ਟਰੰਪ: ਅਮਰੀਕਾ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਲੱਖ ਹੋ ਸਕਦੀ ਸੀ
ਅਮਰੀਕਾ ਵਿੱਚ ਅਜੇ ਤੱਕ ਕੋਰੋਨਾਵਾਇਰਸ ਕਰਕੇ 1,20,000 ਲੋਕ ਮਰ ਚੁੱਕੇ ਹਨ।
ਹੁਣ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਮਰਨ ਵਾਲੇ ਲੋਕਾਂ ਦੀ ਗਿਣਤੀ 1,50,000 ਜਾਂ ਉਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ।
ਟੀਵੀ ਚੈਨਲ ਸਪੈਕਟ੍ਰਮ ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਜੇਕਰ ਅਸੀਂ ਕੋਈ ਕਦਮ ਨਾ ਚੁੱਕਦੇ ਤਾਂ ਅਮਰੀਕਾ ਵਿੱਚ 20-40 ਲੱਖ ਲੋਕ ਮਰ ਸਕਦੇ ਸਨ।
ਲੰਡਨ ਦੇ ਇੰਪੀਰੀਅਲ ਕਾਲਜ ਦੀ ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਬਿਮਾਰੀ ਨੂੰ ਰੋਕਣ ਲਈ ਜੇਕਰ ਕੋਈ ਕੋਈ ਕਦਮ ਨਾ ਚੁੱਕਿਆ ਜਾਂਦਾ ਤਾਂ ਕੋਰੋਨਾ ਕਰਕੇ 22 ਲੱਖ ਲੋਕ ਮਰ ਸਕਦੇ ਸਨ।
ਅਮਰੀਕਾ ਦੇ ਕੈਲੀਫੋਰਿਨਾ, ਟੈਕਸਾਸ ਤੇ ਫਲੋਰੀਡਾ ਵਿੱਚ ਕੇਸ ਤੇਜ਼ੀ ਨਾਲ ਵੱਧ ਰਹੇ ਹਨ।