ਕੋਰੋਨਾਵਾਇਰਸ ਅਪਡੇਟ : ਪੰਜਾਬ ’ਚ ਮੁਹਾਲੀ, ਜਲੰਧਰ ਤੇ ਹੁਸ਼ਿਆਰਪੁਰ ਦੇ SDM ਸਣੇ ਕਈ ਅਫ਼ਸਰ ਹੋਏ ਕੋਰੋਨਾ ਪੌਜ਼ਿਟਿਵ

ਭਾਰਤ ਦੇ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਮਰੀਜ਼ਾਂ ਦੇ ਕੁੱਲ ,2,64,.997 ਐਕਵਿਟ ਕੇਸ ਹਨ ਤੇ ਮੌਤਾਂ ਦਾ ਅੰਕੜਾ 20,642 ਨੂੰ ਪਾਰ ਕਰ ਗਿਆ ਹੈ।

ਲਾਈਵ ਕਵਰੇਜ

  1. ਆਸਟ੍ਰੇਲੀਆ: ਮੈਲਬਰਨ ਵਿੱਚ ਲੌਕਡਾਊਨ ਲਾਗੂ

    ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬਰਨ ਵਿੱਚ ਕੋਰੋਨਾ ਲਾਗ ਦੇ ਵਾਧੇ ਨੂੰ ਦੇਖਦਿਆਂ ਹੋਇਆ ਦੂਜੀ ਵਾਰ ਲੌਕਡਾਊਨ ਲਗਾਇਆ ਗਿਆ ਹੈ।

    ਨਵੇਂ ਆਦੇਸ਼ ਦੇ ਤਹਿਤ ਕਰੀਬ 50 ਲੱਖ ਮੈਲਬਰਨ ਵਾਸੀਆਂ ਨੂੰ ਆਪਣੇ ਘਰਾਂ ਤੋਂ ਨਿਕਲਣ ਦੀ ਆਗਿਆ ਨਹੀਂ ਹੋਵੇਗੀ, ਹਾਲਾਂਕਿ, ਜ਼ਰੂਰੀ ਸੇਵਾਵਾਂ ਲਈ ਉਹ ਘਰੋਂ ਨਿਕਲ ਸਕਣਗੇ।

    ਸਥਾਨਕ ਪੁਲਿਸ ਮੁਤਾਬਕ ਸ਼ਹਿਰ ਦੇ ਚਾਰੇ ਪਾਸੇ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕਈ ਚੈੱਕਪੁਆਇੰਟ ਵੀ ਬਣਾਏ ਗਏ ਹਨ। ਮੰਗਲਵਾਰ ਨੂੰ ਹੀ ਵਿਕਟੋਰੀਆ ਦੀ ਦੂਜੇ ਸੂਬਿਆਂ ਨਾਲ ਲਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ।

    ਮੈਲਬਰਨ ਵਿਕਟੋਰੀਆ ਦੀ ਰਾਜਧਾਨੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਸਕੌਟ ਮਾਰੀਸ਼ਨ ਨੇ ਬੁੱਧਵਾਰ ਨੂੰ ਮੈਲਬਰਨ ਵਾਸੀਆਂ ਨੂੰ ਕਿਹਾ ਹੈ, “ਤੁਸੀਂ ਅਜੇ ਵੀ ਜੋ ਸਹਿ ਰਹੇ ਹੋ, ਉਸ ਦੀ ਕੀਮਤ ਪੂਰਾ ਦੇਸ਼ ਜਾਣਦਾ ਹੈ। ਤੁਸੀਂ ਕੇਵਲ ਆਪਣੇ ਅਤੇ ਆਪਣੇ ਪਰਿਵਾਰ ਲਈ ਇਹ ਨਹੀਂ ਸਹਿ ਰਹੇ ਬਲਕਿ ਪੂਰੇ ਆਸਟ੍ਰੇਲੀਆਈ ਭਾਈਚਾਰੇ ਲਈ ਇਹ ਪਾਬੰਦੀ ਸਹਿ ਰਹੇ ਹੋ।”

    ਮੰਗਲਵਾਰ ਨੂੰ ਸ਼ਹਿਰ ਵਿੱਚ ਕੋਰੋਨਾਵਾਇਰਸ ਦੇ ਰਿਕਾਰਡ 191 ਮਾਮਲੇ ਸਾਹਮਣੇ ਆਏ ਸਨ, ਜਦ ਕਿ ਬੁੱਧਵਾਰ ਨੂੰ ਮੈਲਬਰਨ ਵਿੱਚ ਕੋਰੋਨਾ ਲਾਗ ਦੇ 134 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇਹ ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ।

