You’re viewing a text-only version of this website that uses less data. View the main version of the website including all images and videos.

Take me to the main website

ਬਿਹਾਰ ਚੋਣ ਨਤੀਜੇ: NDA ਨੂੰ ਸਪੱਸ਼ਟ ਬਹੁਮਤ, RJD ਨੂੰ ਸਭ ਤੋਂ ਵੱਧ ਸੀਟਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਐਨਡੀਏ ਦੇ ਬਹੁਮਤ ਹਾਸਲ ਕਰਨ ਦੀ ਗਠਜੋੜ ਆਗੂਆਂ ਤੇ ਲੋਕਾਂ ਨੂੰ ਵਧਾਈ ਦਿੱਤੀ।

ਲਾਈਵ ਕਵਰੇਜ

  1. ਕਿਹੜੇ ਵੱਡੇ ਨਾਮ ਜਿੱਤਦੇ ਨਜ਼ਰ ਆ ਰਹੇ ਹਨ ਅਤੇ ਕਿਹੜੇ ਹਾਰਦੇ

    ਬਿਹਾਰ ਵਿਧਾਨ ਸਭਾ ਚੋਣ ਨਤੀਜਿਆਂ ਦੇ ਆਉਣ ਵਾਲੇ ਰੁਝਾਨ ਵਿੱਚ ਆਰਜੇਡੀ ਨੇਤਾ ਤੇਜਸਵੀ ਯਾਦਵ ਰਾਘੋਪੁਰ ਤੋਂ ਅਤੇ ਉਨ੍ਹਂ ਦੇ ਵੱਡੇ ਭਰਾ ਤੇਜ ਪ੍ਰਤਾਪ ਯਾਦਵ ਹਸਨਪੁਰ ਤੋਂ ਅੱਗੇ ਚੱਲ ਰਹੇ ਹਨ।

    ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰ ਅਨੰਤ ਸਿੰਘ ਅਤੇ ‘ਹਮ’ ਪਾਰਟੀ ਦੇ ਉਮੀਦਵਾਰ ਜੀਤਨ ਰਾਮ ਮਾਂਝੀ ਵੀ ਆਪੋ ਆਪਣੀਆਂ ਸੀਟਾਂ 'ਤੇ ਅੱਗੇ ਚੱਲ ਰਹੇ ਹਨ ਜਦੋਂ ਕਿ ਕਾਂਗਰਸ ਉਮੀਦਵਾਰ ਲਵ ਸਿਨਹਾ ਬਾਂਕੀਪੁਰ ਤੋਂ ਪਿੱਛੇ ਚੱਲ ਰਹੇ ਹਨ। ਲਵ ਸਿਨਹਾ ਅਭਿਨੇਤਾ ਅਤੇ ਰਾਜਨੇਤਾ ਸ਼ਤਰੂਘਨ ਸਿਨਹਾ ਦੇ ਪੁੱਤਰ ਹਨ।

    ਸਾਬਕਾ ਜੇਡੀਯੂ ਨੇਤਾ ਸ਼ਰਦ ਯਾਦਵ ਦੀ ਬੇਟੀ ਅਤੇ ਕਾਂਗਰਸ ਦੀ ਉਮੀਦਵਾਰ ਸੁਭਾਸ਼ੀਨੀ ਸ਼ਰਦ ਯਾਦਵ ਬਿਹਾਰਗੰਜ ਸੀਟ ਤੋਂ ਪਿੱਛੇ ਚੱਲ ਰਹੇ ਹਨ।

  2. Bihar Elections: ਕੀ ਕਹਿ ਰਹੇ ਹਨ ਸਭ ਤੋਂ ਤਾਜ਼ਾ ਰੁਝਾਨ?

    ਹੁਣ ਤੱਕ ਸਾਹਮਣੇ ਆਏ ਰੁਝਾਨਾਂ ਦਾ ਅੰਕੜਾ

    • ਭਾਰਤੀ ਜਨਤਾ ਪਾਰਟੀ - 77
    • ਰਾਸ਼ਟਰੀ ਜਨਤਾ ਦਲ - 66
    • ਜਨਤਾ ਦਲ (ਯੂਨਾਈਟਿਡ) - 42
    • ਇੰਡੀਅਨ ਨੇਸ਼ਨਲ ਕਾਂਗਰਸ - 18
  3. ਭਾਜਪਾ ਦੀ ਮਹਿਲਾ ਮੋਰਚਾ ਨੇ ਇੱਕ-ਦੂਜੇ ਨੂੰ ਲਗਾਇਆ ਗੁਲਾਲ

