You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਕੀ 20 ਮਿੰਟ 'ਚ ਹੋਣ ਵਾਲਾ ਟੈਸਟ ਮਹਾਮਾਰੀ ਨੂੰ ਖ਼ਤਮ ਕਰ ਸਕੇਗਾ

ਭਾਰਤ ਪੂਰੀ ਦੁਨੀਆਂ ਵਿੱਚ ਕੇਸਾਂ ਦੇ ਮਾਮਲੇ ਵਿੱਚ ਤੀਜੇ ਨੰਬਰ ਉੱਤੇ ਆ ਗਿਆ ਹੈ ਅਤੇ ਕੇਰੇਨਾ ਕੇਸਾਂ ਦੇ ਨਿੱਤ ਨਵੇਂ ਰਿਕਾਰਡ ਬਣ ਰਹੇ ਹਨ

ਲਾਈਵ ਕਵਰੇਜ

  1. ਬੀਤੇ 24 ਘੰਟਿਆਂ ਵਿੱਚ ਦੁਨੀਆਂ ਭਰ ਵਿੱਚ ਲਾਗ ਦੇ 2.6 ਲੱਖ ਮਾਮਲੇ ਦਰਜ

    ਵਿਸ਼ਵ ਸਿਹਤ ਸੰਗਠਨ ਮੁਤਾਬਕ ਬੀਤੇ 24 ਘੰਟਿਆਂ ਵਿੱਚ ਦੁਨੀਆਂ ਭਰ ਵਿੱਚ ਕੋਰੋਨਾ ਲਾਗ ਦੇ 2 ਲੱਖ 60 ਹਜ਼ਾਰ ਮਾਮਲੇ ਦਰਜ ਕੀਤੇ ਗਏ ਹਨ ਜੋ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ।

    ਲਾਗ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ, ਬ੍ਰਾਜ਼ੀਲ, ਭਾਰਤ ਅਤੇ ਦੱਖਣੀ ਅਫਰੀਕਾ ਵਿੱਚ ਦਰਜ ਕੀਤੇ ਗਏ ਹਨ।

    ਸੰਗਠਨ ਮੁਤਾਬਕ ਅਮਰੀਕਾ ਵਿੱਚ ਬੀਤੇ 24 ਘੰਟਿਆਂ ਵਿੱਚ ਲਾਗ 71,484 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉਹੀ ਬ੍ਰਾਜ਼ੀਲ ਵਿੱਚ 45,403 ਭਾਰਤ ਵਿੱਚ 34,884 ਅਤੇ ਦੱਖਣੀ ਅਫਰੀਕਾ ਵਿੱਚ ਮਾਮਲੇ ਦਰਜ ਕੀਤੇ ਗਏ ਹਨ।

    ਸੰਗਠਨ ਮੁਤਾਬਕ ਪਹਿਲੀ ਵਾਰ ਇੱਕ ਦਿਨ ਵਿੱਚ ਲਾਗ ਦੀ ਗਿਣਤੀ ਢਾਈ ਲੱਖ ਤੋਂ ਪਾਰ ਹੋ ਗਈ ਹੈ। ਇਹੀ ਨਹੀਂ ਬੀਤੇ 24 ਘੰਟਿਆਂ ਵਿੱਚ ਦੁਨੀਆਂ ਭਰ ਦੇ 7,360 ਲੋਕ ਮਾਰੇ ਗਏ ਹਨ, ਜੋ 10 ਮਈ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਡੀ ਗਿਣਤੀ ਹੈ।

    ਜੌਨਸ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਹੁਣ 1.42 ਕਰੋੜ ਤੋਂ ਵੱਧ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6,01,213 ਹੋ ਗਿਆ ਹੈ।

  2. ਮਾਸਕ ਪਾਉਣ ਵੇਲੇ ਸਾਵਧਾਨੀ

  3. ਸਾਈਕਲ ਨੇ ਇੰਝ ਬਦਲੀ ਪੰਜਾਬੀ ਨੌਜਵਾਨਾਂ ਦੀ ਸਿਹਤ ਅਤੇ ਸੋਚ

    ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਬਹੁਤ ਸਾਰੇ ਨੌਜਵਾਨ ਸਾਈਕਲ ਚਲਾਉਣ ਲੱਗੇ, ਜੋ ਕਿ ਹੁਣ ਉਨ੍ਹਾਂ ਦੀ ਆਦਤ ਬਣ ਗਈ ਹੈ ਅਤੇ ਉਨ੍ਹਾਂ ਮੁਤਾਬਕ ਇਸ ਨਾਲ ਉਹ ਬਹੁਤ ਚੰਗਾ ਤੇ ਤੰਦਰੁਸਤ ਮਹਿਸੂਸ ਕਰਦੇ ਹਨ।

