You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੰਜਾਬ ਸਰਕਾਰ ਨੇ ਹੋਟਲ ਤੇ ਮੈਰਿਜ ਪੇਲੇਸ ਖੋਲ੍ਹਣ ਲ਼ਈ ਇਹ ਰੱਖੀਆਂ ਹਨ ਸ਼ਰਤਾਂ

ਵਿਸ਼ਵ ਸਿਹਤ ਸੰਗਠਨ ਅਨੁਸਾਰ ਵਾਇਰਸ ਤੋਂ ਵੱਧ ਖ਼ਤਰਨਾਕ ਵਿਸ਼ਵ ਪੱਧਰ ਦੀ ਲੀਡਰਸ਼ਿਪ ਤੇ ਇੱਕਜੁਟਤਾ ਦੀ ਘਾਟ ਹੈ।

ਲਾਈਵ ਕਵਰੇਜ

  1. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਬਾਰੇ ਲਾਈਵ ਪੇਜ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ। ਬੁੱਧਵਾਰ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ।

  2. ਕੋੋਰੋਨਾਵਾਇਰਸ- ਪੰਜਾਬ ਤੇ ਭਾਰਤ ਸਣੇ ਅਹਿਮ ਗੋਲਬਲ ਘਟਨਾਕ੍ਰਮ

    ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਮੁਤਾਬਕ 23000 ਜਵਾਨਾਂ ਦੇ ਟੈਸਟ ਕੀਤੇ ਗਏ ਹਨ ਅਤੇ 111 ਪੌਜਿਟਿਵ ਪਾਏ ਗਏ ਹਨ।

    ਪੰਜਾਬ ਵਿਚ ਕੋਰੋਨਾ ਕੇਸਾਂ ਦੀ ਕੁਲ ਗਿਣਤੀ 4397 ਹੈ। ਜਿਨ੍ਹਾਂ ਵਿਚੋੰ 3047 ਠੀਕ ਹੋ ਚੁਕੇ ਹਨ ਅਤੇ 1245 ਇਲਾਜ ਅਧੀਨ ਹਨ।

    ਯੋਗ ਗੁਰੂ ਬਾਬਾ ਰਾਮਦੇਵ ਨੇ ਕੋਵਿਡ -19 ਦੀ ਬਿਮਾਰੀ ਦਾ ਆਯੁਰਵੈਦਿਕ ਇਲਾਜ਼ ਲੱਭਣ ਦਾ ਦਾਅਵਾ ਕੀਤਾ ਹੈ।

    ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਬਾਬਾ ਰਾਮ ਦੇਵ ਦੀ ਕੋਰੋਨਾ ਦਵਾਈ ਉੱਤੇ ਜਾਂਚ ਪੂਰੀ ਹੋਣ ਤਕ ਰੋਕ ਲਗਾ ਦਿਤੀ ਹੈ।

    ਪੰਜਾਬ ਸਰਕਾਰ ਨੇ ਹੋਟਲਾਂ, ਰੈਸਟੋਰੈਂਟਾਂ ਤੇ ਮੈਰਿਜ ਪੈਲੇਸਿਜ਼ ਨੂੰ ਖੋਲ੍ਹਣ ਲ਼ਈ ਸ਼ਰਤਾਂ ਨਾਲ ਹਰੀ ਝੰਡੀ ਦੇ ਦਿੱਤੀ ਹੈ।

    ਜਾਪਾਨ ਵਿੱਚ ਇੱਕ ਸੁਪਰ ਕੰਪਿਊਟਰ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਲਗਾਇਆ ਜਾ ਰਿਹਾ ਹੈ।

    ਪਾਕਿਸਤਾਨ ਦੇ ਤਿੰਨ ਕ੍ਰਿਕਟਰ ਇੰਗਲੈਂਡ ਟੂਰ ਤੋਂ ਪਹਿਲਾ ਕੋਰੋਨਾਵਾਇਰਸ ਪੌਜ਼ਿਟੀਵ ਪਾਏ ਗਏ।

    ਮੈਕਸੀਕੋ ਵਿੱਚ ਇਕੱਠੇ ਜੰਮੇ ਤਿੰਨ ਬੱਚੇ ਕੋਰੋਨਾ ਪੌਜ਼ਿਟੀਵ ਪਾਏ ਗਏ ਹਨ। ਇਨ੍ਹਾਂ ਬੱਚਿਆਂ ਦਾ ਕੋਰੋਨਾ ਟੈਸਟ ਜਨਮ ਤੋਂ ਇੱਕ ਘੰਟੇ ਬਾਅਦ ਲਿਆ ਗਿਆ ਸੀ।

    ਟੀਵੀ ਚੈਨਲ ਸਪੈਕਟ੍ਰਮ ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ ਕਿ ਜੇਕਰ ਅਸੀਂ ਕੋਈ ਕਦਮ ਨਾ ਚੁੱਕਦੇ ਤਾਂ ਅਮਰੀਕਾ ਵਿੱਚ 20-40 ਲੱਖ ਲੋਕ ਮਰ ਸਕਦੇ ਸਨ।