    ਬਿਹਾਰ ਚੋਣਾਂ ਵਿੱਚ ਆ ਰਹੇ ਰੁਝਾਨਾਂ ’ਚ ਬੀਜੇਪੀ ਦੇ ਹਿੱਸੇ ਸਭ ਤੋਂ ਵੱਧ ਸੀਟਾਂ ਨਜ਼ਰ ਆ ਰਹੀਆਂ ਹਨ।

    ਪਟਨਾ ’ਚ ਬੀਜੇਪੀ ਮਹਿਲਾ ਮੋਰਚਾ ਨੇ ਢੋਲ ਵਜਾਏ ਅਤੇ ਖ਼ੁਸ਼ੀ ’ਚ ਇੱਕ-ਦੂਜੇ ਨੂੰ ਗੁਲਾਲ ਲਗਾਇਆ।

    ਹਾਲਾਂਕਿ ਇਹ ਮਹਿਜ਼ ਰੁਝਾਨ ਹਨ, ਨਤੀਜੇ ਆਉਣੇ ਅਜੇ ਬਾਕੀ ਹਨ।

  4. ਬਿਹਾਰ ਚੋਣ ਵਿੱਚ ਆਇਆ ਪਹਿਲਾ ਨਤੀਜਾ: ਆਰਜੇਡੀ ਨੇ ਦਰਭੰਗਾ ਦਿਹਾਤੀ ਸੀਟ ਜਿੱਤੀ

    ਰਾਸ਼ਟਰੀ ਜਨਤਾ ਦਲ ਤੋਂ ਦਰਭੰਗਾ ਦਿਹਾਤੀ ਦੇ ਲਲਿਤ ਕੁਮਾਰ ਯਾਦਵ ਨੇ ਜਨਤਾ ਦਲ (ਯੂਨਾਈਟਿਡ) ਦੇ ਫਰਾਜ਼ ਫ਼ਾਤਮੀ ਨੂੰ 2141 ਵੋਟਾਂ ਨਾਲ ਹਰਾ ਕੇ ਆਪਣੀ ਸੀਟ ਬਰਕਰਾਰ ਰੱਖੀ ਹੈ।

    ਲਲਿਤ ਕੁਮਾਰ ਯਾਦਵ ਨੂੰ 64,929 (41.26 ਪ੍ਰਤੀਸ਼ਤ) ਵੋਟਾਂ ਮਿਲੀਆਂ ਜਦੋਂਕਿ ਫਰਾਜ਼ ਨੂੰ 62,788 (39.9 ਪ੍ਰਤੀਸ਼ਤ) ਵੋਟਾਂ ਮਿਲੀਆਂ। ਇਥੇ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਦੀਪ ਕੁਮਾਰ ਠਾਕੁਰ ਤੀਜੇ ਸਥਾਨ 'ਤੇ 17605 ਵੋਟਾਂ ਲੈ ਕੇ ਆਏ।

    ਲਲਿਤ ਕੁਮਾਰ ਯਾਦਵ ਨੇ 2015 ਦੀਆਂ ਚੋਣਾਂ 34491 ਵੋਟਾਂ ਨਾਲ ਜਿੱਤੀਆਂ ਸਨ।

  5. ਆਰਜੇਡੀ ਨੇਤਾ ਅਬਦੁੱਲ ਬਾਰੀ ਸਿੱਦੀਕੀ ਨੇ ਆਪਣੀ ਸੀਟ ਤੋਂ ਹਾਰ ਸਵੀਕਾਰ ਕੀਤੀ

    ਆਰਜੇਡੀ ਦੇ ਸੀਨੀਅਰ ਨੇਤਾ ਅਬਦੁੱਲ ਬਾਰੀ ਸਿੱਦੀਕੀ ਨੇ ਬੀਬੀਸੀ ਹਿੰਦੀ ਦੇ ਇੱਕ ਵਿਸ਼ੇਸ਼ ਲਾਈਵ ਪ੍ਰੋਗਰਾਮ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਆਪਣੀ ਸੀਟ ਤੋਂ ਹਾਰ ਨੂੰ ਸਵੀਕਾਰ ਕਰ ਲਈ ਹੈ।

