ਚੀਨੀ ਮਾਹਰਾਂ ਮੁਤਾਬਕ ਵਾਇਰਸ ਰੂਪ ਵਟਾ ਰਿਹਾ, ਕੈਰੀ ਐਲਨ, ਬੀਬੀਸੀ ਮੌਨੀਟਰਿੰਗ
ਚੀਨ ਵਿੱਚ ਮਾਹਰਾਂ ਦਾ ਕਹਿਣਾ ਹੈ ਕਿ ਉਹ ਦੇਸ਼ ਉੱਤਰੀ-ਪੂਰਬੀ ਹਿੱਸੇ ਦੇ ਮਰੀਜ਼ਾਂ ਵਿੱਚ ਮਹਾਂਮਾਰੀ ਦੇ ਪਹਿਲਾਂ ਨਾਲੋਂ ਵੱਖਰੇ ਲੱਛਣ ਦੇਖ ਰਹੇ ਹਨ।
ਇਨ੍ਹਾਂ ਮਰੀਜ਼ਾਂ ਵਿੱਚ ਵੂਹਾਨ ਦੇ ਮਰੀਜ਼ਾਂ ਨਾਲੋਂ ਇਨਕਿਊਬੇਸ਼ਨ ਦਾ ਸਮਾਂ ਵੀ ਲੰਬਾ ਹੈ।
ਉਨ੍ਹਾਂ ਵਿੱਚ ਬੁਖ਼ਾਰ ਨਹੀਂ ਹੈ ਪਰ ਉਨ੍ਹਾਂ ਵਿੱਚ ਗਲੇ ਅਤੇ ਥਕਾਨ ਦੀ ਸ਼ਿਕਾਇਤ ਹੈ। ਕੁਝ ਵਿੱਚ ਤਾਂ ਕੋਈ ਵੀ ਲੱਛਣ ਨਹੀਂ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਨਵੇਂ ਕੇਸਾਂ ਵਿੱਚ ਵਾਇਰਸ ਜ਼ਿਆਦਾ ਦੇਰ ਤੱਕ ਰਹਿੰਦਾ ਹੈ।
ਇਹ ਜਾਣਕਾਰੀ ਚੀਨ ਦੇ ਸਿਰਮੌਰ ਕਿਰਿਟੀਕਲ ਕੇਅਰ ਡਾਕਟਰ ਕਿਊ ਹੈਬੂ ਜੋ ਕਿ ਨੈਸ਼ਨਲ ਹੈਲਥ ਕਮਿਸ਼ਨ ਦੀ ਸਿਖਰਲੀ ਟੀਮ ਦੇ ਮੈਂਬਰ ਵੀ ਹਨ ਨੇ ਇੱਕ ਖ਼ਬਰ ਚੈਨਲ CCTV-13 ਨੂੰ ਇੰਟਰਵਿਊ ਦੌਰਾਨ ਦਿੱਤੀ।
ਨੈਸ਼ਨਲ ਗਲੋਬਲ ਟਾਈਮਜ਼ ਅਖ਼ਬਾਰ ਮੁਤਾਬਕ , ਜਿੱਥੇ ਵੂਹਾਨ ਦੇ ਮਰੀਜ਼ਾਂ ਦੇ ਨਤੀਜੇ ਇੱਕ ਜਾਂ ਦੋ ਹਫ਼ਤੇ ਵਿੱਚ ਨੈਗਿਟੀਵ ਆ ਜਾਦੇ ਸਨ ਪਰ ਹੁਣ ਹਾਲਾਂਕਿ ਇਨ੍ਹਾਂ ਦਾ ਇਲਾਜ ਹੋ ਰਿਹਾ ਹੈ ਪਰ ਲਗਦਾ ਹੈ ਲੋਕ ਜ਼ਿਆਦਾ ਸਮੇਂ ਤੱਕ ਵਾਇਰਸ ਨਾਲ ਲਿਜਾਂਦੇ ਹਨ।
ਸ਼ਿਨਊਆ ਖ਼ਬਰ ਏਜੰਸੀ ਮੁਤਾਬਕ ਉੱਤਰ-ਪੂਰਬੀ ਜਿਲਿਨ ਦੇ ਇਕ ਹਸਪਤਾਲ ਵਿੱਚ ਇਸ ਸਮੇਂ 25 ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, Getty Images





