You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਅਮਰੀਕਾ ਨੇ ਰੋਕੀਆਂ ਭਾਰਤੀ ਰੈਸਕਿਉ ਉਡਾਣਾਂ , ਪੰਜਾਬ ਦੇ ਸਿਹਤ ਢਾਂਚੇ ਦਾ ਸਿਰਫ਼ 5 ਫੀਸਦ ਵਰਤਿਆ ਜਾ ਰਿਹਾ - ਕੈਪਟਨ

ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 91 ਲੱਖ 60 ਹਜ਼ਾਰ ਨੂੰ ਪਾਰ ਕਰ ਗਏ ਹਨ।

ਲਾਈਵ ਕਵਰੇਜ

  1. ਅਸੀਂ ਅੱਜ ਦਾ ਇਹ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ। ਤੁਸੀਂ 25 ਜੂਨ, ਦਿਨ ਵੀਰਵਾਰ ਦੀਆਂ ਕੋਰੋਨਾਵਾਇਰਸ ਨਾਲ ਜੁੜੀਆਂ ਅਪਡੇਟਸ ਲਈ ਇਸ ਲਿੰਕ ਨੂੰ ਕਲਿੱਕ ਕਰ ਸਕਦੇ ਹੋ। ਧੰਨਵਾਦ

  2. H-1B : ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀਜ਼ਾ ’ਤੇ ਕੀ ਫ਼ੈਸਲਾ ਲਿਆ?

  3. 'ਕੋਰੋਨਾਵਾਇਰਸ ਜਰਮਨੀ ਲਈ ਹਾਲੇ ਵੀ ਖ਼ਤਰਾ'

    ਜਰਮਨੀ ਦੇ ਸਿਹਤ ਮੰਤਰੀ ਜੇਨਸ ਸਪੈਹਨ ਨੇ ਬੁੱਧਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਕੋਰੋਨਾਵਾਇਰਸ ਦਾ ਖ਼ਤਰੇ ਹਾਲੇ ਟਲਿਆ ਨਹੀਂ ਹੈ।

    ਉਨ੍ਹਾਂ ਦਾ ਇਹ ਬਿਆਨ ਜਰਮਨੀ ਦੇ ਪੱਛਮੀ ਸੂਬੇ ਨਾਰਥ ਰਾਈਨ-ਵੈਸਟਫਾਲੀਆ ਦੀਆਂ ਦੋ ਨਗਰਪਾਲਿਕਾਵਾਂ ਵਿੱਚ ਮੰਗਲਵਾਰ ਨੂੰ ਲੌਕਡਾਊਨ ਫਿਰ ਤੋਂ ਲਾਗੂ ਕਰਨ ਤੋਂ ਬਾਅਦ ਆਇਆ ਹੈ।

    ਦਰਅਸਲ ਇਸ ਸੂਬੇ ਵਿਚ ਸਥਿਤ ਇੱਕ ਮੀਟ ਪੈਕਿੰਗ ਪਲਾਂਟ ਵਿਚ ਵੱਡੀ ਗਿਣਤੀ ਵਿਚ ਕੋਰੋਨਾ ਦੀ ਲਾਗ ਦੇ ਮਾਮਲੇ ਸਾਹਮਣੇ ਆਏ ਹਨ। ਜਰਮਨੀ ਵਿਚ ਅਪ੍ਰੈਲ ਦੇ ਅਖੀਰ ਵਿਚ ਲੌਕਡਾਊਨ ਨੂੰ ਹਟਾਉਣ ਦੀ ਸ਼ੁਰੂਆਤ ਕੀਤੀ ਗਈ ਸੀ।

    ਪਰ ਲਾਗ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਗਵੇਟਰਸਲੋਹ ਅਤੇ ਵਾਰੇਨਡੋਰਫ ਵਿਚ ਲੌਕਡਾਊਨ ਫਿਰ ਤੋਂ ਲਾਗੂ ਕਰਨਾ ਪਿਆ।