    ਕੇਵਟੀ ਤੋਂ ਉਮੀਦਵਾਰ ਸਿੱਦੀਕੀ ਨੇ ਬੀਬੀਸੀ ਹਿੰਦੀ ਦੇ ਸੰਪਾਦਕ ਮੁਕੇਸ਼ ਸ਼ਰਮਾ ਨੂੰ ਦੱਸਿਆ ਕਿ ਹਰ ਵਿਅਕਤੀ ਇਸ ਨਤੀਜੇ ਤੋਂ ਹੈਰਾਨ ਹੈ। ਪਰ ਜੋ ਜਿੱਤਿਆ, ਉਹ ਹੀ ਸਿਕੰਦਰ ਹੈ।

    ਅਬਦੁੱਲ ਬਾਰੀ ਸਿਦੀਕੀ ਨੇ ਕਿਹਾ, “ਚੋਣ ਤੋਂ ਬਾਅਦ ਦੀ ਸਮੀਖਿਆ ਅਤੇ ਐਗਜ਼ਿਟ ਪੋਲ ਵਿੱਚ ਅਸੀਂ ਲੀਡ ਕਰ ਰਹੇ ਸੀ ਅਤੇ ਜਨਤਾ ਦੀ ਇੱਕੋ ਰਾਏ ਸੀ ਪਰ ਹੁਣ ਇਹ ਫਰਕ ਥੋੜਾ ਜਿਹਾ ਹੈ ਅਤੇ ਵੋਟਾਂ ਦੀ ਗਿਣਤੀ ਪੂਰੀ ਨਹੀਂ ਹੋਈ।”

    “ਅਜਿਹਾ ਲਗਦਾ ਹੈ ਕਿ ਅਸੀਂ ਅੱਗੇ ਵਧ ਸਕਦੇ ਹਾਂ। ਫਿਲਹਾਲ ਕੁਝ ਕਹਿਣਾ ਸਹੀ ਨਹੀਂ ਹੈ। ਸਾਰੇ ਨਤੀਜਿਆਂ ਦੀ ਸਿਰਫ ਸਮੀਖਿਆ ਕੀਤੀ ਜਾਏਗੀ। ਅਸੀਂ ਫਿਰ ਵੀ ਕਹਿ ਸਕਦੇ ਹਾਂ ਕਿ ਚੋਣ ਹੈਰਾਨੀਜਨਕ ਹੈ।”

  6. ਨਿਤੀਸ਼ ਕੁਮਾਰ : ਭਾਜਪਾ ਦੀ ਮਦਦ ਨਾਲ ਸੱਤਾ ਹੰਢਾਉਣ ਵਾਲੇ 'ਬਿਹਾਰੀ ਬਾਬੂ' ਕਿਹੜੇ ਅਕਸ ਤੋਂ ਘਬਰਾਉਂਦੇ ਹਨ

    ਨਿਤੀਸ਼ ਕੁਮਾਰ ਬਿਹਾਰ ਦੀ ਰਾਜਨੀਤੀ ਦੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਸੱਤਾ ਦੀ ਖੇਡ ਵਿੱਚ ਪੈਰ ਜਮਾਈ ਰੱਖਣਾ ਆਉਂਦਾ ਹੈ।

    ਨਿਤੀਸ਼ ਨੇ ਪੁਰਨੀਆਂ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ ਸੀ, "ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ, ਪਰਸੋਂ ਚੋਣਾਂ ਹਨ ਅਤੇ ਇਹ ਮੇਰੀਆਂ ਆਖ਼ਰੀ ਚੋਣਾਂ ਹਨ, ਅੰਤ ਭਲਾ ਤਾਂ ਸਭ ਭਲਾ... "

    5 ਨਵੰਬਰ ਨੂੰ ਜਦੋਂ ਉਨ੍ਹਾਂ ਨੇ ਮੰਚ ਤੋਂ ਇਹ ਗੱਲ ਕਹੀ ਤਾਂ ਕਈ ਲੋਕਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣਾ ਸਿਆਸੀ ਅੰਤ ਨਜ਼ਰ ਆ ਰਿਹਾ ਹੈ ਤਾਂ ਕਈਆਂ ਨੇ ਕਿਹਾ ਕਿ ਨਿਤੀਸ਼ ਨੇ ਇਹ ਇਮੋਸ਼ਨਲ ਕਾਰਡ ਖੇਡਿਆ ਹੈ ਤਾਂ ਕਿ ਲੋਕ ਆਖ਼ਰੀ ਵਾਰ ਮੰਨ ਕੇ ਇੱਕ ਵਾਰ ਫ਼ਿਰ ਉਨ੍ਹਾਂ ਨੂੰ ਵੋਟ ਪਾ ਦੇਣ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

  7. ਬਿਹਾਰ ਚੋਣ ਨਤੀਜੇ: ਪੀਐੱਮ ਮੋਦੀ ਦੀਆਂ ਰੈਲੀਆਂ ਦਾ ਕਿੰਨਾ ਅਸਰ?

