ਬਜਟ 2022: ਆਮਦਨ ਕਰ ਵਿਚ ਕੋਈ ਛੂਟ ਨਹੀਂ, ਡਿਜ਼ੀਟਲ ਕਰੰਸੀ ਹੋਵੇਗੀ ਲਾਂਚ ਅਤੇ ਆਮ ਆਦਮੀ ਪੱਲੇ ਕੀ ਪਿਆ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਾਰਤ ਦੇ ਕੇਂਦਰੀ ਬਜਟ ਨੂੰ ਤਿਆਰ ਕਰਨ ਵੇਲੇ ਜੋ ਨੁਕਤੇ ਧਿਆਨ ਵਿਚ ਰੱਖੇ

ਲਾਈਵ ਕਵਰੇਜ

  1. ਬਜਟ 2022 : ਖੇਤੀ ਲਈ ਐਲਾਨ

    ਨਿਰਮਲਾ ਸੀਤਾਰਮਨ
  2. ਬਜਟ 2022: ਕਿਸ ਖੇਤਰ ਲਈ ਕੀ ਹੈ ਖ਼ਾਸ

    ਨਿਰਮਲਾ ਸੀਤਾਰਾਮਨ

    ਤਸਵੀਰ ਸਰੋਤ, SANSAD TV

    ਖੇਤੀਬਾੜੀ

    • ਐਮਐਸਪੀ ‘ਤੇ ਫ਼ਸਲਾਂ ਦੀ ਖ਼ਰੀਦ ਲਈ 2.37 ਲੱਖ ਕਰੋੜ ਰੁਪਏ ਰੱਖੇ ਜਾਣਗੇ

    ਬੈਂਕਿੰਗ ਅਤੇ ਬੀਮਾ

    • 75 ਜ਼ਿਲ੍ਹਿਆਂ ਵਿੱਚ ਡਿਜੀਟਲ ਬੈਂਕਿੰਗ ਯੂਨਿਟ ਖੋਲ੍ਹੇ ਜਾਣਗੇ
    • 1.5 ਲੱਖ ਡਾਕਘਰਾਂ ਵਿੱਚ ਕੋਰ ਬੈਂਕਿੰਗ ਸੇਵਾਵਾਂ ਮਿਲਣਗੀਆਂ

    ਰੇਲਵੇ

    • ਅਗਲੇ ਤਿੰਨ ਸਾਲ ਵਿੱਚ 400 ਨਵੀਂਆਂ ਵੰਦੇ ਭਾਰਤ ਟਰੇਨਾਂ ਦੀ ਸ਼ੁਰੂਆਤ
    • ਰੇਲਵੇ ਅਤੇ ਡਾਕ ਵਿਭਾਗ ਵਿੱਚ ਬਿਹਤਰ ਤਾਲਮੇਲ ਕੀਤਾ ਜਾਵੇਗਾ
    • ਛੋਟੇ ਕਿਸਾਨਾਂ ਲਈ ਉਤਪਾਦ ਵਿਕਸਤ ਕਰੇਗਾ ਰੇਲਵੇ

    ਡਿਜੀਟਲ ਇੰਡੀਆ

    • ਭਵਿੱਖ ਦੀ ਤਕਨੀਕ ਅਤੇ ਚਿਪ ਦੇ ਇਸਤੇਮਾਲ ਨਾਲ ਬਣੇ ਈ ਪਾਸਪੋਰਟ ਜਾਰੀ ਹੋਣਗੇ
    • ਡਰੋਨ ਟੈਕਨਾਲੋਜੀ ਲਈ ਡ੍ਰੋਨ ਸ਼ਕਤੀ ਪ੍ਰੋਗਰਾਮ
  3. ਬਜਟ 2022 : 80 ਲੱਖ ਨਵੇਂ ਘਰਾਂ ਦੀ ਉਸਾਰੀ