    ਹੁਣ ਤੱਕ ਆਸਟ੍ਰੇਲੀਆ ਵਿੱਚ ਕੋਰੋਨਾ ਲਾਗ ਦੇ 9 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦ ਕਿ 106 ਲੋਕਾਂ ਦੀ ਮੌਤ ਲਾਗ ਨਾਲ ਹੋਈ ਹੈ।

    ਆਸਟ੍ਰੇਲੀਆ

    ਤਸਵੀਰ ਸਰੋਤ, Getty Images

  2. ਅਮਰੀਕਾ ਵਿੱਚ ਕੋਰੋਨਾ ਲਾਗ ਦੇ ਮਾਮਲੇ 30 ਲੱਖ ਤੋਂ ਪਾਰ

    ਜੌਨਸ ਹੌਪਕਿਨਸ ਯੂਨੀਵਰਸਿਟੀ ਮੁਤਾਬਕ, ਅਮਰੀਕਾ ਵਿੱਚ ਕੋਰੋਨਾ ਲਾਗ ਦੀ ਗਿਣਤੀ 30,51,427 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 31 ਹਜ਼ਾਰ ਹੋ ਗਿਆ ਹੈ।

    ਮੰਗਲਵਾਰ ਨੂੰ ਅਮਰੀਕਾ ਵਿੱਚ ਇੱਕ ਦਿਨ ਵਿੱਚ ਆਏ ਸਾਰੇ ਮਾਮਲਿਆਂ ਦੇ ਰਿਕਾਰਡ ਟੁੱਟ ਗਏ, ਕੈਲੀਫੋਰਨੀਆ ਅਤੇ ਟੈਕਸਸ ਵਿੱਚ ਇੱਕ ਦਿਨ ਵਿੱਚ 10 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ।

    ਮਾਮਲੇ ਲਗਾਤਾਰ ਵਧਣ ਦੇ ਬਾਵਜੂਦ ਵ੍ਹਾਈਟ ਹਾਊਸ ਚਾਹੁੰਦਾ ਹੈ ਕਿ ਸਕੂਲਾਂ ਸਣੇ ਕੁਝ ਥਾਵਾਂ ਨੂੰ ਖੋਲ੍ਹਿਆ ਜਾਵੇ।

    ਵ੍ਹਾਈਟ ਹਾਊਸ ਵਿੱਚ ਕੋਰੋਨਾਵਾਇਰਸ ਟਾਸਕ ਫੋਰਸ ਦੀ ਅਗਵਾਈ ਕਰ ਰਹੇ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ ਹੈ ਕਿ ਨਿਯਮ ‘ਬਹੁਤ ਜ਼ਿਆਦਾ ਸਖ਼ਤ’ ਨਹੀਂ ਹੋਣੇ ਚਾਹੀਦੇ।

    ਉਨ੍ਹਾਂ ਨੇ ਕਿਹਾ ਕਿ ਘਟ ਰਹੇ ਹਨ। ਉੱਥੇ ਹੀ ਵਾਇਰਸ ਨੂੰ ਲੈ ਕੇ ਵ੍ਹਾਈਟ ਹਾਊਸ ਦੇ ਸਲਾਹਕਾਰ ਰੋਗ ਮਾਹਰ ਐਂਥਨੀ ਫਾਊਚੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਸਿਰਫ਼ ਪਹਿਲੀ ਲਹਿਰ ਕਾਰਨ ਹੀ ਦੇਸ਼ ਗੋਡਿਆ ਦੇ ਭਾਰ ਆ ਗਿਆ ਹੈ।

    ਅਮਰੀਕਾ

    ਤਸਵੀਰ ਸਰੋਤ, Getty Images

  3. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਲਾਇਵ ਪੇਜ਼ ਵਿਚ ਤੁਹਾਡਾ ਸਵਾਗਤ ਹੈ, ਇਸ ਸਮੇਂ ਖੁਸ਼ਹਾਲ ਲਾਲੀ ਤੇ ਸੁਮਨਦੀਪ ਕੌਰ ਤੁਹਾਡੇ ਲਈ ਅਪਡੇਟ ਜਾਣਕਾਰੀ ਦੇ ਰਹੇ ਹਨ। 8 ਜੁਲਾਈ ਤੱਕ ਅਪਡੇਟ ਦੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।