  3. Coronil: ਬਾਬਾ ਰਾਮ ਦੇਵ ਦੀ ਦਵਾਈ ਉੱਤੇ ਰੋਕ, ਬਾਲਕਿਸ਼ਨ ਨੇ ਕਮਿਊਨੀਕੇਸ਼ਨ ਗੈਪ ਹੈ

    ਆਯੁਸ਼ ਮੰਤਰਾਲੇ ਨੇ ਪਤੰਜਲੀ ਵਲੋਂ ਕੋਰੋਨਾ ਦੀ ਦਵਾਈ ਲੱਭਣ ਦੇ ਦਾਅਵਿਆਂ 'ਤੇ ਮੀਡੀਆ ਵਿਚ ਛਾਪੀ ਗਈ ਰਿਪੋਰਟ ਦਾ ਨੋਟਿਸ ਲਿਆ ਹੈ। ਮੰਤਰਾਲੇ ਨੇ ਸਾਫ਼ ਕਿਹਾ ਹੈ ਕਿ ਮੰਤਰਾਲੇ ਕੋਲ ਕਥਿਤ ਵਿਗਿਆਨਕ ਅਧਿਐਨ ਦੇ ਦਾਅਵਿਆਂ ਦੀ ਸੱਚਾਈ ਅਤੇ ਵੇਰਵਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

    ਪਤੰਜਲੀ ਨੇ ਮੰਗਲਵਾਰ ਨੂੰ 'ਕੋਰੋਨਿਲ ਗੋਲੀਆਂ' ਅਤੇ 'ਸ਼ਵਾਸਰੀ ਵਟੀ' ਨਾਮ ਦੀਆਂ ਦੋ ਦਵਾਈਆਂ ਲਾਂਚ ਕੀਤੀਆਂ, ਜਿਨ੍ਹਾਂ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕੋਵਿਡ -19 ਦੀ ਬਿਮਾਰੀ ਦੇ ਆਯੁਰਵੈਦਿਕ ਇਲਾਜ ਹਨ।

    ਮੰਤਰਾਲੇ ਦੇ ਬਿਆਨ ਦੇ ਅਨੁਸਾਰ, ਪਤੰਜਲੀ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਕਿ ਆਯੁਰਵੈਦਿਕ ਦਵਾਈ ਸਮੇਤ ਇਸ ਤਰ੍ਹਾਂ ਦੇ ਇਸ਼ਤਿਹਾਰ ਜਿਸ ਵਿੱਚ ਆਯੁਰਵੈਦਿਕ ਦਵਾਈ ਸ਼ਾਮਿਲ ਹੈ, ਉਹ ਡਰੱਗ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ, 1954 ਅਤੇ ਕੋਰੋਨਾ ਮਹਾਮਾਰੀ ਬਾਰੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਧੀਨ ਆਉਂਦਾ ਹੈ।

  4. ਜਗਨਨਾਥ ਪੁਰੀ ਯਾਤਰਾ ਦੌਰਾਨ ਰਥ ਖਿੱਚਦੇ ਹੋਏ ਪੁਜਾਰੀ ਤੇ ਸ਼ਰਧਾਲੂ

    ਸੁਪਰੀਮ ਕੋਰਟ ਨੇ ਭੀੜ ਨਾ ਕਰਨ ਦੀਆੰ ਸ਼ਰਤਾਂ ਲਾਕੇ ਇਸ ਧਾਰਮਿਕ ਸਮਾਗਮ ਦੀ ਆਗਿਆ ਦਿੱਤੀ ਸੀ। ਪਹਿਲੀ ਸੁਣਵਾਈ ਵਿਚ ਇਹ ਕਹਿ ਕੇ ਸਮਾਗਮ ਦੀ ਆਗਿਆ ਦੇਣ ਤੋੰ ਇਨਕਾਰ ਕਰ ਦਿਤਾ ਸੀ ਕਿ ਜੇਕਰ ਆਗਿਆ ਦਿਤੀ ਗਈ ਤਾਂ ਭਗਵਾਨ ਜਗਨਨਾਥ ਮਾਫ਼ ਨਹੀੰ ਕਰਨਗੇ।

  5. ਆਰਡੀਨੈਂਸ ਵਿੱਚ ਅਜਿਹਾ ਕੀ ਹੈ ਜਿਸ ਦਾ ਵਿਰੋਧ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਕਰ ਰਹੇ ਹਨ?

    ਪੰਜਾਬ ਦੇ ਪ੍ਰਾਈਵੇਟ ਕਲੀਨਿਕ ਅਤੇ ਹਸਪਤਾਲਾਂ ਦੇ ਡਾਕਟਰ ਅੱਜ ਇੱਕ ਦਿਨ ਦੀ ਹੜਤਾਲ ਉੱਤੇ ਰਹੇ।

    ਇਸ ਹੜਤਾਲ ਦਾ ਸੱਦਾ ਆਈਐਮਏ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਦੀ ਪੰਜਾਬ ਬਾਡੀ ਵੱਲੋਂ ਦਿੱਤਾ ਗਿਆ । ਹੜਤਾਲ ਤੇ ਗਏ ਇਹ ਪ੍ਰਾਈਵੇਟ ਡਾਕਟਰ ਕਲੀਨੀਕਲ ਇਸਟੈਬਲਿਸ਼ਮੇਨਟ (ਰਜਿਸਟਰੇਸ਼ਨ ਐਂਡ ਰੈਗੂਲੇਸ਼ਨ) ਆਰਡੀਨੈਂਸ 2020 ਨੂੰ ਲਾਗੂ ਨਾ ਕਰਨ ਦੀ ਮੰਗ ਕਰ ਰਹੇ ਹਨ।

