ਸੰਯੁਕਤ ਸਮਾਜ ਮੋਰਚੇ ਨੇ ਚਢੂਨੀ ਧੜੇ ਵਿਚਾਲੇ ਹੋਇਆ ਗਠਜੋੜ
ਸੰਯੁਕਤ ਸਮਾਜ ਮੋਰਚੇ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਦੇ ਧੜ੍ਹੇ ਵਿਚਾਲੇ ਗਠਜੋੜ ਦੀ ਗੱਲਬਾਤ ਸਿਰੇ ਚੜ੍ਹ ਗਈ ਹੈ। ਇਸ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।
ਚਢੂਨੀ ਦੇ ਧੜ੍ਹੇ ਨੂੰ 10 ਸੀਟਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਉੱਤੇ ਉਹ ਉਮੀਦਰਾਵਾਰਾਂ ਦਾ ਐਲਾਨ ਆਪਣੇ ਤੌਰ ਉੱਤੇ ਕਰਨਗੇ।
ਇਸ ਦੌਰਾਨ ਸੰਯੁਕਤ ਸਮਾਜ ਮੋਰਚੇ ਕੁਝ ਹੋਰ ਉਮੀਦਾਵਾਰਾਂ ਦਾ ਐਲਾਨ ਕੀਤਾ ਹੈ।
ਸਨੌਰ ਤੋਂ ਬੂਟਾ ਸਿੰਘ ਸ਼ਾਦੀਪੁਰ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਭੁੱਚੋ ਤੋਂ ਬਾਬਾ ਚਮਕੌਰ ਸਿੰਘ ਮੈਦਾਨ ਵਿਚ ਉਤਾਰਿਆ ਗਿਆ ਹੈ।
ਧੂਰੀ ਤੋਂ ਸਰਬਜੀਤ ਸਿੰਘ ਅਲਾਲ ਅਤੇ ਫਿਰੋਜ਼ਪੁਰ ਦਿਹਾਤੀ ਮੌੜਾ ਸਿੰਘ ਅਣਜਾਨ ਉਮੀਦਵਾਰ ਹੋਣਗੇ।
ਸੁਨਾਮ ਤੋਂ ਡਾ. ਅਮਰਜੀਤ ਸਿੰਘ ਮਾਨ ਅਤੇਜਲਲਾਬਾਦ ਤੋਂ ਸੁਰਿੰਦਰ ਸਿੰਘ ਢੱਡੀਆਂ ਚੋਣ ਲੜਨਗੇ।
ਭਦੌੜ ਤੋਂ ਭਗਵੰਤ ਸਿੰਘ ਸਮਾਓ ਅਤੇ ਮਾਨਸਾ ਤੋਂ ਗੁਰਨਾਮ ਸਿੰਘ ਭੀਖੀ ਉਮੀਦਵਾਰ ਹੋਣਗੇ, ਰੁਲਦੂ ਸਿੰਘ ਮਾਨਸਾ ਇੱਥੋਂ ਚੋਣ ਨਹੀਂ ਲੜਨਗੇ।
ਪਹਿਲਾਂ ਉਹ ਇੱਥੋਂ ਲੜਨ ਦੀ ਗੱਲ ਕਹਿ ਰਹੇ ਸਨ। ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਨੂੰ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ ਬਣਾਇਆ ਹੈ।

ਤਸਵੀਰ ਸਰੋਤ, SKM

