ਕੋਰੋਨਾਵਾਇਰਸ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਮੰਗਲਵਾਰ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ।
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: ਵਾਇਰਸ ਵੱਡਾ ਖ਼ਤਰਾ ਨਹੀੰ ਗਲੋਬਲ ਲੀਡਰਸ਼ਿਪ ਨਾ ਹੋਣਾ ਹੈ - WHO
ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ ਲਾਗ ਦੇ ਮਾਮਲਿਆਂ ਦੀ ਗਿਣਤੀ 89 ਲੱਖ 26 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।
ਲਾਈਵ ਕਵਰੇਜ
WHO : ਕੋਰੋਨਾਵਾਇਰਸ ਵੱਡਾ ਖ਼ਤਰਾ ਨਹੀੰ ਗਲੋਬਲ ਲੀਡਰਸ਼ਿਪ ਨਾ ਹੋਣਾ ਹੈ - ਟੈਡਰੋਸ
ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਦੇ ਆਪਸੀ ਸਹਿਯੋਗ ਨਾ ਕਰਨ ਨੂੰ ਮਹਮਾਰੀ ਤੋੰ ਵੀ ਖ਼ਤਰਨਾਕ ਕਰਾਰ ਦਿੱਤਾ ਹੈ।
WHO ਦੇ ਮੁਖੀ ਟੈਡਰੋਸ ਨੇ ਵਰਚੂਲ ਹੈਲਥ ਫੋਰਮ ਨੂੰ ਸੰਬੋਧਨ ਕਰਦਿਆਂ ਕਿਹਾ, ਦੁਨੀਆਂ ਨੂੰ ਕੌਮੀ ਏਕਤਾ ਅਤੇ ਵਿਸ਼ਵੀ ਸਹਿਯੋਗ ਦੀ ਬਹੁਤ ਲੋੜ ਹੈ। ਪਰ ਸਿਆਸੀਕਰਨ ਨੇ ਮਹਾਮਾਰੀ ਨੂੰ ਹੋਰ ਖ਼ਤਰਨਾਕ ਬਣਾ ਦਿੱਤਾ ਹੈ।
ਇਸ ਵੇਲੇ ਸਭ ਤੋੰ ਵੱਡਾ ਖ਼ਤਰਾ ਵਾਇਰਸ ਨਹੀੰ ਹੈ, ਬਲਕਿ ਗੋਲਬਲ ਭਾਈਵਾਲੀ ਤੇ ਲੀਡਰਸ਼ਿਪ ਦਾ ਨਾ ਹੋਣਾ ਹੈ।
WHO ਨੇ ਕਿਹਾ ਕਿ ਮਹਾਮਾਰੀ ਦਾ ਖਤਰਾ ਅਜੇ ਵਧ ਹੀ ਰਿਹਾ ਹੈ ਇਸ ਦੇ ਆਰਥਿਕ ਪ੍ਰਭਾਵ ਦਹਾਕਿਆਂ ਤੱਕ ਦੇਖੇ ਜਾਣਗੇ।
ਸੰਸਾਰ ਵਿਚ ਇਸ ਸਮੇੰ 90 ਲੱਖ ਲੋਕ ਪੌਜਿਟਿਵ ਹਨ ਅਤੇ 470,000 ਲੋਕ ਮਰ ਚੁੱਕੇ ਹਨ। ਇਸ ਸਮੇੰ ਸਭ ਤੋੰ ਵੱਧ ਕੇਸ ਭਾਰਤ ਤੇ ਬ੍ਰਾਜੀਲ ਤੋੰ ਆ ਰਹੇ ਹਨ।
ਕੋਰੋਨਾਵਾਇਰਸ ਰਾਊਂਡਪ: ਪੰਜਾਬ ਸਰਕਾਰ ਨੇ ਕੋਰੋਨਾ ਦੇ ਟੈਸਟ ਵਧਾਉਣ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
