ਕਿਸਾਨਾਂ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ 'ਚ ਅੰਦੋਲਨ ਦੇ ਛੇ ਮਹੀਨੇ, ਜਾਣੋ ਕਿਸਾਨਾਂ ਨੇ ਕਿਵੇਂ ਜਤਾਇਆ ਰੋਸ

ਕਿਸਾਨ ਦਿੱਲੀ ਬਾਰਡਰਾਂ ਉੱਤੇ ਚੱਲ ਰਹੇ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ਉੱਤੇ 'ਕਾਲਾ ਦਿਵਸ' ਮਨਾ ਰਹੇ ਹਨ

ਲਾਈਵ ਕਵਰੇਜ

  1. ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰ ਰਹੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ।

  2. ਸਿੰਘੂ ਬਾਰਡਰ 'ਤੇ ਪੁਤਲਾ ਫੂਕ ਮੁਜ਼ਾਹਰਾ

    ਸਿੰਘੂ ਬਾਰਡਰ 'ਤੇ ਅੱਜ ਭਾਰੀ ਇਕੱਠ ਦੇਖਿਆ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਪੁਤਲਾ ਫੂਕ ਮੁਜ਼ਾਹਰਾ ਕੀਤਾ।

    ਸਿੰਘੂ ਬਾਰਡਰ 'ਤੇ ਕਿਸ ਤਰ੍ਹਾਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਤਸਵੀਰਾਂ ਰਾਹੀਂ ਦੇਖੋ।

    ਸਿੰਘੂ ਬਾਰਡਰ

    ਤਸਵੀਰ ਸਰੋਤ, SKM

    ਸਿੰਘੂ ਬਾਰਡਰ

    ਤਸਵੀਰ ਸਰੋਤ, SKM

    ਸਿੰਘੂ ਬਾਰਡਰ

    ਤਸਵੀਰ ਸਰੋਤ, SKM

  3. ਖ਼ੇਤੀ ਕਾਨੂੰਨ ’ਚ ਸ਼ਾਮਲ ਕੰਟਰੈਕਟ ਫ਼ਾਰਮਿੰਗ ਕੀ ਹੈ

    ਦੇਸ਼ ਵਿੱਚ ਤਿੰਨ ਨਵੇਂ ਖੇਤੀ ਕਾਨੂੰਨ ਆਉਣ ਤੋਂ ਕੰਟਰੈਕਟ ਫਾਰਮਿੰਗ ਦੀ ਕਾਫ਼ੀ ਚਰਚਾ ਹੈ। ਕਿਸਾਨ ਕੰਟਰੈਕਟ ਫਾਰਮਿੰਗ ਸਬੰਧੀ ਨਵੇਂ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਅਤੇ ਸਰਕਾਰ ਇਸ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸ ਰਹੀ ਹੈ।

    ਖ਼ੇਤੀ ਮਾਹਿਰ ਰਣਜੀਤ ਸਿੰਘ ਘੁੰਮਣ ਦੇ ਹਵਾਲੇ ਨਾਲ ਸਮਝੋ ਕੰਟਰੈਕਟ ਫਾਰਮਿੰਗ ਕੀ ਹੈ ਅਤੇ ਇਸ ਵਿੱਚ ਕੀ-ਕੀ ਸ਼ਾਮਲ ਹੈ।

    (ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਸੁਮਿਤ ਵੈਦ)

    ਵੀਡੀਓ ਕੈਪਸ਼ਨ, ਖ਼ੇਤੀ ਕਾਨੂੰਨ ’ਚ ਸ਼ਾਮਲ ਕੰਟਰੈਕਟ ਫ਼ਾਰਮਿੰਗ ਕੀ ਹੈ?
  4. ਕਿਸਾਨਾਂ ਤੇ ਸਰਕਾਰ ਨੂੰ ਅੰਦੋਲਨ ਦੇ 6 ਮਹੀਨੇ ’ਚ ਕੀ ਨਫ਼ਾ-ਨੁਕਸਾਨ ਹੋਇਆ

    ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਕਿਸਾਨਾਂ ਦੇ ਸੰਘਰਸ਼ ਨੂੰ ਛੇ ਮਹੀਨੇ ਪੂਰੇ ਹੋ ਗਏ ਹਨ।

    ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਉੱਤੇ ਬੈਠੇ ਕਿਸਾਨਾਂ ਦੀ ਨਾਂ ਸਿਰਫ਼ ਦੇਸ਼ ਵਿੱਚ ਬਲਕਿ ਵਿਦੇਸ਼ਾਂ ਤੱਕ ਚਰਚਾ ਹੋਣ ਲੱਗੀ।

    ਹੁਣ ਇਹ ਅੰਦੋਲਨ ਪੰਜਾਬ ਦਾ ਨਾ ਰਹਿ ਕੇ ਹਰਿਆਣਾ, ਪੱਛਮੀ ਯੂਪੀ, ਮੱਧ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਦਾ ਵੀ ਬਣ ਗਿਆ ਹੈ।

