ਪੰਜਾਬ ਵਿੱਚ ਪਹਿਲੇ ਇਕ ਘੰਟੇ ਵਿੱਚ 4.8 ਫ਼ੀਸਦ ਵੋਟਿੰਗ, ਅਮਲੋਹ ਸਭ ਤੋਂ ਅੱਗੇ

ਤਸਵੀਰ ਸਰੋਤ, Gurpreet Chawla/BBC
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਵੇਰੇ ਨੌਂ ਵਜੇ ਤੱਕ 4.8 ਫ਼ੀਸਦ ਵੋਟਾਂ ਪੈ ਚੁੱਕੀਆਂ ਹਨ।
ਇਲੈਕਸ਼ਨ ਕਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅਮਲੋਹ ਵਿੱਚ ਸਭ ਤੋਂ ਜ਼ਿਆਦਾ 12 ਫ਼ੀਸਦ ਵੋਟਿੰਗ ਹੋਈ ਹੈ ਜਦੋਂਕਿ ਸ਼ਾਹਕੋਟ ਵਿੱਚ ਸਭ ਤੋਂ ਘੱਟ 1 ਫ਼ੀਸਦ ਵੋਟਿੰਗ ਹੋਈ ਹੈ।
ਸ਼ਾਮ ਛੇ ਵਜੇ ਤੱਕ ਵੋਟਿੰਗ ਦਾ ਸਿਲਸਿਲਾ ਜਾਰੀ ਰਹੇਗਾ।











