ਭਾਰਤ ਤੇ ਪਾਕਿਸਤਾਨ ਵਿਚਾਲੇ ਮਹਿਲਾ ਟੀ-20
ਵਿਸ਼ਵਕੱਪ ਦੇ ਮੈਚ ਤੋਂ ਜਿਸ ਰੋਮਾਂਚ ਦੀ ਉਮੀਦ ਸੀ
ਉਸੇ ਰੋਮਾਂਚ ਨਾਲ ਖ਼ਤਮ ਹੋਇਆ।
ਭਾਰਤ ਨੇ ਭਾਵੇਂ 7 ਵਿਕਟਾਂ ਨਾਲ ਮੈਚ ਨੂੰ
ਜਿੱਤ ਲਿਆ ਪਰ ਇਹ ਸਕੋਰ ਮੈਚ ਦੀ ਸਹੀ ਤਸਵੀਰ ਨਹੀਂ ਦਿਖਾ ਸਕਦਾ।
ਇਸ ਦਾ ਕਾਰਨ ਇਹ ਹੈ ਕਿ ਭਾਵੇਂ ਜ਼ਿਆਦਾ ਵਿਕਟਾਂ
ਨਾਲ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਪਰ ਪਾਕਿਸਤਾਨ ਨੇ ਵੀ ਭਾਰਤ ਨੂੰ ਸਖ਼ਤ ਟੱਕਰ ਦਿੱਤੀ ਹੈ।
ਪਾਕਿਸਤਾਨ ਨੇ ਟਾਸ ਜਿੱਤਿਆ ਸੀ ਤੇ ਪਹਿਲਾਂ
ਬੱਲੇਬਾਜ਼ੀ ਦਾ ਫੈਸਲਾ ਲਿਆ ਸੀ। ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ। ਦਸ ਦੌੜਾਂ ਦੇ
ਸਕੋਰ ਉੱਤੇ ਉਨ੍ਹਾਂ ਦੀ ਪਹਿਲੀ ਵਿਕਟ ਦੀਪਤੀ ਸ਼ਰਮਾ ਨੇ ਲਈ।
ਪਾਕਿਸਤਾਨ ਦੀ ਕਪਤਾਨ ਬਿਸਮਾ ਮਾਰੂਫ ਸਲਾਮੀ
ਬੱਲੇਬਾਜ਼ ਵਜੋਂ ਖੇਡ ਰਹੇ ਸਨ। ਉਨ੍ਹਾਂ ਨੇ ਸ਼ੁਰੂਆਤ ਤੋਂ ਹੀ ਬੇਹੱਦ ਸਬਰ ਦੇ ਨਾਲ ਆਪਣੀ ਵਿਕਟ
ਨੂੰ ਸਾਂਭ ਕੇ ਰੱਖਿਆ। ਭਾਵੇਂ ਦੂਜੇ ਪਾਸੇ ਤੋਂ ਵਿਕਟਾਂ ਡਿੱਗ ਰਹੀਆਂ ਸਨ ਪਰ ਉਨ੍ਹਾਂ ਨੇ ਜਿੱਥੇ
ਸਕੋਰ ਨੂੰ ਚੱਲਦਾ ਰੱਖਿਆ ਉੱਥੇ ਹੀ ਆਪਣੀ ਵਿਕਟ ਵੀ ਨਹੀਂ ਡਿੱਗਣ ਦਿੱਤੀ।
ਇੱਕ ਵਕਤ ਤਾਂ ਉਹ ਵੀ ਆਇਆ ਜਦੋਂ 68 ਦੌੜਾਂ
ਉੱਤੇ ਪਾਕਿਸਤਾਨ ਦੇ 4 ਵਿਕਟ ਡਿੱਗ ਗਏ ਸਨ। ਉਸ ਵੇਲੇ ਬਿਸਮਾ ਦਾ ਸਾਥ ਦੇਣ ਵਾਸਤੇ ਮੈਦਾਨ ਉੱਤੇ
ਉੱਤਰੇ ਆਇਸ਼ਾ ਨਸੀਮ।
