’ਬਰਤਾਨੀਆਂ ਮੁਸ਼ਕਲ
ਘੜੀ ਵਿੱਚ’
ਇੰਗਲੈਂਡ ਵਿੱਚ ਡਿਪਟੀ ਚੀਫ਼ ਮੈਡੀਕਲ ਆਫਸਰ ਜੌਨਾਥਨ ਵੈਨ-ਟੈਮ ਨੇ ਸ਼ਨਿੱਚਰਵਾਰ ਨੂੰ ਲੋਕਾਂ ਨੂੰ ਸੁਚੇਤ ਕਰਦਿਆਂ
ਹੋਇਆ ਕਿਹਾ ਹੈ ਕਿ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ
ਹੈ ਕਿ ਬਰਤਾਨੀਆਂ ਵਿੱਚ ਲਾਗ ਹੋਰ ਫੈਲਣ ਦਾ ਖ਼ਦਸ਼ਾ ਹੈ, ਇਸ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ
ਕਰਨਾ ਹੀ ਇੱਕੋ-ਇੱਕ ਬਦਲ ਹੈ।
ਭਾਰਤ ਵਿੱਚ
ਰਿਕਾਰਡ ਦੇ ਬਾਵਜੂਦ ਲੌਕਡਾਊਨ ਵਿੱਚ ਦਿੱਤੀ ਢਿੱਲ
ਭਾਰਤ ਨੇ ਹਾਈ
ਰਿਸਕ ਜ਼ੋਨ ਵਿੱਚ ਲੌਕਡਾਊਨ 30 ਜੂਨ ਤੱਕ ਲਈ ਵਧਾ ਦਿੱਤਾ ਗਿਆ ਹੈ। ਹਾਲਾਂਕਿ 8 ਜੂਨ ਤੋਂ
ਰੈਸਟੋਰੈਂਟ, ਮੌਲ ਅਤੇ ਹੋਰ ਧਾਰਮਿਕ ਸਥਾਨ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ।
ਸ਼ਨਿੱਚਰਵਾਰ ਨੂੰ
ਲਾਗ ਨਵੇਂ ਮਾਮਲੇ 7,964 ਦਰਜ ਹੋਏ ਸਨ, ਇਸ ਦੇ ਨਾਲ ਹੀ ਦੇਸ਼ ਵਿੱਚ ਹੁਣ ਤੱਕ ਲਾਗ ਦੇ ਕੁੱਲ
1,73,763 ਮਾਮਲੇ ਆ ਗਏ ਹਨ।
ਕੋਰੋਨਾਵਾਇਰਸ ਨਾਲ
ਮਰਨ ਵਾਲਿਆਂ ਦੀ ਗਿਣਤੀ ਵੀ 4,971 ਹੋ ਗਈ ਹੈ। ਦੁਨੀਆਂ ਦੀ ਦੂਜੀ ਵੱਡੀ ਆਬਾਦੀ ਵਾਲਾ ਦੇਸ਼ ਭਾਰਤ
ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਨਾਲ ਨੌਵੇਂ ਨੰਬਰ ’ਤੇ ਹੈ।
ਇਸ ਸਾਲ ਬਾਜ਼ਾਰ ’ਚ ਆ ਸਕਦੀ ਹੈ ਚੀਨ ਵਿੱਚ ਬਣੀ ਵੈਕਸੀਨ
ਚੀਨ ਅਸੇਟਸ
ਸੁਪਰਵਿਜ਼ਨ ਐਂਡ ਐਡਮਿਨਸਟ੍ਰੇਸ਼ਨ ਕਮੀਸ਼ਨ ਨੇ ਸ਼ਨਿੱਚਰਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ
ਹੈ ਕਿ ਚੀਨ ਵਿੱਚ ਬਣੀ ਕੋਰੋਨਾਵਾਇਰਸ ਦੀ ਵੈਕਸੀਨ ਇਸ ਸਾਲ ਦੇ ਅਖੀਰ ਤੱਕ ਵੰਡ ਲਈ ਬਾਜ਼ਾਰ ਵਿੱਚ ਆ ਸਕਦੀ
ਹੈ।
ਵੂਹਾਨ ਇੰਸਟੀਚਿਊਟ
ਆਫ ਬਾਓਲਾਜੀਕਲ ਪ੍ਰੋਡਕਟਸ ਅਤੇ ਬੀਜਿੰਗ ਇੰਸਟੀਚਿਊਟ ਆਫ ਬਾਓਲਾਜੀਕਲ ਪ੍ਰੋਡਕਟਸ ਵੱਲੋਂ ਤਿਆਰ
ਕੀਤੀ ਗਈ ਵੈਕਸੀਨ ਦਾ ਟ੍ਰਾਇਲ 2000 ਹਜ਼ਾਰ ਲੋਕਾਂ ’ਤੇ ਕੀਤਾ ਗਿਆ ਹੈ।
29 ਮਈ ਨੂੰ ਚੀਨੀ
ਸੋਸ਼ਲ ਮੀਡੀਆ ਪਲੇਟਫਾਰਮ ਵੀਚੈਟ ’ਤੇ ਇਸ ਨੂੰ ਲੈ ਕੇ ਇੱਕ ਪੋਸਟ ਪਾਈ ਸੀ। ਇਸ ਪੋਸਟ
ਵਿੱਚ ਦੱਸਿਆ ਗਿਆ ਹੈ ਕਿ ਵੈਕਸੀਨ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਬਾਜ਼ਾਰ ਵਿੱਚ ਆ ਸਕਦੀ
ਹੈ। ਵੈਕਸੀਨ ਦੂਜੇ ਗੇੜ ਦੇ ਟ੍ਰਾਇਲ ਵਿੱਚ ਪਹੁੰਚ ਗਈ ਹੈ।
ਰੂਸ ਵਿੱਚ ਵੈਕਸੀਨ
ਦਾ ਕਲੀਨੀਕਲ ਟ੍ਰਾਇਲ
ਸਮਾਚਾਰ ਏਜੰਸੀ
ਰਾਇਟਰਜ਼ ਮੁਤਾਬਕ ਰੂਸ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਰੂਸੀ ਵਿਗਿਆਨਕ ਦੋ ਹਫ਼ਤਿਆਂ ਅੰਦਰ
ਕੋਰਨਾਵਾਇਰਸ ਦੀ ਵੈਕਸੀਨ ਦਾ ਕਲੀਨੀਕਲ ਟ੍ਰਾਇਲ ਸ਼ੁਰੂ ਕਰ ਦੇਣਗੇ।
ਕੋਰੋਨਾਵਾਇਰਸ ਦੀ
ਲਾਗ ਦੇ ਮਾਮਲਿਆਂ ਵਿੱਚ ਰੂਸ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਤੀਜੇ ਨੰਬਰ ’ਤੇ ਹੈ। ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਕਿਹਾ ਹੈ ਅਗਲੇ ਹਫ਼ਤੇ ਵਿੱਚ ਵੈਕਸੀਨ
ਦਾ ਕਲੀਨੀਕਲ ਟ੍ਰਾਇਲ ਸ਼ੁਰੂ ਹੋ ਜਾਵੇਗਾ।

ਤਸਵੀਰ ਸਰੋਤ, Getty Images