ਕੋਰੋਨਾਵਾਇਰਸ ਅਪਡੇਟ: ਕੀ ਵਾਇਰਸ ਲਾਗ ਦੀ ਦੂਜੀ ਲਹਿਰ ਆ ਰਹੀ ਹੈ

ਪੂਰੀ ਦੁਨੀਆਂ ਵਿੱਚ 87 ਲੱਖ 50 ਹਜ਼ਾਰ ਤੋਂ ਵੱਧ ਲਾਗ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਲਾਈਵ ਕਵਰੇਜ

  1. ਕੋਰੋਨਾ ਵਰਲਡ ਮੀਟਰ: ਜਾਣੋ ਕਿਸ ਦੇਸ਼ ਵਿੱਚ ਕੀ ਹਨ ਹਾਲਾਤ

    • ਪੂਰੀ ਦੁਨੀਆਂ ਵਿੱਚ 87 ਲੱਖ 50 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ 1.19 ਲੱਖ ਮੌਤਾਂ ਹੋਈਆਂ ਹਨ, ਜਦਕਿ ਦੁਨੀਆਂ ਭਰ ਵਿੱਚ ਇਸ ਬਿਮਾਰੀ ਨਾਲ 4.60 ਲੱਖ ਲੋਕ ਮਰ ਚੁੱਕੇ ਹਨ।
    • ਕੋਰੋਨਾ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਦੇਸ਼ਾਂ ਵਿੱਚ ਅਮਰੀਕਾ, ਬ੍ਰਾਜ਼ੀਲ, ਰੂਸ, ਭਾਰਤ ਤੇ ਬ੍ਰਿਟੇਨ ਸ਼ਾਮਲ ਹਨ।
    • ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 4 ਲੱਖ ਦਾ ਅੰਕੜਾ ਪਾਰ ਕਰ ਗਏ ਹਨ ਤੇ 13,000 ਤੋਂ ਵਧ ਲੋਕ ਕੋਰੋਨਾ ਕਰਕੇ ਮਰ ਚੁੱਕੇ ਹਨ।
    • ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਰਿਕਵਰੀ ਰੇਟ 55.49% ਹੋ ਗਿਆ ਹੈ।
    • ਟਰੰਪ ਨੇ ਕੋਰੋਨਾਵਾਇਰਸ ਸ਼ੁਰੂ ਹੋਣ ਮਗਰੋਂ ਪਹਿਲੀ ਵਾਰ ਆਪਣੀ ਚੋਣ ਰੈਲੀ ਕੀਤੀ।
    • ਹੁਣ ਯੂਕੇ ਦੇ ਸੈਲਾਨੀਆਂ ਨੂੰ ਸਪੇਨ ਵਿੱਚ ਦਾਖਿਲ ਹੋਣ ਮਗਰੋਂ ਕੁਆਰੰਟੀਨ ਨਹੀਂ ਹੋਣਾ ਪਵੇਗਾ।
    • ਸਾਊਦੀ ਅਰਬ ਨੇ ਐਲਾਨ ਕੀਤਾ ਹੈ ਕਿ ਐਤਵਾਰ ਤੋਂ ਉਹ ਦੇਸ਼-ਵਿਆਪੀ ਕਰਫਿਊ ਹਟਾਉਣ ਜਾ ਰਿਹਾ ਹੈ।
    • ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਸ਼ਰਫੇ ਮੁਰਤਜ਼ਾ ਸਣੇ ਦੋ ਹੋਰ ਕ੍ਰਿਕਟ ਖਿਡਾਰੀ ਕੋਰੋਨਾ ਪੌਜ਼ਿਟਿਵ
    ਕੋਰੋਨਾਵਾਇਰਸ

    ਤਸਵੀਰ ਸਰੋਤ, AFP

  2. ਟਰੰਪ ਨੇ ਅਧਿਕਾਰੀਆਂ ਨੂੰ ਕੋਰੋਨਾ ਟੈਸਟਿੰਗ ਘ਼ਟਾਉਣ ਲਈ ਕਿਹਾ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ

    ਤਸਵੀਰ ਸਰੋਤ, EPA

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਓਕਲਾਹੋਮਾ ਵਿੱਚ ਹੋ ਰਹੀ ਇੱਕ ਰੈਲੀ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਕੋਰੋਨਾਵਾਇਰਸ ਟੈਸਟਿੰਗ ਘਟਾਉਣ ਲਈ ਕਿਹਾ ਹੈ ਕਿਉਂਕਿ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ।

    ਉਨ੍ਹਾਂ ਨੇ ਲੋਕਾਂ ਨੂੰ ਕਿਹਾ, “ਇਹ ਮਾੜਾ ਹੈ: ਜਦੋਂ ਤੁਸੀਂ ਇਸ ਹੱਦ ਤਕ ਟੈਸਟ ਕਰਦੇ ਹੋ, ਤਾਂ ਤੁਹਾਨੂੰ ਹੋਰ ਲੋਕ ਮਿਲਦੇ ਰਹਿਣਗੇ ਤੇ ਇਸ ਨਾਲ ਨਵੇਂ ਕੋਰੋਨਾ ਮਾਮਲੇ ਵੀ ਸਾਹਮਣੇ ਆਉਂਦੇ ਰਹਿਣਗੇ।"

    "ਇਸ ਲਈ ਮੈਂ ਕਿਹਾ ਹੈ ਕਿ 'ਟੈਸਟਿੰਗ ਘਟਾਓ' ਕਿਉਂਕਿ ਉਹ ਟੈਸਟ 'ਤੇ ਟੈਸਟ ਕਰੀ ਜਾ ਰਹੇ ਹਨ।"

    ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿਚ ਕੋਵਿਡ -19 ਕਰਕੇ ਲਗਭਗ 1,20,000 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਇੰਨੇ ਟੈਸਟ ਨਾ ਕੀਤੇ ਗਏ ਹੁੰਦੇ ਤਾਂ ਇਹ ਅੰਕੜਾ ਜ਼ਿਆਦਾ ਹੋ ਸਕਦਾ ਸੀ।

