You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ ਅਪਡੇਟ: ਅਮੀਰ ਮੁਲਕਾਂ ਨੂੰ ਗਰੀਬ ਦੇਸਾਂ ਵੱਲ ਧਿਆਨ ਦੇਣ ਦੀ ਲੋੜ- WHO; ਹਵਾਈ ਸਫ਼ਰ ਲਈ ਸਰਕਾਰ ਨੇ ਜਾਰੀ ਕੀਤੀਆਂ ਇਹ ਗਾਈਡਲਾਈਂਜ਼

ਪੂਰੀ ਦੁਨੀਆਂ ਵਿੱਚ ਮ੍ਰਿਤਕਾਂ ਦੀ ਗਿਣਤੀ 3.28 ਲੱਖ ਤੋਂ ਵੱਧ । ਸਭ ਤੋਂ ਵੱਧ ਅਮਰੀਕਾ ਪ੍ਰਭਾਵਿਤ

ਲਾਈਵ ਕਵਰੇਜ

  1. ਚੀਨੀ ਮਾਹਰਾਂ ਮੁਤਾਬਕ ਵਾਇਰਸ ਰੂਪ ਵਟਾ ਰਿਹਾ, ਕੈਰੀ ਐਲਨ, ਬੀਬੀਸੀ ਮੌਨੀਟਰਿੰਗ

    ਚੀਨ ਵਿੱਚ ਮਾਹਰਾਂ ਦਾ ਕਹਿਣਾ ਹੈ ਕਿ ਉਹ ਦੇਸ਼ ਉੱਤਰੀ-ਪੂਰਬੀ ਹਿੱਸੇ ਦੇ ਮਰੀਜ਼ਾਂ ਵਿੱਚ ਮਹਾਂਮਾਰੀ ਦੇ ਪਹਿਲਾਂ ਨਾਲੋਂ ਵੱਖਰੇ ਲੱਛਣ ਦੇਖ ਰਹੇ ਹਨ।

    ਇਨ੍ਹਾਂ ਮਰੀਜ਼ਾਂ ਵਿੱਚ ਵੂਹਾਨ ਦੇ ਮਰੀਜ਼ਾਂ ਨਾਲੋਂ ਇਨਕਿਊਬੇਸ਼ਨ ਦਾ ਸਮਾਂ ਵੀ ਲੰਬਾ ਹੈ।

    ਉਨ੍ਹਾਂ ਵਿੱਚ ਬੁਖ਼ਾਰ ਨਹੀਂ ਹੈ ਪਰ ਉਨ੍ਹਾਂ ਵਿੱਚ ਗਲੇ ਅਤੇ ਥਕਾਨ ਦੀ ਸ਼ਿਕਾਇਤ ਹੈ। ਕੁਝ ਵਿੱਚ ਤਾਂ ਕੋਈ ਵੀ ਲੱਛਣ ਨਹੀਂ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਨਵੇਂ ਕੇਸਾਂ ਵਿੱਚ ਵਾਇਰਸ ਜ਼ਿਆਦਾ ਦੇਰ ਤੱਕ ਰਹਿੰਦਾ ਹੈ।

    ਇਹ ਜਾਣਕਾਰੀ ਚੀਨ ਦੇ ਸਿਰਮੌਰ ਕਿਰਿਟੀਕਲ ਕੇਅਰ ਡਾਕਟਰ ਕਿਊ ਹੈਬੂ ਜੋ ਕਿ ਨੈਸ਼ਨਲ ਹੈਲਥ ਕਮਿਸ਼ਨ ਦੀ ਸਿਖਰਲੀ ਟੀਮ ਦੇ ਮੈਂਬਰ ਵੀ ਹਨ ਨੇ ਇੱਕ ਖ਼ਬਰ ਚੈਨਲ CCTV-13 ਨੂੰ ਇੰਟਰਵਿਊ ਦੌਰਾਨ ਦਿੱਤੀ।

