ਅਮ੍ਰਿਤਪਾਲ ਸਿੰਘ : ਲੰਡਨ 'ਚ ਭਾਰਤੀ ਦੂਤਾਵਾਸ ਦਫ਼ਤਰ ਦੀ ਭੰਨਤੋੜ ਤੋਂ ਬਾਅਦ ਬ੍ਰਿਟੇਨ ਹਾਈ ਕਮਿਸ਼ਨ ਦੇ ਕੂਟਨੀਤਿਕ ਤਲਬ

ਪੰਜਾਬ ਵਿੱਚ ਸ਼ਨੀਵਾਰ ਤੋਂ ਪੰਜਾਬ ਪੁਲਿਸ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੀ ਕਾਰਵਾਈ ਵਿੱਚ ਲੱਗੀ ਹੋਈ ਹੈ

ਲਾਈਵ ਕਵਰੇਜ

  1. ਯੂਕੇ 'ਚ ਭਾਰਤੀ ਹਾਈ ਕਮਿਸ਼ਨ 'ਚ ਭੰਨਤੋੜ

    ਅਮ੍ਰਿਤਪਾਲ ਸਿੰਘ ਦੇ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ, ਕੁਝ ਲੋਕਾਂ ਨੇ ਯੂਕੇ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ 'ਚ ਭੰਨਤੋੜ ਕੀਤੀ।

    ਯੂਕੇ ਦੇ ਹਾਈ ਕਮਿਸ਼ਨਰ ਐਲਕਸ ਐਲਿਸ ਨੇ ਇਸ ਦੀ ਨਿਖੇਧੀ ਕੀਤੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  2. ਨਿਊਯਾਰਕ ਵਿੱਚ ਹੋਇਆ ਪ੍ਰਦਰਸ਼ਨ

    ਨਿਊਯਾਰਕ ਵਿੱਚ ਕੁਝ ਜਥੇਬੰਦੀਆਂ ਨੇ ਪ੍ਰਦਰਸ਼ਨ ਕਰ ਕੇ ਅਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ। ਪੰਜਾਬ ਪੁਲਿਸ ਨੇ ਇਹ ਕਿਹਾ ਹੈ ਕਿ ਅਮ੍ਰਿਤਪਾਲ ਸਿੰਘ ਦੀ ਭਾਲ ਜਾਰੀ ਹੈ ਤੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

    ਦੇਖੋ ਪ੍ਰਦਰਸ਼ਨ ਦੀਆਂ ਕੁਝ ਤਸਵੀਰਾਂ।

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Salim Rizvi

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Salim Rizvi

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Salim Rizvi

  3. ਅਮ੍ਰਿਤਪਾਲ ਸਿੰਘ: ਐਤਵਾਰ ਨੂੰ ਵੀ ਜਾਰੀ ਰਹੀ ਪੁਲਿਸ ਦੀ ਕਾਰਵਾਈ, ਹੁਣ ਤੱਕ ਕੁੱਲ 112 ਗ੍ਰਿਫ਼ਤਾਰੀਆਂ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਐਤਵਾਰ ਨੂੰ ਪੰਜਾਬ ਪੁਲਿਸ ਦੀ ਕਾਰਵਾਈ ਜਾਰੀ ਰਹੀ।

    ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ, ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।

    ਇਸ ਦੇ ਨਾਲ ਹੀ ਸੂਬੇ 'ਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕੱਢੇ ਗਏ ਹਨ।

    ਇਨ੍ਹਾਂ ਅਪਰੇਸ਼ਨਾਂ ਦੌਰਾਨ, ਐਤਵਾਰ ਨੂੰ ਸੂਬੇ ਭਰ ਵਿੱਚ 34 ਹੋਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ ਇਸ ਮੁਤਾਬਕ, ਹੁਣ ਤੱਕ ਕੁੱਲ 112 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

    ਇਸ ਮਾਮਲੇ ਬਾਰੇ ਹੁਣ ਤੱਕ ਦੇ ਅਪਡੇਟ:

    • ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਐਤਵਾਰ ਨੂੰ ਵੀ ਜਾਰੀ ਰਹੀ ਪੁਲਿਸ ਕਾਰਵਾਈ
    • ਅੱਜ 34 ਹੋਰ ਗ੍ਰਿਫਤਾਰੀਆਂ ਹੋਈਆਂ ਹਨ ਅਤੇ ਹੁਣ ਤੱਕ ਕੁੱਲ 112 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ
    • ਪੁਲਿਸ ਮੁਤਾਬਕ, ਅਮ੍ਰਿਤਪਾਲ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਭਾਲ਼ ਜਾਰੀ ਹੈ
    • ਅਮ੍ਰਿਤਪਾਲ ਤੇ ਉਨ੍ਹਾਂ ਦੇ ਕੁਝ ਸਾਥੀਆਂ ਖ਼ਿਲਾਫ਼ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ 'ਚ ਤਾਜ਼ਾ ਐਫਆਈਆਰ ਦਰਜ
    • 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਕਾਨੂੰਨੀ ਸਲਾਹਾਕਾਰ ਈਮਾਨ ਸਿੰਘ ਖਾਰਾ ਨੇ ਕੀਤਾ ਹਾਈ ਕੋਰਟ ਦਾ ਰੁਖ
    • ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 21 ਮਾਰਚ ਤੱਕ ਜਵਾਬ ਦੇਣ ਦਾ ਨੋਟਿਸ ਜਾਰੀ ਕੀਤਾ
    • ਅਮ੍ਰਿਤਪਾਲ ਦੀ ਮਾਤਾ ਦਾ ਦਾਅਵਾ- ਅਮ੍ਰਿਤਪਾਲ ਨੂੰ ਸ਼ਾਹਕੋਟ ਥਾਣੇ 'ਚੋਂ ਗ੍ਰਿਫ਼ਤਾਰ ਕੀਤਾ
    • ਅਮ੍ਰਿਤਪਾਲ ਦੇ ਫੜ੍ਹੇ ਗਏ 7 ਸਾਥੀਆਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
    • ਅਦਾਲਤ ਨੇ ਸੱਤਾਂ ਨੂੰ 23 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ
    • ਪੰਜਾਬ ਪੁਲਿਸ ਨੇ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕੀਤਾ
    • ਪੁਲਿਸ ਵੱਲੋਂ ਲੋਕਾਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ
    • ਅਮ੍ਰਿਤਪਾਲ ਦੇ ਹਿਮਾਇਤੀਆਂ ਨੇ ਮੋਹਾਲੀ ’ਚ ਸੋਹਾਣਾ ਗੁਰਦੁਆਰਾ ਦੇ ਸਾਹਮਣੇ ਲਗਾਇਆ ਧਰਨਾ
    • ਪੰਜਾਬ ਵਿੱਚ ਇੰਟਰਨੈੱਟ ਮੁੱਅਤਲੀ ਨੂੰ ਸੋਮਵਾਰ ਦੁਪਹਿਰ 12 ਵਜੇ ਤੱਕ ਅੱਗੇ ਵਧਾ ਦਿੱਤਾ ਗਿਆ ਹੈ
    • ਅਮ੍ਰਿਤਪਾਲ ਦੇ ਗ੍ਰਿਫ਼ਤਾਰ 4 ਸਾਥੀਆਂ ਨੂੰ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਗਿਆ
  4. ਅਮ੍ਰਿਤਪਾਲ ਸਿੰਘ: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਪਹੁੰਚੇ ਹਾਈ ਕੋਰਟ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, BBC/RAVINDER SINGH ROBIN