    ਬਾਅਦ ਵਿੱਚ ਟਰੰਪ ਦੁਆਰਾ ਕੀਤੀ ਇਸ ਟਿੱਪਣੀ ਨੂੰ ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਮਜ਼ਾਕ ਵਜੋਂ ਦਰਸਾਇਆ, ਉਨ੍ਹਾਂ ਨੇ ਕਿਹਾ ਕਿ ਟਰੰਪ "ਸਿਰਫ਼ ਮਜ਼ਾਕ ਕਰ ਰਹੇ ਸਨ।"

  3. ਦੱਖਣੀ ਕੋਰੀਆ ਵਿੱਚ ਇੱਕ ਦਿਨ 'ਚ 48 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ

    ਐਤਵਾਰ ਨੂੰ ਦੱਖਣੀ ਕੋਰੀਆ ਵਿੱਚ ਕੋਰੋਨਾ ਦੀ ਲਾਗ ਦੇ 48 ਨਵੇਂ ਮਾਮਲੇ ਸਾਹਮਣੇ ਆਏ ਹਨ।

    ਪਿਛਲੇ ਦਿਨ ਦੇ ਮੁਕਾਬਲੇ ਐਤਵਾਰ ਨੂੰ ਲਾਗ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ।

    ਕੋਰੀਆ ਦੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਸੈਂਟਰ ਦੇ ਅਨੁਸਾਰ, ਬਾਹਰ ਤੋਂ ਆਉਣ ਵਾਲੇ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਸਥਾਨਕ ਪੱਧਰ 'ਤੇ ਮਾਮਲੇ ਵਧੇ ਹਨ।

    ਰਾਜਧਾਨੀ ਸਿਓਲ ਅਤੇ ਸੈਂਟਰਲ ਸਿਟੀ ਡੇਜੋਨ ਵਿੱਚ ਕੋਰੋਨਾ ਮਾਮਲੇ ਤੇਜ਼ੀ ਨਾਲ ਫੈਲ ਰਹੇ ਹਨ।

    ਲਾਗ ਦੇ ਨਵੇਂ ਮਾਮਲਿਆਂ ਵਿਚੋਂ 40 ਸਥਾਨਕ ਅਤੇ 8 ਮਾਮਲੇ ਬਾਹਰੋਂ ਆਏ ਹਨ। ਇਸਦੇ ਨਾਲ, ਇੱਥੇ ਲਾਗ ਦੇ ਕੁੱਲ ਮਾਮਲੇ 12421 ਹੋ ਗਏ ਹਨ।

    ਇੱਥੇ ਫਿਲਹਾਲ ਕੋਈ ਨਵੀਂ ਮੌਤ ਨਹੀਂ ਹੋਈ ਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 280 ਹੈ।

    ਕੋਰਨਾਵਾਇਰਸ

    ਤਸਵੀਰ ਸਰੋਤ, Getty Images

  4. ਚੰਡੀਗੜ੍ਹ ਵਿੱਚ ਸੂਰਜ ਗ੍ਰਹਿਣ ਇੰਝ ਦਿਖ ਰਿਹਾ ਹੈ

    ਅੱਜ ਸੂਰਜ ਗ੍ਰਹਿਣ ਲੱਗਿਆ ਹੋਇਆ ਹੈ। ਪੰਜਾਬ ਯੂਨੀਵਰਸਿਟੀ ਵਲੋਂ ਲਈਆਂ ਇਨ੍ਹਾਂ ਤਸਵੀਰਾਂ ਵਿੱਚ ਦੇਖੋ ਸੂਰਜ ਗ੍ਰਹਿਣ।

    ਸੂਰਜ ਗ੍ਰਹਿਣ

    ਤਸਵੀਰ ਸਰੋਤ, PU/CHD

    ਸੂਰਜ ਗ੍ਰਹਿਣ

    ਤਸਵੀਰ ਸਰੋਤ, PU/CHD

    ਸੂਰਜ ਗ੍ਰਹਿਣ

    ਤਸਵੀਰ ਸਰੋਤ, PU/CHD

    ਸੂਰਜ ਗ੍ਰਹਿਣ

    ਤਸਵੀਰ ਸਰੋਤ, PU/CHD

  5. ਭਾਜਪਾ ਵਿਧਾਇਕ ਕੋਰੋਨਾ ਪੌਜ਼ਿਟਿਵ, ਪ੍ਰੋਟੇਮ ਸਪੀਕਰ ਸਮੇਤ 6 ਲੋਕ ਕੁਆਰੰਟੀਨ

    ਮੱਧ ਪ੍ਰਦੇਸ਼ ਵਿੱਚ, ਭਾਜਪਾ ਵਿਧਾਇਕ ਓਮਪ੍ਰਕਾਸ਼ ਸਕਲੇਚਾ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।

    ਕੋਰੋਨਾ ਰਿਪੋਰਟ ਆਉਣ ਤੋਂ ਇੱਕ ਦਿਨ ਪਹਿਲਾਂ, ਉਨ੍ਹਾਂ ਨੇ ਭੋਪਾਲ ਵਿੱਚ ਰਾਜ ਸਭਾ ਦੀ ਚੋਣ ਲਈ ਵੋਟ ਦਿੱਤੀ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਮਿਲੇ ਸੀ।

    ਭੋਪਾਲ ਵਿੱਚ, ਬੀਬੀਸੀ ਦੇ ਸਹਿਯੋਗੀ ਸ਼ੁਰੇਹ ਨਿਆਜ਼ੀ ਨੇ ਦੱਸਿਆ ਕਿ ਸਕਲੇਚਾ ਦੇ ਕੋਰੋਨਾ ਪੌਜ਼ਿਟਿਵ ਪਾਏ ਜਾਣ ਤੋਂ ਬਾਅਦ ਇੱਕ ਪ੍ਰੋਟੇਮ ਸਪੀਕਰ ਸਮੇਤ ਛੇ ਲੋਕ ਹੋਮ ਕੁਆਰੰਟੀਨ ਕਰ ਦਿੱਤੇ ਗਏ ਹਨ।

    ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਸਮੇਤ ਕਈ ਨੇਤਾਵਾਂ ਨੇ ਚੋਣ ਵਾਲੇ ਦਿਨ ਇਕੱਠੇ ਭੋਜਨ ਕੀਤਾ ਸੀ।

    ਮੱਧ ਪ੍ਰਦੇਸ਼ ਵਿੱਚ, ਭਾਜਪਾ ਵਿਧਾਇਕ ਓਮਪ੍ਰਕਾਸ਼ ਸਕਲੇਚਾ

    ਤਸਵੀਰ ਸਰੋਤ, Facebook/Omprakash Sakhlecha III

    ਤਸਵੀਰ ਕੈਪਸ਼ਨ, ਮੱਧ ਪ੍ਰਦੇਸ਼ ਵਿੱਚ, ਭਾਜਪਾ ਵਿਧਾਇਕ ਓਮਪ੍ਰਕਾਸ਼ ਸਕਲੇਚਾ
  6. ਭਾਰਤ ਵਿੱਚ ਕੋਰੋਨਾ ਰਿਕਵਰੀ ਰੇਟ ਹੋਇਆ 55.49%

    ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਪੀੜਤਾਂ ਦੇ ਠੀਕ ਹੋਣ ਬਾਰੇ ਦੱਸਦਿਆਂ ਕਿਹਾ ਹੈ ਕਿ ਹੁਣ ਦੇਸ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਰਿਕਵਰੀ ਰੇਟ 55.49% ਹੋ ਗਿਆ ਹੈ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਭਾਰਤ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਦਰ ਵੱਧ ਰਿਹਾ ਹੈ।

    ਅਜੇ ਤੱਕ ਭਾਰਤ ਵਿੱਚ ਕੁੱਲ ਕੇਸਾਂ ਦੀ ਗਿਣਤੀ 4 ਲੱਖ ਤੋਂ ਪਾਰ ਹੈ। ਹਾਲਾਂਕਿ ਇਨ੍ਹਾਂ ਵਿਚੋਂ 1,69,451 ਐਕਟਿਵ ਕੇਸ ਹਨ ਅਤੇ 2,27,756 ਲੋਕ ਠੀਕ ਵੀ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ 13,925 ਕੋਰੋਨਾ ਪੀੜਤ ਠੀਕ ਹੋਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਰਾਜਸਥਾਨ ਵਿੱਚ ਕੋਰੋਨਾ ਦੀ ਲਾਗ ਦੇ ਕੁੱਲ ਮਾਮਲੇ 14537

    ਰਾਜਸਥਾਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਕੁਲ 14537 ਮਾਮਲੇ ਹੋ ਚੁੱਕੇ ਹਨ।

    ਹੁਣ ਤੱਕ ਇਨ੍ਹਾਂ ਵਿੱਚੋਂ 11274 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।

    ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੋਰੋਨਾ ਟੈਸਟ ਕਰਨ ਲਈ ਕੁੱਲ 6,83,017 ਨਮੂਨੇ ਲਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 664383 ਨਮੂਨੇ ਨੈਗੇਟਿਵ ਪਾਏ ਗਏ ਹਨ।

    ਸੂਬੇ ਵਿੱਚ ਕੋਰੋਨਾ ਦੀ ਲਾਗ ਕਾਰਨ ਹੁਣ ਤੱਕ 337 ਲੋਕਾਂ ਦੀ ਮੌਤ ਹੋ ਚੁੱਕੀ ਹੈ।

  8. ਚੀਨ 'ਚ ਕੋਰੋਨਾ ਦੇ ਮਾਮਲਿਆਂ ਵਿੱਚ ਹੋਇਆ ਇੱਕ ਵਾਰ ਫਿਰ ਤੋਂ ਵਾਧਾ

    ਐਤਵਾਰ ਨੂੰ ਚੀਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 25 ਨਵੇਂ ਮਾਮਲੇ ਸਾਹਮਣੇ ਆਏ ਹਨ।

    ਇਨ੍ਹਾਂ ਵਿੱਚੋਂ 22 ਮਾਮਲੇ ਰਾਜਧਾਨੀ ਬੀਜਿੰਗ ਵਿੱਚ ਅਤੇ 3 ਮਾਮਲੇ ਗੁਆਂਢੀ ਸੂਬੇ ਹੇਬੇਈ ਵਿੱਚ ਸਾਹਮਣੇ ਆਏ ਹਨ।

    ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਅਨੁਸਾਰ ਰਾਜਧਾਨੀ ਵਿੱਚ ਹੁਣ ਤੱਕ 23 ਲੱਖ ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ।

    ਨਾਲ ਹੀ, ਵਾਇਰਸ ਨੂੰ ਫੈਲਣ ਤੋਂ ਰੋਕਣ ਲਈ, ਇੱਥੇ ਸਭ ਤੋਂ ਵੱਡਾ ਫੂਡ ਮਾਰਕੀਟ ਬੰਦ ਕਰ ਦਿੱਤਾ ਗਿਆ ਹੈ।

    ਚੀਨ ਵਿੱਚ ਹੁਣ ਤੱਕ ਕੋਰੋਨਾ ਦੇ ਕੁੱਲ ਮਾਮਲੇ 84553 ਹਨ ਅਤੇ 4639 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਚੀਨ 'ਚ ਕੋਰੋਨਾ

    ਤਸਵੀਰ ਸਰੋਤ, Getty Images

  9. ਕੋਰੋਨਾ ਦੇ ਚਲਦਿਆਂ ਟਰੰਪ ਦੀ ਟੁਲਸਾ ਰੈਲੀ ਵਿੱਚ ਪਹੁੰਚੇ ਘੱਟ ਲੋਕ

    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੁਆਰਾ ਆਉਣ ਵਾਲੀਆਂ ਚੋਣਾਂ ਕਰਕੇ ਕੀਤੀ ਪਹਿਲੀ ਰੈਲੀ ਵਿੱਚ ਉਮੀਦ ਨਾਲੋਂ ਘੱਟ ਲੋਕ ਪਹੁੰਚੇ।

