ਕੋਰੋਨਾਵਾਇਰਸ ਅਪਡੇਟ: ਮੋਦੀ ਸਰਕਾਰ-2 ਦਾ ਇੱਕ ਸਾਲ ਪੂਰਾ ਹੋਣ ’ਤੇ 750 ਵਰਚੂਅਲ ਰੈਲੀਆਂ; ਅਮਰੀਕਾ ’ਚ ਉੱਡੀਆਂ ਨਿਯਮਾਂ ਦੀਆਂ ਧੱਜੀਆਂ

ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ 54 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਹਨ।

ਲਾਈਵ ਕਵਰੇਜ

  1. ਲੌਕਡਾਊਨ ਕਾਰਨ ਈਦ ਮੌਕੇ ਵੀ ਹੈਦਰਾਬਾਦ ਦੀ ਮੱਕਾ ਮਸਜਿਦ ਬੰਦ

    ਕੋਰੋਨਾਵਾਇਰਸ ਲੌਕਡਾਊਨ ਕਾਰਨ ਹੈਦਰਾਬਾਦ ਦੀ ਮੱਕਾ ਮਸਜਿਦ ਈਦ ਵਾਲੇ ਦਿਨ ਵੀ ਬੰਦ ਹੀ ਰਹੀ।

    ਕੋਰੋਨਾਵਾਇਰਸ ਕਾਰਨ ਲੋਕਾਂ ਨੂੰ ਘਰਾਂ ਵਿੱਚ ਹੀ ਈਦ ਦੀ ਨਮਾਜ ਅਦਾ ਕਰਨ ਲਈ ਕਿਹਾ ਗਿਆ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 54 ਲੱਖ ਤੋਂ ਪਾਰ ਹੋਈ ਜਦੋਂਕਿ ਮੌਤਾਂ 3.45 ਲੱਖ ਤੋਂ ਵੱਧ ਹੋ ਗਈਆਂ ਹਨ।
    • ਅਮਰੀਕਾ ਨੇ ਪਿਛਲੇ 14 ਦਿਨਾਂ ਵਿੱਚ ਬ੍ਰਾਜ਼ੀਲ ਗਏ ਵਿਦੇਸ਼ੀ ਨਾਗਰਿਕਾਂ 'ਤੇ ਯਾਤਰਾ ਪਾਬੰਦੀਆਂ ਲਾ ਦਿੱਤੀਆਂ ਹਨ।
    • ਸ਼ੁੱਕਰਵਾਰ ਤੋਂ ਨਿਊਜ਼ੀਲੈਂਡ ਵਿੱਚ ਹੁਣ 100 ਲੋਕਾਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ।
    • ਆਸਟਰੀਆ ਦੇ ਰਾਸ਼ਟਰਪਤੀ ਐਲਗਜ਼ੈਡਰ ਵੈਨ ਡੇਰ ਬੇਲਨ ਨੇ ਕੋਰੋਨਾਵਾਇਰਸ ਕਰਕੇ ਲੱਗੇ ਕਰਫ਼ਿਊ ਤੋੜਨ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ।
    • ਰਾਇਟਰਜ਼ ਨਾਲ ਗੱਲਬਾਤ ਦੌਰਾਨ ਮਹਾਂਮਾਰੀ ਰੋਗ ਮਾਹਿਰ ਪ੍ਰੋ. ਭ੍ਰਮਰ ਮੁਖਰਜੀ ਨੇ ਕਿਹਾ ਭਾਰਤ ਵਿੱਚ ਜੁਲਾਈ ਦੀ ਸ਼ੁਰੂਆਤ ਵਿੱਚ 6,30,000 ਤੋਂ 21 ਲੱਖ ਲੋਕ ਇਸ ਵਾਇਰਸ ਕਾਰਨ ਬੀਮਾਰ ਹੋ ਸਕਦੇ ਹਨ।
    • ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਤੋਂ ਆਉਣ ਤੇ ਜਾਣ ਵਾਲੀਆਂ ਤਕਰਬੀਨ 80 ਉਡਾਣਾਂ ਰੱਦ ਹੋ ਗਈਆਂ ਹਨ।
    • ਭਾਰਤ ਵਿੱਚ ਇਸ ਵੇਲੇ 1,38,845 ਪੌਜ਼ਿਟਿਵ ਮਾਮਲੇ ਹੋ ਚੁੱਕੇ ਹਨ। ਹੁਣ ਤੱਕ ਕੁੱਲ 4021 ਮੌਤਾਂ ਹੋ ਚੁੱਕੀਆਂ ਹਨ।
    • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਤਾਬਕ ਜੇ ਕੋਰੋਨਾ ਹੋਵੇ ਅਤੇ ਲੋਕ ਠੀਕ ਹੋ ਜਾਣ ਤਾਂ ਫਿਕਰ ਵਾਲੀ ਗੱਲ ਨਹੀਂ।
    • CBSE ਦੀਆਂ 10ਵੀਂ ਤੇ 12ਵੀਂ ਦੀਆਂ ਪ੍ਰਖਿਆਵਾਂ 15,000 ਕੇਂਦਰਾਂ ਵਿੱਚ ਹੋਣਗੀਆਂ। ਪਹਿਲਾਂ ਇਹ ਸਿਰਫ਼ 3000 ਕੇਂਦਰਾਂ ਵਿੱਚ ਹੋਣੀਆਂ ਸਨ।
    • ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਕੱਲ੍ਹ ਪੰਜਾਬ ਤੋਂ 300ਵੀਂ ਸ੍ਰਮਿਕ ਰੇਨ ਰਵਾਨਾ ਕੀਤੀ ਹੈ।
    Coronavirus