    ਨੈਸ਼ਨਲ ਗਲੋਬਲ ਟਾਈਮਜ਼ ਅਖ਼ਬਾਰ ਮੁਤਾਬਕ , ਜਿੱਥੇ ਵੂਹਾਨ ਦੇ ਮਰੀਜ਼ਾਂ ਦੇ ਨਤੀਜੇ ਇੱਕ ਜਾਂ ਦੋ ਹਫ਼ਤੇ ਵਿੱਚ ਨੈਗਿਟੀਵ ਆ ਜਾਦੇ ਸਨ ਪਰ ਹੁਣ ਹਾਲਾਂਕਿ ਇਨ੍ਹਾਂ ਦਾ ਇਲਾਜ ਹੋ ਰਿਹਾ ਹੈ ਪਰ ਲਗਦਾ ਹੈ ਲੋਕ ਜ਼ਿਆਦਾ ਸਮੇਂ ਤੱਕ ਵਾਇਰਸ ਨਾਲ ਲਿਜਾਂਦੇ ਹਨ।

    ਸ਼ਿਨਊਆ ਖ਼ਬਰ ਏਜੰਸੀ ਮੁਤਾਬਕ ਉੱਤਰ-ਪੂਰਬੀ ਜਿਲਿਨ ਦੇ ਇਕ ਹਸਪਤਾਲ ਵਿੱਚ ਇਸ ਸਮੇਂ 25 ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

  2. ਅਮਰੀਕਾ ਵਿੱਚ ਲੌਕਡਾਊਨ ਖੋਲ੍ਹਣ ਦੀਆਂ ਤਿਆਰੀਆਂ

    ਲਾਗ ਦੇ ਲਗਾਤਾਰ ਵਧਦੇ ਮਾਮਲਿਆਂ ਅਤੇ 93,000 ਮੌਤਾਂ ਦੇ ਦੌਰਾਨ ਅਮਰੀਕਾ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਲੌਕਡਾਊਨ ਖੋਲ੍ਹਣ ਦੀਆਂ ਤਿਆਰੀਆਂ ਹੋ ਰਹੀਆਂ ਹਨ।

    ਹਾਲਾਂਕਿ ਸੂਬਿਆਂ ਵਿੱਚ ਲਾਗ ਦੇ ਕੇਸਾਂ ਬਾਰੇ ਵੱਖੋ-ਵੱਖ ਰੁਝਾਨ ਹਨ ਪਰ ਸਮੁੱਚੇ ਤੌਰ 'ਤੇ ਪੂਰੇ ਦੇਸ਼ ਵਿੱਚ ਮਾਮਲਿਆਂ ਵਿੱਚ ਕਮੀ ਦੇਖੀ ਜਾ ਰਹੀ ਹੈ।

    ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰ ਜਿਵੇਂ ਨਿਊ ਯਾਰਕ, ਨਿਊ ਜਰਸੀ ਅਤੇ ਵਾਸ਼ਿੰਗਟਨ ਸਟੇਟ ਵਿੱਚ ਮਾਮਲਿਆਂ ਦੀ ਸਭ ਤੋਂ ਵੱਧ ਕਮੀ ਆਈ ਹੈ।

    ਫਿਰ ਵੀ ਐਰੀਜ਼ੋਨਾ ਤੇ ਨੌਰਥ ਕੈਰੋਲਾਈਨਾ ਵਿੱਚ ਮਾਮਲਿਆਂ ਦਾ ਸਾਹਮਣੇ ਆਉਣਾ ਜਾਰੀ ਹੈ।

  3. ਕੋਰੋਨਾਵਾਇਰਸ ਬਾਰੇ 20 ਮਈ ਦਾ ਘਟਨਾਕ੍ਰਮ

    ਪ੍ਰਿਅੰਕਾ ਗਾਂਧੀ ਨੇ ਕਿਉਂ ਕਿਹਾ ਕਿ ਕਾਂਗਰਸ ਵੱਲੋਂ ਮਜ਼ਦੂਰਾਂ ਲਈ ਭੇਜੀਆਂ ਜਾ ਰਹੀਆਂ ਬੱਸਾਂ 'ਤੇ ਬੀਜੇਪੀ ਆਪਣੇ ਝੰਡੇ ਲਾ ਲਵੇ

