ਕੋਰੋਨਾਵਾਇਰਸ ਅਪਡੇਟ: ਪੰਜਾਬ ਦੇ ਲੌਕਡਾਊਨ 'ਤੇ ਫੈਸਲਾ 30 ਮਈ ਨੂੰ, ਕਸ਼ਮੀਰ 'ਚ ਘੋੜਾ ਕੀਤਾ ਕੁਆਰੰਟਾਇਨ

ਦੁਨੀਆਂ ਭਰ ਵਿੱਚ ਹੁਣ ਤੱਕ ਕੋਰੋਰਨਾਵਾਇਰਸ ਦੇ 56 ਲੱਖ ਮਾਮਲੇ ਸਾਹਮਣੇ ਆਏ ਹਨ ਤੇ 3.50 ਲੱਖ ਲੋਕਾਂ ਦੀ ਮੌਤ ਹੋਈ ਹੈ।

ਲਾਈਵ ਕਵਰੇਜ

  1. ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ ਦੇ ਟਰਾਇਲ ਤੇ WHO ਨੇ ਲਾਈ ਪਾਬੰਦੀ

    ਹਾਈਡਰੋਕਸੀਕਲੋਰੋਕਵਿਨ ਦਵਾਈ ਦੇ ਕਲੀਨੀਕਲ ਟਰਾਇਲ ਤੇ ਵਿਸ਼ਵ ਸਿਹਤ ਸੰਗਠਨ ਨੇ ਅਸਥਾਈ ਤੌਰ ਤੇ ਪਾਬੰਦੀ ਲਾ ਦਿੱਤੀ ਹੈ।

    ਇਸ ਦਵਾਈ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ, ਇਸ ਵੀਡੀਓ ਵਿੱਚ ਦੇਖੋ।

    ਵੀਡੀਓ ਕੈਪਸ਼ਨ, ਜਾਣੋ ਕੀ ਹੈ ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ ਕਰਕੇ ਭਾਰਤ ਚਰਚਾ ਵਿੱਚ ਹੈ
  2. ਸਭ ਤੋਂ ਪਹਿਲਾਂ ਲੌਕਡਾਊਨ ਦਾ ਐਲਾਨ ਕਰਨ ਵਾਲਾ ਸੂਬਾ ਪੰਜਾਬ ਸੀ-ਰਵੀਸ਼ੰਕਰ

    ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਹੈ ਕਿ ਜੇ ਲੌਕਡਾਊਨ ਮਸਲੇ ਦਾ ਹੱਲ ਨਹੀਂ ਹੈ ਕਿ ਤਾਂ ਫਿਰ ਇਹ ਗੱਲ ਆਪਣੀ ਪਾਰਟੀ ਦੇ ਮੁੱਖ ਮੰਤਰੀਆਂ ਨੂੰ ਕਿਉਂ ਨਹੀਂ ਸਮਝਾਉਂਦੇ।

    ਉਨ੍ਹਾਂ ਕਿਹਾ, "ਸਭ ਤੋਂ ਪਹਿਲਾਂ ਲੌਕਡਾਊਨ ਦਾ ਐਲਾਨ ਕਰਨ ਵਾਲਾ ਸੂਬਾ ਪੰਜਾਬ ਸੀ ਜਿਸ ਤੋਂ ਬਾਅਦ ਰਾਜਸਥਾਨ ਨੇ ਲੌਕਡਾਊਨ ਕੀਤਾ।

    ਹੁਣ ਮਹਾਰਾਸ਼ਟਰ ਅਤੇ ਪੰਜਾਬ ਦੀ ਪਹਿਲੇ ਦੋ ਸੂਬੇ ਸਨ ਜਿਨ੍ਹਾਂ ਨੇ 31 ਮਈ ਤੱਕ ਲੌਕਡਾਊਨ ਨੂੰ ਵਧਾ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀਆਂ ਨੇ ਪੀਐੱਮਨਾਲ ਬੈਠਕ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ।"

