ਭਾਰਤ: ਪਿਛਲੇ 24 ਘੰਟਿਆਂ ’ਚ 34 ਹਜ਼ਾਰ ਤੋਂ ਵੱਧ ਮਾਮਲੇ ਤੇ 687 ਮੌਤਾਂ
ਭਾਰਤੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 34,956 ਨਵੇਂ ਮਾਮਲੇ ਅਤੇ 687 ਮੌਤਾਂ ਦਰਜ ਹੋਈਆਂ ਹਨ।
ਇਸ ਦੇ ਨਾਲ ਭਾਰਤ ਵਿੱਚ ਕੋਰੋਨਾਵਾਇਰਸ ਦਾ ਅੰਕੜਾ 10 ਲੱਖ ਨੂੰ ਪਾਰ ਕਰ ਗਿਆ ਹੈ। ਇਨ੍ਹਾਂ ਵਿੱਚੋਂ 3,42,473 ਸਰਗਰਮ ਮਾਮਲੇ ਹਨ ਅਤੇ 6,35,757 ਠੀਕ ਹੋ ਚੁੱਕੇ ਹਨ।
ਕੋਵਿਡ-19 ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 25,602 ਤੱਕ ਪਹੁੰਚ ਗਿਆ ਹੈ।

ਤਸਵੀਰ ਸਰੋਤ, ANI






