ਕੋਰੋਨਾਵਾਇਰਸ ਅਪਡੇਟ: ਵੂਹਾਨ 'ਚ ਇੱਕ ਦਿਨ 'ਚ ਕੀਤੇ ਗਏ 14.70 ਲੱਖ ਟੈਸਟ, ਜੁਲਾਈ ਵਿੱਚ ਸਪੇਨ ਨੂੰ ਵਿਦੇਸ਼ੀ ਸੈਲਾਨੀਆਂ ਲਈ ਖੋਲ੍ਹਣ ਦੀ ਤਿਆਰੀ

ਕੋਰੋਨਾਵਾਇਰਸ ਦੇ ਪੂਰੀ ਦੁਨੀਆਂ ਵਿੱਚ ਮਰੀਜ਼ਾਂ ਦੀ ਗਿਣਤੀ 52 ਲੱਖ ਪਾਰ ਕਰ ਚੁੱਕੀ ਹੈ। ਲੈਟਿਨ ਅਮਰੀਕੀ ਮੁਲਕ ਬ੍ਰਾਜ਼ੀਲ ਵਿੱਚ ਕਹਿਰ ਜਾਰੀ

ਲਾਈਵ ਕਵਰੇਜ

  1. ਹਾਈਡ੍ਰੋਕਸੀਕਲੋਰੋਕੁਈਨ ਦਵਾਈ ਨਾਲ ਕੋਵਿਡ ਮਰੀਜ਼ਾਂ ਲਈ ਮੌਤ ਦਾ ਖ਼ਤਰਾ: ਅਧਿਐਨ

    ਮੈਡੀਕਲ ਜਨਰਲ ਲਾਨਸੈਟ ਦੇ ਇੱਕ ਅਧਿਐਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਜਿਸ ਦਵਾਈ ਨੂੰ ਕੋਵਿਡ-19 ਦੇ ਮਰੀਜ਼ਾਂ ਨੂੰ ਦੇਣ ਲਈ ਕਹਿ ਰਹੇ ਸਨ ਉਹ ਅਸਲ ਵਿੱਚ ਮਰੀਜ਼ ਲਈ ਮੌਤ ਦਾ ਜੋਖ਼ਮ ਵਧਾ ਦਿੰਦੀ ਹੈ।

    ਅਧਿਐਨ ਕਹਿੰਦਾ ਹੈ ਕਿ ਕੋਰੋਨਾਵਾਇਰਸ ਦੇ ਰੋਗੀਆਂ ਨੂੰ ਐਂਟੀ ਮਲੇਰੀਆ ਦਵਾਈ ਹਾਈਡ੍ਰੋਕਸੀਕਲੋਰੋਕੁਈਨ ਦੇਣ ਦਾ ਕੋਈ ਫਾਇਦਾ ਨਹੀਂ ਹੈ।

    ਟਰੰਪ ਨੇ ਕਿਹਾ ਹੈ ਕਿ ਉਹ ਪਬਲਿਕ ਸਿਹਤ ਅਧਿਕਾਰੀਆਂ ਦੀ ਚਿਤਾਵਨੀ ਦੇ ਬਾਵਜੂਦ ਇਹ ਦਵਾਈ ਲੈ ਰਹੇ ਸਨ।

    ਅਧਿਐਨ ਮੁਤਾਬਕ ਇਹ ਦਿਲ ਸਬੰਧੀ ਪਰੇਸ਼ਾਨੀਆਂ ਦਾ ਕਾਰਨ ਬਣ ਸਕਦੀ ਹੈ।

    ਟਰੰਪ ਨੇ ਮੈਡੀਕਲ ਸਲਾਹ ਦੇ ਖ਼ਿਲਾਫ਼ ਜਾ ਕੇ ਲਗਾਤਾਰ ਇਸ ਦਵਾਈ ਦਾ ਗੁਣਗਾਣ ਕੀਤਾ।

    ਇਹ ਦਵਾਈ ਮਲੇਰੀਆ ਗਠੀਆਂ ਵਰਗੇ ਰੋਗਾਂ ਲਈ ਤਾਂ ਠੀਕ ਹੈ ਪਰ ਇਸ ਦੀ ਕੋਰਨਾਵਾਇਰਸ ਲਈ ਕਿਸੇ ਤਰ੍ਹਾਂ ਦੇ ਕਲੀਨੀਕਲ ਟ੍ਰਾਇਲ ਲਈ ਸਿਫ਼ਾਰਿਸ਼ ਨਹੀਂ ਕੀਤੀ ਗਈ ਸੀ।

    ਅਮਰੀਕਾ

    ਤਸਵੀਰ ਸਰੋਤ, Reuters

  2. ਕੋਰੋਨਾਵਾਇਰਸ ਨਾਲ ਸਬੰਧਿਤ ਦੇਸ਼-ਦੁਨੀਆਂ ਦਾ ਅਪਡੇਟ

    • ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਾਮਲੇ 52 ਲੱਖ ਤੋਂ ਪਾਰ ਹੋ ਗਏ ਹਨ ਜਦੋਂਕਿ ਮੌਤਾਂ 3.38 ਲੱਖ ਤੋਂ ਵੱਧ ਹੋ ਚੁੱਕੀਆਂ ਹਨ।
    • ਅਮਰੀਕਾ ਵਿੱਚ ਕੋਰੋਨਾਵਾਇਰਸ ਕਰਕੇ ਸਭ ਤੋਂ ਵੱਧ ਹੋਈਆਂ ਹਨ, ਉੱਥੇ ਕਰੀਬ 95 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਲਾਗ ਕਰਕੇ ਗੁਆਈ ਹੈ।
    • ਯੂਕੇ ਵਿੱਚ ਪਹੁੰਚਣ ਵਾਲੇ ਲੋਕ ਜੇ 14 ਦਿਨਾਂ ਲਈ ਖੁਦ ਨੂੰ ਕੁਆਰੰਟੀਨ ਨਹੀਂ ਕਰਦੇ ਤਾਂ 1000 ਯੂਰੋ ਦਾ ਜੁਰਮਾਨਾ ਲੱਗ ਸਕਦਾ ਹੈ।
    • ਲੈਟਿਨ ਅਮਰੀਕੀ ਮੁਲਕ ਬ੍ਰਾਜ਼ੀਲ ਵਿੱਚ ਕੋਰੋਨਾਵਾਇਰਸ ਦਾ ਕਹਿਰ। ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 20 ਹਜ਼ਾਰ ਤੋਂ ਪਾਰ ਹੋ ਗਈ ਹੈ
    • ਦੱਖਣੀ ਸੂਡਾਨ ਦੇ 10 ਮੰਤਰੀ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।
    • ਭਾਰਤ ਵਿੱਚ 1.18 ਲੱਖ ਤੋਂ ਵੱਧ ਮਾਮਲੇ ਅਤੇ ਹੁਣ ਤੱਕ 3583 ਲੋਕਾਂ ਦੀ ਮੌਤ ਹੋ ਗਈ ਹੈ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ 2029 ਹੋ ਗਏ ਹਨ ਮੌਤਾਂ ਦੀ ਗਿਣਤੀ 39 ਹੋ ਗਈ ਹੈ
    • ਗ੍ਰਹਿ ਮੰਤਰਾਲੇ ਨੇ ਕੁਝ ਓਸੀਆਈ (ਓਵਰਸੀਜ਼ ਸਿਟੀਜ਼ਨਸ ਆਫ਼ ਇੰਡੀਆ) ਕਾਰਡ ਧਾਰਕਾਂ 'ਤੇ ਲਾਈ ਵੀਜ਼ਾ ਅਤੇ ਟਰੈਵਲ ਪਾਬੰਦੀਆਂ ਵਿੱਚ ਕੁਝ ਢਿੱਲ ਦੇਣ ਦਾ ਐਲਾਨ ਕੀਤਾ ਹੈ।
    • ਦੇਸ ਦੇ ਵੱਖ-ਵੱਖ ਹਿੱਸਿਆਂ ਨੂੰ ਜੋੜਨ ਵਾਲੀਆਂ 230 ਰੇਲ ਗੱਡੀਆਂ ਵਿੱਚ ਸਾਰੀਆਂ ਸ਼੍ਰੇਣੀਆਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
    ਕੋਰੋਨਾਵਾਇਰਸ

    ਤਸਵੀਰ ਸਰੋਤ, Getty Images