    • 80 ਲੱਖ ਨਵੇਂ ਘਰਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ 48000 ਕਰੋੜ ਰੁਪਏ ਜਾਰੀ ਕੀਤੇ ਜਾਣਗੇ
    • 2022 ਵਿਚ 5 ਜੀ ਸਰਵਿਸ ਸ਼ੁਰੂ ਹੋਵੇਗੀ ਅਤੇ ਪਿੰਡਾਂ ਤੱਕ ਇੰਨਰਨੈੱਟ ਢਾਂਚਾ ਵਿਕਸਤ ਹੋਵੇਗਾ
    • ਰੱਖਿਆ ਖੋਜ ਜਾਂ ਰਿਸਰਚ ਲਈ ਲਈ 25 ਫ਼ੀਸਦ ਬਜਟ ਜਾਰੀ ਕੀਤਾ ਜਾਵੇਗਾ
  4. ਬਜਟ 2022: 60 ਲੱਖ ਨਵੀਆਂ ਨੌਕਰੀਆਂ ਦਾ ਪ੍ਰਬੰਧ ਹੋਵੇਗਾ

    ਨਿਰਮਲਾ ਸੀਤਾਰਮਨ
  5. ਬਜਟ 2022 ਦੀਆਂ ਹੁਣ ਤੱਕ ਦੀਆਂ 9 ਵੱਡੀਆਂ ਗੱਲਾਂ.

    • ਡਿਜ਼ੀਟਲ ਯੂਨੀਵਰਸਿਟੀ ਬਣੇਗੀ ਅਤੇ ਹਰ ਸਕੂਲਾਂ ਨੂੰ ਟੀਵੀ ਦਿੱਤੇ ਜਾਣਗੇ
    • ਕੇਨ-ਬੇਤਵਾ ਪ੍ਰੋਜੈਕਟ ਲਈ 1400 ਕਰੋੜ ਰੁਪਏ ਦਿੱਤੇ ਜਾਣਗੇ।
    • 400 ਨਵੀਂਆਂ ਬੰਦੇ ਭਾਰਤ ਰੇਲ ਗੱਡੀਆਂ ਅਗਲੇ 3 ਸਾਲ ਵਿਚ ਚੱਲਣਗੀਆਂ
    • ਪੀਪੀਪੀ ਮਾਡਲ ਦਾ ਰਾਹੀ ਰੇਲਵੇ ਦੇ ਗੁੱਡਜ਼ ਸੈਕਟਰ ਦਾ ਵਿਸਥਾਰ ਹੋਵੇਗਾ
    • 750 ਨਵੀਆਂ ਈ ਲੈਬਜ਼ ਬਣਾਈਆਂ ਜਾਣਗੀਆਂ ਅਤੇ ਟੈਸਟਿੰਗਉੱਤੇ ਜ਼ੋਰ ਦਿੱਤਾ ਜਾਵੇਗਾ
    • ਇਸ ਸਾਲ ਤੋਂ ਚਿਪ ਲੱਗੇ ਪਾਸਪੋਰਟ ਆਉਣਗੇ
    • 2.37 ਕਰੋੜ ਐੱਮਐੱਸਪੀ ਰਾਹੀ ਕਿਸਾਨਾਂ ਨੂੰ ਦਿੱਤੇ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ
    • ਕਿਸਾਨਾਂ ਨੂੰ ਡਿਜ਼ੀਟਲ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ 100 ਨਵੇਂ ਕਾਰਗੋ ਟਰਮੀਨਲ ਬਣਨਗੇ
    • ਮੁਲਕ ਦੇ 5 ਵੱਡੇ ਦਰਿਆਵਾਂ ਨੂੰ ਜੋੜਨ ਲਈ ਕੰਮ ਕੀਤਾ ਜਾਵੇਗਾ
    ਨਿਰਮਲਾ ਸੀਤਾਰਮਨ
  6. ਮੇਕ ਇਨ ਇੰਡੀਆ ਦੇ ਤਹਿਤ ਸੱਠ ਲੱਖ ਨੌਕਰੀਆਂ:ਨਿਰਮਲਾ ਸੀਤਾਰਮਨ

    ਨਿਰਮਲਾ ਸੀਤਾਰਾਮਨ

    ਤਸਵੀਰ ਸਰੋਤ, SANSAD TV

    ਤਸਵੀਰ ਕੈਪਸ਼ਨ, ਨਿਰਮਲਾ ਸੀਤਾਰਾਮਨ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਮ ਬਜਟ ਪੇਸ਼ ਕਰਦੇ ਹੋਏ ਆਖਿਆ ਕਿ ਮੇਕ ਇਨ ਇੰਡੀਆ ਤਹਿਤ ਸੱਠ ਲੱਖ ਨੌਕਰੀਆਂ ਮਿਲਣਗੀਆਂ।

