You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਦਿੱਲੀ ਵਿਚ ਅਜੇ ਕਮਿਊਨਿਟੀ ਟਰਾਂਸਮਿਸ਼ਨ ਨਹੀਂ- ਅਮਿਤ ਸ਼ਾਹ ਦਾ ਦਾਅਵਾ, ਗਲੋਬਲ ਅੰਕੜਾ 1 ਕਰੋੜ ਪਾਰ
ਅਮਰੀਕਾ ਇਸ ਵੇਲੇ ਕੋਵਿਡ-19 ਤੋਂ ਸਭ ਤੋਂ ਪ੍ਰਭਾਵਿਤ ਮੁਲਕ ਹੈ। ਇੱਥੇ ਸਵਾ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ
ਲਾਈਵ ਕਵਰੇਜ
ਅੱਜ ਦਾ ਇਹ ਲਾਈਵ ਪੇਜ ਅਸੀਂ ਇੱਥੇ ਹੀ ਬੰਦ ਕਰਦੇ ਹਾਂ। ਤੁਸੀਂ 29 ਜੂਨ, ਦਿਨ ਸੋਮਵਾਰ ਦੀਆਂ ਅਪਡੇਟਸ ਲਈ ਇਸ ਲਿੰਕ ਉੱਤੇ ਆ ਸਕਦੇ ਹੋ। ਧੰਨਵਾਦ
ਕੋਰੋਨਾਵਾਇਰਸ ਨਾਲ ਜੁੜੀਆਂ ਹੁਣ ਤੱਕ ਦੀਆਂ ਖ਼ਾਸ ਅਪਡੇਟ੍ਸ
- ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਚ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਹੋ ਰਿਹਾ, ਇਸ ਕਰਕੇ ਦਿੱਲੀ ਦੇ ਲੋਕ ਨਾ ਡਰਨ।
- ਕੋਰੋਨਾ ਦੇ ਇਲਾਜ ਦਾ ਦਾਅਵਾ ਕਰਨ ਵਾਲੀ ਦਵਾਈ ਨੂੰ ਲੈ ਕੇ ਬਾਬਾ ਰਾਮਦੇਵ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਰਾਮਦੇਵ ਤੋਂ ਇਲਾਵਾ ਬਾਲਕ੍ਰਿਸ਼ਨ ਅਤੇ ਹੋਰਨਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
- ਪਿਛਲੇ ਚੌਵੀ ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ ਕਰੀਬ 20 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। --
- ਪੰਜਾਬ ਸਰਕਾਰ ਨੇ 15 ਜੁਲਾਈ ਤੱਕ ਕਾਲਜ ਅਤੇ ਯੂਨਿਵਰਸਿਟੀਆਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਾਈਨਲ ਫੈਸਲਾ ਯੂਜੀਸੀ ਦੀਆਂ ਨਵੀਆਂ ਗਾਈਡਲਾਈਂਸ ‘ਤੇ ਨਿਰਭਰ ਕਰਦਾ ਹੈ।
- ਜੌਨਸ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ, ਦੁਨੀਆ ਭਰ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਹੁਣ ਇੱਕ ਕਰੋੜ ਨੂੰ ਪਾਰ ਕਰ ਗਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 4 ਲੱਖ 99 ਹਜ਼ਾਰ 124 ਹੋ ਗਈ ਹੈ, ਜੋ ਅਗਲੇ ਕੁਝ ਘੰਟਿਆਂ ਵਿੱਚ ਪੰਜ ਲੱਖ ਤੋਂ ਪਾਰ ਹੋ ਜਾਵੇਗੀ।
- ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਤਾਂ ਹੈ ਹੀ, ਪਰ ਇਹ ਅੰਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਇੱਥੇ ਮਾਮਲਿਆਂ ਦੀ ਗਿਣਤੀ 25 ਲੱਖ 10 ਹਜ਼ਾਰ ਨੂੰ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਗਿਣਤੀ ਸਵਾ ਲੱਖ ਤੋਂ ਪਾਰ ਹੋ ਗਈ ਹੈ।