    ਪਹਿਲੀ ਵਾਰ ਹੈ ਕਿ ਕਿਸਾਨੀ ਮੰਗਾਂ ਦੀ ਚਰਚਾ ਨਾ ਸਿਰਫ਼ ਕੌਮੀ ਮੀਡੀਆ ਬਲਕਿ ਕੌਮਾਂਤਰੀ ਮੀਡੀਆ ਉੱਤੇ ਹੋਣ ਲੱਗੀ।

    ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।

    ਕਿਸਾਨ ਅੰਦਲੋਨ

    ਤਸਵੀਰ ਸਰੋਤ, Getty Images

  5. 'ਆਪ' ਵੱਲੋਂ ਗਵਰਨਰ ਹਾਊਸ ਦੇ ਬਾਹਰ ਪ੍ਰਦਰਸ਼ਨ

    ਆਮ ਆਦਮੀ ਪਾਰਟੀ ਦੇ ਆਗੂਆਂ ਨੇ ਗਵਰਨਰ ਹਾਊਸ ਦੇ ਬਾਹਰ ਪ੍ਰਦਰਸ਼ਨ ਕੀਤਾ।

    ਉਨ੍ਹਾਂ ਨੇ ਕਿਸਾਨਾਂ ਦੀ ਹਿਮਾਇਤ ਵਿੱਚ ਕਾਲੇ ਝੰਡੇ ਦਿਖਾ ਕੇ ਮੁਜ਼ਾਹਰਾ ਕੀਤਾ।

    ਕਿਸਾਨ ਅੰਦੋਲਨ

    ਤਸਵੀਰ ਸਰੋਤ, AAP Punjab

  6. ਹਰਸਿਮਰਤ ਕੌਰ ਬਾਦਲ ਨੇ ਝੰਡਾ ਲਹਿਰਾ ਕੇ ਨਾਅਰੇ ਲਾਏ

    ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ’ਤੇ ਅਕਾਲੀ ਦਲ ਨੇ ਹਿਮਾਇਤ ਦਿਖਾਈ। ਅਕਾਲੀ ਦਲ ਦੇ ਆਗੂਆਂ ਨੇ ਵੱਖੋ-ਵੱਖ ਥਾਵਾਂ ’ਤੇ ਕਾਲੇ ਝੰਡੇ ਲਗਾਏ।

    ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਛੱਤ 'ਤੇ ਝੰਡਾ ਲਹਿਰਾ ਕੇ ਕਿਸਾਨਾਂ ਦੀ ਹਿਮਾਇਤ ਵਿੱਚ ਨਾਅਰੇਬਾਜ਼ੀ ਕੀਤੀ।

  7. ਪਟਿਆਲਾ 'ਚ ਕਿਸਾਨ ਜਥੇਬੰਦੀਆਂ ਨੇ ਕੱਢੀ ਟਰੈਕਟਰ ਰੈਲੀ

    ਗੁਰਮਿੰਦਰ ਸਿੰਘ ਗਰੇਵਾਲ, ਪਟਿਆਲਾ ਤੋਂ

    ਪਟਿਆਲਾ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਨੇ ਟਰੈਕਟਰ ਰੈਲੀ ਕੱਢੀ।

    ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਪੀਐੱਮ ਮੋਦੀ ਦਾ ਪੁਤਲਾ ਫੂਕਿਆ ਗਿਆ।

    ਟਰੈਕਟਰ ਰੈਲੀ

    ਤਸਵੀਰ ਸਰੋਤ, Gurminder Singh Grewal/BBC

  8. 26 ਮਈ ਕਿਸਾਨ ਰੈਲੀ: ਪੰਜਾਬ ਭਰ 'ਚ ਸੜਕਾਂ 'ਤੇ ਮੁਜ਼ਾਹਰੇ ਕਰ ਰਹੇ ਲੋਕਾਂ ਨੇ ਕੀ ਕਿਹਾ

    ਕਿਸਾਨ ਜਥੇਬੰਦੀਆਂ ਵਲੋਂ 26 ਮਈ ਨੂੰ 'ਕਾਲੇ ਦਿਨ' ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ। ਪੰਜਾਬ ਭਰ ‘ਚ ਭਾਜਪਾ ਨੇਤਾਵਾਂ ਦੇ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ ਅਤੇ ਕਾਲੇ ਝੰਡੇ ਲੈ ਕੇ ਮਾਰਚ ਵੀ ਕੱਢੇ ਗਏ।

    ਵੀਡੀਓ ਕੈਪਸ਼ਨ, 26 ਮਈ ਕਿਸਾਨ ਰੈਲੀ: ਪੰਜਾਬ ਭਰ 'ਚ ਸੜਕਾਂ 'ਤੇ ਮੁਜ਼ਾਹਰੇ ਕਰ ਰਹੇ ਲੋਕਾਂ ਨੇ ਕੀ ਕਿਹਾ
  9. ਮੋਟਰਸਾਈਕਲਾਂ 'ਤੇ ਕਾਲੇ ਝੰਡੇ ਲਾ ਕੇ ਪ੍ਰਦਰਸ਼ਨ