    ਲੌਕਡਾਊਨ ਦੌਰਾਨ ਪੰਜਾਬ 'ਚ ਜੇ ਤੁਹਾਡੇ ਨਾਲ ਹੋਵੇ ਘਰੇਲੂ ਹਿੰਸਾ ਤਾਂ ਕਿੱਥੇ ਕਰਨਾ ਹੈ ਫੋ਼ਨ

    ਅਮਰੀਕਾ ‘ਚ ਕੋਰੋਨਾਵਾਇਰਸ ਦੀ ਲਾਗ ਦੇ 15 ਲੱਖ ਮਾਮਲੇ ਅਤੇ ਕਰੀਬ 92,000 ਮੌਤਾਂ ਤਾਂ ਫਿਰ ਵੀ ਟਰੰਪ ਨੂੰ ਕਿਸ ਗੱਲ ਦਾ ਮਾਣ ਹੈ

  4. 13 ਸਾਲਾ ਧੀ ਪਿਤਾ ਨੂੰ 1,200 ਕਿਲੋਮੀਟਰ ਸਾਈਕਲ 'ਤੇ ਘਰ ਲੈ ਆਈ

    ਜੋਤੀ ਦੇ ਪਿਤਾ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਬੈਟਰੀ ਰਿਕਸ਼ਾ ਚਲਾਉਂਦੇ ਹਨ ਪਰ ਜਨਵਰੀ ਤੋਂ ਬਿਮਾਰ ਸਨI ਜਦੋਂ ਲੌਕਡਾਊਨ ਲੱਗਿਆ ਤਾਂ ਉਹ ਆਪਣੇ ਪਿਤਾ ਕੋਲ ਸੀI ਫ਼ਿਕਰ ਵਿਚਾਲੇ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੇ ਪਿਤਾ ਨੂੰ ਘਰ ਲੈ ਜਾਏਗੀI

  5. ਤੁਸੀਂ ਆਪਣਾ ਟੈਸਟ ਕਿੱਥੋਂ ਤੇ ਕਿਵੇਂ ਕਰਵਾ ਸਕਦੇ ਹੋ, ਗੁਰਪ੍ਰੀਤ ਕੌਰ ਸੈਣੀ

    ਕੋਵਿਡ-19 ਦੇ ਮੁੱਖ ਲੱਛਣ ਹਨ- ਖਾਂਸੀ ਅਤੇ ਬੁਖਾਰ। ਇਹ ਜ਼ਰੂਰੀ ਨਹੀਂ ਹੈ ਕਿ ਇਹਨਾਂ ਲੱਛਣਾਂ ਦਾ ਮਤਲਬ ਤੁਹਾਨੂੰ ਕੋਰੋਨਾ ਹੋ ਗਿਆ ਹੈ।

    ਇਹ ਆਮ ਫਲੂ ਦੇ ਲੱਛਣ ਵੀ ਹੋ ਸਕਦੇ ਹਨ। ਪਰ ਜੇ ਤੁਹਾਨੂੰ ਡਰ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ?

