ਕੋਰੋਨਾਵਾਇਰਸ ਅਪਡੇਟ: ਐੱਚਸੀਕਿਉ ਦਵਾਈ 'ਤੇ WHO ਦੀ ਨਾਂਹ, ਪਰ ਭਾਰਤ ਦੀ ਹਾਂ, ਕਿਉਂ?

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਦਾਅਵਾ ਕੀਤਾ ਸੀ ਕੀ ਉਹ ਹਾਈਡਰੋਕਸੀਕਲੋਰੋਕਵਿਨ ਦਾ ਇਸਤੇਮਾਲ ਕਰ ਰਹੇ ਹਨ।

ਲਾਈਵ ਕਵਰੇਜ

  1. ਨਰਸ ਜੋ ਆਪਣੇ ਦੋ ਸਾਲ ਦੇ ਪੁੱਤਰ ਨੂੰ 5 ਹਫ਼ਤਿਆਂ ਤੋਂ ਗਲੇ ਨਹੀਂ ਲਗਾ ਸਕੀ

    ’5 ਹਫ਼ਤੇ ਹੋ ਗਏ ਮੈਂ ਆਪਣੇ ਦੋ ਸਾਲ ਦੇ ਪੁੱਤਰ ਨੂੰ ਗਲੇ ਨਹੀਂ ਲਗਾ ਸਕੀ’’ – ਇਹ ਸ਼ਬਦ ਖੁਦ ਨੂੰ ਆਈਸੋਲੇਸ਼ਨ ਯਾਨਿ ਏਕਾਂਤਵਾਸ ਵਿੱਚ ਰੱਖਣ ਵਾਲੀ ਨਰਸ ਦੇ ਹਨ ਤੇ ਪੁੱਤਰ ਤੋਂ ਇਸ ਦੂਰੀ ਨੂੰ ਉਹ ‘ਦਿਲ ਤੋੜਨ ਵਾਲਾ’ ਆਖ਼ਦੀ ਹੈ।

    ਸ਼ਾਰਲੈਟ ਕੋਲ ਨਾਮ ਦੀ ਇਸ ਨਰਸ ਨੇ ਆਪਣਿਆਂ ਮਾਪਿਆਂ ਕੋਲ 2 ਸਾਲਾ ਪੁੱਤਰ ਜੌਰਜ ਨੂੰ ਛੱਡਣ ਦਾ ‘ਔਖਾ ਫੈਸਲਾ’ ਲਿਆ। ਹਾਲਾਂਕਿ ਨਰਸ ਦੇ ਮਾਪਿਆਂ ਦਾ ਘਰ 5 ਮਿੰਟ ਦੀ ਦੂਰੀ 'ਤੇ ਹੀ ਹੈ।

    ਸ਼ਾਰਲੈਟ ਜਿੱਥੇ ਕੰਮ ਕਰਦੀ ਹੈ, ਉੱਥੇ ਕੋਵਿਡ-19 ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਪੁੱਤਰ ਨੂੰ ਆਪਣੇ ਮਾਪਿਆਂ ਕੋਲ ਛੱਡਣ ਦਾ ਫੈਸਲਾ ਲਿਆ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    ਕੋਰੋਨਾਵਾਇਰਸ, ਸਿਹਤ ਵਰਕਰ

    ਤਸਵੀਰ ਸਰੋਤ, PETER AUSTIN

    ਤਸਵੀਰ ਕੈਪਸ਼ਨ, ਸ਼ਾਰਲੈਟ ਕੋਲ ਨਾਮ ਦੀ ਇਸ ਨਰਸ ਨੇ ਆਪਣੇ ਮਾਪਿਆਂ ਕੋਲ 2 ਸਾਲਾ ਪੁੱਤਰ ਜੌਰਜ ਨੂੰ ਛੱਡਣ ਦਾ ਫੈਸਲਾ ਲਿਆ
  2. ਕੋਵਾ ਐਪ ਤੋਂ ਲਓ ਕੋਰੋਨਾਵਾਇਰਸ ਸਬੰਧੀ ਜਾਣਕਾਰੀ-ਕੈਪਟਨ ਅਮਰਿੰਦਰ ਸਿੰਘ

    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਤੁਸੀਂ ਪੰਜਾਬ ਵਿੱਚ ਕੋਰੋਨਾਵਾਇਰਸ ਸਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕੋਵਾ ਐਪ ਰਾਹੀਂ ਲੈ ਸਕਦੇ ਹੋ।

    ਇਸ ਦੇ ਨਾਲ ਹੀ ਅੰਤਰ-ਸੂਬਾਈ ਸਫਰ ਲਈ ਈ-ਪਾਸ ਲੈਣ ਵਾਸਤੇ ਵੀ ਤੁਸੀਂ ਇਸੇ ਐਪ ਉੱਤੇ ਅਪਲਾਈ ਕਰ ਸਕਦੇ ਹੋ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  3. ਰੇਲਵੇ ਵੱਲੋਂ ਵੀ ਨਾ ਥੁੱਕਣ ਦੀ ਅਪੀਲ

    ਖੁੱਲ੍ਹੇ ਵਿੱਚ ਥੁੱਕਣ ਤੋਂ ਵਾਰ-ਵਾਰ ਵਰਜਿਆ ਜਾ ਰਿਹਾ ਹੈ।

    ਭਾਰਤੀ ਰੇਲਵੇ ਨੇ ਵੀ ਇੱਕ ਵੀਡੀਓ ਰਾਹੀਂ ਖੁੱਲ੍ਹੇ ਵਿੱਚ ਥੁੱਕਣ ਤੋਂ ਮਨ੍ਹਾ ਕੀਤਾ ਹੈ। ਇਸ ਨਾਲ ਕੋਰੋਨਾਵਾਇਰਸ ਫੈਲਣ ਦਾ ਖਤਰਾ ਵੱਧ ਸਕਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  4. ਦੋ ਗਜ਼ ਦੀ ਦੂਰੀ ਅਹਿਮ- ਸਿਹਤ ਮੰਤਰਾਲਾ

