ਪੰਜਾਬ ਚੋਣਾਂ: ਨਰਿੰਦਰ ਮੋਦੀ ਨੇ ਫਤਹਿ ਰੈਲੀ ਦੌਰਾਨ ਪੰਜਾਬ ਲਈ ਦੱਸਿਆ 5 ਨੁਕਾਤੀ ਏਜੰਡਾ

ਪੰਜਾਬ ਵਿੱਚ 117 ਹਲਕਿਆਂ ਵਿੱਚ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਨਤੀਜੇ 10 ਮਾਰਚ ਨੂੰ ਆਉਣਗੇ।

ਲਾਈਵ ਕਵਰੇਜ

  1. ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ

    ਵਿਧਾਨ ਸਭਾ ਚੋਣਾਂ ਬਾਬਤ ਬੀਬੀਸੀ ਪੰਜਾਬੀ ਦੇ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਬੁੱਧਵਾਰ ਨੂੰ ਨਵੀਆਂ ਤੇ ਤਾਜ਼ਾ ਖ਼ਬਰਾਂ ਦੀ ਨਾਲੋ-ਨਾਲ ਅਪਡੇਟ ਲਈ ਅਸੀਂ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਇਜਾਜ਼ਤ, ਧੰਨਵਾਦ

    ਹੁਣ ਤੱਕ ਦੇ ਕੁਝ ਅਹਿਮ ਘਟਨਾਕ੍ਰਮਾਂ ਦਾ ਵੇਰਵਾ ਇਸ ਤਰ੍ਹਾਂ ਹੈ

    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੂਅਲ ਰੈਲੀ ਦੌਰਾਨ ਲੁਧਿਆਣਾ ਅਤੇ ਫਤਹਿਗੜ੍ਹ ਦੇ ਵਰਕਰਾਂ ਨੂੰ ਸੰਬੋਧਨ ਕੀਤਾ
    • ਪ੍ਰਧਾਨ ਮੰਤਰੀ ਨੇ ਸਰਹੱਦੀ ਖੇਤਰ ਦੇ ਵਿਕਾਸ ਲਈ ਬੋਰਡ , ਅੱਤਵਾਦ ਪੀੜਤਾਂ ਲਈ ਕਮਿਸ਼ਨ ਅਤੇ ਹਰ ਗਰੀਬ ਨੂੰ ਘਰ ਦਾ ਵਾਅਦਾ ਕੀਤਾ
    • ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਤੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਇੱਕ ਝੜਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ
    • ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਲਈ ਚੋਣ ਪ੍ਰਚਾਰ ਕੀਤਾ
    • ਭਾਜਪਾ ਦੇ ਸਾਬਕਾ ਆਗੂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਮਾੜੇ ਸਲੂਕ ਕਾਰਨ ਉਨ੍ਹਾਂ ਨੂੰ ਪਾਰਟੀ ਛੱਡਣੀ ਪਈ
    • ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਨੇ ਫਗਵਾੜਾ ਵਿਚ ਅਕਾਲੀ ਬਸਪਾ ਵਰਕਰਾਂ ਨੂੰ ਸੰਬੋਧਨ ਕੀਤਾ
    • ਰਾਜ ਸਭਾ ਵਿਚ ਬੋਲਦਿਆਂ ਮੋਦੀ ਨੇ ਕਿਹਾ ਕਿ ਜੇ ਕਾਂਗਰਸ ਨਾ ਹੁੰਦੀ ਤਾਂ ਸਿੱਖ ਕਤਲੇਆਮ ਤੇ ਐਮਰਜੈਂਸੀ ਨਾ ਹੁੰਦੇ
  2. ਸੁਨੀਲ ਜਾਖੜ ਦਾ ਸ਼੍ਰੋਮਣੀ ਕਮੇਟੀ ਨੂੰ ਸਵਾਲ