    ਜੇਨਸ ਸਪੈਹਨ ਨੇ ਜਰਮਨ ਮੀਡੀਆ ਨੂੰ ਦੱਸਿਆ, "ਅਸੀਂ ਦੇਖ ਰਹੇ ਹਾਂ ਕਿ ਜੇ ਅਸੀਂ ਇਸ ਵਾਇਰਸ ਲਈ ਚੀਜ਼ਾਂ ਨੂੰ ਸੌਖਾ ਕਰ ਦਿੱਤਾ ਤਾਂ ਇਹ ਬਹੁਤ ਤੇਜ਼ੀ ਨਾਲ ਫਿਰ ਤੋਂ ਫੈਲ ਜਾਵੇਗਾ। ਅਸੀਂ ਇਹ ਸਿਰਫ਼ ਗਵੇਟਰਸਲੋਹ ਵਿੱਚ ਨਹੀਂ ਦੇਖ ਰਹੇ। ਅਸੀਂ ਇਹ ਗੋਇਟਿੰਗੇਨ, ਲੀਅਰ, ਬ੍ਰੇਮੇਨ ਵਿਚਅਤੇ ਚਰਚਾ ਵਿਚ ਅਤੇ ਪਰਿਵਾਰਕ ਇਕੱਠਾਂ ਵਿਚ ਦੇਖਿਆ ਹੈ।"

    "ਇਸ ਲਈ ਇਹ ਸਪਸ਼ਟ ਕਰਨਾ ਅਹਿਮ ਹੈ ਕਿ ਭਲੇ ਹੀ ਅੰਕੜੇ ਕਈ ਹਫਤਿਆਂ ਤੋਂ ਘੱਟ ਰਹੇ ਹਨਪਰ ਇਹ ਕੋਰੋਨਾਵਾਇਰਸ ਅਜੇ ਵੀ ਮੌਜੂਦ ਹੈ।"

  4. ਕੋਰੋਨਾਵਾਇਰਸ ਦਾ ਇਲਾਜ: ਲੱਛਣ ਰਹਿਤ 'ਸਾਇਲੈਂਟ ਸਪਰੈਡਰਜ਼' ਦਾ ਰਹੱਸ, ਡੇਵਿਡ ਸ਼ੁਖਮਨ, ਸਾਇੰਸ ਐਡੀਟਰ

    ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।

    ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਤੋਂ ਸੰਕਰਮਿਤ ਹੁੰਦੇ ਹਨ। ਉਨ੍ਹਾਂ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।

    ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

  5. ਵਾਇਰਸ ਹੰਟਰ ਨੂੰ ਲੱਗੀ ਕੋਰੋਨਾ ਦੀ ਲਾਗ

    ਵਾਇਰਸ ਹੰਟਰ ਕਹੇ ਜਾਣ ਵਾਲੇ ਪ੍ਰੋਫੈਸਰ ਪੀਟਰ ਪਾਇਟ,ਜੋ ਉਸ ਟੀਮ ਦਾ ਹਿੱਸਾ ਸੀ ਜਿਸ ਨੇ 1976 ਵਿਚ ਈਬੋਲਾ ਵਾਇਰਸ ਦੀ ਖੋਜ ਕੀਤੀ ਸੀ, ਫਿਰ ਐਚਆਈਵੀ ਏਡਜ਼ ਦੀ ਖੋਜ ਵਿਚ ਵੀ ਸਭ ਤੋਂ ਅੱਗੇ ਸੀ।

    ਪ੍ਰੋਫੈਸਰ ਪਾਇਟ, ਜੋ ਪਿਛਲੇ ਲਗਭਗ 50 ਸਾਲਾਂ ਤੋਂ ਵਾਇਰਸ ਨਾਲ ਲੜ ਰਹੇ ਹਨ, ਨੂੰ ਕਦੇ ਕਿਸੇ ਵਾਇਰਸ ਦੀ ਲਾਗ ਨਹੀਂ ਲੱਗੀ।

