ਕੋਰੋਨਾਵਾਇਰਸ ਅਪਡੇਟ: ਪੰਜਾਬ 'ਚ ਜਨਤਕ ਥਾਵਾਂ 'ਤੇ ਥੁੱਕਣ ਦਾ 100 ਤੇ ਮਾਸਕ ਨਾ ਪਾਉਣ ਦਾ 200 ਰੁਪਏ ਜੁਰਮਾਨਾ

ਕੋਰਨਾਵਾਇਰਸ ਦੇ ਲਾਗ ਦੇ ਮਾਮਲੇ ਪੂਰੀ ਦੁਨੀਆਂ ਵਿੱਚ ਤਕਰੀਬਨ 57 ਲੱਖ ਹੋਏ ਅਤੇ ਕੁੱਲ ਮੌਤਾਂ ਦੀ ਗਿਣਤੀ 3.55 ਲੱਖ ਤੋਂ ਵੱਧ ਹੋਈ।

ਲਾਈਵ ਕਵਰੇਜ

  1. ਜਦੋਂ ਹਵਾਈ ਜਹਾਜ਼ ਰਾਹੀਂ ਘਰ ਪਹੁੰਚੇ ਝਾਰਖੰਡ ਦੇ ਮਜ਼ਦੂਰ

    ਰਵੀ ਪ੍ਰਕਾਸ਼, ਬੀਬੀਸੀ ਲਈ

    ਵੀਰਵਾਰ ਨੂੰ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ 'ਤੇ ਵੀਰਵਾਰ ਨੂੰ ਮੁੰਬਈ ਤੋਂ ਵਾਪਸ ਪਰਤੇ ਕੁਝ ਮੁਸਕਰਾਉਂਦੇ ਚਿਹਰੇ ਦੇਖੇ ਗਏ।

    ਇਹ ਤਸਵੀਰਾਂ ਉਨ੍ਹਾਂ ਮਜ਼ਦੂਰਾਂ ਦੀਆਂ ਹਨ ਜੋ ਵਿਸ਼ੇਸ਼ ਜਹਾਜ਼ ਰਾਹੀਂ ਰਾਂਚੀ ਪਹੁੰਚੀਆਂ ਹਨ।

    ਝਾਰਖੰਡ ਦੇ ਇਹ 174 ਪਰਵਾਸੀ ਮਜ਼ਦੂਰਾਂ ਨੇ ਵੀਰਵਾਰ ਦੀ ਸਵੇਰੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਸਵਾ ਦੋ ਘੰਟਿਆਂ ਬਾਅਦ ਇਹ ਸਾਰੇ ਲੋਕ ਰਾਂਚੀ ਦੇ ਬਿਰਸਾ ਮੁੰਡਾ ਏਅਰਪੋਰਟ 'ਤੇ ਸਨ।

    ਇਨ੍ਹਾਂ ਵਿੱਚੋਂ ਬਹੁਤ ਸਾਰੇ ਯਾਤਰੀਆਂ ਨੇ ਪੈਰਾਂ ਵਿੱਚ ਹਵਾਈ ਚੱਪਲਾਂ ਪਾਈਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਪਹਿਲੀ ਵਾਰ ਹਵਾਈ ਯਾਤਰਾ ਕੀਤੀ।

    ਇਹ ਲੋਕ ਸੂਬੇ ਦੇ ਗੜ੍ਹਵਾ, ਹਜ਼ਾਰੀਬਾਗ, ਰਾਂਚੀ ਆਦਿ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।

    ਕੁਝ ਮਜ਼ਦੂਰ ਇਕੱਲੇ ਆਪਣੇ ਘਰਾਂ ਨੂੰ ਪਰਤ ਗਏ, ਜਦੋਂਕਿ ਉਨ੍ਹਾਂ ਦੇ ਕੁਝ ਪਰਿਵਾਰ ਵੀ ਵਾਪਸ ਪਰਤ ਆਏ ਹਨ।

    ਇਸ ਵਿਸ਼ੇਸ਼ ਉਡਾਣ ਦਾ ਖਰਚਾ ਬੈਂਗਲੁਰੂ ਸਥਿਤ ਨੈਸ਼ਨਲ ਲਾ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਚੁੱਕਿਆ ਹੈ।

    ਉਹ ਲੋਕ ਕੁਝ ਹੋਰ ਉਡਾਣਾਂ ਦਾ ਪ੍ਰਬੰਧ ਕਰਾ ਰਹੇ ਹਨ ਤਾਂ ਕਿ ਮਜ਼ਦੂਰਾਂ ਦੀ ਸਹੀ ਵਾਪਸੀ ਹੋ ਸਕੇ।

    ਮੁੱਖ ਮੰਤਰੀ ਹੇਮੰਤ ਸੋਰੇਨ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Jharkhand

    ਤਸਵੀਰ ਸਰੋਤ, Jharkhand/BBC

  2. 10 ਹਜ਼ਾਰ ਰੁਪਏ ਮਜ਼ਦੂਰਾਂ ਨੂੰ ਦੇਵੇ ਕੇਂਦਰ ਸਰਕਾਰ-ਕੈਪਟਨ ਅਮਰਿੰਦਰ ਸਿੰਘ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਰੇ ਪਰਵਾਸੀ ਮਜ਼ਦੂਰਾਂ ਅਤੇ ਗਰੀਬਾਂ ਦੇ ਖਾਤੇ ਵਿੱਚ ਤੁਰੰਤ ਪੈਸੇ ਜਮ੍ਹਾ ਕਰਵਾਏ ਜਾਣ।