    ਗੁਰਪ੍ਰੀਤ ਚਾਵਲਾ, ਗੁਰਦਾਸਪੁਰ ਤੋਂ

    ਸੰਯੁਕਤ ਕਿਸਾਨ ਮੋਰਚਾ ਦੇ ਕਾਲਾ ਦਿਵਸ ਮਨਾਉਣ ਦੇ ਐਲਾਨ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੂਰ ਵਿੱਚ ਵੱਖ-ਵੱਖ ਥਾਵਾਂ 'ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ।

    ਗੁਰਦਾਸਪੁਰ ਸ਼ਹਿਰ ਵਿੱਚ ਨੌਜਵਾਨਾਂ ਵੱਲੋਂ ਆਪਣੇ ਮੋਟਰਸਾਈਕਲ, ਕਾਰਾਂ ਅਤੇ ਟਰੈਕਟਰ 'ਤੇ ਕਾਲੇ ਝੰਡੇ ਲਗਾ ਕੇ ਰੋਸ ਮਾਰਚ ਕੀਤਾ ਗਿਆ।

    ਉੱਥੇ ਹੀ ਅੰਮ੍ਰਿਤਸਰ-ਪਠਾਨਕੋਟ ਹਾਈਵੇਅ ਬਟਾਲਾ ਦੇ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਕੁਝ ਸਮੇਂ ਲਈ ਹਾਈਵੇ 'ਤੇ ਚੱਕਾ ਜਾਮ ਕਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਦਾ ਪੁਤਲਾ ਫੂਕਿਆ ਗਿਆ |

    ਗੁਰਦਾਸਪੁਰ, ਕਿਸਾਨ ਅੰਦਲੋਨ, 26 ਮਈ

    ਤਸਵੀਰ ਸਰੋਤ, Gurpreet Chawla/BBC

  10. ਕਿਸਾਨ ਅੰਦਲੋਨ: ਏਪੀਐੱਮਸੀ ਐਕਟ ਹੁੰਦਾ ਕੀ ਹੈ

    ਖ਼ੇਤੀ ਕਾਨੂੰਨ ਸਬੰਧੀ ਪੰਜਾਬ ਵਿੱਚ ਏਪੀਐੱਮਸੀ ਐਕਟ ਅਧੀਨ ਆਉਂਦੀਆਂ ਪੰਜਾਬ ਦੀਆਂ ਮੰਡੀਆਂ ਦੇ ਆਲੇ-ਦੁਆਲੇ ਚਰਚਾ ਜਾਰੀ ਹੈ। ਪਰ ਏਪੀਐੱਮਸੀ ਐਕਟ ਹੁੰਦਾ ਕੀ ਹੈ ਜਿਸ ਦਾ ਸਿੱਧਾ ਕੁਨੈਕਸ਼ਨ ਕਿਸਾਨ ਤੇ ਉਸ ਦੀ ਫ਼ਸਲ ਨਾਲ ਹੁੰਦਾ ਹੈ।

    ਇਸ ਐਕਟ ਬਾਰੇ ਖ਼ੇਤੀ ਤੇ ਆਰਥਿਕ ਮਾਹਰ ਤੋਂ ਸਮਝੋ ਤਫ਼ਸੀਲ ਵਿੱਚ।

    (ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ)

    ਵੀਡੀਓ ਕੈਪਸ਼ਨ, ਖ਼ੇਤੀ ਕਾਨੂੰਨ: ਸੂਬੇ ਵਿੱਚ ਫ਼ਸਲਾਂ ਤੇ ਮੰਡੀਆਂ ਨਾਲ ਜੁੜਿਆ APMC ਐਕਟ ਹੁੰਦਾ ਕੀ ਹੈ?
  11. 'ਸਰਕਾਰ ਕਾਨੂੰਨ ਹਟਾ ਲਓ, ਫਿਰ ਬਣਾ ਲਿਓ ਜਦੋਂ ਕੋਰੋਨਾ ਹੱਟ ਗਿਆ'

    ਖੁਸ਼ਹਾਲ ਲਾਲੀ, ਟਿਕਰੀ ਬਾਰਡਰ ਤੋਂ

    ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ “ਅਸੀਂ ਭਿੜਨਾ ਜਾਣਦੇ ਹਾਂ। ਇਸ ਅੰਦਲੋਨ ਨੂੰ ਚਲਾਉਣ ਲਈ ਅਸੀਂ ਸਭ ਨੂੰ ਨਾਲ ਲੈ ਕੇ ਚੱਲਾਂਗੇ। ਅਸੀਂ ਅੱਜ ਕੋਈ ਟਰੈਫਿਕ ਨਹੀਂ ਰੋਕਿਆ, ਕਿਸੇ ਨੂੰ ਮੁਸ਼ਕਲ ਨਹੀਂ ਹੋਣ ਦਿੱਤੀ।”