    ਅਮ੍ਰਿਤਪਾਲ ਸਿੰਘ ਮਾਮਲੇ ਵਿੱਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਕਾਨੂੰਨੀ ਸਲਾਹਾਕਾਰ ਈਮਾਨ ਸਿੰਘ ਖਾਰਾ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ ਅਤੇ ਅਮ੍ਰਿਤਪਾਲ ਨੂੰ ਅਦਾਲਤ 'ਚ ਪੇਸ਼ ਕਰਨ ਦੀ ਮੰਗ ਕੀਤੀ ਹੈ।

    ਇਸ ਅਰਜ਼ੀ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐੱਨਐੱਸ ਸ਼ਿਖਾਵਤ ਦੇ ਘਰ ਹੋਈ ਹੈ ਅਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 21 ਮਾਰਚ ਤੱਕ ਜਵਾਬ ਦੇਣ ਦਾ ਨੋਟਿਸ ਜਾਰੀ ਕੀਤਾ ਹੈ।

    ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਗੱਲਬਾਤ ਦੌਰਾਨ ਈਮਾਨ ਸਿੰਘ ਖਾਰਾ ਨੇ ਕਿਹਾ ਕਿ ਉਨ੍ਹਾਂ ਨੇ ਹੈਬਿਸ ਕਾਰਪਸ ਪਟੀਸ਼ਨ ਹਾਈ ਕੋਰਟ 'ਚ ਪਾਈ ਹੈ।

    ਉਨ੍ਹਾਂ ਕਿਹਾ, ''ਸਾਡੀ ਮੰਗ ਹੈ ਭਾਈ ਅਮ੍ਰਤਿਪਾਲ ਸਿੰਘ ਨੂੰ ਜਲਦ ਤੋਂ ਜਲਦ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇ। ਆਰਟੀਕਲ 21 ਦੇ ਤਹਿਤ ਅਮ੍ਰਿਤਪਾਲ ਸਿੰਘ ਦਾ ਜੋ ਜੀਵਨ ਅਤੇ ਵਿਅਕਤੀਗਤ ਸੁੰਤਤਰਤਾ ਦਾ ਮਨੁੱਖੀ ਅਧਿਕਾਰ ਹੈ, ਉਸ ਦੀ ਉਲੰਘਣਾ ਹੋ ਸਕਦੀ ਹੈ..ਉਨ੍ਹਾਂ ਦਾ ਫੇਕ ਐਨਕਾਊਂਟਰ ਹੋ ਸਕਦਾ ਹੈ, ਉਨ੍ਹਾਂ 'ਤੇ ਕੋਈ ਝੂਠੇ ਕੇਸ ਨਾ ਬਣਨ। ਇਸ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਰਵਾਈ ਕੀਤੀ ਜਾਵੇ।''

    ਦੱਸ ਦੇਈਏ ਕਿ ਪੰਜਾਬ ਪੁਲਿਸ ਮੁਤਾਬਕ, ਅਮ੍ਰਿਤਪਾਲ ਸਿੰਘ ਅਜੇ ਵੀ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹਨ।

  5. ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਇੱਕ ਹੋਰ ਨਵੀਂ ਐਫਆਈਆਰ ਦਰਜ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਖ਼ਿਲਾਫ਼ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿੱਚ ਅੱਜ ਇੱਕ ਤਾਜ਼ਾ ਐਫਆਈਆਰ ਦਰਜ ਕੀਤੀ ਗਈ ਹੈ।

    ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਇਸ ਦੀ ਜਾਣਕਾਰੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਿੱਤੀ ਹੈ।

    ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਅਸਲਾ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

    ਪੰਜਾਬ ਪੁਲਿਸ ਵੱਲੋਂ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ ਹੈ। ਇਸ ਦੇ ਤਹਿਤ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ ਪਰ ਅਮ੍ਰਿਤਪਾਲ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

  6. ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪਹੁੰਚੀਆਂ ਬੀਬੀਆਂ ਕੀ ਕਹਿ ਰਹੀਆਂ ਹਨ

    ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪਹੁੰਚੀਆਂ ਬੀਬੀਆਂ ਕੀ ਕਹਿ ਰਹੀਆਂ ਹਨ

    ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮਾਨਸਾ ਵਿੱਚ ਮਨਾਈ ਗਈ। ਇਸ ਮੌਕੇ ਲੋਕਾਂ ਦਾ ਵੱਡਾ ਇਕੱਠ ਸੀ।

    ਵੱਡੀ ਗਿਣਤੀ ਵਿੱਚ ਬੀਬੀਆਂ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੀਆਂ।

    ਉਨ੍ਹਾਂ ਨੇ ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਅਜੇ ਤੱਕ ਇਨਸਾਫ਼ ਨਾ ਮਿਲਣ ਉੱਤੇ ਸਵਾਲ ਚੁੱਕੇ।

    (ਰਿਪੋਰਟ - ਇਕਬਾਲ ਸਿੰਘ ਖਹਿਰਾ, ਐਡਿਟ - ਪਰਵਾਜ਼ ਲੋਨ)

  7. ਅਮ੍ਰਿਤਪਾਲ ਸਿੰਘ ਉੱਤੇ ਕਾਰਵਾਈ: ਹੁਣ ਤੱਕ ਕੀ-ਕੀ ਹੋਇਆ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ (ਫਾਈਲ ਫੋਟੋ)
    • ਅਮ੍ਰਿਤਪਾਲ ਦੀ ਮਾਤਾ ਦਾ ਦਾਅਵਾ- ਅਮ੍ਰਿਤਪਾਲ ਨੂੰ ਸ਼ਾਹਕੋਟ ਥਾਣੇ 'ਚੋਂ ਗ੍ਰਿਫ਼ਤਾਰ ਕੀਤਾ ਹੈ
    • ਅਮ੍ਰਿਤਪਾਲ ਦੇ ਫੜ੍ਹੇ ਗਏ 7 ਸਾਥੀਆਂ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼ ਅਦਾਲਤ ਨੇ ਸੱਤਾਂ ਨੂੰ 23 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ
    • ਪੰਜਾਬ ਪੁਲਿਸ ਨੇ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕੀਤਾ
    • ਪੁਲਿਸ ਵੱਲੋਂ ਲੋਕਾਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ
    • ਅਮ੍ਰਿਤਪਾਲ ਦੇ ਹਿਮਾਇਤੀਆਂ ਨੇ ਮੋਹਾਲੀ ’ਚ ਸੋਹਾਣਾ ਗੁਰਦੁਆਰਾ ਦੇ ਸਾਹਮਣੇ ਲਗਾਇਆ ਧਰਨਾ
    • ਪੰਜਾਬ ਵਿੱਚ ਇੰਟਰਨੈੱਟ ਮੁੱਅਤਲੀ ਨੂੰ ਸੋਮਵਾਰ ਦੁਪਹਿਰ 12 ਵਜੇ ਤੱਕ ਅੱਗੇ ਵਧਾ ਦਿੱਤਾ ਗਿਆ ਹੈ
    • ਅਮ੍ਰਿਤਪਾਲ ਦੇ ਗ੍ਰਿਫ਼ਤਾਰ 4 ਸਾਥੀਆਂ ਨੂੰ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਗਿਆ
  8. ਸਿੱਧੂ ਮੂਸੇਵਾਲਾ ਦੀ ਮਾਤਾ ਨੇ ਅਮ੍ਰਿਤਪਾਲ ਸਿੰਘ ਬਾਰੇ ਕੀ ਕਿਹਾ

    ਵੀਡੀਓ ਕੈਪਸ਼ਨ, ਸਿੱਧੂ ਮੂਸੇਵਾਲਾ ਦੀ ਮਾਤਾ ਨੇ ਅਮ੍ਰਿਤਪਾਲ ਸਿੰਘ ਬਾਰੇ ਕੀ ਕਿਹਾ

    ਮਰਹੂਮ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿੱਚ ਸਮਾਗਮ ਕਰਵਾਇਆ ਗਿਆ।

    ਇਸ ਮੌਕੇ ਮੂਸੇਵਾਲਾ ਦੇ ਮਾਤਾ-ਪਿਤਾ ਨੇ ਲੋਕਾਂ ਨੂੰ ਸੰਬੋਧਨ ਵੀ ਕੀਤਾ।

    ਬਲਕੌਰ ਸਿੰਘ ਨੇ ਅਮ੍ਰਿਤਪਾਲ ਸਿੰਘ 'ਤੇ ਕਾਰਵਾਈ ਲਈ ਚੁਣੇ ਹੋਏ ਦਿਨ ਨੂੰ ਲੈ ਕੇ ਸਰਕਾਰ 'ਤੇ ਸਵਾਲ ਚੁੱਕਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਵਿੱਚੋਂ ਹੋਏ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਵੀ ਸਰਕਾਰ ਨੂੰ ਘੇਰਿਆ।

    (ਰਿਪੋਰਟ- ਮਯੰਕ ਮੌਂਗੀਆ, ਐਡਿਟ- ਅਸਮਾ ਹਾਫ਼ਿਜ਼)

  9. ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਮੋਹਾਲੀ 'ਚ ਗੁਰਦੁਆਰੇ ਅੱਗੇ ਲਾਇਆ ਧਰਨਾ

    'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਹਿਮਾਇਤ ’ਚ ਆਏ ਲੋਕ ਮੋਹਾਲੀ ’ਚ ਸੋਹਾਣਾ ਗੁਰਦੁਆਰਾ ਦੇ ਸਾਹਮਣੇ ਡੇਰਾ ਲਗਾ ਕੇ ਬੈਠੇ ਹਨ। ਦੇਖੋ ਤਸਵੀਰਾਂ:

