ਕੋਰੋਨਾਵਾਇਰਸ ਅਪਡੇਟ: ਕੋਰੋਨਿਲ ਉੱਤੇ ਦੇਸ ਵਿਚ ਕੋਈ ਪਾਬੰਦੀ ਨਹੀਂ - ਰਾਮਦੇਵ ਦਾ ਨਵਾਂ ਦਾਅਵਾ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਇੱਕ ਕਰੋੜ ਤਿੰਨ ਲੱਖ ਤੋਂ ਵੱਧ ਮਾਮਲੇ, 5 ਲੱਖ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਕੋਵਿਡ-19 ਮਰੀਜ਼ਾਂ ਦੀਆਂ ਲਾਸ਼ਾਂ ਟੋਏ ਵਿੱਚ ਸੁੱਟੇ ਜਾਣ ਮਗਰੋ ਪ੍ਰਸ਼ਾਸਨ ਦੀ ਆਲੋਚਨਾ

    ਕਰਨਾਟਕ ਦੇ ਬਲਾਰੀ ਜ਼ਿਲ੍ਹੇ ਦੇ ਬਾਹਰੀ ਇਲਾਕੇ ਵਿੱਚ ਲਾਸ਼ਾਂ ਨੂੰ ਜਿਸ ਤਰ੍ਹਾਂ ਨਾਲ ਦਫ਼ਨ ਕੀਤਾ ਜਾ ਰਿਹਾ ਸੀ ਉਸ ਬਾਰੇ ਸੋਸ਼ਲ ਮੀਡੀਆ ਉੱਪਰ ਸਥਾਨਕ ਪ੍ਰਸ਼ਾਸਨ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ।

    ਜੋ ਕੁਝ ਵੀਡੀਓ ਸਾਹਮਣੇ ਆਏ ਹਨ ਉਨ੍ਹਾਂ ਵਿੱਚ ਲਾਸ਼ਾਂ ਨੂੰ ਕਾਲੇ ਰੰਗ ਦੇ ਪੌਲੀਥੀਨ ਬੈਗ ਵਿੱਚ ਬੰਨ੍ਹ ਕੇ ਰੱਖਿਆ ਗਿਆ ਹੈ। ਜਿਨ੍ਹਾਂ ਨੂੰ ਪੀਪੀਈ ਕਿੱਟ ਪਾਈ ਕੁਝ ਲੋਕ ਲੈ ਕੇ ਜਾ ਰਹੇ ਹਨ ਅਤੇ ਕੁਝ ਦੂਰ ਜਾ ਕੇ ਇਹ ਲੋਕ ਇਸ ਬੈਗ ਨੂੰ ਵੱਡੇ ਟੋਏ ਵਿੱਚ ਸੁੱਟ ਦਿੰਦੇ ਹਨ।

    ਬਲਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਬੀਬੀਸੀ ਨੂੰ ਦੱਸਿਆ, “ਸਾਨੂੰ ਇਸ ਗੱਲ ਨਾਲ ਕਾਫ਼ੀ ਦੁੱਖ ਪਹੁੰਚਿਆ ਹੈ ਅਤੇ ਸਾਨੂੰ ਬਹੁਤ ਅਫ਼ਸੋਸ ਹੈ। ਜਿਸ ਤਰ੍ਹਾਂ ਲਾਸ਼ਾਂ ਦੇ ਨਾਲ ਸਲੂਕ ਕੀਤਾ ਗਿਆ ਅਸੀਂ ਇਸ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਨੂੰ ਲਾਸ਼ਾਂ ਦੇ ਨਾਲ ਮਨੁੱਖੀ ਵਤੀਰਾ ਅਪਨਾਉਣਾ ਚਾਹੀਦਾ ਸੀ। ਇਸ ਨਾਲ ਪਰਿਵਾਰਕ ਮੈਂਬਰਾਂ ਦੀਆਂ ਭਾਵਨਾਵਾਂ ਤਾਂ ਦੁਖਦੀਆਂ ਹੀ ਹਨ, ਸਾਡੀਆਂ ਵੀ ਹੁੰਦੀਆਂ ਹਨ।”

    ਉਨ੍ਹਾਂ ਨੇ ਕਿਹਾ, “ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ ਸਿਵਾਏ ਇਸ ਦੇ ਕਿ ਮੈਂ ਪਰਿਵਾਰਕ ਮੈਂਬਰਾਂ ਅਤੇ ਬਲਾਰੀ ਦੇ ਲੋਕਾਂ ਤੋਂ ਮਾਫ਼ੀ ਮੰਗਦਾ ਹਾਂ।”

    ਕੋਰੋਨਾਵਾਇਰਸ

    ਤਸਵੀਰ ਸਰੋਤ, getty images

    ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)
  2. ਆਰੋਗਿਆ ਸੇਤੂ ਐਪਲੀਕੇਸ਼ਨ ਦੀ ਤਕਨੀਕੀ ਗੜਬੜੀ ਦੂਰ

    ਆਰੋਗਿਆ ਸੇਤੂ ਐਪਲੀਕੇਸ਼ਨ ਵਿੱਚ ਆਈ ਤਕਨੀਕੀ ਗੜਬੜੀ ਨੂੰ ਠੀਕ ਕਰ ਲਿਆ ਗਿਆ ਹੈ। ਦੇਰ ਰਾਤ ਇਸ ਦੀ ਸੂਚਨਾ ਐਪਲੀਕੇਸ਼ਨ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਦਿੱਤੀ ਗਈ।

    ਟਵਿੱਟਰ ਹੈਂਡਲ ਤੋਂ ਜਾਰੀ ਸੂਚਨਾ ਵਿੱਚ ਕਿਹਾ ਗਿਆ ਕਿ ਕੁਝ ਯੂਜ਼ਰਜ਼ ਨੇ ਲੌਗ-ਇਨ ਵਿੱਚ ਪਰੇਸ਼ਾਨੀ ਆਉਣ ਦੀ ਸ਼ਿਕਾਇਤ ਕੀਤੀ ਹੈ ਅਤੇ ਤਕਨੀਕੀ ਟੀਮ ਇਸ ਮਾਮਲੇ ਨੂੰ ਦੇਖ ਰਹੀ ਹੈ।

    ਇਸ ਟਵੀਟ ਤੋਂ ਕੁਝ ਦੇਰ ਬਾਅਦ ਹੀ ਇੱਕ ਹੋਰ ਟਵੀਟ ਰਾਹੀਂ ਇਸ ਦੇ ਠੀਕ ਹੋਣ ਬਾਰੇ ਜਾਣਕਾਰੀ ਦਿੱਤੀ ਗਈ।

    ਤੁਸੀਂ ਇਹ ਵੀ ਪੜ੍ਹ ਸਕਦੇ ਹੋ-

    • ਆਰੋਗਿਆ ਸੇਤੂ ਐਪ ਬਾਰੇ ਕੀ ਨਿਯਮ ਹਨ ਅਤੇ ਇਸ ਦਾ ਕੀ ਫਾਇਦਾ ਹੈ
    • ਕੋਰੋਨਾਵਾਇਰਸ: ਆਰੋਗਿਆ ਸੇਤੂ ਐਪ ਨੂੰ ਲੈ ਕੇ ਕੀ ਨਿਯਮ ਹਨ ਅਤੇ ਇਸ ਦਾ ਕੀ ਫਾਇਦਾ ਹੈ
    • ਕੋਰੋਨਾਵਾਇਰਸ: ਮੋਬਾਇਲ ਫੋਨ ਇੰਝ ਬਣ ਸਕਦਾ ਹੈ ਕੋਵਿਡ-19 ਖ਼ਿਲਾਫ਼ ਹਥਿਆਰ
    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  3. ਭਾਰਤ ਦਾ ਤਾਜ਼ਾ ਹਾਲ

    ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 507 ਮੌਤਾਂ ਹੋਈਆਂ ਹਨ।

    ਹੁਣ ਭਾਰਤ ਵਿੱਚ ਕੋਰੋਨਾਵਾਇਰਸ ਦੇ 5,85,493 ਕੇਸ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ 2,20,114 ਸਰਗਰਮ ਕੇਸ ਹਨ ਅਤੇ 3,47,979 ਲੋਕ ਜਾਂ ਤਾਂ ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਕੇ ਜਾ ਚੁੱਕੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. COVAXIN : ਕੋਰੋਨਾਵਾਇਰਸ ਦੇ ਭਾਰਤੀ ਵੈਕਸੀਨ ਦਾ ਮਨੁੱਖੀ ਟ੍ਰਾਇਲ

    ਜੁਲਾਈ ਮਹੀਨੇ ਵਿੱਚ ਭਾਰਤ ਦੇ ਕੁਝ ਵਲੰਟੀਅਰਾਂ ਨੂੰ ਭਾਰਤ ਵਿੱਚ ਹੀ ਵਿਕਸਿਤ ਇੱਕ ਕੋਰੋਨਾਵਾਇਰਸ ਵੈਕਸੀਨ ਲਗਾਈ ਜਾਵੇਗੀ ਜਿਸ ਨੂੰ ਹੈਦਰਾਬਾਦ ਦੀ ਇੱਕ ਫਾਰਮਾ ਕੰਪਨੀ - ਭਾਰਤ ਬਾਇਓਟੈਕ ਨੇ ਤਿਆਰ ਕੀਤਾ ਹੈ।

    ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਇਨਸਾਨਾਂ ਉੱਤੇ ਛੇਤੀ ਹੀ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰਨ ਵਾਲੀ ਹੈ।

    ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿੰਨੇ ਵਲੰਟੀਅਰਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਿਲਕ ਕਰੋ।

    ਭਾਰਤ ਬਾਇਓਟੈਕ ਵੱਲੋਂ ਵਿਕਸਤ ਕੋਰੋਨਾਨ ਵੈਕਸੀਨ

    ਤਸਵੀਰ ਸਰੋਤ, bhart biotech

  5. ਚੀਨ 'ਚ ਨਵਾਂ ਵਾਇਰਸ : ਇੱਕ ਹੋਰ ਮਹਾਂਮਾਰੀ ਦਾ ਖ਼ਤਰਾ

    ਚੀਨ ਵਿੱਚ ਇੱਕ ਹੋਰ ਵਾਇਰਸ ਦਾ ਵਿਗਿਆਨੀਆਂ ਨੂੰ ਪਤਾ ਲਗਿਆ ਹੈ ਜੋ ਇੱਕ ਮਹਾਂਮਾਰੀ ਦਾ ਰੂਪ ਲੈ ਸਕਦਾ ਹੈ। ਇਹ ਵਾਇਰਸ ਸੂਰਾਂ ਵਿੱਚ ਮਿਲਿਆ ਹੈ।

    ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤੇਜ਼ੀ ਨਾਲ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਫ਼ੈਲ ਸਕਦਾ ਹੈ ਜਿਸ ਕਰਕੇ ਇਸ ਦੀ ਪੂਰੀ ਦੁਨੀਆਂ ਵਿੱਚ ਫੈਲਣ ਦੀ ਸਮਰਥਾ ਹੈ।

    ਮਾਹਿਰ ਅਜੇ ਇਸ ਨੂੰ ਹਾਲ ਦੀ ਸਮੱਸਿਆ ਨਹੀਂ ਮੰਨ ਰਹੇ ਹਨ ਪਰ ਇਹ ਮੰਨਦੇ ਹਨ ਕਿ ਇਸ ਉੱਤੇ ਨਿਗਰਾਨੀ ਰੱਖਣ ਦੀ ਲੋੜ ਹੈ।

    ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

    ਸੂਰ
  6. ਅਮਰੀਕਾ ਵਿੱਚ ਰੋਜ਼ਾਨਾ ਇੱਕ ਲੱਖ ਮਾਮਲੇ ਆਉਣਗੇ - ਡਾ. ਫਾਊਚੀ

    ਅਮਰੀਕਾ ਵਿੱਚ ਲਾਗ ਦੀਆਂ ਬਿਮਾਰੀਆਂ ਦੇ ਮਾਹਰ ਅਤੇ ਟਾਸਕ ਫ਼ੋਰਸ ਦੇ ਮੈਂਬਰ ਡਾ਼ ਐਂਥਨੀ ਫਾਊਚੀ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਹਾਲੇ ਵੀ ਕੋਰੋਨਾਵਾਇਰਸ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਕੀਤਾ ਜਾ ਸਕਿਆ ਹੈ।

    ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿੱਚ ਆਉਣ ਵਾਲਾ ਸਮਾਂ ਹੋਰ ਵਧੇਰੇ ਮੁਸ਼ਕਲ ਵਧਾਉਣ ਵਾਲਾ ਹੈ।

    ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਸ਼ੁਰੂ ਨਹੀਂ ਕੀਤਾ ਅਤੇ ਮਾਸਕ ਪਾਉਣਾ ਸ਼ੁਰੂ ਨਾ ਕੀਤਾ ਤਾਂ ਹਾਲਾਤ ਹੋਰ ਵਿਗੜ ਜਾਣਗੇ।

    ਮੌਜੂਦਾ ਸਮੇਂ ਵਿੱਚ ਅਮਰੀਕਾ ਵਿੱਚ ਹਰ ਰੋਜ਼ ਲਾਗ ਦੇ ਲਗਭਗ 40 ਹਜ਼ਾਰ ਮਾਮਲੇ ਸਾਹਮਣੇ ਆ ਰਹੇ ਹਨ।

    ਫਾਊਚੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਾਵਧਾਨੀ ਨਾ ਵਰਤੀ ਗਈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਵਿੱਚ ਹਰ ਰੋਜ਼ ਇੱਕ ਲੱਖ ਤੋਂ ਵਧੇਰੇ ਮਾਮਲੇ ਆਉਣਗੇ।

    ਅਮਰੀਕਾ ਵਿੱਚ ਲਾਗ ਦੀਆਂ ਬੀਮਾਰੀਆਂ ਦੇ ਮਾਹਰ ਡਾ਼ ਐਂਥਨੀ ਫਾਊਚੀ

    ਤਸਵੀਰ ਸਰੋਤ, Getty Images

  7. ਕੋਰੋਨਾਵਾਇਰਸ ਬਾਰੇ ਹੁਣ ਤੱਕ ਦਾ ਵੱਡਾ ਘਟਨਾਕ੍ਰਮ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵੱਧ ਕੇ 1 ਕਰੋੜ 3 ਲੱਖ ਤੋਂ ਵਧੇਰੇ ਹੋ ਗਏ ਹਨ ਜਦਕਿ 5 ਲੱਖ ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਮਹਾਂਮਾਰੀ ਦਾ ਸਭ ਤੋਂ ਬੁਰਾ ਪੜਾਅ ਹਾਲੇ ਆਉਣਾ ਹੈ।
    • ਅਮਰੀਕਾ ਦੁਨੀਆਂ ਦਾ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ। ਇੱਥੇ ਲਾਗ ਦੇ ਮਾਮਲੇ 26 ਲੱਖ 12 ਹਜ਼ਾਰ ਤੋਂ ਪਾਰ ਹਨ ਅਤੇ 1 ਲੱਖ 26 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।
    • ਜੌਹਨ ਹੌਪਕਿਨਸ ਯੂਨੀਵਰਿਸਟੀ ਦੇ ਕੋਰੋਨਾਵਾਇਰਸ ਡੈਸ਼ ਬੋਰਡ ਮੁਤਾਬਕ ਲਾਗ ਦੇ ਵਧੇਰੇ ਮਾਮਲੇ ਅਮਰੀਕਾ ਵਿੱਚ ਹਨ। ਉਸ ਤੋਂ ਬਾਅਦ ਦੂਜੇ ਅਤੇ ਤੀਜੇ ਨੰਬਰ 'ਤੇ ਕ੍ਰਮਵਾਰ ਬ੍ਰਾਜ਼ੀਲ ਅਤੇ ਰੂਸ ਹਨ ਜਦਕਿ ਭਾਰਤ ਚੌਥੇ ਨੰਬਰ ’ਤੇ ਹੈ।
    • ਲਾਗ ਦੀਆਂ ਬਿਮਾਰੀਆਂ ਦੇ ਅਮਰੀਕੀ ਮਾਹਰ ਡਾ਼ ਫਾਊਚੀ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਾਵਧਾਨੀ ਨਾ ਵਰਤੀ ਗਈ ਤਾਂ ਅਮਰੀਕਾ ਵਿੱਚ ਰੋਜ਼ਾਨਾ ਇੱਕ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਸਕਦੇ ਹਨ।
    • ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਵੈਬਸਾਈਟ ਮੁਤਾਬਕ ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੁੱਲ ਮਾਮਲੇ 5,33,052 ਹੋ ਗਏ ਹਨ। ਇਸ ਵਿੱਚੋਂ 2,15,125 ਸਰਗਰਮ ਕੇਸ ਹਨ ਜਦਕਿ 16,893 ਲੋਕਾਂ ਦੀ ਜਾਨ ਗਈ ਹੈ ਅਤੇ 334821 ਜਣੇ ਠੀਕ ਵੀ ਹੋਏ ਹਨ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਪੌਜ਼ਿਟਿਵ ਕੇਸਾਂ ਦੀ ਗਿਣਤੀ 5418 ਹੋ ਗਈ ਹੈ।ਹੁਣ ਤੱਕ 3867 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ ਅਤੇ 1557 ਐਕਟਿਵ ਮਰੀਜ਼ ਹਨ
    • ਇਸੇ ਦੌਰਾਨ ਚੀਨ ਵਿੱਚ ਸੂਰਾਂ ਤੋਂ ਫ਼ੈਲਣ ਵਾਲੇ ਇੱਕ ਫ਼ਲੂ ਦੀ ਪਛਾਣ ਕੀਤੀ ਗਈ ਹੈ ਜਿਸ ਵਿੱਚ ਮਹਾਂਮਾਰੀ ਬਣਨ ਦੀ ਪੂਰੀ ਸੰਭਾਵਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤੇਜ਼ੀ ਨਾਲ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਫ਼ੈਲ ਸਕਦਾ ਹੈ ਜਿਸ ਕਰਕੇ ਇਸ ਦੀ ਪੂਰੀ ਦੁਨੀਆਂ ਵਿੱਚ ਫੈਲਣ ਦੀ ਸਮਰਥਾ ਹੈ।
    ਔਰਤਾਂ

    ਤਸਵੀਰ ਸਰੋਤ, Reuters

  8. ਕੋਰੋਨਾਵਾਇਰਸ ਬਾਰੇ ਸਾਡੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਡੇ ਨਾਲ ਕੋਰੋਨਾਵਾਇਰਸ ਨਾਲ ਜੁੜੀਆਂ ਦੇਸ ਤੇ ਦੁਨੀਆਂ ਦੀਆਂ ਖ਼ਬਰਾਂ ਸਾਂਝੀਆਂ ਕਰਾਂਗੇ। 30 ਜੂਨ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