    ਪਰ ਇਸ ਵਾਰ ਉਹ ਵੀ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਗਏ ਹਨ।

  6. Coronavirus Round-up: ਪਤੰਜਲੀ ਦੀ ਕੋਰੋਨਾਵਾਇਰਸ ਦੇ ਇਲਾਜ ਵਾਲੀ ਦਵਾਈ ‘ਤੇ ਹੁਣ ਕਿੰਨ੍ਹੇਂ ਚੁੱਕੇ ਸਵਾਲ?

    ਬੀਤੇ ਕੱਲ ਯੋਗ ਗੁਰੂ ਬਾਬਾ ਰਾਮਦੇਵ ਨੇ ਕੋਰੋਨਾ ਦੇ ਇਲਾਜ ਲਈ ਪਹਿਲੀ ਆਯੂਰਵੈਦਿਕ ਦਵਾਈ ਲੱਭਣ ਦਾ ਦਾਅਵਾ ਕੀਤਾ...

    ਭਾਰਤ ਦੇ ਆਯੁਸ਼ ਮੰਤਰਾਲੇ ਵਲੋਂ ਇਨ੍ਹਾਂ ਦਾਅਵਿਆਂ ਉੱਤੇ ਸਵਾਲ ਚੁੱਕਣ ਤੋਂ ਬਾਅਦ ਹੁਣ ਉਤਰਾ ਖੰਡ ਦੇ ਆਯੂਰੈਵਦਿਕ ਵਿਭਾਗ ਨੇ ਕਿਹਾ ਹੈ ਕਿ ਪੰਤਾਜਲੀ ਨੂੰ ਵਿਭਾਗ ਵਲੋਂ ਜੋ ਲਾਇਸੰਸ ਜਾਰੀ ਕੀਤਾ ਗਿਆ ਹੈ, ਉਸ ਵਿਚ ਕੋਰੋਨਾਵਾਇਰਸ ਦਾ ਜਿਕਰ ਨਹੀਂ ਹੈ, ਅਰਜੀ ਵਿਚ ਸਿਰਫ਼ ਖੰਘ ਤੇ ਬੁਖਾਰ ਅਤੇ ਇਮੀਊਨਿਟੀ ਬੂਸਟਰ ਦੀ ਪ੍ਰਵਾਨਗੀ ਦਿੱਤੀ ਗਈ ਹੈ।

    ਨਾਲ ਹੀ ਵਿਭਾਗ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਾਂਗੇ ਕਿ ਕੋਵਿਡ-19 ਦੀ ਕਿਟ ਬਣਾਉਣ ਲ਼ਈ ਉਨ੍ਹਾਂ ਪ੍ਰਵਾਨਗੀ ਕਿਵੇਂ ਲਈ।

  7. ਕੋਰੋਨਿਲ : ਬਾਬਾ ਰਾਮਦੇਵ ਦਾ ਕਮਾਲ

  8. ਅਮਰੀਕਾ ਨੇ ‘ਰੈਸਕਿਉ ਆਪ੍ਰੇਸ਼ਨ’ ਤਹਿਤ ਚੱਲ ਰਹੀਆਂ ਉਡਾਣਾਂ 'ਤੇ ਲਗਾਈ ਪਾਬੰਦੀ

    ਹੁਣ ਭਾਰਤ ਤੋਂ ਅਮਰੀਕਾ ਆਉਣ-ਜਾਣ ਲਈ ਵੱਡੀ ਮੁਸ਼ਕਲ ਖੜੀ ਹੋ ਗਈ ਹੈ।

    ਅਮਰੀਕਾ ਨੇ ‘ਰੈਸਕਿਉ ਆਪ੍ਰੇਸ਼ਨ’ਤਹਿਤ ਚੱਲ ਰਹੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅਮਰੀਕਾ ਤੋਂ ਭਾਰਤ ਅਤੇ ਭਾਰਤ ਤੋਂ ਅਮਰੀਕਾ ਆਉਣ ਵਾਲੀਆਂ ਦੋਵਾਂ ਉਡਾਣਾਂ ਉੱਤੇ ਲਗਾਈ ਗਈ ਹੈ।