    Skip X post, 1
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 1

    Skip X post, 2
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post, 2

  3. ਹੁਣੇ ਜੁੜੇ ਦਰਸ਼ਕਾਂ ਲਈ ਦੇਸ, ਦੁਨੀਆਂ ਤੇ ਪੰਜਾਬ ਦੀ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ 55 ਲੱਖ 94 ਹਜ਼ਾਰ ਤੋਂ ਵੱਧ ਹੋ ਗਏ ਹਨ। ਉੱਥੇ ਹੀ ਮੌਤਾਂ ਦੀ ਗਿਣਤੀ 3 ਲੱਖ 50 ਹਜ਼ਾਰ ਤੋਂ ਵੱਧ ਹੈ।
    • ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਇੱਕ ਟਵੀਟ ਨੂੰ ਪਹਿਲੀ ਵਾਰੀ ਫੈਕਟ ਚੈੱਕ ਲਈ ਨੋਟੀਫਿਕੇਸ਼ਨ ਭੇਜਿਆ ਹੈ।
    • ਅਮਰੀਕਾ ਦੁਨੀਆਂ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ ਹੈ, ਜਿੱਥੇ ਲਾਗ ਦੇ ਮਾਮਲੇ 16 ਲੱਖ 80 ਹਜ਼ਾਰ ਤੋਂ ਵੱਧ ਹਨ ਤੇ ਮਰਨ ਵਾਲਿਆਂ ਦੀ ਗਿਣਤੀ ਕਰੀਬ 99 ਹਜ਼ਾਰ ਹੋ ਗਈ ਹੈ।
    • ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਹੈ ਕਿ ਬ੍ਰਿਟੇਨ ਕੋਵਿਡ-19 ਦੇ ਮਰੀਜ਼ਾਂ ਲਈ ਰੈਮਡੈਸੇਵੀਅਰ ਦਵਾਈ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਵਾਲਾ ਹੈ।
    • ਨਿਊਜ਼ੀਲੈਂਡ ਦੇ ਹਸਪਤਾਲ ਵਿੱਚੋਂ ਬੀਤੀ ਰਾਤ ਆਖ਼ਰੀ ਕੋਰਨਾਵਾਇਰਸ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ
    • ਕਾਂਗਰਸ ਆਗੂ ਰਾਹੁਲ ਗਾਂਧੀ ਨੇ WHO ਦੇ ਮਹਾਂਮਾਰੀ ਸਬੰਧੀ ਸਟਰੈਟਜਿਕ ਐਂਡ ਟੈਕਨੀਕਲ ਐਡਵਾਇਜ਼ਰੀ ਗਰੁੱਪ ਦੇ ਮੈਂਬਰ ਪ੍ਰੋ. ਜੌਹਨ ਜੀਸੈਕ ਨਾਲ ਗੱਲਬਾਤ ਕੀਤੀ।
    • ਉਨ੍ਹਾਂ ਕਿਹਾ ਕਿ ਭਾਰਤ ਨੂੰ ਬਹੁਤ ਸੌਫ਼ਟ ਲੌਕਡਾਊਨ ਦੀ ਲੋੜ ਹੈ। ਗੰਭੀਰ ਲੌਕਡਾਊਨ ਨਾਲ ਨੁਕਸਾਨ ਹੋ ਸਕਦਾ ਹੈ।
    • ਬ੍ਰਾਊਨ ਯੂਨੀਵਰਸਿਟੀ ਸਕੂਲ ਆਫ਼ ਪਬਲਿਕ ਹੈਲਥ ਦੇ ਡੀਨ ਆਸ਼ੀਸ਼ ਝਾ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਟੀਕਾ ਅਗਲੇ ਸਾਲ ਤੱਕ ਆ ਜਾਏਗਾ ਅਤੇ ਭਾਰਤ ਨੂੰ 50 ਕਰੋੜ ਟੀਕਿਆਂ ਦੀ ਲੋੜ ਪਏਗੀ।
    • ਭਾਰਤ ਵਿੱਚ ਲਾਗ ਦੇ ਕੁੱਲ ਮਾਮਲੇ 1,51,767 ਹੋ ਗਏ ਹਨ ਤੇ 4337 ਮੌਤਾਂ ਹੋ ਗਈਆਂ ਹਨ।
    • ਪੰਜਾਬ ਵਿੱਚ ਰੇਲ, ਉਡਾਣ ਜਾਂ ਸੜਕ ਮਾਰਗ ਨਾਲ ਆਉਣ ਵਾਲੇ ਹਰੇਕ ਵਿਅਕਤੀ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।
    • ਪੰਜਾਬ ਆਉਣ ਵਾਲੇ ਹਰੇਕ ਵਿਅਕਤੀ ਨੂੰ ਸੈਲਫ਼ ਡੈਕਲੇਰੇਸ਼ਨ ਫਾਰਮ ਦੇਣਾ ਪਏਗਾ ਤੇ ਕੋਵਾ ਐਪ ਜ਼ਰੂਰੀ ਹੈ।
    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ 55 ਲੱਖ 94 ਹਜ਼ਾਰ ਤੋਂ ਵੱਧ ਹੋ ਗਏ ਹਨ
  4. ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ

    ਵਿਸ਼ਵ ਸਿਹਤ ਸੰਗਠਨ ਨੇ ਕੋਰਨਾਵਾਇਰਸ ਦੀ ’ਦੂਜੀ ਲਹਿਰ’ ਦੇ ਖ਼ਤਰੇ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਚਿਤਾਵਨੀ ਦੁਨੀਆਂ ਵਿੱਚ ਲੌਕਡਾਊਨ ਵਿੱਚ ਦਿੱਤੀ ਜਾ ਰਹੀ ਢਿੱਲ ਨੂੰ ਦੇਖਦਿਆਂ ਜਾਰੀ ਕੀਤੀ ਗਈ ਹੈ।

    ਵਿਸ਼ਵ ਸਿਹਤ ਸੰਗਠਨ ਨੇ ਯੂਰਪੀ ਦੇਸਾਂ ਦੀ ਸਰਕਾਰ ਅਤੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਉੱਥੇ ਨਿਗਰਾਨੀ, ਪਰੀਖਣ ਅਤੇ ਟ੍ਰੈਕਿੰਗ ਦੇ ਉਪਾਇਆਂ ਵਿੱਚ ਇਜ਼ਾਫਾ ਕਰਨ।

    ਵਿਸ਼ਵ ਸਿਹਤ ਸੰਗਠਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ’ਸੁਰੱਖਿਆ ਟੀਮ’ ਅਗਲੇ ਮਹੀਨੇ ਹਾਈਡਰੋਕਸਕਲੋਰੋਕਵਿਨ ਦੇ ਡਾਟਾ ਨੂੰ ਰੀਵਿਊ ਕਰੇਗੀ।

    ਵਿਸ਼ਵ ਸਿਹਤ ਸੰਗਠਨ

    ਤਸਵੀਰ ਸਰੋਤ, Getty ImagesCopyright

  5. ਪੰਜਾਬ ਆਉਣ ਵਾਲਿਆਂ ਲਈ ਸੈਲਫ਼ ਡੈਕਲੇਰੇਸ਼ਨ ਫਾਰਮ ਤੇ ਕੋਵਾ ਐਪ ਜ਼ਰੂਰੀ- ਕੈਪਟਨ ਅਮਰਿੰਦਰ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਹੈ ਕਿ 'ਕੋਈ ਵੀ ਵਿਅਕਤੀ ਉਡਾਣ, ਰੇਲ ਜਾਂ ਸੜਕ ਮਾਰਗ ਰਾਹੀਂ ਆ ਰਿਹਾ ਹੈ ਉਸ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਜ਼ਰੂਰੀ ਹੈ।'