    ਘਬਰਾਓ ਨਾ ਆਪਣੀ ਜਾਂਚ ਅਤੇ ਟੈਸਟ ਕਰਵਾਉਣ ਦੇ ਕਈ ਤਰੀਕੇ ਹਨ। ਜਿਵੇਂ ਹੈਲਪ ਲਾਈਨ ਉੱਪਰ ਫੋਨ ਕਰਨਾ ਅਤੇ ਪ੍ਰਕਿਰਿਆ ਪੂਰੀ ਕਰਨੀ। ਜਾਂ ਤੁਸੀਂ ਨਿੱਜੀ ਲੈਬ ਵਿੱਚੋਂ ਵੀ ਟੈਸਟ ਕਰਵਾ ਸਕਦੇ ਹੋ।

    ਅਜਿਹੇ ਵਿੱਚ ਜਾਣੋ ਆਪਣੀ ਕੋਰੋਨਾਵਾਇਰਸ ਦੀ ਜਾਂਚ ਕਰਵਾਉਣ ਲਈ ਤੁਹਾਡੇ ਕੋਲ ਕਿਹੜੇ-ਕਿਹੜੇ ਤਰੀਕੇ ਹਨ ਅਤੇ ਇਹ ਕਿਵੇਂ ਕੰਮ ਕਰਦੇ ਹਨ।

    ਪੜ੍ਹੋ ਆਪਣੀ ਜਾਂਚ ਲਈ ਤੁਸੀਂ ਕਿਹੜੇ-ਕਿਹੜੇ ਤਰੀਕੇ ਵਰਤ ਸਕਦੇ ਹੋ।

  6. ਕੋਰੋਨਾਵਾਇਰਸ ਬਾਰੇ ਹੁਣ ਤੱਕ ਦੀਆਂ ਮੁੱਖ ਅਪਡੇਟਸ

    • ਅਮਰੀਕਾ ਦੀ ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਦੁਨੀਆਂ ਭਰ ਵਿੱਚ 49, 95, 712 ਮਾਮਲੇ ਹਨ ਜਦ ਕਿ 3, 28, 095 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
    • ਵਿਸ਼ਵ ਸਿਹਤ ਸੰਗਠਨ ਮੁਤਾਬਕ ਬੁੱਧਵਾਰ 20 ਮਈ ਨੂੰ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਲਗਭਗ 1 ਲੱਖ ਦਾ ਉਛਾਲ ਆਇਆ।
    • ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਸਭ ਤੋਂ ਵਧੇਰੇ ਅਮਰੀਕਾ, ਫਿਰ ਰੂਸ , ਬ੍ਰਾਜ਼ੀਲ ਅਤੇ ਬ੍ਰਿਟੇਨ ਵਿੱਚ ਹਨ।
    • ਭਾਰਤ ਵਿੱਚ ਲਾਗ ਦੇ ਮਾਮਲੇ 1.06 ਲੱਖ ਤੋਂ ਪਾਰ ਪਹੁੰਚ ਗਏ ਹਨ ਅਤੇ 3303 ਜਣਿਆਂ ਦੀ ਜਾਨ ਜਾ ਚੁੱਕੀ ਹੈ।
    • ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਸੀਬੀਐੱਸਈ, ਆਈਸੀਐੱਸਈ ਸਮੇਤ 10 ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਸਮੇਤ ਸਾਰੇ ਸੂਬਿਆਂ ਦੇ ਸਿੱਖਿਆ ਬੋਰਡਾਂ ਨੂੰ ਕੁਝ ਸ਼ਰਤਾਂ ਨਾਲ ਲੌਕਡਾਊਨ ਵਿੱਚ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
    • ਭਾਰਤੀ ਰੇਲ ਅੱਜ ਤੋਂ 200 ਟਰੇਨਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਕਰੇਗੀ ਜਦਕਿ 25 ਮਈ ਤੋਂ ਘਰੇਲੂ ਉਡਾਣਾਂ ਵੀ ਮੁੜ ਸ਼ੁਰੂ ਕੀਤੀਆਂ ਜਾਣਗੀਆਂ
    • ਚੰਡੀਗੜ੍ਹ ਵਿੱਚ ਸੋਸ਼ਲ਼ ਡਿਸਟੈਂਸਿੰਗ ਨਾਲ ਬਸ ਸੇਵਾ ਮੁੜ ਸ਼ੁਰੂ ਹੋ ਗਈ ਹੈ ਅਤੇ ਜਿਸ ਸੀਟ ਉੱਤੇ ਬੈਠਣ ਦੀ ਇਜਾਜ਼ਤ ਹੈ ਉਸ ਉੱਤੇ ਲਿਖਿਆ ਹੋਇਆ ਹੈ।
    • ਵਿਸ਼ਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ 6 ਕਰੋੜ ਹੋਰ ਲੋਕ ਗਰੀਬੀ ਦੀ ਜ਼ਿੰਦਗੀ ਜੀਉਣ ਨੂੰ ਮਜਬੂਰ ਹੋ ਸਕਦੇ ਹਨ।
    • ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੇਸ 2 ਹਜ਼ਾਰ ਤੋਂ ਵੱਧ ਹਨ ਮੌਤਾਂ ਦੀ ਗਿਣਤੀ 38 ਹੋ ਗਈ ਹੈ।