ਕੋਰੋਨਾਵਾਇਰਸ ਦੇ ਟੈਸਟਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਫ਼ੈਸਲਾ, ਜਗਨਨਾਥ ਰਥ ਯਾਤਰਾ ਲਈ ਸੁਪਰੀਮ ਕੋਰਟ ਦੀ ਮਨਜ਼ੂਰੀ ਤੋਂ ਇਲਾਵਾ ਅੱਜ ਦੇ ਰਾਊਂਡਅਪ ਵਿੱਚ ਜਾਣੋ ਅਹਿਮ ਖ਼ਬਰਾਂ।
ਪੰਜਾਬ ਅਪਡੇਟ : ਇੱਕੋ ਦਿਨ 177 ਮਾਮਲੇ, ਜਲੰਧਰ ਬਣਿਆ ਹੌਟਸਪੋਟ
ਪੰਜਾਬ ਵਿਚ ਕੋਰੋਨਾ ਕੇਸਾਂਪੰਜਾਬ ਵਿਚ ਕੋਰੋਨਾ ਕੇਸਾਂ ਦੀ ਗਿਣਤੀ 4235 ਹੋ ਗਈ ਹੈ। ਇਨ੍ਹਾਂ ਵਿਚੋੰ 2825 ਠੀਕ ਹੋ ਕੇ ਘਰ ਪਰਤ ਚੁੱਕੇ ਹਨ ਅਤੇ 1309 ਹਸਪਤਾਲ ਵਿਚ ਜੇਰੇ ਇਲਾਜ਼ ਹਨ।
- 22 ਜੂਨ ਨੂੰ 177 ਨਵੇੰ ਮਾਮਲੇ ਸਾਹਮਣੇ ਆਏ ਹਨ , ਸਭ ਤੋੰ ਵੱਧ 46 ਮਾਮਲੇ ਜਲੰਧਰ ਵਿਚ ਆਏ ਹਨ।
- ਲੁਧਿਆਣਾ ਵਿਚ 34 ਅਤੇ ਅੰਮ੍ਰਿਤਸਰ ਵਿਚ 28 ਮਾਮਲੇ ਹੋਰ ਦਰਜ ਕੀਤੇ ਗਏ ਹਨ।
- ਜਲੰਧਰ ਵਿਚ ਨਵੇੰ ਮਾਮਲਿਆਂ ਵਿਚ 5 ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।
- ਸੰਗਰੂਰ ਵਿਚ 15 ਅਤੇ ਫਾਜਿਲਕਾ ਵਿਚ 13 ਨਵੇੰ ਮਾਮਲੇ ਸਾਹਮਣੇ ਆਏ ਹਨ।
ਕੋਰੋਨਾਵਾਇਰਸ ਦਾ ਇਲਾਜ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ
ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।
ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਤੋਂ ਸੰਕਰਮਿਤ ਹੁੰਦੇ ਹਨ। ਉਨ੍ਹਾਂ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।
ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਕੀ "ਸਾਇਲੈਂਟ ਸਪਰੈਡਰ" ਮਹਾਂਮਾਰੀ ਨੂੰ ਵਧਾ ਰਹੇ ਹਨ।
ਕੋਰੋਨਾਵਾਇਰਸ : ਇੱਕ ਹਫ਼ਤਾ ICU ਚ ਰਹਿ ਕੇ ਬੀਬੀਸੀ ਦੀ ਟੀਮ ਨੇ ਕੀ ਕੁਝ ਦੇਖਿਆ
