ਕੋਰੋਨਾਵਾਇਰਸ: ਭਾਰਤ ਅਤੇ ਦੁਨੀਆਂ ਦਾ ਹਾਲ
ਜੌਨਸ ਹੌਪਕਿਨਸ ਯੂਨੀਵਰਸਟੀ ਦੇ ਡੈਸ਼ਬੋਰਡ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾ ਲਾਗ ਦੇ ਮਾਮਲੇ 1,24,61,962 ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 5,59,481 ਤੱਕ ਪਹੁੰਚ ਗਿਆ ਹੈ।
- ਅਮਰੀਕਾ ਵਿੱਚ ਲਾਗ ਦੇ ਮਾਮਲੇ 31,82,385 ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 1,34,398 ਤੱਕ ਪਹੁੰਚ ਗਈ ਹੈ।
- ਅਮਰੀਕਾ ਤੋਂ ਬਾਅਦ ਦੂਜੇ ਨੰਬਰ ਬ੍ਰਾਜ਼ੀਲ ਸਭ ਤੋਂ ਪ੍ਰਭਾਵਿਤ ਦੇਸ਼ ਹੈ ਜਿੱਥੇ ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਦਾ ਅੰਕੜਾ 18,00,827 ਹੋ ਗਿਆ ਅਤੇ 70, 398 ਮੌਤਾਂ ਦਰਜ ਹੋਈਆਂ ਹਨ।
- ਭਾਰਤ ਕੋਰੋਨਾਵਾਇਰਸ ਲਾਗ ਦੇ ਮਾਮਲੇ ਵਿੱਚ ਪੂਰੀ ਦੁਨੀਆਂ ਵਿੱਚ ਤੀਜੇ ਨੰਬਰ ਹੈ, ਜਿੱਥੇ ਲਾਗ ਨਾਲ ਪੀੜਤ ਲੋਕਾਂ ਦਾ ਅੰਕੜਾ 7, 93, 802 ਤੱਕ ਪਹੁੰਚ ਗਿਆ ਅਤੇ 21,604 ਮੌਤਾਂ ਹੋ ਚੁੱਕੀਆਂ ਹਨ।
- ਰੂਸ ਵਿੱਚ 7,12,863 ਮਾਮਲੇ ਅਤੇ 11 ਹਜ਼ਾਰ ਮੌਤਾਂ ਹੋਈਆਂ ਹਨ।
- ਬਰਤਾਨੀਆਂ ’ਚ ਕੁੱਲ ਮਾਮਲੇ 2,89,678 ਤੱਕ ਪਹੁੰਚ ਗਏ ਹਨ ਅਤੇ ਮੌਤਾਂ ਦਾ ਅੰਕੜਾ 44,735 ਹੈ।