You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਕੈਪਟਨ ਅਮਰਿੰਦਰ ਨੇ ਕਿਹਾ, ‘ਪੈਟਰੋਲ ਦੀਆਂ ਵਧੀਆਂ ਕੀਮਤਾਂ ਕਰਕੇ ਬੱਸਾਂ ’ਚ ਹੁਣ ਸਵਾਰੀਆਂ ਦੀ ਗਿਣਤੀ ’ਤੇ ਪਾਬੰਦੀ ਨਹੀਂ’

ਪੂਰੀ ਦੁਨੀਆਂ ਵਿੱਚ ਕੁੱਲ ਕੇਸ ਤੇਜ਼ੀ ਨਾਲ ਇੱਕ ਕਰੋੜ ਦੇ ਅੰਕੜੇ ਵੱਲ ਵੱਧ ਰਹੇ ਹਨ

ਲਾਈਵ ਕਵਰੇਜ

  1. ਅਸੀਂ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 28 ਜੂਨ, ਦਿਨ ਐਤਵਾਰ ਦੀਆਂ ਤਾਜ਼ਾ ਅਪਡੇਟ ਲਈ ਇਸ ਲਿੰਕ ਉੱਤੇ ਜ਼ਰੂਰ ਆਓ। ਧੰਨਵਾਦ

  2. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 18,552 ਮਾਮਲੇ ਦਰਜ ਕੀਤੇ ਗਏ ਹਨ ਤੇ ਦੇਸ ਵਿੱਚ ਕੋਰੋਨਾਵਾਇਰਸ ਦੇ ਅੰਕੜੇ ਪੰਜ ਲੱਖ ਨੂੰ ਪਾਰ ਕਰ ਗਏ ਹਨ।

    ਭਾਰਤ ਵਿੱਚ ਕੋਰੋਨਾਵਾਇਰਸ ਦੇ 85% ਮਾਮਲੇ ਕੇਵਲ 8 ਸੂਬਿਆਂ ਤੋਂ ਹੀ ਹਨ।

    ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 4 ਲੱਖ 94 ਹਜ਼ਾਰ ਨੂੰ ਪਾਰ ਕਰ ਗਈ ਹੈ।

    ਅਮਰੀਕਾ ਵਿੱਚ ਸਿਹਤ ਦੇ ਮਾਹਿਰਾਂ ਨੇ ਤੇਜ਼ੀ ਨਾਲ ਵਧਦੇ ਮਾਮਲਿਆਂ ਨੂੰ ਰੋਕਣ ਲਈ ਕਦਮ ਚੁੱਕਣ ਲਈ ਕਿਹਾ ਹੈ।

    ਅਮਰੀਕਾ ਵਿੱਚ ਤਿੰਨ ਲੋਕਾਂ ਦੀ ਹੈਂਡ ਸੈਨੀਟਾਈਜ਼ਰ ਪੀਣ ਨਾਲ ਮੌਤ ਹੋ ਗਈ ਹੈ ਜਦਕਿ ਇੱਕ ਵਿਅਕਤੀ ਦੀ ਅੱਖਾਂ ਦੀ ਰੋਸ਼ਣੀ ਚਲੀ ਗਈ ਹੈ।

    ਪੰਜਾਬ ਵਿੱਚ ਹੁਣ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ਉੱਤੇ ਪਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਇਹ ਫ਼ੈਸਲਾ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਲਿਆ ਗਿਆ ਹੈ।

  3. ਕੈਪਟਨ ਅਮਰਿੰਦਰ ਨੇ ਬੱਸਾਂ ਵਿੱਚ ਸਵਾਰੀਆਂ ਦੀ ਗਿਣਤੀ ’ਤੇ ਲੱਗੀ ਪਾਬੰਦੀ ਹਟਾਈ

    ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਪੈਟਰੋਲ ਦੇ ਵਧੀਆਂ ਕੀਮਤਾਂ ਕਾਰਨ ਬੱਸਾਂ ਵਿੱਚ ਸੀਮਤ ਸਵਾਰੀਆਂਬਿਠਾਉਣ ਦੀ ਪਾਬੰਦੀ ਨੂੰ ਹੁਣ ਉਨ੍ਹਾਂ ਨੇ ਹਟਾ ਲਿਆ ਹੈ।

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਦੌਰਾਨ ਕੀਤਾ।

    ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਢਿੱਲ ਤਾਂ ਹੀ ਕਾਮਯਾਬ ਹੋ ਸਕਦੀ ਹੈ ਜੇ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਸਾਰੇ ਲੋਕ ਮਾਸਕ ਪਾਉਣ।