    ਕੁਝ ਦਿਨ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦੀ ਓਕਲਾਹੋਮਾ ਸੈਂਟਰ ਦੇ ਟੁਲਸਾ ਦੇ ਕਿਨਾਰੇ 'ਤੇ ਹੋਣ ਵਾਲੀ ਰੈਲੀ ਲਈ ਲੱਖਾਂ ਲੋਕ ਟਿਕਟਾਂ ਮੰਗ ਰਹੇ ਹਨ।

    ਪਰ 19,000 ਲੋਕਾਂ ਦੇ ਬੈਠਣ ਵਾਲੀ ਇਸ ਥਾਂ 'ਤੇ ਉਮੀਦ ਨਾਲੋਂ ਘੱਟ ਭੀੜ ਦੇਖਣ ਨੂੰ ਮਿਲੀ।

    ਕੋਰੋਨਾ ਮਹਾਮਾਰੀ ਦੇ ਦੌਰਾਨ ਹੋ ਰਹੀ ਇਸ ਰੈਲੀ ਨੂੰ ਲੈ ਕੇ ਪਹਿਲਾਂ ਵੀ ਕਈਂ ਸਵਾਲ ਚੁੱਕੇ ਜਾ ਰਹੇ ਸਨ।

    ਰੈਲੀ ਵਿੱਚ ਆਉਣ ਵਾਲਿਆਂ ਨੇ ਇੱਕ ਫਾਰਮ 'ਤੇ ਵੀ ਦਸਤਾਖਤ ਕੀਤੇ ਜਿਸ ਵਿੱਚ ਇਹ ਲਿਖਿਆ ਸੀ ਕਿ ਟਰੰਪ ਕੈਂਮਪੇਨ ਕਿਸੇ ਨੂੰ ਵੀ ਹੋਈ ਕੋਈ ਬਿਮਾਰੀ ਦੀ ਜਿੰਮੇਵਾਰੀ ਨਹੀਂ ਲਵੇਗਾ।

    ਰੈਲੀ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਇੱਥੇ ਕੰਮ ਕਰਨ ਵਾਲੇ 6 ਸਟਾਫ਼ ਮੈਂਬਰ ਕੋਰੋਨਾ ਪੌਜ਼ਿਟਿਵ ਪਾਏ ਗਏ।

    ਕੋਰੋਨਾ ਦੇ ਚਲਦਿਆਂ ਟਰੰਪ ਦੀ ਟੁਲਸਾ ਰੈਲੀ ਵਿੱਚ ਪਹੁੰਚੇ ਘੱਟ ਲੋਕ

    ਤਸਵੀਰ ਸਰੋਤ, AFP

  10. ਕੋਰੋਨਾਵਾਇਰਸ ਬੀਜਿੰਗ: ਚੀਨ ਵਿੱਚ ਮੱਛੀ ਕਾਰਨ ਕਿਉਂ ਫੈਲੀ ਦਹਿਸ਼ਤ

    ਪਿਛਲੇ ਹਫ਼ਤੇ ਵਿੱਚ ਬੀਜਿੰਗ 'ਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ।

    ਇਨ੍ਹਾਂ ਵਿੱਚੋਂ ਜ਼ਿਆਦਾ ਤਰ ਮਾਮਲੇ ਚੀਨ ਦੇ ਫੂਡ ਬਾਜ਼ਾਰ ਨਾਲ ਜੁੜੇ ਹੋਏ ਹਨ।

    ਚੀਨੀ ਮੀਡੀਆ ਅਨੁਸਾਰ ਸ਼ਿਨਫਾਡੀ ਨਾਂ ਦੀ ਇੱਕ ਮਾਰਕਿਟ ਵਿੱਚ ਚੋਪਿੰਗ ਬੋਰਡਾਂ 'ਤੇ ਭਾਰੀ ਮਾਤਰਾ ਵਿੱਚ ਕੋਰੋਨਾਵਾਇਰਸ ਮਿਲਿਆ।

    ਇਸ ਚੋਪਿੰਗ ਬੋਰਡ 'ਤੇ ਜ਼ਿਆਦਾ ਤਰ ਮੱਛੀਆਂ ਕੱਟੀਆਂ ਜਾਂਦੀਆਂ ਸਨ। ਇੱਥੇ ਮੱਛੀ ਦੀ ਇੱਕ ਕਿਸਮ ਸੈਲਮਨ ਜ਼ਿਆਦਾ ਵਰਤੀ ਜਾਂਦੀ ਸੀ।

    ਬੁੱਧਵਾਰ ਨੂੰ ਇਸੇ ਨਾਲ ਜੁੜੀ ਇੱਕ ਖ਼ਬਰ ਆਈ ਕਿ ਫ਼ਰੋਜ਼ਨ ਸੀਅ- ਫੂਡ ਸਾਫ਼ ਕਰਨ ਵਾਲੇ ਇੱਕ 22 ਸਾਲਾ ਨੌਜਵਾਨ ਨੂੰ ਕੋਰੋਨਾ ਵਾਇਰਸ ਹੋ ਗਿਆ ਜਿਸ ਮਗਰੋਂ ਲੋਕਾਂ ਵਿੱਚ ਕਾਫ਼ੀ ਦਹਿਸ਼ਤ ਫੈਲ ਗਈ।

    ਹਾਲਾਂਕਿ ਚੀਨ ਦੇ ਸੈਂਟਰ ਫਾਰ ਡਿਸੇਅਸ ਕੰਟਰੋਲ ਦੇ ਅਨੁਸਾਰ ਅਜੇ ਤੱਕ ਕੋਈ ਸਬੂਤ ਨਹੀਂ ਮਿਲੇ ਹਨ ਕਿ ਕੋਰੋਨਾ ਮੱਛੀ ਨਾਲ ਫੈਲਦਾ ਹੋਵੇ।