ਆਇਸ਼ਾ ਨੇ ਭਾਰਤੀ ਗੇਂਦਬਾਜ਼ੀ ਨੂੰ ਖਿਲਾਰ ਕੇ
ਰੱਖ ਦਿੱਤਾ। ਉਨ੍ਹਾਂ ਨੇ ਮੈਦਾਨ ਦੇ ਚਾਰੇ ਪਾਸੇ ਸ਼ੌਟ ਲਾਏ। ਉਨ੍ਹਾਂ ਦੀ ਪਾਰੀ ਨੇ ਬਿਸਮਾ ਨੂੰ ਵੀ
ਹਿੰਮਤ ਦਿੱਤੀ। ਆਇਸ਼ਾ ਨੇ ਦੋ ਛੱਕੇ ਤੇ ਦੋ ਚੌਕੇ ਲਾਏ ਤੇ 43 ਦੌੜਾਂ ਬਣਾਈਆਂ।
ਬਿਸਮਾ ਨੇ 55 ਗੇਂਦਾਂ ਉੱਤੇ 68 ਦੌੜਾਂ ਦੀ
ਸ਼ਾਨਦਾਰ ਪਾਰੀ ਖੇਡੀ ਜਿਸ ਵਿੱਚ ਉਨ੍ਹਾਂ ਨੇ 7 ਚੌਕੇ ਲਗਾਏ। ਇਸੇ ਦੀ ਬਦੌਲਤ ਭਾਰਤ ਦੇ ਸਾਹਮਣੇ
ਪਾਕਿਸਤਾਨ ਨੇ 150 ਦੌੜਾਂ ਦਾ ਟੀਚਾ ਰੱਖਿਆ।

ਤਸਵੀਰ ਸਰੋਤ, Getty Images
ਭਾਰਤ ਦੀ ਗੇਂਦਬਾਜ਼ੀ ਵਿੱਚ ਕਮਜ਼ੋਰੀ ਨਜ਼ਰ
ਆਈ
ਦੀਪਤੀ ਸ਼ਰਮਾ ਨੇ ਭਾਵੇਂ ਭਾਰਤ ਨੂੰ ਸ਼ੁਰੂਆਤੀ
ਵਿਕਟ ਦਿੱਤੀ ਪਰ ਭਾਰਤੀ ਗੇਂਦਬਾਜ਼ੀ ਪਾਕਿਸਤਾਨ ਦੀ ਪਾਰੀ ਦੇ ਇੱਕ ਹਿੱਸੇ ਵਿੱਚ ਬਿਨਾਂ ਧਾਰ ਦੀ
ਨਜ਼ਰ ਆਈ। ਰਾਧਾ ਯਾਦਵ ਨੇ ਭਾਵੇਂ ਚੰਗੀ ਗੇਂਦਬਾਜ਼ੀ ਕੀਤੀ ਪਰ ਬਾਕੀ ਗੇਂਦਬਾਜ਼ ਕੁਝ ਖਾਸ ਨਹੀਂ
ਕਰ ਸਕੇ।
ਰੇਣੂਕਾ ਸਿੰਘ ਨੇ 16ਵੇਂ ਓਵਰ ਵਿੱਚ 18
ਦੌੜਾਂ ਦਿੱਤੀਆਂ ਜਿਸ ਨੇ ਹਵਾ ਦਾ ਰੁਖ ਇੱਕ ਵਾਰ ਤਾਂ ਪਾਕਿਸਤਾਨ ਵੱਲ ਮੋੜ ਦਿੱਤਾ ਸੀ।
ਹਰਮਨਪ੍ਰੀਤ ਕੌਰ ਕੋਲ ਹਰਲੀਨ ਦਿਓਲ ਦੇ ਰੂਪ
ਵਿੱਚ ਵੀ ਇੱਕ ਵਿਕਲਪ ਸੀ ਜਿਸ ਦੀ ਵਰਤੋਂ ਉਨ੍ਹਾਂ ਵੱਲੋਂ ਨਹੀਂ ਕੀਤੀ ਗਈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਨਿਆ ਕਿ ਟੀਮ ਨੂੰ ਅੱਗੇ ਦੇ ਮੈਚਾਂ ਵਿੱਚ ਜਿੱਤ ਹਾਸਲ ਕਰਨ ਦੇ ਲਈ ਪ੍ਰੈਕਟਿਸ ਕਰਨ ਦੀ ਲੋੜ ਹੈ।

