You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਸਪੇਨ ਤੇ ਇਟਲੀ ਨੂੰ ਭਾਰਤ ਨੇ ਪਿੱਛੇ ਛੱਡਿਆ, ਭਾਰਤ ਤੇ ਪਾਕਿਸਤਾਨੀ ਪੰਜਾਬ ਦਾ ਕੀ ਹੈ ਹਾਲ

ਸਪੇਨ ਅਤੇ ਇਟਲੀ ਨਾਲੋਂ ਹਾਲਾਂਕਿ ਭਾਰਤ ਵਿੱਚ ਮੌਤਾਂ ਦੀ ਗਿਣਤੀ ਕਿਤੇ ਘੱਟ ਹੈ, ਪੂਰੀ ਦੁਨੀਆਂ ਵਿੱਚ 4 ਲੱਖ ਮੌਤਾਂ ਹੋ ਚੁੱਕੀਆਂ ਹਨ

ਲਾਈਵ ਕਵਰੇਜ

  1. ਕੋਰੋਨਾਵਾਇਰਸ : ਭਾਰਤ 'ਚ ਹੁਣ ਤੱਕ ਕਿੰਨੇ ਟੈਸਟ ਹੋਏ?

    ਕੋਰੋਨਾਵਾਇਰਸ ਦੀ ਲਾਗ ਨੂੰ ਲੈ ਕੇ ਹੁਣ ਤੱਕ ਭਾਰਤ ਵਿਚ 46,66,386 ਟੈਸਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

    ਇਹ ਅੰਕੜੇ ਇੰਡੀਅਨ ਕਾਉੰਸਿਲ ਆਫ਼ ਮੇਡੀਕਲ ਰਿਸਰਚ (ਆਈਸੀਐੱਮਆਰ) ਵਲੋਂ ਜਾਰੀ ਕੀਤੇ ਗਏ ਹਨ।

    ਆਈਸੀਐੱਮਆਰ ਅਨੁਸਾਰ, ਪਿਛਲੇ 24 ਘੰਟਿਆਂ ਵਿਚ 1,42,069 ਟੈਸਟ ਹੋਏ ਹਨ।

  2. ਮਿਸ਼ਨ ਫਤਿਹ : ਸੁਣੋਂ ਗੁਰਦਾਸ ਮਾਨ ਪੰਜਾਬੀਆਂ ਨੂੰ ਕੀ ਕਹਿ ਰਹੇ ਹਨ?

    ਪੰਜਾਬ ਸਰਕਾਰ ਵਲੋਂ ਚਲਾਏ ਗਏ ਮਿਸ਼ਨ ਫਤਿਹ ਦੇ ਤਹਿਤ ਹਰ ਰੋਜ਼ ਵੱਡੇ ਸਿਤਾਰੇ ਇਸ ਮੁਹਿੰਮ ਨਾਲ ਜੁੜ ਰਹੇ ਹਨ।

    ਪੰਜਾਬ ਦੇ ਉੱਘੇ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਪੰਜਾਬਿਆਂ ਨੂੰ ਕੀ ਨਸੀਹਤ ਦੇ ਰਹੇ ਹਨ, ਸੁਣੋਂ ਜ਼ਰਾ...

  3. ਰਾਜਸਥਾਨ : ਕਿੱਥੇ ਹੈ ਸੋਸ਼ਲ ਡਿਸਟੈਸਿੰਗ?, ਖ਼ਾਸ ਗੱਲ ਹੈ ਕਿ ਇਸ ਭੀੜਾ ਦਾ ਹਿੱਸਾ ਕਾਂਗਰਸ ਦੇ ਵਿਧਾਇਕ ਪੰਨਾਚੰਦ ਮੇਘਵਾਲ ਵੀ ਹਨ।

    ਰਾਜਸਥਾਨ ਵਿਚ ਬਾਰਨ ਦੇ ਪ੍ਰਤਾਪ ਚੌਂਕ ਤੇ ਸੋਸ਼ਲ ਡਿਸਟੈਸਿੰਗ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆਈਆਂ।

    ਇਹ ਮੌਕਾ ਸੀ ਮਹਾਰਾਣਾ ਪ੍ਰਤਾਪ ਦੇ ਬੁੱਤ ਦੇ ਉਦਘਾਟਨ ਸਮਾਰੋਹ ਦਾ। ਇਹ ਤਸਵੀਰਾਂ ਸ਼ਨੀਵਾਰ ਦੀਆਂ ਹਨ।

    ਖ਼ਾਸ ਗੱਲ ਹੈ ਕਿ ਇਸ ਭੀੜਾ ਦਾ ਹਿੱਸਾ ਕਾਂਗਰਸ ਦੇ ਵਿਧਾਇਕ ਪੰਨਾਚੰਦ ਮੇਘਵਾਲ ਵੀ ਹਨ।

    ਖ਼ਬਰ ਏਜੰਸੀ ਏਐੱਨਆਈ ਵਲੋਂ ਜਾਰੀ ਕੀਤੀ ਗਈਆਂ ਇਨ੍ਹਾਂ ਤਸਵੀਰਾਂ ਵਿਚ ਸੋਸ਼ਲ ਡਿਸਟੈਸਿੰਗ ਇਕ ਵੱਡੀ ਚੁਣੌਤੀ ਸਾਫ਼ ਨਜ਼ਰ ਆ ਰਹੀ ਹੈ।

  4. ਕੋਰੋਨਾਵਾਇਰਸ: ਬ੍ਰਾਜ਼ੀਲ ਨੇ ਮੌਤਾਂ ਦੀ ਵਧ ਰਹੀ ਗਿਣਤੀ ਦੌਰਾਨ ਸਰਕਾਰੀ ਡਾਟਾ ਹਟਾਇਆ

    ਇਕ ਪਾਸੇ ਜਿਥੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਵਲੋਂ ਮਹਾਂਮਾਰੀ ਦੇ ਪ੍ਰਕੋਪ ਨੂੰ ਸੰਭਾਲ ਨਾ ਪਾਉਣ ਦੀ ਅਲੋਚਨਾ ਹੋ ਰਹੀ ਹੈ, ਦੂਜੇ ਪਾਸੇ ਕੋਵਿਡ -19 ਦੇ ਕਈ ਮਹੀਨਿਆਂ ਦੇ ਅੰਕੜਿਆਂ ਨੂੰ ਬ੍ਰਾਜ਼ੀਲ ਦੇ ਸਰਕਾਰੀ ਵੈਬਸਾਈਟ ਤੋਂ ਹਟਾ ਦਿੱਤਾ ਹੈ।

    ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਸਿਰਫ਼ ਉਹ ਪਿਛਲੇ 24 ਘੰਟਿਆਂ ਦੇ ਕੇਸਾਂ ਅਤੇ ਮੌਤਾਂ ਦੀ ਹੀ ਰਿਪੋਰਟ ਸਾਂਝੀ ਕਰੇਗੀ, ਜ਼ਿਆਦਾਤਰ ਦੇਸ਼ਾਂ ਦੀ ਤਰ੍ਹਾਂ ਉਹ ਵੀ ਸਾਰਾ ਅੰਕੜਾ ਜਨਤਕ ਨਹੀਂ ਕਰਨਗੇ।

    ਬੋਲਸੋਨਾਰੋ ਨੇ ਕਿਹਾ ਕਿ ਇਹ ਅੰਕੜੇ ਮੌਜੂਦਾ ਤਸਵੀਰ ਨੂੰ ਨਹੀਂ ਦਰਸਾਉਂਦੇ ਹਨ, ਤਸਵੀਰ ਹਰ ਦਿਨ ਬਦਲ ਰਹੀ ਹੈ।

    ਬ੍ਰਾਜ਼ੀਲ ਦੁਨੀਆ ਵਿਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਵਿਚ ਦੂਜੇ ਨੰਬਰ ਉੱਤੇ ਹੈ।

  5. ਜੌਰਜ ਫਲਾਇਡ: ਹਜ਼ਾਰਾਂ ਲੋਕ ਨਸਲਵਾਦ ਵਿਰੋਧੀ ਪ੍ਰਦਰਸ਼ਨਾਂ ਲਈ ਬਾਹਰ, ਸੋਸ਼ਲ ਡਿਸਟੈਸਿੰਗ ਜ਼ੀਰੋ

    ਹਜ਼ਾਰਾਂ ਲੋਕ ਯੂਕੇ ਵਿਚ ਨਸਲਵਾਦ ਵਿਰੋਧੀ ਪ੍ਰਦਰਸ਼ਨਾਂ ਵਿਚ ਸ਼ਾਮਲ ਹੋ ਰਹੇ ਹਨ, ਪਰ ਵੱਡਾ ਚੈਲੇਂਜ ਸੋਸ਼ਲ ਡਿਸਟੈਸਿੰਗ ਬਣਿਆ ਹੋਇਆ ਹੈ।

    ਅਮਰੀਕਾ ਵਿਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਇਹ ਵਿਰੋਧ ਪ੍ਰਦਰਸ਼ਨ ਲੰਡਨ, ਮੈਨਚੇਸਟਰ, ਕਾਰਡਿਫ, ਲੈਸਟਰ ਅਤੇ ਸ਼ੈਫੀਲਡ ਸਣੇ ਸ਼ਹਿਰਾਂ ਵਿਚ ਹੋਏ।

    ਦਿਨ ਦਾ ਜ਼ਿਆਦਾਤਰ ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਿਹਾ ਪਰ ਸ਼ਾਮ ਨੂੰ ਡਾਉਨਿੰਗ ਸਟ੍ਰੀਟ ਦੇ ਬਾਹਰ ਹਿੰਸਾ ਹੋਈ।

    ਬੀਬੀਸੀ ਦੇ ਪੱਤਰਕਾਰ ਟੌਮ ਸਾਇਮੰਡਜ਼ ਨੇ ਕਿਹਾ ਕਿ ਵਿਰੋਧ ਉਦੋਂ ਹੋਇਆ, ਜਦੋਂ ਪੁਲਿਸ ਲਾਈਨ ਤੇ ਮਿਜ਼ਾਈਲਾਂ ਅਤੇ ਪਟਾਕੇ ਸੁੱਟੇ ਗਏ।

  6. ਯੂਪੀ ਵਿੱਚ ਕੋਰੋਨਾ ਦੇ 10,000 ਤੋਂ ਵੱਧ ਮਾਮਲੇ, ਧਾਰਮਿਕ ਸਥਾਨਾਂ ਲਈ ਜਾਰੀ ਹੋਈਆਂ ਨਵੀਆਂ ਗਾਈਡਲਾਈਂਸ, ਸਮੀਰਤਮਜ ਮਿਸ਼ਰਾ, ਬੀਬੀਸੀ ਹਿੰਦੀ ਲਈ

    ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਦਸ ਹਜ਼ਾਰ ਤੋਂ ਪਾਰ ਹੋ ਗਈ ਹੈ।

    ਸ਼ੁੱਕਰਵਾਰ ਨੂੰ 370 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜ ਵਿਚ ਸੰਕਰਮਿਤ ਲੋਕਾਂ ਦੀ ਗਿਣਤੀ 10,103 ਹੋ ਗਈ ਹੈ। ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ 268 ਹੋ ਗਈ ਹੈ।

    ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਵਾਰ ਫਿਰ 8 ਜੂਨ ਤੋਂ ਲੌਕਡਾਊਨ ਵਿਚ ਢਿੱਲ ਦੇਣ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

