ਕੋਰੋਨਾਵਾਇਰਸ ਅਪਡੇਟ : ਸਵਦੇਸ਼ੀ ਵੈਕਸੀਨ ਦੇ ਟਰਾਇਲ ਨੂੰ ਇਜਾਜ਼ਤ, ਸਰਕਾਰ ਨੇ ਕਿਹਾ ‘ਕੋਰੋਨਾ ਦੇ ਅੰਤ’ ਦੀ ਸ਼ੁਰੂਆਤ

ਭਾਰਤ ਵਿੱਚ ਕੇਸ 6,46,315 ਹੋ ਗਏ ਹਨ ਜਿਨ੍ਹਾਂ ਵਿੱਚੋਂ 2,35,433 ਸਰਗਰਮ ਕੇਸ ਹਨ ਅਤੇ 3.94,227 ਜਣੇ ਠੀਕ ਹੋ ਚੁੱਕੇ ਹਨ, ਮੌਤਾਂ ਦੀ ਗਿਣਤੀ 18,600 ਹਜ਼ਾਰ ਪਾਰ ਕਰ ਗਈ ਹੈ।

ਲਾਈਵ ਕਵਰੇਜ

  1. ਮਿਲੋ, 83 ਸਾਲਾ ਬੇਬੇ ਨੂੰ ਜੋ ਘਰ-ਘਰ ਜਾ ਕੇ ਪੌਦੇ ਲਗਾਉੁਂਦੇ ਹਨ

  2. ਪੁਰੀ ਦੀ ਰੱਥ ਯਾਤਰਾ ਸਮਾਪਤ

    ਪੁਰੀ ਵਿੱਚ 13 ਦਿਨ ਚੱਲਿਆ ਰੱਥ ਯਾਤਰਾ ਦਾ ਉਤਸਵ ਸ਼ਨਿੱਚਰਵਾਰ ਨੂੰ ਸਮਾਪਤ ਹੋ ਗਿਆ। ਇਸ ਵਾਰ ਰੱਥ ਯਾਤਰਾ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਕੋਰੋਨਾਵਾਇਰਸ ਟੈਸਟ ਕੀਤਾ ਗਿਆ ਅਤੇ ਸਿਰਫ਼ ਲਾਗ ਤੋਂ ਮੁਕਤ ਸ਼ਰਧਾਲੂਆਂ ਨੂੰ ਹੀ ਇਸ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਲਾਕਡਾਊਨ ਤੋਂ ਬਾਅਦ ਬ੍ਰਿਟੇਨ ਵਾਸੀ ਪਹਿਲੀ ਵਾਰ ਰਾਤ ਨੂੰ ਬਾਹਰ ਨਿਕਲੇ

    ਬ੍ਰਿਟੇਨ ਵਿੱਚ ਲੋਕਾਂ ਨੂੰ ਲੌਕਡਾਊਨ ਤੋਂ ਵੱਡੀ ਰਾਹਤ ਮਿਲੀ ਹੈ। ਉੱਥੇ ਹੁਣ ਪਬ, ਸਲੂਨ, ਰੈਸਟੋਰੈਂਟ ਅਤੇ ਸਿਨੇਮਾ ਘਰ ਖੁੱਲ੍ਹ ਗਏ ਹਨ।

    ਹਾਲਾਂਕਿ ਇਨ੍ਹਾਂ ਸਾਰੀਆਂ ਥਾਵਾਂ ਉੱਪਰ ਸਰੀਰਕ ਦੂਰੀ ਦੇ ਨਿਯਮ ਹਾਲੇ ਵੀ ਲਾਗੂ ਰਹਿਣਗੇ।

    ਪ੍ਰਧਾਨ ਮੰਤਰੀ ਬੋਰਿਸ ਜੌਹਨਸੋਨ ਨੇ ਇੱਕ ਸੁਨੇਹੇ ਵਿੱਚ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈਣ ਦੇ ਬੇਨਤੀ ਕੀਤੀ।