  4. ਅਮਰੀਕਾ ਦੇ ਕਈ ਸੂਬਿਆਂ ‘ਚ ਫਿਰ ਤੋਂ ਲੱਗਿਆ ਲੌਕਡਾਊਨ

    ਅਮਰੀਕਾ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਰਿਕਾਰਡ ਕੇਸ ਪਾਏ ਜਾਣ ਤੋਂ ਬਾਅਦ, ਬਹੁਤ ਸਾਰੇ ਸੂਬੇ ਲੌਕਡਾਊਨ ਨੂੰ ਦੁਬਾਰਾ ਲਾਗੂ ਕਰ ਰਹੇ ਹਨ ਅਤੇ ਪਾਬੰਦੀਆਂ ਨੂੰ ਅਜੇ ਢਿੱਲ ਦੇਣ ਵਾਲੇ ਨਹੀਂ ਹਨ।

    ਟੈਕਸਸ, ਫਲੋਰੀਡਾ ਅਤੇ ਐਰੀਜ਼ੋਨਾ ਨੇ ਪਾਬੰਦੀ ਹਟਾਉਣ ਲਈ ਆਪਣੀਆਂ ਯੋਜਨਾਵਾਂ ਬਣਾਈਆਂ ਹਨ।

    ਟੈਕਸਸ ਨੇ ਸਾਰੀਆਂ ਬਾਰਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਫਲੋਰਿਡਾ ਦੇ ਰਾਜਪਾਲ ਨੇ ਕਿਹਾ ਹੈ ਕਿ ਉਹ ਪਾਬੰਦੀਆਂ ਨੂੰ ਹਟਾਉਣ ਦੇ ਅਗਲੇ ਪੜਾਅ 'ਤੇ ਨਹੀਂ ਜਾ ਰਹੇ।

    ਕੈਲੀਫੋਰਨੀਆ, ਨੇਵਾਦਾ ਅਤੇ ਓਕਲਾਹੋਮਾ ਵਰਗੇ ਕਈ ਹੋਰ ਪ੍ਰਾਂਤਾਂ ਵਿਚ ਇਸ ਹਫਤੇ ਇਕੋ ਦਿਨ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।

  5. Coronavirus Round-Up: ਕੀ ਛੇਤੀ ਹੀ ਖੁੱਲ੍ਹ ਸਕਦਾ ਹੈ ਕਰਤਾਰਪੁਰ ਲਾਂਘਾ

    ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਭਾਰਤ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਉਹ 29 ਜੂਨ ਤੋਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਸਾਹਿਬ ਖੋਲ੍ਹਣ ਲਈ ਤਿਆਰ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ।

  6. ਮਾਸਕ ਨਾ ਪਾਇਆ ਤਾਂ ਹੋਣਾ ਪਵੇਗਾ ਕੁਆਰੰਟੀਨ

    ਸ੍ਰੀਲੰਕਾ ਵਿੱਚ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਜਨਤਕ ਥਾਵਾਂ ‘ਤੇ ਮਾਸਕ ਨਾ ਪਹਿਨਣ ਵਾਲਿਆਂ ਨੂੰ ਚੌਦਾਂ ਦਿਨਾਂ ਦੇ ਲਾਜ਼ਮੀ ਕੁਆਰੰਟੀਨ ‘ਚ ਭੇਜਿਆ ਜਾਵੇਗਾ।

    ਇਕ ਸੀਨੀਅਰ ਅਧਿਕਾਰੀ ਅਜਿਤ ਰੋਹਾਨਾ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਲਾਗੂ ਸੁਰੱਖਿਆ ਉਪਾਵਾਂ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ।

    ਸ੍ਰੀਲੰਕਾ ਨੇ ਸਖ਼ਤ ਲੌਕਡਾਉਨ ਉਪਾਅ ਅਪਣਾ ਕੇ ਮਹਾਂਮਾਰੀ ਨੂੰ ਰੋਕਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਵਿੱਚ ਹੁਣ ਤੱਕ ਮਹਿਜ਼ 11 ਮੌਤਾਂ ਦੇ ਨਾਲ ਸਿਰਫ ਦੋ ਹਜ਼ਾਰ ਤੋਂ ਵੱਧ ਪੁਸ਼ਟੀ ਕੀਤੇ ਕੇਸ ਦਰਜ ਹਨ।

    ਲੌਕਡਾਊਨ ਪਾਬੰਦੀਆਂ ਵਿੱਚ ਢਿੱਲ ਦਿੱਤੀ ਗਈ ਹੈ, ਪਰ ਅੰਤਰਰਾਸ਼ਟਰੀ ਯਾਤਰੀਆਂ ਦੀਆਂ ਉਡਾਣਾਂ 'ਤੇ ਰੋਕ ਹੈ।

  7. ਕੋਰੋਨਾਵਾਇਰਸ: ਭਾਰਤ ਦੇ ਸਿਰਫ਼ 8 ਸੂਬਿਆਂ ਵਿੱਚ 85% ਤੋਂ ਵੱਧ ਐਕਟਿਵ ਕੇਸ

    ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਟਵੀਟ ਕਰਕੇ ਦੱਸਿਆ ਹੈ ਕਿ “ 'ਕੋਵਿਡ -19' ਦੇ ਭਾਰਤ ਵਿਚ ਸੰਕਰਮਣ ਦੇ ਕੁੱਲ ਐਕਟਿਵ ਮਾਮਲਿਆਂ ਵਿਚੋਂ 85.5 ਪ੍ਰਤੀਸ਼ਤ ਅਤੇ ਕੋਵਿਡ -19 ਤੋਂ ਹੋਈਆਂ ਕੁੱਲ ਮੌਤਾਂ ਦਾ 87 ਪ੍ਰਤੀਸ਼ਤ ਦੇਸ਼ ਦੇ ਅੱਠ ਸੂਬਿਆਂ ਵਿਚ ਹੀ ਹੈ। ”

    ਕੇਂਦਰੀ ਮੰਤਰੀ ਨੇ ਇਕ ਟਵੀਟ ਵੀ ਕੀਤਾ ਹੈ ਜਿਸ ਦੇ ਅਨੁਸਾਰ ਮਹਾਰਾਸ਼ਟਰ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਹੈ।

    ਇਸ ਤੋਂ ਬਾਅਦ ਇਸ ਸੂਚੀ ਵਿਚ ਤਾਮਿਲਨਾਡੂ, ਦਿੱਲੀ, ਤੇਲੰਗਾਨਾ, ਗੁਜਰਾਤ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦਾ ਨਾਮ ਹੈ।

  8. ਅਮਰੀਕਾ ਦੇ ਜੱਜ ਨੇ ਦਰਜਨਾਂ ਪਰਵਾਸੀ ਬੱਚਿਆਂ ਨੂੰ ਰਿਹਾ ਕਰਨ ਦੇ ਦਿੱਤੇ ਆਦੇਸ਼

    ਅਮਰੀਕਾ ਦੇ ਇਕ ਫੈਡਰਲ ਜੱਜ ਨੇ ਤਿੰਨ ਫੈਮਿਲੀ ਡਿਟੈਂਸ਼ਨ ਸੈਂਟਰਾਂ ਵਿਚ ਬੰਦ ਕੋਰੋਨਾਵਾਇਰਸ ਤੋਂ ਪ੍ਰਭਾਵਿਤ 124 ਪਰਵਾਸੀ ਬੱਚਿਆਂ ਦੀ ਰਿਹਾਈ ਦਾ ਆਦੇਸ਼ ਦਿੱਤਾ ਹੈ।

    ਜੱਜ ਡੌਲੀ ਜੀ ਨੇ ਕਿਹਾ ਕਿ ਕੰਸਾਸ, ਪੈਨਸਿਲਵੇਨੀਆ ਅਤੇ ਟੈਕਸਾਸ ਸੂਬਿਆਂ ਵਿੱਚ ਮਾਮਲੇ ਵੱਧਦੇ ਹੀ ਜਾ ਰਹੇ ਹਨ ਅਤੇ ਸਥਿਤੀ ਸੰਭਾਲਣ ਲਈ ਅਜੇ ਹੋਰ ਸਮਾਂ ਨਹੀਂ ਬੱਚਿਆ।

    ਉਨ੍ਹਾਂ ਨੇ ਆਦੇਸ਼ ਦਿੱਤਾ ਕਿ ਬੱਚਿਆਂ ਨੂੰ ਜੁਲਾਈ ਦੇ ਅੱਧ ਤੱਕ ਢੁੱਕਵੇਂ ਸਪਾਂਸਰਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਜਾਵੇ। ਇਨ੍ਹਾਂ ਵਿੱਚ ਬੱਚਿਆਂ ਦੇ ਆਪਣੇ ਨਜ਼ਰਬੰਦ ਮਾਪੇ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੂੰ ਜ਼ਰੂਰਤ ਪੈਣ ‘ਤੇ ਟਰੈਕਿੰਗ ਡਿਵਾਈਸਾਂ ਨਾਲ ਰਿਹਾ ਕੀਤਾ ਜਾ ਸਕਦਾ ਹੈ।

    ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਨਜ਼ਰਬੰਦੀ ਕੇਂਦਰਾਂ ਵਿੱਚ ਬੰਦ ਕਈ ਹਜ਼ਾਰ ਪਰਵਾਸੀ ਕੋਰੋਨਾਵਾਇਰਸ ਲਈ ਪੌਜ਼ੀਟਿਵ ਆਏ ਹਨ।

  9. ਕੋਰੋਨਾਵਾਇਰਸ ਕਾਰਨ ਭਾਰਤ ਵਿੱਚ ਸਿੱਖਿਆ ਦਾ ਭਵਿੱਖ ਕਿਹੋ ਜਿਹਾ ਹੋਵੇਗਾ

    ਸਾਇੰਸ, ਹਿਸਾਬ, ਕਲਾ ਅਤੇ ਸੁਪਨਿਆਂ ਆਦਿ ਨੂੰ ਕੋਰੋਨਾਵਾਇਰਸ ਨੇ ਹਿਲਾ ਕੇ ਰੱਖ ਦਿੱਤਾ ਹੈ।

    ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਸੋਸ਼ਲ ਤੇ ਆਰਥਿਕ ਵਿਭਿੰਨਤਾਵਾਂ ਹਨ, ਉੱਥੇ ਸਿੱਖਿਆ ਦਾ ਭਵਿੱਖ ਕਿਵੇਂ ਦਾ ਹੋਵੇਗਾ।

    ਚਾਹੇ ਆਨਲਾਈਨ ਸਿੱਖਿਆ ਪੜ੍ਹਾਈ ਦਾ ਇੱਕ ਨਵਾਂ ਸਾਧਨ ਬਣ ਗਿਆ ਹੈ ਪਰ ਸਧਾਰਨ ਪਰਿਵਾਰਾਂ ਤੋਂ ਆਉਣ ਵਾਲੇ ਬੱਚਿਆਂ ਲਈ ਸਿੱਖਿਆ ਕਿਵੇਂ ਬਦਲੇਗੀ?

  10. ਕੋਰੋਨਾਵਾਇਰਸ ਨੂੰ ਲੈ ਕੇ ਹੁਣ ਤੱਕ ਦੀਆਂ ਖ਼ਾਸ ਅਪਡੇਟ੍ਸ

    • ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਮੁਤਾਬਕ ਲੰਘੇ ਚੌਵੀ ਘੰਟਿਆਂ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ 18,552 ਕੇਸਾਂ ਦਾ ਦਰਜ ਕੀਤਾ ਗਿਆ ਅਤੇ 384 ਮੌਤਾਂ ਹੋਈਆਂ।
    • ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾ਼ ਹਰਸ਼ ਵਰਧਨ ਨੇ ਕਿਹਾ ਹੈ ਕਿ ਭਾਰਤ ਦਾ ਰਿਕਵਰੀ ਰੇਟ 58% ਹੋ ਗਿਆ ਹੈ ਅਤੇ ਲਗਭਗ ਤਿੰਨ ਲੱਖ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਹਨ। ਸਾਡੀ ਮੌਤ ਦਰ 3% ਹੈ ਜੋ ਕਿ ਬਹੁਤ ਘੱਟ ਹੈ।
    • ਮਾਰਥੋਮਾ ਸੀਰੀਅਨ ਦੇ ਮੁੱਖ ਪਾਦਰੀ ਡਾਕਟਰ ਜੋਸਫ਼ ਮਾਰ ਥਾਮਾ ਮੇਟਰੋਪੋਲੀਟਨ ਦੇ 90ਵੇਂ ਜਨਮ ਦਿਹਾੜੇ ਮੌਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਅੰਦਾਜਾ ਲਾਇਆ ਗਿਆ ਸੀ ਕਿ ਕੋਰੋਨਾਵਾਇਰਸ ਦਾ ਅਸਰ ਭਾਰਤ ਉੱਪਰ ਸਭ ਤੋਂ ਵਧੇਰੇ ਪਵੇਗਾ।
    • ਭਾਰਤ ਦੇ ਕੇਂਦਰੀ ਸਿਹਤ ਮੰਤਰਾਲਾ ਨੇ ਕੋਵਿਡ-19 ਦੇ ਇਲਾਜ ਬਾਰੇ ਨਵਾਂ ਪ੍ਰੋਟੋਕਾਲ ਜਾਰੀ ਕੀਤਾ ਹੈ। ਮੰਤਰਾਲਾ ਨੇ ਮਰੀਜ਼ਾਂ ਨੂੰ ਮੇਥਾਈਲਪ੍ਰਿਡਨਿਸੋਲੋਨ ਦੇ ਵਿਕਲਪ ਦੇ ਵਜੋਂ ਡੈਕਸਾਮੈਥਾਸੋਨ ਦੇਣ ਦੀ ਪ੍ਰਵਾਨਗੀ ਦਿੱਤੀ ਹੈ।
    • ਪਾਕਿਸਤਾਨ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ 29 ਜੂਨ ਤੋਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਖੋਲ੍ਹਣ ਲਈ ਤਿਆਰ ਹਨ। ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ।
    • ਪਾਕਿਸਤਾਨ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ 1 ਲੱਖ 98 ਹਜ਼ਾਰ ਤੋਂ ਵਧੇਰੇ ਹੋ ਚੁੱਚੀ ਹੈ। ਜਦਕਿ 4,000 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
    • ਪਿਛਲੇ ਹਫ਼ਤੇ ਓਕਲਾਹੋਮਾ ਵਿੱਚ ਹੋਈ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਰੈਲੀ ਕਵਰ ਕਰਨ ਵਾਲੇ ਪੱਤਰਕਾਰ ਪੌਲ ਮੋਨੀਜ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਜਾਂਚ ਕੋਰੋਨਾ ਜਾਂਚ ਵਿੱਚ ਪੌਜ਼ਿਟੀਵ ਹੋ ਗਏ ਹਨ।
  11. ਭਾਰਤੀ ਕੋਵਿਡ-19 ਦੇ ਇਲਾਜ ਲਈ ਡੈਕਸਾਮੈਥਾਸੋਨ ਨੂੰ ਪ੍ਰਵਾਨਗੀ ਦਿੱਤੀ

    ਭਾਰਤ ਦੇ ਕੇਂਦਰੀ ਸਿਹਤ ਮੰਤਰਾਲਾ ਨੇ ਕੋਵਿਡ-19 ਦੇ ਇਲਾਜ ਬਾਰੇ ਨਵਾਂ ਪ੍ਰੋਟੋਕਾਲ ਜਾਰੀ ਕੀਤਾ ਹੈ।

    ਮੰਤਰਾਲਾ ਨੇ ਮਰੀਜ਼ਾਂ ਨੂੰ ਮੇਥਾਈਲਪ੍ਰਿਡਨਿਸੋਲੋਨ ਦੇ ਵਿਕਲਪ ਦੇ ਵਜੋਂ ਡੈਕਸਾਮੈਥਾਸੋਨ ਦੇਣ ਦੀ ਪ੍ਰਵਾਨਗੀ ਦਿੱਤੀ ਹੈ।

    ਨਵੇਂ ਨਿਰਦੇਸ਼ਾਂ ਵਿੱਚ ਮੰਤਰਾਲਾ ਨੇ ਕਿਹਾ ਕਿ ਇਹ ਮੱਧਣ ਅਤੇ ਗੰਭੀਰ ਰੂਪ ਵਿੱਚ ਬੀਮਾਰ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੂੰ ਆਕਸੀਜ਼ਨ ਦੀ ਲੋੜ ਹੈ।

  12. ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੇ ਪ੍ਰਸਤਾਵ ਦੀ ਮਿਤੀ ਐਲਾਨਣ ਮਗਰੋਂ ਪਾਕਿਸਤਾਨ ਨੇ ਕੀ ਕਿਹਾ

    ਪਾਕਿਸਤਾਨ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ 29 ਜੂਨ ਤੋਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਖੋਲ੍ਹਣ ਲਈ ਤਿਆਰ ਹਨ। ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ।

    ਉਨ੍ਹਾਂ ਨੇ ਲਿਖਿਆ, "ਜਦੋਂ ਕਿ ਸਾਰੀ ਦੁਨੀਆਂ ਵਿੱਚ ਧਾਰਮਿਕ ਸਥਾਨ ਖੁੱਲ੍ਹ ਰਹੇ ਹਨ ਤਾਂ ਪਾਕਿਸਤਾਨ ਵੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ।"

    "ਭਾਰਤੀ ਪੱਖ ਨੂੰ ਇਸ ਬਾਰੇ ਸਾਡੀ ਤਿਆਰੀ ਦੀ ਸੂਚਨਾ ਦੇ ਰਹੇ ਹਾਂ। ਲਾਂਘਾ 29 ਜੂਨ 2020 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਖੋਲ੍ਹਿਆ ਜਾਵੇਗਾ।"

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਿਲਕ ਕਰੋ।

  13. ਭਾਰਤ ਦਾ ਰਿਕਵਰੀ ਰੇਟ 58% ਹੋਇਆ- ਕੇਂਦਰੀ ਸਿਹਤ ਮੰਤਰੀ

    ਭਾਰਤ ਦੇ ਕੇਂਦਰੀ ਸਿਹਤ ਮੰਤਰੀ ਡਾ਼ ਹਰਸ਼ ਵਰਧਨ ਨੇ ਕਿਹਾ ਹੈ ਕਿ ਭਾਰਤ ਦਾ ਰਿਕਵਰੀ ਰੇਟ 58% ਹੋ ਗਿਆ ਹੈ ਅਤੇ ਲਗਭਗ ਤਿੰਨ ਲੱਖ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਹਨ।

    ਸਾਡੀ ਮੌਤ ਦਰ 3% ਹੈ ਜੋ ਕਿ ਬਹੁਤ ਘੱਟ ਹੈ।

    ਸਾਡੇ ਕੇਸਾਂ ਦੀ ਦੁੱਗਣੇ ਹੋਣ ਦੀ ਦਰ ਘਟ ਕੇ 19 ਦਿਨਾਂ ’ਤੇ ਆ ਗਈ ਹੈ। ਜੋ ਕਿ ਲੌਕ ਡਾਊਨ ਤੋਂ ਪਹਿਲਾਂ ਤਿੰਨ ਦਿਨ ਸੀ।

    ਜ਼ਿਕਰਯੋਗ ਹੈ ਕਿ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਪੰਜ ਲੱਖ ਤੋਂ ਪਾਰ ਹੋ ਗਈ ਹੈ ਅਤੇ ਮੌਤਾਂ ਦਾ ਂਅੰਕੜਾ 15 ਹਜ਼ਾਰ 6 ਸੌ ਤੋਂ ਪਾਰ ਹੋ ਗਿਆ ਹੈ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪਹਿਲੀ ਤੋਂ ਲੈਕੇ ਹੁਣ ਤੱਤ ਦੇਸ਼ ਵਿੱਚ 3.18 ਲੱਖ ਕੋਰੋਨਾਵਾਇਰਸ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।

    ਭਾਰਤ ਵਿੱਚ ਮਹਾਰਾਸ਼ਟਰ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਾ ਹੈ ਜਿੱਥੇ 1,52,765 ਕੇਸ ਹਨ।

  14. ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ

    ਕੀ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਸਾਨੂੰ ਦੁਬਾਰਾ ਕੰਮ ਉੱਤੇ ਮੋੜ ਲਿਆਵੇਗੀ। ਲੰਬੇ ਸਮੇਂ ਤੱਕ ਅਸੀਂ ਵਾਇਰਸ ਨਾਲ ਕਿਵੇਂ ਟੱਕਰ ਲਵਾਂਗੇ।

    ਇਨ੍ਹਾਂ ਸਾਰੇ ਸਵਾਲਾਂ ਦਾ ਧੁਰਾ ਸਾਡੇ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿਚ ਇੰਮਊਨ ਸਿਸਟਮ ਕਿਹਾ ਜਾਂਦਾ ਹੈ।

    ਸਮੱਸਿਆ ਜੋ ਅਸੀਂ ਜਾਣਦੇ ਹਾਂ, ਉਹ ਬਹੁਤ ਛੋਟੀ ਹੈ। ਕੀ ਕੋਰੋਨਾਵਾਇਰਸ ਤੁਹਾਨੂੰ ਦੁਬਾਰਾ ਘੇਰ ਸਕਦਾ ਹੈ ਕੁਝ ਲੋਕ ਇੱਕ ਤੋਂ ਦੂਜੇ ਨਾਲੋਂ ਵੱਧ ਬਿਮਾਰ ਕਿਉਂ ਹੁੰਦੇ ਹਨ?

    ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

  15. ਕੋਰੋਨਾਵਾਇਰਸ :ਪੰਜਾਬ , ਭਾਰਤ ਅਤੇ ਵਿਸ਼ਵ ਦੇ ਤਾਜ਼ਾ ਅੰਕੜੇ

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਹਾਲਾਂਕਿ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ‘ਚ ਵੀ ਵਾਧਾ ਹੋ ਰਿਹਾ ਹੈ।

  16. ਮਾਰਥੋਮਾ ਸੀਰੀਅਨ ਦੇ ਮੁੱਖ ਪਾਦਰੀ ਡਾਕਟਰ ਜੋਸਫ਼ ਮਾਰ ਥਾਮਾ ਮੇਟਰੋਪੋਲੀਟਨ ਦੇ 90ਵੇਂ ਜਨਮ ਦਿਹਾੜੇ ਮੌਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਅੰਦਾਜਾ ਲਾਇਆ ਗਿਆ ਸੀ ਕਿ ਕੋਰੋਨਾਵਾਇਰਸ ਦਾ ਅਸਰ ਭਾਰਤ ਉੱਪਰ ਸਭ ਤੋਂ ਵਧੇਰੇ ਪਵੇਗਾ।

    ਉਨ੍ਹਾਂ ਨੇ ਕਿਹਾ ਕਿ ਲੌਕਡਾਊਨ, ਸਰਕਾਰ ਦੇ ਕਈ ਯਤਨਾਂ ਅਤੇ ਲੋਕਾਂ ਦੇ ਸੰਘਰਸ਼ ਦੇ ਕਾਰਨ ਭਾਰਤ ਹੋਰ ਕਈ ਦੇਸ਼ਾਂ ਨਾਲੋਂ ਵਧੀਆ ਸਥਿਤੀ ਵਿੱਚ ਹੈ ਅਤੇ ਰਿਕਵਰੀ ਰੇਟ ਵਧ ਰਿਹਾ ਹੈ।

    ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਇੱਕ ਅਜਿਹੀ ਬੀਮਾਰੀ ਹੈ ਜਿਸ ਨੇ ਨਾ ਸਿਰਫ਼ ਜਾਨ ਦਾ ਖ਼ਤਰਾ ਹੈ ਸਗੋਂ ਇਹ ਗੈਰ-ਸਿਹਤਮੰਦ ਜੀਵਨ ਸ਼ੈਲੀ ਵੱਲ ਵੀ ਧਿਆਨ ਦਵਾਉਂਦੀ ਹੈ।

    ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਸੰਘਰਸ਼ ਦੇ ਵਧੀਆ ਸਿੱਟੇ ਨਿਕਲੇ ਹਨ। ਲੇਕਿਨ ਹਾਲੇ ਰੁਕਣਾ ਨਹੀਂ ਸਗੋਂ ਹੋਰ ਵਧੇਰੇ ਸਾਵਧਾਨ ਰਹਿਣਾ ਹੋਵੇਗਾ-।

    ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ,ਧਰਮ, ਵਿਸ਼ਵਾਸ, ਲਿੰਗ, ਜਾਤੀ ਜਾਂ ਭਾਸ਼ਾ ਦੀ ਬੁਨਿਆਦ ਤੇ ਕੋਈ ਭੇਦਭਾਵ ਨਹੀਂ ਕਰਦੀ ਹੈ ਅਤੇ ਉਸ ਦਾ ਮਾਰਗਦਰਸ਼ਕ ਭਾਰਤ ਦਾ ਸੰਵਿਧਾਨ ਹੈ।

    ਦੂਜੇ ਪਾਸੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਸਰਕਾਰ ਕੋਲ ਕੋਵਿਡ-19 ਨਾਲ ਲੜਾਈ ਦੀ ਕੋਈ ਯੋਜਨਾ ਨਹੀਂ ਹੈ।

    ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਕਿਹਾ,“ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਵਿਡ-19 ਤੇਜ਼ੀ ਨਾਲ ਫ਼ੈਲ ਰਿਹਾ ਹੈ। ਭਾਰਤ ਸਰਕਾਰ ਦੇ ਕੋਲ ਇਸ ਨਾਲ ਲੜਾਈ ਦੀ ਕੋਈ ਯੋਜਨਾ ਨਹੀਂ ਹੈ। ਪ੍ਰਧਾਨ ਮੰਤਰੀ ਚੁੱਪ ਹਨ। ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਮਹਾਮਾਰੀ ਨਾਲ ਲੜਨ ਵਿੱਚ ਅਸਮਰੱਥ ਹਨ।”

    ਜ਼ਿਕਰਯੋਗ ਹੈ ਕਿ ਭਾਰਤ ਵਿੱਚ ਪੁਸ਼ਟ ਮਾਮਲਿਆਂ ਦੀ ਗਿਣਤੀ 5,08,953 ਹੋ ਗਈ ਹੈ। ਜਿਸ ਵਿੱਚ 1,97,387 ਸਰਗਰਮ ਕੇਸ ਹਨ ਅਤੇ 2,95,881 ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਕੇ ਜਾ ਚੁੱਕੇ ਹਨ।

    ਹੁਣ ਤੱਕ ਦੇਸ਼ ਵਿੱਚ ਕੋਰੋਨਾਵਾਇਰਸ ਨਾਲ 15,685 ਮੌਤਾਂ ਹੋ ਚੁੱਕੀਆਂ ਹਨ।

  17. ਪਾਕਿਸਤਾਨ ਵਿੱਚ ਮੌਤਾਂ ਦਾ ਅੰਕੜਾ 4,000 ਤੋਂ ਪਾਰ

    ਪਾਕਿਸਤਾਨ ਵਿੱਚ ਕੋਰੋੋਨਾ ਦੇ ਮਰੀਜ਼ਾਂ ਦੀ ਸੰਖਿਆ 1 ਲੱਖ 98 ਹਜ਼ਾਰ ਤੋਂ ਵਧੇਰੇ ਹੋ ਚੁੱਚੀ ਹੈ। ਜਦਕਿ 4,000 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

    ਲੰਘੇ ਦਿਨ ਦੌਰਾਨ ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੇ 3138 ਮਾਮਲਿਆਂ ਦਾ ਪਤਾ ਲੱਗਿਆ ਹੈ ਅਤੇ 74 ਮੌਤਾਂ ਹੋਈਆਂ ਹਨ।

    ਪਾਤਕਿਸਤਾਨ ਵਿੱਚ ਕੋਰੋਨਾਵਾਇਰਸ ਕਾਰਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪੰਜਾਬ ਹੋਇਆ ਹੈ। ਜਿੱਥੇ 1656 ਜਣਿਆਂ ਦੀ ਜਾਨ ਜਾ ਚੁੱਕੀ ਹੈ ਅਤੇ ਸਭ ਤੋਂ ਵਧੇਰੇ ਮਰੀਜ਼ 76,318 ਸਿੰਧ ਸੂਬੇ ਵਿੱਚ ਹਨ।