    ਅਮ੍ਰਿਤਪਾਲ ਸਿੰਘ ਦੇ ਸਮਰਥਕ
    ਅਮ੍ਰਿਤਪਾਲ ਸਿੰਘ ਦੇ ਸਮਰਥਕ
    ਅਮ੍ਰਿਤਪਾਲ ਸਿੰਘ ਦੇ ਸਮਰਥਕ
    ਅਮ੍ਰਿਤਪਾਲ ਸਿੰਘ ਦੇ ਸਮਰਥਕ
    ਅਮ੍ਰਿਤਪਾਲ ਸਿੰਘ ਦੇ ਸਮਰਥਕ
    ਅਮ੍ਰਿਤਪਾਲ ਸਿੰਘ ਦੇ ਸਮਰਥਕ
  10. ਅਮ੍ਰਿਤਪਾਲ ਮਾਮਲਾ: ਲੁਧਿਆਣਾ ਦਿਹਾਤੀ ਪੁਲਿਸ ਨੇ ਸਰਚ ਦੌਰਾਨ ਹਿਰਾਸਤ 'ਚ ਲਏ 15 ਬੰਦੇ

    ਆਈਜੀ ਰੇਂਜ ਲੁਧਿਆਣਾ ਕੌਸਤੁਭ ਸ਼ਰਮਾ
    ਤਸਵੀਰ ਕੈਪਸ਼ਨ, ਲੁਧਿਆਣਾ ਰੇਂਜ ਦੇ ਆਈਜੀ ਕੌਸਤੁਭ ਸ਼ਰਮਾ

    ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਪਿੰਡ ਬੋਪਾਰਾਏ 'ਚ ਸਰਚ ਅਭਿਆਨ ਚਲਾਇਆ ਗਿਆ ਅਤੇ ਇਸ ਤਹਿਤ ਕਾਰਵਾਈ ਕਰਦੇ ਹੋਏ 15 ਬੰਦਿਆ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

    ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ, ਇਸ ਸਬੰਧ ਵਿੱਚ ਆਈਜੀ ਰੇਂਜ ਲੁਧਿਆਣਾ ਕੌਸਤੁਭ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ।

    ਆਈਜੀ ਕੌਸਤੁਭ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਬੰਦਿਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਉਹ ਧਰਨਾ ਲਗਾਉਣ ਦੀ ਫਰਾਕ ਵਿੱਚ ਸਨ। ਹੁਣ ਇਨ੍ਹਾਂ ਨੂੰ ਐਸਡੀਐਮ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅੱਗੇ ਦੀ ਜਾਂਚ ਜਾਰੀ ਹੈ।

    ਉਨ੍ਹਾਂ ਕਿਹਾ ਕਿ ਇਹ ਇੱਕ ਨਿਹੰਗ ਜਥੇਬੰਧੀ ਵਾਲਾ ਸਮੂਹ ਹੈ, ਜੋ ਕੱਲ੍ਹ ਤੋਂ ਸਰਗਰਮ ਸਨ ਤੇ ਸ਼ਾਮ ਨੂੰ ਉਨ੍ਹਾਂ ਨੂੰ ਸਮਝਾ ਬੁਝਾ ਕੇ ਭੇਜ ਦਿੱਤਾ ਗਿਆ ਸੀ। ਅੱਜ ਪਤਾ ਲੱਗਾ ਕਿ ਉਹ ਧਰਨਾ ਕਰਨ ਦੀ ਤਿਆਰੀ ਵਿੱਚ ਹਨ ਤੇ ਇਸੇ ਸਿਲਸਿਲੇ 'ਚ ਉਨ੍ਹਾਂ ਦੇ 15 ਮੈਂਬਰਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਹਿਰਾਸਤ 'ਚ ਲਿਆ ਗਿਆ ਹੈ।

  11. ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਦੀਆਂ ਕੁਝ ਤਸਵੀਰਾਂ

    ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਵੱਡੀ ਸੰਖਿਆ ਵਿੱਚ ਲੋਕ ਇਕੱਠੇ ਹੋਏ ਹਨ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।

    ਬਲਕੌਰ ਸਿੰਘ ਨੇ ਕਿਹਾ ਕਿ ਆਮ ਲੋਕਾਂ ਦਾ ਇੰਟਰਨੈੱਟ ਤਾਂ ਬੰਦ ਹੈ ਪਰ 'ਜੇਲ੍ਹ 'ਚੋਂ ਗੁੰਡੇ ਇੰਟਰਵਿਊ ਦੇ ਰਹੇ ਹਨ'।

    ਇਸ ਦੇ ਨਾਲ ਹੀ ਉਨ੍ਹਾਂ ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਦੁਆਰਾ ਕੀਤੀ ਜਾ ਰਹੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਕਾਰਵਾਈ ਦੇ ਲਈ ਇਹੀ ਸਮਾਂ ਕਿਉਂ ਚੁਣਿਆ ਗਿਆ।

    ਬਲਕੌਰ ਸਿੰਘ

    ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਵੱਡੀ ਸੰਖਿਆ 'ਚ ਜੁੜੇ ਲੋਕ, ਦੇਖੋ ਤਸਵੀਰਾਂ

    ਸਿੱਧੂ ਮੂਸੇਵਾਲਾ ਦੀ ਬਰਸੀ
    ਸਿੱਧੂ ਮੂਸੇਵਾਲਾ ਦੀ ਬਰਸੀ
    ਸਿੱਧੂ ਮੂਸੇਵਾਲਾ ਦੀ ਬਰਸੀ
    ਸਿੱਧੂ ਮੂਸੇਵਾਲਾ ਦੀ ਬਰਸੀ
  12. ਅਮ੍ਰਿਤਪਾਲ ਦੇ ਮਾਤਾ ਦਾ ਦਾਅਵਾ: 'ਅਸੀਂ ਖੁਦ ਇਸ ਦੀ ਵੀਡੀਓ ਦੇਖੀ ਹੈ ਤੇ ਉਸ 'ਚ ਅਮ੍ਰਿਤਪਾਲ ਨੂੰ ਸ਼ਾਹਕੋਟ ਥਾਣੇ 'ਚੋਂ ਗ੍ਰਿਫ਼ਤਾਰ ਕੀਤਾ ਹੈ'