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 54 ਲੱਖ ਤੋਂ ਪਾਰ ਹੋਈ
  2. ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ

    ਸਾਹ ਰਾਹੀਂ ਫ਼ੈਲਣ ਵਾਲੇ ਹੋਰ ਵਾਇਰਸਾਂ ਵਾਂਗ ਹੀ ਕੋਰੋਨਾਵਾਇਰਸ ਵੀ ਰੋਗੀ ਦੇ ਖੰਘਣ ਜਾਂ ਛਿੱਕਣ ਸਮੇਂ ਨੱਕ-ਮੂੰਹ ਵਿੱਚੋਂ ਨਿਕਲੇ ਛਿੱਟਿਆਂ ਨਾਲ ਫੈਲਦਾ ਹੈ।

    ਕੋਈ ਕਹਿ ਰਿਹਾ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੋ, ਕੋਈ ਕਹਿ ਰਿਹਾ ਕਿਸੇ ਨਾਲ ਹੱਥ ਨਾ ਮਿਲਾਓ ਤੇ ਕੋਈ 20 ਸੈਕਿੰਡ ਤੱਕ ਹੱਥ ਧੋਣ ਦੀ ਸਲਾਹ ਦੇ ਰਿਹਾ ਹੈ।

    ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਛੂਹਣ ਨਾਲ ਕੋਰੋਨਾ ਅੱਗੇ ਫੈਲਦਾ ਹੈ, ਇਹ ਕਿਸੇ ਵੀ ਚੀਜ਼ ਉੱਤੇ ਕਿੰਨੀ ਦੇਰ ਜਿਊਂਦਾ ਰਹਿ ਸਕਦਾ ਹੈ।

    ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

    coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਇਸ ਗੱਲ ਦੇ ਵੀ ਸਬੂਤ ਹਨ ਕਿ ਬਿਮਾਰ ਵਿਅਕਤੀ ਦੇ ਮਲ ਵਿੱਚ ਵੀ ਇਹ ਵਿਸ਼ਾਣੂ ਕਾਫੀ ਦੇਰ ਤੱਕ ਜਿਊਂਦੇ ਰਹਿ ਸਕਦੇ ਹਨ।
  3. ਲੌਕਡਾਊਨ 'ਚ ਭੁੱਖੇ ਜਾਨਵਰਾਂ ਨੂੰ ਖਾਣਾ ਖੁਆ ਰਹੇ ਨੌਜਵਾਨ

    ਦੇਸ਼ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਅਵਾਰਾਂ ਜਾਨਵਰ ਖਾਣੇ ਲਈ ਭਟਕ ਰਹੇ ਹਨ। ਇਸੇ ਨੂੰ ਵੇਖਦਿਆਂ ਕਸ਼ਮੀਰ ਵਿੱਚ ਕੁਝ ਲੋਕ ਅੱਗੇ ਆਏ ਹਨ ਤੇ ਇਨ੍ਹਾਂ ਜਾਨਵਰਾਂ ਨੂੰ ਖਾਣਾ ਖੁਆ ਰਹੇ ਹਨ।

    ਇਨ੍ਹਾਂ ਨੌਜਵਾਨ ਵਲੰਟੀਅਰਾਂ ਦਾ ਕਹਿਣਾ ਹੈ ਕਿ ਭੁੱਖ ਨਾਲ ਮਰ ਰਹੇ ਕੁੱਤੇ ਇੱਕ ਹੋਰ ਮਹਾਂਮਾਰੀ ਪੈਦਾ ਕਰਨਗੇ।

    ਵੀਡੀਓ ਕੈਪਸ਼ਨ, ਲੌਕਡਾਊਨ 'ਚ ਭੁੱਖੇ ਨੌਜਵਾਨਾਂ ਨੂੰ ਖਾਣਾ ਖੁਆ ਰਹੇ ਨੌਜਵਾਨ
  4. ਜੇ ਕੋਰੋਨਾ ਹੋਵੇ ਅਤੇ ਲੋਕ ਠੀਕ ਹੋਣ ਤਾਂ ਫਿਕਰ ਵਾਲੀ ਗੱਲ ਨਹੀਂ-ਕੇਜਰੀਵਾਲ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਵਿੱਚ ਕੋਰੋਨਾਵਾਇਰਸ ਸਬੰਧੀ ਜਾਣਕਾਰੀ ਦਿੱਤੀ।