    ਸੈਲਮਨ

    ਤਸਵੀਰ ਸਰੋਤ, Getty Images

  11. ਭਾਰਤ: ਪਿਛਲੇ 24 ਘੰਟਿਆਂ ਵਿੱਚ 15,413 ਨਵੇਂ ਕੇਸ ਤੇ 306 ਮੌਤਾਂ

    ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 15,413 ਨਵੇਂ ਕੇਸ ਅਤੇ 306 ਮੌਤਾਂ ਦਰਜ ਹੋਈਆਂ ਹਨ। ਇਸ ਦੇ ਨਾਲ ਹੀ ਭਾਰਤ ਵਿੱਚ ਕੇਸਾਂ ਦੀ ਗਿਣਤੀ 4 ਲੱਖ ਤੋਂ ਪਾਰ ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 13,254 ਤੱਕ ਪਹੁੰਚ ਗਿਆ ਹੈ।

    ਹਾਲਾਂਕਿ ਇਨ੍ਹਾਂ ਵਿਚੋਂ 1,69,451 ਐਕਟਿਵ ਕੇਸ ਹਨ ਅਤੇ 2,27,756 ਲੋਕ ਠੀਕ ਵੀ ਹੋਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  12. ਕੋਵਿਡ-19 ਨਾਲ ਪੀੜਤ ਔਰਤ ਨੇ ਬੱਚੇ ਨੂੰ ਦਿੱਤਾ ਜਨਮ

    ਵੀਆਈਐੱਮਐੱਸ ਡਾਇਰੈਕਟਰ ਵਾਰਾ ਪ੍ਰਸਾਦ ਮੁਤਾਬਕ, 23 ਸਾਲਾ ਕੋਵਿਡ-19 ਨਾਲ ਪ੍ਰਭਾਵਿਤ ਇੱਕ ਔਰਤ ਨੇ ਵਿਸ਼ਾਖਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਵੀਆਈਐੱਮਐੱਸ) ਆਪਰੇਸ਼ਨ ਨਾਲ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਬੱਚੇ ਸੈਂਪਲ ਕੋਵਿਡ-19 ਟੈਸਟ ਲਈ ਭੇਜੇ ਗਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਕੋਰੋਨਾਵਾਇਰਸ: ਜਰਮਨ ਦੇ ਬੁੱਚੜਖਾਨਿਆਂ ਵਿੱਚ ਵਿੱਚ 1000 ਤੋਂ ਵੱਧ ਕੇਸ

    ਉੱਤਰ-ਪੱਛਮੀ ਜਰਮਨੀ ਦੇ ਬੁੱਚੜਖਾਨਿਆਂ ਵਿੱਚ ਕੰਮ ਕਰਨ ਵਾਲਿਆਂ 1000 ਤੋਂ ਵੱਧ ਵਰਕਰਾਂ ਦਾ ਕੋਰੋਨਾਵਾਇਰਸ ਟੈਸਟ ਪੌਜ਼ੀਟਿਵ ਆਇਆ ਹੈ।

    ਸਥਾਨਕ ਅਧਿਕਾਰੀ ਸਵੈਨ ਜੌਰਜ ਐਡੇਨਿਓਰ ਨੇ ਜਰਮਨੀ ਮੀਡੀਆ ਨੂੰ ਦੱਸਿਆ ਕਿ ਕਾਰਖਾਨਿਆਂ ਵਿੱਚ ਕੰਮ ਵਾਲੇ ਲੋਕਾਂ ਦੀ ਗਿਣਤੀ ਵਿੱਚ ਸ਼ਨੀਵਾਰ ਨੂੰ 226 ਲੋਕ ਹੋਰ ਜੁੜ ਗਏ, ਪਹਿਲਾਂ ਇਨ੍ਹਾਂ ਦੀ ਗਿਣਤੀ 803 ਸੀ।

    ਜਰਮਨੀ ਡੀਪੀਏ ਨਿਊਜ਼ ਏਜੰਸੀ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ, "ਸਾਡੀ ਆਮ ਆਬਾਦੀ ਵਿੱਚ ਕੋਰੋਨਾਵਾਇਰਸ ਦਾ ਕੋਈ ਮਹੱਤਵਪੂਰਨ ਅੰਕੜਾ ਨਹੀਂ ਹੈ।"

    ਕਰੀਬ 6500 ਵਰਕਰਾਂ ਨੂੰ ਅਤੇ ਮੈਨੇਜਰਾਂ ਨੂੰ ਕੁਆਰੰਟੀਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਕਰੀਬ ਅੱਧੇ ਵਰਕਰਾਂ ਦਾ ਟੈਸਟ ਹੋ ਗਿਆ ਹੈ।

    ਮਹਾਂਮਾਰੀ ਕਾਰਨ ਸਥਾਨਕ ਪ੍ਰਸ਼ਾਸਨ ਨੇ ਸਕੂਲ ਅਤੇ ਚਾਈਲਡ ਕੇਅਰ ਸੈਂਟਰਾਂ ਨੂੰ ਮਹੀਨੇ ਦੇ ਅਖੀਰ ਤੱਕ ਬੰਦ ਕਰ ਦਿੱਤਾ ਹੈ।

    ਚਾਂਸਲਰ ਐਂਗਲਾ ਮਾਰਕਲ ਦਾ ਕਹਿਣਾ ਹੈ, "ਵਾਇਰਸ ਦੇ ਫੈਲਅ ਨੂੰ ਅੱਗੇ ਵਧਣ ਤੋਂ ਰੋਕਣ ਲਈ ਕੀਤੇ ਉਪਾਅ ਦਾ ਸੁਆਗਤ ਹੈ।"

    ਜਰਮਨ ਦੇ ਬੁੱਚੜਖਾਨਿਆਂ ਵਿੱਚ ਵਿੱਚ 1000 ਤੋਂ ਵੱਧ ਕੇਸ

    ਤਸਵੀਰ ਸਰੋਤ, AFP

  14. ਕੋਰੋਨਾਵਾਇਰਸ: ਸਾਊਦੀ ਅਰਬ ਹਟਾਏਗਾ ਕਰਫਿਊ

    ਸਾਊਦੀ ਅਰਬ ਨੇ ਐਲਾਨ ਕੀਤਾ ਹੈ ਕਿ ਐਤਵਾਰ ਤੋਂ ਉਹ ਦੇਸ਼-ਵਿਆਪੀ ਕਰਫਿਊ ਹਟਾਉਣ ਜਾ ਰਿਹਾ ਹੈ ਪਰ ਬਹੁਤ ਸਾਰੀਆਂ ਪਾਬੰਦੀਆਂ ਅਜੇ ਵੀ ਜਾਰੀ ਰਹਿਣਗੀਆਂ।

    ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰੀਆਂ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ ਪਰ ਕੌਮਾਂਤਰੀ ਯਾਤਰਾ ਤੇ ਧਾਰਮਿਕ ਯਾਤਰਾ ’ਤੇ ਪਾਬੰਦੀ ਜਾਰੀ ਰਹੇਗੀ।

    ਸਾਊਦੀ ਅਰਬ ਨੇ ਅਜੇ ਤੱਕ ਜੁਲਾਈ ਵਿੱਚ ਸ਼ੁਰੂ ਹੋਣ ਹਜ ਯਾਤਰਾ ਨੂੰ ਲੈ ਕੇ ਕੋਈ ਐਲeਨ ਨਹੀਂ ਕੀਤਾ ਹੈ।

    ਹਾਲਾਂਕਿ, ਮਲੇਸ਼ੀਆ ਤੇ ਇੰਡੋਨੇਸ਼ੀਆ ਵਰਗੇ ਕਈ ਦੇਸ਼ ਕਹਿ ਚੁੱਕੇ ਹਨ ਕਿ ਉਹ ਆਪਣੇ ਲੋਕਾਂ ਨੂੰ ਹਜ ਯਾਤਰਾ ’ਤੇ ਜਾਣ ਦੀ ਆਗਿਆ ਨਹੀਂ ਦੇਵੇਗਾ।

    ਹਜ ਦੀ ਸਾਲਨਾ ਧਾਰਮਿਕ ਯਾਤਰਾ ਲੀ ਹਰ ਸਾਲ 25 ਲੱਖ ਸ਼ਰਧਾਲੂ ਮੱਕਾ ਸ਼ਹਿਰ ਜਾਂਦੇ ਹਨ।

    ਜੌਨ ਹੋਪਕਿਨਸ ਯੂਨੀਵਰਸਿਟੀ ਮੁਤਾਬਕ, ਸਾਊਦੀ ਅਰਬ ਵਿੱਚ ਹੁਣ ਤੱਕ ਕਰੀਬ 1.55 ਲੱਖ ਮਾਮਲੇ ਦਰਜ ਹੋਏ ਹਨ ਤੇ ਇਸ ਤੋਂ ਇਲਾਵਾ 1230 ਲੋਕਾਂ ਦੀ ਮੌਤ ਹੋ ਗਈ ਹੈ।

    ਕੋਰੋਨਾਵਾਇਰਸ: ਸਾਊਦੀ ਅਰਬ ਹਟਾਏਗਾ ਕਰਫਿਊ

    ਤਸਵੀਰ ਸਰੋਤ, AFP

  15. ਡਾਕਟਰੀ ਸਲਾਹ ਦੇ ਉਲਟ ਮੱਲੋ ਮੱਲੀ ਚਿਹਰੇ ਉੱਤੇ ਹੱਥ ਕਿਉਂ ਚਲਾ ਜਾਂਦਾ ਹੈ

    ਵੀਡੀਓ ਕੈਪਸ਼ਨ, ਨਾ ਚਾਹੁੰਦੇ ਹੋਏ ਵੀ ਅਸੀਂ ਚਿਹਰੇ ਨੂੰ ਵਾਰ-ਵਾਰ ਹੱਥ ਕਿਉਂ ਲਾਉਂਦੇ ਹਾਂ?
  16. ਬੰਗਲਾਦੇਸ਼ ਦੇ ਕ੍ਰਿਕਟ ਟੀਮ ਦੇ ਸਾਬਕਾ ਕੈਪਟਨ ਕੋਰੋਨਾ ਪੌਜ਼ੀਟਿਵ

    ਬੰਗਲਾਦੇਸ਼ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਸ਼ਰਫੇ ਮੁਰਤਜ਼ਾ ਸਣੇ ਦੋ ਹੋਰ ਕ੍ਰਿਕਟ ਖਿਡਾਰੀ, ਨਜ਼ਮੁਲ ਇਸਲਾਮ. ਨਫੀਸ ਇਕਬਾਲ ਦੀ ਕੋਰੋਨਾਵਾਇਰਸ ਲਾਗ ਦੀ ਪੁਸ਼ਟੀ ਹੋਈ ਹੈ।

    36 ਸਾਲਾ ਮੁਰਤਜ਼ਾ ਸੰਸਦ ਮੈਂਬਰ ਵੀ ਹਨ। ਉਨ੍ਹਾਂ ਨੇ 2001 ਤੋਂ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਸੰਨਿਆਸ ਤੱਕ 310 ਮੈਚਾਂ ਵਿੱਚ 390 ਵਿਕਟਾਂ ਲਈਆਂ।

    ਬੰਗਲਾਦੇਸ਼ ਵਿੱਚ ਕੋਰੋਨਾਵਾਇਰਸ ਕੇਸਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋ ਗਈ ਹੈ ਅਤੇ 1400 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ।

