ਕੋਰੋਨਾਵਾਇਰਸ ਅਪਡੇਟ: ਭਾਰਤ ਵਿੱਚ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਨਵੀਂ ਦਵਾਈ ਨੂੰ ਮਿਲੀ ਪ੍ਰਵਾਨਗੀ

ਭਾਤ ਵਿੱਚ ਕੋਰੋਨਾਵਾਇਰਸ ਦੇ ਕੁੱਲ ਕੇਸ 8 ਲੱਖ ਤੋਂ ਪਾਰ ਹੋਏ। ਪੂਰੀ ਦੁਨੀਆਂ ਵਿੱਚ 5.59 ਲੱਖ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਕੋਰੋਨਾਵਾਇਰਸ: ਭਾਰਤ ਅਤੇ ਦੁਨੀਆਂ ਦਾ ਹਾਲ

    ਜੌਨਸ ਹੌਪਕਿਨਸ ਯੂਨੀਵਰਸਟੀ ਦੇ ਡੈਸ਼ਬੋਰਡ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾ ਲਾਗ ਦੇ ਮਾਮਲੇ 1,24,61,962 ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 5,59,481 ਤੱਕ ਪਹੁੰਚ ਗਿਆ ਹੈ।

    • ਅਮਰੀਕਾ ਵਿੱਚ ਲਾਗ ਦੇ ਮਾਮਲੇ 31,82,385 ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 1,34,398 ਤੱਕ ਪਹੁੰਚ ਗਈ ਹੈ।
    • ਅਮਰੀਕਾ ਤੋਂ ਬਾਅਦ ਦੂਜੇ ਨੰਬਰ ਬ੍ਰਾਜ਼ੀਲ ਸਭ ਤੋਂ ਪ੍ਰਭਾਵਿਤ ਦੇਸ਼ ਹੈ ਜਿੱਥੇ ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਦਾ ਅੰਕੜਾ 18,00,827 ਹੋ ਗਿਆ ਅਤੇ 70, 398 ਮੌਤਾਂ ਦਰਜ ਹੋਈਆਂ ਹਨ।
    • ਭਾਰਤ ਕੋਰੋਨਾਵਾਇਰਸ ਲਾਗ ਦੇ ਮਾਮਲੇ ਵਿੱਚ ਪੂਰੀ ਦੁਨੀਆਂ ਵਿੱਚ ਤੀਜੇ ਨੰਬਰ ਹੈ, ਜਿੱਥੇ ਲਾਗ ਨਾਲ ਪੀੜਤ ਲੋਕਾਂ ਦਾ ਅੰਕੜਾ 7, 93, 802 ਤੱਕ ਪਹੁੰਚ ਗਿਆ ਅਤੇ 21,604 ਮੌਤਾਂ ਹੋ ਚੁੱਕੀਆਂ ਹਨ।
    • ਰੂਸ ਵਿੱਚ 7,12,863 ਮਾਮਲੇ ਅਤੇ 11 ਹਜ਼ਾਰ ਮੌਤਾਂ ਹੋਈਆਂ ਹਨ।
    • ਬਰਤਾਨੀਆਂ ’ਚ ਕੁੱਲ ਮਾਮਲੇ 2,89,678 ਤੱਕ ਪਹੁੰਚ ਗਏ ਹਨ ਅਤੇ ਮੌਤਾਂ ਦਾ ਅੰਕੜਾ 44,735 ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

  2. ਮੁੰਬਈ: ਕੋਰੋਨਾਵਾਇਰਸ ਦੇ ਕਾਬੂ ਪਾਉਣ ਲਈ WHO ਨੇ ਕੀਤੀ ਸ਼ਲਾਘਾ

    ਵਿਸ਼ਵ ਸਿਹਤ ਸੰਗਠਨ ਨੇ ਮੁੰਬਈ ਦੇ ਧਾਰਾਵੀ ਵਿੱਚ ਕੋਵਿਡ-19 ਨੂੰ ਕਾਬੂ ਕਰਨ ਦੇ ਯਤਨਾਂ ਕੀ ਸ਼ਲਾਘਾ ਕੀਤੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਕੋਰੋਨਾਵਾਇਰਸ ਨਾਲ ਬ੍ਰਾਜ਼ੀਲ ’ਚ 70 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ

    ਜੌਨਸ ਹੌਪਕਿਨਸ ਯੂਨੀਵਰਸਿਟੀ ਦੇ ਡੈਸ਼ਬੋਰਡ ਮੁਤਾਬਕ ਅਮਰੀਕਾ ਤੋਂ ਬਾਅਦ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਬ੍ਰਾਜ਼ੀਲ ਵਿੱਚ ਅੰਕੜਾ 18 ਲੱਖ ਤੋਂ ਪਾਰ ਹੋ ਗਿਆ ਹੈ।

    ਇੱਥੇ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 70 ਤੋਂ ਉੱਤੇ ਹੋ ਗਈ ਹੈ।

    7 ਦੇਸ਼, ਜਿੱਥੇ ਸਭ ਤੋਂ ਵੱਧ ਮੌਤਾਂ ਹੋਈਆਂ ਹਨ-

    • ਅਮਰੀਕਾ- 1,33,969 ਮੌਤਾਂ
    • ਬ੍ਰਾਜ਼ੀਲ- 70,398 ਮੌਤਾਂ
    • ਬਰਤਾਨੀਆ- 44,735 ਮੌਤਾਂ
    • ਇਟਲੀ- 34,938 ਮੌਤਾਂ
    • ਮੈਕਸੀਕੋ- 33,526 ਮੌਤਾਂ
    • ਫਰਾਂਸ- 30,007 ਮੌਤਾਂ
    • ਸਪੇਨ- 28,403 ਮੌਤਾਂ
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  4. ਕੋਰੋਨਾਵਾਇਰਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਮੁਸ਼ਕਲ: ਵਿਸ਼ਵ ਸਿਹਤ ਸੰਗਠਨ

    ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁੱਖ ਡਾਇਰੈਕਟਰ ਮਾਈਕ ਰਾਇਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਨਵੇਂ ਕੋਰੋਨਾਵਾਇਰਸ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇਗਾ, ਅਜਿਹਾ ਲਗਦਾ ਨਹੀਂ।

    ਜਨੇਵਾ ਵਿੱਚ ਆਨਲਾਈਨ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਕਿਹਾ ਕਿ, “ਅਜੇ ਜੋ ਹਾਲਾਤ ਨਜ਼ਰ ਆ ਰਹੇ ਹਨ ਉਸ ’ਚ ਅਜਿਹਾ ਨਹੀਂ ਲਗਦਾ ਕਿ ਵਾਇਰਸ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇਗਾ।”

    ਉਨ੍ਹਾਂ ਨੇ ਕਿਹਾ, “ਜਿਨ੍ਹਾਂ ਕਲੱਸਟਰਾਂ ਵਿੱਚ ਲਾਗ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕ ਕੇ ਅਸੀਂ ਮਹਾਂਮਾਰੀ ਦੇ ਦੂਜੇ ਗੇੜ ਤੋਂ ਬਚ ਸਕਦੇ ਹਾਂ ਅਤੇ ਲੌਕਡਾਊਨ ਦੇ ਹਾਲਾਤ ਤੋਂ ਅੱਗੇ ਵੱਧ ਸਕਦੇ ਹਾਂ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਅੱਜ ਦੇ ਇਸ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। 11 ਜੁਲਾਈ ਦਿਨ ਸ਼ਨਿੱਚਰਵਾਰ ਦੇ ਇਸ ਲਾਈਵ ਪੇਜ ਵਿੱਚ ਅਸੀਂ ਤੁਹਾਨੂੰ ਭਾਰਤ ਅਤੇ ਦੁਨੀਆਂ ਭਰ ਤੋਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰ ਦਿੰਦੇ ਰਹਾਂਗੇ। ਇਸ ਤੋਂ ਇਲਾਵਾ ਕਈ ਜਾਣਕਾਰੀ ਭਰਪੂਰ ਵੀਡੀਓਜ਼ ਵੀ ਹੋਣਗੀਆਂ। ਤੁਸੀਂ ਜੇਕਰ 10 ਜੁਲਾਈ ਦੇ ਅਪਡੇਟ ਲੈਣਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਜ਼ਰੂਰ ਆਓ। ਧੰਨਵਾਦ