Coronavirus Round-Up: ਰਾਮਦੇਵ ਦੇ ਖ਼ਿਲਾਫ਼ ਮਾਮਲਾ ਹੋਇਆ ਦਰਜ, ਪੰਜਾਬ ‘ਚ ਪ੍ਰੀਖਿਆਵਾਂ ਹੋਈਆਂ ਮੁਲਤਵੀ
ਪੰਜਾਬ ਕੋਰੋਨਾ ਅਪਡੇਟ : ਯੂਨੀਵਰਸਿਟੀਆੰ ਦੇ ਪੇਪਰ 15 ਜੁਲਾਈ ਤੱਕ ਮੁਲਤਵੀ
ਪੰਜਾਬ ਸਰਕਾਰ ਨੇ 15 ਜੁਲਾਈ ਤੱਕ ਕਾਲਜ ਅਤੇ ਯੂਨਿਵਰਸਿਟੀਆਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਾਈਨਲ ਫੈਸਲਾ ਯੂਜੀਸੀ ਦੀਆਂ ਨਵੀਆਂ ਗਾਈਡਲਾਈਂਸ ‘ਤੇ ਨਿਰਭਰ ਕਰਦਾ ਹੈ।
ਪੰਜਾਬ ਦੀਆਂ ਯੂਵੀਵਰਸਿਟੀਆਂ ਨੇ ਯੂਜੀਸੀ ਵਲੋਂ 29 ਅਪ੍ਰੈਲ ਨੂੰ ਜਾਰੀ ਕੀਤੀਆਂ ਗਈਆਂ ਗਾਈਡਲਾਈਂਸ ਦੇ ਆਧਾਰ ‘ਤੇ ਜੁਲਾਈ ਮਹੀਨੇ ‘ਚ ਪ੍ਰੀਖਿਆਵਾਂ ਲੈਣ ਦਾ ਫੈਸਲਾ ਲਿਆ ਸੀ।
ਪਰ ਫਿਰ ਯੂਜੀਸੀ ਨੇ ਕਿਹਾ ਸੀ ਕਿ ਇਸ ਉੱਤੇ ਮੁੜ ਵਿਚਾਰ ਕੀਤਾ ਜਾਵੇਗਾ। ਦੱਸ ਦੇਇਏ ਕਿ ਪ੍ਰੀਖਿਆਵਾਂ ਦਾ ਇਹ ਮੁੱਦਾ ਹਰ ਪਾਸੇ ਉੱਠ ਰਿਹਾ ਹੈ। ਕਾਂਗਰਸ ਲੀਡਰ ਕਪਿਲ ਸਿਬਲ ਨੇ 10ਵੀਂ ਦੀਆਂ ਪ੍ਰੀਖਿਆਵਾਂ ਦਾ ਮੁੱਦਾ ਚੁੱਕਿਆ ਹੈ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾੰਧੀ ਨੇ ਵੀ ਉੱਤਰਪ੍ਰਦੇਸ਼ ਚ ਹੋਣ ਵਾਲੀਆਂ ਐਮਬੀਬੀਐਸ ਦੀਆਂ ਪ੍ਰੀਖਿਆਵਾਂ ਨੂੰ ਟਾਲਣ ਦੀ ਗੱਲ ਕਹੀ ਹੈ।
ਦਿੱਲੀ ਵਿਚ 83,000 ਤੋਂ ਵੱਧ ਹੋਏ ਲਾਗ ਦੇ ਮਾਮਲੇ
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 2,889 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਦੇ ਨਾਲ, ਦੇਸ਼ ਦੀ ਰਾਜਧਾਨੀ ਵਿੱਚ ਲਾਗਾਂ ਦੀ ਕੁੱਲ ਗਿਣਤੀ 83,000 ਤੋਂ ਪਾਰ ਹੋ ਗਈ ਹੈ।
ਕੋਵਿਡ -19 ਕਾਰਨ ਦਿੱਲੀ ਵਿਚ 2,623 ਲੋਕਾਂ ਦੀ ਮੌਤ ਹੋ ਗਈ ਹੈ।
ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ
ਮਾਹਰ ਇਸ ਗੱਲ ਨੂੰ ਮੰਨਦੇ ਹਨ ਕਿ ਭਾਰਤ ਵਰਗੇ ਵੱਡੀ ਆਬਾਦੀ ਵਾਲੇ ਦੇਸ਼ ਵਿੱਚ ਸੁਚੇਤ ਰਹਿਣ ਦੀ ਲੋੜ ਹੈ। ਕਿਉਂਕਿ ਇਹ ਉਹ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਆਪ ਨੂੰ, ਆਪਣਿਆਂ ਨੂੰ ਅਤੇ ਹੋਰਾਂ ਨੂੰ ਬਚਾ ਸਕਦੇ ਹਾਂ। ਯਾਨੀ ਖਾਂਸੀ ਹੋਵੇ ਜਾਂ ਜ਼ੁਕਾਮ ਵੀ ਹੋਵੇ, ਤਾਂ ਸਾਵਧਾਨ ਰਹੋ।
ਜੇ ਤੁਸੀਂ ਕੋਰੋਨਾ ਦੀ ਚਪੇਟ 'ਚ ਆ ਜਾਓ ਤਾਂ ਕੀ ਕਰਨਾ ਚਾਹੀਦਾ ਹੈ...ਦੱਸਦੇ ਹਾਂ ਇਸ ਰਿਪੋਰਟ 'ਚ....