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, THEWARISPANJABDE/INSTAGRAM

    ਤਸਵੀਰ ਕੈਪਸ਼ਨ, ਸੰਗਤ ਨਾਲ ਅਮ੍ਰਿਤਪਾਲ ਸਿੰਘ (ਫਾਈਲ ਫੋਟੋ)

    ਅਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਆਪਣੇ ਪੁੱਤ ਬਾਰੇ ਕੋਈ ਜਾਣਕਾਰੀ ਨਹੀਂ।

    ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਮ੍ਰਿਤਪਾਲ ਦੇ ਨਾਲ-ਨਾਲ ਉਨ੍ਹਾਂ ਦਾ ਇੱਕ ਦਿਓਰ ਤੇ ਨਨਾਣ ਦਾ ਇੱਕ ਮੁੰਡਾ ਤੇ ਕੁਝ ਉਨ੍ਹਾਂ ਦੇ ਜਾਣਕਾਰ ਸਿੰਘ ਹਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

    ਬਲਵਿੰਦਰ ਕੌਰ ਨੇ ਦਾਅਵਾ ਕੀਤਾ ''ਅਸੀਂ ਖੁਦ ਇਸ ਦੀ ਵੀਡੀਓ ਦੇਖੀ ਹੈ ਤੇ ਉਸ 'ਚ ਅਮ੍ਰਿਤਪਾਲ ਨੂੰ ਸ਼ਾਹਕੋਟ ਥਾਣੇ 'ਚੋਂ ਗ੍ਰਿਫ਼ਤਾਰ ਕੀਤਾ ਹੈ। ਉਹ ਦੋ ਜਣੇ ਹਨ, ਨਾਲ ਪੁਲਿਸ ਵਾਲੇਵੀ ਹਨ, ਉੱਥੋਂ ਲੈ ਕੇ ਗਏ ਤੇ ਹੁਣ ਉਹ ਵੀਡੀਓ ਡਿਲੀਟ ਕਰ ਦਿੱਤਾ ਹੈ।''

    ਉਨ੍ਹਾਂ ਕਿਹਾ, ''ਮੈਨੂੰ ਪੂਰਾ ਯਕੀਨ ਹੈ। ਕੀ ਇੱਕ ਮਾਂ ਆਪਣਾ ਬੱਚਾ ਨਹੀਂ ਪਛਾਣ ਸਕਦੀ?''

    ਪੁਲਿਸ ਦੁਆਰਾ ਦਿੱਤੀ ਜਾ ਰਹੀ ਜਾਣਕਾਰੀ ਬਾਰੇ ਉਨ੍ਹਾਂ ਕਿਹਾ, ''ਇਹ ਸਾਰੀਆਂ ਪੁਲਿਸ ਦੀਆਂ ਚਾਲਾਂ ਹਨ।'' ਉਨ੍ਹਾਂ ਕਿਹਾ ਕਿ ਪੁਲਿਸ ਆਪ ਹਾਲਤ ਖ਼ਰਾਬ ਕਰ ਰਹੀ ਹੈ।

    ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ '4-5 ਹੋਰ ਪਰਿਵਾਰਿਕ ਮੈਂਬਰ ਪਿੱਛੇ ਗਏ, ਜਿਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ।'

    ਬਲਵਿੰਦਰ ਕੌਰ ਕੇ ਕਿਹਾ ਕਿ ਜਦੋਂ ਅਮ੍ਰਿਤਪਾਲ ਪਿੱਛੇ ਪੁਲਿਸ ਲੱਗਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦਾ ਦੂਜਾ ਮੁੰਡਾ ਵੀ ਪਿੱਛੇ ਚਲਾ ਗਿਆ, ਉਸ ਬਾਰੇ ਵੀ ਕੁਝ ਪਤਾ ਨਹੀਂ।

    ਅਮ੍ਰਿਤਪਾਲ ਦੇ ਮਾਤਾ ਦਾ ਕਹਿਣਾ ਹੈ ਕਿ 'ਪੁਲਿਸ ਭਾਵੇਂ ਉਨ੍ਹਾਂ ਦੇ ਮੁੰਡੇ ਨੂੰ ਗ੍ਰਿਫ਼ਤਾਰ ਕਰੇ ਪਰ ਉਨ੍ਹਾਂ ਨੂੰ ਕੁਝ ਜਾਣਕਾਰੀ ਤਾਂ ਮਿਲੇ ਕਿ ਉਹ ਠੀਕ ਹੈ, ਉਨ੍ਹਾਂ ਨੂੰ ਸਰਕਾਰ 'ਤੇ ਭਰੋਸਾ ਨਹੀਂ।'

  13. ਪੰਜਾਬ ਵਿੱਚ ਫਲੈਗ ਮਾਰਚ

    ਪੰਜਾਬ ਪੁਲਿਸ ਨੇ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕੀਤਾ ਅਤੇ ਲੋਕਾਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।

    ਪੰਜਾਬ ਵਿੱਚ ਫਲੈਗ ਮਾਰਚ
    ਪੰਜਾਬ ਵਿੱਚ ਫਲੈਗ ਮਾਰਚ
    ਪੰਜਾਬ ਵਿੱਚ ਫਲੈਗ ਮਾਰਚ
  14. ਸਿੱਧੂ ਮੂਸੇਵਾਲਾ ਦੇ ਪਿਤਾ ਦਾ ਅਮਿਤ ਸ਼ਾਹ ਨੂੰ ਸਵਾਲ

