ਕੋਰੋਨਾਵਾਇਰਸ ਅਪਡੇਟ: ਪੰਜਾਬ ਵਿੱਚ ਮਾਲਜ਼ ਤੇ ਧਾਰਮਿਕ ਅਸਥਾਨਾਂ 'ਤੇ ਜਾਣ ਲਈ ਕੀ ਹਨ ਨਿਯਮ

ਕੋਵਿਡ-19 ਕਾਰਨ ਪੂਰੀ ਦੁਨੀਆਂ ਵਿੱਚ ਮਾਮਲੇ 67 ਲੱਖ ਹੋ ਗਏ ਹਨ। ਭਾਰਤ ਵਿੱਚ ਮਾਮਲੇ ਲਗਾਤਾਰ ਵਧ ਰਹੇ ਹਨ

ਲਾਈਵ ਕਵਰੇਜ

  1. ਅਨਲੌਕ ਫੇਜ਼-1 – ਮੰਦਰਾਂ 'ਚ ਹੋ ਰਹੀ ਸਫਾਈ

    8 ਜੂਨ ਤੋਂ ਮੰਦਰ-ਮਸਜਿਦਾਂ ਆਦਿ ਖੁੱਲ੍ਹਣ ਵਾਲੇ ਹਨ, ਜਿਸ ਨੂੰ ਲੈ ਕੇ ਤਿਆਰੀ ਸ਼ੁਰੂ ਹੋ ਚੁੱਕੀ ਹੈ।

    ਕਰਨਾਟਕਾ ਦੇ ਮਾਰੀਕੰਬਾ ਮੰਦਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਥੇ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  2. ਪਾਕਿਸਤਾਨ ਵਿੱਚ ਲਾਗ ਦੇ ਮਾਮਲੇ 90,000 ਤੋਂ ਪਾਰ, ਸਭ ਤੋਂ ਵੱਧ ਮੌਤਾਂ ਪੰਜਾਬ ਵਿੱਚ

    ਪਾਕਿਸਤਾਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ 90,000 ਨੂੰ ਪਾਰ ਕਰ ਗਏ ਹਨ। ਇਸ ਦੇ ਨਾਲ ਹੀ ਇਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 1900 ਤੋਂ ਵੀ ਪਾਰ ਹੋ ਗਈ ਹੈ।

    ਪਾਕਿਸਤਾਨ ਵਿੱਚ ਸਭ ਤੋਂ ਵੱਧ ਸੰਕਰਮਣ ਦੇ ਮਾਮਲੇ ਸਿੰਧ ਸੂਬੇ ਵਿੱਚ ਹਨ, ਜਿਥੇ ਇਹ ਗਿਣਤੀ 34 ਹਜ਼ਾਰ ਹੈ ਅਤੇ ਪੰਜਾਬ ਸੂਬੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

    ਪੰਜਾਬ ਵਿਚ ਪਿਛਲੇ 24 ਘੰਟਿਆਂ ਵਿਚ 30 ਮੌਤਾਂ ਹੋ ਚੁੱਕੀਆਂ ਹਨ, ਜਿਸ ਤੋਂ ਬਾਅਦ ਇਸ ਸੂਬੇ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 659 ਹੋ ਗਈ ਹੈ।

    corona

    ਤਸਵੀਰ ਸਰੋਤ, AFP

  3. ਕੋਰੋਨਾਵਾਇਰਸ ਅਤੇ ਸਫਰ: ਭਵਿੱਖ 'ਚ ਟਰੇਨ, ਹਵਾਈ ਜਹਾਜ਼ ਤੇ ਰੋਡ ਦਾ ਸਫ਼ਰ ਕੁਝ ਅਜਿਹਾ ਹੋਵੇਗਾ

    ਹੁਣ ਸਾਡੀ ਦੁਨੀਆਂ ਥੋੜ੍ਹੀ ਜਿਹੀ ਆਮ ਲੱਗਣ ਲੱਗੀ ਐ, ਚਲੋ ਵੇਖਦੇ ਆਂ… ਭਵਿੱਖ ਵਿੱਚ ਸਫ਼ਰ ਕਿਹੋ ਜਿਹਾ ਹੋਵੇਗਾ।

    ਸੰਭਵ ਹੈ ਕਿ ਭੀੜ-ਭਾੜ ਵਾਲੀਆਂ ਰੇਲ ਗੱਡੀਆਂ ਵਿੱਚ ਜ਼ਿਆਦਾ ਲੋਕ ਨਹੀਂ ਵੇਖਣ ਨੂੰ ਮਿਲਣਗੇ…ਅਤੇ ਹਰ ਥਾਂ ਤੇ ਹੈਂਡ ਸੈਨੇਟਾਈਜ਼ਰ ਹੋਣਗੇ।

    ਏਅਰਪੋਰਟਜ਼ ਤੇ ਯਾਤਰੀਆਂ ਦੀ ਸਕੈਨਿੰਗ ਲਈ ਨਵੀਂ ਤਕਨੀਕ ਵੇਖਣ ਨੂੰ ਮਿਲ ਸਕਦੀ ਐ… ਰੋਬੋਟਸ, ਮਸ਼ੀਨਾਂ ਜਾਂ ਫਿਰ ਕੁਝ ਹੋਰ।

    ਵੀਡੀਓ ਕੈਪਸ਼ਨ, ਕੋਰੋਨਾ ਲੌਕਡਾਊਨ: ਭਵਿੱਖ 'ਚ ਟਰੇਨ, ਹਵਾਈ ਜਹਾਜ਼ ਤੇ ਰੋਡ ਦਾ ਸਫ਼ਰ ਕੁਝ ਅਜਿਹਾ ਹੋਵੇਗਾ
  4. ਕੋਰੋਨਾਵਾਇਰਸ – ਦੁਨੀਆ ਭਰ 'ਚ ਭਾਰਤ ਛੇਵੇਂ ਨੰਬਰ 'ਤੇ, ਇਟਲੀ ਨੂੰ ਵੀ ਪਛਾੜਿਆ

    ਭਾਰਤ ਹੁਣ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਵਿਚ ਇਟਲੀ ਨੂੰ ਪਛਾੜ ਕੇ ਦੁਨੀਆਂ 'ਚ ਛੇਵੇਂ ਨੰਬਰ 'ਤੇ ਆ ਗਿਆ ਹੈ।

    ਭਾਰਤ ਵਿਚ ਲਾਗ ਦੇ ਮਾਮਲਿਆਂ ਦੀ ਗਿਣਤੀ 2,36,657 ਹੈ ਜਦਕਿ ਇਟਲੀ 'ਚ ਇਹ ਗਿਣਤੀ 2,34,531 ਹੈ।

    ਪਰ ਖਾਸ ਗੱਲ ਹੈ ਕਿ ਭਾਰਤ 'ਚ ਮਰਨ ਵਾਲਿਆਂ ਦੀ ਗਿਣਤੀ 6649 ਹੈ ਜਦਕਿ ਇਟਲੀ 'ਚ ਹੁਣ ਤੱਕ 33,774 ਲੋਕ ਮਰ ਚੁੱਕੇ ਹਨ।

    ਇਹ ਜਾਣਕਾਰੀ ਜੌਹਨ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ 'ਤੇ ਆਧਾਰਿਤ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਕੋਰੋਨਾਵਾਇਰਸ - ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਆਏ 10,000 ਦੇ ਕਰੀਬ ਨਵੇਂ ਮਾਮਲੇ

    ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾਵਾਇਰਸ ਦੀ ਲਾਗ ਅਤੇ ਮੌਤਾਂ ਦੇ ਕੇਸਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ।

    ਪਿਛਲੇ 24 ਘੰਟਿਆਂ ਵਿੱਚ, ਭਾਰਤ ਵਿੱਚ ਕੋਰੋਨਾ ਵਿਸ਼ਾਣੂ ਦੇ ਸੰਕਰਮਣ ਦੇ 9,887 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 294 ਲੋਕਾਂ ਦੀ ਮੌਤ ਇਸ ਕਾਰਨ ਹੋਈ ਹੈ।

    ਇਸ ਦੇ ਨਾਲ, ਦੇਸ਼ ਵਿੱਚ ਸੰਕਰਮਣ ਦੇ ਕੁਲ ਮਾਮਲੇ 2.37 ਲੱਖ ਨੂੰ ਪਾਰ ਕਰ ਚੁੱਕੇ ਹਨ ਅਤੇ ਹੁਣ ਤੱਕ ਕੁੱਲ 6642 ਲੋਕਾਂ ਦੀ ਮੌਤ ਹੋ ਚੁੱਕੀ ਹੈ।

    ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਦੇ ਅਨੁਸਾਰ, ਹੁਣ ਤੱਕ 1.14 ਲੱਖ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ।

    corona

    ਤਸਵੀਰ ਸਰੋਤ, Getty Images

  6. ਕੋਰੋਨਾਵਾਇਰਸ: ਇੰਗਲੈਂਡ ਵਿੱਚ ਘਰੇਲੂ ਮਾਸਕ ਨਾਲ ਜਨਤਕ ਥਾਵਾਂ 'ਤੇ ਮੂੰਹ ਢੱਕਣ ਦੇ ਆਦੇਸ਼

    ਇੰਗਲੈਂਡ ਵਿੱਚ 15 ਜੂਨ ਤੋਂ ਜਨਤਕ ਥਾਵਾਂ 'ਤੇ ਮੂੰਹ ਢੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

    ਜਾਰੀ ਨਿਰਦੇਸ਼ਾਂ ਵਿੱਚ ਖ਼ਾਸਕਰ ਜ਼ਿਕਰ ਕੀਤਾ ਗਿਆ ਹੈ ਕਿ ਮੂੰਹ ਢੱਕਣ ਲਈ ਵਰਤੇ ਜਾਂ ਵਾਲੇ ਤਰੀਕਿਆਂ ਵਿੱਚ ਸਰਜਿਕਲ ਮਾਸਕ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਇਹ ਕਦਮ ਸਿਹਤ ਕਰਮੀਆਂ ਨੂੰ ਸਰਜਿਕਲ ਮਾਸਕ ਮੁਹੱਈਆ ਕਰਵਾਉਣ ਦੇ ਲਈ ਚੁੱਕਿਆ ਗਿਆ ਹੈ।

    ਆਵਾਜਾਈ ਦੇ ਸਾਧਨਾਂ ਤੇ ਖਰੀਦਦਾਰੀ ਅਨੁਸਾਰ ਮੂੰਹ ਢੱਕਣ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ ਜਦੋਂ ਇਨ੍ਹਾਂ ਥਾਵਾਂ 'ਤੇ ਸਮਾਜਿਕ ਦੂਰੀ ਬਣਾਉਣਾ ਔਖਾ ਹੋ ਸਕਦਾ ਹੈ।

    ਸਰਕਾਰ ਵਲੋਂ ਛੋਟੇ ਬੱਚਿਆਂ, ਅਪਾਹਜ ਲੋਕਾਂ ਤੇ ਸਾਹ ਦੀਆਂ ਦਿੱਕਤਾਂ ਨਾਲ ਜੂਝ ਰਹੇ ਲੋਕਾਂ ਨੂੰ ਮੂੰਹ ਢੱਕਣ ਤੋਂ ਰਾਹਤ ਦਿੱਤੀ ਗਈ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  7. ਲੌਕਡਾਊਨ 'ਚ ਭੁੱਖੇ ਜਾਨਵਰਾਂ ਨੂੰ ਖਾਣਾ ਖੁਆ ਰਹੇ ਨੌਜਵਾਨ

    ਦੇਸ਼ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਅਵਾਰਾਂ ਜਾਨਵਰ ਖਾਣੇ ਲਈ ਭਟਕ ਰਹੇ ਹਨ। ਇਸੇ ਨੂੰ ਵੇਖਦਿਆਂ ਕਸ਼ਮੀਰ ਵਿੱਚ ਕੁਝ ਲੋਕ ਅੱਗੇ ਆਏ ਹਨ ਤੇ ਇਨ੍ਹਾਂ ਜਾਨਵਰਾਂ ਨੂੰ ਖਾਣਾ ਖੁਆ ਰਹੇ ਹਨ।

    ਇਨ੍ਹਾਂ ਨੌਜਵਾਨ ਵਲੰਟੀਅਰਾਂ ਦਾ ਕਹਿਣਾ ਹੈ ਕਿ ਭੁੱਖ ਨਾਲ ਮਰ ਰਹੇ ਕੁੱਤੇ ਇੱਕ ਹੋਰ ਮਹਾਂਮਾਰੀ ਪੈਦਾ ਕਰਨਗੇ।

    ਵੀਡੀਓ ਕੈਪਸ਼ਨ, ਲੌਕਡਾਊਨ 'ਚ ਭੁੱਖੇ ਨੌਜਵਾਨਾਂ ਨੂੰ ਖਾਣਾ ਖੁਆ ਰਹੇ ਨੌਜਵਾਨ
  8. ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਮੌਕੇ ਅੰਮ੍ਰਿਤਸਰ ਵਿੱਚ ਕਰੜੀ ਸੁਰੱਖਿਆ

    ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਮੌਕੇ ਅੰਮ੍ਰਿਤਸਰ ਵਿੱਚ ਸੁਰੱਖਿਆ ਕਰੜੀ ਕੀਤੀ ਗਈ ਹੈ।

    ਐਸਜੀਪੀਸੀ ਵੱਲੋਂ ਕੋਰੋਨਾਵਾਇਰਸ ਕਾਰਨ ਸੰਗਤਾੰ ਨੂੰ ਘਰਾਂ ਵਿੱਚ ਰਹਿ ਕੇ ਅਰਦਾਸ ਅਤੇ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਗਈ ਸੀ।

    ਪਰ ਬਾਵਜੂਦ ਇਸ ਦੇ ਕਈ ਸ਼ਰਧਾਲੂ ਦਰਬਾਰ ਸਾਹਿਬ ਪਹੁੰਚੇ। ਇਨ੍ਹਾਂ ਵੱਲੋਂ ਹਦਾਇਤਾੰ ਮੁਤਾਬਕ ਸਮਾਜਿਕ ਦੂਰੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ।

    ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਮੌਕੇ ਅੰਮ੍ਰਿਤਸਰ

    ਤਸਵੀਰ ਸਰੋਤ, RAVINDER SINGH ROBIN/BBC

    ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਮੌਕੇ ਅੰਮ੍ਰਿਤਸਰ

    ਤਸਵੀਰ ਸਰੋਤ, RAVINDER SINGH ROBIN/BBC

    ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਮੌਕੇ ਅੰਮ੍ਰਿਤਸਰ

    ਤਸਵੀਰ ਸਰੋਤ, RAVINDER SINGH ROBIN/BBC

    ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਮੌਕੇ ਅੰਮ੍ਰਿਤਸਰ

    ਤਸਵੀਰ ਸਰੋਤ, RAVINDER SINGH ROBIN/BBC

    ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਮੌਕੇ ਅੰਮ੍ਰਿਤਸਰ

    ਤਸਵੀਰ ਸਰੋਤ, RAVINDER SINGH ROBIN/BBC

    ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਮੌਕੇ ਅੰਮ੍ਰਿਤਸਰ

    ਤਸਵੀਰ ਸਰੋਤ, RAVINDER SINGH ROBIN/BBC

    ਆਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਮੌਕੇ ਅੰਮ੍ਰਿਤਸਰ

    ਤਸਵੀਰ ਸਰੋਤ, RAVINDER SINGH ROBIN/BBC

  9. ਕੋਰੋਨਾਵਾਇਰਸ ਲੌਕਡਾਊਨ ਢਿੱਲ : ਖਾਣੇ ਦੀ ਹੋਮ ਡਲਿਵਰੀ ਕਿੰਨੀ ਸੁਰੱਖਿਅਤ ਤੇ ਕਿਵੇਂ ਕਰੀਏ ਖ਼ਰੀਦਦਾਰੀ

    ਦੁਨੀਆਂ ਭਰ ਵਿਚ ਭਾਵੇਂ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਪਰ ਹੁਣ ਸਰਕਾਰਾਂ ਲੌਕਡਾਊਨ ਦੀਆਂ ਪਾਬੰਦੀਆਂ ਵਿਚ ਛੋਟ ਦੇ ਰਹੀਆਂ ਹਨ।

    ਲੌਕਡਾਊਨ ਪਾਬੰਦੀਆਂ ਵਿਚ ਢਿੱਲ ਮਿਲਣ ਤੋਂ ਬਾਅਦ ਜਨਤਕ ਥਾਵਾਂ ਉੱਤੇ ਚਹਿਲ-ਪਹਿਲ ਦਿਖਣੀ ਸ਼ੁਰੂ ਹੋ ਗਈ ਹੈ। ਲੋਕਾਂ ਦੇ ਜਨਤਕ ਥਾਵਾਂ ਉੱਤੇ ਆਉਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿਚ ਵੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ।

    ਕੰਮ-ਕਾਰ ਤਾਂ ਸ਼ੁਰੂ ਕਰਨੇ ਹੀ ਪੈਣੇ ਸਨ, ਪਰ ਸਵਾਲ ਇਹ ਕਿ ਜਨਤਕ ਥਾਵਾਂ ਜਾਂ ਖਰੀਦਾਰੀ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  10. ਇਹ ਅਪਡੇਟਸ ਵੀ ਜਾਣੋ

    • ਟ੍ਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਕੰਪਨੀ ਨੇ ਸ਼ੁਰੂ ਕੀਤਾ ਟੀਕਾ ਬਣਾਉਣਾ
    • ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਸਿਵਲ ਸੇਵਾ ਦੀ ਪ੍ਰੀਲਿਮਸ ਪ੍ਰੀਖਿਆ ਹੁਣ 4 ਅਕਤੂਬਰ ਨੂੰ ਹੋਵੇਗੀ
    • ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਘਰੋਂ ਸੈਂਪਲ ਲਈ ਨਿੱਜੀ ਲੈਬ ਨੂੰ ਸੰਪਰਕ ਕਰ ਸਕਦੇ ਹਨ ਲੋਕ
    • ਯੂਰਪੀ ਯੂਨੀਅਨਕਮਿਸ਼ਨਰ ਨੇ ਜੂਨ ਦੇ ਅਖੀਰ ਤੱਕ ਅੰਦਰੂਨੀ ਬਾਰਡਰ ਖੋਲ੍ਹਣ ਲਈ ਕਿਹਾ
    • SC ਨੇ ਪੁੱਛਿਆ- ‘ਕੀ ਨਿੱਜੀ ਹਸਪਤਾਲ ਕੋਵਿਡ-19 ਦੇ ਕੁਝ ਮਰੀਜ਼ਾਂ ਦਾ ਮੁਫ਼ਤ 'ਚ ਇਲਾਜ ਕਰਨਗੇ?’
    • ਫਿਜੀਨੇ ਕੋਰੋਨਾਵਾਿਰਸ ਮੁਕਤ ਹੋਣ ਦਾ ਦਾਅਵਾ ਕੀਤਾ
    • ਸਿੰਗਾਪੁਰਸਰਕਾਰ ਵਾਇਰਸ ਦਾ ਪਤਾ ਲਗਾਉਣ ਲਈ ਨਾਗਰਿਕਾਂ ਨੂੰ ਡਿਵਾਇਸ ਦੇ ਸਕਦੀ ਹੈ
    • ਲੰਡਨਸਟੇਸ਼ਨਾਂ 'ਤੇ ਮੁਫ਼ਤ ਵੰਡੇ ਜਾਣਗੇ ਮਾਸਕ
  11. ਕੋਰੋਨਾਵਾਇਰਸ: ਮਹਾਰਾਸ਼ਟਰ ਵਿੱਚ 2800 ਤੋਂ ਵੱਧ ਲੋਕਾਂ ਦੀ ਮੌਤ

    ਕੋਰੋਨਾਵਾਇਰਸ ਕਾਰਨ ਮਹਾਰਾਸ਼ਟਰ ਵਿੱਚ ਹੁਣ ਤੱਕ 2849 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਹੀ ਸੂਬੇ ਵਿੱਚ 80,000 ਤੋਂ ਵੱਧ ਲੋਕ ਬਿਮਾਰੀ ਨਾਲ ਪੀੜਤ ਹਨ।

    ਮਹਾਰਾਸ਼ਟਰ ਤੋਂ ਬਾਅਦ ਸਭ ਤੋਂ ਵੱਧ ਪ੍ਰਭਾਵਤ ਸੂਬਿਆਂ ਦੀ ਸੂਚੀ ਵਿੱਚ ਤਾਮਿਲਨਾਡੂ ਅਤੇ ਦਿੱਲੀ ਸ਼ਾਮਲ ਹਨ। ਹੁਣ ਤੱਕ ਦੋਵਾਂ ਸੂਬਿਆਂ ਵਿੱਚ ਪੀੜਤ ਲੋਕਾਂ ਦੀ ਗਿਣਤੀ 25 ਹਜ਼ਾਰ ਦੇ ਪਾਰ ਹੋ ਗਈ ਹੈ।

    ਮਹਾਰਾਸ਼ਟਰ ਤੋਂ ਬਾਅਦ ਹੁਣ ਤੱਕ ਗੁਜਰਾਤ ਵਿੱਚ ਸਭ ਤੋਂ ਵੱਧ 1155 ਮਰੀਜ਼ਾਂ ਦੀ ਮੌਤ ਹੋਈ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਕੋਰੋਨਾਵਾਇਰਸ

    ਤਸਵੀਰ ਸਰੋਤ, EPA

  12. ਕੋਰੋਨਾਵਾਇਰਸ ਟਿਪਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

    ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਕਈ ਚੀਜ਼ਾਂ ਬਦਲ ਰਹੀਆਂ ਹਨ। ਕੰਮ-ਕਾਜ ਦੇ ਤਰੀਕੇ, ਸਾਫ਼-ਸਫ਼ਾਈ, ਖਾਣ-ਪੀਣ ਦੀਆਂ ਆਦਤਾਂ ਵੀ ਉਨ੍ਹਾਂ ਬਦਲਦੀਆਂ ਚੀਜ਼ਾਂ ਵਿੱਚ ਸ਼ਾਮਲ ਹਨ।

    ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

    ਇਨ੍ਹੀਂ ਦਿਨੀਂ ਕੁਝ ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ? ਪੂਰਾ ਪੜ੍ਹਨ ਲਈ ਕਲਿਕ ਕਰੋ।

    ਕੋਰੋਨਾਵਾਇਰਸ ਤੇ ਭੋਜਨ

    ਤਸਵੀਰ ਸਰੋਤ, iStock

  13. ਵਿਸ਼ਵ ਸਿਹਤ ਸੰਗਠਨ ਨੇ ਮਾਸਕ ਪਾਉਣ ਸਬੰਧੀ ਕੀਤੀਆਂ ਨਵੀਆਂ ਹਦਾਇਤਾਂ ਜਾਰੀ

    ਡੇਵਿਡ ਸ਼ਕਮੇਨ

    ਸਾਇੰਸ ਐਡੀਟਰ, ਬੀਬੀਸੀ ਨਿਊਜ਼

    ਵਿਸ਼ਵ ਸਿਹਤ ਸੰਗਠਨ ਨੇ ਮਾਸਕ ਪਹਿਨਣ ਸਬੰਧਤ ਆਪਣੀਆਂ ਹਦਾਇਤਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ।

    ਪਿਛਲੇ ਕਈ ਮਹੀਨਿਆਂ ਤੋਂ ਵਿਸ਼ਵ ਸਿਹਤ ਸੰਗਠਨ ਦੇ ਮਾਹਰ ਦੁਚਿੱਤੀ ਵਿੱਚ ਸਨ ਕਿ ਮਾਸਕ ਪਹਿਨਣ ਸਬੰਧੀ ਹਦਾਇਤਾਂ ਜਾਰੀ ਕਰਨ ਨਾਲ ਇਹ ਗਲਤ ਧਾਰਨਾ ਪੈਦਾ ਹੋ ਸਕਦੀ ਹੈ ਕਿ ਮਾਸਕ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣਗੇ।

    ਇਸੇ ਕਰਕੇ ਸਿਹਤ ਕਰਮਚਾਰੀਆਂ ਨੂੰ ਮਾਸਕ ਵਰਗੇ ਜ਼ਰੂਰੀ ਉਪਕਰਣਾਂ ਦੀ ਘਾਟ ਹੋ ਸਕਦੀ ਹੈ।

    ਅਜੇ ਵੀ ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਵਿਚਕਾਰ ਇਹ ਦਲੀਲ ਬਣੀ ਹੋਈ ਹੈ।

    ਇਸਦੇ ਬਾਵਜੂਦ, ਵਿਸ਼ਵ ਸਿਹਤ ਸੰਗਠਨ ਨੇ ਮੰਨਿਆ ਹੈ ਕਿ ਕੋਰੋਨਾ ਲਾਗ ਦੇ ਕੁਝ ਨਵੇਂ ਸਬੂਤ ਸਾਹਮਣੇ ਆਏ ਹਨ।

    ਇਨ੍ਹਾਂ ਸਬੂਤਾਂ ਅਨੁਸਾਰ ਕਈ ਲੋਕ ਲੱਛਣ ਦਿੱਖਣ ਤੋਂ ਪਹਿਲਾਂ ਹੀ ਬਿਮਾਰੀ ਨਾਲ ਬੁਰੀ ਤਰ੍ਹਾਂ ਪੀੜਤ ਹੋ ਸਕਦੇ ਹਨ ਅਤੇ ਕੁਝ ਅਜਿਹੇ ਮਾਮਲੇ ਵੀ ਹੁੰਦੇ ਹਨ ਜਿੱਥੇ ਲੋਕਾਂ ਵਿੱਚ ਬਿਮਾਰੀ ਹੋਣ ਦੇ ਬਾਵਜੂਦ ਵੀ ਲੱਛਣ ਨਹੀਂ ਦਿਖਦੇ।

    ਅਜਿਹੀ ਸਥਿਤੀ ਵਿੱਚ ਜਦੋਂ ਇੱਕ ਦੂਜੇ ਤੋਂ ਕਾਫ਼ੀ ਦੂਰੀ ਬਣਾਉਣਾ ਸੰਭਵ ਨਹੀਂ ਹੁੰਦਾ, ਉਸ ਵੇਲੇ ਵਿਸ਼ਵ ਸਿਹਤ ਸੰਗਠਨ ਨੇ ਘਰ ਵਿੱਚ ਬਣੇ ਮਾਸਕ ਪਾਉਣ ਦਾ ਸੁਝਾਅ ਦਿੱਤਾ ਹੈ।

    ਉਨ੍ਹਾਂ ਅਨੁਸਾਰ ਸੱਠ ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਅਤੇ ਮਰੀਜ਼ਾਂ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਮੈਡੀਕਲ ਗ੍ਰੇਡ ਮਾਸਕ ਵਰਤਣੇ ਚਾਹੀਦੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Oli SCARFF / AFP

    ਤਸਵੀਰ ਕੈਪਸ਼ਨ, ਸੱਠ ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਅਤੇ ਮਰੀਜ਼ਾਂ ਦੇ ਨਾਲ ਰਹਿਣ ਵਾਲੇ ਲੋਕਾਂ ਨੂੰ ਮੈਡੀਕਲ ਗ੍ਰੇਡ ਮਾਸਕ ਵਰਤਣੇ ਚਾਹੀਦੇ ਹਨ
  14. ਦੁਨੀਆਂ ਭਰ ਦੀਆਂ ਕੋਰੋਨਾਵਾਇਰਸ ਸਬੰਧੀ ਅਹਿਮ ਸੁਰਖੀਆਂ

    • ਦੁਨੀਆਂ ਭਰ ਵਿੱਚ ਹੁਣ ਕੋਰੋਨਾਵਾਇਰਸ ਦੇ ਲਾਗ ਦੇ 67 ਲੱਖ 24 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਬਿਮਾਰੀ ਨਾਲ ਅਜੇ ਤੱਕ 3 ਲੱਖ 94 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
    • ਭਾਰਤ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ 2 ਲੱਖ 36 ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ 6649 ਹੋ ਚੁੱਕੀ ਹੈ।
    • ਹੁਣ ਭਾਰਤ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਣ ਵਾਲੇ ਦੇਸਾਂ ਦੀ ਸੂਚੀ ਵਿੱਚ 6ਵੇਂ ਨੰਬਰ 'ਤੇ ਆ ਗਿਆ ਹੈ।
    • ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਮੇਤ ਹੋਰ ਦੱਖਣੀ ਏਸ਼ੀਆ ਦੇ ਦੇਸਾਂ ਵਿੱਚ ਹੁਣ ਤੇਜ਼ੀ ਨਾਲ ਵਾਇਰਸ ਨਾ ਫੈਲਣ ਦੀ ਗੱਲ ਕਹੀ ਹੈ।
    • ਯੂਕੇ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਚਾਲੀ ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ।
    • ਸਵਿਟਜ਼ਰਲੈਂਡ ਵਿਚ ਤਿੰਨ ਮਹੀਨਿਆਂ ਬਾਅਦ ਰਿਜੋਰਟਸ ਦੁਬਾਰਾ ਖੁੱਲ੍ਹ ਰਹੇ ਹਨ
    ਕੋਰੋਨਾਵਾਇਰਸ

    ਤਸਵੀਰ ਸਰੋਤ, AFP