    ਸੀਨੀਅਰ ਪੱਤਰਕਾਰ ਮਨੀਕਾਂਤ ਠਾਕੁਰ ਨੇ ਬੀਬੀਸੀ ਪੱਤਰਕਾਰ ਇਕਬਾਲ ਅਹਿਮਦ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬਿਹਾਰ ਚੋਣਾਂ ਦੌਰਾਨ ਪੀਐੱਮ ਮੋਦੀ ਦੀਆਂ ਰੈਲੀਆਂ ਦਾ ਕਿੰਨਾ ਅਸਰ ਪਿਆ।

    ਉਨ੍ਹਾਂ ਕਿਹਾ, “ਦੂਜੇ ਤੇ ਤੀਜੇ ਗੇੜ ਵੋਟ ਤੋਂ ਬਾਅਦ ਪੀਐੱਮ ਮੋਦੀ ਦੇ ਭਾਸ਼ਨ ਹੋਏ, ਜੰਗਲਰਾਜ ਦੇ ਯੁਵਰਾਜ ਦਾ ਜ਼ਿਕਰ ਹੋਇਆ ਅਤੇ ਉਹ ਮੀਡੀਆ ਵਿੱਚ ਜਿਸ ਤਰ੍ਹਾਂ ਉਛਲਿਆ, ਉਸ ਤੋਂ ਦਿਖਣ ਲੱਗਿਆ ਕਿ ਅਜਿਹਾ ਲੱਗਦਾ ਹੈ ਕਿ ਜੋ ਲੋਕ ਲਾਲੂ ਤੇ ਰਾਬੜੀ ਦੇ 15 ਸਾਲ ਨੂੰ ਭੁੱਲ ਗਏ ਸੀ, ਉਹ ਯਾਦਾਂ ਤਾਜ਼ਾ ਹੋ ਗਈਆਂ। ਅਤੇ ਉਸ ਦਾ ਕੁਝ ਨਾ ਕੁਝ ਅਸਰ ਜ਼ਰੂਰ ਪਿਆ ਹੈ।

    “ਅਤਿ-ਪਿਛੜੀਆਂ ਜਾਤੀਆਂ, ਮਹਾਦਲਿਤ ਸਮਾਜ ਵਿੱਚ ਜੋ ਵੋਟ ਬੈਂਕ ਨਿਤੀਸ਼ ਕੁਮਾਰ ਨੇ ਬਣਾਇਆ ਅਤੇ ਭਾਜਪਾ ਦਾ ਸੀ, ਉੱਥੋਂ ਵੀ ਖਬਰਾਂ ਆਈਆਂ ਕਿ ਉਨ੍ਹਾਂ ਮਤ ਅਜਿਹਾ ਨਹੀਂ ਹੈ ਕਿ ਬਿਲਕੁਲ ਪਲਟ ਗਿਆ ਹੈ ਜਾਂ ਮਹਾਂਗਠਬੰਧਨ ਵੱਲ ਝੁੱਕ ਗਿਆ ਹੈ। ਸਗੋਂ ਇੰਨ੍ਹਾਂ ਵੱਲ ਵੀ ਹੈ। ਉਦੋਂ ਹੀ ਲੱਗਣ ਲੱਗ ਗਿਆ ਸੀ ਕਿ ਕਾਂਟੇ ਦੀ ਟੱਕਰ ਹੋ ਸਕਦੀ ਹੈ।”

  8. ਬਿਹਾਰ ਚੋਣਾਂ: ਆਖ਼ਰੀ ਨਤੀਜੇ ਆਉਣ ਵਿਚ ਕਿਉਂ ਹੋ ਸਕਦੀ ਹੈ ਦੇਰੀ

    ਅੱਜ,10 ਨਵੰਬਰ ਨੂੰ 243 ਮੈਂਬਰੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆ ਰਹੇ ਹਨ। ਵੋਟਾਂ ਦੀ ਗਿਣਤੀ ਲਈ ਬਿਹਾਰ ਦੇ 38 ਜ਼ਿਲ੍ਹਿਆਂ ਵਿੱਚ ਕੁੱਲ 55 ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗਿਣਤੀ ਜਾਰੀ ਹੈ।

