ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ
ਵਿਧਾਨ ਸਭਾ ਚੋਣਾਂ ਬਾਬਤ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਬੁੱਧਵਾਰ ਨੂੰ ਨਵੀਆਂ ਤੇ ਤਾਜ਼ਾ ਖ਼ਬਰਾਂ ਦੀ ਨਾਲੋ-ਨਾਲ ਅਪਡੇਟ ਲਈ ਅਸੀਂ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ, ਧੰਨਵਾਦ
ਹੁਣ ਤੱਕ ਦੇ ਕੁਝ ਅਹਿਮ ਘਟਨਾਕ੍ਰਮਾਂ ਦਾ ਵੇਰਵਾ ਇਸ ਤਰ੍ਹਾਂ ਹੈ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲ ਰੈਲੀ ਦੌਰਾਨ ਲੁਧਿਆਣਾ ਅਤੇ ਫਤਹਿਗੜ੍ਹ ਦੇ ਵਰਕਰਾਂ ਨੂੰ ਸੰਬੋਧਨ ਕੀਤਾ
- ਪ੍ਰਧਾਨ ਮੰਤਰੀ ਨੇ ਸਰਹੱਦੀ ਖੇਤਰ ਦੇ ਵਿਕਾਸ ਲਈ ਬੋਰਡ , ਅੱਤਵਾਦ ਪੀੜਤਾਂ ਲਈ ਕਮਿਸ਼ਨ ਅਤੇ ਹਰ ਗਰੀਬ ਨੂੰ ਘਰ ਦਾ ਵਾਅਦਾ ਕੀਤਾ
- ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਤੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਇੱਕ ਝੜਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ
- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ
- ਭਾਜਪਾ ਦੇ ਸਾਬਕਾ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਮਾੜੇ ਸਲੂਕ ਕਾਰਨ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ
- ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਨੇ ਫਗਵਾੜਾ ਵਿਚ ਅਕਾਲੀ ਬਸਪਾ ਵਰਕਰਾਂ ਨੂੰ ਸੰਬੋਧਨ ਕੀਤਾ
- ਰਾਜ ਸਭਾ ਵਿਚ ਬੋਲਦਿਆਂ ਮੋਦੀ ਨੇ ਕਿਹਾ ਕਿ ਜੇ ਕਾਂਗਰਸ ਨਾ ਹੁੰਦੀ ਤਾਂ ਸਿੱਖ ਕਤਲੇਆਮ ਤੇ ਐਮਰਜੈਂਸੀ ਨਾ ਹੁੰਦੇ