ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। 11 ਜੁਲਾਈ ਦੀਆਂ ਅਪਡੇਟਸ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ। ਧੰਨਵਾਦ
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਯੂਕੇ ਨੇ 75 ਦੇਸਾਂ ਦੇ ਮੁਸਾਫ਼ਰਾਂ ਨੂੰ 14 ਦਿਨਾਂ ਦੇ ਕੁਆਰੰਟੀਨ ਨਿਯਮ ਤੋਂ ਰਾਹਤ ਦਿੱਤੀ
ਜੌਨ ਹੌਪਕਿੰਗਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ 1 ਕਰੋੜ 22 ਲੱਖ ਤੋਂ ਪਾਰ ਕੋਰੋਨਾਵਾਇਰਸ ਦੇ ਮਾਮਲੇ ਪਹੁੰਚੇ, ਭਾਰਤ ’ਚ ਮਾਮਲੇ ਤਕਰੀਬਨ 8 ਲੱਖ
ਲਾਈਵ ਕਵਰੇਜ
ਕੋਰੋਨਾਵਾਇਰਸ ਨਾਲ ਜੁੜੀਆਂ ਦੁਨੀਆਂ ਭਰ ਦੀਆਂ ਖ਼ਬਰਾਂ
- ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1 ਕਰੋੜ 22 ਲੱਖ ਤੋਂ ਪਾਰ ਹੋ ਗਏ ਹਨ ਜਦੋਂਕਿ 5.5 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
- ਸਭ ਤੋਂ ਵੱਧ ਮੌਤਾਂ ਅਮਰੀਕਾ (1.33 ਲੱਖ) ਵਿੱਚ ਹੋਈਆਂ ਹਨ। ਮੌਤਾਂ ਦੇ ਮਾਮਲੇ ਵਿੱਚ ਬ੍ਰਾਜ਼ੀਲ ਦੂਜੇ ਨੰਬਰ 'ਤੇ ਹੈ। ਇੱਥੇ 69,184 ਲੋਕਾਂ ਦੀ ਮੌਤ ਹੋਈ ਹੈ
- ਚੀਨ ਦੀ ਏਵੀਏਸ਼ਨ ਇੰਡਸਟਰੀ ਲਗਾਤਾਰ ਘਾਟੇ ਵਿੱਚ ਜਾ ਰਹੀ ਹੈ। ਦੂਜੀ ਤਿਮਾਹੀ ਵਿੱਚ 4.89 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਨੁਕਸਾਨ ਪਹਿਲੀ ਤਿਮਾਹੀ ਦੇ ਹੀ ਕਰੀਬ ਹੈ।
- ਦੱਖਣੀ ਕੋਰੀਆ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਦੇਸਾਂ ਵਿਚ ਕੋਰੋਨਾ ਦੀ ਲਾਗ ਦੇ ਮਾਮਲੇ ਜ਼ਿਆਦਾ ਹਨ, ਉੱਥੋਂ ਦੇ ਯਾਤਰੀਆਂ ਨੂੰ ਕੋਵਿਡ -19 ਦੀ ਰਿਪੋਰਟਾਂ ਨਾਲ ਲੈ ਕੇ ਹੀ ਸਫ਼ਰ ਕਰਨਾ ਪਏਗਾ ਅਤੇ ਰਿਪੋਰਟ ਨੈਗੇਟਿਵ ਹੋਣ 'ਤੇ ਹੀ ਦਾਖ਼ਲ ਹੋਣ ਦੀ ਇਜਾਜ਼ਤ ਮਿਲੇਗੀ।
- ਯੂਕੇ ਵਿੱਚ 75 ਦੇਸਾਂ ਤੋਂ ਜਾਣ ਵਾਲੇ ਮੁਸਾਫ਼ਰਾਂ ਨੂੰ ਹੁਣ ਦੋ ਹਫ਼ਤਿਆਂ ਲਈ ਸੈਲਫ਼-ਆਈਸੋਲੇਟ ਨਹੀਂ ਕਰਨਾ ਪਏਗਾ।
- ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁਲ ਪੌਜ਼ਿਟਿਵ ਕੇਸਾਂ ਦੀ ਗਿਣਤੀ 7,93,802 ਹੋ ਗਈ ਹੈ। ਜਿਨ੍ਹਾਂ ਵਿੱਚੋਂ 2,76,682 ਸਰਗਰਮ ਮਾਮਲੇ ਅਤੇ 4,95,515 ਲੋਕ ਠੀਕ ਹੋਏ ਹਨ।
ਕੋਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ 5.55 ਲੱਖ ਲੋਕਾਂ ਦੀ ਮੌਤ
ਕੋਰੋਨਾਵਾਇਰਸ ਕਾਰਨ ਹੁਣ ਤੱਕ ਦੁਨੀਆਂ ਭਰ ਵਿੱਚ 5.55 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਅਮਰੀਕਾ (1.33 ਲੱਖ) ਵਿੱਚ ਹੋਈਆਂ ਹਨ। ਮੌਤਾਂ ਦੇ ਮਾਮਲੇ ਵਿੱਚ ਬ੍ਰਾਜ਼ੀਲ ਦੂਜੇ ਨੰਬਰ 'ਤੇ ਹੈ। ਇੱਥੇ 69,184 ਲੋਕਾਂ ਦੀ ਮੌਤ ਹੋਈ ਹੈ
ਬ੍ਰਿਟੇਨ ਵਿੱਚ 44,602, ਇਟਲੀ ਵਿੱਚ 34,926 ਅਤੇ ਮੈਕਸੀਕੋ ਵਿੱਚ 33,526 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋਈ ਹੈ।
ਜੌਨਸ ਹੌਪਕਿੰਸ ਮੁਤਾਬਕ ਸ਼ੁਕਰਵਾਰ ਨੂੰ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ 65,551 ਨਵੇਂ ਮਾਮਲੇ ਸਾਹਮਣੇ ਆਏ ਹਨ।
ਪੰਜਾਬ ਵਿੱਚ ਬਣੇਗਾ ਪਲਾਜ਼ਮਾ ਬੈਂਕ ਤੇ ਯੂਕੇ ਨੇ ਕਈ ਦੇਸਾਂ ਨੂੰ ਦਿੱਤੀ ਕੁਆਰੰਟੀਨ ਨਿਯਮ ਤੋਂ ਰਾਹਤ
ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਲਈ ਪਟਿਆਲਾ ਵਿੱਚ ਪਲਾਜ਼ਮਾ ਬੈਂਕ ਖੋਲ੍ਹਿਆ ਜਾਵੇਗਾ। ਯੂਕੇ ਵਿੱਚ ਕਈ ਦੇਸਾਂ ਤੋਂ ਜਾਣ ਵਾਲੇ ਮੁਸਾਫ਼ਰਾਂ ਨੂੰ ਹੁਣ ਦੋ ਹਫ਼ਤਿਆਂ ਲਈ ਸੈਲਫ਼-ਆਈਸੋਲੇਟ ਨਹੀਂ ਕਰਨਾ ਪਏਗਾ। ਕੋਰੋਨਾਵਾਇਰਸ ਸਬੰਧੀ ਖ਼ਬਰਾਂ ਦਾ ਰਾਊਂਡ-ਅਪ
ਵਿਕਾਸ ਦੂਬੇ ਦੇ ਐਨਕਾਊਂਟਰ 'ਤੇ ਸਵਾਲ- 'ਜੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ, ਕਿੱਥੇ ਗੋਲੀ ਲੱਗੀ?'
ਜਾਬ ਦੇ ਸਾਬਕਾ ਡੀਜੀਪੀ (ਜੇਲ੍ਹ) ਸ਼ਸ਼ੀਕਾਂਤ ਨੇ ਵਿਕਾਸ ਦੂਬੇ ਦੇ ਐਨਕਾਉਂਟਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਜਿਸ ਤਰੀਕੇ ਨਾਲ ਐਨਕਾਉਂਟਰ ਕੀਤਾ ਉਹ ਸਵਾਲਾਂ ਵਿੱਚ ਹੈ। ਜੋ ਪੁਲਿਸ ਮੁਲਾਜ਼ਮ ਜ਼ਖਮੀ ਹੋਏ, ਕਿੱਥੇ ਗੋਲੀ ਲੱਗੀ? ਸ਼ਸ਼ੀਕਾਂਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਹੋਣੀ ਚਾਹੀਦੀ ਹੈ।
ਚੀਨ ਦੀ ਏਵੀਏਸ਼ਨ ਇੰਡਸਟਰੀ ਨੂੰ ਘਾਟਾ
ਚੀਨ ਦੀ ਏਵੀਏਸ਼ਨ ਇੰਡਸਟਰੀ ਲਗਾਤਾਰ ਘਾਟੇ ਵਿੱਚ ਜਾ ਰਹੀ ਹੈ। ਦੂਜੀ ਤਿਮਾਹੀ ਵਿੱਚ 4.89 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਨੁਕਸਾਨ ਪਹਿਲੀ ਤਿਮਾਹੀ ਦੇ ਹੀ ਕਰੀਬ ਹੈ।
ਏਵੀਏਸ਼ਨ ਇੰਡਸਟਰੀ ਆਫ ਚਾਈਨਾ ਦੇ ਮੁਤਾਬਕ ਪਹਿਲੀ ਤਿਮਾਹੀ ਵਿੱਚ ਇਸ ਇੰਡਸਟਰੀ ਨੂੰ 38.1 ਅਰਬ ਯੂਆਨ ਦਾ ਨੁਕਸਾਨ ਹੋਇਆ ਸੀ।
ਹਾਲਾਂਕਿ ਚੀਨ ਦੀ ਏਵੀਏਸ਼ਨ ਇੰਡਸਟਰੀ ਕੋਰੋਨਾਵਾਇਰਸ ਦੌਰਾਨ ਲਗਾਏ ਲੌਕਡਾਊਨ ਤੋਂ ਬਾਅਦ ਠੀਕ ਹੋ ਰਹੀ ਸੀ, ਪਰ ਹੁਣ ਵੀ ਲੋਕ ਆਉਣ ਜਾਣ ਵਿੱਚ ਝਿੱਜਕ ਰਹੇ ਹਨ।
ਜੂਨ ਮਹੀਨੇ ਵਿੱਚ ਹਵਾਈ ਸੇਵਾ ਦਾ ਇਸਤੇਮਾਲ ਕਰਨ ਵਾਲਿਆਂ ਵਿੱਚ 42.4 ਫੀਸਦ ਦੀ ਕਮੀ ਆਈ ਹੈ। ਪਿਛਲੇ ਸਾਲ ਜੂਨ ਵਿੱਚ 3.74 ਕਰੋੜ ਲੋਕਾਂ ਨੇ ਹਵਾਈ ਸਫਰ ਕੀਤਾ ਸੀ।
ਦੱਖਣੀ ਕੋਰੀਆ ਵਿੱਚ ਐਂਟਰੀ ਲਈ ਕੋਵਿਡ-19 ਰਿਪੋਰਟ ਜ਼ਰੂਰੀ
ਦੱਖਣੀ ਕੋਰੀਆ ਦੀ ਖ਼ਬਰ ਏਜੰਸੀ ਯੋਨਹੈਪ ਨਿਊਜ਼ ਅਨੁਸਾਰ, ਦੱਖਣੀ ਕੋਰੀਆ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਦੇਸਾਂ ਵਿਚ ਕੋਰੋਨਾ ਦੀ ਲਾਗ ਦੇ ਮਾਮਲੇ ਜ਼ਿਆਦਾ ਹਨ, ਉੱਥੋਂ ਦੇ ਯਾਤਰੀਆਂ ਨੂੰ ਕੋਵਿਡ -19 ਦੀ ਰਿਪੋਰਟਾਂ ਨਾਲ ਲੈ ਕੇ ਹੀ ਸਫ਼ਰ ਕਰਨਾ ਪਏਗਾ ਅਤੇ ਰਿਪੋਰਟ ਨੈਗੇਟਿਵ ਹੋਣ 'ਤੇ ਹੀ ਦਾਖ਼ਲ ਹੋਣ ਦੀ ਇਜਾਜ਼ਤ ਮਿਲੇਗੀ।
ਇਹ ਨਿਯਮ ਸੋਮਵਾਰ ਤੋਂ ਲਾਗੂ ਹੋਵੇਗਾ। ਇਸ ਨਿਯਮ ਅਨੁਸਾਰ, ਯਾਤਰੀਆਂ ਦੀ ਕੋਵਿਡ ਰਿਪੋਰਟ 48 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ।
ਕੋਰੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੇਨਸ਼ਨ ਮੁਤਾਬਕ ਸਿਰਫ ਦੱਖਣੀ ਕੋਰੀਆ ਦੁਆਰਾ ਮਾਨਤਾ ਪ੍ਰਾਪਤ ਕੋਵਿਡ ਟੈਸਟ ਸੈਂਟਰ ਦੀ ਰਿਪੋਰਟ ਨੂੰ ਹੀ ਹਵਾਈ ਅੱਡੇ 'ਤੇ ਮੰਨਿਆ ਜਾਵੇਗਾ।
ਯੂਜੀਸੀ ਨੂੰ ਪ੍ਰੀਖਿਆਵਾਂ ਰੱਦ ਕਰਨੀਆਂ ਚਾਹੀਦੀਆਂ ਹਨ- ਰਾਹੁਲ ਗਾਂਧੀ
ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਇੱਕ ਵੀਡੀਓ ਟਵੀਟ ਕਰ ਕੇ ਯੂਜੀਸੀ ਵੱਲੋਂ ਸੰਤਬਰ ਵਿੱਚ ਪ੍ਰੀਖਿਆਵਾਂ ਲੈਣ ਦੇ ਫੈਸਲੇ ਦਾ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਪ੍ਰੀਖਿਆ ਰੱਦ ਕਰ ਕੇ ਉਨ੍ਹਾਂ ਦੀ ਪਾਸ ਔਸਤ ਦੇ ਅਧਾਰ ’ਤੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਭੇਜ ਦੇਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਵਿਸ਼ੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਬਾਰੇ ਕਹਿ ਚੁੱਕੇ ਹਨ।
ਯੂਕੇ ਨੇ 75 ਦੇਸਾਂ ਦੇ ਮੁਸਾਫ਼ਰਾਂ ਨੂੰ 14 ਦਿਨਾਂ ਦੇ ਕੁਆਰੰਟੀਨ ਨਿਯਮ ਤੋਂ ਰਾਹਤ ਦਿੱਤੀ
ਯੂਕੇ ਵਿੱਚ ਕਈ ਦੇਸਾਂ ਤੋਂ ਜਾਣ ਵਾਲੇ ਮੁਸਾਫ਼ਰਾਂ ਨੂੰ ਹੁਣ ਦੋ ਹਫ਼ਤਿਆਂ ਲਈ ਸੈਲਫ਼-ਆਈਸੋਲੇਟ ਨਹੀਂ ਕਰਨਾ ਪਏਗਾ।
ਸ਼ੁੱਕਰਵਾਰ ਸਵੇਰ ਤੋਂ ਲਾਗੂ ਹੋਏ ਨਿਯਮ ਤਹਿਤ 75 ਦੇਸਾਂ ਤੋਂ ਆਉਣ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ।
ਫਰਾਂਸ, ਜਰਮਨੀ, ਇਟਲੀ ਤੇ ਬੈਲਜੀਅਮ ਤੋਂ ਆਉਣ ਵਾਲੋ ਲੋਕਾਂ ਨੂੰ ਹੁਣ 14 ਦਿਨਾਂ ਲਈ ਕੁਆਰੰਟੀਨ ਨਹੀਂ ਹੋਣਾ ਪਏਗਾ।
ਪਰ ਜੋ ਲੋਕ ਪਿਛਲੇ ਦੋ ਹਫ਼ਤਿਆਂ ਵਿੱਚ ਯੂਕੇ ਪਹੁੰਚੇ ਹਨ, ਉਨ੍ਹਾਂ ਨੂੰ 14 ਦਿਨਾਂ ਦਾ ਕੁਆਰੰਟੀਨ ਸਮਾਂ ਪੂਰਾ ਕਰਨਾ ਪਏਗਾ।
ਹੁਣੇ ਜੁੜੇ ਦਰਸ਼ਕਾਂ ਲਈ ਭਾਰਤ, ਦੁਨੀਆਂ ਤੇ ਪੰਜਾਬ ਦੀ ਅਪਡੇਟ
- ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 1 ਕਰੋੜ 22 ਲੱਖ ਤੋਂ ਪਾਰ ਹੋ ਗਏ ਹਨ ਜਦੋਂਕਿ 5.5 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
- ਇਟਲੀ ਨੇ 13 ਦੇਸ਼ਾਂ ਤੋਂ ਆਉਣ ਵਾਲਿਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵਿੱਚ ਅਰਮੀਨੀਆ, ਬਹਿਰੀਨ, ਬੰਗਲਾਦੇਸ਼, ਬੋਸਨੀਆ ਅਤੇ ਹਰਜੇਗੋਵਿਨਾ, ਚਿਲੀ, ਕੁਵੈਤ, ਉੱਤਰੀ ਮੈਸੀਡੋਨੀਆ, ਮੋਲਡੋਵੀਆ, ਓਮਾਨ, ਪਨਾਮਾ, ਪੇਰੂ ਅਤੇ ਡੋਮਿਨਿਕ ਗਣਰਾਜ ਸ਼ਾਮਲ ਹਨ।
- ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁਲ ਪੌਜ਼ਿਟਿਵ ਕੇਸਾਂ ਦੀ ਗਿਣਤੀ 7,93,802 ਹੋ ਗਈ ਹੈ। ਜਿਨ੍ਹਾਂ ਵਿੱਚੋਂ 2,76,682 ਸਰਗਰਮ ਮਾਮਲੇ ਅਤੇ 4,95,515 ਲੋਕ ਠੀਕ ਹੋਏ ਹਨ।
- ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਹੈ ਕਿ ਇੰਨਾ ਵੱਡਾ ਦੇਸ ਹੋਣ ਦੇ ਬਾਵਜੂਦ ਅਸੀਂ ਕੋਵਿਡ-19 ਦੇ ਸਮਾਜਿਕ ਫੈਲਾਅ ਦੇ ਪੜਾਅ ’ਤੇ ਨਹੀਂ ਪਹੁੰਚੇ ਹਾਂ।
- ਯੂਪੀ ਵਿੱਚ 10 ਜੁਲਾਈ ਯਾਨਿ ਕਿ ਅੱਜ ਰਾਤ ਨੂੰ 10 ਵਜੇ ਤੋਂ 13 ਜੁਲਾਈ ਸਵੇਰੇ ਪੰਜ ਵਜੇ ਤੱਕ ਲੌਕਡਾਊਨ ਰਹੇਗਾ।
- ਮਹਾਂਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ ਤੀਜੇ ਨੰਬਰ ’ਤੇ ਹੈ। ਪਹਿਲੇ ਨੰਬਰ ’ਤੇ ਅਮਰੀਕਾ ਅਤੇ ਦੂਜੇ ’ਤੇ ਬ੍ਰਾਜ਼ੀਲ ਹੈ।
- ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਇੱਕ ਪਲਾਜ਼ਮਾ ਬੈਂਕ ਖੁੱਲ੍ਹੇਗਾ।
ਅਸੀਂ ਸਮਾਜਿਕ ਫੈਲਾਅ ਤੱਕ ਨਹੀਂ ਪਹੁੰਚੇ - ਹਰਸ਼ ਵਰਧਨ
ਭਾਰਤ ਦੇ ਸਿਹਤ ਮੰਤਰੀ ਡਾ਼ ਹਰਸ਼ ਵਰਧਨ ਨੇ ਕਿਹਾ ਹੈ ਕਿ ਦੇਸ਼ ਵਿੱਚ 2.7 ਲੱਖ ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ।
”ਇੰਨਾ ਵੱਡਾ ਦੇਸ਼ ਹੋਣ ਦੇ ਬਾਵਜੂਦ ਅਸੀਂ ਕੋਵਿਡ-19 ਸਮਾਜਿਕ ਫੈਲਾਅ ਦੇ ਪੜਾਅ ’ਤੇ ਨਹੀਂ ਪਹੁੰਚੇ ਹਾਂ। ਹਾਲਾਂਕਿ ਕੁਝ ਥਾਵਾਂ ਹਨ ਜਿੱਥੇ ਕੁਝ ਜ਼ਿਆਦਾ ਫੈਲਾਅ ਹੋ ਸਕਦਾ ਹੈ।”
ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਦੇ ਠੀਕ ਹੋਣ ਦੀ ਦਰ 63% ਹੈ ਜਦਕਿ ਮੌਤ ਦਰ 2.72% ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ “ਕੇਸਾਂ ਦੀ ਗਿਣਤੀ ਦੀ ਪ੍ਰਵਾਹ ਨਹੀਂ ਹੈ। ਅਸੀਂ ਤਾਂ ਟੈਸਟ ਵਧਾ ਰਹੇ ਹਾਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਪਛਾਣ ਕਰ ਕੇ ਇਲਾਜ ਨਾਲ ਠੀਕ ਕੀਤੇ ਜਾ ਸਕਣ।”
ਵਿਸ਼ਵ ਪੱਧਰ ’ਤੇ ਭਾਰਤ ਤੀਜਾ ਸਭ ਤੋਂ ਪ੍ਰਭਾਵਿਤ ਦੇਸ਼
ਜ਼ਿਕਰਯੋਗ ਹੈ ਕਿ ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਭਾਰਤ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ (31,17,901 ਕੇਸ) ਅਤੇ ਬ੍ਰਾਜ਼ੀਲ (17,55,779) ਤੋਂ ਬਾਅਦ ਤੀਜੇ ਨੰਬਰ ’ਤੇ ਬਣਿਆ ਹੋਇਆ ਹੈ।
ਵੀਰਵਾਰ ਨੂੰ ਭਾਰਤ ਵਿੱਚ 475 ਮੌਤਾਂ ਹੋਈਆਂ ਹਨ ਅਤੇ 26,506 ਨਵੇਂ ਕੇਸ ਰਿਪੋਰਟ ਕੀਤੇ ਗਏ। ਇੱਕ ਦਿਨ ਵਿੱਚ ਹੋਇਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।
ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁਲ ਪੌਜ਼ਿਟੀਵ ਕੇਸਾਂ ਦੀ ਗਿਣਤੀ 7,93,802 ਹੋ ਗਈ ਹੈ। ਜਿਸ ਵਿੱਚੋਂ 2,76,685 ਮੌਤਾਂ ਹੋ ਚੁੱਕੀਆਂ ਹਨ ਅਤੇ 4,95,513 ਜਣੇ ਠੀਕ ਹੋ ਚੁੱਕੇ ਹਨ।
ਮੈਸਾਚਿਊਸਿਟਸ ਇੰਸਟੀਚਿਊਟ ਆਫ਼ ਟੈਕਨੌਲੋਜੀ ਦੀ ਕੁਝ ਦਿਨ ਪਹਿਲਾਂ ਆਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2021 ਦੀਆਂ ਸਰਦੀਆਂ ਦੇ ਅਖ਼ਰ ਤੱਕ ਭਾਰਤ ਵਿੱਚ ਰੋਜ਼ਾਨਾ 2,87 ਲੱਖ ਕੇਸ ਸਾਹਮਣੇ ਆਉਣ ਲੱਗ ਸਕਦੇ ਹਨ।
ਮਹਾਮਾਰੀ ਦੌਰਾਨ ਆਸ਼ਾ ਵਰਕਰਾਂ ਦਾ ਦਰਦ
ਕਰਨਾਟਕ ਵਿੱਚ ਆਲ ਇੰਡੀਆ ਯੂਨਾਇਟਡ ਟਰੇਡ ਯੂਨੀਅਨ ਨਾਲ ਜੁੜੀਆਂ ਆਸ਼ਾ ਵਰਕਰਾਂ ਨੇ ਬੰਗਲੂਰੂ ਵਿੱਚ ਪ੍ਰਦਰਸ਼ਨ ਕੀਤਾ।
ਆਸ਼ਾ ਵਰਕਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਲਿਬਾਸ ਦਿੱਤੇ ਜਾਣ ਤੇ ਮਹੀਨੇ ਦੀ 12,000 ਤਨਖ਼ਾਹ ਦਿੱਤੀ ਜਾਵੇ।
ਇੱਕ ਆਸ਼ਾ ਵਰਕਰ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ,“ਅਸੀਂ ਕਈ ਸਰਕਾਰੀ ਅਧਿਕਾਰੀਆਂ ਨੂੰ ਮੰਗ ਪੱਤਰ ਭੇਜੇ ਹਨ ਪਰ ਕੋਈ ਜਵਾਬ ਨਹੀਂ ਮਿਲਿਆ।”
ਆਸ਼ਾ ਵਰਕਰਾਂ ਦੇ ਕੰਮ ਦੇ ਹਾਲਾਤ ਸਮਝਣ ਲਈ ਦੇਖੋ ਇਹ ਵੀਡੀਓਜ਼
ਦਿੱਲੀ ਦੇ ਲੋਕਾਂ ਦੀ ਰਾਇ: 'ਲੋਕਾਂ ਦਾ ਵੱਸ ਚੱਲੇ ਤਾਂ ਕੇਸ 10 ਲੱਖ ਹੋ ਜਾਣ', ਸਲਮਾਨ ਰਵੀ ਅਤੇ ਸ਼ੁਭਮ ਕੌਲ
ਦਿੱਲੀ ਵਿਚ ਕੋਰੋਨਾ ਦੇ ਕੇਸ ਇਕ ਲੱਖ ਨੂੰ ਪਾਰ ਕਰ ਗਏ ਹਨ, ਪਰ ਲੋਕਾਂ ਵਿਚ ਕਾਫ਼ੀ ਅਣਗਹਿਲੀ ਹੈ। ਇਸਦਾ ਕਾਰਨ ਕੀ ਹੈ? ਅਸੀਂ ਲੋਕਾਂ ਤੋਂ ਹੀ ਜਾਣਿਆ।
ਭਾਰਤ ਵਿੱਚ ਰੋਜ਼ਾਨਾ ਕੇਸਾਂ ਦਾ ਰਿਕਾਰਡ ਵਾਧਾ ਜਾਰੀ
ਭਾਰਤ ਵਿੱਚ ਪਿਛਲੇ ਚੌਵੀ ਘੰਟਿਆਂ ਦੌਰਾਨ 475 ਮੌਤਾਂ ਹੋਈਆਂ ਹਨ ਅਤੇ 26,506 ਨਵੇਂ ਕੇਸ ਰਿਪੋਰਟ ਕੀਤੇ ਗਏ।
ਰਿਪੋਰਟ ਕੀਤੇ ਮਾਮਲੇ ਇੱਕ ਦਿਨ ਵਿੱਚ ਸਾਹਮਣੇ ਆਏ ਇਹ ਮਾਮਲੇ ਹੁਣ ਤੱਕ ਦੇ ਸਭ ਤੋਂ ਵਧੇਰੇ ਮਾਮਲੇ ਹਨ।
ਇਸ ਤੋਂ ਬਾਅਦ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁਲ ਪੌਜ਼ਿਟੀਵ ਕੇਸਾਂ ਦੀ ਗਿਣਤੀ 7,93,802 ਹੋ ਗਈ ਹੈ। ਜਿਸ ਵਿੱਚੋਂ 2,76,685 ਮੌਤਾਂ ਹੋ ਚੁੱਕੀਆਂ ਹਨ ਅਤੇ 4,95,513 ਜਣੇ ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਕੇ ਜਾ ਚੁੱਕੇ ਹਨ।
ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਭਾਰਤ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਅਮਰੀਕਾ (31,17,901 ਕੇਸ) ਅਤੇ ਬ੍ਰਾਜ਼ੀਲ (17,55,779) ਤੋਂ ਬਾਅਦ ਤੀਜੇ ਨੰਬਰ ’ਤੇ ਬਣਿਆ ਹੋਇਆ ਹੈ।
ਭਾਰਤ ਤੋਂ ਬਾਅਦ ਰੂਸ ਅਤੇ ਪੇਰੂ ਹਨ।