    "ਜੇ ਜਨਤਾ ਦੀ ਆਵਾਜ਼ ਵਿਰੋਧ ਵਿੱਚ ਉੱਠਣ ਲੱਗੀ ਤਾਂ ਤੁਸੀਂ ਜਨਤਾ ਦੇ ਆਗੂ ਨਹੀਂ। ਤੁਹਾਡੇ ਦਿਨ ਪੁੱਗ ਗਏ। ਜਿਹੜੀ ਕੁਰਸੀ ਦਾ ਮਾਨ ਕਰਦੇ ਹੋ, ਉਹ ਥੋੜ੍ਹੇ ਦਿਨਾਂ ਦੀ ਕੁਰਸੀ ਹੈ।"

    ਕੀ ਕੋਰੋਨਾ ਨੂੰ ਮਨਦੇ ਹੋ? ਇਸ ਬਾਰੇ ਜੋਗਿੰਦਰ ਉਗਰਾਹਾਂ ਨੇ ਕਿਹਾ, “ਕੋਰੋਨਾ ਨੂੰ ਅਸੀਂ ਮਨਦੇ ਹਾਂ। ਅਸੀਂ ਕਹਿ ਰਹੇ ਹਾਂ ਤੁਸੀਂ ਕਾਨੂੰਨ ਹਟਾ ਲਓ, ਫਿਰ ਬਣਾ ਲਿਓ ਜਦੋਂ ਕੋਰੋਨਾ ਹੱਟ ਗਿਆ। ਤੁਹਾਡੇ ਲਈ ਸੌਖਾ ਹੈ। ਅਸੀਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ?"

    "ਤੁਸੀਂ ਕਹਿੰਦੇ ਹੋ ਕਿਸਾਨਾਂ ਨੇ ਕੋਰੋਨਾ ਫੈਲਾ ਦਿੱਤਾ। ਅਸੀਂ ਸਫ਼ਾਈ ਪੂਰੀ ਰੱਖਦੇ, ਹਮੇਸ਼ਾ ਸੈਨੇਟਾਈਜ਼, ਸਾਡੇ ਕੋਲ ਦਵਾਈਆਂ ਹੁੰਦੀਆਂ ਹਨ।"

    ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਗੱਲਬਾਤ ਤੁਸੀਂ ਇੱਥੇ ਕਲਿੱਕ ਕਰ ਕੇ ਦੇਖ ਸਕਦੇ ਹੋ

  12. ਜੋਗਿੰਦਰ ਸਿੰਘ ਉਗਰਾਹਾਂ: ਸਰਕਾਰ ਨੂੰ ਝੁਕਾਉਣ ’ਚ ਕਾਮਯਾਬ ਹੋਏ ਹਾਂ

    ਕਿਸਾਨ ਅੰਦਲੋਨ ਦੇ ਛੇ ਮਹੀਨੇ ਪੂਰੇ ਹੋਣ ’ਤੇ ਕਿਸਾਨਾਂ ਵੱਲੋਂ 'ਕਾਲਾ ਦਿਵਸ' ਮਨਾਇਆ ਜਾ ਰਿਹਾ ਹੈ। ਇਸ ਮੌਕੇ ਟਿਕਰੀ ਬਾਰਡਰ ਤੋਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨਾਲ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਗੱਲਬਾਤ ਕਰ ਰਹੇ ਹਨ।

    ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, “ਜਿਹੜੇ ਮਿਸ਼ਨ ਨੂੰ ਲੈ ਕੇ ਤੁਰੇ ਹਾਂ, ਜਿਹੜੀ ਸਰਕਾਰ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ, ਉਹ ਹੋਲਡ ਕਰਨ, ਸੋਧ ਕਰਨ ਨੂੰ ਤਿਆਰ ਹੋ ਗਈ। ਉਹ ਕਹਿੰਦੇ ਡੇਢ ਸਾਲ ਨਾਲ ਤਸੱਲੀ ਨਹੀਂ ਹੁੰਦੀ ਤਾਂ ਉਸ ਤੋਂ ਵੀ ਵੱਧ ਸਮੇਂ ਲਈ ਹੋਲਡ ਕਰ ਸਕਦੇ ਹੋ। ਜੋ ਸਰਕਾਰ ਕਿਸੇ ਗੱਲ ਤੋਂ ਮੁੜਦੀ ਨਹੀਂ ਸੀ, ਅਸੀਂ ਉਸ ਸਰਕਾਰ ਨੂੰ ਝੁਕਾਉਣ ’ਚ ਕਾਮਯਾਬ ਹੋਏ ਹਾਂ।”

    "ਇਸ ਅੰਦਲੋਨ ਨੇ ਲੋਕਾਂ ਨੂੰ ਖਿੱਚਿਆ ਹੈ। ਸਭ ਇਸ ਨਾਲ ਜੁੜੇ ਹਨ। ਹੜ੍ਹ ਆਇਆ ਤਾਂ ਕਿਸੇ ਦਾ ਤੰਬੂ ਪਾਟ ਗਿਆ ਤਾਂ ਲੋਕਾਂ ਨੇ ਪੱਕੇ ਮਕਾਨ ਤਰ੍ਹਾਂ ਬਣਾ ਲਿਆ। ਯਾਨਿ ਕਿ ਪਤਾ ਹੈ ਇਹ ਅੰਦੋਲਨ ਹੋਰ ਲੰਬਾ ਚੱਲ ਸਕਦਾ ਹੈ। ਲੋਕਾਂ ਦੀ ਮਾਨਸਕਿਤਾ ਅੰਦਲੋਨ ਨੂੰ ਲੰਬਾ ਲੜਨ ਦੀ ਹੈ।"

    ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਗੱਲਬਾਤ ਤੁਸੀਂ ਇੱਥੇ ਕਲਿੱਕ ਕਰ ਕੇ ਦੇਖ ਸਕਦੇ ਹੋ

    ਜੋਗਿੰਦਰ ਸਿੰਘ ਉਗਰਾਹਾਂ
  13. ਕਿਸਾਨਾਂ ਦੀ ਹਿਮਾਇਤ ਵਿੱਚ ਵਕੀਲ ਆਏ

    ਲੁਧਿਆਣਾ ਵਿੱਚ ਵਕੀਲਾਂ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ।

    ਮੋਗਾ ਵਿੱਚ ਬਾਰ ਐਸੋਸੀਏਸ਼ਨ ਕਿਸਾਨਾਂ ਦੀ ਹਿਮਾਇਤ ਵਿੱਚ ਨਿੱਤਰੀ। ਉਨ੍ਹਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ।

    ਮੋਗਾ

    ਤਸਵੀਰ ਸਰੋਤ, Surinder Maan/BBC

  14. ਗਾਜ਼ੀਆਬਾਦ ਬਾਰਡਰ 'ਤੇ ਕਿਸਾਨਾਂ ਨੇ 'ਕਾਲਾ ਦਿਵਾਸ' ਮਨਾਇਆ

    ਗਾਜ਼ੀਆਬਾਦ ਬਾਰਡਰ 'ਤੇ ਵੀ ਕਿਸਾਨਾਂ ਨੇ 'ਕਾਲਾ ਦਿਵਾਸ' ਮਨਾਇਆ'।

    ਇਸ ਮੌਕੇ ਔਰਤਾਂ ਵੀ ਮੌਜੂਦ ਸਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  15. ਹਰਿਆਣਾ ਵਿੱਚ ਕਿਸਾਨਾਂ ਵੱਲੋਂ ਇੰਝ ਕੱਢਿਆ ਜਾ ਰਿਹਾ ਰੋਸ ਮਾਰਚ

    ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ 'ਤੇ ਹਰਿਆਣਾ ਵਿੱਚ ਕਿਸਾਨਾਂ ਨੇ ਰੋਸ ਮਾਰਚ ਕੱਢਿਆ। ਕਾਲੇ ਝੰਡੇ ਦਿਖਾਏ ਜਾ ਰਹੇ ਹਨ।

    ਇਸ ਤੋਂ ਇਲਾਵਾ ਟਿਕਰੀ ਬਾਰਡਰ 'ਤੇ ਵੀ ਕਿਸਾਨਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ।

    (ਰਿਪੋਰਟ- ਸਤ ਸਿੰਘ, ਪ੍ਰਭੂ ਦਿਆਲ ਐਡਿਟ- ਰਾਜਨ ਪਪਨੇਜਾ)

    ਵੀਡੀਓ ਕੈਪਸ਼ਨ, 26 ਮਈ ਕਿਸਾਨ ਅੰਦੋਲਨ: ਹਰਿਆਣਾ ਵਿੱਚ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਰੋਸ ਮਾਰਚ
  16. ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਪ੍ਰੇਰਿਤ ਕਹਿਣਾ ਗਲਤ- ਜਗਤਾਰ ਸਿੰਘ

    ਸਿਆਸੀ ਮਾਹਰ ਜਗਤਾਰ ਸਿੰਘ ਨੇ ਅੱਗੇ ਕਿਹਾ, "ਇਹ ਕਹਿਣਾ ਗਲਤ ਹੈ ਕਿ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਹੈ। ਜਦੋਂਕਿ ਸਚਾਈ ਇਹ ਹੈ ਕਿ ਰਾਜਨੀਤਿਕ ਆਗੂਆਂ ਨੂੰ ਕਿਸਾਨਾਂ ਨੇ ਇਸ ਅੰਦੋਲਨ ਦੇ ਨੇੜੇ ਤੱਕ ਨਹੀਂ ਆਉਣ ਦਿੱਤਾ।"

    ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਚੁਕੀ ਹੈ ਇਸ ਬਾਰੇ ਕੋਈ ਨਹੀਂ ਸੋਚ ਰਿਹਾ।

