ਫਾਜ਼ਿਲਕਾ 'ਚ ਬੋਲੇ ਮੋਦੀ, 'ਜਿੱਥੇ ਭਾਜਪਾ ਨੂੰ ਆਸ਼ੀਰਵਾਦ ਮਿਲ ਗਿਆ, ਉੱਥੇ ਤਾਂ ਕਾਂਗਰਸ ਸਾਫ ਹੋ ਗਈ'
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਫਾਜ਼ਿਲਕਾ 'ਚ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ''ਮੈਂ ਲੰਘੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਗਿਆ ਹਾਂ, ਪੂਰੇ ਪ੍ਰਦੇਸ਼ 'ਚੋਂ ਇੱਕੋ ਆਵਾਜ਼ ਉੱਠ ਰਹੀ ਹੈ..ਪੰਜਾਬ 'ਚ ਭਾਜਪਾ ਨੂੰ ਜਿਤਾਉਣਾ ਹੈ, ਐੱਨਡੀਏ ਨੂੰ ਜਿਤਾਉਣ ਹੈ, ਪੰਜਾਬ 'ਚ ਡਬਲ ਇੰਜਣ ਦੀ ਸਰਕਾਰ ਬਨਾਉਣਾ ਹੈ।''
ਉਨ੍ਹਾਂ ਕਿਹਾ, ''ਇੱਕ ਵਾਰ ਭਾਜਪਾ ਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ, ਇੱਕ ਵਾਰ ਮੈਨੂੰ ਪੰਜ ਸਾਲ ਦਿਓ।''
ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ''ਤੁਸੀਂ ਦੇਖੋ, ਦੇਸ਼ ਦੇ ਇੰਨੇ ਸਾਰੇ ਸੂਬੇ ਹਨ। ਜਦੋਂ ਕਾਂਗਰਸ ਇੱਕ ਵਾਰ ਗਈ ਤਾਂ ਫਿਰ ਮੁੜ ਕੇ ਆਈ ਹੀ ਨਹੀਂ। ਅਤੇ ਜਿੱਥੇ ਭਾਜਪਾ ਨੂੰ ਆਸ਼ੀਰਵਾਦ ਮਿਲ ਗਿਆ, ਉੱਥੇ ਤਾਂ ਕਾਂਗਰਸ ਜੜ-ਮੂਲ ਤੋਂ ਸਾਫ ਹੋ ਗਈ।''