ਪਟਿਆਲਾ ਵਿੱਚ ਖੁਲ੍ਹੇਗਾ ਪਲਾਜ਼ਮਾ ਬੈਂਕ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਵਿੱਚ 4800 ਤੋਂ ਵੱਧ ਮਰੀਜ਼ ਕੋਰੋਨਾਵਇਰਸ ਮਹਾਮਾਰ ਤੋਂ ਠੀਕ ਹੋ ਚੁੱਕੇ ਹਨ। ਜਿਸ ਤੋਂ ਬਾਅਦ ਸਰਕਾਰ ਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਇੱਕ ਪਲਾਜ਼ਮਾ ਬੈਂਕ ਸ਼ੁਰੂ ਕਰਨ ਦਾ ਫੈ਼ਸਲਾ ਲਿਆ ਹੈ।
ਟਵੀਟ ਰਾਹੀਂ ਉਨ੍ਹਾਂ ਨੇ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਪਲਾਜ਼ਮਾ ਥੈਰਿਪੀ ਲਈ ਪਲਾਜ਼ਮਾ ਦਾਨ ਕਰਨ ਦੀ ਅਪੀਲ ਵੀ ਕੀਤੀ।
ਅਮਰੀਕਾ ਦੇ ਕੇਸਾਂ ਵਿੱਚ ਰਿਕਾਰਡ ਵਾਧਾ ਜਾਰੀ
ਜੌਹਨ ਹੌਪਕਿਨਸ ਯੂਨੀਵਰਸਿਟੀ ਦੀ ਟੈਲੀ ਮੁਤਾਬਕ ਵੀਰਵਾਰ ਨੂੰ ਅਮਰੀਕਾ ਵਿੱਚ ਲਾਗ ਦੇ 65 ਹਜ਼ਾਰ ਮਾਮਲੇ ਸਾਹਮਣੇ ਆਏ।
ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਉੱਥੇ ਲਾਗ ਦੇ 32 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਜੋ ਕਿ ਦੁਨੀਆਂ ਭਰ ਵਿੱਚ ਸਭ ਤੋਂ ਜ਼ਿਆਦਾ ਹਨ।
ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਪਿਛਲੇ ਤਿੰਨ ਦਿਨਾਂ ਤੋਂ ਰੋਜ਼ਾਨਾ ਔਸਤ 900 ਮੌਤਾਂ ਹੋ ਰਹੀਆਂ ਹਨ।
ਹਾਲਾਂਕਿ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਕੇਸਾਂ ਦੀ ਗਿਣਤੀ ਵੱਡੇ ਪੱਧਰ ਤੇ ਹੋ ਰਹੀ ਟੈਸਟਿੰਗ ਕਾਰਨ ਹੈ। ਜਿਸ ਨੂੰ ਰਿਪੋਰਟ ਨਹੀਂ ਕੀਤਾ ਜਾ ਰਿਹਾ।
ਜੌਹਨ ਹੌਪਕਿਨਸ ਯੂਨੀਵਰਸਿਟੀ ਤੋਂ ਬਾਅਦ ਅਮਰੀਕਾ ਤੋਂ ਬਾਅਦ ਕੋਰੋਨਾਵਾਇਰਸ ਮਹਾਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਬ੍ਰਾਜ਼ੀਲ, ਭਾਰਤ, ਰੂਸ ਅਤੇ ਪੇਰੂ ਦਾ ਨੰਬਰ ਹੈ।
ਪ੍ਰੀਖਿਆਵਾਂ ਰੱਦ ਕਰਵਾਉਣ ਲਈ ਕੈਪਟਨ ਨੇ ਕੀਤੀ ਮੋਦੀ ਨੂੰ ਅਪੀਲ
ਯੂਨੀਵਰਸਿਟੀ ਜਾਂ ਕਾਲਜ ਦੇ ਆਖ਼ਰੀ ਸਾਲ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਕਾਰਨ ਜੋ ਹਾਲਾਤ ਬਣੇ ਹਨ, ਵਿਦਿਆਰਥੀਆਂ ਨੂੰ ਖ਼ਤਰਾ ਹੋ ਸਕਦਾ ਹੈ ਅਤੇ ਪੰਜਾਬ ਲਈ ਆਨਲਾਈਨ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੈ। 6 ਜੁਲਾਈ ਨੂੰ MHA ਵਲੋਂ ਸਤੰਬਰ ਵਿੱਚ ਪ੍ਰੀਖਿਆਵਾਂ ਕਰਵਾਉਣ ਲਈ ਕਿਹਾ ਗਿਆ ਸੀ। ਇਸ ਫੈਸਲੇ ਨੂੰ ਵਾਪਸ ਲੈਣ ਉੱਤੇ UGC ਦੇ ਦਿਸ਼ਾ-ਨਿਰਦੇਸ਼ਾਂ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਜਾਵੇਗੀ।
ਮਹਾਮਾਰੀ ਨੂੰ ਰੋਕਣ ਲਈ ਇੱਥੇ ਲੱਗ ਰਹੇ ਹਥਿਆਰਬੰਦ ਪਹਿਰੇ
ਲਾਤਿਨ ਅਮਰੀਕੀ ਦੇਸ਼ ਗੁਆਤੇਮਾਲਾ ਦੇ ਸਾਨ ਵਿਸਾਂਤੇ ਦੇ ਹਥਿਆਰਬੰਦ ਸ਼ਹਿਰੀ ਕੋਰੋਨਾਵਾਇਰਸ ਮਹਾਮਾਰੀ ਨੂੰ ਰੋਕਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹਿਰੇ ਦਿੰਦੇ ਹਨ।
ਸ਼ਹਿਰ ਵਿੱਚ ਦਾਖ਼ਲ ਹੋਣ ਵਾਲਿਆਂ ਦੇ ਤਾਪਮਾਨ ਦੀ ਜਾਂਚ ਕਰਦੇ ਹਨ ਅਤੇ ਕਰਫਿਊ ਲਾਗੂ ਕਰਵਾਉਣ ਵਿੱਚ ਮਦਦ ਕਰਦੇ ਹਨ।
ਜੌਹਨ ਹੌਪਕਿਸਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਗੁਆਤੇਮਾਲਾ ਵਿੱਚ ਮਹਾਮਾਰੀ ਦੇ 26,658 ਪੁਸ਼ਟ ਮਾਮਲੇ ਹਨ।
ਪੜ੍ਹੋ ਗੁਆਤੇਮਾਲਾ ਦੇ ਇੱਕ ਪਰਿਵਾਰ ਦੀ ਕਹਾਣੀ ਜਿਸ ਨੂੰ ਆਪਣੇ ਜੀਆਂ ਦੀ ਲਾਸ਼ ਘਰ ਵਿੱਚ ਰੱਖ ਕੇ ਉਨ੍ਹਾਂ ਨੂੰ ਚੁੱਕੇ ਜਾਣ ਦੀ ਉਡੀਕ ਕਰਨੀ ਪਈ।
ਯੂਪੀ ਵਿੱਚ ਅੱਜ ਰਾਤ ਤੋਂ 13 ਜੁਲਾਈ ਤੱਕ ਲੌਕਡਾਊਨ
ਸਮਾਚਾਰ ਏਜੰਸੀ ਏਐਨਆਈ ਮੁਤਾਬਕ ਉੱਤਰ ਪ੍ਰਦੇਸ਼ ਸਰਕਾਰ ਨੇ 10 ਜੁਲਾਈ ਰਾਤ 10 ਵਜੇ ਤੋਂ ਲੈ ਕੇ 13 ਜੁਲਾਈ ਸਵੇਰੇ 5 ਵਜੇ ਤੱਕ ਲੌਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਅਮਰੀਕੀ ਸੂਬੇ ਕਾਹਲੀ ਦਾ ਮੁੱਲ ਤਾਰ ਰਹੇ ਹਨ-ਡਾ਼ ਫਾਊਚੀ
ਲਾਗ ਦੀਆਂ ਬੀਮਾਰੀਆਂ ਬਾਰੇ ਅਮਰੀਕੀ ਸਰਕਾਰ ਦੇ ਸਲਾਹਕਾਰ ਡਾ਼ ਐਂਥਨੀ ਫਾਊਚੀ ਨੇ ਕਿਹਾ ਹੈ ਕਿ ਅਮਰੀਕਾ ਦੇ ਕੁਝ ਸੂਬਿਆਂ ਨੇ ਖੁੱਲ੍ਹਣ ਦੀ ਕਾਹਲੀ ਕੀਤੀ ਅਤੇ ਹੁਣ ਲਾਗ ਦੇ ਮਾਮਲਿਆਂ ਵਿੱਚ ਵਾਧੇ ਨਾਲ ਮੁੱਲ ਤਾਰ ਰਹੇ ਹਨ।
“ਕੁਝ ਮੌਕਿਆਂ ’ਤੇ ਕੁਝ ਸੂਬਿਆਂ ਨੇ ਸਾਵਧਾਨੀ ਨਾਲ ਖੁੱਲ੍ਹਣ ਦੀਆਂ ਹਦਾਇਤਾਂ ਅਤੇ ਸਿਫ਼ਾਰਸ਼ਾਂ ਨੂੰ ਨਜ਼ਰ ਅੰਦਾਜ ਕੀਤਾ ਅਤੇ ਜਲਦਬਾਜ਼ੀ ਤੋਂ ਕੰਮ ਲਿਆ।
ਡਾ਼ ਫਾਊਚੀ ਨੇ ਇਹ ਸ਼ਬਦ Podcast-19, FiveThirtyEight ਦੇ ਹਫ਼ਤਾਵਾਰੀ ਪੌਡਕਾਸਟ ਵਿੱਚ ਕਹੇ।
ਬਿਲਕਿਲ ਫਲੋਰਿਡਾ, ਮੈਂ ਜਾਣਦਾ ਹਾਂ, ਤੁਸੀਂ ਜਾਣਦੇ ਹੋ। ਮੈਨੂੰ ਲਗਦਾ ਹੈ ਉਨ੍ਹਾਂ ਚੈਕਪੁਆਇੰਟ ਟੱਪੇ ਹਨ।”
ਫਲੋਰਿਡਾ ਵਿੱਚ ਪੁਸ਼ਟ ਮਾਮਲਿਆਂ ਦੀ ਗਿਣਤੀ ਵਿੱਚ ਹਾਲ ਹੀ ਵਿੱਚ ਉਛਾਲ ਆਇਆ ਹੈ। ਔਸਤ 9000 ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਜਦ ਕਿ ਇੱਕ ਮਹੀਨਾ ਪਹਿਲਾਂ ਇਹੀ ਔਸਤ 1,000 ਕੇਸ ਪ੍ਰਤੀ ਦਿਨ ਸੀ।