ਜੌਨਸ ਹੋਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ
ਵਿੱਚ ਕੋਰੋਨਾ ਲਾਗ ਦੇ ਕੁੱਲ ਅੰਕੜਾ 1.2 ਕਰੋੜ ਤੋਂ ਪਾਰ ਗਿਆ ਹੈ। ਉੱਥੇ ਹੀ ਹੁਣ ਤੱਕ ਇਸ ਵਾਇਰਸ
ਕਾਰਨ 5 ਲੱਖ 50 ਹਜ਼ਾਰ ਤੋਂ ਵੱਧ ਮੌਤਾਂ ਹੋ ਗਈਆਂ ਹਨ।
ਕੋਰੋਨਾ ਲਾਗ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਵਿੱਚ
ਹਨ, ਜਿੱਥੇ ਹੁਣ ਤੱਕ 31 ਲੱਖ ਤੋਂ ਵੱਧ ਲੋਕ ਇਸ ਦੀ ਲਪੇਟ ਵਿੱਚ ਆਏ ਹਨ ਅਤੇ 1.33 ਲੱਖ ਲੋਕਾਂ
ਦੀ ਇਸ ਵਾਇਰਸ ਨਾਲ ਮੌਤ ਹੋ ਗਈ ਹੈ।
ਕੋਰੋਨਾ ਕਾਰਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼
ਬ੍ਰਾਜ਼ੀਲ ਵਿੱਚ ਹੁਣ ਇਹ ਵਾਇਰਸ 6 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਇਸ ਲਾਗ
ਨਾਲ 17 ਲੱਖ ਤੋਂ ਵੱਧ ਪ੍ਰਭਾਵਿਤ ਹਨ।
ਬਰਤਾਨੀਆ ਸਰਕਾਰ ਨੇ 11 ਜੁਲਾਈ ਤੋਂ ਕ੍ਰਮਵਾਰ ਜਿਮ,
ਪੂਲ, ਥਿਏਟਰ, ਬਿਊਟੀ ਪਾਰਲਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ
ਜ਼ਰੂਰਤ ਪੈਣ ’ਤੇ ਇੱਕ
ਵਾਰ ਫਿਰ ਲੌਕਡਾਊਨ ਲਗਾਇਆ ਜਾ ਸਕਦਾ ਹੈ।
ਪਿਛਲੇ 24 ਘੰਟਿਆਂ ਵਿੱਚ ਬਰਤਾਨੀਆ ਵਿੱਚ 85 ਲੋਕਾਂ
ਦੀ ਮੌਤ ਕੋਵਿਡ-19 ਨਾਲ ਹੋਈ ਹੈ, ਜਿਸ ਤੋਂ ਬਾਅਦ ਇੱਥੇ ਵਾਇਰਸ ਨਾਲ ਮਰਨ ਵਾਲਿਆਂ ਦੀ ਮੌਤ ਦਾ ਅੰਕੜਾ
44,602 ਤੱਕ ਪਹੁੰਚ ਗਿਆ ਹੈ।
ਚੈਰਿਟੀ ਸੰਸਥਾ ਓਕਸਫੈਮ ਨੇ ਚਿਤਾਵਨੀ ਦਿੱਤੀ ਹੈ ਕਿ
ਇਸ ਸਾਲ ਵਿੱਚ ਕੋਵਿਡ-19 ਕਰਕੇ ਭੁੱਖਮਰੀ ਕਾਰਨ ਹਰ ਦਿਨ 12 ਹਜ਼ਾਰ ਲੋਕਾਂ ਦੀ ਜਾਨ ਸਕਦਾ ਹੈ।
ਓਕਸਫੈਮ ਦਾ ਕਹਿਣਾ ਹੈ ਕਿ ਭੁੱਖਮਰੀ ਵਧਣ ਦੇ ਕਾਰਨ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ
ਬੇਰੁਜ਼ਗਾਰੀ, ਲੌਕਡਾਊਨ ਕਾਰਨ ਅਨਾਜ ਉਤਪਾਦਨ ’ਚ ਪਰੇਸ਼ਾਨੀ ਅਤੇ ਸਹਾਇਤਾ ਦੇਣ ਵਿੱਚ ਪਰੇਸ਼ਾਨੀ ਸ਼ਾਮਲ ਹੈ।
ਪੰਜਾਬ ਵਿੱਚ ਕਈ ਪ੍ਰਸ਼ਾਸਨਿਕ ਅਫ਼ਸਰ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਇਨ੍ਹਾਂ ਵਿੱਚ ਕਈ ਐੱਸਡੀਐੱਮ ਰੈਂਕ ਦੇ ਅਫ਼ਸਰ ਸ਼ਾਮਿਲ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕੋਰੋਨਾਵਾਇਰਸ ਦੀ ਵੈਕਸੀਨ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਵੇਗਾ।

ਤਸਵੀਰ ਸਰੋਤ, REUTERS/Issei Kato