    ਇਸ ਦੇ ਨਾਲ ਹੀ ਉਨ੍ਹਾਂ ਨੇ ਆਖਿਆ

    • ਡ੍ਰੋਨ ਟੈਕਨਾਲੋਜੀ ਵਿਚ ਸਟਾਰਟਅੱਪ ਲਈ ਡ੍ਰੋਨ ਸ਼ਕਤੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ
    • 80 ਲੱਖ ਨਵੇਂ ਸਸਤੇ ਘਰ ਦਿੱਤੇ ਜਾਣਗੇ
    • ਪ੍ਰਧਾਨਮੰਤਰੀ ਈ ਵਿੱਦਿਆ ਨੂੰ 12 ਚੈਨਲ ਤੋਂ ਵਧਾ ਕੇ 200 ਚੈਨਲ ਤੱਕ ਕੀਤਾ ਜਾਵੇਗਾ
    • 2 ਲੱਖ ਆਂਗਨਵਾੜੀਆਂ ਦਾ ਵਿਕਾਸ ਕੀਤਾ ਜਾਵੇਗਾ
    • ਸ਼ਹਿਰਾਂ ਵਿਚ ਪਬਲਿਕ ਟਰਾਂਸਪੋਰਟ ਨੂੰ ਵਧਾਵਾ ਦਿੱਤਾ ਜਾਵੇਗਾ
  7. ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਵਿੱਚ ਆਖਿਆ ਗਿਆ

    ਨਿਰਮਲਾ ਸੀਤਾਰਮਨ

    ਤਸਵੀਰ ਸਰੋਤ, SANSAD TV

    ਤਸਵੀਰ ਕੈਪਸ਼ਨ, ਨਿਰਮਲਾ ਸੀਤਾਰਮਨ
    • ਪੰਜ ਨਦੀਆਂ ਨੂੰ ਜੋੜਨ ਦਾ ਪ੍ਰਸਤਾਵ
    • ਗੰਗਾ ਨਦੀ ਦੇ ਕਿਨਾਰੇ ਪੰਜ ਕਿਲੋਮੀਟਰ ਦਾ ਕੌਰੀਡੋਰ ਬਣਾਇਆ ਜਾਵੇਗਾ
    • ਜੀਵਨ ਬੀਮਾ ਨਿਗਮ ਦਾ ਆਈਪੀਓ ਵੀ ਛੇਤੀ ਆਉਣ ਦੀ ਸੰਭਾਵਨਾ
    • ਹਾੜ੍ਹੀ,ਸਾਉਣੀ ਦੀਆਂ ਫ਼ਸਲਾਂ ਦੀ ਖ਼ਰੀਦ ਵਧਾਈ ਜਾਵੇਗੀ
    • ਅਗਲੇ ਤਿੰਨ ਸਾਲ ਵਿੱਚ 400 ਨਵੀਂਆਂ ਵੰਦੇ ਭਾਰਤ ਟ੍ਰੇਨ ਆਉਣਗੀਆਂ
    • ਮਹਿਲਾਵਾਂ ਅਤੇ ਬੱਚਿਆਂਲਈ ਤਿੰਨ ਨਵੀਂਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ
  8. ਐੱਲਆਈਸੀ ਦਾ ਆਈਪੀਓ ਆਵੇਗਾ

    ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਕਿਹਾ ਕਿ ਐਲਆਈਸੀ ਦਾ ਆਈਪੀਓ ਜਲਦ ਆਵੇਗਾ ਅਤੇ ਇਸਦੇ ਲਈ ਜ਼ਰੂਰੀ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ।

    ਦੇਸ਼ ਵਿੱਚ ਆਈਟੀ ਅਤੇ ਪ੍ਰਾਈਵੇਟ ਸੈਕਟਰ ਨੂੰ ਪ੍ਰੋਫਾਈਲ ਕੀਤਾ ਜਾਵੇਗਾ ਅਤੇ ਆਧੁਨਿਕ ਢਾਂਚੇ ਉੱਤੇ ਫੋਕਸ ਕੀਤਾ ਜਾਵੇਗਾ।

  9. 400 ਨਵੀਆਂ ਵੰਦੇ ਭਾਰਤ ਰੇਲਾਂ ਚੱਲਣਗੀਆਂ

    ਨਿਰਮਲਾ ਸੀਤਾਰਮਨ
    • ਅਗਲੇ 3 ਸਾਲਾਂ ਵਿੱਚ ਨਵੀਂ ਵੰਦੇ ਭਾਰਤ ਰੇਲਾਂ ਚੱਲਣਗੀਆਂ
    • ਵਿੱਤ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਾਲ ਵਿੱਚ 25 ਹਜ਼ਾਰ ਕਿਲੋਮੀਟਰ ਦਾ ਹਾਇਵੇ ਤਿਆਰ ਕੀਤਾ ਜਾਵੇਗਾ।
    • ਅਗਲੇ 3 ਸਾਲ ਵਿੱਚ 400 ਨਵੀਂਆਂ ਵੰਦੇ ਭਾਰਤ ਰੇਲ ਗੱਡੀਆਂ ਸ਼ੁਰੂ ਕੀਤੀਆਂ ਜਾਣਗੀਆਂ
    • ਦੇਸ਼ ਵਿੱਚ 60 ਲੱਖ ਨਵੇਂ ਨੌਕਰੀਆਂ ਦਾ ਪ੍ਰਬੰਧ ਹੋਵੇਗਾ। ਸਰਕਾਰ ਕੋਲ 30 ਲੱਖ ਵਾਧੂ ਨੌਕਰੀ ਦੇਣ ਦੀ ਸਮਰੱਥਾ ਹੈ।
  10. 25000 ਕਿਲੋਮੀਟਰ ਸੜਕਾਂ ਬਣਾਉਣ ਦਾ ਇਰਾਦਾ:ਨਿਰਮਲਾ ਸੀਤਾਰਮਨ

    ਨਿਰਮਲਾ ਸੀਤਾਰਮਨ

    ਤਸਵੀਰ ਸਰੋਤ, SANSAD TV

    ਤਸਵੀਰ ਕੈਪਸ਼ਨ, ਨਿਰਮਲਾ ਸੀਤਾਰਮਨ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਖਿਆ ਕਿ ਮੌਜੂਦਾ ਸਾਲ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ 9.27 ਫ਼ੀਸਦ ਰਹਿਣ ਦੀ ਆਸ ਹੈ। ਦੁਨੀਆਂ ਦੇ ਵੱਡੇ ਦੇਸ਼ਾਂ ਵਿੱਚ ਇਹ ਸਭ ਤੋਂ ਜ਼ਿਆਦਾ ਹੈ।

    ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਸੀਂ ਓਮੀਕ੍ਰੌਨ ਲਹਿਰ ਦਾ ਸਾਹਮਣਾ ਕਰ ਰਹੇ ਹਾਂ। ਇਸ ਦੌਰਾਨ ਟੀਕਾਕਰਨ ਦੀ ਗਤੀ ਨੇ ਸਾਡੀ ਬਹੁਤ ਸਹਾਇਤਾ ਕੀਤੀ ਹੈ।

    ਨਿਰਮਲਾ ਸੀਤਾਰਮਨ ਨੇ ਆਖਿਆ 25000 ਕਿਲੋਮੀਟਰ ਸੜਕਾਂ ਬਣਾਉਣ ਦਾ ਇਰਾਦਾ ਵੀ ਕੇਂਦਰ ਸਰਕਾਰ ਦਾ ਹੈ। ਪ੍ਰਧਾਨ ਮੰਤਰੀ ਗਤੀਸ਼ਕਤੀ ਆਰਥਿਕ ਬਦਲਾਅ ਦਾ ਇਕ ਜ਼ਰੀਆ ਹੈ ਜਿਸ ਰਾਹੀਂ ਸੜਕਾਂ ਦੇ ਨਿਰਮਾਣ ਉਪਰ ਜ਼ੋਰ ਦਿੱਤਾ ਜਾਵੇਗਾ।

