ਚੋਣ ਨਤੀਜੇ: ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਜਿੱਤ ਦੇ ਭਾਜਪਾ ਨੇ 3 ਕਾਰਨ ਗਿਣਾਏ ਤੇ ਕਾਂਗਰਸ ਨੇ ਹਾਰ ਤੋਂ ਬਾਅਦ ਇਹ ਕਿਹਾ

ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਤੇ ਛੱਤੀਸਗੜ੍ਹ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚੋਂ ਕਾਂਗਰਸ ਨੂੰ ਸਿਰਫ ਤੇਲੰਗਾਨਾ ਵਿੱਚ ਜਿੱਤ ਮਿਲੀ ਹੈ

ਲਾਈਵ ਕਵਰੇਜ

  1. ਰਾਜਸਥਾਨ ਵਿੱਚ ਚੋਣ ਰੁਝਾਨ ਭਾਜਪਾ ਦੇ ਪੱਖ ਵਿੱਚ

    ਇਸ ਵੇਲੇ ਤੱਕ ਦੇ ਰੁਝਾਨਾਂ ਮੁਤਾਬਕ ਰਾਜਸਥਾਨ ਵਿੱਚ ਭਾਜਪਾ 119 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ, ਜਦਕਿ ਕਾਂਗਰਸ 68 ਸੀਟਾਂ ਉੱਤੇ ਅੱਗੇ ਹੈ -

    ਪੰਜਾਬੀ ਵਿੱਚ ਰਾਜਸਥਾਨ ਚੋਣ ਨਤੀਜਿਆਂ ਦੀਆਂ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ - ਵਿਧਾਨ ਸਭਾ: ਰਾਜਸਥਾਨ ਵਿਧਾਨ ਸਭਾ ਚੋਣਾਂ 2023 ਦੇ ਨਤੀਜੇ

    ਰਾਜਸਥਾਨ
    ਤਸਵੀਰ ਕੈਪਸ਼ਨ, ਰਾਜਸਥਾਨ ਵਿੱਚ ਚੋਣ ਰੁਝਾਨ ਭਾਜਪਾ ਦੇ ਪੱਖ ਵਿੱਚ
  2. ਤਿੰਨ ਸੂਬਿਆਂ ਵਿੱਚ ਭਾਜਪਾ ਅੱਗੇ, ਵਰਕਰਾਂ ਵਿੱਚ ਜੋਸ਼

    ਹੁਣ ਤੱਕ ਦੇ ਰੁਝਾਨਾਂ ਵਿੱਚ ਭਾਜਪਾ ਤਿੰਨ ਸੂਬਿਆਂ ਵਿੱਚ ਅੱਗ ਚੱਲ ਰਹੀ ਹੈ। ਇਸ ਨੂੰ ਵੇਖਦਿਆਂ ਦਫਤਰਾਂ ਵਿੱਚ ਭਾਜਪਾ ਵਰਕਰ ਇਕੱਠੇ ਹੋਏ ਹਨ ਤੇ ਉਨ੍ਹਾਂ ਵਿੱਚ ਜੋਸ਼ ਵੇਖਿਆ ਜਾ ਸਕਦਾ ਹੈ।

    ਭਾਜਪਾ
    ਤਸਵੀਰ ਕੈਪਸ਼ਨ, ਛੱਤੀਸਗੜ੍ਹ ਵਿੱਚ ਭਾਜਪਾ ਦੇ ਵਰਕਰ
    ਚੋਣ ਨਤੀਜੇ
    ਤਸਵੀਰ ਕੈਪਸ਼ਨ, ਜੈਪੁਰ ਦਫਤਰ ਵਿੱਚ ਇਕੱਠੇ ਹੋਏ ਭਾਜਪਾ ਕਾਰਕੁਨ
  3. ਹੁਣ ਤੱਕ ਦੇ ਰੁਝਾਨਾਂ ਵਿੱਚ ਕਿਹੜੇ ਸੂਬੇ ਦਾ ਕੀ ਹਾਲ ਹੈ

    ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਹੁਣ ਤੱਕ ਦੋ ਸੂਬਿਆਂ ਵਿੱਚ ਭਾਜਪਾ ਅੱਗੇ ਚੱਲ ਰਹੀ ਹੈ ਜਦਕਿ ਦੋ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ-

    ਪੰਜ ਸੂਬਿਆਂ ਦੇ ਰੁਝਾਨਾਂ/ਨਤੀਜਿਆਂ ਦੀ ਅਪਡੇਟ

    ਰਾਜਸਥਾਨ- ਭਾਜਪਾ - 115, ਕਾਂਗਰਸ - 72, ਹੋਰ - 10

    ਮੱਧਪ੍ਰਦੇਸ਼ - ਭਾਜਪਾ - 124, ਕਾਂਗਰਸ - 89, ਹੋਰ - 2

    ਛੱਤੀਸਗੜ੍ਹ - ਭਾਜਪਾ - 43, ਕਾਂਗਰਸ - 42, ਹੋਰ - 2

    ਤੇਲੰਗਾਨਾ - ਕਾਂਗਰਸ - 61, ਬੀਆਰਐੱਸ - 47, ਭਾਜਪਾ - 6, ਹੋਰ - 5

    ਚੋਣ ਕਮਿਸ਼ਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੰਜ ਸੂਬਿਆਂ ਦੇ ਰੁਝਾਨਾਂ/ਨਤੀਜਿਆਂ ਦੀ ਅਪਡੇਟ
  4. ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ: ਸ਼ਿਵਰਾਜ ਸਿੰਘ ਚੌਹਾਨ ਦੇ ਹਲਕੇ ਦਾ ਕੀ ਹਾਲ ਹੈ

    ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।

    ਸੂਬੇ ਵਿੱਚ 17 ਨਵੰਬਰ ਨੂੰ ਚੋਣਾਂ ਹੋਈਆਂ ਸਨ।

    ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬੁਧਨੀ ਸੀਟ ਤੋਂ ਚੋਣਾਂ ਲੜ ਰਹੇ ਹਨ ਅਤੇ ਇੱਥੇ ਕਾਂਗਰਸ ਨੇ ਉਨ੍ਹਾਂ ਖ਼ਿਲਾਫ਼ ਟੀਵੀ ਐਕਟਰ ਵਿਕਰਮ ਮਸਤਾਲ ਨੂੰ ਆਪਣਾ ਉਮੀਦਵਾਰ ਬਣਾਇਆ ਸੀ।

    ਸੀ-ਵੋਟਰ ਦੇ ਮੁਤਾਬਕ, ਐਤਵਾਰ ਸਵੇਰੇ 9 ਵਜੇ ਤੱਕ ਦੇ ਰੁਝਾਨਾਂ ਵਿੱਚ ਬੁਧਨੀ ਸੀਟ ਉੱਤੇ ਸ਼ਿਵਰਾਜ ਸਿੰਘ ਚੌਹਾਨ ਅੱਗੇ ਚੱਲ ਰਹੇ ਹਨ। 9 ਵਜੇ ਤੱਕ ਦੇ ਰੁਝਾਨਾਂ ਵਿੱਚ ਮੱਧ ਪ੍ਰਦੇਸ਼ ਵਿੱਚ ਕਾਂਗਰਸ 58 ਅਤੇ ਭਾਜਪਾ 55 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

    ਵਿਕਰਮ ਮਸਤਾਲ ਰਾਮਾਇਣ-2 ਵਿੱਚ ਹਨੂਮਾਨ ਦਾ ਕਿਰਦਾਰ ਨਿਭਾ ਚੁੱਕੇ ਹਨ।

    ਵਿਕਰਮ ਮਸਤਾਲ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ।

    ਉੱਥੇ ਹੀ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਦੇ ਸਭ ਤੋਂ ਵੱਧ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਆਗੂ ਹਨ, ਸ਼ਿਵਰਾਜ ਸਿੰਘ ਚੌਹਾਨ ਸਾਲ 2006 ਤੋਂ ਹੁਣ ਤੱਕ ਲਗਾਤਾਰ ਇਸ ਸੀਟ ਤੋਂ ਜਿੱਤੇ ਹਨ।

    ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਦੇ ਪ੍ਰਧਾਨ ਅਰੁਣ ਯਾਦਵ ਨੂੰ ਹਰਾਇਆ ਸੀ।

    ਸ਼ਿਵਰਾਜ ਸਿੰਘ ਚੌਹਾਨ

    ਤਸਵੀਰ ਸਰੋਤ, FB

    ਤਸਵੀਰ ਕੈਪਸ਼ਨ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬੁਧਨੀ ਸੀਟ ਤੋਂ ਚੋਣਾਂ ਲੜ ਰਹੇ ਹਨ
  5. ਕੀ ਰਹੇ ਹਨ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਗੜ੍ਹ ਅਤੇ ਤੇਲੰਗਾਨਾ ਦੇ ਚੋਣ ਨਤੀਜੇ

    ਇਨ੍ਹਾਂ ਗ੍ਰਾਫਿਕਸ ਰਾਹੀਂ ਜਾਣੋ ਮੱਧ ਪ੍ਰਦੇਸ਼ ਵਿੱਚ 1993 ਤੋਂ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਦੇ ਨਤੀਜੇ

    ਮੱਧ ਪ੍ਰਦੇਸ਼
    ਤਸਵੀਰ ਕੈਪਸ਼ਨ, ਮੱਧ ਪ੍ਰਦੇਸ਼ ਵਿੱਚ ਹੋਈਆਂ ਵਿਧਾਨ ਸਭਾ ਚੋਣਾ ਦੇ ਨਤੀਜੇ

    ਇਨ੍ਹਾਂ ਗ੍ਰਾਫਿਕਸ ਰਾਹੀਂ ਜਾਣੋ ਰਾਜਸਥਾਨ ਵਿੱਚ 1993 ਤੋਂ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਦੇ ਨਤੀਜੇ-

    ਰਾਜਸਥਾਨ
    ਤਸਵੀਰ ਕੈਪਸ਼ਨ, ਰਾਜਸਥਾਨ ਵਿੱਚ ਹੋਈਆਂ ਵਿਧਾਨ ਸਭਾ ਚੋਣਾ ਦੇ ਨਤੀਜੇ

    ਇਨ੍ਹਾਂ ਗ੍ਰਾਫਿਕਸ ਰਾਹੀਂ ਜਾਣੋ ਛੱਤੀਸਗੜ੍ਹ ਵਿੱਚ 1993 ਤੋਂ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਦੇ ਨਤੀਜੇ-

    ਛੱਤੀਸਗੜ੍ਹ
    ਤਸਵੀਰ ਕੈਪਸ਼ਨ, ਛੱਤੀਸਗੜ੍ਹ ਵਿੱਚ ਹੋਈਆਂ ਵਿਧਾਨ ਸਭਾ ਚੋਣਾ ਦੇ ਨਤੀਜੇ

    ਇਨ੍ਹਾਂ ਗ੍ਰਾਫਿਕਸ ਰਾਹੀਂ ਜਾਣੋ ਤੇਲੰਗਾਨਾ ਵਿੱਚ 1993 ਤੋਂ 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾ ਦੇ ਨਤੀਜੇ-

    ਤੇਲੰਗਾਨਾ
    ਤਸਵੀਰ ਕੈਪਸ਼ਨ, ਤੇਲੰਗਾਨਾ ਵਿੱਚ ਹੋਈਆਂ ਵਿਧਾਨ ਸਭਾ ਚੋਣਾ ਦੇ ਨਤੀਜੇ
  6. ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ : ਵੋਟਾਂ ਦੀ ਗਿਣਤੀ ਸ਼ੁਰੂ ਹੋਈ

    ਤੇਲੰਗਾਨਾ ਵਿਧਾਨ ਸਭਾ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।

    ਤੇਲੰਗਾਨਾ ਨੂੰ ਛੱਡ ਕੇ ਬਾਕੀ ਦੇ ਤਿੰਨ ਸੂਬਿਆਂ ਵਿੱਚ ਕਾਂਗਰਸ ਅਤੇ ਭਾਜਪਾ ਵਿਚਕਾਰ ਸਿੱਧਾ ਮੁਕਾਬਲਾ ਹੈ।

    ਤੇਲੰਗਾਨਾ ਵਿੱਚ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ), ਕਾਂਗਰਸ ਅਤੇ ਭਾਜਪਾ ਚੋਣ ਮੈਦਾਨ ਵਿੱਚ ਹਨ।

    ਰਾਜਸਥਾਨ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 101 ਸੀਟਾਂ ਚਾਹੀਦੀਆਂ ਹਨ।

    ਤੇਲੰਗਾਨਾ ਵਿੱਚ ਕੁੱਲ 119 ਸੀਟਾਂ ਹਨ ਅਤੇ ਇੱਥੇ ਬਹੁਮਤ ਦੇ ਲਈ 60 ਸੀਟਾਂ ਜ਼ਰੂਰੀ ਹਨ।

    ਛੱਤੀਸਗੜ੍ਹ ਵਿੱਚ ਕੁੱਲ 90 ਸੀਟਾਂ ਹਨ ਅਤੇ ਇੱਥੇ ਬਹੁਮਤ ਲਈ ਪਾਰਟੀਆਂ ਨੁੰ 46 ਸੀਟਾਂ ਦੀ ਲੋੜ ਹੋਵੇਗੀ।

    ਉੱਥੇ ਹੀ ਮੱਧ ਪ੍ਰਦੇਸ਼ ਵਿੱਚ ਕੁੱਲ 230 ਸੀਟਾਂ ਹਨ ਇੱਥੇ ਬਹੁਤਮਤ ਲਈ ਲੋੜੀਂਦੀਆਂ ਸੀਟਾਂ ਦੀ ਗਿਣਤੀ 116 ਹੈ।

    ਚੋਣਾਂ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ : ਵੋਟਾਂ ਦੀ ਗਿਣਤੀ ਸ਼ੁਰੂ ਹੋਈ
  7. ਰਾਜਸਥਾਨ ਤੇ ਮੱਧ ਪ੍ਰਦੇਸ਼ ਸਣੇ 4 ਸੂਬਿਆਂ ਵਿੱਚ ਵੋਟਾਂ ਦੀ ਗਿਣਤੀ

    ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਪਹਿਲਾ ਰੁਝਾਨ ਕੁਝ ਹੀ ਦੇਰ ਵਿੱਚ ਆਵੇਗਾ। ਹਾਲਾਂਕਿ ਮਿਜ਼ੋਰਮ ਵਿੱਚ ਵੋਟਾਂ ਦੀ ਗਿਣਤੀ 4 ਦਸੰਬਰ ਨੂੰ ਹੋਵੇਗੀ। ਮੱਧ ਪ੍ਰਦੇਸ਼ ਵਿੱਚ 230, ਛੱਤੀਸਗੜ੍ਹ ਵਿੱਚ 90, ਤੇਲੰਗਾਨਾ ਵਿੱਚ 119 ਤੇ ਰਾਜਸਥਾਨ ਵਿੱਚ 119 ਸੀਟਾਂ ਉੱਤੇ ਵੋਟਿੰਗ ਹੋਈ ਹੈ। ਰਾਜਸਥਾਨ ਤੇ ਛੱਤੀਸਗੜ੍ਹ ਵਿੱਚ ਮੌਜੂਦਾ ਸਮੇਂ ਵਿੱਚ ਕਾਂਗਰਸ ਸੱਤਾ ਵਿੱਚ ਹੈ ਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ।

    ਚੋਣ ਨਤੀਜੇ

    ਤਸਵੀਰ ਸਰੋਤ, Getty Images

  8. ਨਮਸਕਾਰ... ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਅੱਜ ਦਿਨ ਭਰ ਤੁਹਾਨੂੰ ਇਸ ਪੇਜ ਦੇ ਜ਼ਰੀਏ ਚਾਰ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਮਿਲਦੀ ਰਹੇਗੀ।