ਕੋਰੋਨਾਵਾਇਰਸ- ਸ਼੍ਰੀ ਲੰਕਾ ਨੇ ਕਰਫਿਊ ਹਟਾਇਆ
ਸ਼੍ਰੀ ਲੰਕਾ ਨੇ ਵਾਇਰਸ ਦੇ ਫੈਲਣ ਨੂੰ ਨਿਯੰਤਰਿਤ ਕਰਨ ਲਈ ਮਾਰਚ ਵਿੱਚ ਲਗਾਏ ਗਏ ਕਰਫਿਊਨੂੰ ਪੂਰੀ ਤਰ੍ਹਾਂ ਹਟਾ ਲਿਆ ਹੈ।
ਉੱਥੋਂ ਦੇ ਅਧਿਕਾਰੀਆਂ ਨੇ ਹੌਲੀ ਹੌਲੀ ਦਿਨ ਦੇ ਕਰਫਿਊਨੂੰ ਹਟਾ ਲਿਆ ਸੀ, ਪਰ ਅੱਧੀ ਰਾਤ ਤੱਕ ਚਾਰ ਘੰਟੇ ਸਖ਼ਤ ਪਾਬੰਦੀਆਂ ਬਣਾਈ ਰੱਖੀਆਂ ਸਨ।
ਹਾਲਾਂਕਿ ਕਰਫਿਊਹੁਣ ਹਟਾ ਲਿਆ ਗਿਆ ਹੈ, ਪਰ ਸਿਹਤ ਅਧਿਕਾਰੀ ਲੋਕਾਂ ਨੂੰ ਸਾਵਧਾਨੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ।
ਇੱਕ ਸਖ਼ਤ ਲੌਕਡਾਊਨ ਅਤੇ ਵਿਆਪਕ ਟੈਸਟਿੰਗ ਨੇ ਸ਼੍ਰੀ ਲੰਕਾ ਨੂੰ ਦੂਜੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਘੱਟ ਮੌਤ ਦਰ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕੀਤੀ ਹੈ।
ਕੋਰੋਨਾਵਾਇਰਸ ਦਾ ਇਲਾਜ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ, ਡੇਵਿਡ ਸ਼ੁਖਮਨ, ਸਾਇੰਸ ਐਡੀਟਰ
ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।
ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਤੋਂ ਸੰਕਰਮਿਤ ਹੁੰਦੇ ਹਨ। ਉਨ੍ਹਾਂ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।
ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।
9 ਹਸਪਤਾਲਾਂ ਵਿਚ ਧੱਕੇ ਖਾਣ ਦੇ ਬਾਵਜੂਦ ਰੋਹਿਤਾ ਬਚ ਨਹੀੰ ਸਕੀ
"ਉਹ ਸਾਹ ਲੈਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਸ ਨੂੰ ਦਿੱਕਤ ਹੋ ਰਹੀ ਸੀ।ਉਹ ਰੋ ਰਹੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਹੁਣ ਉਸ ਦੇ ਹੱਥ 'ਚ ਕੁੱਝ ਨਹੀਂ ਹੈ।ਆਖ਼ਰ ਉਹ ਮਰ ਗਈ ਤੇ ਕੋਈ ਵੀ ਸਾਡੀ ਮਦਦ ਲਈ ਨਾ ਪਹੁੰਚਿਆ।"
"ਅਸੀਂ 9 ਹਸਪਤਾਲਾਂ ਦੇ ਧੱਕੇ ਖਾਦੇ ਪਰ ਕਿਸੇ ਨੇ ਵੀ ਸਾਡੀ ਬਾਂਹ ਨਾ ਫੜੀ।"
ਪੀ.ਸ਼੍ਰੀਕਾਂਤ 17 ਜੂਨ ਦੀ ਉਸ ਦੁੱਖਦਾਈ ਸਵੇਰ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ 41 ਸਾਲਾ ਪਤਨੀ ਰੋਹਿਤਾ ਨੇ ਆਖਰੀ ਸਾਹ ਲਏ ਸਨ।
ਰੋਹਿਤਾ ਅਤੇ ਸ਼੍ਰੀਕਾਂਤ ਹੈਦਰਾਬਾਦ 'ਚ ਆਪਣੀ 17 ਸਾਲਾ ਧੀ ਅਤੇ 14 ਸਾਲਾ ਪੁੱਤਰ ਨਾਲ ਰਹਿੰਦੇ ਸਨ।
ਕੋਰੋਨਾਵਾਇਰਸ: ਭਾਰਤ ਵਿੱਚ ਕੋਰੋਨਾ ਦੇ ਇਲਾਜ ਦੇ ਰੂਪ ‘ਚ ਕਿਹੜਾ ਡਰੱਗ ਪੇਸ਼ ਕੀਤਾ ਜਾ ਰਿਹਾ ਹੈ?
ਪਿਛਲੇ ਦੋ ਦਿਨਾਂ ਤੋਂ, ਭਾਰਤ ਵਿੱਚ ਸੋਸ਼ਲ ਮੀਡੀਆ ‘ਤੇ ਖ਼ਬਰਾਂ ਆ ਰਹੀਆਂ ਹਨ ਕਿ ਭਾਰਤ ਵਿੱਚ ਕੋਰੋਨਾ ਦੀ ਇੱਕ ਦਵਾਈ ਬਣਾਈ ਗਈ ਹੈ।
ਲੋਕ ਇਸ ਦਵਾਈ ਦਾ ਨਾਮ ਵੀ ਖ਼ੂਬ ਸਾਂਝਾ ਕਰ ਰਹੇ ਹਨ। ਫੈਬੀਫਲੂ ਨਾਮ ਦੀ ਇਹ ਦਵਾਈ ਕੋਰੋਨਾ ਦੇ ਤੋੜ ਵਜੋਂ ਪੇਸ਼ ਕੀਤੀ ਜਾ ਰਹੀ ਹੈ।
ਭਾਰਤ ਵਿੱਚ, ਇਹ ਦਵਾਈ ਗਲੇਨਮਾਰਕ ਫਾਰਮਾ ਕੰਪਨੀ ਦੁਆਰਾ ਬਣਾਈ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਵਰਤੋਂ ਕੋਵਿਡ -19 ਦੇ ਹਲਕੇ ਅਤੇ ਦਰਮਿਆਨੇ ਮਰੀਜ਼ਾਂ ‘ਤੇ ਕੀਤੀ ਜਾ ਸਕਦੀ ਹੈ।
ਗਲੇਨਮਾਰਕ ਕੰਪਨੀ ਦਾ ਦਾਅਵਾ ਹੈ ਕਿ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਇਸ ਦਵਾਈ ਦੇ ਟ੍ਰਾਇਲ ਲਈ ਸ਼ਰਤ ਦੇ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਹ ਸਿਰਫ ਐਮਰਜੈਂਸੀ ਅਤੇ ਪ੍ਰਤਿਬੰਧਿਤ ਇਸਤੇਮਾਲ ਲਈ ਹੈ।
ਅਮਿਤ ਸ਼ਾਹ ਨੇ ਕਿਉਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ
ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਕੋਵਿਡ -19 ਮਹਾਂਮਾਰੀ ਦੀ ਸਥਿਤੀ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ।
2021 ਵਿਚ ਦਸਵੀਂ ਦੀਆਂ ਪ੍ਰੀਖਿਆਵਾਂ ਨਾ ਹੋਣ: ਕਪਿਲ ਸਿੱਬਲ
ਕਾਂਗਰਸ ਪਾਰਟੀ ਦੇ ਨੇਤਾ ਕਪਿਲ ਸਿੱਬਲ ਨੇ ਕਿਹਾ ਹੈ ਕਿ ਭਾਰਤੀ ਯੂਨੀਵਰਸਿਟੀਆਂ ਨੂੰ ਕੋਵਿਡ -19 ਮਹਾਂਮਾਰੀ ਦੌਰਾਨ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਨਹੀਂ ਕਰਵਾਉਣੀਆਂ ਚਾਹੀਦੀਆਂ।
ਉਨ੍ਹਾਂ ਨੇ ਕਿਹਾ ਹੈ ਕਿ 'ਆਨਲਾਈਨ ਟੈਸਟ ਦੀ ਪ੍ਰਣਾਲੀ ਪੱਖਪਾਤੀ ਸਾਬਤ ਹੋ ਸਕਦੀ ਹੈ।'
ਸਿੱਬਲ ਨੇ ਇਹ ਵੀ ਕਿਹਾ ਹੈ ਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਬੱਚਿਆਂ ਦੇ ਅਕਾਦਮਿਕ ਸਾਲ ਦੇ ਇੱਕ ਮਹੱਤਵਪੂਰਣ ਹਿੱਸੇ ਵਿੱਚ ਸਿੱਖਿਆ ਦਾ ਨੁਕਸਾਨ ਹੋਇਆ ਹੈ, ਇਸ ਲਈ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਅਗਲੇ ਸਾਲ ਨਹੀਂ ਹੋਣੀਆਂ ਚਾਹੀਦੀਆਂ।