ਬੀਬੀਸੀ ਦੀ ਟੀਮ ਨੇ ਇੱਕ ਹਫ਼ਤਾ ਆਈਸੀਯੂ ਵਿੱਚ ਬਿਤਾਇਆ ਹੈ ਜਿੱਥੇ ਰਹਿ ਕੇ ਉਨ੍ਹਾਂ ਵੇਖਿਆ ਕਿ ਡਾਕਟਰ ਕਿਵੇਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਜ਼ਿੰਦਗੀ ਦੀ ਜੰਗ ਲੜਨ ਵਾਲੇ ਲੋਕਾਂ ਲਈ ਠੀਕ ਹੋਣ ਦੀ ਉਮੀਦ ਤੇ ਹਾਰਨ ਦੀ ਨਿਰਾਸ਼ਾ ਦਾ ਕੀ ਮਤਲਬ ਹੈ।
1962 ਦੀ ਜੰਗ ਲੜਨ ਵਾਲੇ ਦਾ ਪੁੱਤ ਭਾਰਤ ਚੀਨ ਸਰਹੱਦ ’ਤੇ ਤੈਨਾਤ
20 ਜਵਾਨਾਂ ਦੀ ਮੌਤ ਤੋਂ ਬਾਅਦ ਗਲਵਾਨ ਘਾਟੀ ਵਿੱਚ ਕੀ ਹੋ ਰਿਹਾ ਹੈ, ਇਹ ਹਾਲੇ ਵੀ ਸਾਫ ਨਹੀਂ ਹੈ। ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਨੇ ਇਲਹੁਡ ਜੌਰਜ ਨਾਲ ਗੱਲਬਾਤ ਕੀਤੀ ਜੋ ਕਿ 1962 ਦੀ ਜੰਗ ਵਿੱਚ ਸ਼ਾਮਿਲ ਸਨ ਤੇ ਗਲਵਾਨ ਘਾਟੀ ਦੇ ਨੇੜੇ ਤਾਇਨਾਤ ਸਨ।
ਪੰਜਾਬ ਕੋਰੋਨਾ ਅਪਡੇਟ: ਲੁਧਿਆਣਾ ਦੇ ਜੀਟੀਬੀ ਹਸਪਤਾਲ ਦੇ ਮੁਲਾਜ਼ਮਾਂ ਵਲੋਂ ਰੋਸ ਮੁਜ਼ਾਹਰਾ
ਲੁਧਿਆਣਾ ਦੇ ਜੀਟੀਬੀ ਹਸਪਤਾਲ ਵਿੱਚ ਨਰਸਾਂ ਤੇ ਸਫ਼ਾਈ ਕਰਮਚਾਰੀਆਂ ਨੇ ਹਸਪਤਾਲ ਪ੍ਰਸ਼ਾਸਨ ਖਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਦਾ ਇਲਜ਼ਾਮ ਹੈ ਕਿ ਕੋਵਿਡ-19 ਲਈ ਮੁੱਢਲੀਆਂ ਸਹੂਲਤਾਂ ਉਨ੍ਹਾਂ ਨੂੰ ਨਹੀਂ ਮਿਲ ਰਹੀਆਂ।
ਰਾਜਸਥਾਨ ਵਿੱਚ ਕੁੱਲ ਕੋਰੋਨਾ ਪੌਜ਼ੀਟਿਵ ਲੋਕਾਂ ਦਾ ਅੰਕੜਾ 15000
ਰਾਜਸਥਾਨ ਵਿੱਟ ਬੀਤੇ 24 ਘੰਟਿਆਂ ਵਿੱਚ ਕੋਰੋਨਾ ਪੀੜਤਾਂ ਦੇ 67 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਕਿਸੇ ਦੀ ਮੌਤ ਨਹੀਂ ਹੋਈ।
ਸੂਬੇ ਦੇ ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਪੀੜਤਾਂ ਦੀ ਗਿਣਤੀ 14997 ਹੋ ਗਈ ਹੈ।
ਗੋਆ ਵਿੱਚ ਕੋਵਿਡ-19 ਕਰਕੇ ਹੋਈ ਪਹਿਲੀ ਮੌਤ
ਗੋਆ ਵਿੱਚ ਇੱਕ 85 ਸਾਲਾ ਔਰਤ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਗੋਆ ਵਿੱਚ ਲਾਗ ਦੇ ਕਾਰਨ ਹੋਣ ਵਾਲੀ ਇਹ ਪਹਿਲੀ ਮੌਤ ਹੈ।
ਗੋਆ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਸੂਬਾ ਸਰਕਾਰ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ।
ਸੂਬੇ ਵਿੱਚ ਕੋਰੋਨਾ ਦੇ 754 ਮਾਮਲੇ ਹਨ ਅਤੇ ਹੁਣ ਤੱਕ 129 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।
ਨੀਦਰਲੈਂਡਜ਼ ਵਿੱਚ ਲੌਕਡਾਊਨ ਵਿਰੋਧੀ ਪ੍ਰਦਰਸ਼ਨ 'ਚ ਹਿੰਸਾ
ਨੀਦਰਲੈਂਡਜ਼ ਦੇ ਦਿ ਹੇਗ ਸ਼ਹਿਰ ਵਿੱਚ ਸ਼ਾਂਤੀਪੂਰਣ ਪ੍ਰਦਰਸ਼ਨ ਦੇ ਹਿੰਸਕ ਹੋਣ 'ਤੇ ਐਤਵਾਰ ਨੂੰ ਪੁਲਿਸ ਨੇ ਸੈਂਕੜੇ ਲੋਕਾਂ ਨੂੰ ਗਿਰਫ਼ਤਾਰ ਕਰ ਲਿਆ।
ਮੇਅਰ ਜੋਹਾਨ ਰੇਮਕੇਸ ਨੇ ਪ੍ਰਦਰਸ਼ਨਕਾਰੀਆਂ ਨੂੰ ਸਥਾਨਕ ਸਮੇਂ ਮੁਤਾਬਕ ਦੁਪਹਿਰ ਇੱਕ ਵਜੇ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਸੋਸ਼ਲ ਡਿਸਟੈਂਸਿੰਗ ਦਾ ਹਵਾਲਾ ਦਿੰਦੇ ਹੋਏ ਪ੍ਰਦਰਸ਼ਨਾਂ 'ਤੇ ਰੋਕ ਲਗਾ ਦਿੱਤੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਵੱਖ-ਵੱਖ ਹੋ ਜਾਣ 'ਤੇ ਕੁਝ ਕੁਝ ਸ਼ਰਾਰਤੀ ਅਨਸਰਾਂ ਨੇ ਅਧਿਕਾਰੀਆਂ ਉੱਥੇ ਪਥਰਾਅ ਕੀਤਾ ਅਤੇ ਸਮੋਕ ਬੰਬ ਸੁੱਟੇ। ਹਾਲਾਤ ਉੱਤੇ ਕਾਬੂ ਪਾਉਣ ਲਈ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ।
ਸੁੁਪਰੀਮ ਕੋਰਟ ਨੇ ਜਗਨਨਾਥ ਰਥ ਯਾਤਰਾ ਨੂੰ ਦਿੱਤੀ ਮਨਜ਼ੂਰੀ
ਇਕ ਪਾਸੇ ਦੇਸ਼ ‘ਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਤੇ ਦੂਜੇ ਪਾਸੇ ਸੁਪਰੀਮ ਕੋਰਟ ਨੇ ਜਗਨਨਾਥ ਰੱਥ ਯਾਤਰਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸ਼ਰਤਾਂ ਦੇ ਨਾਲ ਰੱਥ ਯਾਤਰਾ ਨੂੰ ਮਨਜ਼ੂਰੀ ਮਿਲੀ ਹੈ।
ਕੱਲ ਓਡੀਸ਼ਾ ਦੇ ਪੂਰੀ ਵਿੱਚ ਜਗਨਨਾਥ ਯਾਤਰਾ ਹੋਵੇਗੀ। ਰਥਯਾਤਰਾ ਲਈ ਕੇਂਦਰ ਤੇ ਸੂਬਾ ਸਰਕਾਰਾਂ ਸਰਕਾਰ ਮਿਲ ਕੇ ਕੰਮ ਕਰਨਗੀਆਂ।