  6. ਕੋਰੋਨਾਵਾਇਰਸ ਰਾਊੰਡ ਅਪ - ਪੰਜਾਬ, ਭਾਰਤ ਤੇ ਦੁਨੀਆੰ ਦੇ ਅਹਿਮ ਘਟਨਾਕ੍ਰਮ

    ਹੁਣ ਪੰਜਾਬ ਵਿਚ ਖੋਲ੍ਹੇ ਜਾਣਗੇ ਹੋਟਲ, ਰੈਸਟੋਰੈਂਟ ਅਤੇ ਮੈਰਿਜ ਹਾਲ... ਯੋਗ ਗੁਰੂ ਬਾਬਾ ਰਾਮਦੇਵ ਨੇ ਕੋਵਿਡ -19 ਦੀ ਬਿਮਾਰੀ ਦਾ ਆਯੁਰਵੈਦਿਕ ਇਲਾਜ ਲੱਭਣ ਦਾ ਕੀਤਾ ਹੈ ਦਾਅਵਾ... ਸਿਰਫ਼ ਸਾਊਦੀ ਅਰਬ ਵਿੱਚ ਰਹਿਣ ਵਾਲੇ ਲੋਕ ਹੀ ਕਰ ਸਕਣਗੇ ਹੱਜ...

    23 ਜੂਨ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਖਬਰਾਂ ਜਾਨਣ ਲਈ ਸੁਣੋ।

  7. ਤਾਜ਼ਾ, ਪੰਜਾਬ ਸਰਕਾਰ ਨੇ ਹੋਟਲਾਂ, ਰੈਸਟੋਰੈਂਟਾਂ ਤੇ ਮੈਰਿਜ ਪੈਲੇਸਿਜ਼ ਨੂੰ ਖੋਲ੍ਹਣ ਲ਼ਈ ਕੀ ਰੱਖੀਆੰ ਸ਼ਰਤਾਂ

    • ਪੰਜਾਬ ਸਰਕਾਰ ਨੇ ਦਿਸ਼ਾ-ਨਿਰਦੇਸ਼ਾਂ ਵਿਚ ਸਰਕਾਰ ਨੇ ਹਰ ਤਰ੍ਹਾਂ ਦੀਆਂ ਪ੍ਰਾਹੁਣਚਾਰੀ ਸੇਵਾਵਾਂ ਖੋਲ੍ਹਣ ਦੀਆਂ ਸ਼ਰਤਾਂ ‘ਚ ਢਿੱਲ ਦਿੱਤੀ ਹੈ।
    • ਚੰਡੀਗੜ੍ਹ ਵਿਚ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਰੈਸਟੋਰੈਂਟਾਂ ਨੂੰ ਰਾਤ 8 ਵਜੇ ਤੱਕ 'ਡਾਈਨ-ਇਨ' (ਖਾਣਾ ਖਾਣ) ਦੀ ਸਹੂਲਤ ਦਿੱਤੀ ਹੈ, ਜਿਥੇ 50%ਜਾਂ ਵੱਧ ਤੋਂ ਵੱਧ 50 ਮਹਿਮਾਨਾਂ ਦੇ ਬੈਠਣ ਦੀ ਸਮਰੱਥਾ ਹੀ ਹੋਵੇਗੀ।
    • ਮੈਨੇਜਮੇਂਟ ਸੇਵਾਵਾਂ ਪ੍ਰਦਾਨ ਕਰਨ ਲਈ ਤੈਅਸ਼ੁਦਾ ਹਦਾਇਤਾਂ (ਐਸਓਪੀਜ਼) ਦੀ ਪਾਲਣਾ ਕਰੇਗੀ ਜਿਸ ਤਹਿਤ ਹੋਟਲਾਂ/ ਰੈਸਟੋਰੈਂਟਾਂ ਵਿੱਚ 50%ਜਾਂ ਵੱਧ ਤੋਂ ਵੱਧ 50 ਮਹਿਮਾਨਾਂ ਦੇ ਬੈਠਣ ਦੀ ਸਮਰੱਥਾ ਦੀ ਆਗਿਆ ਹੋਵੇਗੀ।
    • ਰੈਸਟੋਰੈਂਟ ਹੋਟਲ ਦੇ ਮਹਿਮਾਨਾਂ ਤੋਂ ਇਲਾਵਾ ਹੋਰ ਵਿਅਕਤੀਆਂ ਲਈ ਵੀ ਖੁੱਲ੍ਹੇ ਰਹਿਣਗੇ ਪਰ ਹੋਟਲ ਮਹਿਮਾਨਾਂ ਦੇ ਨਾਲ ਨਾਲ ਬਾਹਰੋਂ ਆਏ ਵਿਅਕਤੀਆਂ ਲਈ ਵੀ ਸਮਾਂ ਰਾਤ 8 ਵਜੇ ਤੱਕ ਰਹੇਗਾ।
    • ਹਾਲਾਂਕਿ ਹੋਟਲਾਂ ਦੀਆਂ ਬਾਰਾਂ ਬੰਦ ਰਹਿਣਗੀਆਂ ਪਰ ਰਾਜ ਦੀ ਆਬਕਾਰੀ ਨੀਤੀ ਤਹਿਤ ਆਗਿਆ ਅਨੁਸਾਰ ਕਮਰਿਆਂ ਅਤੇ ਰੈਸਟੋਰੈਂਟਾਂ ਵਿਚ ਸ਼ਰਾਬ ਵਰਤਾਈ ਜਾ ਸਕਦੀ ਹੈ।
    • ਵਿਆਹ ਸਮਾਰੋਹਾਂ ਤੋਂ ਇਲਾਵਾ ਬੈਨਕੁਏਟ ਹਾਲਾਂ ਵਿੱਚ 'ਓਪਨ-ਏਅਰ' ਪਾਰਟੀਆਂ, ਮੈਰਿਜ ਪੈਲੇਸਾਂ, ਹੋਟਲਾਂ ਅਤੇ ਖੁੱਲ੍ਹੇ ਸਥਾਨਾਂ ਵਿੱਚ ਹੋਣ ਵਾਲੇ ਹੋਰ ਸਮਾਜਿਕ ਕਾਰਜਾਂ ਅਤੇ ਪਾਰਟੀਆਂ ਵਿੱਚ 50 ਤੱਕ ਵਿਅਕਤੀ ਸ਼ਾਮਲ ਹੋ ਸਕਣਗੇ।
    • ਕੈਟਰਿੰਗ ਸਟਾਫ਼ ਤੋਂ ਛੁੱਟ ਮਹਿਮਾਨਾਂ ਦੀ ਗਿਣਤੀ 50 ਵਿਅਕਤੀਆਂ ਤੋਂ ਵੱਧ ਨਹੀਂ ਹੋਵੇਗੀ। 50 ਵਿਅਕਤੀਆਂ ਲਈ ਬੈਨਕੁਏਟ ਹਾਲ ਅਤੇ ਸਥਾਨ ਦਾ ਆਕਾਰ ਘੱਟੋ ਘੱਟ 5,000 ਵਰਗ ਫੁੱਟ ਹੋਣਾ ਚਾਹੀਦਾ ਹੈ ਤਾਂ ਜੋ ਹਰੇਕ ਵਿਅਕਤੀ ਲਈ 10'x10' ਖੇਤਰ ਦੀ ਜ਼ਰੂਰਤ ਦੇ ਅਧਾਰ ‘ਤੇ ਲੋੜੀਂਦੀ ਸਮਾਜਕ ਦੂਰੀ ਦਾ ਪਾਲਣ ਕੀਤਾ ਜਾ ਸਕੇ।
    • ਬੈਨਕੁਏਟ ਹਾਲਾਂ/ਮੈਰਿਜ ਪੈਲੇਸਾਂ ਵਿੱਚ ਬਾਰਾਂ ਬੰਦ ਰਹਿਣਗੀਆਂ। ਹਾਲਾਂਕਿ ਰਾਜ ਦੀ ਆਬਕਾਰੀ ਨੀਤੀ ਅਨੁਸਾਰ ਸਮਾਗਮ ਵਿੱਚ ਸ਼ਰਾਬ ਵਰਤਾਈ ਜਾ ਸਕਦੀ ਹੈ।
    • ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਲਈ ਐਸਓਪੀਜ਼ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ। ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਦਾ ਪ੍ਰਬੰਧਨ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਮੇਂ ਸਮੇਂ ਉਤੇ ਜਾਰੀ ਐਸਓਪੀਜ਼ ਦੀ ਪਾਲਣਾ ਕਰਨੀ ਲਾਜ਼ਮੀਹੋਵੇਗੀ।
  8. ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ

    ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆਂ ਦਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ। ਲੋਕਲ ਪ੍ਰਸ਼ਾਸ਼ਨ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।

    ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

    ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ। ਪੂਰੀ ਖ਼ਬਰ ਪੜ੍ਹਲ ਲਈ ਕਲਿਕ ਕਰੋ।

  9. ਕੋਰੋਨਾਵਾਇਰਸ : ਪੰਜਾਬ ਦੇ ਪ੍ਰਾਈਵੇਟ ਕਲੀਨਿਕ ਅਤੇ ਹਸਪਤਾਲਾਂ ਦੇ ਡਾਕਟਰ ਨਰਾਜ਼ ਕਿਉਂ?

    ਪੰਜਾਬ ਦੇ ਪ੍ਰਾਈਵੇਟ ਕਲੀਨਿਕ ਅਤੇ ਹਸਪਤਾਲਾਂ ਦੇ ਡਾਕਟਰ ਅੱਜ ਇੱਕ ਦਿਨ ਦੀ ਹੜਤਾਲ ਉੱਤੇ ਰਹੇ।

    ਇਸ ਹੜਤਾਲ ਦਾ ਸੱਦਾ ਆਈਐਮਏ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਦੀ ਪੰਜਾਬ ਬਾਡੀ ਵੱਲੋਂ ਦਿੱਤਾ ਗਿਆ । ਇਸ ਹੜਤਾਲ ਪਿੱਛੇ ਪ੍ਰਾਈਵੇਟ ਡਾਕਟਰਾਂ ਦੀ ਮੁੱਖ ਮੰਗ ਕਲੀਨੀਕਲ ਇਸਟੈਬਲਿਸ਼ਮੇਨਟ(ਰਜਿਸਟਰੇਸ਼ਨ ਐਂਡ ਰੈਗੂਲੇਸ਼ਨ) ਆਰਡੀਨੈਂਸ 2020 ਨੂੰ ਲਾਗੂ ਨਾ ਕਰਨ ਦੀ ਹੈ।