    ਤੁਸੀਂ 20 ਮਈ ਦੀਆਂ ਅਪਡੇਟਸ ਲਈ ਇਸ ਲਿੰਕ ਉੱਤੇ ਵੀ ਜਾ ਸਕਦੇ ਹੋ

  7. ਘਰੇਲੂ ਉਡਾਣਾਂ 25 ਤਰੀਕ ਤੋਂ ਸ਼ੁਰੂ ਹੋਣਗੀਆਂ - ਹਰਦੀਪ ਪੁਰੀ

    ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਲੌਕਡਾਊਨ ਤੋਂ ਬਾਅਦ ਮੁੜ ਸ਼ੁਰੂ ਹੋਣ ਵਾਲੀ ਹਵਾਈ ਸੇਵਾ ਵਿੱਚ ਵਿਚਾਲੇ ਦੀ ਸੀਟ ਖਾਲੀ ਰੱਖਣਾ ਵਿਵਹਾਰਕ ਨਹੀਂ ਹੈ।

    ਉਨ੍ਹਾਂ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਕਿਹਾ, “ਜੇ ਵਿਚਕਾਰ ਦੀ ਸੀਟ ਖਾਲ੍ਹੀ ਰੱਖੀ ਵੀ ਜਾਵੇ ਤਾਂ ਵੀ ਸੋਸ਼ਲ ਡਿਸਟੈਨਸਿੰਗ ਸਹੀ ਤਰੀਕੇ ਨਾਲ ਨਹੀਂ ਹੋਵੇਗੀ। ਜੇ ਅਜਿਹਾ ਕੀਤਾ ਵੀ ਤਾਂ ਕਿਰਾਏ 33 ਫੀਸਦ ਤੱਕ ਵਧਾਉਣੇ ਪੈਣਗੇ।

    ਕੇਂਦਰੀ ਮੰਤਰੀ ਨੇ ਕਿਹਾ ਕਿ 25 ਤਰੀਕ ਤੋਂ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਜੇ ਤਜਰਬਾ ਚੰਗਾ ਰਿਹਾ ਤਾਂ ਉਡਾਣਾਂ ਦੀ ਗਿਣਤੀ ਨੂੰ ਵਧਾਇਆ ਵੀ ਜਾ ਸਕਦਾ ਹੈ।

  8. 200 ਨਾਨ-ਏਸੀ ਟਰੇਨਾਂ ਵਿੱਚ ਅੱਜ ਤੋਂ ਸ਼ੁਰੂ ਹੋਵੇਗਾ ਰਿਜ਼ਰਵੇਸ਼ਨ

    ਭਾਰਤੀ ਰੇਲ ਨੇ ਪਹਿਲੀ ਜੂਨ ਤੋਂ ਚੱਲਣ ਵਾਲੀਆਂ 200 ਨਾਨ-ਏਸੀ ਟਰੇਨਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ।

    ਇਨ੍ਹਾਂ ਟਰੇਨਾਂ ਵਿੱਚ 21 ਮਈ ਸਵੇਰੇ 10 ਤੋਂ ਸੀਟਾਂ ਰਾਖਵੀਆਂ ਕਰਵਾਈਆਂ ਜਾ ਸਕਣਗੀਆਂ।

    ਇਹ ਟਰੇਨਾਂ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਘਰੇਲੂ ਸੂਬਿਆਂ ਵਿੱਚ ਪਹੁੰਚਾਉਣ ਲਈ ਚਲਾਈਆਂ ਜਾ ਰਹੀਆਂ ਸ਼੍ਰਮਿਕ ਟਰੇਨਾਂ ਤੋਂ ਵੱਖਰੀਆਂ ਹੋਣਗੀਆਂ।

    ਇਨ੍ਹਾਂ ਟਰੇਨਾਂ ਵਿੱਚ, ਏਸੀ, ਨਾਨ-ਏਸੀ ਅਤੇ ਜਰਨਲ ਡੱਬੇ ਹੋਣਗੇ। ਸਾਰਿਆਂ ਵਿੱਚ ਹੀ ਰਾਖਵਾਂਕਰਣ ਹੋ ਸਕੇਗਾ।

    ਜਰਨਲ ਕੋਚ ਵਿੱਚ ਬੁੱਕਿੰਗ ਲਈ ਸੈਕੰਡ ਸਿਟਿੰਗ ਦਾ ਕਿਰਾਇਆ ਲਿਆ ਜਾਵੇਗਾ ਤੇ ਬੁਕਿੰਗ ਸਿਰਫ਼ ਆਈਆਰਟੀਸੀ ਦੀ ਵੈਬਸਾਈਟ ਜਾਂ ਮੋਬਾਈਲ ਐਪ ਰਹੀਂ ਹੀ ਹੋ ਸਕੇਗੀ।

  9. ਮਹਾਂਮਾਰੀ ਦਾ ਜਾਣਾ ਅਜੇ ਬਹੁਤ ਦੂਰ-WHO

    ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਬੁੱਧਵਾਰ ਨੂੰ ਚੇਤਾਇਆ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਦਾ ਜਾਣਾ ਅਜੇ ਬਹੁਤ ਦੂਰ ਹੈ।

    ਬੁੱਧਵਾਰ ਨੂੰ 24 ਘੰਟਿਆਂ ਵਿੱਚ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ1,06,000 ਨਵੇਂ ਮਾਮਲੇ ਰਿਪੋਰਟ ਹੋਣ ਤੋਂ ਬਾਅਦ ਸੰਗਠਨ ਮੁਖੀ ਨੇ ਇਹ ਟਿੱਪਣੀ ਕੀਤੀ।

    ਉਨ੍ਹਾਂ ਨੇ ਕਿਹਾ ਪਿਛਲੇ 24 ਘੰਟਿਆਂ ਵਿੱਚ 1,06,000 ਕੇਸ ਰਿਪੋਰਟ ਹੋਏ ਹਨ। ਜਦੋਂ ਤੋਂ ਬਿਮਾਰੀ ਸ਼ੁਰੂ ਹੋਈ ਇਹ ਇੱਕ ਦਿਨ ਵਿੱਚ ਸਾਹਮਣੇ ਆਉਣ ਵਾਲੇ ਸਭ ਤੋਂ ਜ਼ਿਆਦਾ ਕੇਸ ਹਨ।

    ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਵਿੱਚੋਂ ਲਗਭਗ ਦੋ ਤਿਆਹੀ ਕੇਸ ਸਿਰਫ਼ ਚਾਰ ਦੇਸ਼ਾਂ ਵਿੱਚੋ ਰਿਪੋਰਟ ਹੋਏ ਹਨ।