243 ਮੈਂਬਰੀ ਬਿਹਾਰ ਵਿਧਾਨ
ਸਭਾ ਦੇ ਚੋਣ ਨਤੀਜੇ ਅੱਜ ਯਾਨੀ 10 ਨਵੰਬਰ ਨੂੰ ਐਲਾਨ ਕੀਤੇ
ਜਾਣਗੇ। ਮੁੱਖ ਮੁਕਾਬਲਾ ਮੁੱਖ ਮੰਤਰੀ ਨਿਤੀਸ਼ ਕੁਮਾਰ ਯਾਨੀ ਐਨਡੀਏ ਦੀ ਅਗਵਾਈ ਵਾਲੀ ਰਾਸ਼ਟਰੀ ਜਨਤੰਤਰੀ
ਗਠਜੋੜ ਅਤੇ ਤੇਜਸਵੀ ਯਾਦਵ ਦੀ ਅਗਵਾਈ ਵਾਲੇ ਮਹਾਗਠਜੋੜ ਵਿਚਕਾਰ ਹੈ।
ਐਨਡੀਏ ਵਿੱਚ ਜਨਤਾ ਦਲ
ਯੂਨਾਈਟਿਡ (ਜੇਡੀਯੂ), ਭਾਰਤੀ ਜਨਤਾ ਪਾਰਟੀ
(ਭਾਜਪਾ) ਅਤੇ ਛੋਟੀਆਂ ਪਾਰਟੀਆਂ ਜਿਵੇਂ ਹਿੰਦੂਸਤਾਨੀ ਅਵਾਮ ਮੋਰਚਾ (ਹਮ) ਦੇ ਨਾਲ ਵਿਕਾਸਸ਼ੀਲ ਇਨਸਾਨ
ਪਾਰਟੀ (ਵੀਆਈਪੀ) ਸਮੇਤ ਹਨ।
ਰਾਸ਼ਟਰੀ ਜਨਤਾ ਦਲ
(ਆਰਜੇਡੀ) ਕਾਂਗਰਸ ਅਤੇ ਤਿੰਨ ਖੱਬੇਪੱਖੀ ਪਾਰਟੀਆਂ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ),
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਅਰਥਾਤ ਸੀਪੀਐਮ ਅਤੇ ਕਮਿਉਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ ਲੈਨਿਨਵਾਦੀ (ਲਿਬਰੇਸ਼ਨ) ਮਹਾਗੱਠਜੋੜ
ਵਿੱਚ ਹਨ।
ਦੂਜੇ ਪਾਸੇ,
ਲੋਕ ਜਨਸ਼ਕਤੀ ਪਾਰਟੀ ਕੇਂਦਰ ਵਿੱਚ
ਐਨਡੀਏ ਦਾ ਇਕ ਹਿੱਸਾ ਹੈ, ਪਰ ਇਸ ਵਾਰ ਬਿਹਾਰ ਵਿੱਚ
ਇਹ ਇਕੱਲੇ ਚੋਣ ਲੜ ਰਹੀ ਹੈ।
ਐਲਜੇਪੀ ਦੀ ਕਮਾਂਡ ਚਿਰਾਗ
ਪਾਸਵਾਨ ਦੇ ਹੱਥਾਂ ਵਿੱਚ ਹੈ ਅਤੇ ਉਨ੍ਹਾਂ ਨੇ ਪੂਰੀ ਚੋਣ ਮੁਹਿੰਮ ਵਿੱਚ ਨਿਤੀਸ਼ ਕੁਮਾਰ ਨੂੰ ਨਿਸ਼ਾਨਾ
ਬਣਾਇਆ ਹੈ। ਨਿਤੀਸ਼ ਕੁਮਾਰ ਐਨਡੀਓ ਤੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹਨ, ਜਦੋਂ ਕਿ ਮਹਾਂ ਗੱਠਜੋੜ ਤੋਂ 31 ਸਾਲਾ ਤੇਜਸ਼ਵੀ ਯਾਦਵ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ
ਹਨ ।
ਨਿਤੀਸ਼ ਕੁਮਾਰ ਪਿਛਲੇ
15 ਸਾਲਾਂ ਤੋਂ ਬਿਹਾਰ ਦੇ ਮੁੱਖ
ਮੰਤਰੀ ਹਨ। ਜੇ ਐਗਜ਼ਿਟ ਪੋਲ ਦੇ ਅਨੁਮਾਨ ਸਹੀ ਸਾਬਤ ਹੁੰਦੇ ਹਨ, ਤਾਂ ਕੀ ਜੇਡੀਯੂ ਜਾਂ ਬੀਜੇਪੀ ਐਂਟੀ-ਇਨਕੰਬੈਂਸੀ ਲਹਿਰ ਦਾ
ਸ਼ਿਕਾਰ ਹੋਏਗੀ।
ਇਸ ਵਾਰ ਜੇਡੀਯੂ 122 ਅਤੇ ਭਾਜਪਾ 121 ਸੀਟਾਂ 'ਤੇ ਚੋਣ ਲੜ ਰਹੀ ਹੈ।