ਤਸਵੀਰ ਸਰੋਤ, Getty Images
ਸਮ੍ਰਿਤੀ ਮੰਧਾਨਾ ਦੀ ਕਮੀ ਨਜ਼ਰ ਆਈ
ਸਮ੍ਰਿਤੀ ਮੰਧਾਨਾ ਸੱਟ ਕਰਕੇ ਇਸ ਮੈਚ ਤੋਂ
ਬਾਹਰ ਰਹੇ। ਭਾਰਤ ਦੇ ਉਪ ਕਪਤਾਨ ਸਮ੍ਰਿਤੀ ਦੀ ਗ਼ੈਰ-ਮੌਜੂਦਗੀ ਟਾਪ ਆਡਰ ਵਿੱਚ ਮਹਿਸੂਸ ਕੀਤੀ ਗਈ।
ਸ਼ੁਰੂਆਤ ਵਿੱਚ ਯਸ਼ਤਿਕਾ ਤੇ ਸ਼ਿਫਾਲੀ ਨੇ ਭਾਵੇਂ ਚੰਗੇ ਸ਼ੋਟ ਲਗਾਏ ਪਰ ਉਹ ਆਪਣੇ ਰੰਗ ਵਿੱਚ ਨਜ਼ਰ
ਨਹੀਂ ਆਈ।
ਸ਼ਿਫਾਲੀ ਨੇ 33 ਦੌੜਾਂ ਦੀ ਪਾਰੀ ਭਾਵੇਂ ਖੇਡੀ
ਪਰ ਉਨ੍ਹਾਂ ਦੇ ਰੰਗ ਆਪਣੀ ਅਸਲੀ ਫਾਰਮ ਵਰਗੇ ਨਜ਼ਰ ਨਹੀਂ ਆਏ। ਹਰਮਨਪ੍ਰੀਤ ਨੇ ਭਾਵੇਂ ਆਉਂਦੇ ਹੀ
ਦੋ ਚੌਕੇ ਲਾਏ ਪਰ ਇੱਕ ਗੇਂਦ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲੈਂਦੀ ਹੋਈ ਉੱਠ ਗਈ ਤੇ ਉਹ ਵਿਕਟ
ਗੁਆ ਬੈਠੇ।
ਜਦੋ ਹਰਮਨਪ੍ਰੀਤ ਨੇ ਆਪਣਾ ਵਿਕਟ ਗੁਆ ਲਿਆ
ਤਾਂ ਹਾਲਾਤ ਭਾਰਤ ਲਈ ਠੀਕ ਨਹੀਂ ਸਨ। ਉਸ ਵੇਲੇ ਜੇਮਾਇਮਾ ਰੋਡਰਿਗਸ ਤੇ ਰਿਚਾ ਘੋਸ਼ ਨੇ ਮੋਰਚਾ
ਸਾਂਭਿਆ। ਭਾਰਤ ਨੂੰ 36 ਗੇਂਦਾਂ ਉੱਤੇ 55 ਦੌੜਾਂ ਚਾਹੀਦੀਆਂ ਸਨ।
ਦੋਵਾਂ ਨੇ ਸ਼ਾਨਦਾਰ ਸ਼ੌਟਸ ਲਾਏ। ਹਰਮਨਪ੍ਰੀਤ ਤੇ
ਤਣਾਅ ਵਿੱਚ ਆਪਣੇ ਕੋਚ ਰਿਸ਼ੀਕੇਸ਼ ਕਨਿਟਕਰ ਦੇ ਨਾਲ ਬੈਂਚ ਉੱਤੇ ਬੈਠੇ ਸਨ। ਰਿਚਾ ਤੇ ਜੇਮਾਇਮਾ ਨੇ
ਭਾਰਤ ਦੀ ਪਾਰੀ ਨੂੰ ਸਾਂਭ ਕੇ ਰੱਖਿਆ ਤੇ 19ਵੇਂ ਓਵਰ ਵਿੱਚ ਹੀ ਮੈਚ ਖ਼ਤਮ ਕਰ ਦਿੱਤਾ।