    • ਇੱਕ ਹਫਤੇ ਬਾਅਦ ਮੈਂ ਕਹਿ ਸਕਦਾ ਹਾਂ ਕਿ ਹਾਲਾਤ ਕਾਬੂ ਹੇਠ ਹਨ।
    • ਲੌਕਡਾਊਨ ਵਿੱਚ ਢਿੱਲ ਨਾਲ ਸਾਨੂੰ ਉਮੀਦ ਸੀ ਕੇਸ ਵਧਣਗੇ। ਥੋੜ੍ਹੇ ਕੇਸ ਵਧੇ ਹਨ ਪਰ ਫਿਕਰ ਦੀ ਗੱਲ ਨਹੀਂ ਹੈ।
    • ਜਦੋਂ 17 ਮਈ ਨੂੰ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਤਾਂ ਦਿੱਲੀ ਵਿੱਚ 9755 ਪੌਜ਼ਿਟਿਵ ਮਾਮਲੇ ਸਨ।
    • ਸਾਨੂੰ ਚਿੰਤਾ ਦੋ ਗੱਲਾਂ ਦੀ ਹੋਵੇਗੀ।
    • ਪਹਿਲਾ-ਚਿੰਤਾ ਹੋਵੇਗੀ ਜੇ ਮੌਤ ਦਾ ਅੰਕੜਾ ਤੇਜੀ ਨਾਲ ਵਧੇ।
    • ਜੇ ਕੋਰੋਨਾ ਹੋਵੇ ਅਤੇ ਲੋਕ ਠੀਕ ਹੋਣ ਤਾਂ ਫਿਕਰ ਵਾਲੀ ਗੱਲ ਨਹੀਂ।
    • ਦੂਜਾ- ਜੇ ਕੇਸ ਇੰਨੇ ਗੰਭੀਰ ਕੇਸ ਹੋਣ ਕਿ ਹਸਪਤਾਲਾਂ ਦਾ ਸਿਸਟਮ ਢਹਿ-ਢੇਰੀ ਹੋ ਜਾਵੇ
    • ਬੈੱਡ, ਵੈਂਟੀਲੇਟਰ, ਆਕਸੀਜ਼ਨ ਨਹੀਂ ਮਿਲੇਗੀ ਤਾਂ ਚਿੰਤਾ ਦੀ ਗੱਲ ਹੈ।
    • ਦਿੱਲੀ ਵਿੱਚ 13,418 ਪੌਜਿਟਿਵ ਕੇਸ ਹਨ। ਇਨ੍ਹਾਂ ਵਿੱਚੋਂ 6,540 ਠੀਕ ਹੋ ਗਏ ਹਨ।
    • 6617 ਲੋਕ ਹਾਲੇ ਵੀ ਕੋਰੋਨਾਵਾਇਰਸ ਕਾਰਨ ਬੀਮਾਰ ਹਨ ਜਦੋਂਕਿ 261 ਲੋਕਾਂ ਦੀ ਮੌਤ ਹੋ ਗਈ ਹੈ।
    kejriwal

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਰੀਵਾਲ ਮੁਤਾਬਕ ਲੌਕਡਾਊਨ ਵਿੱਚ ਢਿੱਲ ਨਾਲ ਉਮੀਦ ਸੀ ਕੇਸ ਵਧਣਗੇ
  5. ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਦੇ ਸਾਬਕਾ ਕਪਤਾਨ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ 'ਤੇ ਦੁੱਖ ਜਤਾਇਆ।

    ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, "ਹਾਕੀ ਦੇ ਲੈਜੰਡ ਬਲਬੀਰ ਸਿੰਘ ਸੀਨੀਅਰ ਜਿਨ੍ਹਾਂ ਨੇ ਤਿੰਨ ਓਲੰਪਿਕ ਮੈਡਲ ਜਿੱਤੇ, ਦੇ ਦੇਹਾਂਤ ਤੋਂ ਦੁਖੀ ਹਾਂ। ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਤੇ ਹਮੇਸ਼ਾ ਇੱਕ ਪ੍ਰੇਰਣਾ ਰਹੋਗੇ।"

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  6. ਚੈਕ ਰਿਪਬਲਿਕ ਵਿੱਚ ਮੁਫ਼ਤ ਬੀਅਰ

    ਚੈਕ ਰਿਪਬਲਿਕ ਵਿੱਚ ਅੱਜ ਤੋਂ ਬਾਰ ਅਤੇ ਰੈਸਟੋਰੈਂਟ ਦੁਬਾਰਾ ਸ਼ੁਰੂ ਹੋ ਰਹੇ ਹਨ।

    ਚੈਕ ਮੀਡੀਆ ਰਿਪੋਰਟਾਂ ਮੁਤਾਬਕ ਕੋਈ ਵੀ ਗਾਹਕ ਜੋ ਕਿਸੇ ਵੀ ਪਬ ਵਿੱਚ ਬੀਅਰ ਦਾ ਆਰਡਰ ਦੇਵੇਗਾ ਤਾਂ ਉਸ ਨੂੰ ਦੂਜੀ ਬੀਅਰ ਮੁਫ਼ਤ ਮਿਲੇਗੀ।

    Beer

    ਤਸਵੀਰ ਸਰੋਤ, EPA

    ਤਸਵੀਰ ਕੈਪਸ਼ਨ, ਅੱਜ ਤੋਂ ਚੈਕ ਰਿਪਬਲਿਕ ਵਿੱਚ ਬਾਰ ਅਤੇ ਰੈਸਟੋਰੈਂਟ ਮੁੜ ਖੁੱਲ੍ਹ ਰਹੇ ਹਨ
  7. 'ਭਾਰਤ 'ਚ ਜੁਲਾਈ ਦੀ ਸ਼ੁਰੂਆਤ 'ਚ 6,30,000 ਤੋਂ 21 ਲੱਖ ਹੋ ਸਕਦੇ ਹਨ ਕੋਰੋਨਾ ਪੌਜ਼ਿਟਿਵ'

    ਭਾਰਤ ਕੋਵਿਡ -19 ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸਾਂ ਦੀ ਸੂਚੀ ਵਿਚ 10ਵੇਂ ਨੰਬਰ 'ਤੇ ਆ ਗਿਆ ਹੈ।

    ਭਾਰਤ ਵਿੱਚ ਕੋਵਿਡ 19 'ਤੇ ਕੰਮ ਕਰਨ ਵਾਲੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੁਲਾਈ ਤੱਕ ਭਾਰਤ ਵਿੱਚ ਕੁਝ ਲੱਖ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ।

    ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਸੂਚੀ ਵਿੱਚ ਸਭ ਤੋਂ ਉੱਪਰ ਹਨ- ਅਮਰੀਕਾ, ਫਿਰ ਬ੍ਰਾਜ਼ੀਲ, ਰੂਸ, ਯੂਕੇ, ਸਪੇਨ, ਇਟਲੀ, ਫਰਾਂਸ, ਜਰਮਨੀ ਅਤੇ ਤੁਰਕੀ।

    ਸਰਕਾਰੀ ਅੰਕੜੇ ਦੱਸਦੇ ਹਨ ਕਿ ਦੁਨੀਆਂ ਦੀ ਸਭ ਤੋਂ ਵੱਡੀ ਅਬਾਦੀ ਵਾਲੇ ਦੇਸ ਵਿੱਚ ਕੋਰੋਨਾਵਾਇਰਸ ਤੋਂ ਲਾਗ ਦੇ ਮਾਮਲੇ ਹਰ 13 ਦਿਨਾਂ ਵਿੱਚ ਦੁਗਣੇ ਹੋ ਰਹੇ ਹਨ। ਹੁਣ ਸਰਕਾਰ ਨੇ ਵੀ ਲੌਕਡਾਊਨ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ।

    ਖ਼ਬਰਾਂ ਏਜੰਸੀਆਂ ਰਾਇਟਰਜ਼ ਨੇ ਇਸ ਬਾਰੇ ਯੂਨਿਵਰਸਿਟੀ ਆਫ਼ ਮਿਸ਼ੀਗਨ ਵਿੱਚ ਬਾਯੋਸਟੈਟਿਸਟਿਕਸ ਅਤੇ ਮਹਾਂਮਾਰੀ ਰੋਗ ਮਾਹਿਰ ਪ੍ਰੋਫੈੱਸਰ ਭ੍ਰਮਰ ਮੁਖਰਜੀ ਨਾਲ ਗੱਲਬਾਤ ਕੀਤੀ।

    ਪ੍ਰੋਫੈੱਸਰ ਭ੍ਰਮਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਲਾਗ ਦੇ ਮਾਮਲਿਆਂ ਦਾ ਵੱਧਣਾ ਹਾਲੇ ਘੱਟ ਨਹੀਂ ਹੋਇਆ ਹੈ।

    ਮੁਖਰਜੀ ਦੀ ਟੀਮ ਦਾ ਅੰਦਾਜ਼ਾ ਹੈ ਕਿ ਭਾਰਤ ਵਿੱਚ ਜੁਲਾਈ ਦੀ ਸ਼ੁਰੂਆਤ ਵਿੱਚ 6,30,000 ਤੋਂ 21 ਲੱਖ ਲੋਕ ਇਸ ਵਾਇਰਸ ਕਾਰਨ ਬੀਮਾਰ ਹੋ ਸਕਦੇ ਹਨ। ਦੇਸ ਭਰ ਵਿੱਚ ਲਾਗ ਦੇ ਕੁੱਲ ਕੇਸਾਂ ਵਿੱਚ ਪੰਜਵਾ ਹਿੱਸਾ ਇਕੱਲੇ ਮੁੰਬਈ ਸ਼ਹਿਰ ਵਿੱਚ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Coronavirus

    ਤਸਵੀਰ ਸਰੋਤ, Getty Images

  8. ਬਰਨਾਲਾ ਵਿੱਚ ਈਦ ਮੌਕੇ ਘਰਾਂ ਵਿੱਚ ਇਕੱਠ

    ਸੁਖਚਰਨ ਪ੍ਰੀਤ, ਬੀਬੀਸੀ ਪੰਜਾਬੀ ਲਈ:

    ਬਰਨਾਲਾ ਵਿੱਚ ਘਰਾਂ ਵਿੱਚ ਹੀ ਈਦ ਮਨਾਈ ਗਈ।

    ਪਰ ਘਰਾਂ ਵਿੱਚ ਲੋਕਾਂ ਦਾ ਇਕੱਠ ਦੇਖਿਆ ਗਿਆ। ਈਦ ਦੀ ਨਮਾਜ ਪੜ੍ਹਣ ਵੇਲੇ ਕੁਝ ਲੋਕ ਇੱਕ ਘਰ ਵਿੱਚ ਇਕੱਠੇ ਹੋਏ।

    Barnala

    ਤਸਵੀਰ ਸਰੋਤ, Sukhcharan Preet/BBC

    ਤਸਵੀਰ ਕੈਪਸ਼ਨ, ਬਰਨਾਲਾ ਦੇ ਇੱਕ ਘਰ ਵਿੱਚ ਕੁਝ ਇਸ ਤਰ੍ਹਾਂ ਮਨਾਈ ਗਈ ਈਦ
    Barnala

    ਤਸਵੀਰ ਸਰੋਤ, Sukhcharan Preet/BBC

  9. ਬਲਬੀਰ ਸਿੰਘ ਸੀਨੀਅਰ ਜਿਨ੍ਹਾਂ ਦਾ ਮੈਚ ਦੇਖਣ ਆਏ ਸੀ ਨਹਿਰੂ ਅਤੇ ਰਾਜਿੰਦਰ ਪ੍ਰਸਾਦ, ਬਲਬੀਰ ਸਿੰਘ ਸੀਨੀਅਰ ਦਾ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ

    ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਹੋ ਗਿਆ ਹੈ। ਉਹ ਦਿਲ ਦੀ ਤਕਲੀਫ਼ ਕਾਰਨ ਬੀਤੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸਨ।