  11. ਬਜਟ 2022: 25 ਦਾ ਬਲੂ ਪ੍ਰਿਟ - ਵਿੱਤ ਮੰਤਰੀ

    ਬਜਟ ਪੇਸ਼ ਕਰਦਿਆਂ ਨਿਰਮਲਾ ਸੀਤਾਰਮਨ ਨੇ ਇਸ ਨੂੰ ਅਗਲੇ 25 ਸਾਲ ਦਾ ਬਲੂ ਪ੍ਰਿਟ ਦੱਸਿਆ

    -ਭਾਰਤ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਹੇ ਅਰਥਚਾਰਿਆਂ ਤੋਂ ਇੱਕ

    -ਦੇਸ ਵਿਚ ਆਰਥਿਕ ਰਿਕਵਰੀ ਨੂੰ ਮਜ਼ਬੂਤ ਕਰਨ ਉੱਤੇ ਫੋਕਸ

    -ਗਰੀਬਾਂ ਦਾ ਉੱਥਾਨ ਅਤੇ ਸਮੁੱਚਤਾ ਦਾ ਵਿਕਾਸ ਸਰਕਾਰ ਦਾ ਟੀਚਾ

    -ਆਤਮਨਿਰਭਰ ਦੀ ਸੋਚ ਨੂੰ ਅੱਗੇ ਵਧਾਉਣਾ ਸਰਕਾਰ ਦਾ ਮਕਸਦ

  12. ਬਜਟ 2022: ਨਿਰਮਲਾ ਸੀਤਾਰਮਨ ਦਾ ਭਾਸ਼ਣ -ਲਾਇਵ

  13. ਬਜਟ 2022 : ਨਿਰਮਲਾ ਸੀਤਾਰਮਨ ਦਾ ਚੌਥਾ ਬਜਟ

    ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਕੁਲ ਦਸਵਾਂ ਅਤੇ ਆਪਣਾ ਚੌਥਾ ਬਜਟ ਪੇਸ਼ ਕਰ ਰਹੇ ਹਨ।

    ਮੋਦੀ ਸਰਕਾਰ ਨੇ ਆਖਰੀ ਕਾਰਜਕਾਲ 'ਚ ਨਿਰਮਲਾ ਸੀਤਾਰਮਨ ਨੇ ਰੱਖਿਆ ਮੰਤਰੀ ਦੇ ਅਹੁਦੇ 'ਤੇ ਕੰਮ ਕੀਤਾ।

    ਭਾਰਤ ਵਿਚ ਸਭ ਤੋਂ ਵੱਧ ਵਾਰ ਬਜਟ ਮੋਰਾਰਜੀ ਦੇਸਾਈ ਨੇ 10 ਵਾਰ ਬਜਟ ਪੇਸ਼ ਕੀਤਾ ਹੈ। ।

    ਦੂਜੇ ਨੰਬਰ 'ਤੇ ਪੀ ਚਿਦੰਬਰਮ 9 ਵਾਰ ਬਜਟ ਪੇਸ਼ ਕੀਤਾ ਗਿਆ ਹੈ।

  14. ਬਜਟ 2022: ਬਜਟ ਤੋਂ ਪਹਿਲਾਂ ਕੈਬਨਿਟ ਬੈਠਕ ਹੋਈ ਪੂਰੀ

    ਨਿਰਮਲਾ ਸੀਤਾਰਮਨ
    ਤਸਵੀਰ ਕੈਪਸ਼ਨ, ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਚੌਥਾ ਬਜਟ ਪੇਸ਼ ਰਹੇ ਹਨ ਵਿੱਤ ਮੰਤਰੀ

    2022-23 ਬਜਟ ਪੇਸ਼ ਹੋਣ ਤੋਂ ਪਹਿਲਾਂ ਕੇਂਦਰੀ ਕੈਬਨਿਟ ਦੀ ਬੈਠਕ ਸੰਸਦ ਵਿਖੇ ਪੂਰੀ ਹੋ ਗਈ ਹੈ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ,ਰੱਖਿਆ ਮੰਤਰੀ ਰਾਜਨਾਥ ਸਿੰਘ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਸਮੇਤ ਕੈਬਨਿਟ ਸਹਿਯੋਗੀਆਂ ਨੇ ਇਸ ਬੈਠਕ ਵਿਚ ਹਿੱਸਾ ਲਿਆ।