    ਇਸ ਆਰਡੀਨੈਂਸ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਕਲੀਨੀਕਲ ਇਸਟੈਬਲਿਸ਼ਮੈਂਟ ਨਾਂ ਦੀ ਕੌਂਸਲ ਹੋਂਦ ਵਿੱਚ ਆ ਜਾਵੇਗੀ ਜੋ ਕਿ ਪ੍ਰਾਈਵੇਟ ਕਲੀਨਿਕ, ਹਸਪਤਾਲਾਂ, ਲੈਬਾਰਟਰੀਆਂ ਆਦਿ ਦੀ ਨਿਗਰਾਨੀ ਕਰੇਗੀ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

  10. ਕੋਰੋਨਾਵਾਇਰਸ ਲੌਕਡਾਊਨ : ਪੰਜਾਬ ਵਿਚ ਖੋਲ੍ਹੇ ਜਾਣਗੇ ਹੋਟਲ, ਰੈਸਟੋਰੈਂਟ ਅਤੇ ਮੈਰਿਜ ਹਾਲ

    ਪੰਜਾਬ ਸਰਕਾਰ ਨੇ ਸੂਬੇ ਵਿੱਚ ਹੋਟਲ, ਰੈਸਟੋਰੈਂਟ ਅਤੇ ਮੈਰਿਜ ਹਾਲ ਖੋਲ੍ਹਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਹੈਂਡਲ ਨੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ ਕਿ ਇਹ ਸਭ 50 ਫ਼ੀਸਦ ਸਮਰਥਾ ਨਾਲ ਖੋਲ੍ਹੇ ਜਾਣਗੇ। ਰੈਸਟੋਰੈਂਟ 50 ਫ਼ੀਸਦ ਸਮਰਥਾ ਜਾਂ 50 ਲੋਕਾਂ ਨਾਲ ਰਾਤ 8 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ। ਹੋਟਲਾਂ ਦੇ ਰੈਸਟੋਰੈਂਟ ਵੀ ਖੋਲ੍ਹੇ ਜਾਣਗੇ। 8 ਵਜੇ ਤਕ 50 ਫ਼ੀਸਦ ਸਮਰਥਾ ਨਾਲ ਇਨ੍ਹਾਂ ਨੂੰ ਖੋਲ੍ਹਿਆ ਜਾਵੇਗਾ। ਬਾਰ ਬੰਦ ਰਹਿਣਗੀਆਂ। ਕਮਰਿਆਂ ਅਤੇ ਰੈਸਟੋਰੈਂਟ ਵਿਚ ਸ਼ਰਾਬ ਦਿੱਤੀ ਜਾ ਸਕਦੀ ਹੈ। 50 ਬੰਦਿਆਂ ਦੇ ਇਕੱਠ ਵਾਲੇ ਵਿਆਹਾਂ, ਪਾਰਟੀਆਂ ਆਦਿ ਲਈ ਮੈਰਿਜ ਪੈਲੇਜ ਅਤੇ ਬੈੰਕੁਐਟ ਹਾਲ ਖੋਲ੍ਹੇ ਜਾ ਸਕਦੇ ਹਨ।

  11. ਇੱਥੇ ਚਮਗਿੱਦੜਾਂ ਨਾਲ ਦੋਸਤੀ ਕਿਉਂ ਕੀਤੀ ਜਾ ਰਹੀ ਹੈ

  12. ਵਾਇਰਸ ਖਿਲਾਫ਼ ਲੜਨ ਲਈ ਸੁਪਰ ਕੰਪਿਊਟਰ

    ਜਾਪਾਨ ਵਿੱਚ ਇੱਕ ਸੁਪਰ ਕੰਪਿਊਟਰ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਲਗਾਇਆ ਜਾ ਰਿਹਾ ਹੈ।

    ਫੁਗਾਕੂ ਨਾਮ ਦੀ ਵੱਡੀ ਮਸ਼ੀਨ ਦੀ ਵਰਤੋਂ ਇਸ ਗੱਲ ਲਈ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਬੂੰਦਾਂ ਦਫ਼ਤਰਾਂ ਵਿਚ ਖਾਲੀ ਥਾਵਾਂ ’ਤੇ ਜਾਂ ਖਾਲੀ ਖਿੜਕੀਆਂ ਵਾਲੀਆਂ ਟਰੇਨਾਂ ਵਿੱਚ ਫੈਲਣਗੀਆਂ।

    ਇਸ ਕੰਪਿਊਟਰ ਨੂੰ ਮਾਊਂਟ ਫੂਜੀ ਵੀ ਕਿਹਾ ਜਾਂਦਾ ਹੈ ਅਤੇ ਕੋਬ ਸ਼ਹਿਰ ਵਿੱਚ ਸਥਿਤ ਹੈ। ਇਸ ਨੂੰ ਜਪਾਨੀ ਤਕਨਾਲੋਜੀ ਕੰਪਨੀ ਫੁਜਿਤਸੁ ਅਤੇ ਸਰਕਾਰ ਦੀ ਸਹਾਇਤਾ ਪ੍ਰਾਪਤ ਰਿਕੇਨ ਇੰਸਟੀਚਿਊਟ ਵੱਲੋਂ ਛੇ ਸਾਲਾਂ ਵਿੱਚ ਬਣਾਈ ਗਈ ਸੀ।

    ਮਾਹਿਰਾਂ ਨੂੰ ਉਮੀਦ ਹੈ ਕਿ ਜਦੋਂ ਇਹ ਅਗਲੇ ਸਾਲ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗੀ ਤਾਂਇਹ ਮਸ਼ੀਨ ਅਜਿਹੇ ਵਾਇਰਸਾਂ ਦੇ ਪ੍ਰਭਾਵਸ਼ਾਲੀ ਇਲਾਜ ਦੀ ਭਾਲ ਨੂੰ ਫੋਕਸ ਵਿੱਚ ਮਦਦ ਕਰੇਗੀ।

    ਰੀਕਨ ਦੇ ਅਨੁਸਾਰ ਇੱਕ ਸੁਪਰ ਕੰਪਿਊਟਰ ਰੈਗੁਲਰ ਕੰਪਿਊਟਰ ਨਾਲੋਂ 1000 ਗੁਣਾ ਵੱਧ ਤੇਜ਼ ਹੁੰਦਾ ਹੈ।

  13. ਕੋਰੋਨਾਵਾਇਰਸ ਪੰਜਾਬ ਅਪਡੇਟ: ਕੈਬਨਿਟ ਨੇ 4 ਟੈਸਟਿੰਗ ਲੈਬਜ਼ ਨੂੰ ਦਿੱਤੀ ਮਨਜ਼ੂਰੀ

    ਕੋਵਿਡ-19 ਲਈ ਟੈਸਟ ਵਧਾਉਣ ਲਈ ਪੰਜਾਬ ਕੈਬਨਿਟ ਨੇ ਚਾਰ ਟੈਸਟਿੰਗ ਲੈਬਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਚਾਰ ਅਸਿਸਟੈਂਟ ਪ੍ਰੋਫੈਸਰ ਅਤੇ 131 ਲੋੜੀਂਦੇ ਸਟਾਫ਼ ਦੀ ਨਿਯੁਕਤੀ ਕੀਤੀ ਜਾਵੇਗੀ।

    ਕੈਪਟਨ ਅਮਰਿੰਦਰ ਸਿੰਘ ਟਵੀਟ ਕਰਕੇ ਦਾਅਵਾ ਕੀਤਾ, "ਇਸ ਨਾਲ ਅਸੀਂ ਰੋਜ਼ਾਨਾ 13,000 ਟੈਸਟਿੰਗ ਹੋ ਸਕੇਗੀ, ਪਹਿਲਾਂ ਰੋਜ਼ਾਨਾ 9000 ਟੈਸਟ ਕੀਤੇ ਜਾਂਦੇ ਸਨ। ਅਸੀਂ ਅੱਗੇ ਆਉਣ ਵਾਲੀਆਂ ਹੋਰ ਚੁਣੌਤੀਆਂ ਲਈ ਤਿਆਰ ਹਾਂ।"

  14. ਬਾਬਾ ਰਾਮ ਦੇਵ ਨੇ ਲਾਂਚ ਕੀਤੀ ਦਵਾਈ, ਅਜੇ ਸੁਤੰਤਰ ਤੌਰ ਉੱਤੇ ਪੁਸ਼ਟੀ ਨਹੀੰ

    ਬਾਬਾ ਰਾਮ ਦੇਵ ਨੇ ਪੰਤਾਜਲੀ ਵਲੋੰ ਜੋ ਦਵਾਈ ਪੇਸ਼ ਕੀਤੀ ਹੈ, ਉਹ ਕੀ ਹੈ. ਉਸ ਦਾ ਕਲੀਨਿਕਲ ਟਰਾਇਲ ਤੇ ਇਸ ਦੇ ਕੋਰਸ ਬਾਰੇ ਕੀ ਦਾਅਵਾ ਕੀਤਾ ਗਿਆ ਹੈ।

  15. ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?

    ਦੁਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜ੍ਹਤ ਹਨ ਅਤੇ ਲੱਖਾਂ ਹੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

    ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ।

    ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੇ ਲਈ ਕੋਰੋਨਾ ਤੋਂ ਬਚਣ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ।

  16. ਬਾਬਾ ਰਾਮਦੇਵ ਨੇ ਕੋਰੋਨਾ ਦੇ ਆਯੁਰਵੇਦਿਕ ਇਲਾਜ ਦਾ ਕੀਤਾ ਦਾਅਵਾ

    ਯੋਗ ਗੁਰੂ ਬਾਬਾ ਰਾਮਦੇਵ ਨੇ ਕੋਵਿਡ -19 ਦੀ ਬਿਮਾਰੀ ਦਾ ਆਯੁਰਵੈਦਿਕ ਇਲਾਜ਼ ਲੱਭਣ ਦਾ ਦਾਅਵਾ ਕੀਤਾ ਹੈ।

    ਮੰਗਲਵਾਰ ਨੂੰ, ਰਾਮਦੇਵ ਨੇ ਹਰਿਦਵਾਰ ਵਿੱਚ ਕਿਹਾ, “ਅਸੀਂ ਕੋਵਿਡ -19 ਦੀ ਮਹਾਂਮਾਰੀ ਦਾ ਇਲਾਜ ਦੇ ਲਈ ਸਬੂਤਾਂ ਦੇ ਅਧਾਰ 'ਤੇ ਪਹਿਲੀ ਆਯੁਰਵੈਦਿਕ ਦਵਾਈ ਸ਼ਵਾਸਰੀ ਵਟੀ ਕੋਰੋਨਿਲ ਤਿਆਰ ਕੀਤੀ ਹੈ।"

