ਭਾਜਪਾ ਖ਼ਿਲਾਫ਼ ਇੱਕਜੁਟ ਹੋਣ ਲਈ ਨਿਤਿਸ਼ ਕੁਮਾਰ ਨੂੰ ਮਮਤਾ ਤੇ ਅਖਿਲੇਸ਼ ਨੇ ਦਿੱਤਾ ਹੁੰਗਾਰਾ

ਇਸ ਲਾਈਵ ਪੇਜ ਵਿੱਚ ਅਸੀਂ ਦੇਸ਼-ਵਿਦੇਸ਼ ਦੇ ਅਹਿਮ ਘਟਨਾਕ੍ਰਮ ਬਾਰੇ ਅਪਡੇਟ ਦੇ ਰਹੇ ਹਾਂ।

ਲਾਈਵ ਕਵਰੇਜ

  1. ਸੂਡਾਨ: ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, ਸੁਰੱਖਿਅਤ ਨਿਕਾਸ ਦੀਆਂ ਕੋਸ਼ਿਸ਼ਾਂ ਜਾਰੀ

    ਸੂਡਾਨ

    ਤਸਵੀਰ ਸਰੋਤ, IMRAN QURESHI

    ਭਾਰਤੀ ਵਿਦੇਸ਼ ਮੰਤਰਾਲੇ ਦੁਆਰਾ 23 ਅਪ੍ਰੈਲ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਮੰਤਰਾਲਾ ਨੇ ਸੂਡਾਨ ਦੀ ਸਥਿਤੀ 'ਤੇ ਨਜ਼ਰ ਬਣਾਈ ਹੋਈ ਹੈ।

    ਪ੍ਰੈੱਸ ਰਿਲੀਜ਼ ਮੁਤਾਬਕ, ਭਾਰਤੀ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਭਾਰਤੀ ਹਵਾਈ ਫੌਜ ਦੇ ਦੋ ਜਹਾਜ਼ ਜੇਦਾਹ 'ਚ ਤੈਨਾਤ ਕੀਤੇ ਹੋਏ ਹਨ ਅਤੇ ਆਈਐਨਐਸ ਸੁਮੇਧਾ ਵੀ ਸੂਡਾਨ ਦੀ ਬੰਦਰਗਾਹ 'ਤੇ ਪਹੁੰਚ ਚੁੱਕਿਆ ਹੈ।

    ਹਾਲਾਂਕਿ ਫਿਲਹਾਲ ਸੂਡਾਨ ਦਾ ਹਵਾਈ ਖੇਤਰ ਵਿਦੇਸ਼ੀ ਜਹਾਜ਼ਾਂ ਲਈ ਬੰਦ ਹੈ।

    ਭਾਰਤੀ ਨੇ ਉੱਥੇ ਫਸੇ ਭਾਰਤੀ ਲੋਕਾਂ ਲਈ ਸੁਰੱਖਿਆ ਨਿਰਦੇਸ਼ ਵੀ ਜਾਰੀ ਕੀਤੇ ਹਨ।

    ਭਾਰਤੀ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਪ੍ਰੈੱਸ ਰਿਲੀਜ਼

    ਤਸਵੀਰ ਸਰੋਤ, @MEAIndia

  2. ਸੁਡਾਨ: ਫੌਜੀ ਸੰਘਰਸ਼ 'ਚ 400 ਤੋਂ ਵੱਧ ਦੀ ਮੌਤ, ਕਈ ਦੇਸ਼ਾਂ ਨੇ ਆਪਣੇ ਅਧਿਕਾਰੀਆਂ ਨੂੰ ਉੱਥੋਂ ਕੱਢਿਆ

    ਸੂਡਾਨ

    ਤਸਵੀਰ ਸਰੋਤ, EPA

    ਸੂਡਾਨ ਵਿੱਚ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ (ਨੀਮ ਫੌਜੀ ਦਸਤੇ) ਵਿਚਕਾਰ ਲੜਾਈ ਤੇਜ਼ ਹੋ ਗਈ ਹੈ।

    ਦੋਵਾਂ ਵਿਚਾਲੇ ਚੱਲ ਰਹੇ ਭਿਆਨਕ ਸੰਘਰਸ਼ ਦੌਰਾਨ ਕਈ ਦੇਸ਼ਾਂ ਨੇ ਇੱਥੋਂ ਆਪਣੇ ਕੂਟਨੀਤਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ।

    ਸੁਡਾਨ 'ਚ ਚਲ ਰਹੀ ਇਸ ਜੰਗ ਦਾ ਐਤਵਾਰ ਨੂੰ ਨੌਵਾਂ ਦਿਨ ਰਿਹਾ ਪਰ ਅਜੇ ਤੱਕ ਪੱਖਾਂ ਵਿਚਾਲੇ ਸਮਝੌਤਾ ਹੋਣ ਦਾ ਕੋਈ ਸੰਕੇਤ ਨਹੀਂ ਹੈ। ਇਸ ਦੌਰਾਨ ਸਿਰਫ਼ ਈਦ ਦੇ ਦਿਨ ਜੰਗਬੰਦੀ ਰੱਖੀ ਗਈ ਸੀ।

    ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਟਵੀਟ ਕੀਤਾ ਹੈ ਕਿ ਦੇਸ਼ ਦੀ ਹਥਿਆਰਬੰਦ ਸੈਨਾ ਨੇ ਬ੍ਰਿਟੇਨ ਦੇ ਡਿਪਲੋਮੈਟ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਡਾਨ ਤੋਂ ਬਾਹਰ ਕੱਢ ਲਿਆ ਹੈ। ਸਾਊਦੀ ਅਰਬ ਨੇ ਵੀ ਆਪਣੇ 157 ਲੋਕਾਂ ਨੂੰ ਉੱਥੋਂ ਕੱਢ ਲਿਆ ਹੈ।

    ਅਮਰੀਕਾ ਅਤੇ ਬ੍ਰਿਟੇਨ ਨੇ ਖਾਰਤੂਮ ਤੋਂ ਆਪਣੇ ਡਿਪਲੋਮੈਟਾਂ ਨੂੰ ਏਅਰਲਿਫਟ ਕਰ ਲਿਆ। ਇਸੇ ਤਰ੍ਹਾਂ ਫਰਾਂਸ, ਜਰਮਨੀ, ਇਟਲੀ, ਵੈਨੇਜ਼ੁਏਲਾ ਅਤੇ ਕੈਨੇਡਾ ਨੇ ਵੀ ਆਪਣੇ ਲੋਕਾਂ ਨੂੰ ਕੱਢਣ ਦੀ ਪੁਸ਼ਟੀ ਕੀਤੀ ਹੈ।

    ਸੂਡਾਨ ਦੇ ਨਾਗਰਿਕ ਵੀ ਦੇਸ਼ ਦੇ ਅੰਦਰ ਸੁਰੱਖਿਅਤ ਥਾਵਾਂ ਵੱਲ ਭੱਜ ਰਹੇ ਹਨ। ਕਈ ਲੋਕ ਆਪਣੀ ਜਾਨ ਖਤਰੇ ਵਿਚ ਪਾ ਕੇ ਖਤਰਨਾਕ ਸੜਕਾਂ ਪਾਰ ਕਰਦੇ ਹੋਏ ਮਿਸਰ ਪਹੁੰਚ ਰਹੇ ਹਨ।

    ਐਸੋਸੀਏਟਡ ਪ੍ਰੈੱਸ ਦੀ ਰਿਪੋਰਟ ਮੁਤਾਬਕ, ਸੂਡਾਨ ਸੰਘਰਸ਼ ਵਿੱਚ ਹੁਣ ਤੱਕ 420 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 264 ਆਮ ਨਾਗਰਿਕ ਹਨ ਤੇ 3700 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।

    ਰੈਪਿਡ ਸਪੋਰਟ ਫੋਰਸਿਜ਼ ਨੇ ਕਿਹਾ ਹੈ ਕਿ ਉਸ ਦੇ ਹਥਿਆਰਬੰਦ ਲੜਾਕਿਆਂ ਨੇ ਕਾਫੋਰੀ ਅਤੇ ਖਾਰਤੂਮ ਦੇ ਨਾਲ ਲੱਗਦੇ ਇਲਾਕੇ 'ਚ ਹਵਾਈ ਹਮਲੇ ਕੀਤੇ ਹਨ। ਫਿਲਹਾਲ ਫੌਜ ਵਲੋਂ ਕੋਈ ਬਿਆਨ ਨਹੀਂ ਆਇਆ ਹੈ।

  3. ਤੁਹਾਡਾ ਸਵਾਗਤ ਹੈ!

    ਬੀਬੀਸੀ ਪੰਜਾਬੀ ਦੇ ਲਾਈਵ ਪੇਜ ਉੱਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਅਸੀਂ ਦੇਸ਼-ਵਿਦੇਸ਼ ਦੀਆਂ ਅਹਿਮ ਖਬਰਾਂ ਤੁਹਾਨੂੰ ਦੱਸਾਂਗੇ। ਪੇਸ਼ ਹਨ ਅੱਜ ਦੇ ਅਹਿਮ ਘਟਨਾਕ੍ਰਮ:

    • ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਹਿਮਾਇਤੀ ਅਮ੍ਰਿਤਪਾਲ ਸਿੰਘ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਅਮ੍ਰਿਤਪਾਲ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਭੇਜਿਆ ਗਿਆ।
    • ਪ੍ਰਕਾਸ਼ ਸਿੰਘ ਬਾਦਲ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਭਰਤੀ ਹਨ, ਉਨ੍ਹਾਂ ਦੀ ਹਾਲਤ ਨਾਜ਼ੁਕ ਹੈ।
    • ਭਾਰਤੀ ਭਲਵਾਨ ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਕੁਸ਼ਤੀ ਫੈਡਰੇਸ਼ਨ ਖ਼ਿਲਾਫ਼ ਮੁੜ ਧਰਨੇ ਉੱਤੇ ਬੈਠੀਆਂ ਹੋਈਆਂ ਹਨ।
    • ਸੂਡਾਨ 'ਚ ਫੌਜ ਅਤੇ ਨੀਮ ਫੌਜੀ ਦਸਤੇ ਵਿਚਕਾਰ ਲੜਾਈ ਵਧੀ, ਵੱਖ-ਵੱਖ ਦੇਸ਼ਾਂ ਦੇ ਕੂਟਨੀਤਕ ਦੇਸ਼ ਛੱਡ ਕੇ ਜਾ ਰਹੇ ਹਨ।