    ਜਗਤਾਰ ਸਿੰਘ ਮੁਤਾਬਕ, "ਜਿਸ ਤਰੀਕੇ ਨਾਲ ਇਹ ਕਾਨੂੰਨ ਸਰਕਾਰ ਨੇ ਥੋਪੇ ਹਨ ਉਹ ਤੁਰੰਤ ਵਾਪਸ ਲੈਣੇ ਚਾਹੀਦੇ ਹਨ। ਸਰਕਾਰ ਅਤੇ ਕਿਸਾਨਾਂ ਦੀ ਕਮੇਟੀ ਦੀ ਰਾਏ ਲੈਣ ਤੋਂ ਬਾਅਦ ਨਵੇਂ ਕਾਨੂੰਨ ਬਣਾਏ ਜਾਣ। ਮੌਜੂਦਾ ਕਾਨੂੰਨ ਵਾਪਸ ਲੈਣ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ।"

    ਬੀਬੀਸੀ ਦਾ ਵੈਬੀਨਾਰ ਇੱਥੇ ਕਲਿੱਕ ਕਰ ਕਰੇ ਦੇਖੋ

  17. 'ਪਹਿਲੀ ਵਾਰ ਪੰਜਾਬ ਦੀਆਂ ਔਰਤਾਂ ਵੱਡੀ ਗਿਣਤੀ 'ਚ ਕਿਸਾਨ ਅੰਦੋਲਨ 'ਚ ਸ਼ਾਮਲ'

    ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਕਿਹਾ, "ਇਸ ਅੰਦੋਲਨ ਦਾ ਸਮਾਜਿਕ ਅਸਰ ਹੋਣ ਦੇ ਨਾਲ ਰਾਜਨੀਤਿਕ ਪ੍ਰਭਾਵ ਜ਼ਿਆਦਾ ਪਿਆ ਹੈ। ਇਸ ਨੇ ਪੂਰੇ ਹਿੰਦੁਸਤਾਨ ਨੂੰ ਇੱਕ ਕੀਤਾ ਹੈ। ਇਹ ਪਹਿਲੀ ਵਾਰ ਹੈ ਪੰਜਾਬ ਦੀਆਂ ਔਰਤਾਂ ਨੇ ਵੱਡੀ ਗਿਣਤੀ ਵਿੱਚ ਇਸ ਅੰਦੋਲਨ ਵਿੱਚ ਸ਼ੂਮਲੀਅਤ ਕੀਤੀ ਹੈ।"

    "ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਭੂੂਮਿਕਾ ਬਹੁਤ ਅਹਿਮ ਰਹੀ ਹੈ। ਇਸ ਕਰਕੇ ਪੰਜਾਬ ਵਿੱਚ ਇਹ ਭੂਮਿਕਾ ਕਾਫ਼ੀ ਅਹਿਮ ਹੋ ਗਈ ਹੈ।"

    ਉਹਨਾਂ ਕਿਹਾ ਕਿ ਅਕਾਲੀ ਦਲ ਨੇ ਸ਼ੁਰੂ ਵਿੱਚ ਇਨ੍ਹਾਂ ਕਾਨੂੰਨਾਂ ਦਾ ਪੱਖ ਪੂਰਿਆ ਪਰ ਬਾਅਦ ਵਿੱਚ ਮੁਖਾਲਫ਼ਤ ਕੀਤੀ। ਕਾਂਗਰਸ ਤੋਂ ਲੋਕ ਖੁਸ਼ ਨਹੀਂ ਹਨ ਜਦੋਂਕਿ ਆਮ ਆਦਮੀ ਪਾਰਟੀ ਵਿੱਚ ਆਗੂਆਂ ਦੀ ਘਾਟ ਹੈ। ਇਸ ਕਰਕੇ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ ਇਹ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋ ਜਾਵੇਗਾ।

    ਉਨ੍ਹਾਂ ਕਿਹਾ, "ਕਿਸਾਨੀ ਅੰਦੋਲਨ ਤੋਂ ਇਲਾਵਾ ਪੰਜਾਬ ਦੇ ਬਾਕੀ ਮੁੱਦੇ ਵੀ ਵਿਧਾਨ ਸਭਾ ਚੋਣਾਂ ਦੌਰਾਨ ਅਹਿਮ ਭੂਮਿਕਾ ਨਿਭਾਉਣਗੇ। ਬਹੁਤ ਸਾਲਾਂ ਬਾਅਦ ਗੈਰ-ਸਿਆਸੀ ਲਹਿਰ ਚੱਲੀ ਜਿਸ ਨੇ ਪੂਰੇ ਦੇਸ ਨੂੰ ਇੱਕਜੁੱਟ ਕੀਤਾ।"

    ਖ਼ਾਸ ਤੌਰ ਉੱਤੇ ਪੱਛਮੀ ਯੂਪੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉੱਥੇ ਲੋਕਾਂ ਨੂੰ ਆਪਸ ਵਿੱਚ ਧਰਮ- ਜਾਤ ਦੇ ਨਾਮ ਉੱਤੇ ਵੰਡ ਕੇ ਸੱਤਾ ਹਥਿਆਈ ਜਾਂਦੀ ਹੈ ਪਰ ਕਿਸਾਨ ਅੰਦੋਲਨ ਨੇ ਸਭ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਇਕੱਠਾ ਕਰ ਦਿੱਤਾ।

    ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਪਹਿਲੀ ਵਾਰ ਇਸ ਅੰਦੋਲਨ ਨੇ ਅਜਿਹਾ ਕੰਮ ਕੀਤਾ ਹੈ ਹੋ ਜਿਸ ਕਰ ਕੇ ਇਸ ਨੂੰ ਵੱਡੀ ਪ੍ਰਾਪਤੀ ਕਿਹਾ ਜਾ ਰਿਹਾ ਹੈ।

    ਬੀਬੀਸੀ ਦਾ ਵੈਬੀਨਾਰ ਇੱਥੇ ਕਲਿੱਕ ਕਰ ਕਰੇ ਦੇਖੋ

    ਕਿਸਾਨ ਅੰਦਲੋਨ

    ਤਸਵੀਰ ਸਰੋਤ, Pal Singh Nauli

    ਤਸਵੀਰ ਕੈਪਸ਼ਨ, ਫਗਵਾੜਾ ਵਿੱਚ ਔਰਤਾਂ ਨੇ ਖੇਤੀ ਕਾਨੂੰਨ ਖਿਲਾਫ਼ ਕਾਲੇ ਝੰਡਿਆਂ ਰਾਹੀਂ ਵਿਰੋਧ ਕੀਤਾ
  18. 'ਕੋਵਿਡ ਦੌਰਾਨ ਖੇਤੀ ਕਾਨੂੰਨ ਲਿਆਉਣ ਦੀ ਐਮਰਜੈਂਸੀ ਕੀ ਸੀ?'

    ਵੈਬੀਨਾਰ ਦੌਰਾਨ ਸਿਆਸੀ ਮਾਹਿਰ ਜਗਤਾਰ ਸਿੰਘ ਨੇ ਕਿਹਾ, “ਇਹ ਗਲਤ ਧਾਰਨਾ ਹੈ ਕਿ ਕੇਂਦਰ ਕੋਲ ਪੈਸਾ ਨਹੀਂ ਹੈ। ਕੋਵਿਡ ਵਿੱਚ ਇਹ ਕਾਨੂੰਨ ਲਿਆਉਣ ਦੀ ਐਮਰਜੈਂਸੀ ਕੀ ਸੀ? ਆਮ ਕਾਨੂੰਨ ਲਿਆਉਣ ਲਈ ਆਰਡੀਨੈਂਸ ਨਹੀਂ ਹੈ।"

    "ਮੋਦੀ ਜੀ ਦੀ ਕੀ ਮਜਬੂਰੀ ਸੀ ਕਿ ਮੁਲਕ ਦੇ ਕਿਸਾਨਾਂ ’ਤੇ ਆਰਡੀਨੈਂਸ ਰਾਹੀਂ ਇਹ ਕਾਨੂੰਨ ਥੋਪਿਆ ਜਾਵੇ। ਪੰਜਾਬ ਵਿੱਚ ਝੋਨੇ ਤੇ ਕਣਕ ਤੋਂ ਸਿਵਾ ਐੱਮਐੱਸਪੀ ਨਹੀਂ ਮਿਲਦੀ। ਜਿਹੜੇ ਕਾਨੂੰਨ ਬਿਨਾਂ ਐਮਰਜੈਂਸੀ ਹਾਲਤ ਤੋਂ ਲਿਆਂਦੇ ਗਏ ਉਹ ਵਾਪਸ ਲਿਆਉਣੇ ਚਾਹੀਦੇ ਹਨ।”

    ਬੀਬੀਸੀ ਦਾ ਵੈਬੀਨਾਰ ਇੱਥੇ ਕਲਿੱਕ ਕਰ ਕਰੇ ਦੇਖੋ

    ਕਿਸਾਨ ਅੰਦਲੋਨ

    ਤਸਵੀਰ ਸਰੋਤ, Sukhcharan Preet/BBC

  19. ਖੇਤੀ ਕਾਨੂੰਨ ਘੱਟੋ-ਘੱਟ ਤਿੰਨ ਸਾਲ ਲਈ ਸਸਪੈਂਡ ਕਰੋ- ਮਾਹਿਰ ਦੀ ਰਾਇ

    ਖੇਤੀਬਾੜੀ ਸਬੰਧੀ ਅਰਥਸ਼ਾਸਤਰੀ ਰਣਜੀਤ ਸਿੰਘ ਘੁੰਮਣ ਨੇ ਕਿਹਾ:

    • ਇਹ ਕਾਨੂੰਨ ਘੱਟੋ-ਘੱਟ ਤਿੰਨ ਸਾਲ ਲਈ ਸਸਪੈਂਡ ਕਰੋ, ਇੱਕ ਕਮੇਟੀ ਬਣਾਓ ਜਿਸ ਵਿੱਚ ਸਾਰੀਆਂ ਧਿਰਾਂ ਦੇ ਨੁਮਾਇੰਦੇ ਹੋਣ ਅਤੇ ਸਿਰਫ ਇਹਨਾਂ ਕਾਨੂੰਨਾਂ ਬਾਰੇ ਹੀ ਨਹੀਂ ਸਮੁੱਚੇ ਖੇਤੀ ਸੰਕਟ ਦੇ ਬਾਰੇ ਵੀ ਗੱਲ ਕਰਨ।
    • ਕਮੇਟੀ ਦੀਆਂ ਹਦਾਇਤਾਂ ਪਾਰਲੀਮੈਂਟ ਵਿੱਚ ਸਿੱਧੀਆਂ ਜਾਣ ਦੀ ਬਜਾਏ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਜਾਣ ਕਿਉਂਕਿ ਸੰਵਿਧਾਨ ਮੁਤਾਬਕ ਦੋ ਕਾਨੂੰਨ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰਾਂ ਵਿੱਚ ਆਉਂਦੇ ਹਨ।
    • ਸੂਬਾ ਸਰਕਾਰਾਂ ਜਿਸ ਸਿੱਟੇ ’ਤੇ ਪਹੁੰਚਣ ਉਹ ਕੌਮੀ ਪੱਧਰ ’ਤੇ ਲਾਗੂ ਹੋਵੇ। ਉਦੋਂ ਤੱਕ ਐੱਮਐੱਸਪੀ ਲੀਗਲ ਕਰੋ, ਓਪਨ ਐਂਡਿਡ ਪ੍ਰੋਕਿਊਰਮੈਂਟ ਕਰੋ, ਨਵੇਂ ਕਾਨੂੰਨ ਫਿਲਹਾਲ ਲਾਗੂ ਨਾ ਕਰੋ।
    • ਮੈਂ ਇੱਕ ਅਰਥ ਸ਼ਾਸਤਰੀ ਵਜੋਂ ਕਹਿ ਰਿਹਾ ਹਾਂ ਕਿ ਹੋ ਸਕਦਾ ਹੈ ਇਨ੍ਹਾਂ ਚੀਜ਼ਾਂ ਤੋਂ ਬਾਅਦ ਸਰਕਾਰ ਅਤੇ ਕਿਸਾਨਾਂ ਵਿਚਕਾਰ ਰਾਹ ਨਿੱਕਲੇ।

    ਬੀਬੀਸੀ ਦਾ ਵੈਬੀਨਾਰ ਇੱਥੇ ਕਲਿੱਕ ਕਰ ਕਰੇ ਦੇਖੋ

  20. 'ਮੋਦੀ ਸਰਕਾਰ ਕਾਂਗਰਸ ਸਰਕਾਰ ਸਮੇਂ ਬਣੀਆਂ ਨੀਤੀਆਂ ਲਾਗੂ ਕਰ ਰਹੀ ਹੈ'

    ਸਿਆਸੀ ਮਾਹਰ ਜਗਤਾਰ ਸਿੰਘ ਨੇ ਕਿਹਾ:

    • ਸਰਕਾਰ ਦਾ ਕੰਮ ਫ਼ਸਲ ਕਿਸਾਨਾਂ ਤੋਂ ਖਰੀਦ ਕੇ ਅੱਗੇ ਦੇਣੀ ਹੈ ਉਹ ਇੱਕ ਮਿਡਲਮੈਨ ਦੇ ਤੌਰ ਉੱਤੇ ਕੰਮ ਕਰਦੀ ਹੈ।
    • ਪਰ ਇੱਕ ਗੱਲ ਸਮਝ ਨਹੀਂ ਆ ਰਹੀ ਹੈ ਕਿ ਕੋਵਿਡ ਦੇ ਦੌਰਾਨ ਸਰਕਾਰ ਆਰਡੀਨੈਸ ਰਾਹੀਂ ਇਹ ਕਾਨੂੰਨ ਕਿਉ ਲੈ ਕੇ ਆਈ ਜਦੋਂਕਿ ਆਰਡੀਨੈਸ ਸਿਰਫ ਅਮਰਜੈਂਸੀ ਦੌਰਾਨ ਹੀ ਲਿਆਂਦੇ ਜਾਂਦੇ ਹਨ।
    • ਐੱਮਐੱਸਪੀ ਸਿਰਫ਼ 23 ਫਸਲਾਂ ਵਿੱਚੋਂ ਕਣਕ ਅਤੇ ਝੋਨੇ ਉੱਤੇ ਹੀ ਪੰਜਾਬ ਵਿੱਚ ਮਿਲਦੀ ਹੈ।
    • ਅਸਲ ਵਿਚ ਮੋਦੀ ਸਰਕਾਰ ਉਹੀ ਨੀਤੀਆਂ ਲਾਗੂ ਕਰ ਰਹੀ ਹੈ ਜੋ ਕਿ ਕਾਂਗਰਸ ਸਰਕਾਰ ਸਮੇਂ ਬਣੀਆਂ ਸਨ।
    • ਬੀਬੀਸੀ ਦਾ ਵੈਬੀਨਾਰ ਇੱਥੇ ਕਲਿੱਕ ਕਰ ਕਰੇ ਦੇਖੋ
    ਜਗਤਾਰ ਸਿੰਘ