    ਰਿਪੋਰਟ- ਰੋਹਤਕ ਤੋਂ ਸਤ ਸਿੰਘ ਅਤੇ ਬਰਨਾਲਾ ਤੋਂ ਸੁਖਚਰਨ ਪ੍ਰੀਤ ਐਡਿਟ- ਰਾਜਨ ਪਪਨੇਜਾ

  4. ਕੋਰੋਨਾਵਾਇਰਸ ਦੇ ਲੱਛਣ: ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?

    ਦੁਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜ੍ਹਤ ਹਨ ਅਤੇ ਲੱਖਾਂ ਹੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

    ਮਹਾਂਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ।

    ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੇ ਲਈ ਕੋਰੋਨਾ ਤੋਂ ਬਚਣ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ। ਪੂਰੀ ਖ਼ਬਰ ਪੜ੍ਹੋ

  5. ਕੋਰੋਨਾਵਾਇਰਸ ਰਾਊਂਡ-ਅਪ: ਕੋਰੋਨਾ ਸੰਕਟ ਨਾਲ ਨੱਜਿਠਣ ਲਈ ਕੀ ਤਾਕਤਵਰ ਦੇਸ਼ਾਂ ਨੇ ਮਿਲ-ਜੁੱਲ ਕੇ ਕੰਮ ਨਹੀਂ ਕੀਤਾ

  6. ਮੱਛਰਾਂ ਅਤੇ ਕੋਰੋਨਾਵਾਇਰਸ ਦੀ ਲਾਗ ’ਤੇ WHO ਨੇ ਕਹੀ ਇਹ ਅਹਿਮ ਗੱਲ

    ਮੱਛਰਾਂ ਤੋਂ SARS-CoV-2 ਵਾਇਰਸ ਦੀ ਲਾਗ ਇਨਸਾਨਾਂ ਵਿੱਚ ਨਹੀਂ ਫੈਲਦੀ ਹੈ। ਇਸ ਵਿਸ਼ੇ ’ਤੇ ਹੋਈ ਪਹਿਲੀ ਸਟੱਡੀ ਵਿੱਚ ਇਹ ਗੱਲ ਸਾਹਮਣੇ ਆਈ ਹੈ। ਸਾਇੰਟੀਫਿਕ ਰਿਪੋਰਟਸ ਜਨਰਲ ਵਿੱਚ ਇਹ ਸਟੱਡੀ ਪ੍ਰਕਾਸ਼ਿਤ ਹੋਈ ਹੈ।

    ਇਸ ਸਟੱਡੀ ਵਿੱਚ ਦੇਖਿਆ ਗਿਆ ਹੈ ਕਿ ਵਾਇਰਸ ਮੱਛਰਾਂ ਦੀਆਂ ਤਿੰਨ ਮੁੱਖ ਪ੍ਰਜਾਤੀਆਂ ਵਿੱਚ ਆਪਣੀ ਗਿਣਤੀ ਨਹੀਂ ਵਧਾ ਸਕਦਾ।

    ਇਸ ਲਈ ਜੇਕਰ ਕੋਈ ਮੱਛਰ ਕਿਸੇ ਕੋਰੋਨਾ ਦੀ ਲਾਗ ਵਾਲੇ ਸ਼ਖਸ ਨੂੰ ਵੱਢ ਵੀ ਲਵੇ ਤਾਂ ਦੂਜੇ ਇਨਸਾਨਾਂ ਨੂੰ ਲਾਗ ਨਹੀਂ ਲਗਦੀ।

    ਇਸ ਸਟੱਡੀ ਦੇ ਲੇਖਕ ਨੇ ਕਿਹਾ ਹੈ, “ਸਭ ਤੋਂ ਮੁਸ਼ਕਲ ਸਥਿਤੀ ਵਿੱਚ ਵੀ ਸਾਰਸ CoV-2 ਮੱਛਰਾਂ ਰਾਹੀਂ ਨਹੀਂ ਫੈਲਦਾ ਹੈ।”