    • ਹੁਣ ਮੰਦਰਾਂ, ਸ਼ਾਪਿੰਗ ਮਾਲਾਂ ਅਤੇ ਹੋਰ ਜਨਤਕ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ।
    • ਪੰਜ ਤੋਂ ਵੱਧ ਲੋਕ ਮੰਦਰਾਂ ਜਾਂ ਹੋਰ ਇਬਾਦਤ-ਗਾਹਾਂ ਵਿਚ ਦਾਖ਼ਲ ਨਹੀਂ ਹੋ ਸਕਣਗੇ।
    • ਪ੍ਰਵੇਸ਼ ਦੁਆਰ 'ਤੇ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
    • ਸ਼ਰਧਾਲੂਆਂ ਦੇ ਤਾਪਮਾਨ ਨੂੰ ਮਾਪਣ ਲਈ ਇਕ ਇਨਫਰਾਰੈੱਡ ਥਰਮਾਮੀਟਰ ਦਾ ਪ੍ਰਬੰਧ ਵੀ ਕਰਨਾ ਹੋਵੇਗਾ।
  7. ਪਿਛਲੇ 24 ਘੰਟਿਆਂ ਵਿੱਚ 9971 ਨਵੇਂ ਮਾਮਲੇ ਤੇ 287 ਮੌਤਾਂ

    ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 9971 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 287 ਮੌਤਾਂ ਦਰ ਹੋਈਆਂ ਹਨ।

    ਇਸ ਦੇ ਨਾਲ ਹੀ ਭਾਰਤ ਵਿੱਚ ਕੁੱਲ 2 ਲੱਖ 46 ਹਜ਼ਾਰ ਤੇ 628 ਮਾਮਲੇ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ 6929 ਤੱਕ ਪਹੁੰਚ ਗਿਆ ਹੈ।

  8. ਦਿੱਲੀ ਮੈਡੀਕਲ ਐਸੋਸੀਏਸ਼ਨ ਵੱਲੋਂ ਕੇਜਰੀਵਾਲ ਦੀ ਨਿੰਦਾ

    ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਡਾਕਟਰਾਂ ਅਤੇ ਹਸਪਤਾਲਾਂ ਨੂੰ ਚਿਤਾਵਨੀ ਤੇ ਧਮਕਾਉਣ ਦੇ ਰਵੱਈਏ ਦੀ ਨਿੰਦਾ ਕੀਤੀ ਹੈ।

    ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਸਰ ਗੰਗਾਰਾਮ ਹਸਪਤਾਲ ਨੂੰ ਲੈ ਕੇ ਦਰਜ ਕੀਤੀ ਗਈ ਐੱਫਆਈਆਰ ਦੀ ਵੀ ਨਿੰਦਾ ਕੀਤੀ ਹੈ।

  9. ਪਾਕਿਸਤਾਨ: ਪੰਜਾਬ ਵਿੱਚ ਕੋਰੋਨਾਵਾਇਰਸ ਦਾ ਕਹਿਰ

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ 98,000 ਤੋਂ ਵੱਧ ਹੋ ਗਏ ਹਨ, ਜਦ ਕਿ ਇਸ ਕਾਰਨ ਮੌਤਾਂ ਦਾ ਅੰਕੜਾ 1998 ਤੋਂ ਵੀ ਪਾਰ ਹੋ ਗਿਆ ਹੈ।

    ਉੱਧਰ, ਕੋਰੋਨਾਵਾਇਰਸ ਦਾ ਸਭ ਤੋਂ ਵੱਧ ਕਹਿਰ ਪਾਕਿਸਤਾਨ ਦੇ ਪੰਜਾਬ ਵਿੱਚ ਜਾਰੀ ਹੈ। ਉੱਥੇ ਬੀਤੇ 24 ਘੰਟਿਆਂ ਵਿੱਚ 1782 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 24 ਮੌਤਾਂ ਹੋਈਆਂ ਹਨ।

    ਪੰਜਾਬ ਵਿੱਚ ਇਸ ਵੇਲੇ 37 ਹਜ਼ਾਰ ਤੋਂ ਵੱਧ ਮਾਮਲੇ ਹਨ ਅਤੇ ਇਸ ਨਾਲ ਸੂਬੇ ਵਿੱਚ 683 ਲੋਕਾਂ ਦੀ ਮੌਤ ਹੋ ਗਈ ਹੈ।

    ਇਸ ਤੋਂ ਬਾਅਦ ਸਿੰਧ ਸੂਬੇ ਦਾ ਨੰਬਰ ਆਉਂਦਾ ਹੈ, ਜਿੱਥੇ 36 ਹਜ਼ਾਰ ਤੋਂ ਵੱਧ ਲਾਗ ਦੇ ਮਾਮਲੇ ਹਨ ਤੇ 634 ਲੋਕਾਂ ਦੀ ਮੌਤ ਹੋ ਗਈ ਹੈ।

  10. ਕੋਰੋਨਾਵਾਇਰਸ: ਭਾਰਤ 'ਚ ਕੋਵਿਡ-19 ਲਈ ਕੀਤਾ ਜਾਣ ਵਾਲਾ ਟੈਸਟ ਹੀ ਬਣ ਰਿਹਾ ਲਾਗ ਫ਼ੈਲਣ ਦਾ ਕਾਰਨ

    ਕੁਝ ਮਹੀਨੇ ਪਹਿਲਾਂ ਭਾਰਤ ਸਰਕਾਰ ਸਿਰਫ਼ ਸਵੈਬ ਟੈਸਟ ਉੱਪਰ ਹੀ ਨਿਰਭਰ ਕਰ ਰਹੀ ਸੀ। ਆਈਸੀਐੱਮਆਰ ਨੇ ਐੱਕਸ-ਰੇ ਉੱਪਰ ਇਹ ਕਹਿ ਕੇ ਪਾਬੰਦੀ ਲਗਾ ਦਿੱਤੀ ਸੀ ਕਿ ਕੋਰੋਨਾ ਮਰੀਜ਼ਾਂ ਲਈ ਸੁਰੱਖਿਅਤ ਨਹੀਂ ਹੈ। ਸੋਮਾਨੀ ਦਾ ਕਹਿਣਾ ਹੈ ਕਿ ਇਕੱਲੇ ਸਵੈਬ ਟੈਸਟ ਉੱਪਰ ਨਿਰਭਰ ਰਹਿਣਾ ਕੋਰੋਨਾਵਾਇਰਸ ਦੇ ਫ਼ੈਲਣ ਦਾ ਕਾਰਣ ਹੈ।

    ਹੁਣ ਕਿਉਂਕਿ ਐਕਸ-ਰੇ ਅਤੇ ਸੀਟੀ ਸਕੈਨ ਦੀ ਆਗਿਆ ਮਿਲ ਗਈ ਹੈ ਤਾਂ ਟੈਸਟਿੰਗ ਵਧਣ ਕਾਰਨ ਕੇਸਾਂ ਵਿੱਚ ਵੀ ਵਾਧਾ ਹੋ ਰਿਹਾ ਹੈ।

    ਸੋਮਾਨੀ ਦੀ ਕੰਪਨੀ ਹੀ ਰੋਜ਼ਾਨਾ 10,000 ਟੈਸਟ ਕਰ ਰਹੀ ਹੈ।

    ਅਸੀਂ ਭਾਰਤ ਵਿੱਚ ਜ਼ਰੂਰਤ ਨੂੰ ਦੇਖਦਿਆਂ ਕਿ ਸਵੈਬ ਟੈਸਟ ਦੇ ਨਤੀਜੇ ਆਉਣ ਵਿੱਚ ਦੋ ਦਿਨ ਲੱਗ ਜਾਂਦੇ ਹਨ। ਇਹ ਸੇਵਾ ਸ਼ੁਰੂ ਕੀਤੀ। ਅਸੀਂ ਤਕਨੀਕ ਰਾਹੀਂ ਡਾਕਟਰਾਂ ਦੀ ਮਦਦ ਕਰਨੀ ਚਾਹੁੰਦੇ ਸੀ। ਜਿਸ ਨਾ ਕਿ ਕੋਵਿਡ-19 ਦੀ ਤਖ਼ਸ਼ੀਸ ਵਿੱਚ ਲੱਗਣ ਵਾਲਾ ਸਮਾਂ ਘਟਾਇਆ ਜਾ ਸਕੇ।" ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ

  11. ਡਾਕਟਰੀ ਸਲਾਹ ਦੇ ਉਲਟ ਮੱਲੋ ਮੱਲੀ ਚਿਹਰੇ ਉੱਤੇ ਹੱਥ ਕਿਉਂ ਚਲਾ ਜਾਂਦਾ ਹੈ

  12. ਬਰਤਾਨੀਆ ’ਚ ਨਹੀਂ ਰੁਕ ਰਿਹਾ ਮੌਤਾਂ ਦਾ ਅੰਕੜਾ

    ਬਰਤਾਨੀਆ ਵਿੱਚ ਪਿਛਲੇ 24 ਘੰਟਿਆਂ ਵਿੱਚ 204 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਬਰਤਾਨੀਆ ਵਿ4ਚ ਮਰਨ ਵਾਲਿਆਂ ਦੀ ਗਿਣਤੀ 40,548 ਹੋ ਗਈ ਹੈ।

    ਇਸ ਤੋਂ ਇਲਾਵਾ ਬੀਤੇ 24 ਘੰਟਿਆਂ ਵਿੱਚ 1,557 ਨਵੇਂ ਮਰੀਜ਼ ਵੀ ਸਾਹਮਣੇ ਆਏ ਹਨ। ਬਰਤਾਨੀਆ ਵਿੱਚ ਅਧਿਕਾਰਤ ਅੰਕੜਿਆਂ ਮੁਤਾਬਕ ਹੁਣ ਤੱਕ 2,86,294 ਲੋਕ ਕੋਰੋਨਾ ਲਾਗ ਨਾਲ ਪੀੜਤ ਹੋਏ ਹਨ।

    ਅਮਰੀਕਾ ਹੁਣ ਵੀ ਦੁਨੀਆਂ ਦੀ ਸਭ ਤੋਂ ਵੱਧ ਪ੍ਰਭਾਵਿਤ ਦੇਸ

    ਅਮਰੀਕਾ ਦੁਨੀਆਂ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਦੇਸ਼ ਹੈ। ਅਮਰੀਕਾ ਵਿੱਚ ਲਾਗ ਦੇ 19 ਲੱਖ ਤੋਂ ਵੱਧ ਮਾਮਲੇ ਹਨ।

    ਅਮਰੀਕਾ ਵਿੱਚ ਕੋਰੋਨਾਵਾਇਰਸ ਲਾਗ ਕਾਰਨ ਹੁਣ ਤੱਕ 1 ਲੱਖ 9 ਹਜ਼ਾਰ ਲੋਕਾਂ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

    20 ਲੱਖ ਵੈਕਸੀਨ ਤਿਆਰ ਕਰਨ ਦਾ ਦਾਅਵਾ

    ਅਮਰੀਕੀ ਰਾਸ਼ਟਰਪਤੀ ਡੌਲਨਡ ਟਰੰਪ ਦੇ ਕਿਹਾ ਹੈ ਕਿ ਅਮਰੀਕਾ ਨੇ ਕੋਵਿਡ-19 ਲਾਗ ਤੋਂ ਬਚਣ ਲਈ 20 ਲੱਖ ਵੈਕਸੀਨ ‘ਤਿਆਰ’ ਕਰ ਲਈ ਹੈ।

    ਉਨ੍ਹਾਂ ਨੇ ਕਿਹਾ ਹੈ ਕਿ ਵੈਕਸੀਨ ‘ਵਰਤੋਂ ਲਈ ਤਿਆਰ’ ਹੈ, ਇੰਤਜ਼ਾਰ ਬਸ, ਇਸ ਗੱਲ ਦਾ ਹੈ ਕਿ ਵਿਗਿਆਨੀ ਇਸ ਦੇ ਸੁਰੱਖਿਅਤ ਅਤੇ ਅਸਰਦਾਰ ਹੋਣ ਦੀ ਮੁਹਰ ਲਗਾ ਦੇਣ।

  13. ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ

    ਕੋਰੋਨਾਵਾਇਰਸ ਦੇ ਕਹਿਰ ਨੇ ਦੁਨੀਆਂ ਦਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਕਰ ਦਿੱਤਾ ਹੈ। ਲੋਕਲ ਪ੍ਰਸ਼ਾਸ਼ਨ ਤੋਂ ਲੈ ਕੇ ਵਿਸ਼ਵ ਸਿਹਤ ਸੰਗਠਨ ਤੱਕ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਹਨ।

    ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

    ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ। ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

  14. ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ

    ਦੂਨੀਆਂ ਭਰ ਵਿਚ ਕੋਰੋਨਾਵਾਇਰਸ ਨਾਲ ਲੱਖਾਂ ਲੋਕ ਪੀੜ੍ਹਤ ਹਨ ਅਤੇ ਲੱਖਾਂ ਦੀ ਮਰ ਚੁੱਕੇ ਹਨ। ਮਨੁੱਖੀ ਜਾਨਾਂ ਲੈਣ ਦੇ ਨਾਲ-ਨਾਲ ਇਸ ਨੇ ਸੰਸਾਰ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਬਿਲਕੁੱਲ ਬਦਲ ਦਿੱਤਾ ਹੈ।

    ਮਹਾਮਾਰੀ ਤੋਂ ਬਚਣ ਲਈ ਤੁਹਾਨੂੰ ਇਸ ਬਿਮਾਰੀ ਦੇ ਲੱਛਣ ਜਾਣਨ ਦੇ ਨਾਲ-ਨਾਲ ਇਸ ਦੇ ਵਾਇਰਸ ਦੇ ਫ਼ੈਲਣ ਅਤੇ ਬਚਾਅ ਤਰੀਕੇ ਜਾਣਨੇ ਚਾਹੀਦੇ ਹਨ।

    ਬੀਬੀਸੀ ਪੰਜਾਬੀ ਦੀ ਇਹ ਰਿਪੋਰਟ ਤੁਹਾਡੀ ਕੋਰੋਨਾ ਤੋਂ ਬਚਣ ਵਿਚ ਮਦਦਗਾਰ ਸਾਬਿਤ ਹੋ ਸਕਦੀ ਹੈ। ਪੂਰੀ ਖ਼ਬਰ ਪੜ੍ਹੋ-

  15. ਪੰਜਾਬ ਤੇ ਭਾਰਤ ਸਣੇ ਦੇਸ ਦੁਨੀਆਂ ਦੀਆਂ ਤਾਜ਼ਾ ਅਪਡੇਟਸ

    • ਦੁਨੀਆਂ ਭਰਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 68 ਤੋਂ ਪਾਰ ਹੋ ਗਈ ਹੈ ਅਤੇ 3 ਲੱਖ 9ਹਜ਼ਾਰ ਮੌਤਾਂ ਹੋ ਚੁੱਕੀਆਂ ਹਨ
    • ਭਾਰਤ ਵਿੱਚਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 36 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 6600 ਤੋਂ ਜ਼ਿਆਦਾ ਹੋ ਗਈ ਹੈ। ਭਾਰਤ ਮਰੀਜ਼ਾਂ ਦੇ ਮਾਮਲੇ ਵਿੱਚ 6 ਨੰਬਰ ਤੇ ਪਹੁੰਚ ਗਿਆ। ਹੁਣ ਭਾਰਤ ਵਿੱਚ ਇਟਲੀ ਤੋਂ ਵੀ ਵਧੇਰੇ ਮਾਮਲੇ ਹਨ।
    • ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਪਲਾਇਨਬਾਰੇ ਆਪਣੇ ਐਫੀਡੇਵਿਟ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰੋਟੀ ਅਤੇ ਪਾਣੀ ਦੇਣ ਦਾ ਕੀਤਾ ਦਾਅਵਾ ਕੀਤਾ ਹੈ।
    • ਪੰਜਾਬ ਵਿੱਚਕੁੱਲ ਮਾਮਲੇ 2515 ਹਨ ਅਤੇ ਮੌਤਾਂ ਦੀ ਗਿਣਤੀ 50 ਹੋ ਗਈ ਹੈ। ਸੂਬੇ ਵਿੱਚ 373 ਐਕਟਿਵ ਮਰੀਜ਼ ਹਨ।
    • ਪੰਜਾਬ ਵਿੱਚ ਹੁਣ ਧਾਰਮਿਕ ਅਸਥਾਨ ਸਵੇਰੇ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੀ ਖੁਲ੍ਹਣਗੇ। ਪੰਜਾਬ ਵਿੱਚ 8 ਜੂਨ ਤੋਂ ਹੋਟਲ ਵੀ ਖੁੱਲ ਰਹੇ ਹਨ ਪਰ ਉਨ੍ਹਾਂ ਵਿਚਲੇ ਰੈਸਟੋਰੈਂਟ ਬੰਦ ਰਹਿਣਗੇ।
    • ਖ਼ਬਰ ਏਜੰਸੀ ਪੀਟੀਆ ਮੁਤਾਬਕਦਿੱਲੀ ਸਰਕਾਰ ਦੇ ਮਾਹਰਾਂ ਦੇ ਪੈਨਲਨੇ ਸਿਫ਼ਾਰਿਸ਼ ਕੀਤੀ ਹੈ ਕਿ ਜੇ ਦਿੱਲੀ ਤੋਂ ਬਾਹਰਲੇ ਲੋਕਾਂ ਲਈ ਹਸਪਤਾਲਾਂ ਦੇ ਦਰਵਾਜ਼ੇ ਖੋਲ੍ਹੇ ਗਏ ਤਾਂ ਤਿੰਨ ਦਿਨਾਂ ਵਿੱਚ ਹੀ ਹਸਪਤਾਲਾਂ ਦੇ ਬੈੱਡ ਭਰ ਜਾਣਗੇ।
    • ਪਿਛਲੇ 24 ਘੰਟਿਆਂ ਵਿੱਚਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ922 ਮੌਤਾਂ ਹੋ ਗਈਆਂ ਹਨ। ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਇੱਥੇ ਮੌਤਾਂ ਦਾ ਆਂਕੜਾ 1,09,042 ਤੱਕ ਪਹੁੰਚ ਗਿਆ ਹੈ।
    • ਪਾਕਿਸਤਾਨਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 90,000 ਤੇ ਪਹੁੰਚ ਗਏ ਹਨ। ਉੱਥੇ ਸਭ ਤੋਂ ਵਧੇਰੇ ਮਾਮਲੇ 34 ਹਜ਼ਾਰ ਸਿੰਧ ਸੂਬੇ ਵਿੱਚ ਹਨ ਅਤੇਸਭ ਤੋਂ ਵੱਧ ਮੌਤਾਂ ਲਹਿੰਦੇ ਪੰਜਾਬ ਵਿੱਚ ਹੋਈਆਂ ਹਨ।
  16. ਬੀਬੀਸੀ ਪੰਜਾਬੀ ਦੇ ਕੋਰੋਨਾਵਾਇਰਸ ਨਾਲ ਸਬੰਧਤ ਲਾਇਵ ਪੇਜ਼ ਵਿਚ ਤੁਹਾਡਾ ਸਵਾਗਤ ਹੈ। ਖੁਸ਼ਹਾਲ ਲਾਲੀ ਤੇ ਸੁਮਨਦੀਪ ਕੌਰ ਤੁਹਾਡੇ ਲਈ ਤਾਜ਼ਾ ਅਪਡੇਟ ਦੇ ਰਹੇ ਹਾਂ। 6 ਜੂਨ ਤੱਕ ਦੇ ਅਪਡੇਟ ਦੇਖਣ ਲਈ ਤੁਸੀੰ ਇੱਥੇ ਕਲਿੱਕ ਕਰ ਸਕਦੇ ਹੋ।