    ਸੁਨੀਲ ਜਾਖੜ
  3. ਲੋਕਤੰਤਰ ਦੀਆਂ ਖ਼ਾਮੀਆਂ ਜੋ ਗਰੀਬਾਂ ਲਈ ਘਾਟੇ ਦਾ ਸੌਦਾ ਬਣਦੀਆਂ

    ਕਿਸਾਨ

    ਤਸਵੀਰ ਸਰੋਤ, Ravinder Singh Robin

    ਲੋਕਤੰਤਰ ਸੰਕਟ ਵਿੱਚ ਹੈ। ਲੋਕਤੰਤਰ ਵਿਰੋਧੀ ਸਿਆਸਤਦਾਨ ਛਾਏ ਹੋਏ ਹਨ ਤੇ ਜਨਤਕ ਬਹਿਸ ਵਿੱਚ ਝੂਠੀਆਂ ਖ਼ਬਰਾਂ ਦਾ ਦਬਦਬਾ ਹੈ। ਸਰਵੇ ਦਰਸਾਉਂਦੇ ਹਨ ਕਿ ਲੋਕਾਂ ਵਿੱਚ ਸਿਸਟਮ ਵਿੱਚ ਯਕੀਨ ਨਹੀਂ ਰਿਹਾ ਹੈ।

    ਪਰ ਫਰਾਂਸ ਦੀ ਇੱਕਆਰਥਿਕ ਮਾਹਰ ਜੂਲੀਆ ਕੇਜਮੁਤਾਬਕ ਇਸ ਦਾ ਹੱਲ ਇਹ ਹੈ ਕਿ ਲੋਕਤੰਤਰ ਵਿੱਚ ਜਿਸ ਤਰੀਕੇ ਨਾਲ ਪੈਸਾ ਆਉਂਦਾ ਹੈ ਉਸ ਤਰੀਕੇ ਨੂੰ ਬਦਲਿਆ ਜਾਵੇ।

    ਹਾਰਵਰਡ ਯੂਨੀਵਰਸਿਟੀ ਵਿੱਚ ਮੀਡੀਆ ਲਈ ਪੈਸੇ ਦੇ ਟਿਕਾਊ ਬਦਲਾਂ ਲਈ ਕਈ ਸਾਲ ਖੋਜ ਕਰਨ ਤੋਂ ਬਾਅਦ ਇਕਨਾਮਿਕਸ ਵਿੱਚ ਡਾਕਟਰੇਟ ਇਸ ਬੀਬੀ ਨੇ ਆਪਣੇ ਆਪ ਨੂੰ ਬ੍ਰਿਟੇਨ, ਫਰਾਂਸ ਤੇ ਜਰਮਨੀ ਵਿੱਚ ਸਿਆਸਤ ਨੂੰ ਗਰਮਾਉਣ ਵਾਲੇ ਪੈਸੇ ਦੇ ਅਧਿਐਨ ਨੂੰ ਸਮਰਿਪਤ ਕਰ ਦਿੱਤਾ।

  4. ਸਿਮਰਜੀਤ ਬੈਂਸ ਦੀ ਗ੍ਰਿਫ਼ਤਾਰੀ ਦਾ ਕੀ ਹੈ ਪੂਰਾ ਮਾਮਲਾ

    ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

    ਉਨ੍ਹਾਂ ਉੱਤੇ ਆਤਮਨਗਰ ਤੋਂ ਕਾਂਗਰਸ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਉੱਤੇ ਹਮਲਾ ਕਰਨ ਦਾ ਇਲਜਾਮ ਹੈ।

    ਪੁਲਿਸ ਨੇ ਉਨ੍ਹਾਂ ਉੱਪਰ ਧਾਰਾ 307 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਸਿਮਰਜੀਤ ਸਿੰਘ ਬੈਂਸ ਇਸ ਨੂੰ ਕਾਂਗਰਸ ਦੀ ਸਾਜਿਸ਼ ਦੱਸ ਰਹੇ ਹਨ।

    ਉੱਧਰ ਕਾਂਗਰਸ ਉਮੀਦਵਾਰ ਦਾ ਕਹਿਣਾ ਹੈ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਪੁੱਤਰ ਵੱਲੋਂ ਗੋਲੀਆਂ ਚਲਾਈਆਂ ਗਈਆਂ।

    ਮਾਮਲਾ ਸੋਮਵਾਰ ਰਾਤ ਦਾ ਹੈ ਜਦੋਂ ਕਾਂਗਰਸ ਉਮੀਦਵਾਰ ਅਤੇ ਸਿਮਰਤਜੀਤ ਸਿੰਘ ਬੈਂਸ ਵਿਚਾਲੇ ਝਗੜਾ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