    ਸਰਕਾਰ ਦੇ ਸਿਹਤ ਸੰਬੰਧੀ ਸਲਾਹਕਾਰਾਂ ਮੁਤਾਬਕ ਇਹ ਕਦਮ “ਖ਼ਤਰੇ ਤੋਂ ਬਿਨਾਂ” ਨਹੀਂ ਹੈ।

    ਸਰਕਾਰ ਨੇ ਇਹ ਕਦਮ ਦੇਸ਼ ਦੀ ਆਰਥਿਕਤਾ ਉੱਪਰ ਪਏ ਲੌਕਡਾਊਨ ਦੇ ਅਸਰ ਨੂੰ ਘਟਾਉਣ ਲਈ ਚੁੱਕਿਆ ਹੈ।

    ਇਸ ਦੇ ਨਾਲ ਹੀ ਕੋਰੋਨਾਵਾਇਰਸ ਦੀ ਲਾਗ ਨਾਲ ਆਪਣੀ ਜਾਨ ਗਵਾਉਣ ਵਾਲਿਆਂ ਦੀ ਯਾਦ ਵਿੱਚ ਲੋਕਾਂ ਨੇ ਆਪਣੀਆਂ ਖਿੜਕੀਆਂ ਵਿੱਚ ਰੌਸ਼ਨੀ ਕੀਤੀ।

    ਬ੍ਰਿਟੇਨ ਦੀ ਨੈਸ਼ਨਲ ਹੈਲਸ ਸਿਸਟਮ ਦੇ ਸਨਮਾਨ ਵਜੋਂ ਜਨਤਕ ਇਮਾਰਤਾਂ ਨੂੰ ਨੀਲੇ ਰੰਗ ਨਾਲ ਰੁਸ਼ਨਾਇਆ ਗਿਆ।

    ਬ੍ਰਟੇਨ ਕੋਰੋਨਾਵਾਇਰਸ ਲੌਕਡਾਊਨ ਤੋਂ ਰਾਹਤ

    ਤਸਵੀਰ ਸਰੋਤ, Reuters

    ਬ੍ਰਟੇਨ ਕੋਰੋਨਾਵਾਇਰਸ ਲੌਕਡਾਊਨ ਤੋਂ ਰਾਹਤ

    ਤਸਵੀਰ ਸਰੋਤ, PA Media

    ਬ੍ਰਟੇਨ ਕੋਰੋਨਾਵਾਇਰਸ ਲੌਕਡਾਊਨ ਤੋਂ ਰਾਹਤ

    ਤਸਵੀਰ ਸਰੋਤ, Getty Images

    ਬ੍ਰਟੇਨ ਕੋਰੋਨਾਵਾਇਰਸ ਲੌਕਡਾਊਨ ਤੋਂ ਰਾਹਤ

    ਤਸਵੀਰ ਸਰੋਤ, PA Media

  4. 15 ਅਗਸਤ ਨੂੰ ਲਾਂਚ ਹੋਣ ਵਾਲੇ ਟੀਕੇ ਤੇ ICMR ਨੇ ਕੀ ਕਿਹਾ

    ਕੋਰੋਨਾਵਾਇਰਸ: 15 ਅਗਸਤ ਨੂੰ ਭਾਰਤ ਵਿੱਚ ਲਾਂਚ ਹੋਣ ਵਾਲੇ ਟੀਕੇ ਬਾਰੇ ਕੀ ਹੈ ICMR ਦਾ ਸਪਸ਼ਟੀਕਰਨ

    15 ਅਗਸਤ ਨੂੰ ਫਾਰਮਾ ਕੰਪਨੀ ਭਾਰਤ ਬਾਇਓਟੈਕ ਵਲੋਂ ਕੋਰੋਨਾ ਦਾ ਟੀਕਾ ਲਾਂਚ ਕਰਨ ਦੇ ਸੰਬੰਧ ਵਿੱਚ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਕਿਹਾ ਹੈ ਕਿ ਵੈਕਸੀਨ ਦੇ ਵਿਕਾਸ ਨੂੰ ਤੇਜ਼ ਕਰਨ ਦੀ ਪ੍ਰਕਿਰਿਆ ਗਲੋਬਲ ਮਾਪਦੰਡਾਂ ਦੇ ਅਨੁਸਾਰ ਹੈ।

    ਆਈਸੀਐੱਮਆਰ ਦਾ ਕਹਿਣਾ ਹੈ ਕਿ ਟੀਕੇ ਦੀ ਜਾਂਚ ਜਾਨਵਰਾਂ ਅਤੇ ਮਨੁੱਖਾਂ ਉੱਤੇ ਇੱਕੋ ਸਮੇਂ ਕੀਤੀ ਜਾ ਸਕਦੀ ਹੈ। ਅੱਜ ਜਾਰੀ ਕੀਤੇ ਇੱਕ ਬਿਆਨ ਵਿੱਚ ਆਈਸੀਐੱਮਆਰ ਨੇ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਅਮਰੀਕਾ ਦਾ ਅਜ਼ਾਦੀ ਦਿਹਾੜਾ ਸਾਦਗੀ ਨਾਲ ਮਨਾਉਣ ਦੀ ਹੋ ਰਹੀ ਅਪੀਲ

    ਅਮਰੀਕਾ ਵਿੱਚ ਤੇਜ਼ੀ ਨਾਲ ਫੈਲਦੀ ਕੋਰੋਨਾਵਾਇਰਸ ਦੀ ਲਾਗ ਦੇ ਦੌਰਾਨ ਦੇਸ਼ ਦਾ ਅਜ਼ਾਦੀ ਦਿਹਾੜਾ ਸਾਦਗੀ ਨਾਲ ਮਨਾਉਣ ਦੀ ਅਪੀਲ ਕੀਤੀ ਜਾ ਰਹੀ ਹੈ।

    ਕਈ ਸ਼ਹਿਰਾਂ ਵਿੱਚ ਪਰੇਡ ਰੱਦ ਕਰ ਦਿੱਤੀ ਹੈ। ਸਮੁੰਦਰੀ ਕੰਢੇ ਬੰਦ ਹਨ ਅਤੇ ਆਤਿਸ਼ਬਾਜ਼ੀ ਦੇ ਪ੍ਰੋਗਰਾਮ ਵੀ ਰੋਕ ਦਿੱਤੇ ਗਏ ਹਨ। ਪ੍ਰਸ਼ਾਸਨ ਦੇ ਮੁਤਾਬਕ ਇਹ ਸਾਰੇ ਕਦਮ ਇਸ ਲਈ ਚੁੱਕੇ ਜਾ ਰਹੇ ਹਨ ਤਾਂ ਕਿ ਲੋਕਾਂ ਦੇ ਵੱਡੇ ਇਕੱਠ ਨੂੰ ਰੋਕਿਆ ਜਾ ਸਕੇ।

    ਕੋਵਿਡ ਟ੍ਰੈਕਿੰਗ ਪ੍ਰੋਜੈਕਟ ਡੇਟਾ ਦੇ ਮੁਤਾਬਕ ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 57,562 ਮਾਮਲੇ ਦਰਜ ਕੀਤੇ ਗਏ।

    ਅਮਰੀਕਾ ਇਸ ਸਮੇਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਪਹਿਲੇ ਨੰਬਰ ਉੱਪਰ ਬਣਿਆ ਹੋਇਆ ਹੈ।

    ਅਮਰੀਕਾ ਕੋਰੋਨਾਵਾਇਰਸ
  6. ਕੋਰੋਨਾਵਾਇਰਸ ਨਾਲ ਜੁੜੀਆਂ ਹੁਣ ਤੱਕ ਦੀਆਂ ਖ਼ਾਸ ਅਪਡੇਟਸ

    • ਪੰਜਾਬਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਗਿਆ ਹੈ। ਆਖ਼ਰੀ ਸਮੈਸਟਰ ਵਾਲੇ ਵਿਦਿਆਰਥੀਆਂ ਨੂੰ ਪ੍ਰਮੋਟ ਕੀਤਾ ਜਾਵੇਗਾ। ਇਹ ਪ੍ਰਮੋਸ਼ਨ ਪਿਛਲੇ ਨੰਬਰਾਂ ਦੇ ਆਧਾਰ ‘ਤੇ ਹੋਵੇਗੀ।
    • ਸਕੂਲਾਂ ਦੀ ਫੀਸ ਦੇ ਮੁੱਦੇ ‘ਤੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਨੇ ਕਿਹਾ ਕਿ ਇਸ ਨੂੰ ਲੈ ਕੇ ਅਸੀਂ ਰਿਵਿਊ ਪਟੀਸ਼ਨ ਪਾ ਚੁੱਕੇ ਹਾਂ। ਬਿਨਾਂ ਸਕੂਲ ਜਾਏ ਫੀਸ ਵਸੂਲਨਾ ਗਲਤ ਹੈ।
    • ਭਾਰਤ ਸਰਕਾਰਦੇ ਇਨਕਮ ਟੈਕਸ ਵਿਭਾਗ ਨੇ ਸਾਲ 2019-20 ਲਈ ਇਨਕਮ ਟੈਕਸ ਰਿਟਰਨ ਫਾਇਲ ਕਰਨ ਦੀ ਆਖ਼ਰੀ ਤਰੀਕ 30 ਨਵੰਬਰ ਤੱਕ ਵਧਾ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਸਮੇਂ ਦੀ ਮੰਗ ਨੂੰ ਦੇਖਦਿਆਂ ਹੋਇਆ ਅਸੀਂ ਡੈਡਲਾਈਨ ਵਧਾ ਰਹੇ ਹਾਂ।
    • ਸਮਾਚਾਰ ਏਜੰਸੀ ਏਐੱਨਆਈ ਮੁਤਾਬਤ 6 ਸ਼ਹਿਰਾਂ ਤੋਂ ਹੁਣਕੋਲਕਾਤਾਲਈ ਅਗਲੇ ਕੁਝ ਦਿਨਾਂ ਤੱਕ ਹਵਾਈ ਸੇਵਾਵਾਂ ਨਹੀਂ ਚੱਲਣਗੀਆਂ। ਇਨ੍ਹਾਂ ਵਿੱਚ ਦਿੱਲੀ, ਮੁਬੰਈ, ਪੁਣੇ, ਨਾਗਪੁਰ, ਚੇਨੱਈ ਤੇ ਅਹਿਮਦਾਬਾਦ ਸ਼ਾਮਲ ਹਨ।
    • ਭਾਰਤਵਿੱਚ ਕੇਸ 6,46,315 ਹੋ ਗਏ ਹਨ ਜਿਨ੍ਹਾਂ ਵਿੱਚੋਂ 2,35,433 ਸਰਗਰਮ ਕੇਸ ਹਨ ਅਤੇ 3,94,227 ਜਣੇ ਠੀਕ ਹੋ ਚੁੱਕੇ ਹਨ, ਮੌਤਾਂ ਦੀ ਗਿਣਤੀ 18,600 ਹਜ਼ਾਰ ਪਾਰ ਕਰ ਗਈ ਹੈ।
    • ਵਿਸ਼ਵ ਸਿਹਤ ਸੰਗਠਨਦੀ ਇੱਕ ਟੀਮ ਅਗਲੇ ਹਫ਼ਤੇ ਚੀਨ ਜਾ ਰਹੀ ਹੈ, ਇਹ ਜਾਂਚ ਕਰਨ ਲਈ ਕਿ ਕੋਰੋਨਾ ਸਭ ਤੋਂ ਪਹਿਲਾਂ ਕਿੱਥੋਂ ਫੈਲਿਆ ਅਤੇ ਕਿਵੇਂ ਇਨਸਾਨਾਂ ਤੱਕ ਪਹੁੰਚਿਆ।
    • ਬ੍ਰਾਜ਼ੀਲਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਇੱਕ ਅਜਿਹੇ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਦੇ ਤਹਿਤ ਕੋਰੋਨਾ ਮਹਾਂਮਾਰੀ ਦੌਰਾਨ ਜਨਤਕ ਥਾਵਾਂ ’ਤੇ ਮਾਸਕ ਪਹਿਨਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
    • ਜੌਹਨ ਹੌਪਿਕਨਸ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕਪੂਰੀ ਦੁਨੀਆਂਵਿੱਚ ਕੋਰੋਨਾਵਾਇਰਸ ਦੇ ਮਾਮਲੇ 1 ਕਰੋੜ 10 ਲੱਖ 88 ਹਜ਼ਾਰ ਨੂੰ ਪਾਰ ਕਰ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤਰੀ 5.25 ਲੱਖ ਤੋਂ ਪਾਰ ਹੋ ਗਈ ਹੈ
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  7. 15 ਅਗਸਤ ਨੂੰ ਭਾਰਤ ਵਿੱਚ ਲਾਂਚ ਹੋਣ ਵਾਲੇ ਟੀਕੇ ਬਾਰੇ ਕੀ ਹੈ ICMR ਦਾ ਸਪਸ਼ਟੀਕਰਨ

    15 ਅਗਸਤ ਨੂੰ ਫਾਰਮਾ ਕੰਪਨੀ ਭਾਰਤ ਬਾਇਓਟੈਕ ਵਲੋਂ ਕੋਰੋਨਾ ਦਾ ਟੀਕਾ ਲਾਂਚ ਕਰਨ ਦੇ ਸੰਬੰਧ ਵਿੱਚ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨੇ ਕਿਹਾ ਹੈ ਕਿ ਵੈਕਸੀਨ ਦੇ ਵਿਕਾਸ ਨੂੰ ਤੇਜ਼ ਕਰਨ ਦੀ ਪ੍ਰਕਿਰਿਆ ਗਲੋਬਲ ਮਾਪਦੰਡਾਂ ਦੇ ਅਨੁਸਾਰ ਹੈ।

    ਆਈਸੀਐੱਮਆਰ ਦਾ ਕਹਿਣਾ ਹੈ ਕਿ ਟੀਕੇ ਦੀ ਜਾਂਚ ਜਾਨਵਰਾਂ ਅਤੇ ਮਨੁੱਖਾਂ ਉੱਤੇ ਇੱਕੋ ਸਮੇਂ ਕੀਤੀ ਜਾ ਸਕਦੀ ਹੈ। ਅੱਜ ਜਾਰੀ ਕੀਤੇ ਇੱਕ ਬਿਆਨ ਵਿੱਚ ਆਈਸੀਐੱਮਆਰ ਨੇ ਕਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  8. ਗਲੋਬਲ ਅੰਕੜੇ ਵਿਚ ਰਿਕਾਰਡ ਵਾਧਾ

    • ਵਿਸਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਗਲੋਬਲ ਪੱਧਰ ਉੱਤੇ ਕੋਵਿਡ-19 ਦੇ ਮਾਮਲਿਆਂ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।
    • ਵਿਸ਼ਵ ਸਿਹਤ ਸੰਗਠਨ ਮੁਤਾਬਕ ਸ਼ਨੀਵਾਰ ਨੂੰ ਕੋਰੋਨਾ ਦੇ 1,23,026 ਮਾਮਲੇ ਸਾਹਮਣੇ ਆਏ ਹਨ। ਅਮਰੀਕਾ , ਬ੍ਰਾਜ਼ੀਲ ਅਤੇ ਭਾਰਤ ਵਿਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।
    • ਭਾਵੇ ਕਿ ਮੌਤਾਂ ਦੇ ਮਾਮਲੇ ਵਿਚ ਕਿਹਾ ਗਿਆ ਹੈ ਕਿ ਇਹ ਅੰਕੜਾ ਸਥਿਰ ਹੈ ਜੋ ਕਰੀਬ 5000 ਰਿਹਾ ਹੈ।
  9. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਸਬੰਧਤ ਪੇਜ਼ ਉੱਤੇ ਤੁਹਾਡਾ ਸਵਾਗਤ ਹੈ। ਇਸ ਸਮੇਂ ਖੁਸ਼ਹਾਲ ਲਾਲੀ ਤੇ ਗੁਰਕ੍ਰਿਪਾਲ ਸਿੰਘ ਤੁਹਾਡੇ ਲਈ ਅਪਡੇਟ ਲਿਆ ਰਹੇ ਹਨ। 04 ਜੁਲਾਈ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ।