ਕੋਰੋਨਾਵਾਇਰਸ ਅਪਡੇਟ: ਚੀਨ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਖ਼ਦਸ਼ਾ, ਅਮਰੀਕਾ ਵਿੱਚ ਛੁੱਟੀ ਮਨਾਉਣ ਵਾਲਿਆਂ ਲਈ ਹਦਾਇਤਾਂ ਜਾਰੀ

ਕੋਵਿਡ-19 ਕਾਰਨ ਪ੍ਰਭਾਵਿਤ ਰਹੇ ਦੇਸਾਂ ਵਿੱਚ ਮੁੜ ਤੋਂ ਨਵੇਂ ਮਾਮਲੇ ਆਉਣੇ ਸ਼ੁਰੂ ਹੋ ਗਏ ਹਨ। ਬ੍ਰਾਜ਼ੀਲ ਵਿੱਚ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਮੌਤਾਂ

ਲਾਈਵ ਕਵਰੇਜ

  1. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਸ ਨਾਲ ਸਬੰਧਤ 13 ਜੂਨ ਦੇ ਪੇਜ਼ ਨੂੰ ਅਸੀਂ ਇੱਥੇ ਹੀ ਖ਼ਤਮ ਕਰਦੇ ਹਾਂ। 14 ਜੂਨ ਦੀਆਂ ਅਪਡੇਟ ਦੇਖਣ ਲਈ ਤੁਸੀੰ ਇੱਥੇ ਕਲਿੱਕ ਕਰ ਸਕਦੇ ਹੋ।

  2. ਦੁਨੀਆਂ ਭਰ ਵਿੱਚੋਂ ਕੋਰੋਨਾ ਸਬੰਧੀ ਅਹਿਮ ਸੁਰਖੀਆਂ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 75.70 ਲੱਖ ਹੋ ਗਏ ਹਨ। ਇਸ ਦੇ ਨਾਲ ਹੀ ਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 4.22 ਲੱਖ ਹੋ ਗਈ ਹੈ।
    • ਕੋਰੋਨਾ ਦੀ ਲਾਗ ਦੇ ਸਭ ਤੋਂ ਵੱਧ ਮਾਮਲੇ ਅਮਰੀਕਾ ਵਿੱਚ ਹਨ। ਇੱਥੇ, 20.31 ਲੱਖ ਲੋਕ ਇਸ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਜਦੋਂ ਕਿ 1.14 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਦੁਨੀਆਂ ਭਰ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਬੀਜਿੰਗ ਦੇ ਲਗਾਤਾਰ ਦੂਜੇ ਦਿਨ ਬਿਮਾਰੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਚੀਨ ਵਿੱਚ 6 ਥੋਕ ਖਾਣੇ ਦੇ ਬਾਜ਼ਾਰ ਬੰਦ ਕਰ ਦਿੱਤੇ ਹਨ।
    • ਅਮਰੀਕਾ ਤੋਂ ਬਾਅਦ ਸਭ ਤੋਂ ਪ੍ਰਭਾਵਤ ਬ੍ਰਾਜ਼ੀਲ ਵਿੱਚ, ਲਾਗ ਦੇ ਮਾਮਲੇ 8 ਲੱਖ ਦੇ ਅੰਕੜੇ ਨੂੰ ਪਾਰ ਕਰ ਗਏ ਹਨ, ਜਦਕਿ ਇਸ ਵਾਇਰਸ ਕਰਕੇ 40,919 ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਬ੍ਰਾਜ਼ੀਲ ਦੇ ਹਸਪਤਾਲਾਂ ਵਿੱਚ ਆਈਸੀਯੂ ਆਪਣੀ ਸਮਰੱਥਾ ਮੁਤਾਬਕ 90% ਤੱਕ ਭਰ ਚੁੱਕੇ ਹਨ। ਸੰਗਠਨ ਦਾ ਕਹਿਣਾ ਹੈ ਕਿ ਇੱਥੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਸਥਿਤੀ ਚਿੰਤਾਜਨਕ ਹੈ।
    • ਭਾਰਤ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਹੁਣ ਦੁਨੀਆਂ ਦਾ ਚੌਥਾ ਸਭ ਤੋਂ ਵੱਧ ਪ੍ਰਭਾਵਤ ਦੇਸ਼ ਬਣ ਗਿਆ ਹੈ ਜਿੱਥੇ ਕਰੀਬ 3 ਲੱਖ ਲੋਕ ਪੀੜਤ ਹਨ।
  3. ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੇਸਾਂ ਦਾ ਸਿਖ਼ਰ ਜੁਲਾਈ-ਅਗਸਤ 'ਚ ਹੋ ਸਕਦਾ ਹੈ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਤੇ ਜਲੰਧਰ ਸਣੇ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧੇ ਹਨ। ਉਨ੍ਹਾਂ ਨੇ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਜੁਲਾਈ-ਅਗਸਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦਾ ਸਿਖ਼ਰ ਆਵੇਗਾ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਕੈਪਟਨ ਅਮਰਿੰਦਰ ਨੇ ਮੰਨਿਆ, ਪੰਜਾਬ 'ਚ ਮਾਮਲੇ ਵਧਣ ਨਾਲ ਹਾਲਾਤ ਹੁਣ ਪਹਿਲਾਂ ਵਰਗੇ ਨਹੀਂ
  4. ਆਸਟਰੇਲੀਆ ਵਿੱਚ ਪਾਬੰਦੀ ਦੇ ਬਾਵਜੂਦ ਹਜ਼ਾਰਾਂ ਲੋਕ ਸੜਕਾਂ 'ਤੇ ਪ੍ਰਦਰਸ਼ਨ ਕਰਨ ਉਤਰੇ

    ਸ਼ਰਨਾਰਥੀ ਅਧਿਕਾਰਾਂ ਅਤੇ 'ਬਲੈਕ ਲਾਇਫਜ਼ ਮੈਟਰ' ਮੁਹਿੰਮ ਦੇ ਸਮਰਥਨ ਵਿੱਚ ਹਜ਼ਾਰਾਂ ਲੋਕ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੜਕਾਂ 'ਤੇ ਉਤਰੇ।

    ਕੋਰੋਨਾਵਾਇਰਸ ਦੀ ਲਾਗ ਦੇ ਮੱਦੇਨਜ਼ਰ, ਆਸਟਰੇਲੀਆ ਵਿੱਚ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਈ ਗਈ ਸੀ ਪਰ ਇਸਦੇ ਬਾਵਜੂਦ ਲੋਕ ਪ੍ਰਦਰਸ਼ਨ ਕਰ ਰਹੇ ਹਨ।

    ਪਰਥ ਵਿੱਚ ਹੋ ਰਹੀ ਰੈਲੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਰਥ ਵਿੱਚ ਹੋ ਰਹੀ ਰੈਲੀ
    ਪਰਥ ਵਿੱਚ ਹੋ ਰਹੀ ਰੈਲੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਰਥ ਵਿੱਚ ਹੋ ਰਹੀ ਰੈਲੀ
    ਮੈਲਬੌਰਨ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮੈਲਬੌਰਨ ਵਿਚ ਲੋਕ ਸਮਾਜਕ ਦੂਰੀ ਵਰਤ ਕੇ ਪ੍ਰਦਰਸ਼ਨ ਕਰ ਰਹੇ ਹਨ
  5. ਅਮਰੀਕਾ ਵਿੱਚ ਛੁੱਟੀ ਮਨਾਉਣ ਵਾਲਿਆਂ ਲਈ ਜਾਰੀ ਹਦਾਇਤਾਂ

    ਅਮਰੀਕੀ ਜਨਤਕ ਸਿਹਤ ਸੰਸਥਾ, ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਛੁੱਟੀ ਮਨਾਉਣ ਦੇ ਚਾਹਵਾਨ ਅਮਰੀਕੀਆਂ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

    ਇਨ੍ਹਾਂ ਹਦਾਇਤਾਂ ਮੁਤਾਬਕ ਡਿਨਰ ਪਾਰਟੀ ਦੇ ਮੇਜ਼ਬਾਨ ਮਹਿਮਾਨਾਂ ਨੂੰ ਆਪਣਾ ਖਾਣਾ ਲਿਆਉਣ ਲਈ ਕਹਿਣ, ਲੋਕ ਹੋਟਲਾਂ ਵਿੱਚ ਲਿਫ਼ਟਾਂ ਨਾ ਵਰਤਣ ਅਤੇ ਜਿਮ ਜਾਣ ਵਾਲੇ ਮਾਸਕ ਪਾਉਣ।

    ਇਹ ਹਦਾਇਤਾਂ ਕਈ ਸੂਬਿਆਂ ਵਿੱਚ ਲੌਕਡਾਊਨ ਖੋਲ੍ਹਣ ਦੇ ਫ਼ੈਸਲੇ ਮਗਰੋਂ ਆਈਆਂ।

    ਲੌਕਡਾਊਨ

    ਤਸਵੀਰ ਸਰੋਤ, AFP

  6. ਕੋਰੋਨਾਵਾਇਰਸ: ਚੀਨ ਦੇ ਬੀਜਿੰਗ ਵਿੱਚ ਬੰਦ ਕਰਨਾ ਪਿਆ ਇੱਕ ਥੋਕ ਬਾਜ਼ਾਰ

    ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਖੇਤੀਬਾੜੀ ਸਬੰਧੀ ਇੱਕ ਥੋਕ ਬਾਜ਼ਾਰ ਨੂੰ ਕੋਰੋਨਾਵਾਇਰਸ ਦੇ ਕਾਰਨ ਬੰਦ ਕਰਨਾ ਪਿਆ। ਪਿਛਲੇ ਦੋ ਦਿਨਾਂ ਤੋਂ ਇੱਥੇ ਕੋਰੋਨਾਵਾਇਰਸ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ।

    ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਨੂੰ ਸ਼ਿਨਫਾਦੀ ਥੋਕ ਬਾਜ਼ਾਰ ਸ਼ਾਮ ਤਿੰਨ ਵਜੇ ਬੰਦ ਕਰਨਾ ਪਿਆ।

    ਮੀਟ ਰਿਸਰਚ ਇੰਸਟੀਚਿਊਟ ਵਿੱਚ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੇ ਹਾਲ ਹੀ ਵਿੱਚ ਇਸ ਮਾਰਕੀਟ ਦਾ ਦੌਰਾ ਕੀਤਾ ਸੀ। ਸ਼ੁੱਕਰਵਾਰ ਨੂੰ ਪਤਾ ਲਗਿਆ ਕਿ ਦੋਵੇਂ ਕੋਰੋਨਾ ਨਾਲ ਪੀੜਤ ਸਨ।

    ਚੀਨ ਵਿੱਚ ਇਹ ਚਿੰਤਾ ਵੱਧ ਰਹੀ ਹੈ ਕਿ ਕੋਰੋਨਾਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਰਹੀ ਹੈ।

    ਬੀਜਿੰਗ ਪ੍ਰਸ਼ਾਸਨ ਦਾ ਕਹਿਣਾ ਹੈ ਕਿ 10,000 ਤੋਂ ਵੱਧ ਲੋਕਾਂ ਦੇ ਕੋਰੋਨਾ ਦੀ ਲਾਗ ਦੀ ਜਾਂਚ ਲਈ ਨਿਊਕਲੀਇਕ ਐਸਿਡ ਟੈਸਟ ਕਰਵਾਏ ਜਾਣਗੇ। ਪ੍ਰਸ਼ਾਸਨ ਨੇ ਨਵੇਂ ਕੇਸਾਂ ਦੇ ਮੱਦੇਨਜ਼ਰ ਸਕੂਲ ਵੀ ਬੰਦ ਕਰ ਦਿੱਤੇ ਹਨ।

    ਸ਼ੁੱਕਰਵਾਰ ਨੂੰ ਚੀਨ ਵਿੱਚ 11 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ ਉਨ੍ਹਾਂ ਵਿੱਚੋਂ 7 ਬਿਨਾਂ ਲੱਛਣ ਵਾਲੇ ਸਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  7. ਹੁਣ ਪੰਜਾਬ ਵਿੱਚ ਮਾਸਕ ਪਾਉਣ ਤੇ ਹੱਥ ਧੋਣ 'ਤੇ ਮਿਲੇਗਾ ਇਨਾਮ

    ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਈਵ 'ਤੇ ਕੋਰੋਨਾਵਾਇਰਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਰੋਨਾਵਾਇਰਸ ਨਾਲ ਲੜ੍ਹਨ ਲਈ ਮਾਸਕ ਪਾਉਣ, ਹੱਥ ਧੋਣ ਤੇ ਸੋਸ਼ਲ ਡਿਸਟੈਸਿੰਗ ਵਰਗੇ ਕਦਮ ਬਹੁਤ ਕਾਰਗਰ ਹਨ।

    ਉਨ੍ਹਾਂ ਕਿਹਾ ਕਿ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਕੀਮ ਚਲਾਈ ਜਾ ਰਹੀ ਹੈ।

    ਇਸ ਸਕੀਮ ਅਧੀਨ ਲੋਕ ਸਰਕਾਰ ਨਾਲ ਰੋਜ਼ ਆਪਣੀ ਮਾਸਕ ਪਾ ਕੇ, ਹੱਥ ਧੋਂਦੇ ਹੋਏ, ਆਦਿ ਦੀਆਂ ਤਸਵੀਰਾਂ ਸਾਂਝੀਆਂ ਕਰਨਗੇ।

    ਸਰਕਾਰ ਦੁਆਰਾ ਇਨ੍ਹਾਂ ਤਸਵੀਰਾਂ ਨੂੰ ਨੰਬਰ ਦਿੱਤੇ ਜਾਣਗੇ। ਪਹਿਲੇ ਨੰਬਰ 'ਤੇ ਆਉਣ ਵਾਲੇ ਸ਼ਖ਼ਸ ਨੂੰ ਹਰ ਰੋਜ਼ ਸਰਟੀਫਿਕੇਟ ਦਿੱਤਾ ਜਾਵੇਗਾ।

    ਇਸੇ ਤਰ੍ਹਾਂ ਜਿਹੜਾ ਕੋਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦਿਆਂ ਇੱਕ ਹਫ਼ਤੇ ਲਈ ਸਰਕਾਰ ਨੂੰ ਆਪਣੀਆਂ ਤਸਵੀਰਾਂ ਭੇਜੇਗਾ, ਪਹਿਲੇ ਨੰਬਰ 'ਤੇ ਆਉਣ ਵਾਲੇ ਉਸ ਵਿਅਕਤੀ ਨੂੰ ਚਾਂਦੀ ਵਾਲਾ ਸਰਟੀਫਿਕੇਟ ਮਿਲੇਗਾ।

    ਇੱਕ ਮਹੀਨੇ ਲਈ ਲਗਾਤਾਰ ਨਿਯਮ ਮੰਨਣ ਵਾਲੇ ਨੂੰ ਗੋਲਡ ਸਰਟੀਫਿਕੇਟ ਮਿਲੇਗਾ।

    ਅਮਰਿੰਦਰ ਸਿੰਘ ਨੇ ਕੈਮਬ੍ਰਿਡਜ ਯੂਨੀਵਰਸਿਟੀ ਦੀ ਇੱਕ ਰਿਪੋਰਟ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਮਾਸਕ ਪਾਉਣ ਨਾਲ 75-80% ਤੱਕ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਜਾ ਸਕਦੀ ਹੈ।

    ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬਾਹਰੋਂ ਆਏ ਲੋਕਾਂ ਦੀ ਗਿਣਤੀ ਜ਼ਿਆਦਾ ਹੈ।

    ਉਨ੍ਹਾਂ ਕਿਹਾ, "ਅੰਮ੍ਰਿਤਸਰ ਵਿੱਚ ਹਵਾਈ ਅੱਡੇ 'ਤੇ ਆਉਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਇਸ ਦੇ ਨਾਲ ਹੀ ਇੱਥੇ ਰੇਲਵੇ ਸਟੇਸ਼ਨ 'ਤੇ ਬਹੁਤ ਲੋਕ ਉਤਰਦੇ ਹਨ। ਪਰ ਹੁਣ ਸਰਕਾਰ ਇਨ੍ਹਾਂ ਦੋਵੇਂ ਥਾਵਾਂ 'ਤੇ ਜ਼ਿਆਦਾ ਟੈਸਟ ਕਰੇਗੀ।"

    ਕੈਪਟਨ ਅਮਰਿੰਦਰ ਸਿੰਘ

    ਤਸਵੀਰ ਸਰੋਤ, Facebook

  8. ICMR ਨੂੰ ਹਦਾਇਤਾਂ ਬਦਲਣ ਲਈ ਕਹੋ ਤਾਂ ਕਿ ਜ਼ਿਆਦਾ ਟੈਸਟ ਹੋ ਸਕਣ: ਦਿੱਲੀ ਸਿਹਤ ਮੰਤਰੀ

    ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਜੇ ਦਿੱਲੀ ਵਿੱਚ ਕੋਰੋਨਾ ਟੈਸਟਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਹੈ ਤਾਂ ਇਸ ਦੇ ਲਈ, ICMR ਨੂੰ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਤਬਦੀਲੀ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।

    ਜੈਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਦਾਇਤਾਂ ਦੀ ਉਲੰਘਣਾ ਨਹੀਂ ਕਰ ਸਕਦੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸਬੰਧੀ ਕੀਤੀ ਮੀਟਿੰਗ

    ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ, PM ਨਰਿੰਦਰ ਮੋਦੀ ਨੇ ਸੀਨੀਅਰ ਮੰਤਰੀਆਂ ਨਾਲ ਭਾਰਤ ਦੀ ਤਿਆਰੀ ਅਤੇ ਕੋਰੋਨਾ ਮਹਾਂਮਾਰੀ ਦੀ ਸਮੀਖਿਆ ਦੇ ਸੰਬੰਧ ਵਿੱਚ ਇੱਕ ਵਿਸਥਾਰਤ ਮੀਟਿੰਗ ਕੀਤੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  10. ਜੌਹਸ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਤ 10 ਦੇਸ਼ਾਂ ਦੀ ਸੂਚੀ

    ਵਿਸ਼ਵ ਭਰ ਵਿੱਚ ਕੋਰੋਨਾ ਦੇ 7,669,317 ਮਾਮਲੇ ਹਨ।

    • ਅਮਰੀਕਾ: 2,048,986
    • ਬ੍ਰਾਜ਼ੀਲ: 828,810
    • ਰੂਸ: 519,458
    • ਭਾਰਤ: 308,916
    • ਬ੍ਰਿਟੇਨ: 294,402
    • ਸਪੇਨ: 243,209
    • ਇਟਲੀ: 236,305
    • ਪੇਰੂ: 214,788
    • ਫਰਾਂਸ: 193,220
    • ਜਰਮਨੀ: 187,263
  11. ਦੋ ਸਾਲ ਦੇ ਬੱਚੇ ਸਮੇਤ ਸਿਰਸਾ ਵਿੱਚ ਛੇ ਹੋਰ ਕੋਰੋਨਾ ਪੌਜ਼ਿਟਿਵ ਮਾਮਲੇ

    ਪ੍ਰਭੂ ਦਿਆਲ, ਬੀਬੀਸੀ ਸਹਿਯੋਗੀ

    ਦੋ ਸਾਲਾ ਬੱਚੇ ਸਮੇਤ ਸਿਰਸਾ ਵਿੱਚ ਛੇ ਹੋਰ ਕੋਰੋਨਾ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਪੌਜ਼ਿਟਿਵ ਆਏ ਮਾਮਲਿਆਂ ਨੂੰ ਸਿਰਸਾ ਦੇ ਨਾਗਰਿਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

    ਇੱਕ ਸਿਵਲ ਹਸਪਤਾਲ ਦਾ ਮੁਲਾਜ਼ਮ ਵੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ।

    ਜਿਹੜੇ ਇਲਾਕਿਆਂ ਵਿੱਚੋਂ ਕੋਰੋਨਾ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਕੰਟੇਨਮੈਂਟ ਜ਼ੋਨ ਤੇ ਨਾਲ ਲਗਦੇ ਇਲਾਕਿਆਂ ਨੂੰ ਬਫ਼ਰ ਜ਼ੋਨ ਐਲਾਨ ਕੇ ਸੀਲ ਕਰ ਦਿੱਤਾ ਗਿਆ ਹੈ।

    ਸਿਰਸਾ ਵਿੱਚ ਛੇ ਹੋਰ ਕੋਰੋਨਾ ਪੌਜ਼ਿਟਿਵ ਮਾਮਲੇ ਆਉਣ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਹੈ ਕਿ ਸਿਰਸਾ ਵਿੱਚ ਛੇ ਨਵੇਂ ਮਾਮਲਿਆਂ ਵਿੱਚ ਪਿੰਡ ਭਰੋਖਾਂ ਦੇ ਪਤੀ-ਪਤਨੀ ਤੋਂ ਇਲਾਵਾ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਵੀ ਸ਼ਾਮਲ ਹੈ।

    "ਇਹ ਪਰਿਵਾਰ ਕੁਝ ਦਿਨ ਪਹਿਲਾਂ ਦਿੱਲੀ ਤੋਂ ਇੱਥੇ ਆਇਆ ਹੈ।"

    ਉਨ੍ਹਾਂ ਨੇ ਦੱਸਿਆ ਹੈ ਕਿ ਇੱਕ ਸਿਵਲ ਹਸਪਤਾਲ ਦਾ ਮੁਲਾਜ਼ਮ ਕੋਰੋਨਾ ਪੋਜ਼ਿਟਿਵ ਆਇਆ ਹੈ ਜਦੋਂਕਿ ਇੱਕ ਰੇਲਵੇ ਕਾਲੋਨੀ ’ਚ ਰਹਿਣ ਵਾਲਾ ਕੋਰੋਨਾ ਪੌਜ਼ਿਟਿਵ ਆਇਆ ਹੈ। ਸਿਹਤ ਮੁਲਾਜ਼ਮ ਹਸਪਤਾਲ ਦੇ ਬਲੱਡ ਬੈਂਕ ’ਚ ਤਾਇਨਾਤ ਹੈ। ਇਹ ਵਿਅਕਤੀ ਝਾਰਖੰਡ ਤੋਂ ਇੱਥੇ ਆਇਆ ਸੀ।

    ਸਿਰਸਾ ਵਿੱਚ ਹੁਣ ਤੱਕ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 68 ‘ਤੇ ਪੁੱਜ ਗਿਆ ਹੈ ਜਦੋਂਕਿ 42 ਜਣੇ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  12. ਪੰਜਾਬ ਪੁਲਿਸ ਦੇ 17 ਮੁਲਾਜ਼ਮ ਕੋਰੋਨਾ ਪੌਜ਼ਿਟਿਵ ਪਾਏ ਗਏ

    ਪੰਜਾਬ ਪੁਲਿਸ ਦੇ 17 ਮੁਲਾਜ਼ਮ ਰੈਂਡਮ ਸੈਂਪਲਿੰਗ ਵਿੱਚ ਕੋਰੋਨਾ ਪੌਜ਼ਿਟਿਵ ਪਾਏ ਗਏ। ਇਹ ਟੈਸਟ 3 ਮਹੀਨਿਆਂ ਤੱਕ ਲੌਕਡਾਊਨ ਦੌਰਾਨ ਲਗਾਤਾਰ ਡਿਊਟੀ ਕਰਨ ਵਾਲੇ ਪੁਲਿਸ ਵਾਲਿਆਂ ਤੇ ਕੀਤੇ ਜਾ ਰਹੇ ਹਨ।

    ਪੁਲਿਸ ਮੁਲਾਜ਼ਮਾਂ ਦੇ ਇਹ ਟੈਸਟ ਡੀਜੀਪੀ ਦਿਨਕਰ ਗੁਪਤਾ ਦੇ ਨਿਰਦੇਸ਼ਾਂ ਮਗਰੋਂ ਜੂਨ 1 ਤੋਂ ਸ਼ੁਰੂ ਕੀਤੇ ਗਏ। ਇਹ ਟੈਸਟ RT-PCR ਕਿਟਾਂ ਰਾਹੀਂ ਕੀਤੇ ਜਾ ਰਹੇ ਹਨ।

    ਇਸ ਦੌਰਾਨ ਅਜੇ ਤੱਕ 7165 ਮੁਲਾਜ਼ਮਾਂ ਦੇ ਟੈਸਟ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 5280 ਲੋਕਾਂ ਦੇ ਨਤੀਜੇ ਆਉਣੇ ਅਜੇ ਬਾਕੀ ਹਨ।

    ਡੀਜੀਪੀ ਨੇ ਜਾਣਕਾਰੀ ਦਿੱਤੀ ਕਿ 17 ਪੌਜ਼ਿਟਿਵ ਕੇਸਾਂ ਵਿੱਚੋਂ 14 ਮਾਮਲੇ ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਦੇ ਹਨ, 2 IRB ਅਧਿਕਾਰੀਆਂ ਸਮੇਤ 1 ਪੰਜਾਬ ਹੋਮ ਗਾਰਡ ਦੇ ਹਨ।

    ਉਨ੍ਹਾਂ ਜਾਣਕਾਰੀ ਦਿੱਤੀ, "ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਮਾਮਲੇ ਸੰਗਰੂਰ ਜ਼ਿਲ੍ਹੇ ਵਿੱਚ ਹਨ।"

    ਪੰਜਾਬ ਪੁਲਿਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ
  13. ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਕੋਰੋਨਾ ਪੌਜ਼ਿਟਿਵ

    ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ।

    ਸ਼ਨੀਵਾਰ ਨੂੰ ਉਨ੍ਹਾਂ ਦੇ ਪੁੱਤਰ ਕਾਸਿਮ ਗਿਲਾਨੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

    ਕਾਸਿਮ ਗਿਲਾਨੀ ਨੇ ਟਵੀਟ ਕਰਕੇ ਕਿਹਾ, “ਇਮਰਾਨ ਖਾਨ ਦੀ ਸਰਕਾਰ ਅਤੇ ਨੈਸ਼ਨਲ ਅਕਾਊਂਟਾਬਿਲੀਟੀ ਬਿਊਰੋ ਦਾ ਤਹਿ ਦਿਲੋਂ ਧੰਨਵਾਦ! ਤੁਸੀਂ ਸਫ਼ਲਤਾ ਪੂਰਵਕ ਮੇਰੇ ਪਿਤਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਮੇਰੇ ਪਿਤਾ ਦੀ ਕੋਵਿਡ-19 ਟੈਸਟ ਰਿਪੋਰਟ ਪੌਜ਼ਿਟਿਵ ਆਈ ਹੈ।"

    ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਵੀਰਵਾਰ ਨੂੰ ਰਾਵਲਪਿੰਡੀ ਵਿੱਚ ਹੋਈ ਐਨਬੀਏ ਦੀ ਸੁਣਵਾਈ ਵਿੱਚ ਪੇਸ਼ ਹੋਏ ਸਨ। ਗਿਲਾਨੀ ਨੇ ਜੱਜ ਨੂੰ ਬੇਨਤੀ ਕੀਤੀ ਸੀ ਕਿ ਉਨ੍ਹਾਂ ਨੂੰ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਅਦਾਲਤ ਵਿੱਚ ਪੇਸ਼ ਨਾ ਹੋਣ ਦੀ ਆਗਿਆ ਦਿੱਤੀ ਜਾਵੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ

    ਕੀ ਤੁਹਾਨੂੰ ਵੀ ਆਮ ਦਿਨਾਂ ਨਾਲੋਂ ਘੱਟ ਚੀਜ਼ਾਂ ਦੇ ਸੁਆਦ ਬਾਰੇ ਪਤਾ ਲੱਗ ਰਿਹਾ ਹੈ? ਜਾਂ ਫਿਰ ਕਿਸੇ ਵੀ ਚੀਜ਼ ਦੀ ਸੁਗੰਧ ਬਾਰੇ ਬਹੁਤਾ ਨਹੀਂ ਪਤਾ ਲੱਗ ਰਿਹਾ?

    ਜੇਕਰ ਤੁਹਾਡੇ ਸੁੰਘਣ ਜਾਂ ਸੁਆਦ ਵਿੱਚ ਕੋਈ ਕਮੀ ਆਈ ਹੈ ਤਾਂ ਇੱਕ ਵਾਰ ਚੈੱਕ ਜ਼ਰੂਰ ਕਰਵਾ ਲਵੋ। ਯੂਕੇ ਦੇ ਖੋਜਕਾਰਾਂ ਅਨੁਸਾਰ ਇਨ੍ਹਾਂ ਲੱਛਣਾਂ ਦੇ ਹੋਣ 'ਤੇ ਕੋਰੋਨਾਵਾਇਰਸ ਹੋ ਸਕਦਾ ਹੈ।

    ਲੰਡਨ ਦੇ ਕਿੰਗਜ਼ ਕਾਲਜ ਦੀ ਟੀਮ ਨੇ 4 ਲੱਖ ਤੋਂ ਵੱਧ ਲੋਕਾਂ ਦੇ ਲੱਛਣਾਂ ਦਾ ਇੱਕ ਐਪ ਰਾਹੀਂ ਵਿਸ਼ਲੇਸ਼ਣ ਕੀਤਾ। ਇਹ ਸਾਰੇ ਲੋਕ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੇ ਸ਼ੱਕੀ ਸਨ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਖੰਘ ਤੇ ਬੁਖ਼ਾਰ ਵਰਗੇ ਲੱਛਣ ਆਉਣ 'ਤੇ ਆਪਣੇ ਆਪ ਨੂੰ 7 ਦਿਨਾਂ ਲਈ ਆਇਸੋਲੇਟ ਕਰ ਲੈਣਾ ਚਾਹੀਦਾ ਹੈ
  15. ਸੁੰਘਣ ਦੀ ਸਮਰਥਾ ਦਾ ਘੱਟਣਾ ਤੇ ਸੁਆਦ 'ਚ ਘਾਟਾ ਬਣੇ ਕੋਵਿਡ-19 ਦੇ ਲੱਛਣ

    ਭਾਰਤ ਦੇ ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਲੱਛਣਾਂ ਦੀ ਸੂਚੀ ਵਿੱਚ ਸੁੰਘਣ ਦੀ ਸਮਰਥਾ ਤੇ ਸੁਆਦ ਵਿੱਚ ਘਾਟਾ ਆਉਣ ਨੂੰ ਵੀ ਜੋੜ ਲਿਆ ਹੈ।