    ਬੰਗਲਾਦੇਸ਼ ਦੇ ਕ੍ਰਿਕਟ ਟੀਮ ਦੇ ਸਾਬਕਾ ਕੈਪਟਨ ਕੋਰੋਨਾ ਪੌਜ਼ੀਟਿਵ

    ਤਸਵੀਰ ਸਰੋਤ, Facebook/official.Mashrafe

  17. ਹੱਥਾਂ ਵਿੱਚ ਸੈਨੇਟਾਈਜ਼ਰ ਲਈ ਲੋਕ ਟਰੰਪ ਦੇ ਰੈਲੀ ਵਿੱਚ ਇਕੱਠੇ ਹੋਏ

    ਅਮਰੀਕਾ ਵਿੱਚ ਵਧਦੇ ਕੋਰੋਨਾਵਾਇਰਸ ਸੰਕਟ ਵਿਚਾਲੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਓਕਲਾਹਮਾ ਵਿੱਚ ਚੋਣ ਰੈਲੀ ਵਾਲੀ ਥਾਂ ਦੇ ਬਾਹਰ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਰਹੇ ਹਨ।

    ਇਹ ਸਮਾਗਮ 19 ਹਜ਼ਾਰ ਸੀਟਾਂ ਵਾਲੇ ਤੁਲਸਾ ਦੇ ਓਕਲਾਮਾ ਸੈਂਟਰ ਵਿੱਚ ਕਈ ਮੈਡੀਕਲ ਮਾਹਰਾਂ ਦੀ ਸਲਾਹ ਦੇ ਖਿਲਾਫ਼ ਹੋ ਰਹੀ ਹੈ।

    ਐੱਨਬੀਸੀ ਦੀ ਇੱਕ ਰਿਪੋਰਟ ਮੁਤਾਬਕ ਇਨ੍ਹਾਂ ਵਿੱਚ ਦੇਸ਼ ਦੇ ਸਭ ਤੋਂ ਵੱਡ ਲਾਗ ਵਾਲੀਆਂ ਮਾਹਰਾਂ ਵਿਚੋਂ ਇੱਕ ਡਾ. ਐਨਥਨੀ ਫੌਸੀ ਅਤੇ ਵ੍ਹਾਈਟ ਹਾਊਸ ਦੇ ਕੋਰੋਨਾਵਾਇਰਸ ਪ੍ਰਤੀਕਰਮ ਦੇ ਕੋ-ਆਰਡੀਨੇਟਰ ਡੈਬੋਰਾਹ ਬਿਰਕਸ ਵੀ ਸ਼ਾਮਿਲ ਹਨ।

    ਰਿਪਬਲੀਕਨ ਪਾਰਟੀ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਦੇ ਸਮਾਗਮ ਲਈ ਮਾਸਕ ਤੇ ਹੈਂਡ ਸੈਨੇਟਾਈਜ਼ਰ ਦਿੱਤੇ ਗਏ ਸਨ।

    ਪਰ ਇਸ ਦੇ ਨਾਲ ਹੀ ਸਮਾਗਮ ਵਿੱਚ ਆਉਣ ਵਾਲਿਆਂ ਨੂੰ ਇਹ ਇੱਕ ਸਮਝੌਤੇ ਹਸਤਾਖ਼ਰ ਕਰਨੇ ਚਾਹੀਦੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਉਹ ਕੋਵਿਡ-19 ਲਾਗ ਦਾ ਸ਼ਿਕਾਰ ਹੁੰਦੇ ਹਨ ਤਾਂ ਉਹ ਕੇਸ ਨਹੀਂ ਕਰਨਗੇ।

    ਅਮਰੀਕਾ

    ਤਸਵੀਰ ਸਰੋਤ, Reuters

  18. ਨਰਿੰਦਰ ਮੋਦੀ ਨੇ ਸੁਝਾਈ ਸਾਹ ਪ੍ਰਣਾਲੀ ਨੂੰ ਤਾਕਤਵਰ ਬਣਾਉਣ ਲਈ ਕਸਰਤ

    ਕੌਮਾਂਤਰੀ ਯੋਗ ਦਿਵਸ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟ ਕਰਕੇ ਸਾਹ ਪ੍ਰਣਾਲੀ ਨੂੰ ਤਾਕਤਵਰ ਬਣਾਉਣ ਲਈ ਆਸਨ ਦੱਸਿਆ।

    ਕੋਵਿਡ-19 ਸਾਡੀ ਸਾਹ ਪ੍ਰਣਾਲੀ ’ਤੇ ਹਮਲਾ ਕਰਦਾ ਹੈ: ʻਪ੍ਰਣਾਯਾਮ’ ਇੱਕ ਸਾਹ ਲਈ ਕਸਰਤ ਹੁੰਦੀ ਹੈ, ਜੋ ਸਾਡੇ ਵਿਚੋਂ ਬਹੁਤਿਆਂ ਦੀ ਸਾਹ ਪ੍ਰਣਾਲੀ ਨੂੰ ਤਾਕਤਵਰ ਬਣਾਉਂਦੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਕੋਰੋਨਾਵਾਇਰਸ: ਦੇਸ਼-ਦੁਨੀਆਂ ਦਾ ਹਾਲ

    ਸਪੇਨ ਨੇ ਕਿਹਾ ਹੈ ਕਿ ਬਰਤਾਨੀਆ ਤੋਂ ਆਉਣ ਵਾਲੇ ਯਾਤਰੀ ਬਿਨਾਂ ਆਈਸੋਲੇਸ਼ਨ ਦੇਸ਼ ਵਿੱਚ ਆ ਸਕਦੇ ਹਨ। ਕਰੀਬ 4 ਲੱਖ ਤੋਂ ਵੱਖ ਬਰਤਾਨਵੀ ਲੋਕਾਂ ਸਪੇਨ ਦੂਜੇ ਘਰ ਵਾਂਗ ਹੈ।