    ਰਿਪੋਰਟ- ਜਸਬੀਰ ਸ਼ੇਤਰਾ ਐਡਿਟ- ਸਦਫ਼ ਖ਼ਾਨ

    ਵੀਡੀਓ ਕੈਪਸ਼ਨ, ਸਿਮਰਜੀਤ ਬੈਂਸ ਦੀ ਗ੍ਰਿਫ਼ਤਾਰੀ ਦਾ ਕੀ ਹੈ ਪੂਰਾ ਮਾਮਲਾ
  5. ਮਜੀਠੀਆ ਖ਼ਿਲਾਫ਼ ਪਰਚਾ ਦਰਜ ਕਰਨ ਨੂੰ ਚੰਨੀ ਬਣਾ ਰਹੇ ਮੁੱਦਾ

    ਪੰਜਾਬ

    ਤਸਵੀਰ ਸਰੋਤ, Gurpreet Chawla/bbc

    ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਅੱਜ ਹਲਕਾ ਡੇਰਾ ਬਾਬਾ ਨਾਨਕ ਵਿਖੇ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ‘ਚ ਚੋਣ ਪ੍ਰਚਾਰ ਲਈ ਪਹੁੰਚੇ।

    ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਚਰਨਜੀਤ ਸਿੰਘ ਚੰਨੀਵੱਲੋਂ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕੀਤਾ।

    ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ‘ਆਪ’ ਅਤੇ ਅਕਾਲੀ ਦਲ ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ ਅਤੇ ਕਿਹਾ ਕਿ ਡੇਰਾ ਬਾਬਾ ਨਾਨਕ ‘ਚ ਜੇਕਰ ਸੁਖਜਿੰਦਰ ਰੰਧਾਵਾ ਜਿੱਤ ਹਾਸਿਲ ਕਰਦੇ ਹਨ ਹੈ ਤਾਂ ਹਲਕੇ ਨੂੰ ਉਪ ਮੁੱਖ ਮੰਤਰੀ ਮਿਲੇਗਾ।

    ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਹੀ ਹਨ ਜਿਨ੍ਹਾਂ ਨੇ ਧਮਕੀਆਂ ਮਿਲਣ ਦੇ ਬਾਵਜੂਦ ਬਿਕਰਮ ਮਜੀਠੀਆ ਖ਼ਿਲਾਫ਼ ਕਾਰਵਾਈ ਕੀਤੀ ਅਤੇ ਅੱਜ ਉਨ੍ਹਾਂ ਨੂੰ ਜਮਾਨਤ ਨਹੀਂ ਮਿਲ ਰਹੀ।

  6. ਪੰਜਾਬ ਚੋਣਾਂ: ਬਹੁਕੌਣੀ ਮੁਕਾਬਲੇ ਵਿੱਚ ਕਿਸ ਪਾਸੇ ਝੁੱਕ ਸਕਦਾ ਹੈ ਦਲਿਤ ਵੋਟਰ

    ਪੰਜਾਬ ਦੀ ਲਗਪਗ ਫ਼ੀਸਦ 32 ਆਬਾਦੀ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੀ ਹੈ ਅਤੇ ਅਜਿਹੇ ਵਿੱਚ ਇਹ ਕਿਸ ਤਰ੍ਹਾਂ ਵੋਟ ਕਰੇਗਾ ਇਹ ਸਮਝਣ ਦੀ ਕੋਸ਼ਿਸ਼ ਬੀਬੀਸੀ ਵੱਲੋਂ ਇਸ ਰਿਪੋਰਟ ਵਿਚ ਕੀਤੀ ਗਈ ਹੈ।

    ਉਹ ਕਿਹੜੇ ਸਮੀਂਕਰਨ ਹਨ ਜਿਨ੍ਹਾਂ ਦੇ ਆਧਾਰ ਤੇ ਪੰਜਾਬ ਵਿੱਚ ਦਲਿਤ ਭਾਈਚਾਰੇ ਨੂੰ ਵੰਡਿਆ ਗਿਆ ਹੈ ਅਤੇ ਇਹ ਕਿਸ ਤਰ੍ਹਾਂ ਵੋਟਾਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਬਾਰੇ ਵੀ ਤੁਸੀਂ ਇਸ ਰਿਪੋਰਟ ਵਿੱਚ ਪੜ੍ਹ ਸਕਦੇ ਹੋ।

