ਭਾਰਤ ਵਿੱਚ ਪਿਛਲੇ
24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 5,609 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਦੇਸ ਵਿੱਚ ਕੋਰੋਨਾਵਾਇਰਸ ਦੇ ਪੌਜਿਟਿਵ ਮਾਮਲਿਆਂ ਦੀ
ਕੁੱਲ ਗਿਣਤੀ 1,12,359 ਤੱਕ ਪਹੁੰਚ ਗਈ ਹੈ।
ਸਿਹਤ ਮੰਤਰਾਲੇ
ਅਨੁਸਾਰ ਹੁਣ ਤੱਕ 45,299 ਲੋਕ ਕੋਰੋਨਾ ਦੀ ਲਾਗ ਤੋਂ ਠੀਕ ਹੋ ਚੁੱਕੇ ਹਨ। ਉੱਥੇ
ਹੀਕੋਰੋਨਾ ਕਾਰਨ ਦੇਸ ਵਿੱਚ ਕੁੱਲ 3435 ਮੌਤਾਂ ਹੋ ਚੁੱਕੀਆਂ ਹਨ।
ਦੇਸ ਵਿੱਚ ਸਭ ਤੋਂ
ਜ਼ਿਆਦਾ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਬਾਅਦ ਤਾਮਿਲਨਾਡੂ,
ਗੁਜਰਾਤ ਅਤੇ
ਦਿੱਲੀ ਸਭ ਤੋਂ ਅੱਗੇ ਹਨ।
ਹੁਣ ਤੱਕ
ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਕਾਰਨ 39,297 ਲੋਕ ਸੰਕਰਮਿਤ ਹੋਏ ਹਨਜਦੋਂ ਕਿ ਤਾਮਿਲਨਾਡੂ ਵਿੱਚ 13,191, ਗੁਜਰਾਤ ਵਿੱਚ 12,537 ਅਤੇ ਦਿੱਲੀ ਵਿੱਚ 11,088 ਕੋਰੋਨਾ ਸੰਕਰਮਿਤ ਹਨ।
ਇਸ ਦੇ ਨਾਲ ਹੀਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ 1,390 ਮੌਤਾਂ ਮਹਾਰਾਸ਼ਟਰ ਵਿੱਚ ਅਤੇ ਗੁਜਰਾਤ ਵਿੱਚ 749 ਮੌਤਾਂ ਹੋਈਆਂ ਹਨ।