    ਯੂਐਸ ਦੇ ਆਵਾਜਾਈ ਵਿਭਾਗ ਨੇ ਕਿਹਾ ਹੈ ਕਿ ਏਅਰ ਇੰਡੀਆ ਉਡਾਣਾਂ ਲਈ ਟਿਕਟਾਂ ਵੇਚ ਰਹੀ ਸੀ, ਜਿਸਦਾ ਅਰਥ ਹੈ ਕਿ ਉਹ ਉਡਾਣਾਂ ਰੈਸਕਿਉ ਆਪ੍ਰੇਸ਼ਨ ਜਾਂ 'ਰੀ-ਪੈਟ੍ਰੀਏਸ਼ਨ ਫਲਾਈਟ੍ਸ' ਨਹੀਂ ਹਨ।

    ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਏਅਰ ਇੰਡੀਆ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 'ਰੈਸਕਿਉ ਮਿਸ਼ਨ' ਚਲਾ ਰਹੀ ਹੈ।

  9. ਮਾਸਕ ਧੋ ਕੇ ਹੀ ਦੁਬਾਰਾ ਵਰਤੋ- ਸਿਹਤ ਮੰਤਰਾਲੇ

    ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਘਰ ਵਿੱਚ ਬਣੇ ਹੋਏ ਮਾਸਕ ਦੁਬਾਰਾ ਵਰਤਣ ਤੋਂ ਪਹਿਲਾਂ ਚੰਗੀ ਤਰ੍ਹਾਂ ਜ਼ਰੂਰ ਧੋਵੋ।

    ਆਪਣੀ ਸੁਰੱਖਿਆ ਲਈ ਦੋ ਮਾਸਕ ਰੱਖੋ।

  10. ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ?

    ਦੁਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜ੍ਹਤ ਹਨ ਅਤੇ ਲੱਖਾਂ ਹੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

    ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਤੋਂ ਇਲਾਵਾ ਇਸ ਵਾਇਰਸ ਦੇ ਫ਼ੈਲਣ ਅਤੇ ਬਚਾਅ ਦੇ ਤਰੀਕੇ ਵੀ ਜਾਣਨੇ ਚਾਹੀਦੇ ਹਨ।

    ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੇ ਲਈ ਕੋਰੋਨਾ ਤੋਂ ਬਚਣ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

  11. ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ: ਹੁਣ ਤੁਹਾਨੂੰ ਜ਼ਿਆਦਾ ਸਾਵਧਾਨ ਹੋਣ ਦੀ ਲੋੜ ਹੈ

    ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ, ਜਿਸ ਵਿਚ ਭਾਰਤ ਵੀ ਸ਼ਾਮਲ ਹੈ।

    ਅਸੀਂ ਮੁੜ ਸਮਾਜਕ ਵਾਤਾਵਰਨ ਤੇ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਾਂ ਜਿਸ ਕਰਕੇ ਕੋਰੋਨਾਵਾਇਰਸ ਹੋਣ ਦਾ ਖ਼ਤਰਾ ਵੱਧ ਸਕਦਾ ਹੈ।

    ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

  12. Coronil: ਪਤੰਜਲੀ ਦੇ ਲਾਇਸੰਸ ਵਿਚ ਕੋਰੋਨਾਵਾਇਰਸ ਦਾ ਜ਼ਿਕਰ ਨਹੀਂ - ਉੱਤਰਾਖੰਡ ਲਾਇਸੰਸ ਅਥਾਰਟੀ

    ਭਾਰਤ ਦੇ ਆਯੁਸ਼ ਮੰਤਰਾਲੇ ਦੇ ਪਤੰਜਲੀ ਵਲੋਂ ਕੋਰੋਨਾ ਦੀ ਦਵਾਈ ਲੱਭਣ ਦੇ ਦਾਅਵਿਆਂ ਉੱਤੇ ਸਵਾਲ ਚੁੱਕਣ ਤੋਂ ਬਾਅਦ ਹੁਣ ਉਤਰਾ ਖੰਡ ਦੇ ਆਯੂਰੈਵਦਿਕ ਵਿਭਾਗ ਨੇ ਕੋਵਿਡ-19 ਦੇ ਇਲਾਜ ਲਈ ਕੋਈ ਵੀ ਦਵਾਈ ਦਾ ਲਾਇਸੰਸ ਜਾਰੀ ਨਾ ਕਰਨ ਦੀ ਗੱਲ ਕਹੀ ਹੈ।

