ਇੱਕ ਸਕੂਟੀ ਤੇ ਬੈਂਕ ਖਾਤੇ 'ਚ 24 ਹਜ਼ਾਰ ਦੀ ਮਾਲਕ, ਜੋ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਨੂੰ ਟੱਕਰ ਦੇ ਰਹੀ

ਪ੍ਰਕਾਸ਼ਿਤ

ਮੈ ਸਿਰਫ਼ ਪੋਲਿੰਗ ਏਜੰਟ ਬਣੀ ਸੀ, ਪਾਰਟੀ ਨੇ ਹੁਣ ਮੈਨੂੰ ਵਿਧਾਇਕ ਦੀ ਟਿਕਟ ਦੇ ਦਿੱਤੀ ਹੈ, ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੀ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੀ ਉਮੀਦਵਾਰ ਨਰਿੰਦਰ ਕੌਰ ਭਰਾਜ ਦਾ। ਨਰਿੰਦਰ ਕੌਰ ਦਾ ਮੁਕਾਬਲਾ ਕਾਂਗਰਸ ਦੇ ਮੌਜੂਦਾ ਵਿਧਾਇਕ ਅਤੇ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਹੈ।

ਉਨ੍ਹਾਂ ਵੱਲੋਂ ਜੋ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਉਨ੍ਹਾਂ ਮੁਤਾਬਕ ਨਾ ਤਾਂ ਉਸ ਕੋਲ ਗੱਡੀ ਅਤੇ ਨਾ ਹੀ ਗਹਿਣੇ। ਉਨ੍ਹਾਂ ਨੇ ਆਪਣੀ ਚਲ-ਅਚੱਲ ਜਾਇਦਾਦ 24 ਹਜ਼ਾਰ ਰੁਪਏ ਦੱਸੀ ਹੈ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ-ਮਯੰਕ ਮੋਂਗੀਆ, ਐਡਿਟ-ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)