    "ਉਨ੍ਹਾਂ ਨੂੰ ਦਾਖਲ ਹੋਣ ਵੇਲੇ ਸੈਲਫ਼ ਡੈਕਲੇਰੇਸ਼ਨ ਫਾਰਮ (ਖੁਦ ਬਾਰੇ ਵੇਰਵਾ ਦਿੰਦਾ) ਜਮ੍ਹਾ ਕਰਨਾ ਪਏਗਾ ਅਤੇ ਕੋਵਾ ਐਪ ਡਾਊਨਲੋਡ ਕਰਨੀ ਪਏਗੀ।"

    "ਸਕ੍ਰੀਨਿੰਗ ਅਤੇ ਟੈਸਟਿੰਗ ਆਈਸੀਐੱਮਆਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋ ਰਹੀ ਹੈ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਪ੍ਰੀਖਿਆ ਕੇਂਦਰਾਂ ਬਾਰੇ ਵੱਡਾ ਐਲਾਨ ਜਲਦੀ ਹੋਣ ਦੀ ਉਮੀਦ

    ਕੇਂਦਰੀ ਐੱਚਆਰਡੀ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ਾਂਕ ਨੇ ਟਵੀਟ ਕਰਕੇ ਕਿਹਾ ਕਿ ਜੋ ਵਿਦਿਆਰਥੀ ਉਸ ਜ਼ਿਲ੍ਹੇ ਵਿੱਚ ਨਹੀਂ ਹਨ ਜਿੱਥੇ ਉਨ੍ਹਾਂ ਦਾ ਪ੍ਰੀਖਿਆ ਕੇਂਦਰ ਹੈ, ਉਨ੍ਹਾਂ ਲਈ ਵੱਡਾ ਐਲਾਨ ਜਲਦੀ ਕੀਤਾ ਜਾਵੇਗਾ ਅੱਜ ਸ਼ਾਮੀ ਕੀਤਾ ਜਾਵੇਗਾ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. ਸਿੰਗਾਪੁਰ ਵਿੱਚ ਮੁਫ਼ਤ ਮਾਸਕ ਵੰਡ ਰਹੀ ਹੈ ਸਰਕਾਰ

    ਸਿੰਗਾਪੁਰ ਪ੍ਰਸ਼ਾਸਨ ਨੇ ਲੋਕਾਂ ਨੂੰ ਮੁਫ]ਤ ਮਾਸਕ ਵੰਡਣ ਲਈ ਤਕਰੀਬਨ 400 ਵੈਂਡਿੰਗ ਮਸ਼ੀਨਾਂ ਲਗਾਈਆਂ ਹਨ ਜਿੱਥੋਂ ਲੋਕ ਮਾਸਕ ਲੈ ਸਕਦੇ ਹਨ।

    ਇਹ ਤੀਜੀ ਵਾਰ ਹੈ ਜਦੋਂ ਸਥਾਨਕ ਪ੍ਰਸ਼ਾਸਨ ਨੇ ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਅਜਿਹਾ ਕਦਮ ਚੁੱਕਿਆ ਹੈ।

    Singapore

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਸਿੰਗਾਪੁਰ ਵਿੱਚ ਮੁਫਤ ਮਾਸਕ ਵੰਡਣ ਲਈ ਤਕਰੀਬਨ 400 ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ
  8. ਸਿਗਰਟ ਪੀਣ ਨਾਲ ਕੋਵਿਡ-19 ਦਾ ਖਤਰਾ ਵੱਧ ਜਾਂਦਾ ਹੈ-WHO

    ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਿਗਰਟ ਪੀਣ ਨਾਲ ਕੋਵਿਡ-19 ਦਾ ਖਤਰਾ ਵੱਧ ਜਾਂਦਾ ਹੈ

    31 ਮਈ ਨੂੰ ਹੋਣ ਵਾਲੇ ਵਰਲਡ #NoTobacco ਡੇਅ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਇੱਕ ਡਾਂਸ ਵੀਡੀਓ ਵੀ ਪੋਸਟ ਕੀਤੀ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. ਟਵਿੱਟਰ ਨੇ ਪਹਿਲੀ ਵਾਰੀ ਟਰੰਪ ਦੇ ਟਵੀਟ ਨੂੰ ਝੂਠਾ ਕਿਹਾ

    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਇੱਕ ਟਵੀਟ ਨੂੰ ਪਹਿਲੀ ਵਾਰੀ ਫੈਕਟ ਚੈੱਕ ਲਈ ਨੋਟੀਫਿਕੇਸ਼ਨ ਭੇਜਿਆ ਹੈ।

    ਇਸ ਟਵੀਟ ਵਿੱਚ ਟਰੰਪ ਨੇ ਲਿਖਿਆ ਸੀ, “ਪੋਸਟਲ ਵੋਟਿੰਗ ਵਿੱਚ ਘਪਲੇਬਾਜੀ ਹੋਣ ਦੀ ਪੂਰੀ ਸੰਭਾਵਨਾ ਹੈ। ਮੇਲ ਬਾਕਸ ਨੂੰ ਚੋਰੀ ਕੀਤਾ ਜਾ ਸਕਦਾ ਹੈ।

    ਇਸ ਰਾਹੀਂ ਜਾਅਲੀ ਵੋਟਿੰਗ ਕੀਤੀ ਜਾ ਸਕਦੀ ਹੈ ਅਤੇ ਫਿਰ ਇਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਿੰਟ ਕਰਕੇ ਛਾਪਿਆ ਜਾ ਸਕਦਾ ਹੈ।"

    ਟਵਿੱਟਰ ਨੇ ਟਰੰਪ ਦੇ ਦੋ ਟਵੀਟਜ਼ 'ਤੇ ਫੈਕਟ ਚੈੱਕ ਦਾ ਨੋਟੀਫਿਕੇਸ਼ਨ ਲਾ ਦਿੱਤਾ ਹੈ।

    ਫਿਰ ਟਰੰਪ ਨੇ ਜਵਾਬ ਵਿੱਚ ਟਵੀਟ ਕੀਤਾ ਕਿ ਟਵਿੱਟਰ ਬੋਲਣ ਦੀ ਆਜ਼ਾਦੀ ਦਾ ਗਲਾ ਘੋਟ ਰਿਹਾ ਹੈ।

    ਟਵਿੱਟਰ ਦੇ ਨੋਟੀਫਿਕੇਸ਼ਨ ਵਿੱਚ ਲਿਖਿਆ ਹੈ, “ਪੋਸਟਲ ਵੋਟਿੰਗ ਨਾਲ ਜੁੜੇ ਤੱਥਾਂ ਬਾਰੇ ਜਾਣੋ।”

    ਫੈਕਟ ਚੈੱਕ ਕਰਨ ਵਾਲੇ ਲੋਕਾਂ ਦੇ ਹਵਾਲੇ ਨਾਲ ਟਵਿੱਟਰ ਨੇ ਕਿਹਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਪੋਸਟਲ ਬੈਲਟ ਨਾਲ ਵੋਟਰਾਂ ਦੇ ਨਾਲ ਧੋਖਾ ਹੋ ਸਕਦਾ ਹੈ।

    Trump

    ਤਸਵੀਰ ਸਰੋਤ, Twitter

    ਤਸਵੀਰ ਕੈਪਸ਼ਨ, ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇਸੇ ਟਵੀਟ ਸਬੰਧੀ ਫੈਕਟ ਚੈੱਕ ਨੋਟੀਫਿਕੇਸ਼ਨ ਭੇਜੀ ਗਈ ਹੈ
    Trump

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਟਵਿੱਟਰ ਨੇ ਟਰੰਪ ਦੇ ਦੋ ਟਵੀਟਜ਼ 'ਤੇ ਫੈਕਟ ਚੈੱਕ ਦਾ ਨੋਟਿਫਿਕੇਸ਼ਨ ਲਾ ਦਿੱਤਾ ਹੈ
  10. 'ਭਾਰਤ ਨੂੰ ਹਲਕੇ ਲੌਕਡਾਊਨ ਦੀ ਲੋੜ ਹੈ'

    ਕਾਂਗਰਸ ਆਗੂ ਰਾਹੁਲ ਗਾਂਧੀ ਨੇ WHO ਦੇ ਮਹਾਂਮਾਰੀ ਸਬੰਧੀ ਸਟਰੈਟਜਿਕ ਐਂਡ ਟੈਕਨੀਕਲ ਐਡਵਾਇਜ਼ਰੀ ਗਰੁੱਪ ਦੇ ਮੈਂਬਰ ਪ੍ਰੋ. ਜੌਹਨ ਜੀਸੈਕ ਨਾਲ ਗੱਲਬਾਤ ਕੀਤੀ। ਪ੍ਰੋ. ਜੌਹਨ ਨੇ ਕਿਹਾ-

    • ਇਹ ਬਿਮਾਰੀ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ।
    • ਇਸ ਬਿਮਾਰੀ ਨਾਲ ਤਕਰੀਬਨ ਸਭ ਨੂੰ ਇਨਫੈਕਸ਼ਨ ਹੋਏਗਾ । ਪਰ 99 ਫੀਸਦ ਲੋਕਾਂ ਵਿੱਚ ਘੱਟ ਲੱਛਣ ਜਾਂ ਕੋਈ ਲੱਛਣ ਨਹੀਂ ਹੋਵੇਗਾ।
    • ਅਸੀਂ ਹੁਣ ਮਹਾਂਮਾਰੀ ਦਾ ਸਿਰਫ਼ ਇੱਕ ਫੀਸਦ ਹੀ ਦੇਖ ਪਾ ਰਹੇ ਹਾਂ।
    • ਜਦੋਂ ਲੌਕਡਾਊਨ ਲੱਗਿਆ ਸੀ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਸ ਤੋਂ ਕਿਵੇਂ ਬਾਹਰ ਆਉਣਾ ਹੈ।
    • ਮੈਨੂੰ ਲੱਗਦਾ ਹੈ ਕਿ ਇੱਕ-ਇੱਕ ਕਦਮ ਨਾਲ ਲੌਕਡਾਊਨ ਤੋਂ ਬਾਹਰ ਆਉਣਾ ਚਾਹੀਦਾ ਹੈ।
    • ਮੈਨੂੰ ਲੱਗਦਾ ਹੈ ਕਿ ਅਸੀਂ ਜੋ ਕੀਤਾ ਹੈ ਉਹ ਸਹੀ ਹੈ। ਕਈ ਲੋਕ ਘਰੋਂ ਕੰਮ ਕਰ ਰਹੇ ਹਨ।
    • ਮੈਂ ਦਿੱਲੀ ਵਿੱਚ ਸਿਰਫ਼ ਇੱਕ ਵਾਰੀ ਆਇਆ ਸੀ।
    • ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਲੌਕਡਾਊਨ ਤੋਂ ਫਾਇਦਾ ਹੋਣ ਨਾਲੋਂ ਵੱਧ ਨੁਕਸਾਨ ਹੋਵੇਗਾ। ਇਹ ਵਿੱਤੀ ਅਤੇ ਮਨੁੱਖੀ ਨੁਕਸਾਨ ਹੋਵੇਗਾ।
    • ਲੌਕਡਾਊਨ ਨੂੰ ਖਤਮ ਕਰੋ। ਬਜੁਰਗਾਂ ਤੇ ਕਮਜੋਰ ਲੋਕਾਂ ਦਾ ਧਿਆਨ ਰੱਖੋ। ਬਾਕੀ ਲੋਕਾਂ ਨੂੰ ਇਨਫੈਕਸ਼ਨ ਹੋਏਗਾ ਤਾਂ ਪਤਾ ਵੀ ਨਹੀਂ ਲੱਗੇਗਾ।
    • ਦੌਰਾਨ ਹੀ ਜ਼ਿਆਦਾ ਟੈਸਟ ਕਰਨੇ ਚਾਹੀਦੇ ਹਨ।
    • ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਬਹੁਤ ਸੌਫ਼ਟ ਲੌਕਡਾਊਨ ਦੀ ਲੋੜ ਹੈ।
    coronavirus

    ਤਸਵੀਰ ਸਰੋਤ, Getty Images

  11. 'ਭਾਰਤ ਨੂੰ 50 ਕਰੋੜ ਟੀਕਿਆਂ ਦੀ ਲੋੜ ਪਏਗੀ'

    ਬ੍ਰਾਊਨ ਯੂਨੀਵਰਸਿਟੀ ਸਕੂਲ ਆਫ਼ ਪਬਲਿਕ ਹੈਲਥ ਦੇ ਡੀਨ ਆਸ਼ੀਸ਼ ਝਾ ਨੂੰ ਜਦੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪੁੱਛਿਆ ਕਿ ਟੀਕਾ ਕਦੋਂ ਤੱਕ ਆਏਗਾ ਤਾਂ ਉਨ੍ਹਾਂ ਨੇ ਕਿਹਾ-

    • ਓਕਸਫੋਰਡ, ਚੀਨ, ਅਮਰੀਕਾ ਦਾ ਟੀਕੇ 'ਤੇ ਕੰਮ ਚੱਲ ਰਿਹਾ ਹੈ। ਮੈਨੂੰ ਤਿੰਨਾਂ 'ਤੇ ਹੀ ਕਾਫੀ ਭਰੋਸਾ ਹੈ।
    • ਮੈਨੂੰ ਲੱਗਦਾ ਹੈ ਕਿ ਅਗਲੇ ਸਾਲ ਤੱਕ ਟੀਕਾ ਆ ਜਾਏਗਾ।
    • ਭਾਰਤ ਨੂੰ ਯੋਜਨਾ ਦੀ ਲੋੜ ਹੈ। 50 ਕਰੋੜ ਟੀਕਿਆਂ ਦੀ ਲੋੜ ਪਏਗੀ।
    • ਅਸੀਂ ਮਹਾਂਮਾਰੀ ਦੀ ਦੁਨੀਆਂ ਵਿੱਚ ਦਾਖਿਲ ਹੋ ਰਹੇ ਹਾਂ।
    • ਸਿਰਫ਼ ਇਹੀ ਇੱਕ ਮਹਾਂਮਾਰੀ ਨਹੀਂ ਹੈ।
    • ਸਾਲ 2009 ਵਿੱਚ ਸਵਾਈਨ ਫਲੂ ਫੈਲਿਆ ਸੀ।
    • ਵਾਇਰਸ ਜੋ ਇੱਕ ਥਾਂ ਤੋਂ ਸ਼ੁਰੂ ਹੁੰਦਾ ਹੈ, ਗਲੋਬਲ ਪੱਧਰ 'ਤੇ ਫੈਲਦਾ ਹੈ।
    vaccine

    ਤਸਵੀਰ ਸਰੋਤ, Getty Images

  12. 'ਬਾਹਰ ਨਿਕਲਣ ਨਾਲ ਵਾਇਰਸ ਘੱਟ ਫੈਲਦਾ ਹੈ'

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬ੍ਰਾਊਨ ਯੂਨੀਵਰਸਿਟੀ ਸਕੂਲ ਆਫ਼ ਪਬਲਿਕ ਹੈਲਥ ਦੇ ਡੀਨ ਆਸ਼ੀਸ਼ ਝਾ ਨਾਲ ਗੱਲਬਾਤ ਕੀਤੀ।

    ਲੌਕਡਾਊਨ ਖੋਲ੍ਹਣ ਬਾਰੇ ਰਾਹੁਲ ਗਾਂਧੀ ਨੇ ਪੁੱਛਿਆ ਤਾਂ ਆਸ਼ੀਸ਼ ਝਾ ਨੇ ਕਿਹਾ-

    • ਇਹ 12 ਤੋਂ 18 ਮਹੀਨਿਆਂ ਦੀ ਮੁਸ਼ਕਿਲ ਹੈ।
    • ਕਿਸੇ ਵੇਲੇ 2021 ਵਿੱਚ ਜ਼ਿੰਦਗੀ ਆਮ ਹੋਵੇਗੀ। ਲੋਕਾਂ ਨੂੰ ਸਮਝਣਾ ਪਏਗਾ ਕਿ ਜਿੰਦਗੀ ਬਦਲਣ ਵਾਲੀ ਹੈ।
    • ਅਨਿਸ਼ਚਤਿਤਾ ਬਹੁਤ ਹੈ। ਇਸ ਲਈ ਯੋਜਨਾ ਦੀ ਲੋੜ।
    • ਲੋਕਾਂ ਦਾ ਭਰੋਸਾ ਬਣਿਆ ਰਹੇ ਜ਼ਰੂਰੀ ਹੈ।
    • ਵੱਧ ਖਤਰੇ ਵਾਲੇ ਖੇਤਰਾਂ ਲਈ ਯੋਜਨਾ ਦੀ ਲੋੜ ਹੈ।
    • ਭਾਰਤ ਵਿੱਚ ਵਧੇਰੇ ਨੌਜਵਾਨ ਹਨ।
    • ਅਗਲੇ ਤਿੰਨ ਮਹੀਨਿਆਂ ਵਿੱਚ ਅਸੀਂ ਟੀਕਿਆਂ ਬਾਰੇ ਵਧੇਰੇ ਜਾਣ ਸਕਾਂਗੇ।
    • ਬੀਸੀਜੀ ਇੱਕ ਅਹਿਮ ਮੀਡੀਏਟਰ ਹੈ।
    • ਮੌਸਮ ਨਾਲ ਫਰਕ ਪੈਂਦਾ ਹੈ। ਬਾਹਰ ਨਿਕਲਣ ਨਾਲ ਵਾਇਰਸ ਘੱਟ ਫੈਲਦਾ ਹੈ।
    • ਇੱਕ ਛੋਟੇ ਘਰ ਵਿੱਚ 15 ਲੋਕ ਹੋਣ ਤਾਂ ਵਾਇਰਸ ਫੈਲਣ ਦਾ ਵਧੇਰੇ ਖਤਰਾ ਹੈ।
    • ਨਿਊਯਾਰਕ ਵਿੱਚ ਜਿੱਥੇ ਬਜ਼ੁਰਗ ਨਾਲ ਰਹਿੰਦੇ ਹਨ, ਉੱਥੇ ਵਧੇਰੇ ਫੈਲਿਆ।
    • ਮੈਨੂ ਤਾਂ ਯਕੀਨ ਹੀ ਨਹੀਂ ਹੋ ਰਿਹਾ ਹੈ ਕਿ ਭਾਰਤ ਜਿੰਨੇ ਟੈਸਟ ਹੁਣ ਕਰ ਰਿਹਾ ਹੈ, ਉਸ ਤੋਂ ਵੱਧ ਕਿਉਂ ਨਹੀਂ ਕਰ ਰਿਹਾ।
    Rahul Gandhi

    ਤਸਵੀਰ ਸਰੋਤ, Getty Images

  13. ਭਾਰਤ ਵਿੱਚ 24 ਘੰਟਿਆਂ ’ਚ 6387 ਕੇਸ ਤੇ 170 ਮੌਤਾਂ

    ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 6387 ਨਵੇਂ ਕੇਸ ਅਤੇ 170 ਮੌਤਾਂ ਦਰਜ ਹੋਈਆਂ ਹਨ।

    ਇਸ ਦੇ ਨਾਲ ਭਾਰਤ ਵਿੱਚ ਲਾਗ ਦੇ ਕੁੱਲ ਮਾਮਲੇ 1,51,767 ਹੋ ਗਏ ਹਨ ਤੇ 4337 ਮੌਤਾਂ ਹੋ ਗਈਆਂ ਹਨ। ਇਨ੍ਹਾਂ ਵਿੱਚੋਂ 64,425 ਲੋਕ ਠੀਕ ਵੀ ਹੋਏ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  14. ਮੋਦੀ 2.0: ਲੌਕਡਾਊਨ 'ਚ ਕਿਵੇਂ ਹਨ ਉਹ ਔਰਤਾਂ ਪੀਐੱਮ ਮੋਦੀ ਨੇ ਜਿਨ੍ਹਾਂ ਦੇ ਪੈਰ ਧੋਤੇ ਸਨ

    30 ਮਈ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋ ਰਿਹਾ ਹੈ।

    ਸਰਕਾਰ ਇਸ ਸਾਲ ਕੋਰੋਨਾ ਕਾਰਨ ਜਸ਼ਨ ਤਾਂ ਨਹੀਂ ਮਨਾ ਰਹੀ, ਪਰ ਭਾਜਪਾ ਦੇਸ਼ ਭਰ ਵਿੱਚ 750 ਤੋਂ ਵੱਧ ਵਰਚੁਅਲ ਰੈਲੀਆਂ ਕਰਨ ਜਾ ਰਹੀ ਹੈ।

    ਪ੍ਰਧਾਨ ਮੰਤਰੀ ਮੋਦੀ ਹੋਣ ਜਾਂ ਸਰਕਾਰ ਦੇ ਕੋਈ ਹੋਰ ਮੰਤਰੀ, 16 ਮਈ ਤੋਂ ਹੀ ਉਹ ਨਿਸ਼ਚਤ ਤੌਰ 'ਤੇ ਟਵਿੱਟਰ 'ਤੇ ਆਪਣੀਆਂ ਪ੍ਰਾਪਤੀਆਂ ਸਾਂਝੀਆਂ ਕਰ ਰਹੇ ਹਨ।

    ਬੀਬੀਸੀ ਤੁਹਾਡੇ ਲਈ ਮੋਦੀ ਸਰਕਾਰ ਦੀਆਂ ਯੋਜਨਾਵਾਂ ਦੀਆਂ 'ਪੋਸਟਰ ਔਰਤਾਂ' ਦੇ ਕੋਰੋਨਾ ਯੁੱਗ ਦੀ ਕਹਾਣੀ ਲੈ ਕੇ ਆਇਆ ਹੈ। ਕੀ ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਔਰਤਾਂ ਦੀ ਜ਼ਿੰਦਗੀ ਵਿੱਚ ਕੁਝ ਬਦਲਿਆ ਹੈ? ਅਤੇ ਕੀ ਸਰਕਾਰ ਦੀਆਂ ਨੀਤੀਆਂ ਅਤੇ ਕੋਰੋਨਾ ਦੀ ਤਬਾਹੀ ਕੁਝ ਬਦਲ ਪਾਈ ਹੈ?

    ਇਸ ਬਾਰੇ ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ-

    ਕੋਰੋਨਾਵਾਇਰਸ
  15. ਦੁਨੀਆਂ ਭਰ ਵਿੱਚ ਲਾਗ ਦੇ ਮਾਮਲੇ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਵਧ ਕੇ 55 ਲੱਖ 88 ਹਜ਼ਾਰ ਤੋਂ ਵੱਧ ਹੋ ਗਏ ਹਨ। ਉੱਥੇ ਹੀ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 50 ਹਜ਼ਾਰ ਤੋਂ ਵੱਧ ਹੈ।
    • ਅਮਰੀਕਾ ਦੁਨੀਆਂ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ ਹੈ, ਜਿੱਥੇ ਲਾਗ ਦੇ ਮਾਮਲੇ 16 ਲੱਖ 80 ਹਜ਼ਾਰ ਤੋਂ ਵੱਧ ਹਨ ਤੇ ਮਰਨ ਵਾਲਿਆਂ ਦੀ ਗਿਣਤੀ ਕਰੀਬ 99 ਹਜ਼ਾਰ ਹੋ ਗਈ ਹੈ।
    • ਲਾਗ ਦੇ ਲਿਹਾਜ਼ ਨਾਲ ਬ੍ਰਾਜ਼ੀਲ ਦੁਨੀਆਂ ਦਾ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇੱਥੇ ਲਾਗ ਦੇ ਮਾਮਲੇ 3 ਲੱਖ 91 ਹਜ਼ਾਰ ਤੋਂ ਵੱਧ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 24 ਹਜ਼ਾਰ 500 ਤੋਂ ਵੱਧ ਹੈ।
    • ਰੂਸ ਵਿੱਚ ਲਾਗ ਦੇ ਮਾਮਲੇ ਤਿੰਨ ਲੱਖ 62 ਹਜ਼ਾਰ ਹਨ ਅਤੇ ਲਾਗ ਦੇ ਲਿਹਾਜ਼ ਨਾਲ ਰੂਸ ਤੀਜਾ ਦੇਸ਼ ਹੈ। ਹਾਲਾਂਕਿ ਇੱਥੇ ਮਰਨ ਵਾਲਿਆਂ ਦੀ ਗਿਣਤੀ ਤੁਲਨਾਮਤਕ ਤੌਰ ’ਤੇ ਘੱਟ ਹੈ। ਰੂਸ ਵਿੱਚ ਮਰਨ ਵਾਲਿਆਂ ਦੀ ਗਿਣਤੀ 3,807 ਹੈ।
    • ਬਰਤਾਨੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 37 ਹਜ਼ਾਰ ਤੋਂ ਪਾਰ ਹੈ ਅਤੇ ਇੱਥੇ ਲਾਗ ਦੇ ਮਾਮਲੇ 2 ਲੱਖ 66 ਹਜ਼ਾਰ ਤੋਂ ਵੱਧ ਹਨ।
    • ਸਪੇਨ ਪੰਜਵਾਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ ਇੱਥੇ ਲਾਗ ਦੇ ਮਾਮਲੇ 2 ਲੱਖ 36 ਹਜ਼ਾਰ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 27 ਹਜ਼ਾਰ ਤੋਂ ਵੱਧ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  16. ਨਿਊਜ਼ੀਲੈਂਡ ਦੇ ਹਸਪਤਾਲ ਵਿੱਚ ਕੋਈ ਕੇਸ ਨਹੀਂ

    ਨਿਊਜ਼ੀਲੈਂਡ ਦੇ ਹਸਪਤਾਲ ਵਿੱਚੋਂ ਬੀਤੀ ਰਾਤ ਆਖ਼ਰੀ ਕੋਰਨਾਵਾਇਰਸ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਉੱਥੇ ਹੁਣ ਕੋਈ ਵੀ ਕੋਰੋਨਾਵਾਇਰਸ ਦਾ ਕੇਸ ਹਸਪਤਾਲ ਵਿੱਚ ਨਹੀਂ ਹੈ।

    ਨਿਊਜ਼ੀਲੈਂਡ ਲਗਾਤਾਰ 5ਵੇਂ ਦਿਨ ਵੀ ਕੋਈ ਨਵਾਂ ਕੇਸ ਨਹੀਂ ਆਇਆ। ਉੱਥੇ ਕੋਰੋਨਾਵਾਇਰਸ ਲਾਗ ਦੇ ਸਿਰਫ਼ 1500 ਕੇਸ ਹੀ ਦਰਜ ਕੀਤੇ ਗਏ ਸਨ।

    ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਰੋਨਾਵਾਇਰਸ ਦਾ ਕਮਿਊਨਿਟੀ ਟਰਾਂਸਮਿਸ਼ਨ ਰੋਕ ਦਿੱਤਾ ਹੈ ਪਰ ਇਸ ਨੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਚਿੰਤਾਵਾਂ ਹੁਣ ਉਨ੍ਹਾਂ ਦੀ ਸਰਹੱਦ ਨਾਲ ਜੁੜੀਆਂ ਹਨ ਜੋ ਆਉਣ ਵਾਲੇ ਮਹੀਨਿਆਂ ਵਿੱਚ ਖੋਲ੍ਹਣੀ ਪੈਣੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

  17. ਅਮਰੀਕਾ ਵਿੱਚ ਤੀਜੇ ਦਿਨ ਵੀ 700 ਤੋਂ ਘੱਟ ਮੌਤਾਂ

    ਖ਼ਬਰ ਏਜੰਸੀ ਏਐੱਫਆਈ ਨੇ ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਅਮਰੀਕਾ ਵਿੱਚ ਤੀਜੇ ਦਿਨ ਵੀ 700 ਤੋਂ ਘੱਟ ਮੌਤਾਂ ਦਰਜ ਹੋਈਆਂ ਹਨ।

    ਇਸ ਦੇ ਨਾਲ ਹੀ ਅਮਰੀਕਾ ਵਿੱਚ ਕੁੱਲ ਮਿਲਾ ਕੇ ਹੁਣ ਤੱਕ ਕੋਰੋਨਾਵਾਇਰਸ ਨਾਲ 98,875 ਮੌਤਾਂ ਹੋ ਗਈਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  18. ਬ੍ਰਿਟੇਨ ਨੇ ਦਿੱਤੀ ਰੈਮਡੈਸੇਵੀਅਰ ਦਵਾਈ ਦੇ ਟ੍ਰਾਇਲ ਦੀ ਇਜਾਜ਼ਤ

    ਬ੍ਰਿਟੇਨ ਦੀ ਸਿਹਤ ਸੇਵਾ ਐੱਨਐੱਚਐੱਸ ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਰੈਮਡੈਸੇਵੀਅਰ ਦਵਾਈ ਮੁਹੱਈਆ ਕਰਵਾਏਗੀ।

    ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਹੈ ਕਿ ਬ੍ਰਿਟੇਨ ਕੋਵਿਡ-19 ਦੇ ਮਰੀਜ਼ਾਂ ਲਈ ਰੈਮਡੈਸੇਵੀਅਰ ਦਵਾਈ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਵਾਲਾ ਹੈ।

    ਉਨ੍ਹਾਂ ਨੇ ਕਿਹਾ ਕਿ ਕੋਰੋਨਾਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਹ ਮਰੀਜ਼ਾਂ ਦੇ ਇਲਾਜ ਲਈ ਚੁੱਕਿਆ ਹੁਣ ਤੱਕ ਦਾ ਸਭ ਤੋਂ ਵੱਡਾ ਕਦਮ ਹੈ।

    ਬ੍ਰਿਟੇਨ ਦੇ ਰੈਗੁਲੇਟਰਜ਼ ਨੇ ਕਿਹਾ ਹੈ ਕਿ ਇਸ ਦਵਾਈ ਦੇ ਇਸਤੇਮਾਲ ਨੂੰ ਲੈ ਕੇ ਕਾਫੀ ਸਬੂਤ ਹਨ ਤੇ ਕੁਝ ਕੋਵਿਡ-19 ਹਸਪਤਾਲਾਂ ਵਿੱਚ ਇਸ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

  19. ਕੋਰੋਨਾਵਾਇਰਸ: ਦੇਸ਼-ਦੁਨੀਆਂ ਦਾ ਹਾਲ

    • ਭਾਰਤੀ ਸੁਪਰੀਮ ਕੋਰਟ ਨੇ ਕੌਮੀ ਪੱਧਰ ਦੇ ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮੰਦੀ ਹਾਲਤ ਦਾ ਆਪ ਹੀ ਨੋਟਿਸ ਲੈਂਦਿਆਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਵਿੱਚ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਕੋਸ਼ਿਸ਼ਾਂ ਵਿੱਚ ਖ਼ਾਮੀਆਂ ਰਹੀਆਂ ਹਨ।
    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਲਾਨ ਕੀਤਾ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਵਿਜੇ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਰੂਸ ਇਕ ਸੈਨਿਕ ਪਰੇਡ ਦਾ ਆਯੋਜਨ ਕਰੇਗਾ।
    • ਲੁਧਿਆਣਾ ਵਿੱਚ ਕੰਮ ਕਰਨ ਵਾਲੇ 7 ਆਰਪੀਐਫ਼ (ਰੇਲਵੇ ਪ੍ਰੋਟੈਕਸ਼ਨ ਫੋਰਸ) ਅਧਿਕਾਰੀ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ। ਆਰਪੀਐਫ਼ ਦੇ ਡੀਜੀ ਮੁਤਾਬਕ ਤਕਰਬੀਨ 100 ਮੁਲਾਜ਼ਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
    • ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਮੁੰਬਈ ਵਿੱਚ ਕੋਵਿਡ -19 ਕਾਰਨ ਲੱਗੇ ਲੌਕਡਾਊਨ ਕਰਕੇ ਫਸੇ ਹੋਏ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸ ਪਰਤਣ ਵਿੱਚ ਮਦਦ ਕਰ ਰਹੇ ਹਨ।
    • ਨਿਊਜ਼ੀਲੈਂਡ ਵਿੱਚ ਇਸ ਵੇਲੇ ਕੋਰੋਨਾਵਾਇਰਸ ਤੋਂ ਪੀੜਤ ਸਿਰਫ਼ ਇੱਕ ਹੀ ਵਿਅਕਤੀ ਹਸਪਤਾਲ ਵਿੱਚ ਹੈ। ਹਾਲਾਂਕਿ ਪੂਰੇ ਦੇਸ ਵਿੱਚ 22 ਮਾਮਲੇ ਹਨ।
    • ਪਾਕਿਸਤਾਨ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੇਸ ਅਤੇ ਮੌਤਾਂ ਇਸੇ ਰਫਤਾਰ ਨਾਲ ਵਧੀਆਂ ਤਾਂ ਦੇਸ ਵਿੱਚ ਦੁਬਾਰਾ ਲੌਕਡਾਊਨ ਲਗਾਇਆ ਜਾ ਸਕਦਾ ਹੈ।
    • ਦੱਖਣੀ ਕੋਰੀਆ ਵਿੱਚ ਕੁਆਰੰਟੀਨ ਦੇ ਨਿਯਮਾਂ ਦੀ ਕਈ ਵਾਰੀ ਉਲੰਘਣਾ ਕਰਨ 'ਤੇ ਇੱਕ ਅਦਾਲਤ ਨੇ ਇੱਕ ਨੌਜਵਾਨ ਨੂੰ ਚਾਰ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

  20. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸਵਾਗਤ ਹੈ। ਅਸੀਂ ਤੁਹਾਨੂੰ ਕੋਰੋਨਾਵਾਇਰਸ ਬਾਰੇ ਦੇਸ ਤੇ ਦੁਨੀਆਂ ਦੇ ਅਪਡੇਟ ਦੇਵਾਂਗੇ। 26 ਮਈ ਦੇ ਅਪਡੇਟਸ ਲਈ ਇੱਥੇ ਕਲਿੱਕ ਕਰੋ