    ਏਐਨਆਈ ਮੁਤਾਬਕ ਉੱਤਰਾਖੰਡ ਦੇ ਆਯੁਰਵੈਦਿਕ ਵਿਭਾਗ ਨੇ ਕਿਹਾ ਹੈ ਕਿ ਪੰਤਾਜਲੀ ਨੂੰ ਵਿਭਾਗ ਵਲੋਂ ਜੋ ਲਾਇਸੰਸ ਜਾਰੀ ਕੀਤਾ ਗਿਆ ਹੈ, ਉਸ ਵਿਚ ਕੋਰੋਨਾਵਾਇਰਸ ਦਾ ਜਿਕਰ ਨਹੀਂ ਹੈ।

    ਅਰਜ਼ੀ ਵਿਚ ਸਿਰਫ਼ ਖੰਘ ਤੇ ਬੁਖਾਰ ਅਤੇ ਇਮੀਊਨਿਟੀ ਬੂਸਟਰ ਦੀ ਪ੍ਰਵਾਨਗੀ ਦਿੱਤੀ ਗਈ ਹੈ। ਅਸੀਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਾਂਗੇ ਕਿ ਕੋਵਿਡ-19 ਦੀ ਕਿਟ ਬਣਾਉਣ ਲ਼ਈ ਉਨ੍ਹਾਂ ਪ੍ਰਵਾਨਗੀ ਕਿਵੇਂ ਲਈ।

  13. ਕੋਰੋਨਾਵਾਇਰਸ ਲੌਕਡਾਊਨ ਢਿੱਲ : ਖਾਣੇ ਦੀ ਹੋਮ ਡਲਿਵਰੀ ਕਿੰਨੀ ਸੁਰੱਖਿਅਤ ਤੇ ਕਿਵੇਂ ਕਰੀਏ ਖ਼ਰੀਦਦਾਰੀ, ਵਿਕਟੋਰੀਆ ਗਿੱਲ, ਬੀਬੀਸੀ ਪੱਤਰਕਾਰ

    ਦੁਨੀਆਂ ਭਰ ਵਿਚ ਭਾਵੇਂ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਪਰ ਹੁਣ ਸਰਕਾਰਾਂ ਲੌਕਡਾਊਨ ਦੀਆਂ ਪਾਬੰਦੀਆਂ ਵਿਚ ਛੋਟ ਦੇ ਰਹੀਆਂ ਹਨ।

    ਭਾਰਤ ਵਿਚ 4.0 ਲੌਕਡਾਊਨ ਦੌਰਾਨ ਥਿਏਟਰ, ਟ੍ਰਾਂਸਪੋਰਟ ਅਤੇ ਵਿੱਦਿਅਕ ਸੰਸਥਾਨਾਂ ਨੂੰ ਛੱਡ ਕੇ ਕਾਰੋਬਾਰੀ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ।

    ਲੌਕਡਾਊਨ ਪਾਬੰਦੀਆਂ ਵਿਚ ਢਿੱਲ ਮਿਲਣ ਤੋਂ ਬਾਅਦ ਜਨਤਕ ਥਾਵਾਂ ਉੱਤੇ ਚਹਿਲ-ਪਹਿਲ ਦਿਖਣੀ ਸ਼ੁਰੂ ਹੋ ਗਈ ਹੈ। ਲੋਕਾਂ ਦੇ ਜਨਤਕ ਥਾਵਾਂ ਉੱਤੇ ਆਉਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿਚ ਵੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

