You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਦਿੱਲੀ ਦੇ ਨਿੱਜੀ ਹਸਪਤਾਲਾਂ ’ਚ 20% ਬੈੱਡ ਕੋਵਿਡ-19 ਲਈ ਲਾਜ਼ਮੀ; ਚੀਨ ਨੇ ਕੀਤੇ ਇੱਕ ਦਿਨ ’ਚ 10 ਲੱਖ ਟੈਸਟ

ਅਮਰੀਕਾ ਤੋਂ ਬਾਅਦ ਸਭ ਤੋ ਜ਼ਿਆਦਾ ਕੇਸ ਜਿੱਥੇ ਹਨ ਉਹ ਮੁਲਕ ਬ੍ਰਾਜ਼ੀਲ ਬਣ ਗਿਆ ਹੈ।

ਲਾਈਵ ਕਵਰੇਜ

  1. ਕੋਰੋਨਾਵਾਇਰਸ: ਸਪੇਨ ਵਿੱਚ ਲੌਕਡਾਊਨ ਖ਼ਿਲਾਫ਼ ਕਾਰ ਰੈਲੀ ਰਾਹੀਂ ਪ੍ਰਦਰਸ਼ਨ

    ਸਪੇਨ ਵਿੱਚ ਹਾਜ਼ਾਰਾਂ ਲੋਕਾਂ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਦੇ ਸਰਕਾਰ ਦੇ ਰਵੱਈਆ ਦੇ ਖਿਲਾਫ਼ ਰੋਸ-ਮੁਜ਼ਾਹਰਾ ਕੀਤਾ।

    ਇਸ ਦੌਰਾਨ ਉੱਥੇ ਲੋਕਾਂ ਨੇ ਇੱਕ ਕਾਰ ਰੈਲੀ ਕੱਢੀ ਤੇ ਆਪਣਾ ਰੋਸ ਦਰਸਾਇਆ।

    ਹਾਲਾਂਕਿ, ਉੱਥੋਂ ਦੀ ਸੱਜੇਪੱਖੀ (far-right) ਪਾਰਟੀ ਵੌਕਸ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਗੱਡੀਆਂ ਵਿਚੋਂ ਬਾਹਰ ਨਿਕਲੇ ਬਿਨਾ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਦੇ ਨਾਲ ਕਾਰ ਚਲਾਉਣ।

    ਰਾਜਧਾਨੀ ਮੈਡਰਿਡ ਵਿੱਚ ਪ੍ਰਦਰਸ਼ਾਕਾਰੀਆਂ ਨੇ ਕਾਰ ਵਿਚੋਂ ਸਪੇਨ ਦੇ ਝੰਡੇ ਲਹਿਰਾਏ ਅਤੇ ਪ੍ਰਧਾਨ ਮੰਤਰੀ ਪੈਡਰੋ ਸ਼ੈਨਚਿਜ਼ ਦੇ ਅਸਤੀਫੇ ਦੀ ਮੰਗ ਕੀਤੀ।

  2. ਕੋਰੋਨਾਵਾਇਰਸ: ਹੁਣ ਤੱਕ ਦੀ ਅਪਡੇਟ

    ਅਮਰੀਕਾ ਵਿੱਚ ਮਾਰਚ ਤੋਂ ਬਾਅਦ ਪਹਿਲੀ ਵਾਰ ਮੌਤਾਂ ਦਾ ਅੰਕੜਾ 100 ਤੋਂ ਘੱਟ ਰਿਹਾ ਹੈ। ਨਿਊ ਯੌਰਕ ਦੇ ਗਵਰਨਰ ਅਨੁਸਾਰ ਬੀਤੇ 24 ਘੰਟਿਆਂ ਵਿੱਚ ਉੱਥੇ 84 ਲੋਕਾਂ ਦੀ ਮੌਤ ਹੋਈ ਹੈ।

    ਚੀਨ ਦੇ ਸ਼ਹਿਰ ਵੂਹਾਨ ’ਚ ਇੱਕ ਦਿਨ ’ਚ 14.70 ਲੱਖ ਲੋਕਾਂ ਦਾ ਕੋਰੋਨਾਵਾਇਰਸ ਟੈਸਟ ਕੀਤੇ ਗਏ। ਚੀਨ ਵਿੱਚ ਪਹਿਲੀ ਵਾਰੀ ਕੋਰੋਨਾਵਾਇਰਸ ਦਾ ਇੱਕ ਵੀ ਮਾਮਲਾ ਨਹੀਂ ਆਇਆ ਹੈ।

    ਸਪੇਨ ਵਿੱਚ ਵਿਰੋਧੀ ਪਾਰਟੀ ਦੀ ਅਗਵਾਈ ਵਿੱਚ ਇੱਕ ਕਾਰ ਰੈਲੀ ਜ਼ਰੀਏ ਲੋਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ।

    ਬ੍ਰਾਜ਼ੀਲ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਅਮਰੀਕਾ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਪ੍ਰਭਾਵਿਤ ਦੇਸ ਬਣ ਗਿਆ ਹੈ।

    ਜੌਨ ਹੌਪਕਿੰਨਸ ਯੂਨੀਵਰਸਿਟੀ ਅਨੁਸਾਰ ਪੂਰੀ ਦੁਨੀਆਂ ਵਿੱਚ 52 ਲੱਖ ਤੋਂ ਵੱਧ ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਹਨ।

    ਯੂਕੇ ਜਾਣ ਵਾਲੇ ਲੋਕਾਂ ਨੂੰ ਦੋ ਹਫਤਿਆਂ ਦੀ ਕੁਆਰੰਟੀਨ ਹੋਣਾ ਪਏਗਾ। ਇਹ ਨਿਯਮ 8 ਜੂਨ ਤੋਂ ਲਾਗੂ ਹੋਣਗੇ।

    ਜਰਮਨੀਦੇ ਫਰੈਂਕਫਰਟ ਵਿੱਚ ਇੱਕ ਚਰਚ ਦੀ ਪ੍ਰਾਰਥਨਾ ਸਭਾ ਵਿੱਚ ਹਿੱਸਾ ਲੈਣ ਵਾਲੇ 40 ਲੋਕ ਕੋਰੋਨਾਵਾਇਰਸ ਦਾ ਸ਼ਿਕਾਰ ਹੋਏ ਹਨ। ਇਹ ਸਭਾ 10 ਮਈ ਨੂੰ ਹੋਈ ਸੀ।

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿੱਚ ਆਉਣ ਵਾਲੇ ਹਰ ਸ਼ਖ਼ਸ ਦਾ ਟੈਸਟ ਕੀਤਾ ਜਾਵੇਗਾ ਅਤੇ ਕਿਸੇ ਤਰੀਕੇ ਦੇ ਸਰਟੀਫਿਕੇਟ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ।

  3. ਕੋਰੋਨਾਵਾਇਰਸ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ’ਤੇ ਤੁਹਾਡਾ ਸਵਾਗਤ ਹੈ। ਇਸ ਪੇਜ ਰਾਹੀਂ ਤੁਸੀਂ ਕੋਰੋਨਾਵਾਇਰਸ ਨਾਲ ਜੁੜੀਆਂ ਅਹਿਮ ਖ਼ਬਰਾਂ ਜਾਣ ਸਕਦੇ ਹੋ। ਤੁਸੀਂ 23 ਮਈ ਤੱਕ ਦੇ ਅਪਡੇਟ ਲਈ ਇੱਥੇ ਕਲਿੱਕ ਕਰੋ