    ਬਲਬੀਰ ਸਿੰਘ ਦੇ ਦੋਹਤੇ ਕਬੀਰ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬਲਬੀਰ ਸਿੰਘ ਸੀਨੀਅਰ ਭਾਰਤ ਦੀ ਉਸ ਟੀਮ ਦਾ ਹਿੱਸਾ ਰਹੇ ਜਿਸ ਨੇ ਤਿੰਨ ਵਾਰ ਓਲੰਪਿਕ ਗੋਲਡ ਜਿੱਤਿਆ।

    1956 ਦੇ ਮੈਲਬੌਰਨ ਓਲੰਪਿਕਸ ਵਿੱਚ ਤਾਂ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਗੋਲਡ ਜਿੱਤਿਆ ਸੀ।

    Balbir Singh
    ਤਸਵੀਰ ਕੈਪਸ਼ਨ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ ਹੋ ਗਿਆ ਹੈ
    Balbir Singh

    ਤਸਵੀਰ ਸਰੋਤ, Getty Images

    balbir singh

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, 1956 ਓਲੰਪਿਕ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਟੀਮ ਕਪਤਾਨ ਬਲਬੀਰ ਸਿੰਘ ਸੀਨੀਅਰ ਤੇ ਬਾਕੀ ਖਿਡਾਰੀ
  10. ਦਿੱਲੀ ਤੋਂ ਆਉਣ-ਜਾਣ ਵਾਲੀਆਂ ਤਕਰੀਬਨ 80 ਉਡਾਣਾਂ ਰੱਦ

    ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਤੋਂ ਚੱਲਣ ਵਾਲੀਆਂ ਜਾਂ ਪਹੁੰਚਣ ਵਾਲੀਆਂ ਤਕਰਬੀਨ 80 ਉਡਾਣਾਂ ਰੱਦ ਹੋ ਗਈਆਂ ਹਨ।

    ਜਿਸ ਕਾਰਨ ਦਿੱਲੀ ਦੇ ਟਰਮੀਨਲ ਤਿੰਨ 'ਤੇ ਲੋਕ ਪਰੇਸ਼ਾਨ ਹੋ ਰਹੇ ਹਨ।

    ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਉਡਾਣ ਰੱਦ ਹੋਣ ਬਾਰੇ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਗਈ ਸੀ।

    ਲੌਕਡਾਊਨ ਤੋਂ ਬਾਅਦ ਅੱਜ ਭਾਰਤ ਵਿੱਚ ਉਡਾਣਾਂ ਦਾ ਪਹਿਲਾਂ ਦਿਨ ਹੈ।

    ਉਡਾਣਾਂ ਦਾ ਸ਼ਡਿਊਲ ਸਾਰੇ ਹੀ ਹਵਾਈ ਅੱਡਿਆਂ ਤੋਂ ਬਣਾਇਆ ਗਿਆ ਹੈ।

    ਮਹਾਰਾਸ਼ਟਰ ਤੋਂ ਰੋਜ਼ਾਨਾ 25 ਉਡਾਣਾਂ ਜਾਣਗੀਆਂ ਅਤੇ 25 ਹੀ ਆਉਣਗੀਆਂ।

    ਚੇਨੱਈ ਤੋਂ ਪਹੁੰਚਣ ਵਾਲੀਆਂ ਉਡਾਣਾਂ ਦੀ ਗਿਣਤੀ 25 ਤੱਕ ਸੀਮਿਤ ਕੀਤੀ ਗਈ ਹੈ।

    ਪੱਛਮ ਬੰਗਾਲ ਵਿੱਚ 28 ਮਈ ਤੋਂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

  11. ਨਿਊਜ਼ੀਲੈਂਡ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠ ਦੀ ਹੋਵੇਗੀ ਇਜਾਜ਼ਤ

    ਸ਼ੁੱਕਰਵਾਰ ਦੁਪਹਿਰ ਤੋਂ ਨਿਊਜ਼ੀਲੈਂਡ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ।

    ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਐਲਾਨ ਕੀਤਾ ਹੈ।

    ਇਸ ਫੈਸਲੇ ਦਾ ਮਤਲਬ ਹੈ ਕਿ ਧਾਰਮਿਕ ਸੇਵਾਵਾਂ ਦੁਬਾਰਾ ਸ਼ੁਰੂ ਹੋ ਸਕਣਗੀਆਂ ਅਤੇ ਸਸਕਾਰ ਵੇਲੇ ਮੌਜੂਦ ਰਹਿਣ ਵਾਲੇ ਲੋਕਾਂ ਦੀ ਕੋਈ ਸੀਮਾ ਨਹੀਂ ਹੋਵੇਗੀ।

    ਹਾਲਾਂਕਿ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਜ਼ਰੂਰੀ ਹੋਵੇਗੀ।

    ਅਪ੍ਰੈਲ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕੋਰੋਨਾਵਾਇਰਸ ਇਸ ਸਮੇਂ ਨਿਊਜ਼ੀਲੈਂਡ ਵਿੱਚ "ਖਤਮ" ਹੋ ਗਿਆ ਹੈ ਅਤੇ ਦੇਸ ਨੇ ਆਪਣੀਆਂ ਪਾਬੰਦੀਆਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਸ਼ੁੱਕਰਵਾਰ ਦੁਪਹਿਰ ਤੋਂ ਨਿਊਜ਼ੀਲੈਂਡ ਵਿੱਚ 100 ਤੋਂ ਵੱਧ ਲੋਕਾਂ ਦੇ ਇਕੱਠ ਦੀ ਇਜਾਜ਼ਤ ਹੋਵੇਗੀ
  12. ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ 'ਚ ਕੀ ਆਉਂਦੇ ਨੇ ਬਦਲਾਅ