    • ਮੈਂ ਚਾਹੁੰਦਾ ਹਾਂ 10 ਹਜ਼ਾਰ ਰੁਪਏ ਉਨ੍ਹਾਂ ਦੀਆਂ ਜੇਬਾਂ ਵਿੱਚ ਪਾਓ।
    • ਮਨਰੇਗਾ 100 ਦਿਨਾਂ ਦਾ ਹੁੰਦਾ ਹੈ, ਇਹ ਵਧਾ ਕੇ 200 ਦਿਨ ਕੀਤਾ ਜਾਵੇ।
    • ਝੋਨੇ ਦੀ ਬਿਜਾਈ ਵੇਲੇ ਵੀ ਮਨਰੇਗਾ ਵਰਕਰਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿਓ।
    • ਛੋਟੇ ਸਨਅਤਕਾਰਾਂ ਨੂੰ ਕੰਮ ਸ਼ੁਰੂ ਕਰਨ ਵਿੱਚ ਮਦਦ ਕਰੋ। ਜਿੰਨੇ ਪੈਸੇ ਲੱਗਦੇ ਹਨ ਕੰਮ ਸ਼ੁਰੂ ਕਰਨ ਵਿੱਚ ਸਰਕਾਰ ਨੂੰ ਪੈਸੇ ਦੇਣੇ ਚਾਹੀਦੇ ਹਨ।
    • ਸਾਰੇ ਵਰਕਰਾਂ ਨੂੰ ਕਹਿੰਦਾ ਹਾਂ ਕਿ ਪੂਰੇ ਹਿੰਦੁਸਤਾਨ ਵਿੱਚ ਇਹ ਗੱਲ ਕਰੋ ਤਾਂ ਕਿ ਕੇਂਦਰ ਸਰਕਾਰ ਤੱਕ ਗੱਲ ਪਹੁੰਚੇ।
    • ਸਾਡੇ ਇੱਥੇ ਇੱਕ ਵੀ ਹਾਦਸਾ ਨਹੀਂ ਹੋਇਆ, ਕੋਈ ਮਜ਼ਦੂਰ ਔਖਾ ਨਹੀਂ ਹੋਇਆ।
    • ਅਸੀਂ 35 ਕਰੋੜ ਰੁਪਏ ਲਾ ਕੇ 500 ਟਰੇਨਾਂ ਰਾਹੀਂ ਪਹੁੰਚਾਉਣ ਦਾ ਵਾਅਦਾ ਕੀਤਾ ਸੀ।
    • ਹੁਣ ਤੱਕ ਤਕਰੀਬਨ 300 ਟਰੇਨਾਂ ਚਲੀਆਂ ਗਈਆਂ ਹਨ ਅਤੇ 4.5 ਲੱਖ ਲੋਕ ਚਲੇ ਗਏ ਹਨ।
    • ਅਸੀਂ ਕੋਈ ਵਿਅਕਤੀ ਪੈਦਲ ਜਾਂਦਾ ਨਹੀਂ ਦੇਖ ਸਕਦੇ। ਮੈਂ ਨਿਰਦੇਸ਼ ਦਿੱਤੇ ਹਨ ਕਿ ਕੋਈ ਪੈਦਲ ਵਿਅਕਤੀ ਦਿਖੇ ਤਾਂ ਸਰਕਾਰੀ ਗੱਡੀ ਵਿੱਚ ਬਿਠਾਓ ਤੇ ਟਰੇਨ ਤੱਕ ਪਹੁੰਚਾਓ।
    • ਜਾਣ ਵਾਲਿਆਂ ਲਈ ਰੋਟੀ ਦਾ ਪ੍ਰਬੰਧ ਕੀਤਾ ਜਾਵੇ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Captain

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਸਾਰੇ ਪਰਵਾਸੀ ਮਜ਼ਦੂਰਾਂ ਅਤੇ ਗਰੀਬਾਂ ਦੇ ਖਾਤੇ ਵਿੱਚ ਤੁਰੰਤ ਪੈਸੇ ਜਮ੍ਹਾ ਕਰਵਾਏ ਜਾਣ
  3. ਕੋਰੋਨਾਵਾਇਰਸ ਅਫ਼ਵਾਹਾਂ : ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਇਹ 7 ਗੱਲਾਂ ਬਾਰੇ ਸੋਚੋ

    ਜਿੱਥੇ ਕੋਰੋਨਾਵਾਇਰਸ ਦੇ ਦੌਰ 'ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਉਨੀ ਹੀ ਰਫ਼ਤਾਰ ਨਾਲ ਇੰਟਰਨੈਟ 'ਤੇ ਝੂਠੀਆਂ ਖ਼ਬਰਾਂ ਵੀ ਤੇਜ਼ੀ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।

    ਲੌਕਡਾਊਨ ਕਰਕੇ ਘਰਾਂ ਵਿੱਚ ਬੈਠੇ ਹੋਣ ਕਾਰਨ ਲੋਕਾਂ ਦੇ ਫ਼ੋਨਾਂ 'ਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਹਨ। ਪਰ ਹਰ ਆਉਣ ਵਾਲੀ ਖ਼ਬਰ ਜਾਂ ਜਾਣਕਾਰੀ ਸਹੀ ਹੈ ਵੀ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ।

    ਮਾਹਰਾਂ ਅਨੁਸਾਰ ਲੋਕਾਂ ਨੂੰ ਇੰਟਰਨੈਟ 'ਤੇ ਆਉਣ ਵਾਲੀ ਹਰ ਜਾਣਕਾਰੀ ਉੱਤੇ ਧਿਆਨ ਦਿੰਦਿਆਂ, ਝੂਠੀਆਂ ਖ਼ਬਰਾਂ ਨੂੰ ਨਕਾਰਨਾ ਚਾਹੀਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    Coronavirus
    ਤਸਵੀਰ ਕੈਪਸ਼ਨ, ਨਵੀਂ ਜਾਣਕਾਰੀ ਦੇ ਆਉਂਦਿਆਂ ਹੀ ਪਹਿਲਾਂ ਉਸ ਨੂੰ ਆਰਾਮ ਨਾਲ ਪੜ੍ਹੋ ਤੇ ਫਿਰ ਸੋਚੋ
  4. ਕੋਵਿਡ-19 ਕਾਰਨ 34 ਸਾਲਾ ਫੌਜੀ ਦੀ ਮੌਤ ਤੋਂ ਬਾਅਦ ਮਾਂ ਵੀ ਨਹੀਂ ਬਚ ਸਕੀ

    ਅਮਰੀਕਾ ਵਿੱਚ 34 ਸਾਲਾ ਫੌਜੀ ਸਿਮੋਨ ਜ਼ਮੂਡੀਓ ਦੀ ਹਾਲ ਹੀ ਵਿੱਚ ਕੋਵਿਡ -19 ਕਾਰਨ ਮੌਤ ਹੋ ਗਈ ਸੀ। ਹੁਣ ਉਨ੍ਹਾਂ ਦੀ 70 ਸਾਲਾਂ ਦੀ ਮਾਂ ਵੀ ਇਸ ਮਹਾਂਮਾਰੀ ਕਾਰਨ ਮੌਤ ਹੋ ਗਈ ਹੈ।

    ਅਮਰੀਕਾ ਦੇ ਐਰੀਜੋਨਾ ਵਿੱਚ ਜਨਮੇ ਸਾਰਜੈਂਟ ਸਿਮੋਨ ਅਤੇ ਉਨ੍ਹਾਂ ਦੀ ਮਾਂ ਦੇ ਦੇਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਅਤੇ 11 ਮਹੀਨੇ ਦੀ ਇੱਕ ਧੀ ਹੈ।

    ਸਿਮੋਨ ਦੇ ਪਰਿਵਾਰ ਨੇ ਸਥਾਨਕ ਮੀਡੀਆ ਨੂੰ ਦੱਸਿਆ ਹੈ ਕਿ ‘ਸਿਮੋਨ ਦੇ ਪਿਤਾ ਦੀ ਵੀ ਬਹੁਤ ਛੋਟੀ ਉਮਰ ਵਿੱਚ ਮੌਤ ਹੋ ਗਈ ਸੀ। ਸਿਮੋਨ ਉਦੋਂ ਸਿਰਫ ਇੱਕ ਸਾਲ ਦੇ ਸੀ।'

    ਪਰਿਵਾਰ ਅਨੁਸਾਰ ਸਿਮੋਨ ਨੂੰ ਕੋਵਿਡ-19 ਨਾਲ ਲੜਨ ਲਈ ਸਿਰਫ਼ ਅੱਠ ਦਿਨਾਂ ਦਾ ਸਮਾਂ ਮਿਲਿਆ।

    ਦਰਅਸਲ ਸਿਮੋਨ ਆਪਣੀ ਮਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣ ਲਈ ਲੈ ਗਏ ਸੀ ਜਿੱਥੋਂ ਉਨ੍ਹਾਂ ਨੂੰ ਵੀ ਇਨਫੈਕਸ਼ਨ ਹੋ ਗਿਆ ਸੀ।

    ਪਰਿਵਾਰ ਨੇ ਦੱਸਿਆ ਕਿ ਸ਼ੁਰੂ ਦੇ ਤਿੰਨ ਦਿਨ ਬੇਹੱਦ ਹਲਕੇ ਲੱਛਣ ਸਨ। ਉਹ ਇੱਕ ਸਿਹਤਮੰਦ ਨੌਜਵਾਨ ਸੀ ਪਰ ਚੀਜ਼ਾਂ ਬਹੁਤ ਤੇਜ਼ੀ ਨਾਲ ਬਦਲ ਗਈਆਂ।’

    ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਮੋਨ ਦੀ ਭੈਣ ਐਲੀਸਿਆ ਨੇ ਕਿਹਾ, “ਤਿੰਨ ਮਹੀਨੇ ਪਹਿਲਾਂ ਅਸੀਂ ਕੋਵਿੰਡ-19 ਦੇ ਹੋਣ 'ਤੇ ਵਿਸ਼ਵਾਸ ਨਹੀਂ ਕਰ ਰਹੇ ਸੀ।

    ਪਰ ਇਸ ਮਹਾਮਾਰੀ ਦੀ ਇੰਨੀ ਵੱਡੀ ਕੀਮਤ ਚੁਕਾਉਣੀ ਹੋਵੇਗੀ, ਸਾਡੇ ਪਰਿਵਾਰ ਨੇ ਕਦੇ ਸੋਚਿਆ ਨਹੀਂ ਸੀ। ਜੋ ਲੋਕ ਕੋਵਿਡ-19 ਨੂੰ ਝੂਠ ਮੰਨ ਰਹੇ ਹਨ, ਉਹ ਸਮਝਣ ਕਿ ਇਹ ਕਿੰਨੀ ਖ਼ਤਰਨਾਕ ਹੈ।”

    army

    ਤਸਵੀਰ ਸਰੋਤ, US Army Reserve

    ਤਸਵੀਰ ਕੈਪਸ਼ਨ, ਸਾਰਜੈਂਟ ਸਿਮੋਨ ਅਤੇ ਉਨ੍ਹਾਂ ਦੀ ਮਾਂ ਦੇ ਦੇਹਾਂਤ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਅਤੇ 11 ਮਹੀਨੇ ਦੀ ਇੱਕ ਧੀ ਹੈ
  5. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 56,95,968 ਹੋਏ ਜਦੋਂਕਿ 3,55,701 ਮੌਤਾਂ ਹੋ ਚੁੱਕੀਆਂ ਹਨ।
    • ਸਾਈਪ੍ਰਸ ਵਿੱਚ ਛੁੱਟੀਆਂ ਮਨਾਉਣ ਆਇਆ ਕੋਈ ਵੀ ਵਿਅਕਤੀ ਕੋਰੋਨਾਵਾਇਰਸ ਪੌਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਖਰਚਾ ਸਰਕਾਰ ਚੁੱਕੇਗੀ।
    • ਦੱਖਣੀ ਕੋਰੀਆ ਵਿੱਚ ਪਿਛਲੇ ਡੇਢ ਮਹੀਨੇ ਵਿੱਚ ਸਭ ਤੋਂ ਵੱਧ ਮਾਮਲੇ ਵੀਰਵਾਰ (28 ਮਈ) ਨੂੰ ਸਾਹਮਣੇ ਆਏ। ਮਹਾਂਮਾਰੀ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਖ਼ਦਸ਼ੇ ਤਹਿਤ ਅਧਿਕਾਰੀਆਂ ਨੂੰ ਲਾਗ ਦੇ ਨਵੇਂ ਮਾਮਲਿਆਂ ਨਾਲ ਲੜਨਾ ਪੈ ਰਿਹਾ ਹੈ।
    • ਬ੍ਰਾਜ਼ੀਲ ਵਿਚ ਬੁੱਧਵਾਰ ਨੂੰ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹਜ਼ਾਰ ਤੋਂ ਪਾਰ ਹੋ ਗਈ ਹੈ।
    • ਅਮਰੀਕਾ ਵਿੱਚ ਮੌਤਾਂ ਦਾ ਅੰਕੜਾ ਹੋਇਆ 100,000 ਤੋਂ ਪਾਰ ਹੋ ਗਿਆ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 1,58,333 ਹੋ ਗਈ ਹੈ ਅਤੇ 4531 ਮੌਤਾਂ।
    • ਮੱਧ ਪ੍ਰਦੇਸ਼ ਵਿੱਚ ਹੋਮ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਪਏਗਾ।
    • ਕੋਰੋਨਵਾਇਰਸ ਕਾਰਨ ਪੰਜਾਬ ਵਿਚ ਚੱਲ ਰਿਹਾ ਲੌਕਡਾਊਨ ਅੱਗੇ ਵਧਾਇਆ ਜਾਵੇਗਾ ਜਾਂ ਖ਼ਤਮ ਕੀਤਾ ਜਾਵੇਗਾ। ਇਸ ਬਾਬਤ ਪੰਜਾਬ ਸਰਕਾਰ 30 ਮਈ ਨੂੰ ਫ਼ੈਸਲਾ ਕਰੇਗੀ।
    Corona

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 56,95,968 ਹੋਏ
  6. ਅੱਜ ਤੋਂ ਪੱਛਮ ਬੰਗਾਲ ਤੋਂ ਵੀ ਉਡਾਣਾਂ ਮੁੜ ਸ਼ੁਰੂ-ਹਰਦੀਪ ਪੁਰੀ

    ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਅੱਜ ਤੋਂ ਪੱਛਮ ਬੰਗਾਲ ਤੋਂ ਵੀ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ।

    ਇਸ ਤਰ੍ਹਾਂ ਹੁਣ ਪੂਰੇ ਦੇਸ ਵਿੱਚ ਹੀ ਉਡਾਣਾਂ ਸ਼ੁਰੂ ਹੋ ਗਈਆਂ ਹਨ।

    ਉਨ੍ਹਾਂ ਨੇ ਸਵੇਰੇ 9:16 ਵਜੇ ਲਈ ਲਈ ਤਸਵੀਰ ਵੀ ਸਾਂਝੀ ਕੀਤੀ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    flights

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਅੱਜ ਤੋਂ ਪੱਛਮ ਬੰਗਾਲ ਤੋਂ ਵੀ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ।
  7. ਹੋਮ ਕੁਆਰੰਟੀਨ ਦੀ ਉਲੰਘਣਾ ਕਰਨ 'ਤੇ 2000 ਰੁਪਏ ਜੁਰਮਾਨਾ

    ਮੱਧ ਪ੍ਰਦੇਸ਼ ਵਿੱਚ ਹੋਮ ਕੁਆਰੰਟੀਨ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਦੇਣਾ ਪਏਗਾ।

    ਮੱਧ ਪ੍ਰਦੇਸ਼ ਸਰਕਾਰ ਵੱਲੋਂ ਬੁੱਧਵਾਰ ਨੂੰ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ।

    ਸੂਬੇ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ ਵਿਅਕਤੀ ਦੂਜੀ ਵਾਰ ਹੋਮ ਕੁਆਰੰਟੀਨ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ ਘਰ ਤੋਂ ਹਟਾ ਕੇ ਸਿੱਧਾ ਕੁਆਰੰਟੀਨ ਸੈਂਟਰ ਭੇਜ ਦਿੱਤਾ ਜਾਵੇਗਾ।

    India

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਮੱਧ ਪ੍ਰਦੇਸ਼ ਵਿੱਚ ਹੋਮ ਕੁਆਰੰਟੀਨ ਦੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ
  8. ਟਰੰਪ ਸੋਸ਼ਲ ਮੀਡੀਆ ਬਾਰੇ ਕਾਰਜਕਾਰੀ ਹੁਕਮ 'ਤੇ ਦਸਤਖ਼ਤ ਕਰਨ ਵਾਲੇ ਹਨ

    ਅਮਰੀਕੀ ਰਾਸ਼ਟਰਪਤੀ ਦੇ ਦਫਤਰ 'ਵ੍ਹਾਈਟ ਹਾਊਸ' ਨੇ ਜਾਣਕਾਰੀ ਦਿੱਤੀ ਹੈ ਕਿ ਡੌਨਲਡ ਟਰੰਪ ਵੀਰਵਾਰ ਨੂੰ ਸੋਸ਼ਲ ਮੀਡੀਆ ਕੰਪਨੀਆਂ ਨਾਲ ਜੁੜੇ ਕਾਰਜਕਾਰੀ ਹੁਕਮ 'ਤੇ ਦਸਤਖ਼ਤ ਕਰਨਗੇ।

    ਇਹ ਕਾਰਜਕਾਰੀ ਨਿਰਦੇਸ਼ ਰਾਸ਼ਟਰਪਤੀ ਟਰੰਪ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ਬੰਦ ਕੀਤੇ ਜਾਣ ਦੀ ਧਮਕੀ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਕੰਜ਼ਰਵੇਟਿਵ (ਰਵਾਇਤੀਵਾਦੀ) ਅਵਾਜ਼ਾਂ ਨੂੰ ਦਬਾਉਣ ਦਾ ਇਲਜਾਮ ਲਾਇਆ ਸੀ।

    ਤਾਜ਼ਾ ਵਿਵਾਦ ਮੰਗਲਵਾਰ ਨੂੰ ਉਸ ਵੇਲੇ ਹੋਇਆ ਜਦੋਂ ਟਵਿੱਟਰ ਨੇ ਪਹਿਲੀ ਵਾਰ ਰਾਸ਼ਟਰਪਤੀ ਟਰੰਪ ਦੇ ਦੋ ਟਵੀਟ ਉੱਤੇ 'ਫੈਕਟ-ਚੈੱਕ' ਦੇ ਲਿੰਕ ਜੋੜ ਦਿੱਤੇ।

    ਇਸਦਾ ਮਤਲਬ ਇਹ ਹੈ ਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਟਵੀਟ ਵਿੱਚ ਜੋ ਜਾਣਕਾਰੀ ਜਾ ਦਾਅਵਾ ਕੀਤਾ ਸੀ, ਉਨ੍ਹਾਂ ਵਿੱਚ ਕੁਝ ਤੱਥਾ ਦੀ ਗੜਬੜੀ ਸੀ।

    ਉਸ ਵਿਸ਼ੇ 'ਤੇ ਬਿਹਤਰ ਜਾਣਕਾਰੀ ਜਨਤਕ ਤੌਰ ’ਤੇ ਉਪਲਬਧ ਹੈ ਜਿਸ ਨੂੰ ਟਵਿੱਟਰ ਨੇ ਆਪਣੇ ਯੂਜ਼ਰਜ਼ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।

    ਡੌਨਲਡ ਟਰੰਪ ਨੇ ਇੱਕ ਟਵੀਟ ਵਿੱਚ ਇਥੋਂ ਤਕ ਕਿਹਾ ਕਿ ‘ਟਵਿੱਟਰ ਖੁੱਲ੍ਹ ਕੇ ਬੋਲਣ ਦੀ ਆਜ਼ਾਦੀ ਦਾ ਦਮ ਘੁੱਟ ਰਿਹਾ ਹੈ।’

    trump

    ਤਸਵੀਰ ਸਰੋਤ, AFP/Getty Images

  9. 6 ਦਵਾਈਆਂ ਜੋ ਦੁਨੀਆਂ ਨੂੰ ਕੋਰੋਨਾਵਾਇਰਸ ਤੋਂ ਬਚਾ ਸਕਦੀਆਂ ਹਨ

    ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣ ਲਈ ਵਿਸ਼ਵ ਭਰ ਵਿਚ ਵਿਗਿਆਨਕ ਵੈਕਸੀਨ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।

    ਨਵੀਆਂ ਦਵਾਈਆਂ ਤੇ ਵੈਕਸੀਨ ਦੀ ਖੋਜ ਲਈ ਕਈ -ਕਈ ਸਾਲ ਤੇ ਦਹਾਕੇ ਵੀ ਲੱਗ ਜਾਂਦੇ ਹਨ, ਪਰ ਕੋਰੋਨਾਵਾਇਰਸ ਉੱਤੇ ਵੈਕਸੀਨ ਦੀ ਖੋਜ ਦੀ ਜਿੰਨੀ ਤੇਜ਼ ਰਫ਼ਤਾਰ ਹੈ, ਉਹ ਬਹੁਤ ਹੀ ਹੈਰਾਨੀਜਨਕ ਹੈ।

    ਇਬੋਲਾ ਵਾਇਰਸ ਦੀ ਦਵਾਈ ਦੀ ਖੋਜ ਦੀ ਮਿਸਾਲ ਦੇਖੀ ਜਾ ਸਕਦੀ ਹੈ, ਜਿਸ ਨੂੰ ਖੋਜਣ ਲਈ 16 ਸਾਲ ਦਾ ਸਮਾਂ ਲੱਗ ਗਿਆ।ਕੋਰੋਨਾਵਾਇਰਸ ਮਹਾਮਾਰੀ ਤੋਂ ਬਚਣ ਲਈ ਵਿਸ਼ਵ ਭਰ ਵਿਚ ਵਿਗਿਆਨਕ ਵੈਕਸੀਨ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।

    ਇੱਕ ਵੈਕਸੀਨ ਦੇ ਮਨੁੱਖੀ ਵਰਤੋਂ ਲਈ ਉਪਲੱਬਧ ਹੋਣ ਤੋਂ ਪਹਿਲਾਂ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    vaccine

    ਤਸਵੀਰ ਸਰੋਤ, Getty Images

  10. ਟਵਿੱਟਰ ਮੁਖੀ ਨੇ ਟਰੰਪ ਦੇ ਟਵੀਟਜ਼ ਬਾਰੇ ਕੀ ਜਵਾਬ ਦਿੱਤਾ

    ਟਵਿੱਟਰ ਵੱਲੋਂ ਫੈਕਟ ਚੈੱਕ ਦੀ ਨੋਟੀਫਿਕੇੇਸ਼ਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਫਿਰ ਟਵਿੱਟਰ ਉੱਤੇ ਸਵਾਲ ਚੁੱਕੇ ਹਨ।

    ਡੌਨਲਡ ਟਰੰਪ ਨੇ ਟਵੀਟ ਕਰਕੇ ਕਿਹਾ, “ਵੱਡੀ ਟੈੱਕ ਕੰਪਨੀ 2020 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਕਾਫੀ ਤਾਕਤ ਨਾਲ ਪਹਿਲਾਂ ਹੀ ਸਭ ਸੈਂਸਰ ਕਰ ਰਹੀ ਹੈ।”

    “ਜੇ ਅਜਿਹਾ ਹੁੰਦਾ ਹੈ ਤਾਂ ਸਾਡੀ ਆਜ਼ਾਦੀ ਨਹੀਂ ਰਹੇਗੀ। ਉਨ੍ਹਾਂ ਨੇ 2016 ਵਿੱਚ ਕਾਫੀ ਜ਼ੋਰ ਲਾਇਆ ਅਤੇ ਹਾਰ ਗਏ। ਹੁਣ ਉਹ ਪੂਰੀ ਤਰ੍ਹਾਂ ਪਾਗਲ ਹੋ ਗਏ ਹਨ।”

    ਉਸ ਤੋਂ ਬਾਅਦ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਕਈ ਟਵੀਟ ਕੀਤੇ।

    ਉਨ੍ਹਾ ਕਿਹਾ, "ਸਾਡੀ ਸਿਵਿਕ ਇੰਟੈਗ੍ਰਿਟੀ ਨੀਤੀ ਦੇ ਤਹਿਤ ਕੱਲ੍ਹ ਦੇ ਟਵੀਟ ਲੋਕਾਂ ਨੂੰ ਗੁਮਰਾਹ ਕਰ ਸਕਦੇ ਹਨ ਕਿ ਸ਼ਾਇਦ ਬੈਲਟ ਲਈ ਉਨ੍ਹਾਂ ਨੂੰ ਰਜਿਸਟਰ ਕਰਨ ਦੀ ਲੋੜ ਨਹੀਂ ਹੈ। ਅਸੀਂ ਡੌਨਲਡ ਟਰੰਪ ਦੇ ਟਵੀਟ 'ਤੇ ਲਿੰਕ ਨੂੰ ਅਪਡੇਟ ਕਰ ਰਹੇ ਹਾਂ ਤਾਂ ਕਿ ਹੋਰ ਸਪਸ਼ਟੀਕਰਨ ਮਿਲ ਸਕੇ।"

    "ਇਹ ਸਾਨੂੰ 'ਸੱਚਾਈ ਦਾ ਨਿਆਂਕਰਤਾ' ਨਹੀਂ ਬਣਾਉਂਦਾ। ਸਾਡਾ ਮਕਸਦ ਹੈ ਵਿਵਾਦਪੂਰਨ ਬਿਆਨਾਂ ਨੂੰ ਜੋੜਨਾ ਅਤੇ ਵਿਵਾਦ ਵਿੱਚ ਜਾਣਕਾਰੀ ਨੂੰ ਦਰਸਾਉਣਾ ਤਾਂ ਜੋ ਲੋਕ ਆਪ ਫੈਸਲਾ ਕਰ ਸਕਣ। ਸਾਡੇ ਲਈ ਪਾਰਦਰਸ਼ਤਾ ਮਹੱਤਵਪੂਰਣ।"

    "ਇੱਕ ਕੰਪਨੀ ਦੇ ਤੌਰ 'ਤੇ ਸਾਡੇ ਕੰਮਾਂ ਲਈ ਜਵਾਬਦੇਹ ਮੈਂ ਹਾਂ। ਕਿਰਪਾ ਕਰਕੇ ਸਾਡੇ ਮੁਲਾਜ਼ਮਾਂ ਨੂੰ ਇਸ ਤੋਂ ਬਾਹਰ ਰੱਖੋ। ਅਸੀਂ ਦੁਨੀਆਂ ਭਰ ਵਿੱਚ ਚੋਣਾਂ ਬਾਰੇ ਗਲਤ ਜਾਂ ਵਿਵਾਦਿਤ ਜਾਣਕਾਰੀ ਬਾਰੇ ਸਵਾਲ ਚੁੱਕਦੇ ਰਹਾਂਗੇ। ਅਤੇ ਅਸੀਂ ਆਪਣੀਆਂ ਗਲਤੀਆਂ ਸਵੀਕਾਰ ਕਰਾਂਗੇ ਅਤੇ ਆਪਣੀਆਂ ਗਲਤੀਆਂ ਦੀ ਜਿੰਮੇਵਾਰੀ ਲਵਾਂਗੇ।"

    trump

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਡੌਨਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਵੱਡੀ ਟੈੱਕ ਕੰਪਨੀ 2020 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਕਾਫੀ ਤਾਕਤ ਨਾਲ ਪਹਿਲਾਂ ਹੀ ਸੈਂਸਰ ਕਰ ਰਹੀ ਹੈ
    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  11. ਸਾਈਪ੍ਰਸ 'ਚ ਕੋਰੋਨਾਵਾਇਰਸ ਪੌਜ਼ਿਟਿਵ ਵਿਅਕਤੀ ਦੀਆਂ ਛੁੱਟੀਆਂ ਦਾ ਖਰਚਾ ਚੁੱਕੇਗੀ ਸਰਕਾਰ

    ਸਾਈਪ੍ਰਸ ਵਿੱਚ ਛੁੱਟੀਆਂ ਮਨਾਉਣ ਆਇਆ ਕੋਈ ਵੀ ਵਿਅਕਤੀ ਕੋਰੋਨਾਵਾਇਰਸ ਪੌਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਦਾ ਖਰਚਾ ਸਰਕਾਰ ਚੁੱਕੇਗੀ।

    ਇਹ ਇੱਕ ਤਰੀਕਾ ਹੈ ਸੈਲਾਨੀਆਂ ਨੂੰ ਵਾਪਸ ਟਾਪੂ 'ਤੇ ਲਿਆਉਣ ਦਾ ਜਿੱਥੇ ਕੋਰੋਨਾਵਾਇਰਸ ਦੇ ਕੁਝ ਹੀ ਮਾਮਲੇ ਸਾਹਮਣੇ ਆਏ ਹਨ।

    ਸਰਕਾਰ ਨੇ ਕਿਹਾ ਕਿ ਉਹ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਰਿਹਾਇਸ਼, ਦਵਾਈ ਅਤੇ ਭੋਜਨ ਦਾ ਖਰਚਾ ਚੁੱਕੇਗੀ।

    ਯਾਤਰੀਆਂ ਨੂੰ "ਸਿਰਫ ਉਨ੍ਹਾਂ ਦੇ ਹਵਾਈ ਅੱਡੇ ਦੇ ਤਬਾਦਲੇ ਅਤੇ ਵਾਪਸ ਜਾਣ ਵਾਲੀ ਉਡਾਣ ਦਾ ਖਰਚਾ ਚੁੱਕਣਾ ਪਏਗਾ"।

    ਦੇਸ ਵਿੱਚ ਕੋਰੋਨਾਵਾਇਰਸ ਦੇ 939 ਮਾਮਲੇ ਅਤੇ 17 ਮੌਤਾਂ ਦੀ ਪੁਸ਼ਟੀ ਹੋਈ ਹੈ।

    Cyprus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸਰਕਾਰ ਨੇ ਕਿਹਾ ਕਿ ਉਹ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਰਿਹਾਇਸ਼, ਦਵਾਈ ਅਤੇ ਭੋਜਨ ਦਾ ਖਰਚਾ ਚੁੱਕੇਗੀ
  12. ਸ਼੍ਰਮਿਕ ਸਪੈਸ਼ਲ ਟਰੇਨ ਚ ਸਵਾਰ ਔਰਤ ਨੇ ਦਿੱਤਾ ਬੱਚੀ ਨੂੰ ਜਨਮ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਆਸ਼ਾ ਕੁਮਾਰੀ ਨਾਮ ਦੀ ਔਰਤ ਜੋ ਕਿ ਸ਼੍ਰਮਿਕ ਸਪੈਸ਼ਲ ਟਰੇਨ 'ਤੇ ਸਵਾਰ ਸੀ, ਕੱਲ੍ਹ ਸ਼ਾਮ ਨੂੰ 7 ਵਜੇ ਲੇਬਰ ਪੇਨ ਹੋਇਆ।

    ਦਾਨਾਪੁਰ ਦੇ ਸੀਨੀਅਰ ਡੀਸੀਐੱਮ ਨੇ ਦੱਸਿਆ ਕਿ ਸਿਰਾਰੀ ਰੇਲਵੇ ਸਟੇਸ਼ਨ 'ਤੇ ਉਸ ਨੂੰ ਲੇਬਰ ਪੇਨ ਹੋਇਆ ਸੀ।

    ਫਿਰ ਉਸ ਨੂੰ ਸਦਰ ਹਸਪਤਾਲ ਲੈ ਗਏ ਅਤੇ ਸ਼ੇਖੂਪੁਰਾ ਦੇ ਡੀਐੱਮ ਦੇ ਸਹਿਯੋਗ ਨਾਲ ਉਸ ਦੀ ਮਦਦ ਕੀਤੀ ਗਈ।

    ਅੱਜ ਸਵੇਰੇ 7:30 ਵਜੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  13. ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕਿੰਨੇ ਮਾਮਲੇ

    ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਦੇ 6566 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ 194 ਲੋਕਾਂ ਦੀ ਮੌਤ ਹੋ ਗਈ ਹੈ।

    ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਵੀਰਵਾਰ ਨੂੰ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 1,58,333 ਹੋ ਗਈ।

    ਇਸ ਸਮੇਂ ਦੇਸ ਵਿੱਚ ਕੋਰੋਨਾਵਾਇਰਸ ਦੇ 86,110 ਮਾਮਲੇ ਐਕਟਿਵ ਹਨ ਜਦੋਂਕਿ 67,692 ਵਿਅਕਤੀ ਇਸ ਲਾਗ ਤੋਂ ਬਾਅਦ ਠੀਕ ਹੋ ਗਏ ਹਨ।

    ਭਾਰਤ ਵਿੱਚ ਕੋਵਿਡ -19 ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 4531 ਹੋ ਗਈ ਹੈ।

    ਮਹਾਰਾਸ਼ਟਰ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੈ।

    ਇੱਥੇ ਕੋਰੋਨਾਵਾਇਰਸ ਦੇ 56,948 ਪੌਜਿਟਿਵ ਮਾਮਲੇ ਸਾਹਮਣੇ ਆਏ ਹਨ।

    Coronavirus

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 1,58,333 ਹੋ ਗਏ ਹਨ
  14. ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?

    ਕੋਰੋਨਾਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਜਿਹੇ ਵਿੱਚ ਇਸ ਬੀਮਾਰੀ ਤੋਂ ਬਚਾਅ ਲਈ ਸਭ ਤੋਂ ਚੰਗਾ ਤਰੀਕਾ ਦੂਰੀ ਬਣਾਉਣਾ ਦੱਸਿਆ ਜਾ ਰਿਹਾ ਹੈ।

    ਕਿਹਾ ਜਾ ਰਿਹਾ ਹੈ ਕਿ ਦੋ ਲੋਕਾਂ ਵਿਚਾਲੇ 1 ਤੋਂ 2 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ।

    ਪਰ ਹੁਣ ਇੱਕ ਨਵੀਂ ਰਿਸਰਚ ਆਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਸ਼ਖ਼ਸ ਦੀ ਛਿੱਕ ਕਈ ਮੀਟਰ ਦੂਰ ਤੱਕ ਜਾ ਸਕਦੀ ਹੈ ਅਤੇ ਉਸਦੇ ਨਾਲ ਕੋਰੋਨਾਵਾਇਰਸ ਵੀ ਦੂਜੇ ਸ਼ਖ਼ਸ ਤੱਕ ਪਹੁੰਚ ਸਕਦਾ ਹੈ।

    ਪਰ ਨਵੀਂ ਰਿਸਰਚ ਕੁਝ ਹੋਰ ਹੀ ਕਹਿੰਦੀ ਹੈ, ਦੇਖੋ ਇਹ ਵੀਡੀਓ

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮਾਸਕ ਪਾਉਣ ਨੂੰ ਲੈ ਕੇ ਆਈ ਨਵੀਂ ਰਿਸਰਚ ਕੀ ਕਹਿੰਦੀ ਹੈ?
  15. ਸਵਾਗਤ ਹੈ ਤੁਹਾਡਾ ਅੱਜ ਦੇ ਲਾਈਵ ਪੇਜ 'ਤੇ। ਤੁਹਾਡੇ ਨਾਲ ਇੰਦਰਜੀਤ ਕੌਰ ਅਤੇ ਦਲੀਪ ਸਿੰਘ ਜੁੜ ਚੁੱਕੇ ਹਨ।

    ਅਸੀਂ ਤੁਹਾਨੂੰ ਕੋਰੋਨਾਵਾਇਰਸ ਸਬੰਧੀ ਦੇਸ, ਦੁਨੀਆਂ ਅਤੇ ਪੰਜਾਬ ਦੀ ਅਪਡੇਟ ਦੇਵਾਂਗੇ

  16. ਦੱਖਣੀ ਕੋਰੀਆ 'ਚ ਕੋਰੋਨਾਵਾਇਰਸ ਪਰਤ ਆਇਆ ਹੈ?

    ਦੱਖਣੀ ਕੋਰੀਆ ਲਈ ਵੀਰਵਾਰ ਮਾੜੀ ਖ਼ਬਰ ਲੈ ਕੇ ਆਇਆ। ਇੱਥੇ ਪਿਛਲੇ ਡੇਢ ਮਹੀਨੇ ਵਿੱਚ ਸਭ ਤੋਂ ਵੱਧ ਮਾਮਲੇ ਵੀਰਵਾਰ (28 ਮਈ) ਨੂੰ ਸਾਹਮਣੇ ਆਏ।

    ਮਹਾਂਮਾਰੀ ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਖ਼ਦਸ਼ੇ ਤਹਿਤ ਅਧਿਕਾਰੀਆਂ ਨੂੰ ਲਾਗ ਦੇ ਨਵੇਂ ਮਾਮਲਿਆਂ ਨਾਲ ਲੜਨਾ ਪੈ ਰਿਹਾ ਹੈ।

    ਇਸ ਤੋਂ ਪਹਿਲਾਂ ਤੱਕ ਦੱਖਣੀ ਨੂੰ ਦੁਨੀਆਂ ਭਰ ਵਿੱਚ ਇੱਕ ਮਾਡਲ ਵਾਂਗ ਦੇਖਿਆ ਜਾ ਰਿਹਾ ਸੀ।

    ਕੋਰੋਨਾਵਾਇਰਸ ਉੱਤੇ ਲਾਗ ਦੇ ਮਾਮਲਿਆਂ 'ਚ ਦੱਖਣੀ ਕੋਰੀਆ ਨੂੰ ਪੂਰੀ ਦੁਨੀਆਂ ਤੋਂ ਸ਼ਲਾਘਾ ਮਿਲੀ ਸੀ ਅਤੇ ਉੱਥੇ ਪਾਬੰਦੀਆਂ ਦੌਰਾਨ ਢਿੱਲ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ।

    ਹੁਣ ਉੱਥੇ ਜ਼ਿੰਦਗੀ ਮੁੜ ਲੀਹਾਂ ਉੱਤੇ ਆਉਣੀ ਸ਼ੁਰੂ ਹੋਈ ਹੈ, ਕੁਝ ਇਲਾਕਿਆਂ ਵਿੱਚ ਲਾਗ ਦੇ ਨਵੇਂ ਮਾਮਲਿਆਂ ਦੀ ਗਿਣਤੀ ਵੱਧ ਗਈ ਹੈ।

    ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਉੱਥੇ 79 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਦੱਖਣੀ ਕੋਰੀਆ ਵਿੱਚ ਲਾਗ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ ਹੁਣ 11,344 ਹੋ ਗਈ ਹੈ।

    ਸੰਘਣੀ ਆਬਾਦੀ ਵਾਲੇ ਸੋਲ ਇਲਾਕੇ ਵਿੱਚ ਇਹ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ।

    ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਦੱਖਣੀ ਕੋਰੀਆ 'ਚ ਲਾਗ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਉਸ ਦਿਨ ਰਿਪੋਰਟ ਕੀਤੇ ਗਏ ਮਾਮਲਿਆਂ ਦੀ ਗਿਣਤੀ 81 ਸੀ।

    ਦੱਖਣੀ ਕੋਰੀਆ

    ਤਸਵੀਰ ਸਰੋਤ, Kyodo News via Getty Images

  17. ਭਾਰਤੀ ਵਿਦਿਆਰਥੀਆਂ ਦਾ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਪਲਾਨ ਇੰਝ ਪ੍ਰਭਾਵਿਤ ਹੋਵੇਗਾ

    ਭਾਰਤ ਦੁਨੀਆਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ।

    ਪਰ ਕੋਰੋਨਾਵਾਇਰਸ ਲੌਕਡਾਊਨ ਨੇ ਵਿਦਿਆਰਥੀਆਂ ਦੀ ਫ਼ਿਕਰਾਂ ਵਧਾ ਦਿੱਤੀਆਂ ਹਨ।

    ਯੂਕੇ ਦੀਆਂ ਯੂਨੀਵਰਸਿਟੀਆਂ ਵੀ ਇਸ ਵੇਲੇ ਵਿਦਿਆਰਥੀਆਂ ਦੀ ਗਿਣਤੀ ਘਟਣ ਦੇ ਖਦਸ਼ੇ ਕਾਰਨ ਪ੍ਰੇਸ਼ਾਨ ਹਨ।

    ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਦੌਰਾਨ ਕਿਵੇਂ ਭਾਰਤੀ ਵਿਦਿਆਰਥੀ ਵਿਦੇਸ਼ ਪੜ੍ਹ ਸਕਣਗੇ
  18. ਬ੍ਰਾਜ਼ੀਲ ਬਣ ਰਿਹਾ ਹੈ ਹੌਟਸਪੌਟ

    ਬ੍ਰਾਜ਼ੀਲ ਵਿਚ ਬੁੱਧਵਾਰ ਨੂੰ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹਜ਼ਾਰ ਟੱਪ ਗਈ।

    ਉੱਥੇ ਦੇ ਸਿਹਤ ਮੰਤਰਾਲੇ ਮੁਤਾਬਕ 24 ਘੰਟਿਆਂ ਵਿੱਚ ਮ੍ਰਿਤਕਾਂ ਦੀ ਗਿਣਤੀ 1086 ਹੈ।

    24 ਘੰਟਿਆਂ ਵਿਚ ਹੀ ਲਾਗ ਦੇ 20,599 ਮਾਮਲੇ ਸਾਹਮਣੇ ਆਏ।

    brazil

    ਤਸਵੀਰ ਸਰੋਤ, Getty Images

  19. ਇਹ ਮਾਂ ਆਪਣੇ ਬੱਚੇ ਨੂੰ ਗਲ ਲਾਉਣ ਦੀ ਥਾਂ ਬਾਰੀ 'ਚੋਂ ਵੇਖਣ ਨੂੰ ਮਜਬੂਰ

    ਕੋਰੋਨਾਵਾਇਰਸ ਤੇ ਲੌਕਡਾਊਨ ਨੇ ਕਰੋੜਾਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ।

    ਕਿਤੇ 5 ਹਫ਼ਤਿਆਂ ਤੋਂ ਨਰਸ ਆਪਣੇ ਪੁੱਤ ਨੂੰ ਗਲ ਨਹੀਂ ਲਾ ਸਕੀ ਤਾਂ ਕਿਤੇ ਮਰੀ ਮਾਂ ਨੂੰ ਦੇਖਦਾ ਰਿਹਾ ਨਿੱਕਾ ਬਾਲ

    ਪੂਰੀ ਕਹਾਣੀ ਲਈ ਕਲਿੱਕ ਕਰੋ

    coronavirus

    ਤਸਵੀਰ ਸਰੋਤ, Peter Austin

  20. ਪੰਜਾਬ 'ਚ ਲੌਕਡਾਊਨ ਲੱਗੇਗਾ ਜਾਂ ਹਟੇਗਾ, ਫ਼ੈਸਲਾ 30 ਮਈ ਨੂੰ

    ਕੋਰੋਨਵਾਇਰਸ ਕਾਰਨ ਪੰਜਾਬ ਵਿਚ ਚੱਲ ਰਿਹਾ ਲੌਕਡਾਊਨ ਅੱਗੇ ਵਧਾਇਆ ਜਾਵੇਗਾ ਜਾਂ ਖ਼ਤਮ ਕੀਤਾ ਜਾਵੇਗਾ। ਇਸ ਬਾਬਤ ਪੰਜਾਬ ਸਰਕਾਰ 30 ਮਈ ਨੂੰ ਫ਼ੈਸਲਾ ਕਰੇਗੀ।

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇੱਕ ਟਵੀਟ ਰਾਹੀ ਦੱਸਿਆ ਕਿ 30 ਮਈ ਨੂੰ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post