15 ਜੁਲਾਈ ਤੱਕ ਕਾਲਜ ਅਤੇ ਯੂਨਿਵਰਸਿਟੀਆਂ ਦੀਆਂ ਪ੍ਰੀਖਿਆਵਾਂ ਹੋਈਆਂ ਮੁਲਤਵੀ
ਪੰਜਾਬ ਸਰਕਾਰ ਨੇ 15 ਜੁਲਾਈ ਤੱਕ ਕਾਲਜ ਅਤੇ ਯੂਨਿਵਰਸਿਟੀਆਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫਾਈਨਲ ਫੈਸਲਾ ਯੂਜੀਸੀ ਦੀਆਂ ਨਵੀਆਂ ਗਾਈਡਲਾਈਂਸ ‘ਤੇ ਨਿਰਭਰ ਕਰਦਾ ਹੈ।
ਦੱਸ ਦੇਇਏ ਕਿ ਪੰਜਾਬ ਦੀਆਂ ਯੂਵੀਵਰਸਿਟੀਆਂ ਨੇ ਯੂਜੀਸੀ ਵਲੋਂ 29 ਅਪ੍ਰੈਲ ਨੂੰ ਜਾਰੀ ਕੀਤੀਆਂ ਗਈਆਂ ਗਾਈਡਲਾਈਂਸ ਦੇ ਆਧਾਰ ‘ਤੇ ਜੁਲਾਈ ਮਹੀਨੇ ‘ਚ ਪ੍ਰੀਖਿਆਵਾਂ ਲੈਣ ਦਾ ਫੈਸਲਾ ਲਿਆ ਸੀ। ਪਰ ਫਿਰ ਯੂਜੀਸੀ ਨੇ ਕਿਹਾ ਸੀ ਕਿ ਇਸ ਉੱਤੇ ਮੁੜ ਵਿਚਾਰ ਕੀਤਾ ਜਾਵੇਗਾ।
'ਹਾਲੇ ਤਕ ਦਿੱਲੀ ਵਿਚ ਕਮਿਉਨਿਟੀ ਟਰਾਂਸਮਿਸ਼ਨ ਨਹੀਂ, ਲੋਕ ਨਾ ਡਰਨ' - ਗ੍ਰਹਿ ਮੰਤਰੀ ਅਮਿਤ ਸ਼ਾਹ
ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਕੋਵਿਡ -19 ਮਹਾਂਮਾਰੀ ਦੀ ਸਥਿਤੀ ਨਾਲ ਜੁੜੇ ਕੁਝ ਪ੍ਰਸ਼ਨਾਂ ਦੇ ਜਵਾਬ ਦਿੱਤੇ ਹਨ। ਪੜ੍ਹੋ ਕਿ ਉਨ੍ਹਾਂ ਨੇ ਕੀ ਕਿਹਾ:
- ਭਾਰਤ ਸਰਕਾਰ ਨੇ ਕੋਰੋਨਾ ਵਿਰੁੱਧ ਲੜਾਈ ਸਹੀ ਢੰਗ ਨਾਲ ਲੜੀ ਹੈ। ਸਾਡੇ ਅੰਕੜੇ ਵਿਸ਼ਵ ਨਾਲੋਂ ਬਹੁਤ ਵਧੀਆ ਹਨ।
- ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅਸੀਂ ਕੋਰੋਨਾ ਖਿਲਾਫ਼ ਚੰਗੀ ਲੜਾਈ ਲੜੀ ਹੈ। ਮੈਂ ਇਹ ਅੱਜ ਤੱਕ ਨਹੀਂ ਵੇਖਿਆ ਜਦੋਂ ਲੋਕ ਇਕ ਵਿਅਕਤੀ ਦੀ ਆਵਾਜ਼ 'ਤੇ ਇਕਜੁੱਟ ਦਿਖਾਈ ਦਿੰਦੇ ਹਨ।
- 31 ਜੁਲਾਈ ਤਕ, ਦਿੱਲੀ ਵਿਚ ਕੋਰੋਨਾ ਦੀ ਲਾਗ ਦੇ ਸਾਢੇ ਪੰਜ ਲੱਖ ਕੇਸ ਹੋਣਗੇ - ਇਹ ਦਿੱਲੀ ਸਰਕਾਰ ਦੇ ਆਪਣੇ ਅੰਕੜੇ ਹੋਣਗੇ, ਪਰ 31 ਜੁਲਾਈ ਤਕ ਅਜਿਹੀ ਸਥਿਤੀ ਨਹੀਂ ਆਵੇਗੀ।