ਸੁਪਰੀਮ ਕੋਰਟ ਨੇ ਆਪਣਾ 18 ਜੂਨ ਦਾ ਹੁਕਮ ਵਾਪਸ ਲੈ ਲਿਆ ਹੈ। ਪਰ ਨਾਲ ਹੀ ਕਿਹਾ ਹੈ ਕਿ ਹਾਲਾਤ ਵਿਗੜੇ ਤਾਂ ਯਾਤਰਾ ਕੈਂਸਲ ਵੀ ਕੀਤੀ ਜਾ ਸਕਦੀ ਹੈ।
ਪਰ ਇਸ ਵਾਰ ਇਹ ਰਥ ਯਾਤਰਾ ਪਹਿਲਾਂ ਵਾਂਗ ਨਹੀਂ ਹੋਵੇਗੀ। ਰਥ ਯਾਤਰਾ ਨਾਲ ਜੁੜੇ ਸਾਰੇ ਸੇਵਕਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ।
ਕੋਰੋਨਾ ਅਪਡੇਟ: ਭਾਰਤ ਵਿੱਚ 24 ਘੰਟੇ 'ਚ ਮੌਤ ਦਾ ਨਵਾਂ ਰਿਕਾਰਡ ਅੰਕੜਾ ਦਰਜ
ਭਾਰਤ ਵਿੱਚ ਪਿਛਲੇ ਇੱਕ ਦਿਨ 'ਚ ਕੋਰੋਨਾ ਪੀੜਤਾ ਦੇ 14,821 ਨਵੇਂ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ 445 ਲੋਕਾਂ ਦੀ ਮੌਤ ਹੋਈ ਹੈ। ਲੰਘੇ 24 ਘੰਟਿਆਂ ਵਿੱਚ ਇਹ ਮ੍ਰਿਤਕਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ
ਇਕ ਮਰਦ ਦਾ ਦਰਦ ਜਿਸ ਦੀ ਗਰਭਵਤੀ ਪਤਨੀ ਕੋਵਿਡ-19 ਨਾਲ ਮਰ ਗਈ
ਕੋਰੋਨਾਵਾਇਰਸ ਖ਼ਿਲਾਫ਼ ਜੰਗ: ਭਾਰਤ ਵਿਚ ਕੋਈ ਵੀ ਇੱਕ ਮਾਡਲ ਸਫ਼ਲ ਕਿਉਂ ਨਹੀਂ ਹੋ ਪਾ ਰਿਹਾ
ਭਾਰਤ ਕੋਰੋਨਾਵਾਇਰਸ ਨਾਲ ਲੜ ਰਿਹਾ ਹੈ ਪਰ ਦੇਸ਼ ਵਿੱਚ ਕੁਝ 'ਸਫ਼ਲ ਮਾਡਲਾਂ' ਦਾ ਜਸ਼ਨ ਮਨਾਇਆ ਗਿਆ ਹੈ।
ਇਨ੍ਹਾਂ ਮਾਡਲਾਂ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਹਨ।
ਜਦਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਾਲ ਕਾਹਲਬਾਜ਼ੀ ਵਿੱਚ ਖ਼ੁਸ਼ੀ ਮਨਾਉਣ ਨਾਲ ਅੱਗੇ ਚੱਲ ਕੇ ਹਾਲਾਤ ਖ਼ਰਾਬ ਹੋ ਸਕਦੇ ਹਨ। ਪੂਰਾ ਪੜ੍ਹਨ ਲਈ ਕਲਿਕ ਕਰੋ।
ਕੋਰੋਨਾਵਾਇਰਸ ਲੌਕਡਾਊਨ: ਕੀ ਤੁਹਾਡੀਆਂ ਵੀ ਇਹ ਆਦਤਾਂ ਬਦਲ ਗਈਆਂ ਨੇ
ਕੋਰੋਨਾਵਾਇਰਸ ਨੇ ਪੂਰੀ ਦੁਨੀਆਂ 'ਚ ਐਮਰਜੈਂਸੀ ਦੇ ਹਾਲਾਤ ਬਣਾਏ ਹਨ। ਭਾਰਤ ਸਣੇ ਦੁਨੀਆਂ ਭਰ ਦੀਆਂ ਸਰਕਾਰਾਂ ਇਸ ਵਾਇਰਸ ਨਾਲ ਲੜਾਈ ਲੜਨ 'ਚ ਹਰ ਸੰਭਵ ਕਦਮ ਚੁੱਕ ਰਹੀਆਂ ਹਨ।
ਕੋਰੋਨਾਵਾਇਰਸ ਕਾਰਨ ਕਾਰੋਬਾਰ ਬੰਦ ਪਏ ਹਨ, ਅੰਤਰਰਾਸ਼ਟਰੀ ਆਵਾਜਾਈ ਰੁਕੀ ਪਈ ਹੈ। ਕੰਪਨੀਆਂ ਖ਼ਾਸ ਤੌਰ 'ਤੇ ਆਈਟੀ ਸੈਕਟਰ ਲੋਕਾਂ ਨੂੰ ਘਰੋਂ ਹੀ ਕੰਮ ਦੀ ਸੁਵਿਧਾ ਦੇ ਰਹੀ ਹੈ।
ਜਿਨ੍ਹਾਂ 'ਤੇ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ ਹੈ, ਉਨ੍ਹਾਂ ਨੂੰ ਬਾਕੀ ਦੁਨੀਆਂ ਤੋਂ ਵੱਖਰਾ ਰੱਖਿਆ ਜਾ ਰਿਹਾ ਹੈ। ਪੂਰਾ ਪੜ੍ਹਨ ਲਈ ਕਲਿਕ ਕਰੋ।
ਸਮਾਜਿਕ ਦੂਰੀਆਂ ਬਣਾ ਕੇ ਹੋ ਰਿਹਾ ਯੋਗਾ
ਟੋਰਾਂਟੋ, ਕੈਨੇਡਾ ਵਿੱਚ ਇੱਕ ਯੋਗਾ ਕੰਪਨੀ ਨੇ ਲੋਕਾਂ ਨੂੰ ਸਮੂਹ ਵਿੱਚ ਅਭਿਆਸ ਕਰਵਾਉਣ ਲਈ ਇੱਕ ਨਵਾਂ ਤਰੀਕਾ ਕੱਢਿਆ।
ਐਲਐਮਐਨਟੀਐਸ ਸਟੂਡੀਓ ਨੇ ਕੁਝ ਹਫ਼ਤਿਆਂ ਲਈ ਆਪਣੇ ਆਊਟਡੋਰ ਸਟੂਡੀਓ ਲਈ ਕਈ ਬੁਲਬੁਲਿਆਂ ਦੇ ਆਕਾਰ ਵਾਲੇ ਸੈੱਟ-ਅਪ ਬਣਾਏ ਜਿਨ੍ਹਾਂ ਵਿਚ ਲੋਕ ਇੱਕ-ਦੂਜੇ ਤੋਂ ਦੂਰੀ ਬਣਾ ਕੇ ਯੋਗਾ ਕਰ ਸਕਣ।
ਕੈਨੇਡਾ ਵਿੱਚ ਕੋਰੋਨਾਵਾਇਰਸ ਦੇ ਲਗਭਗ 1,00,000 ਮਾਮਲੇ ਹਨ ਅਤੇ 8,480 ਤੋਂ ਵੱਧ ਮੌਤਾਂ ਹੋਈਆਂ ਹਨ।
ਕੋਰੋਨਾ ਦੇ ਮਰੀਜ਼ਾਂ ਨੂੰ ਘਰ ਵਿੱਚ ਹੀ ਦਿੱਤਾ ਜਾਵੇਗਾ ਪਲਸ ਆਕਸੀ ਮੀਟਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਕੋਰੋਨਾ ਦੇ ਮਰੀਜ਼ਾਂ ਨੂੰ ਘਰ ਵਿੱਚ ਹੀ ਆਕਸੀਜ਼ਨ ਨਾਪਣ ਲਈ ਪਲਸ ਆਕਸੀ ਮੀਟਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਹੋਮ ਆਈਸੋਲੇਟ ਹੋਏ ਲੋਕ ਠੀਕ ਹੋਣ 'ਤੇ ਸਰਕਾਰ ਨੂੰ ਇਹ ਮੀਟਰ ਵਾਪਸ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਦਿੱਲੀ ਵਿੱਚ 25000 ਕੋਰੋਨਾ ਦੇ ਐਕਟਿਵ ਮਾਮਲੇ ਹਨ ਜਿਨ੍ਹਾਂ ਵਿੱਚੋਂ 12000 ਮਰੀਜ਼ਾਂ ਦਾ ਇਲਾਜ ਘਰ ਵਿੱਚ ਹੀ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਿਮਾਰੀ ਨਾਲ ਗੰਭੀਰ ਰੂਪ ਵਿੱਚ ਪੀੜਤ ਲੋਕਾਂ ਨੂੰ ਸਮੇਂ ਸਿਰ ਆਕਸੀਜ਼ਨ ਮਿਲੇ ਤਾਂ ਬਚਾਇਆ ਜਾ ਸਕਦਾ ਹੈ। ਇਸ ਕਰਕੇ ਜ਼ਰੂਰੀ ਹੈ ਕਿ ਹਰੇਕ ਘੰਟੇ ਆਕਸੀਜ਼ਨ ਨਾਪਦੇ ਰਹੋ।
