ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 48 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 3.18 ਲੱਖ।
ਦੁਨੀਆਂ ਵਿੱਚ ਸਭ ਤੋਂ ਵੱਧ ਮੌਤਾਂ ਅਮਰੀਕਾ ਵਿੱਚ (92
ਹਜ਼ਾਰ) ਹੋਈਆਂ ਹਨ। ਉਸ ਤੋਂ ਬਾਅਦ ਬ੍ਰਿਟੇਨ ਵਿੱਚ 30 ਹਜ਼ਾਰ ਮੌਤਾਂ ਹੋਈਆਂ ਹਨ। ਜਦ ਕਿ
ਪੁਸ਼ਟ ਕੇਸਾਂ ਦੇ ਮਾਮਲੇ ਵਿੱਚ ਰੂਸ ਦੂਜੇ ਨੰਬਰ ’ਤੇ ਹੈ।
ਬ੍ਰਿਟੇਨ ਦੀ ਕੈਂਬਰਿਜ ਯੂਨੀਵਰਸਿਟੀ ਨੇ ਸਾਲ 2020-21
ਦੇ ਅਕਾਦਮਿਕ ਵਰ੍ਹੇ ਲਈ ਆਹਮੋ-ਸਾਹਮਣੇ ਲੱਗਣ ਵਾਲੀਆਂ ਕਲਾਸਾਂ ਤੋਂ ਫ਼ਿਲਹਾਲ ਆਪਣੇ ਆਪ ਨੂੰ
ਦੂਰ ਕਰ ਲਿਆ ਹੈ।
ਪੰਜਾਬ ਵਿੱਚ ਮਾਮਲੇ 1980 ਹੋ ਚੁੱਕੇ ਹਨ ਤੇ 37 ਮੌਤਾਂ ਹੋ ਚੁੱਕੀਆਂ ਹਨ। ਕੈਪਟਨ ਅਮਰਿੰਦਰ ਨੇ ਕਿਹਾ ਹੁਣ ਤੱਕ 2 ਲੱਖ ਪਰਵਾਸੀ ਮਜ਼ਦੂਰਾਂ ਨੇ ਛੱਡਿਆ ਪੰਜਾਬ। ਸੂਬੇ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਹੁਣ ਡੀਡੀ ਪੰਜਾਬੀ ਰਾਹੀਂ ਸ਼ੁਰੂ ਕੀਤੀ ਹੈ।
ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਦਾ ਅੰਕੜਾ ਇਕ ਲੱਖ
ਨੂੰ ਪਾਰ ਕਰ ਗਿਆ ਹੈ ਅਤੇ ਇਸ ਦੇ ਨਾਲ ਹੀ ਜੌਨਸ ਹੌਪਕਿੰਸ ਯੂਨੀਵਰਸਿਟੀ ਅਨੁਸਾਰ, ਭਾਰਤ ਹੁਣ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਧ ਲਾਗ ਦੇ ਮਾਮਲਿਆਂ ਵਾਲਾ
ਦੇਸ ਹੋ ਗਿਆ ਹੈ।
ਭਾਰਤੀ ਰੇਲਵੇ ਮੁਤਾਬਕ ਪਹਿਲੀ ਜੂਨ ਤੋਂ ਰੋਜ਼ਾਨਾ 200 ਗ਼ੈਰ-ਏਸੀ ਰੇਲ
ਗੱਡੀਆਂ ਚਲਾਈਆਂ ਜਾਣਗੀਆਂ।
ਕੋਰੋਨਾਵਨਾਵਾਇਰਸ ਮਹਾਂਮਾਰੀ ਕਾਰਨ ਸਾਡੇ ਵਾਤਾਵਰਣ ਵਿੱਚ ਵੱਡੇ ਬਦਲਾਅ
ਆਏ ਹਨ। ਸਾਇੰਸਦਾਨਾਂ ਮੁਤਾਬਕ ਲੌਕਡਾਊਨ ਕਾਰਨ ਦੁਨੀਆਂ ਵਿੱਚ ਨਿਕਲਣ ਵਾਲੀ ਕਾਰਬਨ ਡਾਈਆਕਸਾਈਡ ਵਿੱਚ
17 ਫ਼ੀਸਦੀ ਦੀ ਕਮੀ ਆਈ ਹੈ।