    ਕਿਹਾ ਜਾ ਰਿਹਾ ਹੈ ਵੋਟਾਂ ਦੀ ਗਿਣਤੀ ਵਿੱਚ ਦੇਰੀ ਹੋ ਸਕਦੀ ਹੈ।

    ਚੋਣ ਕਮਿਸ਼ਨ ਨੇ ਕਿਹਾ ਹੈ ਕਿ 2015 ਦੀ ਤੁਲਨਾ ਵਿੱਚ ਕੇਂਦਰਾਂ ਦੀ ਗਿਣਤੀ ਵਧਾਈ ਗਈ ਹੈ, ਇਸ ਲਈ ਈਵੀਐੱਮ ਮਸ਼ਈਨਾਂ ਵੀ ਵਧ ਗਈਆਂ ਹਨ। ਅਜਿਹੇ ਵਿੱਚ ਵੋਟਾਂ ਦੀ ਗਿਣਤੀ ਵਿੱਚ ਜ਼ਿਆਦਾ ਸਮਾਂ ਲੱਗੇਗਾ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।

  9. ਬਿਹਾਰ ਚੋਣਾਂ: ਕੀ ਹਨ ਸਭ ਤੋ ਤਾਜ਼ਾ ਰੁਝਾਨ?

    ਹੁਣ ਤੱਕ ਸਾਹਮਣੇ ਆਏ ਰੁਝਾਨਾਂ ਦਾ ਅੰਕੜਾ

    • ਭਾਰਤੀ ਜਨਤਾ ਪਾਰਟੀ - 74
    • ਰਾਸ਼ਟਰੀ ਜਨਤਾ ਦਲ - 64
    • ਜਨਤਾ ਦਲ (ਯੂਨਾਈਟਿਡ) - 50
    • ਇੰਡੀਅਨ ਨੇਸ਼ਨਲ ਕਾਂਗਰਸ - 19
  10. '2019 ਤੇ 2020 ਦੇ ਤੇਜਸਵੀ ਯਾਦਵ ਵਿੱਚ ਕਾਫ਼ੀ ਫਰ਼ਕ'

    ਸੀਨੀਅਰ ਪੱਤਰਕਾਰ ਅਦਿਤੀ ਫੜਨਵੀਸ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ ਕਿ ਮਹਾਂਗਠਬੰਧਨ ਵਿੱਚ ਸੀਟਾਂ ਦੀ ਵੰਡ ਗਲਤ ਹੋਈ ਹੈ।

    ਉਨ੍ਹਾਂ ਕਿਹਾ, “ਹਾਲੇ ਇਹ ਕਹਿਣਾ ਮੁਸ਼ਕਿਲ ਹੈ ਕਿ ਮਹਾਂਗਠਬੰਧਨ ਵਿੱਚ ਸੀਟਾਂ ਦੀ ਵੰਡ ਗਲਤ ਹੋਈ ਹੈ। 2019 ਤੇ 2020 ਦੇ ਤੇਜਸਵੀ ਯਾਦਵ ਵਿੱਚ ਕਾਫ਼ੀ ਫਰ਼ਕ ਹੈ। ਉਹ ਹੁਣ ਕਾਫ਼ੀ ਪੱਕੇ ਹੋਏ ਆਗੂ ਹਨ। ਉਨ੍ਹਾਂ ਦੀ ਸਟ੍ਰੈਟਜੀ ਬਦਲੀ ਹੈ। ਤੇਜਸਵੀ ਯਾਦਵ ਦੀ ਅਗਵਾਈ ਤੇ ਨੇਤਾ ਦੇ ਰੂਪ ਵਿੱਚ ਉਨ੍ਹਾਂ ਦਾ ਉਭਰ ਕੇ ਆਉਣਾ ਕਾਫ਼ੀ ਵੱਖਰਾ ਹੈ।”

  11. ਜੇਡੀਊ ਦੇ ਦਫ਼ਤਰ ਦੇ ਬਾਹਰ ਸ਼ੁਰੂ ਹੋਈ ਆਤਿਸ਼ਬਾਜ਼ੀ

    ਬਿਹਾਰ ਦੇ ਵਿੱਚ ਵੋਟਾਂ ਦੀ ਗਿਣਤੀ ਅਜੇ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ’ਚ ਐੱਨਡੀਏ ਲੀਡ ਕਰ ਰਹੀ ਹੈ।

    ਜੇਡੀਊ ਦੇ ਸਮਰਥਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਇਸ ਦੇ ਤਹਿਤ ਹੀ ਉਨ੍ਹਾਂ ਨੇ ਪਾਰਟੀ ਦਫ਼ਤਰ ਦੇ ਬਾਹਰ ਆਤਿਸ਼ਬਾਜ਼ੀ ਸ਼ੁਰੂ ਕੀਤੀ।

  12. 'ਤੇਜਸਵੀ ਦੀ ਅਗਵਾਈ ਵਿੱਚ ਮਹਾਂਗਠਜੋੜ ਨੇ ਮਜ਼ਬੂਤੀ ਨਾਲ ਸਾਹਮਣਾ ਕਰ ਰਿਹਾ ਹੈ'

    ਸੀਐੱਸਡੀਐੱਸ ਦੇ ਸੰਜੇ ਸਿੰਘ ਮੁਤਾਬਕ, “ਹਾਲੇ ਨਹੀਂ ਕਹਿ ਸਕਦੇ ਕੌਣ ਜਿੱਤਿਆ ਅਤੇ ਕੌਣ ਹਾਰਿਆ। ਪਰ ਤੇਜਸਵੀ ਦੀ ਅਗਵਾਈ ਵਿੱਚ ਮਹਾਂਗਠਜੋੜ ਮਜ਼ਬੂਤੀ ਨਾਲ ਸਾਹਮਣਾ ਕਰ ਰਿਹਾ ਹੈ। ਤੇਜਸਵੀ ਨੂੰ ਨੌਜਵਾਨਾਂ ਨੇ ਨਹੀਂ ਠੁਕਰਾਇਆ। ਅਜਿਹਾ ਨਹੀਂ ਕਿ ਉਹ ਲੋਕਾਂ ਨੂੰ ਆਪਣੇ ਵੱਲ ਖਿੱਚ ਨਹੀਂ ਸਕੇ।”

    “ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਉਹ ਕਮਜ਼ੋਰ ਸਨ। ਵੋਟਰਾਂ ਨੂੰ ਇਹ ਫਰਕ ਨਹੀਂ ਪੈਂਦਾ ਕਿ ਕੋਈ ਆਗੂ ਵਿਰੋਧੀ ਧਿਰ ਵਜੋਂ ਕਿਹੋ ਜਿਹਾ ਸੀ। ਸਗੋਂ ਹਾਕਮਧਿਰ ਨੇ ਹੀ ਇਹ ਮੁੱਦਾ ਚੁੱਕਿਆ ਸੀ ਕਿ ਤੇਜਸਵੀ ਵਿਰੋਧੀ ਧਿਰ ਦੇ ਆਗੂ ਦੇ ਤੌਰ ’ਤੇ ਕਮਜ਼ੋਰ ਰਹੇਜਾਂ ਬਿਹਾਰ ਵੱਲੋ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ।”

  13. ਨਿਤੀਸ਼ ਦੀ ਪਾਰਟੀ ਆਰਜੇਡੀ ਅਤੇ ਭਾਜਪਾ ਤੋਂ ਪਛੜੀ

    ਹੁਣ ਤੱਕ ਦੇ ਰੁਝਾਨਾਂ ਵਿਚ, ਨਿਤੀਸ਼ ਕੁਮਾਰ ਦੀ ਪਾਰਟੀ ਐਨਡੀਏ ਤੋਂ ਪਛੜਦੀ ਨਜ਼ਰ ਆ ਰਹੀ ਹੈ। ਜੇਡੀਯੂ ਨੂੰ ਐਨਡੀਏ ਵਿੱਚ 122 ਸੀਟਾਂ ਮਿਲੀਆਂ ਸੀ ਅਤੇ ਭਾਜਪਾ ਨੂੰ 121 ਸੀਟਾਂ ਮਿਲੀਆਂ ਸਨ।

    ਚੋਣ ਕਮਿਸ਼ਨ ਦੇ ਅਨੁਸਾਰ, ਭਾਜਪਾ 72 ਸੀਟਾਂ ’ਤੇ ਅੇ ਜੇਡੀਯੂ 48 ਸੀਟਾਂ 'ਤੇ ਅੱਗੇ ਹੈ।

    ਦੂਜੇ ਪਾਸੇ, ਆਰਜੇਡੀ ਨੂੰ ਮਹਾਂਗੱਠਜੋੜ ਵਿਚ 144 ਸੀਟਾਂ ਮਿਲੀਆਂ ਸੀ ਅਤੇ ਉਹ ਅਜੇ ਵੀ 66 ਸੀਟਾਂ 'ਤੇ ਅੱਗੇ ਚੱਲ ਰਹੀ ਹੈ।

    ਕਾਂਗਰਸ ਨੇ 70 ਸੀਟਾਂ ਲਈ ਉਮੀਦਵਾਰ ਖੜੇ ਕੀਤੇ ਸੀ ਅਤੇ ਉਹ ਸਿਰਫ 20 ਸੀਟਾਂ 'ਤੇ ਉਹ ਅੱਗੇ ਹੈ।

    ਸਭ ਤੋਂ ਵਧੀਆ ਸਥਿਤੀ ਸੀਪੀਆਈਐਮਐਲ ਦੀ ਹੈ। ਸੀਪੀਆਈਐਮਐਲ ਨੂੰ 19 ਸੀਟਾਂ ਮਿਲੀਆਂ ਸਨ ਅਤੇ ਉਹ 14 ਸੀਟਾਂ ਤੋਂ ਅੱਗੇ ਚੱਲ ਰਹੀ ਹੈ।

  14. ਕੀ ਕਹਿ ਰਹੇ ਹਨ ਸਭ ਤੋ ਤਾਜ਼ਾ ਰੁਝਾਨ?

    ਹੁਣ ਤੱਕ ਸਾਹਮਣੇ ਆਏ ਰੁਝਾਨਾਂ ਦਾ ਅੰਕੜਾ

    • ਭਾਰਤੀ ਜਨਤਾ ਪਾਰਟੀ - 74
    • ਰਾਸ਼ਟਰੀ ਜਨਤਾ ਦਲ - 67
    • ਜਨਤਾ ਦਲ (ਯੂਨਾਈਟਿਡ) - 47
    • ਇੰਡੀਅਨ ਨੇਸ਼ਨਲ ਕਾਂਗਰਸ - 19
  15. ਕੀ ਵੋਟਾਂ ਦੀ ਗਿਣਤੀ ’ਚ ਹੋ ਸਕਦੀ ਹੈ ਦੇਰੀ?

    ਬਿਹਾਰ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਦਿੱਲੀ ਵਿੱਚ ਚੋਣ ਕਮੀਸ਼ਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।

    ਡਿਪਟੀ ਚੋਣ ਕਮਿਸ਼ਨਰ ਚੰਦਰ ਭੂਸ਼ਣ ਕੁਮਾਰ ਨੇ ਕਿਹਾ ਕਿ ਕਰੀਬ-ਕਰੀਬ 1 ਕਰੋੜ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ, ਅਜੇ ਤੱਕ ਕੋਈ ਅਨਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਹੈ।

    ਉਨ੍ਹਾਂ ਕਿਹਾ, “ਅਜੇ ਵੋਟਾਂ ਦੀ ਵੱਡੀ ਗਿਣਤੀ ਕਰਨ ਵਾਲੀ ਰਹਿੰਦੀ ਹੈ, ਇਸ ਕਰਕੇ ਨਤੀਜਿਆਂ ਨੂੰ ਸਮਝਣ ’ਚ ਕੋਈ ਜਲਦਬਾਜ਼ੀ ਨਾ ਕੀਤੀ ਜਾਵੇ।”

    ਉਨ੍ਹਾਂ ਦੱਸਿਆ, “ਕੋਰੋਨਾਵਾਇਰਸ ਕਰਕੇ ਪੋਲਿੰਗ ਬੂਥਾਂ ਦੀ ਗਿਣਤੀ ’ਚ 63 ਫ਼ੀਸਦ ਵਾਧਾ ਕੀਤਾ ਗਿਆ ਸੀ। 65 ਹਜ਼ਾਰ ਬੂਥਾਂ ਦੀ ਜਗ੍ਹਾਂ 1.05 ਲੱਖ ਬੂਥ ਬਣਾਏ ਗਏ ਸਨ। ਇਸ ਤੋਂ ਇਲਾਵਾ ਕਾਊਂਟਿੰਗ ਬੂਥਾਂ ਦੀ ਗਿਣਤੀ 38 ਤੋਂ ਵਧਾ ਕੇ 55 ਕੀਤੀ ਗਈ ਹੈ।”

    ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਦੀ ਗਿਣਤੀ ਵਧਣ ਕਰਕੇ ਸਮਾਂ ਲੱਗ ਸਕਦਾ ਹੈ।

    “ਵੋਟਾਂ ਦੀ ਗਿਣਤੀ ’ਚ ਕੋਈ ਧਾਂਦਲੀ ਨਹੀਂ ਹੋ ਰਹੀ, ਸਭ ਕੁਝ ਸ਼ਾਂਤਮਈ ਢੰਗ ਨਾਲ ਹੋ ਰਿਹਾ ਹੈ।”

  16. ਕੀ ਤੁਸੀਂ ਤੇਜਸਵੀ ਯਾਦਵ ਬਾਰੇ ਇਹ ਜਾਣਦੇ ਹੋ?