    ਸਿੱਧੂ ਮੂਸੇਵਾਲਾ

    ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਮੁਤਾਬਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕੀਤਾ ਹੈ।

    ਉਨ੍ਹਾ ਕਿਹਾ, "ਜ਼ੇਕਰ ਚੀਨ ਦੇ ਸਰਹੱਦ 'ਤੇ ਇੱਕ ਫੌਜੀ ਵਜੋਂ ਸੇਵਾ ਨਿਭਾਉਣ ਵਾਲੇ ਨੂੰ ਆਪਣੇ ਪੁੱਤਰ ਦੇ ਕਤਲ ਦਾ ਨਿਆਂ ਲੈਣ ਲਈ ਭਟਕਣਾ ਪੈ ਰਿਹਾ ਹੈ ਤਾਂ ਫਿਰ ਕੀ ਮੈਂ ਸਮਝ ਸਕਦਾ ਹਾਂ ਕੇ ਦੇਸ਼ ਦੇ ਹਲਾਤ ਕੀ ਹਨ।"

    ਇਸ ਮੌਕੇ ਪੰਡਾਲ ਵਿੱਚ ਕੁੱਝ ਲੋਕਾਂ ਨੇ ਖਾਲਿਸਤਾਨ ਦੇ ਨਾਹਰੇ ਲਗਾਏ. ਬਲਕੌਰ ਸਿੰਘ ਨੇ ਸਟੇਜ ਤੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਨਾਹਰੇ ਲਾਏ.

    ਬਲਕੌਰ ਸਿੰਘ ਨੇ ਪੰਜਾਬ ਸਰਕਾਰ ਉੱਪਰ ਸ਼ਬਦੀ ਹਮਲਾ ਬੋਲਦਿਆਂ ਕਿਹਾ ਕੇ ਸਰਕਾਰ ਨੇ ਪੰਜਾਬ ਨੂੰ ਦਿੱਲੀ ਕੋਲ ਗਹਿਣੇ ਰੱਖ ਦਿੱਤਾ ਹੈ। ਅਜਿਹੇ ਵਿੱਚ ਨਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ।

    ਉਨ੍ਹਾਂ ਕਿਹਾ ਸਰਕਾਰ ਜੇਲ੍ਹ ਵਿੱਚ ਬੰਦ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਇੰਟਰਨੈਟ ਮੁਹਈਆ ਕਰਵਾ ਕੇ ਸਿੱਧੂ ਮੂਸੇਵਾਲਾ ਦੀ ਕਿਰਦਾਰਕੁਸ਼ੀ ਕਰਵਾ ਰਹੀ ਹੈ।

  15. ਅਮ੍ਰਿਤਪਾਲ ਉੱਤੇ ਕਾਰਵਾਈ: 5 ਤਾਜ਼ਾ ਅਪਡੇਟ

    ਅਮ੍ਰਿਤਪਾਲ ਸਿੰਘ  / ਸਿੱਧੂ ਮੂਸੇਵਾਲਾ

    ਤਸਵੀਰ ਸਰੋਤ, Getty Images

    1. ਅਮ੍ਰਿਤਪਾਲ ਦੇ ਕਾਫ਼ਲੇ ਦੀ ਇੱਕ ਹੋਰ ਗੱਡੀ ਜਲੰਧਰ ਦੇ ਮਹਿਤਪੁਰ ਤੋਂ ਬਰਾਮਦ ਕੀਤੀ ਗਈ ਹੈ

    2. ਅਮ੍ਰਿਤਪਾਲ ਦੇ ਗ੍ਰਿਫ਼ਤਾਰ 4 ਸਾਥੀਆਂ ਨੂੰ ਅਸਾਮ ਦੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੇਜਿਆ ਗਿਆ

    3. ਅਮ੍ਰਿਤਪਾਲ ਅਤੇ ਉਨ੍ਹਾਂ ਸਮਰਥਕਾਂ ਖ਼ਿਲਾਫ਼ ਪੁਲਿਸ ਨੇ ਇੱਕ ਹੋਰ ਐੱਫ਼ਆਈਆਰ ਦਰਜ ਕੀਤੀ ਹੈ

    4. ਪੰਜਾਬ ਵਿੱਚ ਇੰਟਰਨੈੱਟ ਮੁੱਅਤਲੀ ਨੂੰ ਸੋਮਵਾਰ ਦੁਪਹਿਰ 12 ਵਜੇ ਤੱਕ ਅੱਗੇ ਵਧਾ ਦਿੱਤਾ ਗਿਆ ਹੈ

    5. ਪੰਜਾਬ ਪੁਲਿਸ ਅਮ੍ਰਿਤਪਾਲ ਦੀ ਭਾਲ ਕਰ ਰਹੀ ਹੈ ਅਤੇ ਛੇਤੀ ਹਿਰਾਸਤ ਵਿੱਚ ਲੈ ਲੈਣ ਦਾ ਦਾਅਵਾ ਕਰ ਰਹੀ ਹੈ

  16. ਅਮ੍ਰਿਤਪਾਲ ਸਿੰਘ ਨੇ ਸਿਆਸੀ ਸ਼ਹਿ ਅਤੇ ਹਿੰਸਾ ਬਾਰੇ ਕੀ ਕਿਹਾ ਸੀ

    ਵੀਡੀਓ ਕੈਪਸ਼ਨ, ਅਮ੍ਰਿਤਪਾਲ ਸਿੰਘ ਸਿਆਸੀ ਸ਼ਹਿ ਅਤੇ ਹਿੰਸਾ ਬਾਰੇ ਕੀ ਕਹਿੰਦੇ

    ਅਮ੍ਰਿਤਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਕਿਹਾ ਸੀ ਕਿ ਖਾਲਿਸਤਾਨ ਬਾਰੇ ਗੱਲ ਕਰਨ ਉੱਤੇ ਕੋਈ ਮਨਾਹੀ ਨਹੀਂ ਹੈ ਇਸ ਲਈ ਇਸ ਤੋਂ ਸੰਕੋਚਨਾ ਨਹੀਂ ਚਾਹੀਦਾ ਹੈ।

    ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਕੁਝ ਦਿਨਾਂ ਪਹਿਲਾਂ ਆਪਣੇ ਸਾਥੀ ਨੂੰ ਛੁਡਵਾਉਣ ਲਈ ਅਜਨਾਲਾ ਵਿੱਚ ਥਾਣੇ ਦਾ ਘਿਰਾਓ ਕੀਤਾ ਸੀ।

    ਉਸ ਘਿਰਾਓ ਵਿੱਚ ਅਮ੍ਰਿਤਪਾਲ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਲੈ ਕੇ ਜਾਣ ਉੱਤੇ ਸਵਾਲ ਖੜ੍ਹੇ ਕੀਤ ਗਏ ਸਨ।

    ਫਿਲਹਾਲ ਪੁਲਿਸ ਅਮ੍ਰਿਤਪਾਲ ਸਿੰਘ ਦੀ ਭਾਲ਼ ਕਰ ਰਹੀ ਹੈ ਅਤੇ ਪੁਲਿਸ ਨੇ ਹੁਣ ਤੱਕ ਵਾਰਿਸ ਪੰਜਾਬ ਦੇ ਜਥੇਬੰਦੀ ਦੇ 78 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

    ਬੀਬੀਸੀ ਪੰਜਾਬੀ ਨਾਲ ਕੀਤੀ ਇਸ ਗੱਲਬਾਤ ਵਿੱਚ ਅਮ੍ਰਿਤਪਾਲ ਨੇ ਖਾਲਿਸਤਾਨ, ਅਜਨਾਲਾ ਹਿੰਸਾ ਤੇ ਹੋਰ ਮਸਲਿਆਂ ਬਾਰੇ ਆਪਣੇ ਵਿਚਾਰ ਰੱਖੇ ਸਨ।

    (ਰਿਪੋਰਟ – ਅਰਵਿੰਦ ਛਾਬੜਾ, ਸ਼ੂਟ-ਐਡਿਟ – ਗੁਲਸ਼ਨ ਕੁਮਾਰ)

  17. ਅਮ੍ਰਿਤਪਾਲ ਸਿੰਘ ਕੌਣ ਹਨ, ਪੜ੍ਹਾਈ, ਕੰਮ ਅਤੇ ਪਿਛੋਕੜ ਬਾਰੇ ਜਾਣੋ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, THEWARISPANJABDE/INSTAGRAM

    ਅਮ੍ਰਿਤਪਾਲ ਸਿੰਘ, ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ 'ਵਾਰਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਹਨ।

    ਅਮ੍ਰਿਤਪਾਲ ਸਿੰਘ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।

    ਉਹ ਆਪਣੇ ਆਪ ਬਾਰੇ ਕਹਿੰਦੇ ਹਨ,''ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ।ਅਮ੍ਰਿਤਪਾਲ ਸਿੰਘ ਆਪ ਕੁਝ ਨਹੀਂ ਹੈ, ਇਸ ਸੰਘਰਸ਼ ਦੇ ਰਾਹ ਉੱਤੇ ਬਹੁਤ ਬੰਦੇ ਆਏ ਅਤੇ ਗਏ, ਅੰਮ੍ਰਿਤਪਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ।''

    ਲੰਘੇ ਸ਼ਨੀਵਾਰ ਨੂੰ ਪੁਲਿਸ ਵੱਲੋਂ ਅਮ੍ਰਿਤਪਾਲ ਸਿੰਘ ਨੂੰ ਫੜ੍ਹਨ ਲਈ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਵਿੱਚ ਕਾਰਵਾਈ ਕੀਤੀ ਗਈ ਸੀ।

    ਅਮ੍ਰਿਤਪਾਲ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ ਤੇ ਪੁਲਿਸ ਟੀਮਾਂ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ।

    ਜਾਣੋ ਅਮ੍ਰਿਤਪਾਲ ਸਿੰਘ ਦੇ ਪਿਛੋਕੜ ਬਾਰੇ, ਇੱਥੇ ਕਲਿੱਕ ਕਰੋ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, SANDHUAMRIT1984/INSTAGRAM

  18. ਸਾਡਾ ਇੰਟਰਨੈੱਟ ਬੰਦ ਹੈ, ਗੁੰਡੇ ਜੇਲ੍ਹਾਂ ਵਿੱਚੋਂ ਇੰਟਰਵਿਊ ਦੇ ਰਹੇ ਹਨ - ਬਲਕੌਰ ਸਿੰਘ

    ਬਲਕੌਰ ਸਿੰਘ

    ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਪੁੱਤਰ ਦੀ ਪਹਿਲੀ ਬਰਸੀ ਮੌਕੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ।

    ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਅਮ੍ਰਿਤਪਾਲ ਸਿੰਘ ਨੂੰ ਫੜਨਾ ਹੀ ਸੀ ਤਾਂ ਕਿਸੇ ਹੋਰ ਦਿਨ ਫੜ ਲੈਂਦੇ।

    ਉਹਨਾਂ ਕਿਹਾ ਕਿ ਸਾਡਾ ਤਾਂ ਇੰਟਰਨੈੱਟ ਬੰਦ ਕੀਤਾ ਗਿਆ ਪਰ ਗੈਂਗਸਟਰਾਂ ਦਾ ਖੁੱਲਾਂ ਹੈ, ਉਹ ਜੇਲ੍ਹਾਂ ਵਿਚੋਂ ਇੰਟਰਵਿਊ ਦੇ ਰਹੇ ਹਨ।