    “ਅਜਿਹਾ ਉਦੋਂ ਵੀ ਸੰਭਵ ਨਹੀਂ ਹੈ ਜਦੋਂ ਕਿਸੇ ਵੀ ਲਾਗ ਵਾਲੇ ਵਿਅਕਤੀ ਨੂੰ ਕੱਟਣ ਤੋਂ ਬਾਅਦ ਉੱਥੇ ਹੀ ਮੱਛਰ ਕਿਸੇ ਹੋਰ ਨੂੰ ਕੱਟੇ। ਇਸ ਸਟੱਡੀ ਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ ਨੇ ਵੀ ਕੀਤੀ ਹੈ।”

    “WHO ਨੇ ਵੀ ਇਸ ਸਟੱਡੀ ਦਾ ਹਵਾਲਾ ਦਿੰਦੇ ਹੋਇਆ ਕਿਹਾ ਹੈ ਕਿ ਮੱਛਰ ਕੋਵਿਡ-19 ਦੇ ਲਾਗ ਦਾ ਵਾਹਕ ਨਹੀਂ ਬਣ ਸਕਦਾ। ਹਾਲਾਂਕਿ, ਇਸ ਤੋਂ ਬਾਅਦ ਵੀ ਇਹ ਸਪੱਸ਼ਟ ਨਹੀਂ ਹੈ ਕਿ ਕੋਰੋਨਾਵਾਇਰਸ ਅਤੇ ਜਾਨਵਰ ਵਿਚਾਲੇ ਕੀ ਸਬੰਧ ਹੈ।”

    ਕੋਰੋਨਾਵਾਇਰਸ ਚੀਨ ਵਿੱਚ ਵੂਹਾਨ ਦੇ ਵੈੱਟ ਮਾਰਕਿਟ ਤੋਂ ਫੈਲਣਾ ਸ਼ੁਰੂ ਹੋਇਆ ਸੀ। ਇੱਥੇ ਕਈ ਤਰ੍ਹਾਂ ਦੇ ਜਾਨਵਰਾਂ ਦਾ ਮਾਸ ਮਿਲਦਾ ਸੀ।

    ਕੁਝ ਰਿਪੋਰਟ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ ਕੁੱਤੇ ਅਤੇ ਬਿੱਲੀ ਵੀ ਕੋਰੋਨਾ ਵਾਹਕ ਹਨ ਪਰ ਇਸ ਦੇ ਵੀ ਬਹੁਤ ਪੱਕੇ ਸਬੂਤ ਨਹੀਂ ਮਿਲੇ ਹਨ।

  7. ਕੋਰੋਨਾਵਾਇਰਸ: ਭਾਰਤ ਸਣੇ ਦੁਨੀਆਂ ਭਰ ਦੀਆਂ ਅਪਡੇਟਸ

    ਕੋਵਿਡ-19 ਮਹਾਂਮਾਰੀ ਕਾਰਨ ਹਰੇਕ ਪਲ ਹਾਲਾਤ ਬਦਲ ਰਹੇ ਹਨ।

    • ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਲਾਗ ਦੇ 1 ਕਰੋੜ 42 ਲੱਖ 23 ਹਜ਼ਾਰ 132 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6 ਲੱਖ ਤੋਂ ਟੱਪ ਗਿਆ ਹੈ।
    • ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿੱਚ ਲਾਗ ਦੇ ਕੁੱਲ ਮਾਮਲੇ 37,06,927 ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 1.40 ਲੱਖ ਤੋਂ ਪਾਰ ਹੋ ਗਿਆ ਹੈ।
    • ਭਾਰਤ ਵਿੱਚ ਕੋਵਿਡ-19 ਦੇ ਮਾਮਲਿਆਂ ਦਾ ਅੰਕੜਾ 10,38,716 ਹੋ ਗਿਆ ਹੈ ਅਤੇ ਮੌਤਾਂ ਦੀ ਗਿਣਤੀ 26,273 ਹੋ ਗਈ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ 9442 ਕੇਸ ਦਰਜ ਕੀਤੇ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 239 ਹੋ ਗਈ ਹੈ। 6300 ਤੋਂ ਵੱਧ ਲੋਕ ਠੀਕ ਵੀ ਹੋ ਗਏ ਹਨ।
    • ਸਪੇਨ ਦੇ ਉੱਤਰ-ਪੂਰਬੀ ਇਲਾਕੇ ਕੈਟੇਲੋਨੀਆ ਵਿੱਚ ਕੋਰੋਨਾਵਾਇਰਸ ਦੇ 1200 ਨਵੇਂ ਮਾਮਲਿਆਂ ਪਤਾ ਲੱਗਾ ਹੈ। ਉੱਥੇ ਹੀ ਫਰਾਂਸ ਨੇ ਕਿਹਾ ਹੈ ਕਿ ਉਸ ਨੇ ਸੀਮਾ ’ਤੇ ਹਾਲਾਤ ’ਤੇ ਡੂੰਘੀ ਨਜ਼ਰ ਰੱਖੀ ਹੈ।
    • ਬਰਤਾਨੀਆ ਵਿੱਚ ਰੂਸ ਦੇ ਰਾਜਦੂਤ ਨੇ ਕੋਰੋਨਾਵਾਇਰਸ ਵੈਕਸੀਨ ਦੀ ਬ੍ਰਿਟਿਸ਼ ਖੋਜ ਨੂੰ ਚੁਰਾਉਣ ਵਿੱਚ ਰੂਸੀ ਜਾਸੂਸੀ ਏਜੰਸੀਆਂ ਦੇ ਹੱਥ ਹੋਣ ਤੋਂ ਇਨਕਾਰ ਕੀਤਾ ਹੈ।
    • ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਕੋਵਿਡ-19 ਨਾਲ ਕਰੀਬ 2.5 ਕਰੋੜ ਈਰਾਨੀ ਲਾਗ ਨਾਲ ਪੀੜਤ ਹੋਏ ਹਨ ਅਤੇ ਅੱਗੇ 3 ਤੋਂ 3.5 ਕਰੋੜ ਪੀੜਤ ਹੋਣਗੇ।
    • ਯੂਰਪੀ ਸੰਘ ਦੇ ਨੇਤਾਵਾਂ ਦੀ ਕੋਵਿਡ-19 ਰਿਕਵਰੀ ਫੰਡ ਨੂੰ ਲੈ ਕੇ ਲਗਾਤਾਰ ਦੂਜੇ ਦਿਨ ਬੈਠਕ ਹੋਈ। ਆਸਟ੍ਰੀਆ ਦੇ ਚਾਂਸਲਰ ਦਾ ਕਹਿਣਾ ਹੈ ਕਿ ਬੈਠਕ ਚੰਗੀ ਜਾ ਰਹੀ ਹੈ।
    • ਬਾਰਸੀਲੋਨਾਵਿੱਚ 40 ਲੱਖ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ।
    • ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੇ ਕਿਹਾ ਕਿ ਵਿਸ਼ਵ ਦੇ ਤਾਕਤਵਰ ਦੇਸ਼ਾਂ ਨੇ ਕੋਵਿਡ -19 ਨੂੰ ਹਰਾਉਣ ਲਈ ਮਿਲ ਕੇ ਕੋਈ ਠੋਸ ਕਦਮ ਨਹੀਂ ਚੁੱਕੇ। ਇਸ ਮਹਾਂਮਾਰੀ ਸੰਕਟ ਦੌਰਾਨ ਵਿਕਸਤ ਦੇਸ਼ਾਂ ਨੇ ਸਭ ਤੋਂ ਗਰੀਬ ਦੇਸ਼ਾਂ ਦੀ ਸਹਾਇਤਾ ਨਹੀਂ ਕੀਤੀ।
  8. ਕੋਰੋਨਾਵਾਇਰਸ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। ਭਾਰਤ ਸਣੇ ਦੁਨੀਆਂ ਦੀਆਂ ਅਹਿਮ ਖ਼ਬਰਾਂ ਇਸ ਪੇਜ ਉੱਤੇ ਮਿਲਣਗੀਆਂ ਅਤੇ ਤੁਸੀਂ ਦੇਖ ਸਕੋਗੇ ਕੁਝ ਜਾਣਕਾਰੀ ਭਰਪੂਰ ਵੀਡੀਓ ਵੀ। ਤੁਸੀਂ 18 ਜੁਲਾਈ ਦਿਨ ਸ਼ਨੀਵਾਰ ਦੀਆਂ ਅਪਡੇਟਸ ਇਸ ਲਿੰਕ 'ਤੇਜਾ ਕੇ ਲੈ ਸਕਦੇ ਹੋ। ਧੰਨਵਾਦ