You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਪੰਜਾਬ ਵਿੱਚ ਮਾਲਜ਼ ਤੇ ਧਾਰਮਿਕ ਅਸਥਾਨਾਂ 'ਤੇ ਜਾਣ ਲਈ ਕੀ ਹਨ ਨਿਯਮ

ਕੋਵਿਡ-19 ਕਾਰਨ ਪੂਰੀ ਦੁਨੀਆਂ ਵਿੱਚ ਮਾਮਲੇ 67 ਲੱਖ ਹੋ ਗਏ ਹਨ। ਭਾਰਤ ਵਿੱਚ ਮਾਮਲੇ ਲਗਾਤਾਰ ਵਧ ਰਹੇ ਹਨ

ਲਾਈਵ ਕਵਰੇਜ

  1. ਕੋਰੋਨਾਵਾਇਰਸ ਨਾਲ ਸਬੰਧਤ ਪੇਜ਼ ਅਸੀੰ ਇੱਥੇ ਹੀ ਬੰਦ ਕਰ ਰਹੇ ਹਾਂ। 6 ਜੂਨ ਦੀਆੰ ਤਾਜ਼ਾ ਖ਼ਬਰਾਂ ਲਈ ਤੁਸੀੰ ਇੱਥੇ ਕਲਿੱਕ ਕਰ ਸਕਦੇ ਹੋ।

  2. ਦੇਸ ਤੇ ਦੁਨੀਆਂ ਦੇ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 67 ਲੱਖ 24 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ 3 ਲੱਖ 94 ਹਜ਼ਾਰ ਮੌਤਾਂ ਹੋ ਚੁੱਕੀਆਂ ਹਨ
    • ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2 ਲੱਖ 36 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮੌਤਾਂ ਦੀ ਗਿਣਤੀ 6600 ਤੋਂ ਜ਼ਿਆਦਾ ਹੋ ਗਈ ਹੈ। ਭਾਰਤ ਮਰੀਜ਼ਾਂ ਦੇ ਮਾਮਲੇ ਵਿੱਚ 6 ਨੰਬਰ ਤੇ ਪਹੁੰਚ ਗਿਆ। ਹੁਣ ਭਾਰਤ ਵਿੱਚ ਇਟਲੀ ਤੋਂ ਵੀ ਵਧੇਰੇ ਮਾਮਲੇ ਹਨ।
    • ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਪਲਾਇਨ ਬਾਰੇ ਆਪਣੇ ਐਫੀਡੇਵਿਟ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰੋਟੀ ਅਤੇ ਪਾਣੀ ਦੇਣ ਦਾ ਕੀਤਾ ਦਾਅਵਾ ਕੀਤਾ ਹੈ।
    • ਪੰਜਾਬ ਵਿੱਚ ਕੁੱਲ ਮਾਮਲੇ 2515 ਹਨ ਅਤੇ ਮੌਤਾਂ ਦੀ ਗਿਣਤੀ 50 ਹੋ ਗਈ ਹੈ। ਸੂਬੇ ਵਿੱਚ 373 ਐਕਟਿਵ ਮਰੀਜ਼ ਹਨ।
    • ਪੰਜਾਬ ਵਿੱਚ ਹੁਣ ਧਾਰਮਿਕ ਅਸਥਾਨ ਸਵੇਰੇ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੀ ਖੁਲ੍ਹਣਗੇ। ਪੰਜਾਬ ਵਿੱਚ 8 ਜੂਨ ਤੋਂ ਹੋਟਲ ਵੀ ਖੁੱਲ ਰਹੇ ਹਨ ਪਰ ਉਨ੍ਹਾਂ ਵਿਚਲੇ ਰੈਸਟੋਰੈਂਟ ਬੰਦ ਰਹਿਣਗੇ।
    • ਖ਼ਬਰ ਏਜੰਸੀ ਪੀਟੀਆ ਮੁਤਾਬਕ ਦਿੱਲੀ ਸਰਕਾਰ ਦੇ ਮਾਹਰਾਂ ਦੇ ਪੈਨਲ ਨੇ ਸਿਫ਼ਾਰਿਸ਼ ਕੀਤੀ ਹੈ ਕਿ ਜੇ ਦਿੱਲੀ ਤੋਂ ਬਾਹਰਲੇ ਲੋਕਾਂ ਲਈ ਹਸਪਤਾਲਾਂ ਦੇ ਦਰਵਾਜ਼ੇ ਖੋਲ੍ਹੇ ਗਏ ਤਾਂ ਤਿੰਨ ਦਿਨਾਂ ਵਿੱਚ ਹੀ ਹਸਪਤਾਲਾਂ ਦੇ ਬੈੱਡ ਭਰ ਜਾਣਗੇ।
    • ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ 922 ਮੌਤਾਂ ਹੋ ਗਈਆਂ ਹਨ। ਜੌਹਨ ਹੌਪਕਿਨਸ ਯੂਨੀਵਰਸਿਟੀ ਦੇ ਮੁਤਾਬਕ ਇੱਥੇ ਮੌਤਾਂ ਦਾ ਆਂਕੜਾ 1,09,042 ਤੱਕ ਪਹੁੰਚ ਗਿਆ ਹੈ।
    • ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 90,000 ਤੇ ਪਹੁੰਚ ਗਏ ਹਨ। ਉੱਥੇ ਸਭ ਤੋਂ ਵਧੇਰੇ ਮਾਮਲੇ 34 ਹਜ਼ਾਰ ਸਿੰਧ ਸੂਬੇ ਵਿੱਚ ਹਨ ਅਤੇ ਸਭ ਤੋਂ ਵੱਧ ਮੌਤਾਂ ਲਹਿੰਦੇ ਪੰਜਾਬ ਵਿੱਚ ਹੋਈਆਂ ਹਨ।
  3. ਮੁਜ਼ਾਹਰਿਆਂ ਕਾਰਨ ਵਧਿਆ ਵਾਇਰਸ ਦਾ ਖ਼ਤਰਾ

    ਵੱਡੀ ਗਿਣਤੀ ਵਿੱਚ ਮੁਜ਼ਾਹਰਾਕਾਰੀਆਂ ਦੇ ਸੜਕ 'ਤੇ ਉਤਰਨ ਤੋਂ ਬਾਅਦ ਕੋਰੋਨਾਵਾਇਰਸ ਦਾ ਖ਼ਤਰਾ ਵੱਧ ਗਿਆ ਹੈ।

    ਅਮਰੀਕਾ ਵਿੱਚ ਜੌਰਜ ਫਲਾਇਡ ਦੀ ਪੁਲਸ ਹਿਰਾਸਤ ਵਿੱਚ ਮੌਤ ਦੇ ਖ਼ਿਲਾਫ਼ ਯੂਕੇ ਵਿੱਚ ਮੁਜ਼ਾਹਰਾਕਾਰੀ ਸੜਕਾਂ 'ਤੇ ਉਤਰੇ।

  4. ਕੋਰੋਨਾਵਾਇਰਸ : ਕੀ ਕੋਵਿਡ-19 ਦੁਬਾਰਾ ਤੁਹਾਨੂੰ ਬਿਮਾਰ ਕਰ ਸਕਦਾ ਹੈ

    ਕੀ ਕੋਰੋਨਾਵਾਇਰਸ ਹਰ ਸਿਆਲ ਨੂੰ ਵਾਪਸ ਆਵੇਗਾ ਕੀ ਇਸ ਦੀ ਦਵਾਈ ਕੰਮ ਕਰੇਗੀ। ਕੀ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਸਾਨੂੰ ਦੁਬਾਰਾ ਕੰਮ ਉੱਤੇ ਮੋੜ ਲਿਆਵੇਗੀ। ਲੰਬੇ ਸਮੇਂ ਤੱਕ ਅਸੀਂ ਵਾਇਰਸ ਨਾਲ ਕਿਵੇਂ ਟੱਕਰ ਲਵਾਂਗੇ।

    ਇਨ੍ਹਾਂ ਸਾਰੇ ਸਵਾਲਾਂ ਦਾ ਧੁਰਾ ਸਾਡੇ ਸਰੀਰ ਦੀ ਬਿਮਾਰੀ ਰੋਧਕ ਸ਼ਕਤੀ ਹੈ, ਜਿਸ ਨੂੰ ਤਕਨੀਕੀ ਭਾਸ਼ਾ ਵਿੱਚ ਇੰਮਊਨ ਸਿਸਟਮ ਕਿਹਾ ਜਾਂਦਾ ਹੈ।

    ਸਮੱਸਿਆ ਜੋ ਅਸੀਂ ਜਾਣਦੇ ਹਾਂ, ਉਹ ਬਹੁਤ ਛੋਟੀ ਹੈ। ਕੀ ਕੋਰੋਨਾਵਾਇਰਸ ਤੁਹਾਨੂੰ ਦੁਬਾਰਾ ਘੇਰ ਸਕਦਾ ਹੈ ਕੁਝ ਲੋਕ ਇੱਕ ਤੋਂ ਦੂਜੇ ਨਾਲੋਂ ਵੱਧ ਬਿਮਾਰ ਕਿਉਂ ਹੁੰਦੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  5. ਹੁਣ ਤੱਕ 4,286 ਸ਼ਰਮੀਕ ਸਪੈਸ਼ਲ ਰੇਲ ਗੱਡੀਆਂ 'ਚ 58 ਲੱਖ ਪਰਵਾਸੀ ਪੁੱਜੇ ਘਰ

    ਹੁਣ ਤੱਕ 58 ਲੱਖ ਪਰਵਾਸੀਆਂ ਨੂੰ ਉਨ੍ਹਾਂ ਦੇ ਨਿਰਧਾਰਿਤ ਸਥਾਨਾਂ 'ਤੇ ਲਿਜਾਣ ਵਾਲੀਆਂ 4,286 ਸ਼ਰਮੀਕ ਸਪੈਸ਼ਲ ਰੇਲ ਗੱਡੀਆਂ ਚੱਲ ਰਹੀਆਂ ਹਨ।

    ਇਨ੍ਹਾਂ ਰੇਲ ਗੱਡੀਆਂ ਦੀ ਮੰਗ ਪ੍ਰਤੀ ਦਿਨ 250 ਤੋਂ ਘਟ ਕੇ ਲਗਭਗ 137 ਹੋ ਗਈ ਹੈ।

    ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਅਸੀਂ ਪਿਛਲੇ 2 ਦਿਨਾਂ ਵਿੱਚ 56 ਰੇਲ ਗੱਡੀਆਂ ਚਲਾਈਆਂ ਹਨ।

  6. ਅਨਲੌਕ ਫੇਜ਼-1 ਲਈ ਦਿੱਲੀ ਵਿੱਚ ਵੀ ਤਿਆਰੀਆਂ ਸ਼ੁਰੂ

    8 ਜੂਨ ਤੋਂ ਲੌਕਡਾਊਨ ਦੇ ਨਿਯਮਾਂ ਵਿੱਚ ਕਈ ਬਦਲਾਅ ਆਉਣ ਵਾਲੇ ਹਨ ਅਤੇ ਦਿੱਲੀ ਵਿਚ ਇਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹੈ।

    ਵਸੰਤ ਕੁੰਜ ਦੇ ਐਬਿੰਅਸ ਮਾਲ ਦੇ ਅੰਡਰ-ਵੇਅ ਉੱਤੇ ਸਫਾਈ ਦਾ ਕੰਮ ਚਲ ਰਿਹਾ ਹੈ।

    ਸੋਸ਼ਲ ਡਿਸਟੈਸਿੰਗ ਦਾ ਖਾਸ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  7. ਪੰਜਾਬ ਵਿੱਚ ਮਾਲ ਤੇ ਧਾਰਮਿਕ ਸਥਾਨਾਂ 'ਤੇ ਜਾਣ ਦੇ ਨਿਯਮ

    ਪੰਜਾਬ ਵਿੱਚ ਹੁਣ ਧਾਰਮਿਕ ਅਸਥਾਨ ਸਵੇਰੇ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੀ ਖੁਲ੍ਹਣਗੇ। ਇਸ ਦੌਰਾਨ ਧਾਰਮਿਕ ਅਸਥਾਨਾਂ ਵਿੱਚ ਇੱਕ ਸਮੇਂ ਸਿਰਫ 20 ਲੋਕ ਹੀ ਮੱਥਾ ਟੇਕ ਸਕਣਗੇ ਜਾਂ ਪੂਜਾ ਕਰ ਸਕਣਗੇ। ਧਾਰਮਿਕ ਅਸਥਾਨਾਂ ਵਿੱਚ ਪ੍ਰਸ਼ਾਦ ਵੰਡਣ ਜਾਂ ਲੰਗਰ ਵਰਤਾਉਣ ਦੀ ਮਨਾਹੀ ਹੋਵੇਗੀ। ਇਸ ਦੇ ਨਾਲ ਹੀ ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।

    ਪੰਜਾਬ ਵਿੱਚ ਸ਼ਾਪਿੰਗ ਮਾਲਜ਼ ਵਿੱਚ ਟੋਕਨ ਸਿਸਟਮ ਰਾਹੀਂ ਐਂਟਰੀ ਹੋਵੇਗੀ। ਸ਼ਾਪਿੰਗ ਮਾਲਜ਼ ਵਿਚਲੀਆਂ ਦੁਕਾਨਾਂ 'ਚ ਗਾਹਕਾਂ ਦੀ ਗਿਣਤੀ 50 ਫੀਸਦ ਤੱਕ ਹੀ ਹੋ ਸਕੇਗੀ। ਫਿਲਹਾਲ ਸ਼ਾਪਿੰਗ ਮਾਲਜ਼ ਵਿਚਲੇ ਫੂਡ ਕੋਰਟ ਤੇ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾਲ ਹੀ ਮਾਲਜ਼ ਵਿੱਚ ਲਿਫ਼ਟ ਦੀ ਵਰਤੋਂ ਸਿਰਫ ਅੰਗਹੀਣ ਵਿਅਕਤੀ ਹੀ ਕਰ ਸਕਦੇ ਹਨ।

    ਪੰਜਾਬ ਵਿੱਚ 8 ਜੂਨ ਤੋਂ ਹੋਟਲ ਵੀ ਖੁੱਲ ਰਹੇ ਹਨ ਪਰ ਉਨ੍ਹਾਂ ਵਿਚਲੇ ਰੈਸਟੋਰੈਂਟ ਬੰਦ ਰਹਿਣਗੇ। ਇਸ ਦੇ ਨਾਲ ਹੀ ਸਾਰੇ ਹੋਟਲਾਂ ਵਿੱਚ ਗਾਹਕਾਂ ਨੂੰ ਫੂਡ ਕਮਰਿਆਂ ਵਿੱਚ ਹੀ ਦਿੱਤਾ ਜਾਵੇਗਾ। ਫ਼ਿਲਹਾਲ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੈ ਤੇ ਰੈਸਟੋਰੈਂਟ ਹੋਮ ਡਿਲੀਵਰੀ ਅਤੇ ਟੇਕ-ਵੇਅ ਹੀ ਕਰ ਸਕਦੇ ਹਨ।

  8. ਕੋਰੋਨਾਵਾਇਰਸ: ਪੈਨਲ ਨੇ ਕਿਹਾ ਸਿਰਫ ਦਿੱਲੀ ਦੇ ਨਾਗਰਿਕਾਂ ਨੂੰ ਇੱਥੇ ਇਲਾਜ ਕਰਵਾਉਣ ਦੀ ਹੋਏ ਇਜਾਜ਼ਤ

    ਨਿਊਜ਼ ਏਜੰਸੀ ਪੀਟੀਆਈ ਅਤੇ ਏਐਨਆਈ ਨੇ ਦਿੱਲੀ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਪੰਜ ਮੈਂਬਰੀ ਪੈਨਲ ਨੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਜੇ ਦਿੱਲੀ ਤੋਂ ਬਾਹਰਲੇ ਲੋਕਾਂ ਨੂੰ ਵੀ ਹਸਪਤਾਲ ਵਿੱਚ ਕੋਰੋਨਾ ਦੀ ਲਾਗ ਦਾ ਇਲਾਜ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਹਸਪਤਾਲਾਂ ਵਿੱਚ ਸਾਰੇ ਬੈੱਡ ਤਿੰਨ ਦਿਨਾਂ ਦੇ ਅੰਦਰ ਭਰ ਜਾਣਗੇ।

    ਏਜੰਸੀ ਦੀ ਰਿਪੋਰਟ ਹੈ ਕਿ ਮਾਹਰ ਪੈਨਲ ਨੇ ਦਿੱਲੀ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਸਿਰਫ ਦਿੱਲੀ ਦੇ ਨਾਗਰਿਕਾਂ ਨੂੰ ਹਸਪਤਾਲਾਂ ਵਿੱਚ ਇਲਾਜ ਕਰਾਉਣ ਦੀ ਆਗਿਆ ਦੇਣ।

    ਇਸ ਬਾਰੇ ਅਜੇ ਤੱਕ ਦਿੱਲੀ ਸਰਕਾਰ ਵੱਲੋਂ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਆਈ ਹੈ।

  9. ਪਾਕਿਸਤਾਨ ਵਿੱਚ ਕੋਰੋਨਾਵਾਇਰਸ: ਰਿਪੋਰਟ ਵਿੱਚ ਦੱਸੀ ਕੋਰੋਨਾ ਮਰੀਜ਼ਾਂ ਦੀ ਸੰਖਿਆ ਉੱਪਰ ਵਿਵਾਦ

    ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਕੋਰੋਨਾਵਾਇਰਸ ਲੱਭਣ ਲਈ ਰੈਂਡਮ ਟੈਸਟਿੰਗ ਕੀਤੀ ਗਈ ਤੇ ਉਸ ਦੀ ਰਿਪੋਰਟ ਸੋਸ਼ਲ ਮੀਡੀਆ ਉੱਤੇ ਲੀਕ ਹੋ ਗਈ। ਅੰਕੜੇ ਨੇ ਵਿਵਾਦ ਪੈਦਾ ਕਰ ਦਿੱਤਾ ਹੈ, ਇਸ ਮੁਤਾਬਕ ਜ਼ਿਆਦਾਤਰ ਇੰਫੈਕਟਿਡ ਲੋਕਾਂ ਵਿੱਚ ਲੱਛਣ ਨਹੀਂ ਦਿਸ ਰਹੇ।

  10. ਸਿਡਨੀ 'ਚ ਹੋਏ ਪ੍ਰਦਰਸ਼ਨਾਂ ਵਿੱਚ ਨਹੀਂ ਰੱਖਿਆ ਸੋਸ਼ਲ ਡਿਸਟੈਂਸਿੰਗ ਦਾ ਧਿਆਨ

    ਅਮਰੀਕਾ ਦੇ ਕਈ ਹਿੱਸਿਆਂ 'ਚ ਲਗਾਤਾਰ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਹਨ।

    ਸਿਡਨੀ ਵਿੱਚ ਇੱਕ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਇਆ ਜਿਥੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇੱਕਠੇ ਹੋਏ।

    ਪ੍ਰਦਰਸ਼ਨਕਾਰੀਆਂ ਨੇ ਮਾਸਕ ਤਾਂ ਜ਼ਰੂਰ ਪਾਏ ਹੋਏ ਸਨ, ਪਰ ਸੋਸ਼ਲ ਡਿਸਟੈਂਸਿੰਗ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ।

  11. ਕੇਂਦਰ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰੋਟੀ ਅਤੇ ਪਾਣੀ ਦੇਣ ਦਾ ਕੀਤਾ ਦਾਅਵਾ

    ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਪਲਾਇਨ ਨੂੰ ਲੈ ਕੇ ਆਪਣਾ ਐਫੀਡੇਵਿਟ ਦਾਇਰ ਕੀਤਾ ਹੈ।

    ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਪਰਵਾਸੀ ਮਜ਼ਦੂਰਾਂ ਨੂੰ ਸਰਕਾਰ ਮੁਫ਼ਤ ਭੋਜਨ ਅਤੇ ਪਾਣੀ ਦੇ ਰਹੀ ਹੈ। ਨਾਲ ਹੀ ਦਾਅਵਾ ਕੀਤਾ ਗਿਆ ਹੈ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ 'ਚ ਭੇਜਣ ਲਈ ਵੀ ਸਾਰੇ ਪ੍ਰਬੰਧ ਸਰਕਾਰ ਵਲੋਂ ਕੀਤੇ ਗਏ ਹਨ।

  12. ਪੰਜਾਬ ਸਰਕਾਰ ਨੇ ਹੋਟਲ, ਰੈਸਟੋਰੇਂਟ, ਸ਼ਾਪਿੰਗ ਮਾਲ ਅਤੇ ਮੰਦਰਾਂ ਨੂੰ ਖੋਲ੍ਹਣ ਬਾਰੇ ਹਿਦਾਇਤਾਂ ਕੀਤੀਆਂ ਜਾਰੀ

    ਪੰਜਾਬ ਸਰਕਾਰ ਨੇ 8 ਜੂਨ ਤੋਂ ਹੋਟਲ, ਰੈਸਟੋਰੇਂਟ, ਸ਼ਾਪਿੰਗ ਮਾਲ ਅਤੇ ਮੰਦਰਾਂ ਨੂੰ ਖੋਲ੍ਹਣ ਬਾਰੇ ਹਿਦਾਇਤਾਂ ਜਾਰੀ ਕੀਤੀਆਂ ਹਨ।

  13. 1984 ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਵਿਰਲੀ ਹੀ ਦੇਖੀ ਗਈ ਸੋਸ਼ਲ ਡਿਸਟੈਂਸਿੰਗ

    ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਅਕਾਲ ਤਖ਼ਤ ਵਿਖੇ ਹਰ ਸਾਲ ਦੀ ਤਰ੍ਹਾਂ ਵੱਡਾ ਇਕੱਠ ਨਹੀਂ ਹੋਇਆ।

    ਪਰ ਲਗਭਗ ਸਾਰੀਆਂ ਸਿੱਖ ਸੰਸਥਾਵਾਂ ਇਕੱਠੀਆਂ ਹੋਈਆਂ। ਜਿਨ੍ਹਾਂ ਵਿੱਚੋਂ ਕੁਝ ਸੰਸਥਾਵਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।

    ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਜਾਇਜ਼ ਹੈ।

    ਵੇਖੋ ਇਸ ਤੋਂ ਇਲਾਵਾ ਹੋਰ ਕੀ ਕੁਝ ਹੋਇਆ, ਵਿਸਥਾਰ ਵਿੱਚ ਰਿਪੋਰਟ।

  14. ਕੋਰੋਨਾਵਾਇਰਸ ਨੂੰ ਲੈ ਕੇ ਦੇਸ਼-ਦੁਨੀਆਂ ਦੀ ਹੁਣ ਤੱਕ ਦੀ ਖਾਸ ਅਪਡੇਟਸ

    • ਭਾਰਤ ਹੁਣ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਇਟਲੀ ਨੂੰ ਪਛਾੜ ਕੇ ਦੁਨੀਆਂ 'ਚ ਛੇਵੇਂ ਨੰਬਰ 'ਤੇ ਆ ਗਿਆ ਹੈ।
    • ਭਾਰਤ ਵਿੱਚ ਲਾਗ ਦੇ ਮਾਮਲਿਆਂ ਦੀ ਗਿਣਤੀ 2,36,657 ਹੈ ਜਦਕਿ ਇਟਲੀ ਵਿੱਚ ਇਹ ਗਿਣਤੀ 2,34,531 ਹੈ। ਪਰ ਖਾਸ ਗੱਲ ਹੈ ਕਿ ਭਾਰਤ 'ਚ ਮਰਨ ਵਾਲਿਆਂ ਦੀ ਗਿਣਤੀ 6649 ਹੈ ਜਦਕਿ ਇਟਲੀ 'ਚ ਹੁਣ ਤੱਕ 33,774 ਲੋਕ ਮਰ ਚੁੱਕੇ ਹਨ।
    • ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾਵਾਇਰਸ ਦੀ ਲਾਗ ਅਤੇ ਮੌਤਾਂ ਦੇ ਕੇਸਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ, ਭਾਰਤ ਵਿੱਚ ਕੋਰੋਨਾ ਵਿਸ਼ਾਣੂ ਦੇ ਸੰਕਰਮਣ ਦੇ 9,887 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 294 ਲੋਕਾਂ ਦੀ ਮੌਤ ਇਸ ਕਾਰਨ ਹੋਈ ਹੈ।
    • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਪ੍ਰਾਈਵੇਟ ਹਸਪਤਾਲਾਂ ਉੱਤੇ ਬੈੱਡ ਨੂੰ ਲੈਕੇ ਬਲੈਕ ਮਾਰਕੀਟਿੰਗ ਕਰਨ ਦਾ ਆਰੋਪ ਲਾਇਆ। ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਕੁਝ ਨਿੱਜੀ ਹਸਪਤਾਲ ਜਾਣ ਬੁੱਝ ਕੇ ਲੋਕਾਂ ਨੂੰ ਬੈੱਡ ਭਰਨ ਲਈ ਕਹਿ ਰਹੇ ਹਨ ਅਤੇ ਇਸ ਲਈ ਲੱਖਾਂ ਰੁਪਏ ਮੰਗ ਰਹੇ ਹਨ।
    • ਪੰਜਾਬ ਸਰਕਾਰ ਨੇ 8 ਜੂਨ ਤੋਂ ਹੋਟਲ, ਰੈਸਟੋਰੇਂਟ, ਸ਼ਾਪਿੰਗ ਮਾਲ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਬਾਰੇ ਹਿਦਾਇਤਾਂ ਜਾਰੀ ਕੀਤੀਆ ਹਨ।
    • ਪਿਛਲੇ 24 ਘੰਟਿਆਂ ਵਿੱਚ, ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਕਾਰਨ 922 ਲੋਕਾਂ ਦੀ ਮੌਤ ਹੋ ਗਈ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਇੱਥੇ ਮੌਤਾਂ ਦੀ ਗਿਣਤੀ 1,09,042 ਤੱਕ ਪਹੁੰਚ ਗਈ ਹੈ।
    • ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 90,000 ਨੂੰ ਪਾਰ ਕਰ ਗਏ ਹਨ। ਇਸ ਦੇ ਨਾਲ ਹੀ ਇਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 1900 ਤੋਂ ਵੀ ਪਾਰ ਹੋ ਗਈ ਹੈ। ਪਾਕਿਸਤਾਨ ਵਿੱਚ ਸਭ ਤੋਂ ਵੱਧ ਸੰਕਰਮਣ ਦੇ ਮਾਮਲੇ ਸਿੰਧ ਸੂਬੇ ਵਿੱਚ ਹਨ, ਜਿਥੇ ਇਹ ਗਿਣਤੀ 34 ਹਜ਼ਾਰ ਹੈ ਅਤੇ ਪੰਜਾਬ ਸੂਬੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
  15. ਕੇਜਰੀਵਾਲ ਨੇ ਕਿਹਾ, ਮਰੀਜ਼ ਨੂੰ ਦਾਖ਼ਲ ਕਰਨਾ ਹੀ ਪਏਗਾ

    ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ -19 ਦੀ ਲਾਗ ਦੇ ਸ਼ੱਕੀ ਮਰੀਜ਼ਾਂ ਲਈ ਵੀ ਨਵਾਂ ਆਦੇਸ਼ ਦਿੱਤਾ ਹੈ।

    ਉਨ੍ਹਾਂ ਨੇ ਕਿਹਾ, “ਜੇ ਕੋਈ ਮਰੀਜ਼ ਗੰਭੀਰ ਸਥਿਤੀ ਵਿੱਚ ਹੈ ਅਤੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਕੁਝ ਹਸਪਤਾਲ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੰਦੇ ਹਨ। ਅੱਜ ਮੈਂ ਹੁਕਮ ਦਿੰਦਾ ਹਾਂ ਕਿ ਕੋਈ ਵੀ ਸ਼ੱਕੀ ਮਰੀਜ਼ ਨੂੰ ਹਸਪਤਾਲ ਦਾਖ਼ਲ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ”

    ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਵਿਚ ਟੈਸਟਿੰਗ ਰੁਕੀ ਨਹੀਂ ਹੈ ਅਤੇ ਸ਼ਨੀਵਾਰ ਸਵੇਰ ਤਕ 5300 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

    ਉਨ੍ਹਾਂ ਕਿਹਾ, “ਦਿੱਲੀ ਵਿੱਚ ਸਰਕਾਰੀ ਅਤੇ ਨਿੱਜੀ ਦੋਵਾਂ ਵਿੱਚ ਕੁੱਲ 42 ਲੈਬ ਟੈਸਟ ਹਨ। ਉਨ੍ਹਾਂ ਵਿਚੋਂ ਛੇ ਜਣਿਆਂ ਨੂੰ ਲੈਬ ਵਿਚ ਪਰੇਸ਼ਾਨ ਕੀਤਾ ਜਾ ਰਿਹਾ ।. ਅਸੀਂ ਉਨ੍ਹਾਂ ਛੇ ਵਿਰੁੱਧ ਹੀ ਕਾਰਵਾਈ ਕੀਤੀ ਹੈ, 36 ਅਜੇ ਵੀ ਕੰਮ ਕਰ ਰਹੇ ਹਨ। ਸਰਕਾਰ ਦੇ ਦਿੱਲੀ ਵਿਚ 17 ਕੋਵਿਡ ਟੈਸਟਿੰਗ ਸੈਂਟਰ ਹਨ। ”

  16. ਕੋਰੋਨਾਵਾਇਰਸ: ਹਵਾਈ ਜਹਾਜ਼, ਰੇਲਵੇ ਅਤੇ ਸੜਕਾਂ ਰਾਹੀਂ ਯਾਤਰਾ 'ਚ ਇਸ ਤਰ੍ਹਾਂ ਦੇ ਬਦਲਾਅ ਆ ਸਕਦੇ ਹਨ

    ਸ਼ਮਸੁਦੀਨ ਪਿਛਲੇ ਚਾਰ ਦਹਾਕਿਆਂ ਤੋਂ ਸਾਡੇ ਗਾਈਡ ਹਨ। ਉਹ ਮਰਹੂਮ ਰਾਜਕੁਮਾਰੀ ਡਾਇਨਾ ਸਮੇਤ ਆਗਰਾ ਵਿੱਚ ਤਾਜ ਮਹਿਲ ਦੀ ਯਾਤਰਾ 'ਤੇ ਆਈਆਂ 40 ਹਸਤੀਆਂ ਨਾਲ ਗਾਈਡ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

    ਹੁਣ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਕਾਫ਼ੀ ਸਮੇਂ ਤੱਕ ਰਹਿਣਾ ਹੋਵੇਗਾ, ਸ਼ਮਸੁਦੀਨ ਦਾ ਮੰਨਣਾ ਹੈ ਕਿ ਸੈਰ ਸਪਾਟੇ ਦਾ ਚਿਹਰਾ ਹੁਣ ਪੂਰੀ ਤਰ੍ਹਾਂ ਬਦਲ ਸਕਦਾ ਹੈ।

    ਉਨ੍ਹਾਂ ਦਾ ਕਹਿਣਾ ਹੈ ਕਿ ਲੌਕਡਾਊਨ ਨੂੰ ਹੋਰ ਸਹਿਜ ਬਣਾਉਣ ਦੇ ਬਾਅਦ ਸੈਰ ਸਪਾਟਾ ਉਹ ਨਹੀਂ ਹੋਵੇਗਾ ਜਿਸ ਤਰ੍ਹਾਂ ਦਾ ਪਿਛਲੇ ਸਾਲਾਂ ਵਿੱਚ ਹੁੰਦਾ ਸੀ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

  17. ਕੋਰੋਨਾਵਾਇਰਸ ਦੇ ਮਰੀਜ਼ ਦੇਖਣ ਵਾਲੇ ਡਾਕਟਰ ਕਿਹੜੇ ਹਾਲਾਂ ਵਿੱਚ ਕੰਮ ਕਰਦੇ ਹਨ

    ਕੋਰੋਨਾਵਾਇਰਸ ਮਹਾਂਮਾਰੀ ਬ੍ਰਿਟੇਨ ਦੀ ਐੱਨਐੱਚਐੱਸ ਵੱਲੋਂ ਦੇਖਿਆ ਗਿਆ ਹੁਣ ਤੱਕ ਦਾ ਸਭ ਤੋਂ ਭਿਆਨਕ ਸੰਕਟ ਹੈ।

    ਡਾਕਟਰਾਂ ਤੇ ਨਰਸਾਂ ਲਈ ਇਸ ਤਣਾਪੂਰਨ ਸਥਿਤੀ ਵਿੱਚ ਕੰਮ ਕਰਨਾ ਉਸ ਤੋਂ ਵੀ ਮੁਸ਼ਕਲ ਹੈ। ਲੰਡਨ ਦੇ ਯੂਨੀਵਰਸਿਟੀ ਮੈਡੀਕਲ ਕਾਲਜ ਦੇ ਆਈਸੀਯੂ ਵਿੱਚ ਡਾਕਟਰਾਂ ਦੀ ਟੀਮ ਕਿਵੇਂ ਦਿਨ-ਰਾਤ ਇੱਕ ਕਰ ਕੇ ਮਰੀਜ਼ਾਂ ਦੀ ਸੰਭਾਲ ਕਰ ਰਹੀ ਹੈ? ਇਹ ਦੇਖਣ ਬੀਬੀਸੀ ਦੇ ਸਿਹਤ ਪੱਤਰਕਾਰ, ਫਰਗਸ ਵੌਲਸ਼ਨ ਇੱਥੋਂ ਦੇ ਆਈਸੀਯੂ ਵਿੱਚ ਪਹੁੰਚੇ।

  18. ਕੋਰੋਨਾਵਾਇਰਸ ਅਫ਼ਵਾਹਾਂ : ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹ 7 ਗੱਲਾਂ ਬਾਰੇ ਸੋਚਿਓ, ਫਲੋਰਾ ਕਾਰਮਿਕਲ ਅਤੇ ਮਾਰਿਆਨਾ ਸਪਰਿੰਗ, ਬੀਬੀਸੀ ਟ੍ਰੈਂਡਿੰਗ ਤੋਂ

    ਜਿੱਥੇ ਕੋਰੋਨਾਵਾਇਰਸ ਦੇ ਦੌਰ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਉਨੀ ਹੀ ਰਫ਼ਤਾਰ ਨਾਲ ਇੰਟਰਨੈਟ 'ਤੇ ਝੂਠੀਆਂ ਖ਼ਬਰਾਂ ਵੀ ਤੇਜ਼ੀ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।

    ਲੌਕਡਾਊਨ ਕਰਕੇ ਘਰਾਂ ਵਿੱਚ ਬੈਠੇ ਹੋਣ ਕਾਰਨ ਲੋਕਾਂ ਦੇ ਫ਼ੋਨਾਂ 'ਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਹਨ। ਪਰ ਹਰ ਆਉਣ ਵਾਲੀ ਖ਼ਬਰ ਜਾਂ ਜਾਣਕਾਰੀ ਸਹੀ ਹੈ ਵੀ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ।

    ਮਾਹਰਾਂ ਅਨੁਸਾਰ ਲੋਕਾਂ ਨੂੰ ਇੰਟਰਨੈਟ 'ਤੇ ਆਉਣ ਵਾਲੀ ਹਰ ਜਾਣਕਾਰੀ ਉੱਤੇ ਧਿਆਨ ਦਿੰਦਿਆਂ, ਝੂਠੀਆਂ ਖ਼ਬਰਾਂ ਨੂੰ ਨਕਾਰਨਾ ਚਾਹੀਦਾ ਹੈ।

    ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇਕਲਿੱਕ ਕਰੋ।

  19. ਕੇਜਰੀਵਾਲ ਨੇ ਕੁਝ ਨਿੱਜੀ ਹਸਪਤਾਲਾਂ 'ਤੇ ਬੈੱਡ ਵਾਸਤੇ ਪੈਸੇ ਲੈਣ ਦਾ ਲਾਇਆ ਆਰੋਪ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਪ੍ਰਾਈਵੇਟ ਹਸਪਤਾਲਾਂ ਉੱਤੇ ਬੈੱਡ ਨੂੰ ਲੈਕੇ ਬਲੈਕ ਮਾਰਕੀਟਿੰਗ ਕਰਨ ਦਾ ਆਰੋਪ ਲਾਇਆ।

    ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ, ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਕੁਝ ਨਿੱਜੀ ਹਸਪਤਾਲ ਜਾਣ ਬੁੱਝ ਕੇ ਲੋਕਾਂ ਨੂੰ ਬੈੱਡ ਭਰਨ ਲਈ ਕਹਿ ਰਹੇ ਹਨ ਅਤੇ ਇਸ ਲਈ ਲੱਖਾਂ ਰੁਪਏ ਮੰਗ ਰਹੇ ਹਨ।

    ਉਨ੍ਹਾਂ ਕਿਹਾ, “ਨਿੱਜੀ ਹਸਪਤਾਲਾਂ ਨੇ ਦਿੱਲੀ ਦੀ ਸਿਹਤ ਪ੍ਰਣਾਲੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ, ਪਰ ਬਹੁਤ ਸਾਰੇ ਹਸਪਤਾਲ ਇਸ ਮਹਾਂਮਾਰੀ ਦੌਰਾਨ ਵੀ ਗਲਤ ਕੰਮ ਕਰ ਰਹੇ ਹਨ। ”

    ਕੇਜਰੀਵਾਲ ਨੇ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਕੋਰੋਨਾ ਦੇ ਮਰੀਜ਼ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਤੋਂ ਸਾਡੀ ਟੀਮ ਹਰ ਨਿੱਜੀ ਹਸਪਤਾਲ ਦੇ ਅਧਿਕਾਰੀਆਂ ਨਾਲ ਫੋਨ ਕਰਕੇ ਗੱਲਬਾਤ ਕਰ ਰਹੀ ਹੈ।

  20. ਅਮਰੀਕਾ ਵਿਚ ਮੌਤਾਂ ਦਾ ਅੰਕੜਾਂ ਲਗਾਤਾਰ ਵੱਧ ਰਿਹਾ ਹੈ

    ਪਿਛਲੇ 24 ਘੰਟਿਆਂ ਵਿੱਚ, ਅਮਰੀਕਾ ਵਿੱਚ ਕੋਰੋਨਾਵਾਇਰਸ ਦੀ ਲਾਗ ਕਾਰਨ 922 ਲੋਕਾਂ ਦੀ ਮੌਤ ਹੋ ਗਈ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਇੱਥੇ ਮੌਤਾਂ ਦੀ ਗਿਣਤੀ 1,09,042 ਤੱਕ ਪਹੁੰਚ ਗਈ ਹੈ।

    ਇਸ ਤੋਂ ਪਹਿਲਾਂ, ਯੂਐਸ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਨੇ ਕੋਵਿਡ -19 ਦੀ ਲਾਗ ਤੋਂ ਬਚਣ ਲਈ '2 ਮਿਲੀਅਨ ਟੀਕੇ' ਤਿਆਰ ਕੀਤੇ ਹਨ।

    ਉਨ੍ਹਾਂ ਨੇ ਕਿਹਾ ਕਿ ਇਹ ਟੀਕੇ 'ਵਰਤੋਂ ਲਈ ਤਿਆਰ' ਹਨ, ਸਿਰਫ ਵਿਗਿਆਨੀ ਆਪਣੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ 'ਤੇ ਮੋਹਰ ਲਾਉਣ ਦੀ ਉਡੀਕ ਕਰ ਰਹੇ ਹਨ।