  18. ਤੇਲ ਕੀਮਤਾਂ ਦਾ ਵਧਣਾ ਜਾਰੀ

    ਤੇਲ ਦੀਆਂ ਕੀਮਤਾਂ ਵਿੱਚ 25 ਪੈਸੇ ਫ਼ੀ ਲੀਟਰ, ਡੀਜ਼ਲ ਵਿੱਚ 21 ਪੈਸੇ ਫ਼ੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਪੈਟਰੋਲ ਦਾਂ ਭਾ 9.12 ਰੁਪਏ ਅਤੇ ਡੀਜ਼ਲ ਦਾ 11.01 ਰੁਪਏ ਫ਼ੀ ਲੀਟਰ ਵਧਿਆ ਹੈ।

    ਤੇਲ ਦੀਆਂ ਵਧੀਆ ਕੀਮਤਾਂ ਦਾ ਰੋਜ਼ਾਨਾ ਦੀ ਜ਼ਿੰਦਗੀ ਉੱਪਰ ਦਿਖਣਾ ਸ਼ੁਰੂ ਹੋ ਗਿਆ ਹੈ।

    ਦਿੱਲੀ ਦੀ ਅਜ਼ਾਦਪੁਰ ਸਬਜ਼ੀ ਮੰਡੀ ਵਿੱਚ ਇੱਕ ਸਬਜ਼ੀ ਵਾਲੇ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਢੋਆ-ਢੋਆਈ ਦਾ ਖ਼ਰਚਾ ਵਧਣ ਨਾਲ ਭਾ ਵੀ ਵਧ ਗਏ ਹਨ।

  19. ਭਾਰਤ ਨੇ ਕੀਤਾ 5 ਲੱਖ ਦਾ ਅੰਕੜਾ ਪਾਰ

    ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਮੁਤਾਬਕ ਲੰਘੇ ਚੌਵੀ ਘੰਟਿਆਂ ਦੌਰਾਨ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ 18, 552 ਕੇਸਾਂ ਦਾ ਦਰਜ ਕੀਤਾ ਗਿਆ ਅਤੇ 384 ਮੌਤਾਂ ਹੋਈਆਂ।

    ਇਸ ਦੇ ਨਾਲ ਹੀ ਭਾਰਤ ਵਿੱਚ ਪੁਸ਼ਟ ਮਾਮਲਿਆਂ ਦੀ ਗਿਣਤੀ 5,08,953 ਹੋ ਗਈ ਹੈ। ਜਿਸ ਵਿੱਚ 1,97,387 ਸਰਗਰਮ ਕੇਸ ਹਨ ਅਤੇ 2,95,881 ਠੀਕ ਹੋ ਚੁੱਕੇ ਹਨ ਜਾਂ ਦੇਸ਼ ਛੱਡ ਕੇ ਜਾ ਚੁੱਕੇ ਹਨ।

    ਹੁਣ ਤੱਕ ਦੇਸ਼ ਵਿੱਚ ਕੋਰੋਨਾਵਾਇਰਸ ਨਾਲ 15,685 ਮੌਤਾਂ ਹੋ ਚੁੱਕੀਆਂ ਹਨ।

  20. ਕੀ ਤੁਹਾਡੇ ਫੋਨ 'ਚ ਕੋਵਿਡ-19 ਬਾਰੇ ਆਈ ਜਾਣਕਾਰੀ ਸਹੀ ਹੈ, ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਰੱਖੋ 7 ਗੱਲਾਂ ਦਾ ਧਿਆਨ

    ਜਿੱਥੇ ਕੋਰੋਨਾਵਾਇਰਸ ਦੇ ਦੌਰ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਉਨੀ ਹੀ ਰਫ਼ਤਾਰ ਨਾਲ ਇੰਟਰਨੈਟ 'ਤੇ ਝੂਠੀਆਂ ਖ਼ਬਰਾਂ ਵੀ ਤੇਜ਼ੀ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।

    ਲੌਕਡਾਊਨ ਕਰਕੇ ਘਰਾਂ ਵਿੱਚ ਬੈਠੇ ਹੋਣ ਕਾਰਨ ਲੋਕਾਂ ਦੇ ਫ਼ੋਨਾਂ 'ਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਹਨ। ਪਰ ਹਰ ਆਉਣ ਵਾਲੀ ਖ਼ਬਰ ਜਾਂ ਜਾਣਕਾਰੀ ਸਹੀ ਹੈ ਵੀ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ।

    ਮਾਹਰਾਂ ਅਨੁਸਾਰ ਲੋਕਾਂ ਨੂੰ ਇੰਟਰਨੈਟ 'ਤੇ ਆਉਣ ਵਾਲੀ ਹਰ ਜਾਣਕਾਰੀ ਉੱਤੇ ਧਿਆਨ ਦਿੰਦਿਆਂ, ਝੂਠੀਆਂ ਖ਼ਬਰਾਂ ਨੂੰ ਨਕਾਰਨਾ ਚਾਹੀਦਾ ਹੈ ਪੂਰੀ ਜਾਣਕਾਰੀ ਲਈ ਇੱਥੇ ਕਲਿਕ ਕਰੋ।