪਾਰੀ ਵਿੱਚ ਵੀ ਪਿੱਚ ਵਿੱਚ ਨਮੀ ਰਹੇਗੀ, ਜਿਸ ਦਾ ਫਾਇਦਾ ਭਾਰਤੀ ਗੇਂਦਬਾਜ਼ਾਂ ਨੂੰ ਮਿਲ ਸਕਦਾ ਹੈ। ਪਾਕਿਸਤਾਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਵੀ ਪਿੱਚ ਦੀ ਨਮੀ ਕਰਕੇ ਹੀ ਲਿਆ ਸੀ।
ਓਪਨਰਾਂ ਨੇ ਕੀਤੀ ਪੱਕੇ ਪੈਰੀਂ ਸ਼ੁਰੂਆਤ
ਅੱਠ ਓਵਰਾਂ ਦੇ ਆਖਿਰ ਵਿੱਚ ਭਾਰਤ ਦਾ ਕੋਈ ਬੱਲੇਬਾਜ਼ ਆਊਟ ਨਹੀਂ ਹੋਇਆ ਹਾਲਾਂਕਿ ਦੋਵੇਂ ਓਪਨਰ, ਕੇ.ਐੱਲ. ਰਾਹੁਲ ਤੇ ਰੋਹਿਤ ਸ਼ਰਮਾ, ਬੜੇ ਆਰਾਮ ਨਾਲ ਖੇਡ ਰਹੇ ਹਨ। ਦੌੜਾਂ ਬਣੀਆਂ ਹਨ: 42
ਇਮਰਾਨ ਖ਼ਾਨ ਦੀਆਂ ਟੀਮ ਪਾਕਿਸਤਾਨ ਨੂੰ 5 ਸਲਾਹਾਂ
ਓਲਡ ਟ੍ਰੈਫਰਡ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਫੈਨ
ਰੋਹਿਤ ਦੇ ਨਾਲ ਉੱਤਰੇ ਰਾਹੁਲ
ਸ਼ਿਖਰ ਧਵਨ ਨੂੰ ਸੱਟ ਲੱਗਣ ਕਾਰਨ ਉਨ੍ਹਾਂ ਦੀ ਥਾਂ ਰੋਹਿਤ ਸ਼ਰਮਾ ਦੇ ਨਾਲ ਜੋੜੀਦਾਰ ਦੇ ਰੂਪ ਵਿੱਚ ਓਪਨਿੰਗ ਲਈ ਕੇਐੱਲ ਰਾਹੁਲ ਨੂੰ ਮੌਕਾ ਦਿੱਤਾ ਗਿਆ ਹੈ