    ਕੋਰੋਨਾਵਾਇਰਸ ਫੈਲਣ ਤੋਂ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਦੀ ਅਪੀਲ ਕੀਤੀ ਜਾ ਰਹੀ ਹੈ।

    ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨੂੰ ਹੁਣ ਨਵਾਂ ਨਾਰਮਲ ਹੀ ਸਮਝਿਆ ਜਾਵੇ। ਕਿਸੇ ਵੀ ਥਾਂ 'ਤੇ ਦੋ ਗਜ਼ ਦੀ ਦੂਰੀ ਬਣਾਉਣ ਲਈ ਕਿਹਾ ਜਾ ਰਿਹਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  5. ਕੋਰੋਨਾਵਾਇਰਸ ਕਾਰਨ ਬਿਹਾਰ ’ਚ ਫਸਿਆ ਹੰਗਰੀ ਦਾ ਨੌਜਵਾਨ

    ਬਿਹਾਰ ਦੇ ਛਾਪਰਾ ਵਿੱਚ 57 ਦਿਨਾਂ ਤੋਂ ਫਸੇ ਹੋਏ ਹੰਗਰੀ ਦੇ ਵਿਕਟਰ ਦਾ ਸਬਰ ਆਖਰਕਾਰ 24 ਮਈ ਨੂੰ ਟੁੱਟ ਗਿਆ।

    ਛਪਰਾ ਦੇ ਸਦਰ ਹਸਪਤਾਲ ਵਿੱਚ ਰਹਿਣ ਵਾਲੇ ਵਿਕਟਰ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ।

    ਪੁਲਿਸ ਨੇ ਉਸ ਨੂੰ ਦਰਭੰਗਾ ਦੇ ਸਿਮਬਰੀ ਥਾਣੇ ਨੇੜੇ ਫੜ ਲਿਆ।

    ਵੀਡੀਓ ਕੈਪਸ਼ਨ, ਬਿਹਾਰ ’ਚ ਫਸਿਆ ਹੰਗਰੀ ਦਾ ਨੌਜਵਾਨ, ਸਾਈਕਲ ‘ਤੇ ਭਾਰਤ ਦੀ ਸੈਰ ਕਰਨ ਸੀ ਨਿਕਲਿਆ
  6. ਦਰਬਾਰ ਸਾਹਿਬ 'ਚ ਸੰਗਤ ਪਹੁੰਚੀ

    5ਵੇਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਅੱਜ ਸ਼ਰਧਾਲੂ ਪਹੁੰਚੇ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  7. 7500 ਰੁਪਏ ਸਿੱਧੇ 50% ਲੋਕਾਂ ਦੇ ਖਾਤੇ ਵਿੱਚ ਦਿੱਤੇ ਜਾਣ-ਰਾਹੁਲ ਗਾਂਧੀ

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੌਕਡਾਊਨ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ-

    • ਸਰਕਾਰ ਦਾ ਕੰਮ ਗਵਰਨੈਂਸ ਦਾ ਹੁੰਦਾ ਹੈ, ਸਾਡਾ ਕੰਮ ਵਿਰੋਧੀ ਧਿਰ ਦਾ ਹੈ, ਸਰਕਾਰ 'ਤੇ ਦਬਾਅ ਬਣਾਉਣ ਲਈ।
    • ਜੇ ਕੋਈ ਖ਼ਤਰਾ ਹੈ ਜਿਸ ਨੂੰ ਸਰਕਾਰ ਨਜ਼ਰਅੰਦਾਜ਼ ਕਰ ਰਹੀ ਹੈ, ਤਾਂ ਉਸ ਨੂੰ ਨਜ਼ਰ ਵਿੱਚ ਲਿਆਉਣਾ ਸਾਡਾ ਕੰਮ ਹੈ।
    • ਮੈਂ ਫਰਵਰੀ ਵਿੱਚ ਕਿਹਾ ਸੀ ਕਿ ਬਹੁਤ ਖ਼ਤਰਨਾਕ ਹਾਲਾਤ ਹੋਣ ਜਾ ਰਹੇ ਹਨ।
    • ਅੱਜ ਵੀ ਮੈਂ ਇਹੀ ਗੱਲ ਕਹਿ ਰਿਹਾ ਹਾਂ ਕਿ ਜੇ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ, ਛੋਟੇ ਅਤੇ ਮੱਧਮ ਉਦਯੋਗਾਂ ਨੂੰ ਸੁਰੱਖਿਅਤ ਨਹੀਂ ਰੱਖਿਆ ਜਾਂਦਾ, ਤਾਂ ਜੋ ਨੁਕਸਾਨ ਹੋਣ ਵਾਲਾ ਹੈ, ਉਹ ਹਾਲੇ ਨਜ਼ਰ ਵੀ ਨਹੀਂ ਆ ਰਿਹਾ।
    • ਜੋ ਚੇਤਾਵਨੀ ਮੈਂ ਫਰਵਰੀ ਵਿੱਚ ਦਿੱਤੀ ਸੀ, ਉਹੀ ਹੁਣ ਦੇ ਰਿਹਾ ਹਾਂ। ਮੈਂ ਪੂਰੇ ਸਨਮਾਨ ਨਾਲ ਸਰਕਾਰ ਨੂੰ ਕਹਿ ਰਿਹਾ ਹਾਂ ਵਿੱਤੀ ਕਦਮ ਚੁੱਕੋ, ਛੋਟੇ ਉਦਯੋਗਾਂ ਦੀ ਰੱਖਿਆ ਕਰੋ ਨਹੀਂ ਤਾਂ ਵੱਡਾ ਵਿੱਤੀ ਘਾਟਾ ਹੋਣ ਵਾਲਾ ਹੈ।
    • ਮੈਂ ਨਰਿੰਦਰ ਮੋਦੀ ਜੀ ਨੂੰ ਕਹਿ ਰਿਹਾ ਹਾਂ ਕਿ ਜੋ ਆਰਥਿਕ ਪੈਕੇਜ ਤੁਸੀਂ ਦਿੱਤਾ ਹੈ, ਉਸ ਨਾਲ ਕੁਝ ਨਹੀਂ ਹੋਣ ਵਾਲਾ ਹੈ।
    • ਲੋਕਾਂ ਨੂੰ ਉਨ੍ਹਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਦਿੱਤੇ ਜਾਣ। 7500 ਰੁਪਏ ਸਿੱਧੇ 50% ਲੋਕਾਂ ਦੇ ਖਾਤੇ ਵਿੱਚ ਦਿੱਤੇ ਜਾਣੇ ਚਾਹੀਦੇ ਹਨ।
    • ਮਜ਼ਦੂਰਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਇਕੱਲੇ ਛੱਡ ਦਿੱਤਾ ਗਿਆ ਹੈ। ਕਈ ਲੋਕਾਂ ਨੇ ਮੈਨੂੰ ਕਿਹਾ ਕਿ ਸਾਡਾ ਭਰੋਸਾ ਟੁੱਟ ਗਿਆ ਹੈ।
    • ਜੇ ਸਰਕਾਰ ਚਾਹੇ ਤਾਂ ਹਾਲੇ ਵੀ ਮਜ਼ਦੂਰਾਂ ਦੀ ਮਦਦ ਕਰ ਸਕਦੀ ਹੈ। ਹਰ ਮਹੀਨੇ ਸਾਢੇ ਸੱਤ ਹਜ਼ਾਰ ਰੁਪਏ ਦੇ ਸਕਦੀ ਹੈ ਅਤੇ ਦਿੱਤੇ ਵੀ ਜਾਣੇ ਚਾਹੀਦੇ ਹਨ।
    • ਇਹ ਮੰਦਭਾਗਾ ਹੈ, ਮੇਰਾ ਮੰਨਣਾ ਹੈ ਕਿ ਲੋਕ ਪਹਿਲਾਂ ਭਾਰਤੀ ਹੁੰਦੇ ਹਨ ਅਤੇ ਫਿਰ ਕਿਸੇ ਸੂਬੇ ਨਾਲ ਸਬੰਧਤ ਹੁੰਦੇ ਹਨ।
    Rahul Gandhi

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੌਕਡਾਊਨ ਦੇ ਫੈਸਲੇ ਦੀ ਆਲੋਚਨਾ ਕੀਤੀ
  8. ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਲੌਕਡਾਊਨ ਹਟਾ ਰਹੇ ਹਾਂ- ਰਾਹੁਲ ਗਾਂਧੀ

    ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਡੀਓ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ-

    • ਭਾਰਤ ਹੀ ਦੁਨੀਆਂ ਦਾ ਇਕੱਲਾ ਅਜਿਹਾ ਦੇਸ ਹੈ ਜਿੱਥੇ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਅਸੀਂ ਲੌਕਡਾਊਨ ਹਟਾ ਰਹੇ ਹਾਂ।
    • ਲੌਕਡਾਊਨ ਦਾ ਮਕਸਦ ਫੇਲ੍ਹ ਹੋ ਗਿਆ ਹੈ। ਭਾਰਤ ਫੇਲ੍ਹ ਲੌਕਡਾਊਨ ਦੇ ਨਤੀਜੇ ਭੁਗਤ ਰਿਹਾ ਹੈ।
    • ਬਿਮਾਰੀ ਵੱਧ ਰਹੀ ਹੈ ਪਰ ਭਾਰਤ ਸਰਕਾਰ ਦੀ ਅੱਗੇ ਕੀ ਯੋਜਨਾ ਹੈ।
    • ਕੇਂਦਰ ਸਰਕਾਰ ਨੂੰ ਲੋਕਾਂ ਨੂੰ ਕੈਸ਼ ਦੇਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਨਤੀਜੇ ਖਤਰਨਾਕ ਹੋਣਗੇ।
    • ਲੌਕਡਾਊਨ ਦਾ ਜੋ ਟੀਚਾ ਸੀ ਪੂਰਾ ਨਹੀਂ ਹੋਇਆ। ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ।
    • ਸਾਨੂੰ ਸਰਕਾਰ ਤੋਂ ਸਪਸ਼ਟੀਕਰਨ ਚਾਹੀਦਾ ਹੈ।
    • ਸਰਕਾਰ ਅੱਗੇ ਕੀ-ਕੀ ਕਰੇਗੀ। ਗਰੀਬਾਂ, ਪਰਵਾਸੀਆਂ ਦੀ ਮਦਦ ਲਈ ਕੀ ਕਰੇਗੀ ਤੇ ਛੋਟੇ ਬਿਜ਼ਨੈਸ ਲਈ ਕੀ ਕੀਤਾ ਜਾਵੇਗਾ।
    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  9. 14 ਦਿਨਾਂ ਲਈ ਆਈਸੋਲੇਸ਼ਨ ਵਿੱਚ ਗਏ ਕਰਨ ਜੌਹਰ

    ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਰਨ ਜੌਹਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਘਰ ਕੰਮ ਕਰਨ ਵਾਲੇ ਦੋ ਵਿਅਕਤੀ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।

    ਟਵਿੱਟਰ 'ਤੇ ਇੱਕ ਬਿਆਨ ਜਾਰੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਲੱਛਣਾਂ ਦਾ ਪਤਾ ਲੱਗਣ ਤੋਂ ਬਾਅਦ ਦੋਹਾਂ ਨੂੰ ਇਸੇ ਇਮਾਰਤ ਦੇ ਇੱਕ ਹਿੱਸੇ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਨਿਯਮਾਂ ਅਨੁਸਾਰ BMC ਨੇ ਪੂਰੀ ਇਮਾਰਤ ਨੂੰ ਸੈਨੇਟਾਈਜ਼ ਕੀਤਾ ਹੈ।

    ਕਰਨ ਜੌਹਰ ਨੇ ਲਿਖਿਆ, “ਪਰਿਵਾਰ ਦੇ ਸਾਰੇ ਲੋਕਾਂ ਅਤੇ ਦੂਜੇ ਸਹਿਯੋਗੀਆਂ ਦਾ ਕੋਰਨਾ ਟੈਸਟ ਕੀਤਾ ਗਿਆ ਜੋ ਕਿ ਨੈਗੇਟਿਵ ਆਏ। ਪਰ ਸਾਡੇ ਨੇੜੇ ਲੋਕਾਂ ਦੀ ਸੁਰੱਖਿਆ ਲਈ ਅਗਲੇ 14 ਦਿਨਾਂ ਲਈ ਅਸੀਂ ਆਈਸੋਲੇਸ਼ਨ ਵਿੱਚ ਰਹਾਂਗੇ।”

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Karan Johar

    ਤਸਵੀਰ ਸਰੋਤ, Karana Johar/FB

    ਤਸਵੀਰ ਕੈਪਸ਼ਨ, ਕਰਨ ਜੌਹਰ ਦੇ ਘਰ ਕੰਮ ਕਰਨ ਵਾਲੇ ਦੋ ਵਿਅਕਤੀ ਕੋਰੋਨਾਵਾਇਰਸ ਪੌਜ਼ਿਟਿਵ ਨਿਕਲੇ
  10. 10 ਦੇਸਾਂ ਵਿੱਚ ਭਾਰਤ ਵੀ ਸ਼ਾਮਿਲ, ਜਿੱਥੇ ਸਭ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ

    ਜੌਹਨਸ ਹੌਪਕਿਨਜ਼ ਯੂਨੀਵਰਸਿਟੀ ਅਨੁਸਾਰ ਹੁਣ ਤੱਕ ਅਮਰੀਕਾ ਵਿੱਚ ਕੋਰੋਨਾਵਾਇਰਸ ਕਾਰਨ 98,218 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 16.62 ਲੱਖ ਲੋਕਾਂ ਨੂੰ ਇਸ ਤੋਂ ਇਨਫੈਕਸ਼ਨ ਹੋਇਆ ਹੈ।

    ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 54.71 ਲੱਖ ਤੋਂ ਵੱਧ ਹੋ ਗਈ ਹੈ। ਉੱਥੇ ਹੀ 3,46,269 ਵਿਅਕਤੀਆਂ ਦੀ ਮੌਤ ਹੋ ਗਈ ਹੈ।

    ਸਪੇਨ ਨੇ ਦੇਸ ਵਿੱਚ ਕੋਰੋਨਾ ਤੋਂ ਹੋਈਆਂ ਮੌਤਾਂ ਦੀ ਗਿਣਤੀ ਘਟਾ ਦਿੱਤੀ ਹੈ। ਸਪੇਨ ਦਾ ਕਹਿਣਾ ਹੈ ਕਿ ਮੌਤਾਂ ਦਾ ਹਿਸਾਬ ਕਰਦੇ ਸਮੇਂ ਤਕਰੀਬਨ 2000 ਲੋਕਾਂ ਦੇ ਅੰਕੜੇ ਦੋ ਵਾਰ ਗਿਣ ਲਏ ਗਏ ਸਨ।

    ਇਸ ਨਾਲ ਹੀ ਸਪੇਨ ਵਿੱਚ ਮੌਤਾਂ ਦੀ ਗਿਣਤੀ ਹੁਣ 26,834 ਹੋ ਗਈ ਹੈ। ਇੱਕ ਦਿਨ ਪਹਿਲਾਂ ਇੱਥੇ ਇਹ ਅੰਕੜਾ 28,752 ਸੀ।

    10 ਦੇਸ ਜਿੱਥੇ ਵੱਧ ਤੋਂ ਵੱਧ ਕੇਸ:

    ਅਮਰੀਕਾ - ਕੁੱਲ 16,62,375 ਮਾਮਲੇ, 98,218 ਮੌਤਾਂ

    ਬ੍ਰਾਜ਼ੀਲ - ਕੁੱਲ 3,74,898 ਮਾਮਲੇ, 23,473 ਮੌਤਾਂ

    ਰੂਸ - 354,427 ਮਾਮਲੇ, 3,633 ਮੌਤਾਂ

    ਬ੍ਰਿਟੇਨ - ਕੁੱਲ 2,62,547 ਮਾਮਲੇ, 36,996 ਮੌਤਾਂ

    ਸਪੇਨ – 2,35,400 ਮਾਮਲੇ, 26,834 ਮੌਤਾਂ

    ਇਟਲੀ - ਕੁੱਲ 2,30,158 ਮਾਮਲੇ, 32,877 ਮੌਤਾਂ

    ਫਰਾਂਸ - ਕੁੱਲ 1,83,067 ਮਾਮਲੇ, 28,460 ਮੌਤਾਂ

    ਜਰਮਨੀ - ਕੁੱਲ 1,80,600 ਮਾਮਲੇ, 8,309 ਮੌਤਾਂ

    ਤੁਰਕੀ - ਕੁੱਲ 1,57,814 ਮਾਮਲੇ, 4,369 ਮੌਤਾਂ

    ਭਾਰਤ- 1,45,380 ਮਾਮਲੇ, 4167 ਮੌਤਾਂ

    corornavirus

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਭਾਰਤੀ ਸਿਹਤ ਮੰਤਰਾਲੇ ਮੁਤਾਬਕ ਦੇਸ ਵਿੱਚ ਕੋਰੋਨਾਵਾਇਰਸ ਦੇ ਕੁੱਲ 1,45,380 ਮਾਮਲੇ ਹੋ ਗਏ ਹਨ
  11. ਕੋਰੋਨਾਵਾਇਰਸ ਸਬੰਧੀ ਹੁਣ ਤੱਕ ਕੀ-ਕੀ ਹੋਇਆ?

    • ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 54,97,538 ਮਾਮਲੇ ਹੋ ਗਏ ਹਨ ਜਦੋਂਕਿ ਮੌਤਾਂ ਦੀ ਗਿਣਤੀ 3,46,269 ਹੋ ਗਈ ਹੈ।
    • WHO ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਵਿੱਚ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਸਬੰਧੀ ਚੱਲ ਰਹੇ ਕਲੀਨਿਕਲ ਟ੍ਰਾਇਲ ਨੂੰ ਅਸਥਾਈ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਹੈ।
    • WHO ਦੀ ਚੇਤਾਵਨੀ ਦੇ ਬਾਵਜੂਦ ਬ੍ਰਾਜ਼ੀਲ ਦਾ ਕਹਿਣਾ ਹੈ ਕਿ ਉਹ ਕੋਵਿਡ -19 ਦੇ ਮਰੀਜ਼ਾਂ ਨੂੰ ਹਾਈਡਰੋਕਸੀਕਲੋਰੋਕਵਿਨ ਤੇ ਕਲੋਰੋਕਵਿਨ ਵਰਤਣ ਦੀ ਸਲਾਹ ਦਿੰਦੇ ਰਹਿਣਗੇ।
    • ਦੱਖਣੀ ਕੋਰੀਆ ਵਿੱਚ ਕੁਆਰੰਟੀਨ ਦੇ ਨਿਯਮਾਂ ਦੀ ਕਈ ਵਾਰੀ ਉਲੰਘਣਾ ਕਰਨ 'ਤੇ ਇੱਕ ਅਦਾਲਤ ਨੇ ਇੱਕ ਨੌਜਵਾਨ ਨੂੰ ਚਾਰ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।
    • ਆਸਟਰੇਲੀਆ ਵਿੱਚ ਟੀਕੇ ਦਾ ਮਨੁੱਖੀ ਟਰਾਇਲ ਸ਼ੁਰੂ ਹੋ ਗਿਆ ਹੈ। ਇਹ ਟੀਕਾ ਇੱਕ ਅਮਰੀਕੀ ਕੰਪਨੀ ਵੱਲੋਂ ਬਣਾਇਆ ਗਿਆ ਹੈ।
    • ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 1,45,380 ਮਾਮਲੇ ਹੋ ਚੁੱਕੇ ਹਨ, ਜਦੋਂਕਿ ਕੁੱਲ 4167 ਮੌਤਾਂ ਹੋ ਚੁੱਕੀਆਂ ਹਨ।
    • ਸੋਮਵਾਰ ਸ਼ਾਮ ਤੱਕ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 2081 ਹਨ ਅਤੇ 40 ਲੋਕਾਂ ਦੀ ਮੌਤ ਹੋਈ ਹੈ, 1983 ਲੋਕ ਠੀਕ ਹੋਏ।
    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ 54,97,538 ਮਾਮਲੇ ਹੋ ਗਏ ਹਨ
  12. ਦੱਖਣੀ ਕੋਰੀਆ ਵਿੱਚ ਕੁਆਰੰਟੀਨ ਦੀ ਉਲੰਘਣਾ 'ਤੇ 4 ਮਹੀਨੇ ਦੀ ਜੇਲ੍ਹ

    ਦੱਖਣੀ ਕੋਰੀਆ ਵਿੱਚ ਕੁਆਰੰਟੀਨ ਦੇ ਨਿਯਮਾਂ ਦੀ ਕਈ ਵਾਰੀ ਉਲੰਘਣਾ ਕਰਨ 'ਤੇ ਇੱਕ ਅਦਾਲਤ ਨੇ ਇੱਕ ਨੌਜਵਾਨ ਨੂੰ ਚਾਰ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।

    ਦੇਸ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਹੈ। ਕਿਮ ਨਾਮ ਦਾ ਇਹ ਵਿਅਕਤੀ ਕੁਆਰੰਟੀਨ ਦੀ ਮਿਆਦ ਖ਼ਤਮ ਹੋਣ ਤੋਂ ਦੋ ਦਿਨ ਪਹਿਲਾਂ ਆਪਣੇ ਘਰ ਤੋਂ ਬਾਹਰ ਜਾਂਦੇ ਹੋਏ ਫੜ੍ਹਿਆ ਗਿਆ ਸੀ।

    ਉਸ ਨੂੰ ਇੱਕ ਰਿਹਾਇਸ਼ੀ ਕੇਂਦਰ ਲਿਜਾਇਆ ਗਿਆ ਜਿੱਥੋਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ।

    ਦੱਖਣੀ ਕੋਰੀਆ ਦੀ ਰਾਜਧਾਨੀ ਸੋਲ ਦੇ ਕਈ ਨਾਈਟ ਕਲੱਬਾਂ ਵਿੱਚ ਕੋਰੋਨਾਵਾਇਰਸ ਲਾਗ ਦੇ ਮਾਮਲੇ ਵਧਣ ਤੋਂ ਬਾਅਦ ਕੁਆਰੰਟੀਨ ਨਿਯਮਾਂ ਦੀ ਉਲੰਘਣਾ 'ਤੇ ਹੋਰ ਸਖ਼ਤ ਨਿਯਮ ਲਾਗੂ ਕਰਨ ਬਾਰੇ ਵਿਚਾਰ ਕਰ ਰਿਹਾ ਹੈ।

    South Korea

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਕੁਆਰੰਟੀਨ ਦੇ ਨਿਯਮਾਂ ਦੀ ਕਈ ਵਾਰੀ ਉਲੰਘਣਾ ਕਰਨ 'ਤੇ ਇੱਕ ਨੌਜਵਾਨ ਨੂੰ ਚਾਰ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। (ਸੰਕੇਤਕ ਤਸਵੀਰ)
  13. ਦੱਖਣੀ ਅਰਧਗੋਲਾਰਧ ਵਿੱਚ ਟੀਕੇ ਦਾ ਪਹਿਲਾ ਮਨੁੱਖੀ ਟਰਾਇਲ ਸ਼ੁਰੂ

    ਦੱਖਣੀ ਅਰਧਗੋਲਾਰਧ ਵਿੱਚ ਟੀਕੇ ਦਾ ਪਹਿਲਾ ਮਨੁੱਖੀ ਟਰਾਇਲ ਅੱਜ ਆਸਟਰੇਲੀਆ ਦੇ ਮੈਲਬੌਰਨ ਵਿੱਚ ਸ਼ੁਰੂ ਹੋ ਗਿਆ ਹੈ।

    ਐਨਵੀਐਕਸ-ਕੋਵ2373 ਨਾਮ ਦੇ ਟੀਕੇ ਦਾ ਟੈਸਟ ਕੀਤਾ ਜਾ ਰਿਹਾ ਹੈ ਜੋ ਕਿ ਅਮਰੀਕੀ ਕੰਪਨੀ ਨੋਵਾਵੈਕਸ ਦੁਆਰਾ ਬਣਾਇਆ ਗਿਆ ਹੈ।

    130 ਤੰਦਰੁਸਤ ਲੋਕਾਂ ਉੱਤੇ ਇਸ ਦਾ ਟੈਸਟ ਕੀਤਾ ਜਾਵੇਗਾ ਜਿਸਦੇ ਪਹਿਲੇ ਨਤੀਜੇ ਜੁਲਾਈ ਵਿੱਚ ਆਉਣ ਦੀ ਉਮੀਦ ਹੈ।

    ਵਿਸ਼ਵ ਭਰ ਵਿੱਚ 100 ਤੋਂ ਵੱਧ ਟੀਕੇ ਵਿਕਸਤ ਕੀਤੇ ਜਾ ਰਹੇ ਹਨ ਅਤੇ ਇੱਕ ਦਰਜਨ ਦੇ ਕਰੀਬ ਮਨੁੱਖੀ ਟੈਸਟ ਸ਼ੁਰੂ ਹੋ ਚੁੱਕੇ ਹਨ।

    Vaccine

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਐਨਵੀਐਕਸ-ਕੋਵ2373 ਨਾਮ ਦੇ ਟੀਕੇ ਦਾ ਮਨੁੱਖੀ ਟੈਸਟ ਕੀਤਾ ਜਾ ਰਿਹਾ ਹੈ
  14. ਕੀ ਸ਼ਾਕਾਹਾਰੀ ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਨਹੀਂ ਹੁੰਦੇ

    ਕੋਰੋਨਾਵਾਇਰਸ ਮਹਾਂਮਾਰੀ ਵਿਸ਼ਵ ਭਰ ਵਿੱਚ ਤਬਾਹੀ ਮਚਾ ਰਹੀ ਹੈ। ਇਸ ਦੇ ਨਾਲ ਝੂਠੀ ਅਤੇ ਗੁੰਮਰਾਹਕੁੰਨ ਸਿਹਤ ਸਲਾਹ ਨੂੰ ਵੀ ਆਨਲਾਈਨ ਫੈਲਾਇਆ ਜਾ ਰਿਹਾ ਹੈ।

    ਅਸੀਂ ਇਨ੍ਹਾਂ ਦੀਆਂ ਕੁਝ ਸਭ ਤੋਂ ਤਾਜ਼ਾ ਉਦਾਹਰਣਾਂ ਦੱਸਦੇ ਹਾਂ ਅਤੇ ਜਾਣਦੇ ਹਾਂ ਕਿ ਉਨ੍ਹਾਂ ਦੀ ਸ਼ੁਰੂਆਤ ਕਿੱਥੋਂ ਹੋਈ।

    ਵੀਡੀਓ ਕੈਪਸ਼ਨ, ਕੀ ਸ਼ਾਕਾਹਾਰੀ ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਨਹੀਂ ਹੁੰਦੇ?
  15. ਹਾਈਡਰੋਕਸੀਕਲੋਰੋਕਵਿਨ ਕੀ ਹੈ ਜਿਸ ਦੇ ਟ੍ਰਾਇਲ 'ਤੇ WHO ਨੇ ਲਾਈ ਰੋਕ

    ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਵਿੱਚ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਸਬੰਧੀ ਚੱਲ ਰਹੇ ਕਲੀਨਿਕਲ ਟ੍ਰਾਇਲ ਨੂੰ ਅਸਥਾਈ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਹੈ।

    ਪਰ ਇਹ ਦਵਾਈ ਕੀ ਕੰਮ ਕਰਦੀ ਹੈ, ਇਸ ਵੀਡੀਓ ਵਿੱਚ ਦੇਖੋ।

    ਵੀਡੀਓ ਕੈਪਸ਼ਨ, ਜਾਣੋ ਕੀ ਹੈ ਹਾਈਡਰੋਕਸੀਕਲੋਰੋਕਵਿਨ ਦਵਾਈ ਜਿਸ ਕਰਕੇ ਭਾਰਤ ਚਰਚਾ ਵਿੱਚ ਹੈ
  16. ਕੋਰੋਨਾਵਾਇਰਸ: ਪਿਛਲੇ 24 ਘੰਟਿਆਂ ਵਿੱਚ 6,535 ਨਵੇਂ ਮਾਮਲੇ ਦਰਜ

    ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਤਾਬਕ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 6,535 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ।

    ਇਸ ਦੇ ਨਾਲ ਹੀ ਇੱਕ ਦਿਨ ਵਿੱਚ 146 ਮਰੀਜ਼ਾਂ ਦੀ ਮੌਤ ਹੋਈ ਹੈ।

    ਹੁਣ ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੁੱਲ 1,45,380 ਮਾਮਲੇ ਹਨ, ਜਿਨ੍ਹਾਂ ਵਿੱਚੋਂ 80,722 ਮਾਮਲੇ ਐਕਟਿਵ ਹਨ ਤੇ 60,490 ਠੀਕ ਹੋ ਚੁੱਕੇ ਹਨ।

    ਬਿਮਾਰੀ ਕਾਰਨ ਭਾਰਤ ਵਿੱਚ ਅਜੇ ਤੱਕ ਕੁੱਲ 4167 ਮੌਤਾਂ ਹੋ ਚੁੱਕੀਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  17. WHO ਦੀ ਚੇਤਾਵਨੀ ਦੇ ਬਾਵਜੂਦ ਬ੍ਰਾਜ਼ੀਲ ਦਵੇਗਾ ਹਾਈਡਰੋਕਸੀਕਲੋਰੋਕਵਿਨ ਵਰਤਣ ਦੀ ਸਲਾਹ

    ਵਿਸ਼ਵ ਸਿਹਤ ਸੰਗਠਨ ਦੀ ਚੇਤਾਵਨੀ ਦੇ ਬਾਵਜੂਦ, ਬ੍ਰਾਜ਼ੀਲ ਦਾ ਕਹਿਣਾ ਹੈ ਕਿ ਉਹ ਕੋਵਿਡ -19 ਦੇ ਮਰੀਜ਼ਾਂ ਨੂੰ ਹਾਈਡਰੋਕਸੀਕਲੋਰੋਕਵਿਨ ਤੇ ਕਲੋਰੋਕਵਿਨ ਵਰਤਣ ਦੀ ਸਲਾਹ ਦਿੰਦੇ ਰਹਿਣਗੇ।

    ਵਿਸ਼ਵ ਸਿਹਤ ਸੰਗਠਨ ਨੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਈਡਰੋਕਸੀਕਲੋਰੋਕਵਿਨ ਦੇ ਟ੍ਰਾਇਲ ਫਿਲਹਾਲ ਰੱਦ ਕਰ ਦਿੱਤੇ ਹਨ।

    ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ, ਡੌਨਲਡ ਟਰੰਪ ਵਾਂਗ, ਵਾਇਰਸ ਨਾਲ ਲੜ੍ਹਨ ਲਈ ਦਵਾਈ ਦੇ ਫਾਇਦਿਆਂ ਨੂੰ ਵਧਾਵਾ ਦਿੱਤਾ ਹੈ।

    ਪਿਛਲੇ ਹਫ਼ਤੇ, ਮੈਡੀਕਲ ਜਰਨਲ ਦਿ ਲੈਂਸੈਟ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਸੀ ਕਿ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਹਾਈਡਰੋਕਸੀਕਲੋਰੋਕਵਿਨ ਦੇ ਕੋਈ ਲਾਭ ਨਹੀਂ ਹੋਏ, ਅਤੇ ਇਸ ਨਾਲ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਹੈ।

    ਬ੍ਰਾਜ਼ੀਲ ਦੇ ਇੱਕ ਸਿਹਤ ਅਧਿਕਾਰੀ ਨੇ ਕਿਹਾ, “ਅਸੀਂ ਸ਼ਾਂਤ ਹਾਂ ਅਤੇ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ।

    ਜੈਅਰ ਬੋਲਸੋਨਾਰੋ

    ਤਸਵੀਰ ਸਰੋਤ, Reuters

  18. ਆਸਟਰੇਲੀਆ: ਸਕੂਲ ਖੁੱਲ੍ਹਣ ਦੇ ਇੱਕ ਦਿਨ ਮਗਰੋਂ ਵਿਦਿਆਰਥੀ ਹੋਇਆ ਕੋਰੋਨਾ ਪੌਜ਼ਿਟਿਵ

    ਸਿਡਨੀ ਵਿੱਚ ਇੱਕ ਹਾਈ ਸਕੂਲ ਵਿਦਿਆਰਥੀ ਸਕੂਲ ਪਰਤਣ ਦੇ ਇੱਕ ਦਿਨ ਬਾਅਦ ਹੀ ਕੋਰੋਨਾ ਪੌਜ਼ਿਟਿਵ ਹੋਇਆ।

    ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਹੋਏ ਵਿਦਿਆਰਥੀ ਦੇ ਸਕੂਲ, ਵੇਵਰਲੇ ਕਾਲਜ, ਨੂੰ ਅੱਜ ਸਵੇਰੇ ਖਾਲੀ ਕਰਵਾ ਲਿਆ ਗਿਆ।

    ਇਹ ਮਾਮਲਾ ਸਕੂਲਾਂ ਦੇ ਮੁੜ ਆਮ ਦਿਨਾਂ ਵਾਂਗ ਸ਼ੁਰੂ ਹੋਣ ਦੇ ਖ਼ਤਰੇ ਨੂੰ ਦਰਸ਼ਾਉਂਦਾ ਹੈ।

    ਆਸਟਰੇਲੀਆ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਤੋਂ ਮੁੜ ਸਕੂਲ ਸ਼ੁਰੂ ਕੀਤੇ ਗਏ ਸੀ।

    ਪਿਛਲੇ ਪੰਜ ਹਫ਼ਤਿਆਂ ਤੋਂ ਆਸਟਰੇਲੀਆ ਵਿੱਚ ਰੋਜ਼ਾਨਾ ਵਾਇਰਸ ਦੇ 10 ਤੋਂ ਘੱਟ ਮਾਮਲੇ ਸਾਹਮਣੇ ਆ ਰਹੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਸਿਡਨੀ ਵਿੱਚ ਜ਼ਿਆਦਾਤਰ ਸਕੂਲ ਸੋਮਵਾਰ ਤੋਂ ਖੁੱਲ੍ਹੇ
  19. ਬ੍ਰਾਜ਼ੀਲ 'ਚ ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਨਾਲੋਂ ਵੱਧ ਮੌਤਾਂ

    ਬ੍ਰਾਜ਼ੀਲ ਵਿੱਚ ਪਹਿਲੀ ਵਾਰ, 24 ਘੰਟਿਆਂ ਦੇ ਵਿੱਚ ਅਮਰੀਕਾ ਤੋਂ ਵੱਧ ਮੌਤਾਂ ਹੋਈਆਂ ਹਨ।

    ਕੱਲ੍ਹ ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦੀ ਲਾਗ ਕਾਰਨ 807 ਮੌਤਾਂ ਹੋਈਆਂ ਜਦਕਿ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ 620 ਸੀ।

    ਬ੍ਰਾਜ਼ੀਲ ਵਿੱਚ ਇਸ ਵੇਲੇ ਕੋਰੋਨਾਵਾਇਰਸ ਦੀ ਲਾਗ ਦੇ ਕੁੱਲ ਮਾਮਲੇ 3.74 ਲੱਖ ਹਨ ਤੇ ਦੇਸ ਦੁਨੀਆਂ ਭਰ ਵਿੱਚ ਦੂਜੇ ਨੰਬਰ ‘ਤੇ ਹੈ।

    ਰਾਸ਼ਟਰਪਤੀ ਬੋਲਸੋਨਾਰੋ ਸੂਬਿਆਂ ਦੇ ਰਾਜਪਾਲਾਂ ਅਤੇ ਸ਼ਹਿਰਾਂ ਦੇ ਮੇਅਰਾਂ 'ਤੇ ਲਾਗ ਫੈਲਣ ਦੀ ਜ਼ਿੰਮੇਵਾਰੀ ਪਾ ਰਹੇ ਹਨ।

    ਰਾਸ਼ਟਰਪਤੀ ਬੋਲਸੋਨਾਰੋ ਨੇ ਬ੍ਰਾਜ਼ੀਲ ਵਿੱਚ ਕੋਈ ਲੌਕਡਾਊਨ ਲਾਗੂ ਨਹੀਂ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਅਰਥਵਿਵਸਥਾ ਨੂੰ ਰੋਕਣ ਨਾਲ ਲੋਕ ਵਧੇਰੇ ਪਰੇਸ਼ਾਨ ਹੋਣਗੇ।

    ਕੋਰੋਨਾਵਾਇਰਸ

    ਤਸਵੀਰ ਸਰੋਤ, Buda Mendes/Getty Images

  20. WHO ਨੇ ਹਾਈਡਰੋਕਸੀਕਲੋਰੋਕਵਿਨ ਦੀ ਕਲੀਨਿਕਲ ਟ੍ਰਾਇਲ 'ਤੇ ਲਾਈ ਰੋਕ

    ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਵਿੱਚ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਸਬੰਧੀ ਚੱਲ ਰਹੇ ਕਲੀਨਿਕਲ ਟ੍ਰਾਇਲ ਨੂੰ ਅਸਥਾਈ ਤੌਰ 'ਤੇ ਰੋਕਣ ਦਾ ਫੈਸਲਾ ਕੀਤਾ ਹੈ।

    ਸੰਗਠਨ ਦੇ ਡਾਇਰੈਕਟਰ ਡਾ. ਟੇਡਰੋਸ ਐਡਹੋਨਮ ਨੇ ਸੋਮਵਾਰ ਨੂੰ ਕਿਹਾ ਕਿ ਡਾਟਾ ਸੇਫਟੀ ਮੈਨਜਮੈਂਟ ਬੋਰਡ ਇਸ ਦਵਾਈ ਦੀ ਸੁਰੱਖਿਅਤ ਵਰਤੋਂ ਬਾਰੇ ਅਧਿਐਨ ਕਰੇਗਾ।

    ਇਸ ਤੋਂ ਇਲਾਵਾ, ਵਿਸ਼ਵ ਭਰ ਵਿੱਚ ਇਸ ਦਵਾਈ ਦੇ ਕੀਤੇ ਜਾ ਰਹੇ ਪ੍ਰਯੋਗਾਂ ਦਾ ਇੱਕ ਵਿਸ਼ਲੇਸ਼ਣ ਵੀ ਕੀਤਾ ਜਾਵੇਗਾ।

    ਟੇਡਰੋਸ ਨੇ ਕਿਹਾ ਕਿ ਹਾਈਡਰੋਕਸੀਕਲੋਰੋਕਵਿਨ ਅਤੇ ਕਲੋਰੋਕਵਿਨ ਆਮ ਤੌਰ 'ਤੇ ਮਲੇਰੀਆ ਅਤੇ ਸਵੈ-ਪ੍ਰਤੀਰੋਧਕ ਬਿਮਾਰੀਆਂ ਜਿਵੇਂ ਕਿ ਲੂਪਸ ਦੇ ਮਾਮਲਿਆਂ ਵਿੱਚ ਵਰਤੀਆਂ ਜਾਂਦੀਆਂ ਹਨ।

    ਪਰ ਕੋਰੋਨਾਵਾਇਰਸ ਦੇ ਮਰੀਜ਼ਾਂ ਵਿੱਚ ਇਸ ਦਵਾਈ ਦੀ ਸੁਰੱਖਿਅਤ ਵਰਤੋਂ ਬਾਰੇ ਚਿੰਤਾ ਜਤਾਈ ਜਾ ਰਹੀ ਹੈ।

    ਉਨ੍ਹਾਂ ਨੇ ਹਾਲ ਹੀ ਵਿੱਚ ਵਿਗਿਆਨ ਰਸਾਲੇ ‘ਲੈਂਸੇਟ’ ਵਿੱਚ ਛਪੇ ਇੱਕ ਅਧਿਐਨ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਸ ਅਧਿਐਨ ਦੇ ਅਨੁਸਾਰ, ਜਿੱਥੇ ਹਾਈਡਰੋਕਸੀਕਲੋਰੋਕਵਿਨ ਦਵਾਈ ਕੋਰੋਨਾ ਦੀ ਲਾਗ ਦੇ ਇਲਾਜ ਲਈ ਵਰਤੀ ਜਾ ਰਹੀ ਹੈ, ਉੱਥੇ ਮੌਤ ਦਾ ਖ਼ਤਰਾ ਜ਼ਿਆਦਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    ਕੋਰੋਨਾਵਾਇਰਸ

    ਤਸਵੀਰ ਸਰੋਤ, GEORGE FREY/AFP via Getty Images