    ‘‘ਮੈਂ ਇੱਕ ਸਾਬਕਾ ਫੌਜੀ ਹਾਂ। ਮੇਰੀ ਦੇਸ਼ ਭਗਤੀ ਬਾਰੇ ਮੈਂ ਅਮਿਤ ਸ਼ਾਹ ਨੂੰ ਪੁੱਛਣਾ ਚਾਹੁੰਦਾ ਹਾਂ।

    ਗੁੰਡਿਆਂ ਦੀ ਫੌਜ ਕਾਰਨ ਸ਼ਾਇਦ ਮੇਰੇ ਪੁੱਤਰ ਨੂੰ ਰਾਜਨੀਤੀ ਵਿੱਚ ਜਾਣਾ ਪਿਆ। ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਸੀ। ਅਸੀਂ ਚੋਣਾਂ ਤੋਂ ਬਾਅਦ ਉਸ ਦੀ ਸੁਰੱਖਿਆ ਨੂੰ ਲੈ ਕੇ ਥੋੜਾ ਧਿਆਨ ਘਟਾ ਦਿੱਤਾ ਸੀ।’’

  19. ਅਮ੍ਰਿਤਪਾਲ ਸਿੰਘ: ਪੰਜਾਬ ਦੇ ਹਾਲਾਤ ਬਾਰੇ ਕੌਮਾਂਤਰੀ ਪੱਧਰ 'ਤੇ ਕਿਹੋ ਜਿਹਾ ਹੋ ਰਿਹਾ ਪ੍ਰਤੀਕਰਮ

    ਅਮ੍ਰਿਤਪਾਲ ਸਿੰਘ

    ਤਸਵੀਰ ਸਰੋਤ, Getty Images

    'ਵਾਰਿਸ ਪੰਜਾਬ ਦੇ' ਮੁਖੀ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਉਪਰ ਅੰਤਰਰਾਸ਼ਟਰੀ ਪੱਧਰ ਉਪਰ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ।

    ਪੰਜਾਬ ਵਿੱਚ ਇੰਟਰਵਨੈੱਟ ਸੇਵਾਵਾਂ ਮੁਅੱਤਲ ਕਰਨ ਅਤੇ ਧਾਰਾ 144 ਲਗਾ ਕੇ 4 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਉਪਰ ਲਗਾਈ ਰੋਕ ਖਿਲਾਫ਼ ਆਵਾਜ਼ ਉੱਠ ਰਹੀ ਹੈ।

    ਪੰਜਾਬ ਵਿੱਚ ਪ੍ਰਸਾਸ਼ਨ ਨੇ ਸੋਮਵਾਰ ਦੁਪਹਿਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

    ਅਮਰੀਕਾ ਅਤੇ ਕੈਨੇਡਾ ਦੀ ਰਾਜਨੀਤੀ ਵਿੱਚ ਸਰਗਰਮ ਸਿੱਖ ਆਗੂਆਂ ਵੱਲੋਂ ਪੰਜਾਬ ਦੇ ਤਾਜ਼ਾ ਹਲਾਤ ਉਪਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ।

    ਹੁਣ ਤੱਕ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਸਿੰਘ ਦੇ 78 ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

    ਇਨ੍ਹਾਂ ਵਿੱਚੋਂ 4 ਨੂੰ ਪੰਜਾਬ ਪੁਲਿਸ ਦੀ ਟੀਮ ਅੱਜ ਅਸਾਮ ਦੇ ਡਿਬਰੂਗੜ੍ਹ ਲੈ ਕੇ ਪਹੁੰਚੀ ਹੈ।

    ਇਹਨਾਂ ਕੋਲੋਂ 8 ਰਾਇਫਲਾਂ ਸਣੇ 9 ਹਥਿਆਰ ਫੜ੍ਹੇ ਗਏ ਹਨ ਅਤੇ ਆਪਰੇਸ਼ਨ ਦੌਰਾਨ ਇੱਕ ਰਿਵਾਲਵਰ ਵੀ ਬਰਾਮਦ ਹੋਇਆ ਹੈ।

    ਇਹ ਕਾਰਵਾਈ ਸ਼ਨੀਵਾਰ ਨੂੰ ਜਲੰਧਰ ਅਤੇ ਸ਼ਾਹਕੋਟ ਦੇ ਇਲਾਕਿਆਂ ਤੋਂ ਸ਼ੁਰੂ ਕੀਤੀ ਗਈ ਸੀ।

  20. ਅਮ੍ਰਿਤਪਾਲ ਮਾਮਲੇ ਦੀ ਤਾਜ਼ਾ ਅਪਡੇਟ

    ਅਮ੍ਰਿਤਪਾਲ ਸਿੰਘ
    • ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲ਼ਈ ਐਤਵਾਰ ਸਵੇਰ ਤੋਂ ਪੁਲਿਸ ਕਾਰਵਾਈ ਕਰਨ ਲੱਗੀ ਹੋਈ ਹੈ।
    • ਪੁਲਿਸ ਮੁਤਾਬਕ ਉਸਦੇ 78 ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
    • ਪੰਜਾਬ ਪੁਲਿਸ ਅਮ੍ਰਿਤਪਾਲ ਦੇ 4 ਸਾਥੀਆਂ ਨੂੰ ਅਸਾਮ ਦੇ ਡਿਬਰੂਗੜ੍ਹ ਲੈ ਗਏ ਹੈ।
    • ਪੁਲਿਸ ਦਾ ਦਾਅਵਾ ਹੈ ਕਿ ਅਮ੍ਰਿਤਪਾਲ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
    • ਪੰਜਾਬ ਭਰ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਕਈ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।