- ਅਸੀਂ ਦਿੱਲੀ ਸਰਕਾਰ ਦੇ ਉਸ ਫੈਸਲੇ ਨੂੰ ਵੀ ਉਲਟਾ ਦਿੱਤਾ, ਜਿਸ ਵਿਚ ਇਹ ਕਿਹਾ ਗਿਆ ਸੀ ਕਿ ਸਿਰਫ ਦਿੱਲੀ ਦੇ ਲੋਕਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਹੀ ਕੀਤਾ ਜਾਵੇਗਾ।
- ਇਹ ਵੀ ਫੈਸਲਾ ਲਿਆ ਗਿਆ ਕਿ ਮਾਸ ਪੱਧਰ 'ਤੇ ਟੈਸਟਿੰਗ ਵਧਾ ਦਿੱਤੀ ਜਾਵੇਗੀ।
- ਆਕਸੀਮੀਟਰਾਂ, ਵੈਂਟੀਲੇਟਰਾਂ ਅਤੇ ਐਂਬੂਲੈਂਸਾਂ - ਦੀ ਹਰ ਚੀਜ਼ ਨਾਲ ਦਿੱਲੀ ਸਰਕਾਰ ਦੀ ਮਦਦ ਕੀਤੀ ਗਈ।
- ਪਹਿਲਾਂ ਇਕੱਲਿਆਂ ਬਿਸਤਰੇ ਦੀ ਕੀਮਤ 24-25 ਹਜ਼ਾਰ ਸੀ ਜੋ ਹੁਣ 8-10 ਹਜ਼ਾਰ ਹੋ ਗਈ ਹੈ।
- ਵੈਂਟੀਲੇਟਰ ਤੋਂ ਬਿਨਾਂ ਆਈਸੀਯੂ ਦਾ ਪਹਿਲਾਂ ਰੇਟ 34-43 ਹਜ਼ਾਰ ਸੀ, ਜੋ ਹੁਣ 13-15 ਹਜ਼ਾਰ ਹੈ।
- ਵੈਂਟੀਲੇਟਰ ਵਾਲਾ ਆਈਸੀਯੂ ਰੇਟ 44-54 ਹਜ਼ਾਰ ਸੀ, ਇਸ ਨੂੰ ਘਟਾ ਕੇ 15-18 ਹਜ਼ਾਰ ਕਰ ਦਿੱਤਾ ਗਿਆ ਹੈ। ਇਸ ਵਿੱਚ ਰਹਿਣ, ਲਾਗਤ ਅਤੇ ਦਵਾਈਆਂ ਦੀ ਕੀਮਤ ਸ਼ਾਮਲ ਹੈ।
- ਦਿੱਲੀ-ਐਨਸੀਆਰ ਦੀ ਪੂਰੀ ਰਣਨੀਤੀ ਤਿਆਰ ਹੈ। ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਬਹੁਤ ਸਾਰੇ ਫੈਸਲੇ ਲਏ ਗਏ ਹਨ।
- ਕਮਿਊਨਿਟੀ ਟਰਾਂਸਮਿਸ਼ਨ ਦੀ ਸਥਿਤੀ ਅਜੇ ਦਿੱਲੀ ਵਿਚ ਨਹੀਂ ਹੈ।
- ਦਿੱਲੀ ਵਿਚ ਰੋਜ਼ਾਨਾ 20,000 ਟੈਸਟ ਕੀਤੇ ਜਾ ਰਹੇ ਹਨ। ਦਿੱਲੀ ਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਬਾਬਾ ਰਾਮਦੇਵ ਦੇ ਖ਼ਿਲਾਫ਼ ਮਾਮਲਾ ਹੋਇਆ ਦਰਜ
ਕੋਰੋਨਾ ਦੇ ਇਲਾਜ ਦਾ ਦਾਅਵਾ ਕਰਨ ਵਾਲੀ ਦਵਾਈ ਨੂੰ ਲੈ ਕੇ ਬਾਬਾ ਰਾਮਦੇਵ ਦੇ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਜੈਪੂਰ ਦੇ ਏਸੀਪੀ ਅਸ਼ੋਕ ਗੁਪਤਾ ਨੇ ਦੱਸਿਆ ਕਿ ਕਿ ਉਨ੍ਹਾਂ ਨੂੰ ਬਾਬਾ ਰਾਮਦੇਵ ਖ਼ਿਲਾਫ਼ ਕਈ ਸ਼ਿਕਾਇਤਾਂ ਆ ਰਹੀਆਂ ਸਨ ਕਿ ਉਨ੍ਹਾਂ ਨੇ ਬਿਨਾਂ ਟ੍ਰਾਇਲ ਤੋਂ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ ਕੀਤਾ ਹੈ।