    ਕੋਰੋਨਾਵਾਇਰਸ ਪਿਛਲੇ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ।

    ਕੋਵਿਡ-19 ਦੇ ਨਾਂ ਨਾਲ ਜਾਣੇ ਜਾਂਦੇ ਇਸ ਵਾਇਰਸ ਨੇ ਦੁਨੀਆਂ ਦੇ 180 ਤੋਂ ਵੱਧ ਦੇਸਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।

    ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।

    ਪਰ ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰਨ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ। ਵਧੇਰੀ ਜਾਣਕਾਰੀ ਲਈ ਕਲਿਕ ਕਰੋ।

    ਕੋਰੋਨਾਵਾਇਰਸ

    ਤਸਵੀਰ ਸਰੋਤ, ੁgetty images

    ਤਸਵੀਰ ਕੈਪਸ਼ਨ, ਕੋਵਿਡ-19 ਦੇ ਨਾਂ ਨਾਲ ਜਾਣੇ ਜਾਂਦੇ ਇਸ ਵਾਇਰਸ ਨੇ ਦੂਨੀਆਂ ਦੇ 188 ਦੇਸਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ
  13. ਭਾਰਤ ਵਿੱਚ ਇੱਕ ਦਿਨ 'ਚ ਰਿਕਾਰਡ ਮਾਮਲੇ

    ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 6977 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਜਦੋਂਕਿ 154 ਮੌਤਾਂ ਹੋਈਆਂ ਹਨ।

    ਹੁਣ ਤੱਕ ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ।

    ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਇਸ ਵੇਲੇ 1,38,845 ਪੌਜ਼ਿਟਿਵ ਮਾਮਲੇ ਹੋ ਚੁੱਕੇ ਹਨ।

    ਇਸ ਵਿੱਚੋਂ 77,103 ਕੇਸ ਹਾਲੇ ਐਕਟਿਵ ਹਨ ਜਦੋਂਕਿ 57,720 ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।

    ਹੁਣ ਤੱਕ ਭਾਰਤ ਵਿੱਚ ਕੁੱਲ 4021 ਮੌਤਾਂ ਹੋ ਚੁੱਕੀਆਂ ਹਨ।

    Skip X post
    X ਸਮੱਗਰੀ ਦੀ ਇਜਾਜ਼ਤ?

    ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

    ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।

    End of X post

    Coronavirus

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਭਾਰਤ ਵਿੱਚ ਇਸ ਵੇਲੇ ਕੋਰੋਨਾਵਾਇਰਸ ਦੇ 1,38,845 ਪੌਜ਼ਿਟਿਵ ਮਾਮਲੇ ਹੋ ਚੁੱਕੇ ਹਨ
  14. ਕੋਰੋਨਾਵਾਇਰਸ ਦੇ ਲੱਛਣ ਤੇ ਬਚਾਅ: ਸ਼ੰਕਾਵਾਂ ਦਾ ਨਿਵਾਰਣ ਕਰਨ ਵਾਲੇ 13 ਸਵਾਲਾਂ ਦੇ ਜਵਾਬ

    ਦੁਨੀਆਂ ਦੇ 188 ਦੇਸ ਕੋਰੋਨਾਵਾਇਰਸ ਮਹਾਮਾਰੀ ਦੀ ਮਾਰ ਹੇਠ ਆ ਚੁੱਕੇ ਹਨ।

    ਰਿਪੋਰਟ ਲਿਖੇ ਜਾਣ ਤੱਕ 54 ਲੱਖ ਤੋਂ ਵੱਧ ਲੋਕਾਂ ਦੇ ਕੋਰੋਨਾਗ੍ਰਸਤ ਹੋਣ ਦੀ ਪੁਸ਼ਟੀ ਹੋ ਚੁੱਕੀ ਸੀ ਅਤੇ 3,00,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

    ਪੰਜਾਬ ਸਣੇ ਭਾਰਤ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਸੰਕਟ ਵਿਚ ਘਿਰੇ ਲੋਕਾਂ ਦੇ ਮਨਾਂ ਵਿਚ ਬਹੁਤ ਸਾਰੇ ਸਵਾਲ ਹੋਣਗੇ।

    ਇੱਥੇ ਅਸੀਂ ਤੁਹਾਡੇ ਮਨ ਦੀਆਂ ਕੁਝ ਦੁਬਿਧਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

    ਕੋਰੋਨਾਵਾਇਰਸ
  15. ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਦੇ ਨਵੇਂ ਤਰੀਕੇ ਅਪਣਾ ਰਹੇ ਲੋਕ

    ਕੁਝ ਦੇਸ਼ਾਂ ਵਿੱਚ ਕੋਰੋਨਾਵਾਇਰਸ ਵਿੱਚ ਲੱਗੇ ਲੌਕਡਾਊਨ ਵਿੱਚ ਢਿੱਲ ਦੇ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਰੈਸਟੋਰੈਂਟ, ਪਾਰਕ ਅਤੇ ਧਾਰਮਿਕ ਥਾਵਾਂ 'ਤੇ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਲਈ ਨਵੇਂ ਤਰੀਕੇ ਵਰਤੇ ਜਾ ਰਹੇ ਹਨ।

    ਥਾਈਲੈਂਡ ਦੇ ਬੈਂਕਾਕ ਵਿੱਚ ਪੈਂਗੁਇਨ ਈਟ ਸ਼ਾਬੂ ਰੈਸਟੋਰੈਂਟ ਵਿੱਚ ਲੋਕਾਂ ਨੇ ਖਾਣਾ ਖਾਦਾ। ਪਲਾਸਟਿਕ ਦੇ ਇਨ੍ਹਾਂ ਡਿਵਾਈਡਰਜ਼ ਨਾਲ ਖਾਣਾ ਖਾਣ ਵਾਲਿਆਂ ਵਿੱਚ ਸੋਸ਼ਲ ਡਿਸਟੈਂਸਿੰਗ ਬਰਕਰਾਰ ਰਹੇਗੀ।

    ਲੇਬਰਨ ਦੇ ਬੇਰੂਤ ਦੀ ਮੁਹੰਮਦ ਅਲ-ਅਮੀਨ ਮਸਜਿਦ ਵਿਖੇ ਇਕ ਦੂਜੇ ਤੋਂ ਸੁਰੱਖਿਅਤ ਦੂਰੀ ਬਣਾਉਂਦੇ ਹੋਏ ਨਮਾਜ਼ ਵਿਚ ਲੋਕਾਂ ਨੇ ਹਿੱਸਾ ਲਿਆ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪਾਰਕ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਲੋਕ
    ਕੋਰੋਨਾਵਾਇਰਸ

    ਤਸਵੀਰ ਸਰੋਤ, Reuters

    ਤਸਵੀਰ ਕੈਪਸ਼ਨ, ਰੈਸਟੋਰੈਂਟ ਵਿੱਚ ਪਲਾਸਟਿਕ ਡਿਵਾਈਡਰਜ਼ ਦੇ ਵਿਚਕਾਰ ਖਾਣਾ ਖਾਂਦੇ ਲੋਕ
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਮਸਜਿਦ ਵਿੱਚ ਨਮਾਜ਼ ਪੜ੍ਹਦੇ ਲੋਕ
  16. ਕੋਰੋਨਾਵਾਇਰਸ ਟਿਪਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

    ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਕਈ ਚੀਜ਼ਾਂ ਬਦਲ ਰਹੀਆਂ ਹਨ। ਕੰਮ-ਕਾਜ ਦੇ ਤਰੀਕੇ, ਸਾਫ਼-ਸਫ਼ਾਈ, ਖਾਣ-ਪੀਣ ਦੀਆਂ ਆਦਤਾਂ ਵੀ ਉਨ੍ਹਾਂ ਬਦਲਦੀਆਂ ਚੀਜ਼ਾਂ ਵਿੱਚ ਸ਼ਾਮਲ ਹਨ।

    ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

    ਇਨ੍ਹੀਂ ਦਿਨੀਂ ਕੁਝ ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ? ਵਧੇਰੇ ਜਾਣਕਾਰੀ ਲਈ ਕਲਿਕ ਕਰੋ।

    WHO

    ਤਸਵੀਰ ਸਰੋਤ, iStock

  17. ਕੋਰੋਨਾਵਾਇਰਸ: ਆਸਟਰੀਆ ਦੇ ਰਾਸ਼ਟਰਪਤੀ ਨੇ ਤੋੜਿਆ ਲੌਕਡਾਊਨ ਕਰਫ਼ਿਊ, ਮੰਗੀ ਮੁਆਫ਼ੀ

    ਆਸਟਰੀਆ ਦੇ ਰਾਸ਼ਟਰਪਤੀ ਐਲਗਜ਼ੈਡਰ ਵੈਨ ਡੇਰ ਬੇਲਨ ਨੇ ਕੋਰੋਨਾਵਾਇਰਸ ਕਰਕੇ ਲੱਗੇ ਕਰਫ਼ਿਊ ਤੋੜਨ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ।

    ਉਹ ਰਾਜਧਾਨੀ ਵਿਯੇਨਾ ਦੇ ਇੱਕ ਰੈਸਟੋਰੈਂਟ ਵਿੱਚ ਲੌਕਡਾਊਨ ਦੌਰਾਨ ਤੈਅ ਕੀਤੇ ਨਿਰਧਾਰਤ ਸਮੇਂ ਦੇ ਖ਼ਤਮ ਹੋਣ ਮਗਰੋਂ ਵੀ ਮੌਜੂਦ ਸਨ।

    ਵੈਨ ਡੇਰ ਬੈਲੇਨ, 76, ਨੇ ਕਿਹਾ ਕਿ ਉਨ੍ਹਾਂ ਨੂੰ ਇਤਾਲਵੀ ਰੈਸਟੋਰੈਂਟ ਵਿੱਚ ਦੋਸਤਾਂ ਨਾਲ ਗੱਲਬਾਤ ਕਰਦਿਆਂ ਸਮੇਂ ਦਾ ਧਿਆਨ ਨਹੀਂ ਰਿਹਾ।

    ਉਨ੍ਹਾਂ ਕਿਹਾ, "ਮੈਨੂੰ ਦਿਲੋਂ ਅਫ਼ਸੋਸ ਹੈ। ਇਹ ਇੱਕ ਗਲਤੀ ਸੀ।"

    ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਨੂੰ ਪੁਲਿਸ ਨੇ ਐਤਵਾਰ ਅੱਧੀ ਰਾਤ ਨੂੰ ਰੈਸਟੋਰੈਂਟ ਵਿੱਚ ਦੇਖਿਆ। ਪਰ ਹਾਲ ਹੀ ਵਿੱਚ ਆਏ ਸਰਕਾਰ ਦੇ ਨਿਯਮਾਂ ਅਨੁਸਾਰ ਪਿਛਲੇ ਹਫ਼ਤੇ ਦੁਬਾਰਾ ਖੁੱਲ੍ਹਣ ਵਾਲੇ ਰੈਸਟੋਰੈਂਟ ਅਤੇ ਕੈਫੇ ਰਾਤ ਨੂੰ 11 ਵਜੇ ਤੋਂ ਬਾਅਦ ਬੰਦ ਹੋ ਜਾਣੇ ਚਾਹੀਦੇ ਹਨ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਆਸਟਰੀਆ ਦੇ ਰਾਸ਼ਟਰਪਤੀ ਆਪਣੀ ਪਤਨੀ ਨਾਲ ਇੱਕ ਇਤਾਲਵੀ ਰੈਸਟੋਰੈਂਟ ਦੇ ਬਾਹਰ
  18. ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਮੁਤਾਬਕ ਦੇਸ 'ਚ ਮਹਾਂਮਾਰੀ ਦੇ ਪ੍ਰਕੋਪ ਵਿੱਚ ਹੋਵੇਗਾ ਵਾਧਾ

    ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੇ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿੱਚ ਢਿੱਲ ਦੇਣ ਦੇ ਐਲਾਨ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਅਜੇ ਦੇਸ ਵਿੱਚ ਮਹਾਮਾਰੀ ਦਾ ਪ੍ਰਕੋਪ ਹੋਰ ਵਧੇਗਾ।

    ਸਿਰਿਲ ਰਾਮਾਫੋਸਾ ਨੇ ਕਿਹਾ ਕਿ ਦੇਸ ਵਿੱਚ ਪਿਛਲੇ ਹਫ਼ਤੇ ਵਿੱਚ ਲਗਭਗ 7300 ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ।

    ਇਸ ਦੇ ਬਾਵਜੂਦ, ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਲੌਕਡਾਊਨ ਨੂੰ ਅਣਮਿੱਥੇ ਸਮੇਂ ਲਈ ਬਰਕਰਾਰ ਨਹੀਂ ਰੱਖਿਆ ਜਾ ਸਕਦਾ।

    ਉਨ੍ਹਾਂ ਐਲਾਨ ਕੀਤਾ ਕਿ 1 ਜੂਨ ਤੋਂ ਹੋਰ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।

    ਰਾਮਾਫੋਸਾ ਦਾ ਇਹ ਬਿਆਨ ਜੋਹਾਨਸਬਰਗ ਨੇੜੇ ਇੱਕ ਸੋਨੇ ਦੀ ਇੱਕ ਖਾਨ ਵਿੱਚ ਕੰਮ ਕਰਨ ਵਾਲੇ 164 ਕਾਮਿਆਂ ਦੇ ਕੋਰੋਨਾ ਪੌਜ਼ਿਟਿਵ ਹੋਣ ਮਗਰੋਂ ਆਇਆ।

    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਦੱਖਣੀ ਅਫ਼ਰੀਕਾ ਵਿੱਚ ਕੋਰੋਨਾਵਾਇਰਸ ਕਰਕੇ 429 ਮੌਤਾਂ ਹੋ ਚੁੱਕੀਆਂ ਹਨ
  19. ਕੋਰੋਨਾਵਾਇਰਸ: ਬ੍ਰਾਜ਼ੀਲ ਤੋਂ ਅਮਰੀਕਾ ਆਉਣ ਵਾਲੇ ਵਿਦੇਸ਼ੀ ਲੋਕਾਂ 'ਤੇ ਪਾਬੰਦੀ

    ਅਮਰੀਕਾ ਨੇ ਪਿਛਲੇ 14 ਦਿਨਾਂ ਵਿੱਚ ਬ੍ਰਾਜ਼ੀਲ ਗਏ ਵਿਦੇਸ਼ੀ ਨਾਗਰਿਕਾਂ 'ਤੇ ਯਾਤਰਾ ਪਾਬੰਦੀਆਂ ਲਾ ਦਿੱਤੀਆਂ ਹਨ।

    ਦੱਖਣੀ ਅਮਰੀਕੀ ਦੇਸ਼ ਹਾਲ ਹੀ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਸਬੰਧੀ ਦੁਨੀਆਂ ਦਾ ਦੂਜਾ ਹੌਟਸਪੌਟ ਬਣ ਗਿਆ।

    ਦੇਸ਼ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਬ੍ਰਾਜ਼ੀਲ ਵਿੱਚ 360,000 ਨਾਲੋਂ ਜ਼ਿਆਦਾ ਕੋਰੋਨਾਵਾਇਰਸ ਕੇਸ ਦਰਜ ਹੋਏ ਹਨ, ਜਦਕਿ ਵਾਇਰਸ ਕਰਕੇ 22,000 ਤੋਂ ਵੱਧ ਲੋਕ ਮਰ ਚੁੱਕੇ ਹਨ।

    ਵ੍ਹਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੇਲੇਅ ਮੈਕਨੇਨੀ ਨੇ ਕਿਹਾ ਕਿ ਇਹ ਪਾਬੰਦੀਆਂ ਇਹ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਕਰਨਗੀਆੰ ਕਿ ਅਮਰੀਕਾ ਵਿੱਚ ਨਵੇਂ ਮਾਮਲੇ ਨਾ ਲਿਆਉਂਦੇ ਜਾਣ।

    ਕੋਰੋਨਾਵਾਇਰਸ

    ਤਸਵੀਰ ਸਰੋਤ, AFP via Getty Images

    ਤਸਵੀਰ ਕੈਪਸ਼ਨ, ਬ੍ਰਾਜ਼ੀਲ ਕੋਰੋਨਾਵਾਇਰਸ ਦੇ ਮਾਮਲਿਆਂ ਸਬੰਧੀ ਦੁਨੀਆਂ ਦਾ ਦੂਜਾ ਹੌਟਸਪੌਟ ਬਣ ਗਿਆ