    ਪਹਿਲਾਂ ਤੋਂ ਮੌਜੂਦ ਸੱਤ ਲੱਛਣਾਂ ਵਾਲੀ ਸੂਚੀ ਵਿੱਚ ਹੁਣ ਦੋ ਹੋਰ ਨਵੀਆਂ ਚੀਜ਼ਾਂ ਜੋੜ ਦਿੱਤੀਆਂ ਗਈਆਂ ਹਨ। ਇਹ ਲੱਛਣ ਵਿਸ਼ਵ ਸਿਹਤ ਸੰਗਠਨ ਦੇ ਹਦਾਇਤਾਂ ਅਨੁਸਾਰ ਜੋੜੇ ਜਾਂਦੇ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  16. ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ 7ਵੇਂ ਦਿਨ ਵਾਧਾ

    ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਰਕਾਰ ਵੱਲੋਂ ਪੈਟਰੋਲ ਦੀ ਕੀਮਤ ਵਿੱਚ 59 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 58 ਪੈਸੇ ਦਾ ਵਾਧਾ ਕੀਤਾ ਗਿਆ ਹੈ।

    ਸੱਤ ਦਿਨਾਂ ਦੌਰਾਨ ਹੋਏ ਵਾਧਿਆਂ ਸਦਕਾ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 3.9 ਰੁਪਏ ਅਤੇ 4 ਰੁਪਏ ਦਾ ਵਾਧਾ ਹੋਇਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਵੀਡੀਓ ਕੈਪਸ਼ਨ, ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ, ਕੀ ਕਹਿੰਦੇ ਹਨ ਲੋਕ?
  17. ਇਮਿਊਨਿਟੀ ਦਾ ਕੋਈ ਚੱਕਰ ਨਹੀਂ ਜੀ!

    ਕਾਰਟੂਨ
  18. ਸਾਬਕਾ ਪਾਕਿਸਤਾਨੀ ਖਿਡਾਰੀ ਸ਼ਾਹਿਦ ਅਫ਼ਰੀਦੀ ਹੋਏ ਕੋਰੋਨਾ ਪੌਜ਼ਿਟਿਵ

    ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ਾਹਿਦ ਅਫ਼ਰੀਦੀ ਕੋਰੋਨਾ ਪੌਜ਼ਿਟਿਵ ਹੋ ਗਏ ਹਨ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਆਪਣੇ ਟਵਿੱਟਰ ਹੈਂਡਲ ਤੋਂ ਦਿੱਤੀ ਅਤੇ ਲੋਕਾਂ ਤੋਂ ਦੁਆਵਾਂ ਦੀ ਅਪੀਲ ਕੀਤੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  19. ਇਸ ਮਾਹਰ ਮੁਤਾਬਕ ਅਮਰੀਕਾ ਵਿੱਚ ਹਾਲਤ ਵੱਸੋਂ ਬਾਹਰ ਜਾ ਸਕਦੇ ਹਨ

    ਅਮਰੀਕਾ ਦੇ ਲਾਗ ਬੀਮਾਰੀਆਂ ਦੇ ਉੱਘੇ ਮਾਹਰ ਏਂਤੋਨੀ ਫ਼ਾਊਚੀ ਨੇ ਸੀਐੱਨਐੱਨ ਨੂੰ ਕਿਹਾ ਕਿ ਅਮਰੀਕਾ ਦੇ ਕੁਝ ਸੂਬਿਆਂ ਵਿੱਚ ਜਿਵੇਂ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਹਸਪਤਾਲ ਵਿੱਚ ਭਰਤੀ ਵਧ ਰਹੀ ਹੈ ਉਹ ਚਿੰਤਾਜਨਕ ਹੈ।

    ਉਨ੍ਹਾਂ ਨੇ ਕਿਹਾ ਕਿ ਜੇ ਕੰਟੈਕਟ ਟਰੇਸਿੰਗ ਸਿਸਟਮ ਨੂੰ ਕਾਰਗਰ ਨਾ ਬਣਾਇਆ ਗਿਆ ਤਾਂ ਹਾਲਾਤ ਵੱਸੋਂ ਬਾਹਰ ਹੋ ਸਕਦੇ ਹਨ।

    ਫ਼ਾਊਚੀ ਨੇ ਕਿਹਾ ਕਿ ਲੌਕਡਾਊਨ ਵਿੱਚ ਛੂਟ ਦਿੱਤੇ ਜਾਣ ਤੋਂ ਬਾਅਦ ਲਾਗ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਨੇੈ ਕਿਹਾ,“ਜਦੋਂ ਤੁਸੀਂ ਦੇਖਦੇ ਹੋ ਕਿ ਹਸਪਤਾਲਾਂ ਵਿੱਚ ਮਰੀਜ਼ ਵਧ ਰਹੇ ਹਨ ਤਾਂ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਸਭ ਕੁਝ ਠੀਕ ਨਹੀਂ ਹੈ।”

    ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਹੁਣ ਤੱਕ 1 ਲੱਖ 16 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ ਅਤੇ ਵੀ ਲੱਖ ਤੋਂ ਵਧੇਰੇ ਲੋਕਾਂ ਨੂੰ ਲਾਗ ਲੱਗ ਚੁੱਕੀ ਹੈ। ਅਮਰੀਕਾ ਦੇ ਅੱਧੇ ਦਰਜਣ ਤੋਂ ਵਧੇਰੇ ਸੂਬਿਆਂ ਵਿੱਚ ਹਸਪਤਾਲ ਦੇ ਬੈਡਾਂ ਲਈ ਮਾਰੋ-ਮਾਰ ਚੱਲ ਰਹੀ ਹੈ।

    ਸ਼ੁੱਕਰਵਾਰ ਨੂੰ ਟੈਕਸਸ ਅਤੇ ਉੱਤਰੀ ਕੈਰੋਲਾਈਨਾ ਤੋਂ ਖ਼ਬਰ ਆਈ ਸੀ ਕਿ ਅਮਰੀਕਾ ਵਿੱਚ ਕੋਰੋਨਾ ਮਰੀਜ਼ਾਂ ਦੀ ਹਸਪਤਾਲਾਂ ਵਿੱਚ ਭਰਤੀ ਦੀ ਦਰ ਸਭ ਤੋਂ ਵਧੇਰੇ ਇੱਥੇ ਹੀ ਹੈ। ਜਦਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਸਭ ਤੋਂ ਘੱਟ ਮੌਤ ਦਰ ਇੱਥੇ ਹੀ ਹੈ।

    ਮਰੀਕਾ ਦੇ ਲਾਗ ਬੀਮਾਰੀਆਂ ਦੇ ਉੱਘੇ ਮਾਹਰ ਏਂਤੋਨੀ ਫ਼ਾਊਚੀ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਰੀਕਾ ਦੇ ਲਾਗ ਬੀਮਾਰੀਆਂ ਦੇ ਉੱਘੇ ਮਾਹਰ ਏਂਤੋਨੀ ਫ਼ਾਊਚੀ
  20. ਉੱਤਰੀ ਤੇ ਦੱਖਣੀ ਅਮਰੀਕਾ ਵਿੱਚ ਹਾਲਾਤ ਗੰਭੀਰ-WHO

    ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਉੱਤਰੀ ਅਤੇ ਅਮਰੀਕ ਮਹਾਂਦੀਪ ਕੋਰੋਨਾਵਾਇਰਸ ਮਹਾਮਾਰੀ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ।

    ਕੋਰੋਨਾਵਾਇਰਸ ਮਹਾਮਾਰੀ ਨਾਲ ਜਿਹੜੇ 10 ਦੇਸ਼ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਉਨ੍ਹਾਂ ਵਿੱਚੋਂ 4 ਇਨ੍ਹਾਂ ਦੋ ਮਹਾਂਦੀਪਾਂ ਵਿੱਚੋ ਹੀ ਹਨ।

    ਸੰਗਠਨ ਦੇ ਸਿਰਮੌਰ ਐਮਰਜੈਂਸੀ ਮਾਹਰ ਮਾਈਕ ਰਿਆਨ ਨੇ ਬ੍ਰਾਜ਼ੀਲ ਅਤੇ ਮੈਕਸੀਕੋ ਵਿੱਚ ਕੋਰੋਨਾ ਸੰਕਟ ਦੀ ਨਿਸ਼ਾਨਦੇਹੀ ਕੀਤੀ। ਬ੍ਰਾਜ਼ੀਲ ਦੀ ਹਾਲਤ ਦੁਨੀਆਂ ਭਰ ਦੇ ਮੁਲਕਾਂ ਤੋਂ ਖ਼ਰਾਬ ਮੰਨੀ ਜਾ ਰਹੀ ਹੈ।

    ਮਾਈਕ ਨੇ ਕਿਹਾ ਕਿ ਸੰਘਣੀ ਅਬਾਦੀ ਵਾਲੇ ਇਲਾਕਿਆਂ ਵਿੱਚ ਸਥਿਤੀ ਗੰਭੀਰ ਹੈ। ਮਾਈਕ ਦਾ ਕਹਿਣਾ ਸੀ ਕਿ ਬ੍ਰਾਜ਼ੀਲ ਦੀਆਂ ਸਿਹਤ ਸੇਵਾਵਾਂ ਦੀ ਹਾਲਤ ਬਦਤਰ ਹੈ। ਉਨ੍ਹਾਂ ਨੇ ਕਿਹਾ ਕਿ ਆਈਸੀਯੂ ਦੀ ਸਥਿਤੀ ਵੀ ਖ਼ਰਾਬ ਹੈ ਅਤੇ 90 ਫ਼ੀਸਦੀ ਬਿਸਤਰੇ ਭਰ ਚੁੱਕੇ ਹਨ।

    ਬ੍ਰਾਜ਼ੀਲ ਦੇੋ ਰਾਸ਼ਟਰਪਤੀ ਬੋਲਸੋਨਾਰੋ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਬ੍ਰਾਜ਼ੀਲ ਦੇੋ ਰਾਸ਼ਟਰਪਤੀ ਬੋਲਸੋਨਾਰੋ (ਖੱਬੇ) ਕੋਰੋਨਾਵਾਇਰਸ ਨੂੰ ਇੱਕ ਸਧਾਰਣ ਫਲੂ ਦੱਸ ਕੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