  17. ਮਹਾਗਠਬੰਧਨ ਅਤੇ ਐੱਨਡੀਏ ਵਿੱਚੋਂ ਕੌਣ ਅੱਗੇ ਅਤੇ ਕੌਣ ਪਿੱਛੇ

    ਬਿਹਾਰ ਚੋਣਾਂ ਦੇ ਸ਼ੁਰੂਆਤੀ ਰੁਝਾਨ ਵਿੱਚ ਮਹਾਗਠਬੰਧਨ ਅੱਗੇ ਸੀ ਅਤੇ ਹੁਣ ਭਾਜਪਾ ਤੇ ਜੇਡੀਯੂ ਗਠਜੋੜ ਅੱਗੇ ਚੱਲ ਰਿਹਾ ਹੈ।

    ਬੀਬੀਸੀ ਹਿੰਦੀ ਦੇ ਸੰਪਾਦਕ ਮੁਕੇਸ਼ ਸ਼ਰਮਾ ਦੱਸ ਰਹੇ ਹਨ ਬਿਹਾਰ ਨਤੀਜਿਆਂ ਦੇ ਹਾਲਾਤ

  18. ਕੀ ਕਹਿ ਰਹੇ ਹਨ ਸਭ ਤੋ ਤਾਜ਼ਾ ਰੁਝਾਨ?

    ਬਿਹਾਰ ਚੋਣਾਂ ਦੇ ਸਭ ਤੋ ਤਾਜ਼ਾ ਰੁਝਾਨ

  19. ਭਾਜਪਾ ਸਭ ਤੋਂ ਵੱਡੀ ਪਾਰਟੀ ਬਣਨ ਵੱਲ ਅੱਗੇ

    ਹੁਣ ਤੱਕ ਦੇ ਰੁਝਾਨ ਦੇ ਅਨੁਸਾਰ, ਬਿਹਾਰ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣਦੀ ਵਿਖ ਰਹੀ ਹੈ।

    ਚੋਣ ਕਮਿਸ਼ਨ ਦੀ ਸਾਈਟ 'ਤੇ, ਭਾਜਪਾ 58 ਅਤੇ ਜੇਡੀਯੂ 46 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਹਿੰਦੁਸਤਾਨੀ ਆਵਾਮ ਮੋਰਚਾ ਚਾਰ ਸੀਟਾਂ 'ਤੇ ਅੱਗੇ ਹੈ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਪੰਜ ਸੀਟਾਂ' ਤੇ ਅੱਗੇ ਹੈ।

    ਸਾਲ 2015 ’ਚ ਬਿਹਾਰ ਚੋਣਾਂ ’ਚ ਜੇਡੀਊ ਨੂੰ 71 ਅਤੇ ਬੀਜੇਪੀ ਨੂੰ 53 ਸੀਟਾਂ ਮਿਲੀਆਂ ਸੀ।

  20. ਰੁਝਾਨ ਵੇਖਦਿਆਂ ਹੀ ਜੇਡੀਯੂ ਦੇ ਸਮਰਥਕਾਂ ਨੇ ਜਸ਼ਨ ਮਨਾਉਣਾ ਕੀਤਾ ਸ਼ੁਰੂ

    ਬਿਹਾਰ ਚੋਣਾਂ ਨੂੰ ਲੈਕੇ ਰੁਝਾਨ ਲਗਾਤਾਰ ਸਾਹਮਣੇ ਆ ਰਹੇ ਹਨ।

    ਪਟਨਾ ਵਿੱਚ ਰੁਝਾਨਾਂ ਨੂੰ ਵੇਖਦਿਆਂ ਹੀ ਜੇਡੀਯੂ ਸਮਰਥਕਾਂ ਅਤੇ ਵਰਕਰਾਂ ਨੇ ਪਾਰਟੀ ਦਫ਼ਤਰ ਦੇ ਬਾਹਰ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।