  14. ਪੰਜਾਬ 'ਚ ਸਮਰੱਥਾ ਤੋਂ 5 ਫੀਸਦ ਤੋਂ ਘੱਟ ਬੈੱਡਜ਼ ਦੀ ਵਰਤੋਂ ਹੋ ਰਹੀ ਹੈ- ਕੈਪਟਨ ਅਮਰਿੰਦਰ ਸਿੰਘ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, "ਅਸੀਂ ਕੋਰੋਨਾ ਖਿਲਾਫ਼ ਲੜਨ ਲਈ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਲਗਾਤਾਰ ਸਮੁੱਚੀ ਤਿਆਰੀ ਨੂੰ ਵਧਾ ਰਹੇ ਹਾਂ। ਸਾਡੀ ਸਮਰੱਥਾ ਨਾਲੋਂ 5% ਤੋਂ ਘੱਟ ਵਰਤੋਂ ਹੋ ਰਹੀ ਹੈ।"

    ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੱਲ 28,167 ਬੈੱਡ ਹਨ ਜਦੋਂਕਿ ਸਿਰਫ਼ 1309 ਬੈੱਡਜ਼ ਦੀ ਵਰਤੋਂ ਹੋ ਰਹੀ ਹੈ।

  15. ਪੰਜਾਬ 'ਚ ਹੋਟਲਾਂ 'ਚ ਦਾਖਲ ਹੋਣ ਤੋਂ ਪਹਿਲਾਂ ਹੋ ਰਿਹਾ ਤਾਪਮਾਨ ਚੈੱਕ

    ਪੰਜਾਬ ਵਿੱਚ ਮੁੜ ਤੋਂ ਹੋਟਲ, ਰੈਸਟੋਰੈਂਟ, ਮੈਰਿਜ ਹਾਲ ਖੁੱਲ੍ਹ ਗਏ ਹਨ। ਪੰਜਾਬ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਪਹਿਲੀ ਵਾਰੀ ਮੁਹਾਲੀ ਵਿੱਚ ਹੋਟਲ ਅਤੇ ਰੈਸਟੋਰੈਂਟ ਖੁੱਲ੍ਹੇ ਹਨ।

    ਰੈਸਟੋਰੈਂਟ ਅੰਦਰ ਦਾਖਲ ਹੋਣ ਤੋਂ ਪਹਿਲਾਂ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ।

  16. ਇਨਸਾਨ ਨੂੰ 'ਆਦਤਾਂ ਬਦਲਣ ਦੀ ਲੋੜ': ਚੂਹੇ ਦਾ ਮਾਸ, ਪੈਂਗੋਲਿਨ ਦੀ ਤਸਕਰੀ ਤੇ ਵਾਇਰਸਾਂ ਦਾ ਖ਼ਤਰਾ

  17. ਪੰਜਾਬ ਟੈਸਟਿੰਗ 'ਚ ਹਰਿਆਣਾ ਤੋਂ ਅੱਗੇ ਪਰ ਕੀ ਹੈ ਮਾਹਿਰਾਂ ਦਾ ਰਾਇ

    ਪੀਜੀਆਈ ਦੇ ਸਾਬਕਾ ਨਿਰਦੇਸ਼ਕ ਡਾਕਟਰ ਕੇ ਕੇ ਤਲਵਾਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ, "ਪੰਜਾਬ ਦੇ ਇੱਕ ਦਿਨ ਵਿਚ ਲਗਭਗ 9,000 ਟੈਸਟ, ਕੋਈ ਖ਼ਰਾਬ ਸਥਿਤੀ ਨਹੀਂ ਹੈ। ਜੇ ਤੁਸੀਂ ਦੇਖੋਗੇ ਕਿ ਦਸ ਲੱਖ ਦੀ ਆਬਾਦੀ ਪਿੱਛੇ ਅਸੀਂ 7000 ਤੋਂ ਵੱਧ ਲੋਕਾਂ ਦੇ ਟੈੱਸਟ ਕਰ ਰਹੇ ਹਾਂ ਤਾਂ ਇਹ ਠੀਕ ਜਾਪਦਾ ਹੈ ਕਿਉਂਕਿ ਕਿਤੇ-ਕਿਤੇ ਤਾਂ ਇਹ ਅੰਕੜਾ 4000 ਦੇ ਕਰੀਬ ਹੀ ਹੈ।"