    ਇਸ ਦੇ ਨਾਲ ਹੀ ਬਜਟ ਦੀਆਂ ਕਾਪੀਆਂ ਵੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੰਸਦ ਵਿੱਚ ਪਹੁੰਚ ਗਈਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਬਜਟ ਤੋਂ ਪਹਿਲਾਂ ਕੁਝ ਖਾਸ ਗੱਲਾਂ

    2022-23 ਬਜਟ

    ਤਸਵੀਰ ਸਰੋਤ, ANI

    2022-23 ਬਜਟ ਦਾ ਇਕ ਖ਼ਾਸ ਪਹਿਲੂ ਹੈ ਕਿ ਪੰਜਾਬ ਸਮੇਤ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹਨ।

    ਅਜਿਹੇ ਵਿਚ ਇਨ੍ਹਾਂ ਸੂਬਿਆਂ ਵਾਸਤੇ ਸਰਕਾਰ ਕੀ ਖਾਸ ਯੋਜਨਾਵਾਂ ਅਤੇ ਫੰਡਿੰਗ ਲੈ ਕੇ ਆਉਂਦੀ ਹੈ ਇਸ ਉੱਪਰ ਵੀ ਸਭ ਦੀਆਂ ਨਿਗਾਹਾਂ ਟਿਕੀਆਂ ਰਹਿਣਗੀਆਂ।

    ਸੋਮਵਾਰ ਨੂੰ ਆਰਥਿਕ ਸਰਵੇਖਣ ਵਿੱਚ ਆਖਿਆ ਗਿਆ ਹੈ ਕਿ ਆਰਥਿਕ ਗਤੀਵਿਧੀਆਂ ਮਹਾਂਮਾਰੀ ਤੋਂ ਪਹਿਲਾਂ ਵਾਲੇ ਹਾਲਾਤਾਂ ਵਿੱਚ ਪਹੁੰਚ ਗਈਆਂ ਹਨ।

    ਅਜਿਹੇ ਵਿੱਚ ਦੇਸ਼ ਦੀ ਵਿਕਾਸ ਦਰ ਨੂੰ ਵਧਾਉਣਾ ਵੀ ਇੱਕ ਟੀਚਾ ਹੋ ਸਕਦਾ ਹੈ।

    ਕੇਂਦਰ ਸਰਕਾਰ ਵੱਲੋਂ ਰੋਡ, ਰੇਲਵੇ ਅਤੇ ਜਲ ਮਾਰਗ ਨਾਲ ਜੁੜੀਆਂ ਵੱਡੀਆਂ ਯੋਜਨਾਵਾਂ ਦੀ ਘੋਸ਼ਣਾ ਉੱਪਰ ਵੀ ਨਜ਼ਰ ਬਣੀ ਰਹੇਗੀ।

  16. ਕੇਂਦਰੀ ਵਿੱਤ ਮੰਤਰੀ ਪੁੱਜੇ ਸੰਸਦ,ਬਜਟ ਤੋਂ ਪਹਿਲਾਂ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

    ਆਮ ਬਜਟ ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਅਤੇ ਉਨ੍ਹਾਂ ਦੀ ਟੀਮ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।

    ਸਵੇਰੇ 11 ਵਜੇ ਨਿਰਮਲਾ ਸੀਤਾਰਮਨ ਵੱਲੋਂ ਸੰਸਦ ਵਿੱਚ ਬਜਟ ਪੇਸ਼ ਕੀਤਾ ਜਾਵੇਗਾ।

    ਪਹਿਲਾਂ ਲੋਕ ਸਭਾ ਵਿੱਚ ਬਜਟ ਪੇਸ਼ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਵਿੱਤ ਮੰਤਰੀ ਵੱਲੋਂ ਰਾਜ ਸਭਾ ਵਿੱਚ ਬਜਟ ਨੂੰ ਟੇਬਲ ਕੀਤਾ ਜਾਵੇਗਾ।