    ਅਮਰੀਕਾ ਦੇ ਓਕਲਾਹੋਮਾ ਵਿੱਚ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੋਰੋਨਾਵਾਇਰਸ ਫੈਲਣ ਮਗਰੋਂ ਆਪਣੀ ਪਹਿਲੀ ਚੋਣ ਰੈਲੀ ਕੀਤੀ। ਇਸ ਰੈਲੀ ਵਿੱਚ ਸੈਂਕੜੇ ਲੋਕ ਸੈਨੀਟਾਈਜ਼ਰ ਲਗਾ ਕੇ ਪਹੁੰਚੇ।

    ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਰਿਕਾਰਡ ਕੇਸ ਦਰਜ ਕੀਤੇ ਗਏ। ਸ਼ਨੀਵਾਰ ਨੂੰ 3630 ਨਵੇਂ ਕੇਸ ਸਾਹਮਣੇ ਆਏ, ਜੋ ਇੱਕ ਦਿਨ ਵਿੱਚ ਆਉਣ ਵਾਲੇ ਕੇਸਾਂ ਦਾ ਹੁਣ ਤੱਕ ਸਭ ਤੋਂ ਵੱਡਾ ਅੰਕੜਾ ਹੈ। ਦਿੱਲੀ ਵਿੱਚ ਕੁੱਲ ਮਾਮਲੇ 56 ਹਜ਼ਾਰ ਤੋਂ ਪਾਰ ਹੋ ਗਏ ਹਨ ਤੇ ਮੌਤਾਂ ਦਾ ਅੰਕੜਾ 2112 ਹੋ ਗਿਆ ਹੈ।

    ਇੰਗਲੈਂਡ ਵਿੱਚ ਸਰਕਾਰ ਆਉਣ ਵਾਲਿਆਂ ਹਫਤਿਆਂ ਵਿੱਚ 2 ਮੀਟਰ ਦੇ ਸੋਸ਼ਲ ਡਿਸਟੈਂਸਿੰਗ ਦੇ ਮਾਪਦੰਡਾਂ ਵਿੱਚ ਢਿੱਲ ਦੇਣ ਐਲਾਨ ਕਰ ਸਕਦੀ ਹੈ, ਕਿਉਂਕਿ ਉਦਯੋਗ ਖੇਤਰ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੀਆਂ ਹਦਾਇਤਾਂ ਤਹਿਤ ਕਾਰੋਬਾਰ ਨਹੀਂ ਚੱਲਣਗੇ।

    ਲੌਕਡਾਊਨ ਤੋਂ ਬਾਅਦ ਨੀਦਰਲੈਂਡ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ।

    ਲੌਕਡਾਊਨ ਦਾ ਪਾਲਣਾ ਕਰਨ ਦੀਆਂ ਹਦਾਇਤਾਂ ਦੇ ਬਾਵਜੂਦ ਵੀ ਗਲਾਸਕੋ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਨਸਲਵਾਦ ਖਿਲਾਫ਼ ਕੱਢੀ ਗਈ ਰੈਲੀ ਵਿੱਚ ਹਿੱਸਾ ਲਿਆ।

    ਸਾਊਦੀ ਅਰਬ ਨੇ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਬਾਵਜੂਦ ਦੇਸ਼ ਵਿੱਚ ਕਰਫਿਊ ਨੂੰ ਹਟਾਉਣ ਬਾਰੇ ਕਿਹਾ ਹੈ ਅਤੇ ਇਸ ਦੇ ਨਾਲ ਹੀ ਸਾਰੇ ਐਤਵਾਰ ਤੋਂ ਆਰਥਿਕ ਅਦਾਰੇ ਖੋਲ੍ਹਣ ਲਈ ਵੀ ਕਿਹਾ ਹੈ।

    ਚਿਲੀ ਵਿੱਚ ਨਵੇਂ ਗਿਣਤੀ ਦੇ ਤਰੀਕੇ ਮੁਤਾਬਕ ਕੋਰੋਨਾਵਾਇਰਸ ਕਰਕੇ ਮੌਤਾਂ ਦੇ ਅੰਕੜੇ ਵਿੱਚ 3,069 ਹੋਰ ਨੰਬਰ ਜੁੜ ਗਏ ਹਨ।

    ਅਮਰੀਕਾ ਵਿੱਚ ਚਿੰਤਾ ਜਤਾਈ ਜਾ ਰਹੀ ਹੈ ਕਿ ਦੇਸ਼ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਚਪੇਟ ਵਿੱਚ ਹੈ। ਹਾਲ ਦੇ ਦਿਨਾਂ ਵਿੱਚ ਕਈ ਸੂਬਿਆਂ ਵਿੱਚ ਰਿਕਾਰਡ ਕੇਸ ਸਾਹਮਣੇ ਆਏ ਹਨ ਪਰ ਉੱਪ-ਰਾਸ਼ਟਰਪਤੀ ਮਾਈਕ ਪੈਂਨ ਦਾ ਕਹਿਣਾ ਹੈ ਕਿ "ਐਂਵੇ ਡਰ ਵਧਾਇਆ" ਜਾ ਰਿਹਾ ਹੈ।

    ਕਰੀਬ 4 ਲੱਖ ਤੋਂ ਵੱਖ ਬਰਤਾਨਵੀ ਲੋਕਾਂ ਸਪੇਨ ਦੂਜੇ ਘਰ ਵਾਂਗ ਹੈ

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਕਰੀਬ 4 ਲੱਖ ਤੋਂ ਵੱਖ ਬਰਤਾਨਵੀ ਲੋਕਾਂ ਸਪੇਨ ਦੂਜੇ ਘਰ ਵਾਂਗ ਹੈ
  20. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਬਾਰੇ ਖ਼ਾਸ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ੍ਅਸੀਂ ਇਸ ਪੇਜ ਰਾਹੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੀ ਹਰ ਅਹਿਮ ਅਪਡੇਟ ਦੇਵਾਂਗੇ। ਸ਼ਨੀਵਾਰ ਤੱਕ ਦੀ ਅਪਡੇਟ ਲਈ ਤੁਸੀਂ ਇੱਥੇ ਕਲਿੱਕ ਕਰੋ