    ਇਹ ਪੁੱਛੇ ਜਾਣ 'ਤੇ ਕਿ ਕੀ ਇੰਨੇ ਟੈਸਟ ਕਾਫ਼ੀ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ-ਨਾਲ ਸੂਬਾ ਸਰਕਾਰ ਟੈਸਟਾਂ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।

    ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦੋ ਹਫ਼ਤਿਆਂ ਵਿਚ ਸੂਬਾ ਸਰਕਾਰ ਇਸ ਅੰਕੜੇ ਨੂੰ ਵਧਾਕੇ 15,000 ਤੱਕ ਲਿਜਾਉਣ ਦੀ ਕੋਸ਼ਿਸ਼ ਕਰ ਰਹੀ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

  18. ਕੋਰੋਨਾਵਾਇਰਸ ਨੇ ਅਮਰੀਕਾ ਦੀਆਂ ਗੋਡਣੀਆਂ ਲਵਾ ਦਿੱਤੀਆਂ ਹਨ- ਸੀਡੀਸੀਸ ਨਿਰਦੇਸ਼ਕ

    ਅਮਰੀਕੀ ਸਿਹਤ ਵਿਭਾਗ ਦੇ ਉੱਚ ਅਫ਼ਸਰ ਨੇ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਨੂੰ ਦੱਸਿਆ ਕਿ ਕੋਰੋਨਾਵਾਇਰਸ ਨੇ ‘ਦੇਸ਼ ਦੀਆਂ ਗੋਡਣੀਆਂ’ ਲਵਾ ਦਿੱਤੀਆਂ ਹਨ।

    ਸੀਡੀਸੀਸ ਦੇ ਨਿਰਦੇਸ਼ਕ ਡਾਕਟਰ ਰੌਬਰਟ ਰੇਡਫੀਲਡ ਨੇ ਵਾਸ਼ਿੰਗਟਨ ਵਿੱਚ ਇੱਕ ਸੁਣਵਾਈ ਦੌਰਾਨ ਕਿਹਾ ਕਿ ਦੇਸ਼ ਦਾ ਜਨਤਕ ਸਿਹਤ ਢਾਂਚਾ ਲੰਬੇ ਸਮੇਂ ਤੋਂ ਅਤੇ ਬੁਰੀ ਤਰ੍ਹਾਂ ਪੈਸੇ ਦੀ ਮੰਗ ਕਰ ਰਿਹਾ ਹੈ ਅਤੇ ਇਸ ਵਿੱਚ ਫ਼ੌਰੀ ਨਿਵੇਸ਼ ਦੀ ਲੋੜ ਹੈ।

    ਉਨ੍ਹਾਂ ਨੇ ਕਿਹਾ ਕਿ ਇਸ “ਵਾਇਰਸ ਨਾਲ ਨਜਿੱਠਣ ਲਈ ਅਸੀਂ ਜੋ ਕੁਝ ਵੀ ਕਰ ਸਕਦੇ ਸੀ ਅਸੀਂ ਕੀਤਾ ਅਤੇ ਸਚਾਈ ਤਾਂ ਇਹ ਹੈ ਕਿ ਕੋਰੋਨਾਵਾਇਰਸ ਨੇ ਦੇਸ਼ ਦੀਆਂ ਗੋਡਣੀਆਂ ਲਵਾ ਦਿੱਤੀਆਂ ਹਨ।”

    ਉਨ੍ਹਾਂ ਨੇ ਕਿਹਾ ਕਿ ਇੱਕ “ਨਿੱਕੇ ਜਿਹੇ ਵਾਇਰਸ ਕਰਕੇ ਅਸੀਂ ਸ਼ਾਇਦ 7 ਟ੍ਰਿਲੀਅਨ ਡਾਲਰ ਦੀ ਰਕਮ ਖ਼ਰਚਣ ਜਾ ਰਹੇ ਹਾਂ”

    ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਕੋਲ ਜਿੰਨੀ ਸਮਰੱਥਾ ਸੀ।ਉਸਦੀ ਪੂਰੀ ਵਰਤੋਂ ਕਰ ਲਈ ਗਈ ਹੈ ਤਾਂ ਕਿ ਮਹਾਮਾਰੀ ਦਾ ਮੁਕਾਬਲਾ ਕੀਤਾ ਜਾ ਸਕੇ ਪਰ ਉਸਦੀ ਆਲੋਚਨਾ ਵੀ ਹੋਵੇਗੀ।

  19. ਰੂਸ ਵਿੱਚ ਸਲਾਨਾ ਪਰੇਡ

    ਰੂਸ ਦੀ ਰਾਜਧਾਨੀ ਮਾਸਕੋ ਵਿੱਚ ਦੂਜੇ ਵਿਸ਼ਵ ਯੁੱਧ ਵਿੱਚ ਜਿੱਤ ਸੰਬੰਧੀ ਜੋ ਪਰੇਡ 9 ਮਈ ਨੂੰ ਹੋਣੀ ਸੀ ਉਹ ਬੁੱਧਵਾਰ ਨੂੰ ਹੋ ਰਹੀ ਹੈ।

    ਰਾਸ਼ਟਰਪਤੀ ਪੂਤਿਨ ਨੇ ਫ਼ੈਲ ਰਹੇ ਕੋਰੋਨਾਵਾਇਰਸ ਕਾਰਨ ਪਰੇਡ ਮੁਲਤਵੀ ਕਰ ਦਿੱਤੀ ਸੀ।

    75 ਸਾਲ ਪਹਿਲਾਂ ਤਤਕਾਲੀ USSR ਨੇ ਜਰਮਨੀ ਨੂੰ ਹਰਾਇਆ ਸੀ।

    ਮਾਸਕੋ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਜਿਸ ਸਦਕਾ ਪਰੇਡ ਜਿਸ ਵਿੱਚ ਲੰਬੀ ਦੂਰੀ ਦੇ ਟੈਂਕ ਅਤੇ ਮਿਜ਼ਾਈਲਾਂ ਦਿਖਾਈਆਂ ਜਾਣਗੀਆਂ ਦੀ ਆਗਿਆ ਦਿੱਤੀ ਗਈ ਹੈ।

  20. ਦੱਖਣੀ ਅਫ਼ਰੀਕਾ ਦੇ ਇੱਕ ਸਕੂਲ ਵਿੱਚ 200 ਨੂੰ ਲਾਗ

    ਦੱਖਣੀ ਅਫ਼ਰੀਕਾ ਦੇ ਇੱਕ ਬੋਰਡਿੰਗ ਸਕੂਲ 200 ਤੋਂ ਵਧੇਰੇ ਬੱਚਿਆਂ ਅਤੇ ਸਟਾਫ਼ ਨੂੰ ਲਾਗ ਲੱਗਣ ਦੀ ਪੁਸ਼ਟੀ ਹੋਈ ਹੈ।

    ਇਹ ਸਕੂਲ ਦੱਖਣੀ ਅਫ਼ਰੀਕਾ ਦੇ ਗ਼ਰੀਬ ਮੰਨੇ ਜਂਦੇ ਈਸਟਰਨ ਕੇਪ ਸੂਬੇ ਵਿੱਚ ਹੈ। ਸਕੂਲ ਵਿੱਚ ਬੱਚੇ ਇਸੇ ਮਹੀਨੇ ਵਾਪਸ ਆਏ ਸਨ।

    ਦੱਖਣੀ ਅਫ਼ਰੀਕਾ ਵਿੱਚ ਦਰਜ ਕੀਤੇ ਗਏ ਲਾਗ ਦੇ ਕੁੱਲ 101,590 ਮਾਮਲਿਆਂ ਵਿੱਚੋਂ 15 ਫ਼ੀਸਦੀ ਇਸੇ ਸੂਬੇ ਵਿੱਚ ਹਨ

    ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਈਸਟਰਨ ਕੇਪ ਸੂਬਾ ਦੱਖਣੀ ਅਫ਼ਰੀਕਾ ਵਿੱਚ ਮਹਾਮਾਰੀ ਤੋਂ ਤੀਜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਹੈ।