ਮਾਸਕ ਪਾਉਣ ਬਾਰੇ ਟਰੰਪ ਨੇ ਲਿਆ ਯੂ-ਟਰਨ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਮਾਸਕ ਵਿਰੋਧੀ ਰਹੇ ਹਨ ਅਤੇ ਗਾਹੇ-ਬਗਾਹੇ ਉਹ ਮਾਸਕ ਪਾਉਣ ਦੀ ਜਾਂ ਇਸ ਨੂੰ ਲਾਜ਼ਮੀ ਕੀਤੇ ਜਾਣ ਦੀ ਵਿਰੋਧਤਾ ਕਰਦੇ ਰਹੇ ਹਨ ਪਰ ਹੁਣ ਉਨ੍ਹਾਂ ਨੇ ਇਸ ਬਾਰੇ ਯੂ-ਟਰਨ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ “ਭੀੜ ਵਾਲੀ ਸਥਿਤੀ ਵਿੱਚ ਮਾਸਕ ਪਾਉਣਗੇ।’
ਇਸ ਤੋਂ ਪਹਿਲਾਂ ਟਰੰਪ ਜੋ ਕਿ ਆਪ ਵੀ ਮਾਸਕ ਪਾਉਣ ਤੋਂ ਆਕੀ ਰਹੇ ਹਨ ਅਤੇ ਕਹਿੰਦੇ ਵੀ ਰਹੇ ਹਨ ਕਿ ਪੂਰੇ ਅਮਰੀਕਾ ਵਿੱਚ ਮਾਸਕ ਪਾਉਣਾ ਲਾਜ਼ਮੀ ਕਰਨ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਨੇ ਇਹ ਟਿੱਪਣੀ ਆਪਣੀ ਪਾਰਟੀ ਦੇ ਇੱਕ ਵੱਡੇ ਆਗੂ ਵੱਲੋਂ ਮਾਸਕ ਪਾਉਣ ਲਈ ਕਹੇ ਜਾਣ ਤੋਂ ਇੱਕ ਦਿਨ ਮਗਰੋੋਂ ਦਿੱਤੀ ਹੈ।
ਅਮਰੀਕਾ ਦੇ ਕਈ ਸੂਬਿਆਂ ਵਿੱਚ ਕੋਰੋਨਾਵਾਇਰਸ ਮਹਾਮਾਰੀ ਦੇ ਕੇਸ ਅਤੇ ਮੌਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।
ਅਮਰੀਕਾ ਵਿੱਚ ਇਸ ਸਮੇਂ 26 ਲੱਖ ਤੋਂ ਵਧੇਰੇ ਕੋਰੋਨਾ ਮਰੀਜ਼ ਅਤੇ 127,000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।
ਅਮਰੀਕਾ ਦੇ ਸਿਰਮੌਰ ਸਿਹਤ ਮਾਹਰ ਡਾ਼ ਐਂਥਨੀ ਫ਼ਾਊਚੀ ਕਹਿ ਚੁੱਕੇ ਹਨ ਕਿ ਜੇ ਸਾਵਧਾਨੀ ਨਾ ਵਰਤੀ ਗਈ ਤਾਂ ਦੇਸ਼ ਵਿੱਚ ਹਰ ਰੋਜ਼ ਇੱਕ ਲੱਖ ਮਾਮਲੇ ਸਾਹਮਣੇ ਆਉਣਗੇ।

ਤਸਵੀਰ ਸਰੋਤ, Reuters