    ਸੰਸਦ ਵਿੱਚ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਨਿਰਮਲਾ ਸੀਤਾ ਰਮਨ ਵੱਲੋਂ ਦੁਪਹਿਰ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਜਾਵੇਗੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. ਬਜਟ 2022: 'ਪੇਪਰਲੈੱਸ' ਹੋਵੇਗਾ ਨਿਰਮਲਾ ਦਾ ਬਹੀਖਾਤਾ

    ਨਿਰਮਲਾ ਸੀਤਾਰਮਨ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਸੰਸਦ ਭਵਨ ਜਾਣ ਤੋਂ ਪਹਿਲਾਂ ਨਿਰਮਲਾ ਸੀਤਾਰਮਨ ਨੇ ਟੀਮ ਸਮੇਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ

    ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਅੱਜ 2022-23 ਲਈ ਆਮ ਬਜਟ ਪੇਸ਼ ਕੀਤਾ ਜਾਵੇਗਾ।

    ਜ਼ਿਕਰਯੋਗ ਹੈ ਕਿ ਇਹ ਬਜਟ ਪੇਪਰਲੈੱਸ ਹੋਵੇਗਾ। ਪਹਿਲਾਂ ਵਿੱਤ ਮੰਤਰੀ ਬ੍ਰੀਫ਼ਕੇਸ ਵਿੱਚ ਬਜਟ ਲੈ ਕੇ ਆਉਂਦੇ ਸਨ।

    2019 ਵਿੱਚ ਨਿਰਮਲਾ ਸੀਤਾਰਮਨ ਇੱਕ ਫਾਈਲ ਦੇ ਰੂਪ ਵਿਚ ਬਜਟ ਲੈ ਕੇ ਆਏ ਅਤੇ ਉਸ ਫਾਈਲ ਨੂੰ ‘ਬਹੀ ਖਾਤਾ’ ਆਖਿਆ ਗਿਆ।

    2020 ਵਿੱਚ ਵੀ ਨਿਰਮਲਾ ਸੀਤਾਰਮਨ ਨੇ ਇਕ ਟੈਬ ਤੋਂ ਬਜਟ ਪੜ੍ਹਿਆ ਸੀ ਅਤੇ ਟੈਕਨਾਲੋਜੀ ਨੂੰ ਅਹਿਮੀਅਤ ਦਿੰਦੇ ਹੋਏ ਕਾਗਜ਼ ਬਚਾਏ ਗਏ ਸਨ।

    ਸੰਸਦ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਇਹ ਬਜਟ ਮੋਬਾਇਲ ਐਪ ਉੱਤੇ ਵੀ ਉਪਲੱਬਧ ਹੋਵੇਗਾ।

    ਇਸ ਐਪ ਉੱਪਰ ਬਜਟ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮੌਜੂਦ ਰਹੇਗਾ। ਇਸ ਐਪ ਨੂੰ indiabudget.gov.in ਤੇ ਦੇਖਿਆ ਜਾ ਸਕੇਗਾ। ਇਸ ਦੇ ਨਾਲ ਹੀ ਬਜਟ ਦੇ ਵੈੱਬ ਪੋਰਟਲ ਤੇ ਵੀ ਇਸ ਦੀ ਕਾਪੀ ਮੌਜੂਦ ਰਹੇਗੀ।

  18. ਬਜਟ 2022 ਲਾਇਵ ਪੰਨੇ 'ਤੇ ਸਵਾਗਤ

    ਭਾਰਤ ਦੇ ਕੇਂਦਰੀ ਬਜਟ 2022 ਬਾਬਤ ਬੀਬੀਸੀ ਪੰਜਾਬੀ ਦੇ ਲਾਇਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ। ਖੁਸ਼ਹਾਲ ਲਾਲੀ ਅਤੇ ਅਰਸ਼ਦੀਪ ਕੌਰ ਇਸ ਵੇਲੇ ਤੁਹਾਡੇ ਲ਼ਈ ਬਜਟ ਨਾਲ ਸਬੰਧਤ ਅਹਿਮ ਲਾਈਵ ਅਪਡੇਟ ਤੁਹਾਡੇ ਨਾਲ ਸਾਂਝੇ ਕਰ ਰਹੇ ਹਨ।