    ਚਰਨਜੀਤ ਚੰਨੀ

    ਤਸਵੀਰ ਸਰੋਤ, CHARANJIT SINGH CHANNI/TWITTER

  7. ਪੰਜਾਬ ਕਾਂਗਰਸ ਵਿੱਚ ਆਪਣਿਆਂ ਦੇ ਹੀ 'ਬਾਗੀ ਮੋਰਚੇ' ਵਿੱਚ ਕੌਣ-ਕੌਣ ਹੋਇਆ ਸ਼ਾਮਲ

    ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਕਈ ਵੱਡੇ ਆਗੂਆਂ ਦੇ ਪਰਿਵਾਰਕ ਮੈਂਬਰ ਆਜ਼ਾਦ ਚੋਣਾਂ ਲੜ ਰਹੇ ਹਨ।

    ਕੌਣ ਹਨ ਇਹ ਪਰਿਵਾਰਕ ਮੈਂਬਰ ਅਤੇ ਚੋਣਾਂ ਬਾਰੇ ਕੀ ਸੋਚਦੇ ਹਨ,ਇਹ ਜਾਣਨ ਲਈ ਪੜ੍ਹੋ ਬੀਬੀਸੀ ਦੀ ਰਿਪੋਰਟ

    ਕਾਂਗਰਸ

    ਤਸਵੀਰ ਸਰੋਤ, RANA INDER PRATAP/FB

    ਤਸਵੀਰ ਕੈਪਸ਼ਨ, ਕਾਂਗਰਸ
  8. ਨਵਜੋਤ ਸਿੰਘ ਸਿੱਧੂ : ਚਰਨਜੀਤ ਚੰਨੀ ਦੇ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਬਾਅਦ ਹੁਣ ਅੱਗੇ ਕੀ

    ਵੀਡੀਓ ਕੈਪਸ਼ਨ, ਨਵਜੋਤ ਸਿੰਘ ਸਿੱਧੂ ਨੇ ਬੀਬੀਸੀ ਨਾਲ ਪੰਜਾਬ ਮਾਡਲ,ਚਰਨਜੀਤ ਸਿੰਘ ਚੰਨੀ ਅਤੇ ਚੋਣਾਂ 'ਤੇ ਵਿਚਾਰ ਸਾਂਝੇ ਕੀਤੇ।
  9. ਮਜੀਠਾ ਹਲਕੇ ਦਾ ਕੀ ਹੈ ਮੂਡ ਤੇ ਲੋਕਾਂ ਦੇ ਮੁੱਦੇ

  10. ਪੰਜਾਬ ਚੋਣਾਂ 2022: ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦਾ 'ਪੰਥਕ ਜਥੇਦਾਰ' ਕਿਉਂ ਕਿਹਾ ਜਾਂਦਾ ਸੀ

    ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਦੀਆਂ ਉਹ ਗੱਲਾਂ ਜੋ ਸ਼ਾਇਦ ਬਹੁਤੇ ਲੋਕ ਨਹੀਂ ਜਾਣਦੇ,ਬਾਰੇ ਜਾਣਨ ਲਈ ਪੜ੍ਹੋ ਬੀਬੀਸੀ ਦੀ ਇਹ ਰਿਪੋਰਟ

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, CAPT AMARINDER SINGH/TWITTER

  11. ਮੋਦੀ ਦੀ ਵਰਚੂਅਲ ਰੈਲੀ ਦਾ ਮਾਹੌਲ ਤੇ ਲੋਕਾਂ ਦੀਆਂ ਉਮੀਦਾਂ -Live

  12. ਮੋਦੀ ਦਾ ਪੰਜ ਨੁਕਾਤੀ ਏਜੰਡਾ

    ਨਰਿੰਦਰ ਮੋਦੀ

    ਤਸਵੀਰ ਸਰੋਤ, ANI

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਲੋਕਾਂ ਨੂੰ ਵਰਚੂਅਲ ਰੈਲੀ ਰਾਹੀਂ ਸੰਬੋਧਨ ਦੌਰਾਨ ਵਿਰੋਧੀ ਧਿਰ ਕਾਂਗਰਸ ‘ਤੇ ਇੱਕ ਵਾਰ ਨਿਸ਼ਾਨਾ ਲਗਾਉਂਦਿਆਂ ਨਜ਼ਰ ਆਏ।