ਕੇਜਰੀਵਾਲ ਨੇ ਕਿਹਾ, "ਪੂਰਾ ਦੇਸ਼ ਚੀਨ ਖਿਲਾਫ਼ ਦੋ ਜੰਗ ਲੜ ਰਿਹਾ- ਇੱਕ ਵਾਇਰਸ ਖਿਲਾਫ਼ ਤੇ ਇੱਕ ਬਾਰਡਰ 'ਤੇ"
ਨਿਊਜ਼ੀਲੈਂਡ ਵਿੱਚ ਕਰੂਜ਼ ਸ਼ਿਪ ਨਾਲ ਦਾਖ਼ਲ ਹੋਣ 'ਤੇ ਪਾਬੰਦੀ ਵਧੀ
ਸੋਮਵਾਰ ਨੂੰ ਨਿਊਜ਼ੀਲੈਂਡ ਵਿੱਚ ਕਰੂਜ਼ ਸਮੁੰਦਰੀ ਜਹਾਜ਼ਾਂ ਰਾਹੀਂ ਦਾਖ਼ਲ ਹੋਣ ਦੀ ਪਾਬੰਧੀ ਨੂੰ ਹੋਰ ਵਧਾਇਆ ਗਿਆ।
ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਅਸੀਂ ਮੌਜੂਦਾ ਕਰੂਜ਼ ਸਮੁੰਦਰੀ ਜਹਾਜ਼ 'ਤੇ ਲੱਗੀ ਰੋਕ ਜੋ 30 ਜੂਨ ਨੂੰ ਖ਼ਤਮ ਹੋਣ ਵਾਲੀ ਸੀ, ਉਸ ਨੂੰ ਵਧਾ ਰਹੇ ਹਾਂ।"
ਕੋਰੋਨਵਾਇਰਸ ਨਾਲ ਲੜ੍ਹਨ ਵਿਚ ਨਿਊਜ਼ੀਲੈਂਡ ਦੁਨੀਆਂ ਦਾ ਸਭ ਤੋਂ ਸਫ਼ਲ ਦੇਸ਼ ਰਿਹਾ ਹੈ।
ਇੱਥੇ ਸਾਰੀਆਂ ਅੰਦਰੂਨੀ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ ਪਰ ਸਰਹੱਦ 'ਤੇ ਪਾਬੰਦੀਆਂ ਜਾਰੀ ਹਨ।
ਕੱਲ੍ਹ ਕੀਤਾ ਜਾ ਸਕਦਾ ਹੈ ਬ੍ਰਿਟੇਨ ਖੋਲ੍ਹਣ ਦਾ ਐਲਾਨ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਮੰਗਲਵਾਰ ਨੂੰ ਇਹ ਐਲਾਨ ਕਰ ਸਕਦੇ ਹਨ ਕਿ ਕੀ ਪਬ, ਰੈਸਟੋਰੈਂਟ ਅਤੇ ਹੋਟਲ 4 ਜੁਲਾਈ ਤੋਂ ਖੁੱਲ੍ਹਣਗੇ ਅਤੇ ਦੋ ਮੀਟਰ ਦੀ ਦੂਰੀ ਬਣਾ ਕੇ ਰੱਖਣ ਦੇ ਨਿਯਮ ਵਿਚ ਢਿੱਲ ਦਿੱਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਨੇ ਸਮਾਜਿਕ ਦੂਰੀ ਲਈ ਲੋੜੀਂਦੀ ਦੋ ਮੀਟਰ ਦੀ ਦੂਰੀ ਦੇ ਸੰਬੰਧ ਵਿਚ ਵੀ ਸਮੀਖਿਆ ਦੇ ਆਦੇਸ਼ ਦਿੱਤੇ ਹਨ।
ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਕਿ ਇੰਗਲੈਂਡ ਲੌਕਡਾਊਨ ਦੌਰਾਨ ਲੱਗੀਆਂ ਪਾਬੰਦੀਆਂ ਹਟਾਉਣ ਦੇ ਸਹੀ ਰਸਤੇ 'ਤੇ ਹੈ।