ਰਾਮਦੇਵ ਤੋਂ ਇਲਾਵਾ ਬਾਲਕ੍ਰਿਸ਼ਨ ਅਤੇ ਹੋਰਨਾਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਲੌਕਡਾਊਨ ਤੋੜਨ ਦੇ ਇਲਜ਼ਾਮ 'ਚ ਫੜੇ ਪਿਉ-ਪੁੱਤ ਦੀ ਹਿਰਾਸਤੀ ਮੌਤ ਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਉੱਠਦੇ ਸਵਾਲ, ਮੁਰਲੀਧਰਨ ਕਾਸ਼ੀਵਿਸ਼ਵਾਨਾਥਨ, ਬੀਬੀਸੀ ਪੱਤਰਕਾਰ
ਕੋਵਿਡ ਪਾਬੰਦੀਆਂ ਦੀ ਕਥਿਤ ਉਲੰਘਣਾ ਲਈ ਤਮਿਲਨਾਡੂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇੱਕ ਪਿਤਾ ਅਤੇ ਪੁੱਤਰ ਦੀ ਹਿਰਾਸਤ ਵਿੱਚ ਹੋਈ ਮੌਤ ਨੇ ਦੇਸ਼ ਨੂੰ ਸੋਗ ਵਿੱਚ ਡੋਬ ਦਿੱਤਾ ਹੈ।
ਪੀ. ਜੈਰਾਜ (58) ਅਤੇ ਉਨ੍ਹਾਂ ਦੇ ਪੁੱਤਰ ਬੇਨਿਕਸ (38) ਨੂੰ ਕਥਿਤ ਤੌਰ 'ਤੇ ਪ੍ਰਵਾਨਿਤ ਸਮੇਂ ਤੋਂ ਬਾਅਦ ਆਪਣਾ ਸਟੋਰ ਖੁੱਲ੍ਹਾ ਰੱਖਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਤਮਿਲ ਨਾਡੂ ਵਿੱਚ ਕੋਵਿਡ ਦੇ ਪਸਾਰ ਨੂੰ ਰੋਕਣ ਲਈ ਅਜੇ ਵੀ ਲੌਕਡਾਊਨ ਜਾਰੀ ਕੀਤਾ ਗਿਆ ਹੈ।
ਇਨ੍ਹਾਂ ਦੋਵੇਂ ਪਿਉ-ਪੁੱਤ ਨੂੰ ਪੂਰੀ ਰਾਤ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਦੋ ਦਿਨ ਬਾਅਦ ਘੰਟਿਆਂ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ।
ਪੂਰੀ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੋਵਿਡ -19 ਦੇ ਮਾਮਲੇ ਹਰ ਸਾਲ ਹੋਣ ਵਾਲੇ ਗੰਭੀਰ ਨਜ਼ਲਾ-ਜ਼ੁਕਾਮ ਤੋਂ ਦੁਗਣੇ, ਇਕ ਕਰੋੜ ਮਾਮਲਿਆਂ ਦੀ ਹੁਣ ਤਕ ਹੋਈ ਪੁਸ਼ਟੀ: ਰਾਏਟਰਸ
ਨਿਊਜ਼ ਏਜੰਸੀ ਰਾਏਟਰਸ ਦੇ ਅਨੁਸਾਰ, ਐਤਵਾਰ ਨੂੰ, ਦੁਨੀਆ ਭਰ ਵਿੱਚ ਕੋਰੋਨਾ ਸੰਕਰਮਣ ਦੇ ਕੇਸਾਂ ਨੇ ਇੱਕ ਕਰੋੜ ਦੇ ਅੰਕੜੇ ਨੂੰ ਛੂਹ ਲਿਆ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਗੰਭੀਰ-ਨਜ਼ਲਾ-ਜ਼ੁਕਾਮ ਦੇ ਮਾਮਲਿਆਂ ਦੀ ਤੁਲਨਾ ਵਿਚ ਦੁੱਗਣੇ ਤੋਂ ਵੀ ਵੱਧ ਹਨ।
ਹੁਣ ਤੱਕ, ਵਿਸ਼ਵਵਿਆਪੀ ਮਹਾਂਮਾਰੀ ਦੇ ਕਾਰਨ ਦੁਨੀਆ ਭਰ ਵਿੱਚ 5 ਲੱਖ ਤੋਂ ਵੱਧ ਲੋਕ ਮਰ ਚੁੱਕੇ ਹਨ।
ਕੁਝ ਦੇਸ਼ਾਂ ਵਿੱਚ, ਲਾਗ ਦੇ ਸਿਖਰ ਨੂੰ ਵੇਖਣ ਤੋਂ ਬਾਅਦ, ਇੱਕ ਵਾਰ ਫਿਰ ਸੰਕਰਮਣ ਦੇ ਵੱਧਦੇ ਕੇਸ ਸਾਹਮਣੇ ਆ ਰਹੇ ਹਨ।
ਹਾਲਾਂਕਿ, ਮਾਹਰਾਂ ਦੀ ਰਾਏ ਹੈ ਕਿ ਜੇ ਸਮਾਜਿਕ ਦੂਰੀਆਂ ਦੇ ਨਿਯਮ ਲਾਗੂ ਨਹੀਂ ਕੀਤੇ ਜਾਂਦੇ, ਤਾਂ ਬਿਨਾਂ ਵੈਕਸੀਨ ਤੋਂ ਮਹਾਂਮਾਰੀ ਨੂੰ ਰੋਕਣਾ ਮੁਸ਼ਕਲ ਹੈ।
ਮੋਦੀ ਦਾ 'ਸਵੈ-ਨਿਰਭਰ ਭਾਰਤ' ਦਾ ਸੁਪਨਾ ਕਿੰਨਾ ਹਕੀਕਤ ਬਣ ਸਕਦਾ ਹੈ, ਇੱਕ ਵਿਸ਼ਲੇਸ਼ਣ, ਜ਼ੁਬੈਰ ਅਹਿਮਦ, ਬੀਬੀਸੀ ਪੱਤਰਕਾਰ
ਅਰਥਸ਼ਾਸਤਰੀਆਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਦਾ ਕਾਰਨ ਹੈ ਕਿ ਸਰਕਾਰ ਦੀ ਘਟਦੀ ਕਮਾਈ ਨੂੰ ਰੋਕਣਾ ਤਾਂ ਕਿ ਇਸਦਾ ਮਾਲੀਆ ਘਾਟਾ ਘੱਟ ਹੋ ਸਕੇ।
ਇਹ ਤਾਂ ਸਿਰਫ਼ ਸ਼ੁਰੂਆਤ ਹੈ। ਮਾਹਿਰ ਕਹਿੰਦੇ ਹਨ ਕਿ ਨਾ ਸਿਰਫ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਗੇ ਵੀ ਵਧਦੀਆਂ ਰਹਿਣਗੀਆਂ ਬਲਕਿ ਸਰਕਾਰ ਆਉਣ ਵਾਲੇ ਦੋ-ਤਿੰਨ ਸਾਲਾਂ ਵਿੱਚ ਲਗਾਤਾਰ ਆਮਦਨ ਕਰ ਅਤੇ ਜੀਐੱਸਟੀ ਵਧਾਏਗੀ। ਇਹ ਦੇਸ਼ ਦੇ ਮੱਧ ਵਰਗ ਅਤੇ ਵੇਤਨ ਭੋਗੀਆਂ ਵਿਚਕਾਰ ਬੇਹੱਦ ਔਖਾ ਸਾਬਤ ਹੋ ਸਕਦਾ ਹੈ।
ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੋਰੋਨਾਵਾਇਰਸ 'ਤੇ ਗਊ ਮੂਤਰ ਦਾ ਅਸਰ ਜਾਂ ਸ਼ਰਾਬ ਨਾਲ ਬਚਾਅ?
ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਪਰ ਇੱਥੇ ਵਾਇਰਸ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਭਰਮ ਵਾਲੀਆਂ ਸਲਾਹਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਬੀਬੀਸੀ ਨਿਊਜ਼ ਨੇ ਇਨ੍ਹਾਂ ਵਿੱਚੋਂ ਕੁੱਝ ਦੀ ਪੜਤਾਲ ਕੀਤੀ।
ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।