    ਉਨ੍ਹਾਂ ਨੇ ਕਿਹਾ, “ਕਾਂਗਰਸ ਨੇ ਸਿੱਖਾਂ ਦਾ ਨਰਸੰਹਾਰ ਕੀਤਾ ਅਤੇ ਅਸੀਂ ਨਰਸੰਹਾਰ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ।“

    ਐੱਨਡੀਏ ਨੇ 11 ਸੰਕਲਪਾਂ ਦੀ ਗੱਲ ਕੀਤੀ ਅਤੇ ਕਿਹਾ ਇਹ ਸੰਕਲਪ ਹਰ ਉਸ ਪੰਜਾਬੀ ਲਈ ਹੌ ਜੋ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਨ।

    ਇਸ ਤੋਂ ਇਲਾਵਾ ਮੋਦੀ 5 ਨੁਕਾਤੀ ਏਜੰਡਾ ਵੀ ਦੱਸਿਆ

    • ਬਾਰਡਰ ਏਰੀਆ ਡੈਵਲਪਮੈਂਟ ਓਥੋਰਿਟੀ ਦਾ ਗਠਨ ਕੀਤਾ ਜਾਵੇਗਾ
    • ਅਗਲੇ 5 ਸਾਲਾਂ ਵਿੱਚ ਸਿਰਫ਼ ਇਨਫਰਾਸਟ੍ਰਕਟਰ ਲਈ ਇੱਕ ਲੱਖ ਕਰੋੜ ਰੁਪਇਆ ਰੱਖਿਆ ਜਾਵੇਗਾ
    • ਕੇਂਦਰ ਅਤੇ ਸੂਬਾ ਮਿਲ ਕੇ ਬਿਹਤਰ ਤਾਲਮੇਲ ਨਾਲ ਸੀਮਾ ਪਾਰੋਂ ਆਉਣ ਵਾਲੇ ਨਸ਼ੇ ਅਤੇ ਹਥਿਆਰ ਸਪਲਾਈ ਨੂੰ ਰੋਕਿਆ ਜਾਵੇਗਾ
    • ਅੱਤਵਾਦ ਪੀੜਤ ਪਰਿਵਾਰਾਂ ਲਈ ਕਮਿਸ਼ਨ ਦਾ ਗਠਨ
    • ਪੰਜਾਬ ਦੇ ਹਰ ਗਰੀਬ ਲਈ ਪੱਕਾ ਘਰ

    ਉਨ੍ਹਾਂ ਨੇ ਕਿਹਾ, “ਹੋਰਾਂ ਨੂੰ ਰੁਜ਼ਗਾਰ ਦੇਣ ਵਾਲਾ ਪੰਜਾਬ ਅੱਜ ਹਿਜ਼ਰਤ ਦਾ ਸਾਹਮਣਾ ਕਰ ਰਿਹਾ ਹੈ। ਸਾਡੀ ਸਰਕਾਰ ਬਣੀ ਤਾਂ ਪੰਜਾਬ ਵਿੱਚ ਉਦਯੋਗ ਆਉਣਗੇ।“

    “ਸਮਾਨਤਾ ਅਤੇ ਸਾਂਝੀਵਾਲਤਾ ਦਾ ਜੋ ਸਿਧਾਂਤ ਸਾਡੇ ਗੁਰੂਆਂ ਦਾ ਹੈ, ਉਸ ‘ਤੇ ਤੁਰ ਕੇ ਸਾਨੂੰ ਨਵਾਂ ਪੰਜਾਬ ਸਿਰਜਨਾ ਹੈ।“

    “ਜੋ ਲੋਕ ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੇ ਹਨ, ਉਨ੍ਹਾਂ ਤੋਂ ਸਾਨੂੰ ਰਹਿਣਾ ਚਾਹੀਦਾ ਹੈ।“

