ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਤੋਂ 2 ਲੱਖ ਪਰਵਾਸੀ ਮਜ਼ਦੂਰ ਜੱਦੀ
ਸੂਬਿਆਂ ਵਿੱਚ ਜਾ ਚੁੱਕਾ ਹੈ।
ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸੂਬੇ ਵਿੱਚੋਂ 10 ਲੱਖ ਨੌਕਰੀਆਂ ਖ਼ਤਮ ਹੋਈਆਂ ਹਨ।
ਅਮਰੀਕਾ ਤੋਂ 161 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਇਹ
ਵਿਸ਼ੇਸ਼ ਜਹਾਜ਼ ਅੱਜ ਅੰਮ੍ਰਿਤਸਰ ਉਤਰੇਗਾ।
ਭਾਰਤ ਵਿਚ ਕੋਰੋਨਾ ਲਾਗ ਦੇ ਕੁੱਲ ਮਾਮਲੇ 96 ਹਜ਼ਾਰ ਪਾਰ ਕਰ ਗਏ ਹਨ
ਅਤੇ ਮੌਤਾਂ ਦੀ ਗਿਣਤੀ ਵੀ 3000 ਹੋ ਗਈ ਹੈ।
ਲੌਕਡਾਊਨ 4.0 ਦੌਰਾਨ ਦਿੱਲੀ ਤੋਂ ਨੋਇਡਾ ਤੇ ਗਾਜ਼ਿਆਬਾਦ ਜਾਣ ਦੀ ਛੂਟ
ਮਿਲ ਗਈ ਹੈ।
ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦਾ ਬੱਚਿਆਂ ਤੇ ਬਜ਼ੁਰਗਾਂ ਨਾਲ ਪੈਦਲ
ਚੱਲ ਕੇ ਜੱਦੀ ਸੂਬਿਆਂ ਨੂੰ ਜਾਣ ਦਾ ਸਿਲਸਿਲਾ ਜਾਰੀ ਹੈ।
ਯੂਕੇ ਨੇ ਸੁੰਘਣ ਅਤੇ ਸੁਆਦ ਦੀ ਕਮੀ ਨੂੰ ਹੁਣ ਕੋਵਿਡ-19 ਦੇ ਲੱਛਣਾਂ
ਦੀ ਅਧਿਕਾਰਤ ਸੂਚੀ ਵਿੱਚ ਸ਼ਾਮਲ ਕੀਤਾ ਹੈ।
ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ
ਨੂੰ ਪਾਰ ਕਰ ਗਈ ਹੈ।
ਦੱਖਣੀ ਸੂਡਾਨ ਦੇ ਉੱਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਨ੍ਹਾਂ ਦੀ ਪਤਨੀ ਤੇ
ਮੁਲਕ ਦੀ ਰੱਖਿਆ ਮੰਤਰੀ ਐਜ਼ਿਲਨਾ ਟੋਨੀ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।
ਮੌਡਰਨਾ ਕੰਪਨੀ ਦੇ ਟਰਾਇਲ ਵਿੱਚ ਹਿੱਸਾ ਲੈਣ ਵਾਲੇ ਪਹਿਲੇ 8 ਲੋਕਾਂ ਦੀ
ਰਿਪੋਟਰ ਤੋਂ ਪਤਾ ਲੱਗਿਆ ਹੈ ਕਿ ਐਂਟੀਬਾਡੀਜ਼ ਨੂੰ ਪ੍ਰਭਾਵਹੀਣ ਕੀਤਾ ਜਾ ਸਕਦਾ ਹੈ।
ਕੋਰੋਨਾ ਲਾਗ ਤੋਂ ਬਚਣ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਹਾਈਡ੍ਰੋਕਸੀਕੋਰੋਨਕੁਇਨ
(ਮਲੇਰੀਆ ਦੀ ਦਵਾਈ) ਲੈ ਰਹੇ ਹਨ।
ਫਰਾਂਸ ਨੇ ਧਾਰਮਿਕ ਸਥਾਨਾਂ ਤੋਂ ਲੌਕਡਾਊਨ ਦੀਆਂ ਪਾਬੰਦੀਆਂ ਹਟਾਈਆਂ
ਚਿਲੀ ਵਿੱਚ ਲੌਕਡਾਊਨ ਦੌਰਾਨ ਖਾਣੇ ਦੀ ਕਮੀ ਖ਼ਿਲਾਫ਼ ਮੁਜ਼ਾਹਰੇ,
ਪੁਲਿਸ ਨੇ ਕੀਤਾ ਲਾਠੀਚਾਰਜ ਤੇ ਮਾਰੀਆਂ ਪਾਣੀ ਦੀਆਂ ਬੌਛਾੜਾਂ
ਜਰਮਨੀ ਤੇ ਫਰਾਂਸ ਨੇ 500 ਅਰਬ ਯੂਰੋ ਦੀ ਇਮਦਾਦ ਯੂਰਪੀਅਨ ਮੈਂਬਰ
ਦੇਸਾਂ ਨੂੰ ਦੇਣ ਦਾ ਟੀਚਾ ਤੈਅ ਕੀਤਾ ਹੈ।
ਇਰਾਨ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 7000 ਹੋ ਗਈ ਹੈ।
ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਕਿਹਾ ਹੈ ਕਿ ਉਨ੍ਹਾਂ ਕੋਰੋਨਾ ਖ਼ਿਲਾਫ਼ ਪੂਰੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ
ਨਾਲ ਕੰਮ ਕੀਤਾ ਹੈ।
ਕੋਰੋਨਾ ਕਾਰਨ ਮੌਤਾਂ ਦਾ ਗਲੋਬਲ ਅੰਕੜਾ 48 ਲੱਖ ਨੇੜੇ ਪਹੁੰਚ ਗਿਆ ਹੈ
ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 3.18 ਲੱਖ ਹੋ ਗਈ ਹੈ।