    "ਇਹ ਦਵਾਈ ਪ੍ਰਯੋਗਸ਼ਾਲਾ ਵਿੱਚ ਟੈਸਟ, ਖੋਜ ਅਤੇ ਕਲੀਨਿਕਲ ਟ੍ਰਾਇਲ ਤੋਂ ਬਾਅਦ ਤਿਆਰ ਕੀਤੀ ਗਈ ਹੈ। ਅਸੀਂ ਦੇਖਿਆ ਕਿ 69% ਮਰੀਜ਼ ਤਿੰਨ ਦਿਨਾਂ 'ਚ ਅਤੇ 100% ਮਰੀਜ਼ ਸੱਤ ਦਿਨਾਂ ਵਿਚ ਠੀਕ ਹੋ ਗਏ। ”

    ਪਰ ੍ਅਜੇ ਇਸ ਦਾਅਵੇ ਦੀ ਸੁਤੰਤਰ ਪੁਸ਼ਟੀ ਨਹੀਂ ਕੀਤੀ ਗਈ ਹੈ।

  17. ਸਰਕਾਰੀ ਕੋਵਿਡ ਹਸਪਤਾਲਾਂ ਨੂੰ ਪ੍ਰਧਾਨ ਮੰਤਰੀ-ਕੇਅਰਜ਼ ਫੰਡ 'ਚੋਂ ਮਿਲਣਗੇ 50 ਹਜ਼ਾਰ ਮੇਡ-ਇਨ-ਇੰਡੀਆ ਵੈਂਟੀਲੇਟਰ

    ਪ੍ਰਧਾਨ ਮੰਤਰੀ ਕੇਅਰ ਫੰਡ ਵਿਚੋਂ ਸਰਕਾਰੀ ਕੋਵਿਡ ਹਸਪਤਾਲਾਂ ਨੂੰ 50 ਹਜ਼ਾਰ ਵੈਂਟੀਲੇਟਰ ਮੁਹੱਈਆ ਕਰਵਾਉਣ ਲਈ ਦੋ ਹਜ਼ਾਰ ਕਰੋੜ ਰੁਪਏ ਅਲਾਟ ਕੀਤੇ ਗਏ ਹਨ।

    ਖਾਸ ਗੱਲ ਇਹ ਹੈ ਕਿ ਇਹ ਵੈਂਟੀਲੇਟਰ ਭਾਰਤ ਵਿਚ ਬਣੇ ਹੋਏ ਹੋਣਗੇ।

    ਇਸ ਤੋਂ ਇਲਾਵਾ ਪਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਇਸ ਫੰਡ ਵਿਚੋਂ 1000 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ।

    ਪ੍ਰਧਾਨ ਮੰਤਰੀ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ 2923 ਵੈਂਟੀਲੇਟਰ ਬਣਾਏ ਗਏ ਹਨ ਅਤੇ ਇਨ੍ਹਾਂ ਵਿੱਚੋਂ 1340 ਵੈਂਟੀਲੇਟਰ ਸੂਬੇ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੇ ਗਏ ਹਨ।

    ਮਹਾਰਾਸ਼ਟਰ (275), ਦਿੱਲੀ (275), ਗੁਜਰਾਤ (175), ਬਿਹਾਰ (100), ਕਰਨਾਟਕ (90), ਰਾਜਸਥਾਨ (75) ਸਮੇਤ ਹੋਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਇਹ ਵੈਂਟੀਲੇਟਰ ਦਿੱਤੇ ਗਏ ਹਨ।

  18. ਟੈਕਸਾਸ ਬੰਦ ਕਰਨਾ 'ਆਖਰੀ ਕਦਮ ਹੋਵੇਗਾ'

    ਅਮਰੀਕਾ ਦੇ ਟੈਕਸਾਸ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਆਈ ਤੇਜ਼ੀ ਨੂੰ ਦੇਖਦਿਆਂ ਸੂਬੇ ਦੇ ਰਾਜਪਾਲ ਨੇ ਕਿਹਾ ਹੈ ਕਿ ਵਾਇਰਸ ਨੂੰ ਰੋਕਣ ਲਈ ਸਖ਼ਤ ਪਾਬੰਦੀਆਂ ਲਾਉਣੀਆਂ ਪੈ ਸਕਦੀਆਂ ਹਨ।

    ਰਾਜਪਾਲ ਗ੍ਰੇਗ ਐਬਟ ਨੇ ਕਿਹਾ ਹੈ ਕਿ ਉਹ ਟੈਕਸਾਸ ਦੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਰੁਜ਼ਗਾਰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਪਰ ਟੈਕਸਾਸ ਬੰਦ ਕਰਨਾ ਆਖਰੀ ਕਦਮ ਹੋਵੇਗਾ।

    ਟੈਕਸਾਸ ਵਿੱਚ ਕੋਵਿਡ-19 ਕਰਕੇ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਮਈ ਮਹੀਨੇ ਨਾਲੋਂ ਵੱਧ ਕੇ ਦੁੱਗਣੀ ਹੋ ਗਈ ਹੈ।

    ਰਾਜਪਾਲ ਨੇ ਕਿਹਾ ਕਿ ਟੈਕਸਾਸ ਨੂੰ ਖੁੱਲ੍ਹੇ ਰੱਖਣ ਲਈ ਜ਼ਰੂਰੀ ਹੈ ਕਿ ਲੋਕ ਮਾਸਕ ਪਾਉਣ।

  19. ਪਾਕਿਸਤਾਨ ਦੇ ਤਿੰਨ ਕ੍ਰਿਕਟਰ ਹੋਏ ਕੋਰੋਨਾ ਪੌਜ਼ਿਟੀਵ

    ਪਾਕਿਸਤਾਨ ਦੇ ਤਿੰਨ ਕ੍ਰਿਕਟਰ ਇੰਗਲੈਂਡ ਟੂਰ ਤੋਂ ਪਹਿਲਾ ਕੋਰੋਨਾਵਾਇਰਸ ਪੌਜ਼ਿਟੀਵ ਪਾਏ ਗਏ।

    ਅਜੇ ਇਨ੍ਹਾਂ ਤਿੰਨਾਂ ਰਾਸ਼ਟਰੀ ਪੱਧਰ ਖਿਡਾਰੀਆਂ ਦਾ ਕੋਰੋਨਾ ਟੈਸਟ ਇਸ ਹਫ਼ਤੇ ਦੇ ਅੰਤ ਵਿੱਚ ਯੂਕੇ ਆਉਣ ਤੋਂ ਪਹਿਲਾ ਹੋਣਾ ਸੀ।

    ਇਨ੍ਹਾਂ ਖਿਡਾਰੀਆਂ ਨੇ ਇੰਗਲੈਂਡ ਖ਼ਿਲਾਫ ਜੁਲਾਈ ਵਿੱਚ ਹੋਣ ਵਾਲੀ ਟੈਸਟ ਸੀਰੀਜ਼ ਵਿੱਚ ਹਿੱਸਾ ਲੈਣਾ ਸੀ।

    ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਲੌਕਡਾਊਨ ਲਾਉਣਾ ਕੋਰੋਨਾਵਾਇਰਸ ਦਾ ਹੱਲ ਨਹੀਂ ਹੈ।

    ਉਨ੍ਹਾਂ ਕਿਹਾ, "ਲੌਕਡਾਊਨ ਲਾਉਣ ਕਰਕੇ ਮਾਹੌਲ ਬਦਲ ਗਿਆ ਹੈ। ਜੇਕਰ ਸੂਬਿਆਂ ਨੇ ਮੇਰੇ ਤੋਂ ਸਲਾਹ ਲਈ ਹੁੰਦੀ, ਤਾਂ ਮੈਂ ਕਦੇ ਵੀ ਲੌਕਡਾਊਨ ਨਹੀਂ ਲਾਉਣ ਦਿੰਦਾ।"

    ਪਾਕਿਸਤਾਨ ਵਿੱਚ ਅਜੇ ਤੱਕ ਕੋਰੋਨਾ ਦੇ 1,80,000 ਮਾਮਲੇ ਹਨ ਤੇ ਬਿਮਾਰੀ ਕਰਕੇ 3,695 ਮੌਤਾਂ ਹੋ ਚੁੱਕੀਆਂ ਹਨ।

  20. ਮੈਕਸੀਕੋ ਵਿੱਚ ਨਵਜੰਮੇ ਟ੍ਰਿਪਲੇਟ ਕੋਰੋਨਾ ਪੌਜ਼ਿਟੀਵ

    ਮੈਕਸੀਕੋ ਵਿੱਚ ਇਕੱਠੇ ਜੰਮੇ ਤਿੰਨ ਬੱਚੇ ਕੋਰੋਨਾ ਪੌਜ਼ਿਟੀਵ ਪਾਏ ਗਏ ਹਨ। ਇਨ੍ਹਾਂ ਬੱਚਿਆਂ ਦਾ ਕੋਰੋਨਾ ਟੈਸਟ ਜਨਮ ਤੋਂ ਇੱਕ ਘੰਟੇ ਬਾਅਦ ਲਿਆ ਗਿਆ ਸੀ।

    ਇਹ ਬੱਚੇ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆਏ ਸਨ ਜੋ ਕੋਰੋਨਾ ਪੀੜਤ ਹੋਵੇ।

    ਵਿਗਿਆਨੀ ਮੰਨਦੇ ਹਨ ਕਿ ਇਨ੍ਹਾਂ ਬੱਚਿਆਂ ਦੀ ਜਾਂਚ ਕਰਨ ਤੋਂ ਬਾਅਦ ਇਹ ਜਾਣਨ ਵਿੱਚ ਮਦਦ ਹੋਵੇਗੀ ਕਿ ਕੀ ਵਾਇਰਸ ਗਰਭਵਤੀ ਮਾਂ ਤੋਂ ਬੱਚਿਆਂ ਤੱਕ ਜਾ ਸਕਦਾ ਹੈ।

    ਇਨ੍ਹਾਂ ਤਿੰਨ ਬੱਚਿਆਂ ਵਿੱਚੋਂ ਦੋ ਦੀ ਹਾਲਤ ਸਥਿਰ ਹੈ ਅਤੇ ਇੱਕ ਬੱਚੇ ਨੂੰ ਸਾਹ ਦੀ ਸਮੱਸਿਆ ਦੇ ਮੱਦੇਨਜ਼ਰ ਇਲਾਜ ਦਿੱਤਾ ਜਾ ਰਿਹਾ ਹੈ।

    ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਬੱਚਿਆਂ ਦੇ ਮਾਪਿਆਂ ਵਿੱਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਰਹੀ ਹੋਵੇਗੀ ਜਿਸਦੇ ਲੱਛਣ ਨਹੀਂ ਦੇਖੇ ਗਏ।