  13. ਭਾਜਪਾ ਦੀ ਫਤਹਿ ਰੈਲੀ ਲਾਇਵ

  14. ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਬੈਂਸ ਗ੍ਰਿਫ਼ਤਾਰ

    ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਵਿਚ ਸਿਮਰਜੀਤ ਸਿੰਘ ਬੈਂਸ ਅਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਸਮਰਥਕਾਂ ਵਿੱਚ ਕਥਿਤ ਝੜਪ ਹੋਈ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਕੜਵਲ ਨੇ ਬੈਂਸ ਉੱਪਰ ਹਮਲਾ ਕਰਨ ਦੇ ਇਲਜ਼ਾਮ ਲਗਾਏ ਹਨ।

    ਜਿਸ ਤੋਂ ਬਾਅਦ ਸਿਮਰਜੀਤ ਬੈਂਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

    ਰਵੀਚਰਨ ਸਿੰਘ, ਜੁਆਇੰਟ ਕਮਿਸ਼ਨਰ ਪੁਲਿਸ ਲੁਧਿਆਣਾ (ਰੂਰਲ) ਨੇ ਆਖਿਆ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ।

    ਕਮਲਜੀਤ ਸਿੰਘ ਕੜਵਲ ਅਤੇ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਦੇ ਆਤਮਨਗਰ ਤੋਂ ਕਾਂਗਰਸ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਵੇਖੋ ਮਾਇਆਵਤੀ ਤੇ ਨਰਿੰਦਰ ਮੋਦੀ ਦੀਆਂ ਰੈਲੀਆਂ ਲਈ ਹੁੰਦੀਆਂ ਤਿਆਰੀਆਂ

    ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਜਪਾ ਅਤੇ ਗਠਜੋੜ ਪਾਰਟੀਆਂ ਦੇ ਉਮੀਦਵਾਰਾਂ ਲਈ ਵਰਚੂਅਲ ਰੈਲੀ ਹੈ।

    ਇਸ ਦੀ ਤਿਆਰੀ ਲਈ ਭਾਜਪਾ ਸਮਰਥਕ ਪਹੁੰਚ ਗਏ ਹਨ ਅਤੇ ਕੁਝ ਹੀ ਸਮੇਂ ਵਿੱਚ ਪ੍ਰਧਾਨ ਮੰਤਰੀ ਨੂੰ ਸੁਣਨਗੇ।

    ਉਧਰ ਨਵਾਂਸ਼ਹਿਰ ਵਿਖੇ ਅਕਾਲੀ ਦਲ ਅਤੇ ਬਸਪਾ ਦੀ ਰੈਲੀ ਵਿੱਚ ਵੀ ਸਮਰਥਕ ਪਹੁੰਚ ਗਏ ਹਨ।

    ਸ਼੍ਰੋਮਣੀ ਅਕਾਲੀ ਦਲ,ਬਹੁਜਨ ਸਮਾਜ ਪਾਰਟੀ

    ਤਸਵੀਰ ਸਰੋਤ, PARDEEP PANDIT/BBC

    ਸ਼੍ਰੋਮਣੀ ਅਕਾਲੀ ਦਲ,ਬਹੁਜਨ ਸਮਾਜ ਪਾਰਟੀ

    ਤਸਵੀਰ ਸਰੋਤ, PARDEEP PANDIT/BBC

    ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਤਸਵੀਰ ਸਰੋਤ, ARVIND CHHABRA/BBC

    ਅਕਾਲੀ ਦਲ ਅਤੇ ਬਸਪਾ ਦੀ ਰੈਲੀ ਵਿੱਚ ਵੀ ਸਮਰਥਕ

    ਤਸਵੀਰ ਸਰੋਤ, PARDEEP PANDIT/BBC

    ਰੈਲੀ ਵਿੱਚ ਬਸਪਾ ਪ੍ਰਧਾਨ ਮਾਇਆਵਤੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਗਏ ਹਨ

    ਤਸਵੀਰ ਸਰੋਤ, PARDEEP PANDIT/BBC

  16. ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਚੋਂ ਕੀਤਾ ਵਾਕਆਊਟ

    ਨਰਿੰਦਰ ਮੋਦੀ

    ਤਸਵੀਰ ਸਰੋਤ, SANSAD TV

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਨ ਦਾ ਬਾਈਕਾਟ ਕਰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਵਿੱਚੋਂ ਵਾਕਆਊਟ ਕਰ ਦਿੱਤਾ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਮਲਿਕਾਰਜੁਨ ਖੜਗੇ ਨੇ ਆਖਿਆ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਭਾਸ਼ਨ ਬਾਰੇ ਬੋਲਣ ਦੀ ਥਾਂ ਕਾਂਗਰਸ ਉੱਤੇ ਆਰੋਪ ਲਗਾ ਰਹੇ ਹਨ।

    ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਜੇਕਰ ਦੇਸ਼ ਵਿੱਚ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ, ਸਿੱਖ ਨਸਲਕੁਸ਼ੀ ਨਾ ਹੁੰਦੀ, ਸਾਲੋ ਸਾਲ ਪੰਜਾਬ ਆਤੰਕੀ ਅੱਗ ਵਿੱਚ ਨਾ ਸੜਦਾ ਅਤੇ ਨਾ ਹੀ ਕਸ਼ਮੀਰੀ ਪੰਡਤਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਜੇ ਦੇਸ਼ ਵਿੱਚ ਕਾਂਗਰਸ ਨਾ ਹੁੰਦੀ ਤਾਂ ਸਿੱਖਾਂ ਦਾ ਨਰਸੰਹਾਰ ਨਾ ਹੁੰਦਾ: ਨਰਿੰਦਰ ਮੋਦੀ

    ਨਰਿੰਦਰ ਮੋਦੀ

    ਤਸਵੀਰ ਸਰੋਤ, SANSAD TV

    ਸੰਸਦ ਦੇ ਬਜਟ ਇਜਲਾਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਵਿੱਚ ਸੰਬੋਧਨ ਕਰ ਰਹੇ ਹਨ।

    ਇਹ ਭਾਸ਼ਣ ਰਾਸ਼ਟਰਪਤੀ ਦੇ ਭਾਸ਼ਨ ਵਿੱਚ 'ਮੋਸ਼ਨ ਆਫ ਥੈਂਕਸ' ਹੈ।

    ਮੋਦੀ ਨੇ ਆਖਿਆ ਕਿ ਇਹ ਸਵਾਲ ਚੁੱਕੇ ਗਏ ਕਿ ਜੇਕਰ ਦੇਸ਼ ਵਿਚ ਕਾਂਗਰਸ ਨਾ ਹੁੰਦੀ ਤਾਂ ਕੀ ਹੁੰਦਾ।

    ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ ਕਿ ਜੇ ਦੇਸ਼ ਵਿੱਚ ਕਾਂਗਰਸ ਨਾ ਹੁੰਦੀ ਤਾਂ ਐਮਰਜੈਂਸੀ ਨਾ ਹੁੰਦੀ।

    ਪੰਜਾਬ ਦੇ ਹਾਲਾਤਾਂ ਬਾਰੇ ਆਖਦਿਆਂ ਨਰਿੰਦਰ ਮੋਦੀ ਨੇ ਆਖਿਆ ਕਿ ਜੇਕਰ ਦੇਸ਼ ਵਿੱਚ ਕਾਂਗਰਸ ਨਾ ਹੁੰਦੀ ਤਾਂ ਸਿੱਖਾਂ ਦਾ ਨਰਸੰਹਾਰ ਨਾ ਹੁੰਦਾ,ਸਾਲੋਂ ਸਾਲ ਪੰਜਾਬ ਆਤੰਕੀ ਅੱਗ ਵਿੱਚ ਨਾ ਸੜਦਾ।

    ਕਾਂਗਰਸ ਵਿੱਚ ਪਰਿਵਾਰਵਾਦ ਉੱਪਰ ਵੀ ਮੋਦੀ ਨੇ ਨਿਸ਼ਾਨੇ ਲਗਾਏ ਹਨ।

    ਨਰਿੰਦਰ ਮੋਦੀ ਦੇ ਭਾਸ਼ਨ ਦੌਰਾਨ ਰਾਜ ਸਭਾ ਵਿੱਚ ਹੰਗਾਮਾ ਵੀ ਹੋਇਆ।

  18. ਇੱਕ ਸਕੂਟੀ ਤੇ ਬੈਂਕ ਖਾਤੇ 'ਚ 24 ਹਜ਼ਾਰ ਦੀ ਮਾਲਕ, ਜੋ ਮੰਤਰੀਆਂ ਤੇ ਸਾਬਕਾ ਵਿਧਾਇਕਾਂ ਨੂੰ ਟੱਕਰ ਦੇ ਰਹੀ

    ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਕਈ ਅਜਿਹੇ ਚਿਹਰੇ ਹਨ ਜੋ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ।

    ਸੰਗਰੂਰ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਨਰਿੰਦਰ ਕੌਰ ਭਰਾਜ ਵੀ ਇੱਕ ਅਜਿਹਾ ਨਾਮ ਹੈ ਜੋ ਕੈਬਨਿਟ ਮੰਤਰੀ ਅਤੇ ਵਿਧਾਇਕ ਵਿਜੈਇੰਦਰ ਸਿੰਗਲਾ ਦੇ ਖ਼ਿਲਾਫ਼ ਚੋਣ ਲੜ ਰਹੇ ਹਨ।

    ਉਹ ਕਿਸ ਤਰ੍ਹਾਂ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ, ਵੇਖੋ ਇਹ ਰਿਪੋਰਟ ਰਾਹੀਂ।

    ਨਰਿੰਦਰ ਕੌਰ ਭਰਾਜ

    ਤਸਵੀਰ ਸਰੋਤ, NARINDER KAUR/TWITTER

  19. ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ 'ਹੱਕਾਂ ਵਾਲੀ ਹਾਕੀ' ਗਾਣਾ ਰਿਲੀਜ਼

    Punjab Elections

    ਤਸਵੀਰ ਸਰੋਤ, Capt Amarinder Singh/FB

    ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ ਵੱਖ ਰਾਜਨੀਤਕ ਪਾਰਟੀਆਂ ਆਪਣੇ ਕੈਂਪੇਨ ਗਾਣੇ ਲਾਂਚ ਕਰ ਰਹੀਆਂ ਹਨ।

    ਇਸੇ ਤਹਿਤ ਮੰਗਲਵਾਰ ਸਵੇਰੇ ਪੰਜਾਬ ਲੋਕ ਕਾਂਗਰਸ ਵੱਲੋਂ 'ਹੱਕਾਂ ਦੀ ਹਾਕੀ' ਗਾਣਾ ਰਿਲੀਜ਼ ਕੀਤਾ ਗਿਆ।

    ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਦੇ ਵਿਰੋਧ ਕਾਰਨ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਫਿਰ ਉਨ੍ਹਾਂ ਨੇ ਆਪਣੀ ਪਾਰਟੀ ਬਣਾਈ ਸੀ।

    ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਹੈ।

    ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਟਵਿੱਟਰ 'ਤੇ ਇਹ ਗਾਣਾ ਸ਼ੇਅਰ ਕੀਤਾ ਹੈ।

    ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੀ ਆਪਣੇ ਕੈਂਪੇਨ ਗਾਣੇ ਰਿਲੀਜ਼ ਕਰ ਚੁੱਕੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  20. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਇਆਵਤੀ ਕਰਨਗੇ ਅੱਜ ਚੋਣ ਪ੍ਰਚਾਰ

    ਮਾਇਆਵਤੀ

    ਤਸਵੀਰ ਸਰੋਤ, Getty Images

    ਪੰਜਾਬ ਵਿੱਚ ਚੋਣਾਂ ਦਾ ਅਖਾੜਾ ਭਖ ਗਿਆ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ।

    ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਠਜੋੜ ਦੇ ਉਮੀਦਵਾਰਾਂ ਲਈ ਵਰਚੂਅਲ ਰੈਲੀ ਕਰਨਗੇ।

    ਮਹਾਂਮਾਰੀ ਦੌਰਾਨ ਜਾਰੀ ਹੋਈਆਂ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਇਹ ਰੈਲੀ ਐਲਈਡੀ ਰਾਹੀਂ ਸਮਰਥਕ ਦੇਖ ਸਕਣਗੇ।

    ਉੱਧਰ ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਮਾਇਆਵਤੀ ਨਵਾਂਸ਼ਹਿਰ ਵਿਖੇ ਰੈਲੀ ਕਰਨਗੇ।

    ਇਸ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਸ਼ਾਮਲ ਰਹਿਣਗੇ।