ਮੁੰਬਈ ਦੇ ਬਾਂਦਰਾ ਸਟੇਸ਼ਨ 'ਤੇ ਸੈਂਕੜੇ ਪਰਵਾਸੀ ਮਜ਼ਦੂਰਾਂ ਦੀ ਭੀੜ ਲੱਗੀ
ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਸੈਂਕੜੇ ਲੋਕਾਂ ਦੀ ਭੀੜ ਇਕ 'ਸ਼੍ਰਮਿਕ ਸਪੈਸ਼ਲ ਟਰੇਨ' ’ਤੇ ਚੜ੍ਹਨ ਲਈ ਜਮ੍ਹਾ ਹੋ ਗਈ ਸੀ ਜਿਸ ਨੂੰ ਪੁਲਿਸ ਨੇ ਲਾਠੀਚਾਰਜ ਕਰਕੇ ਭਜਾ ਦਿੱਤਾ ਹੈ।
ਪੁਲਿਸ ਅਨੁਸਾਰ 'ਇਹ ਸਪਸ਼ੈਲ ਟਰੇਨ ਮੁੰਬਈ ਤੋਂ ਬਿਹਾਰ ਜਾਣ ਲਈ ਪਲੇਟਫਾਰਮ 'ਤੇ ਪਹੁੰਚੀ ਸੀ ਜਿਸ ਵਿੱਚ ਬੈਠਣ ਲਈ ਲੋਕ ਵੀ ਸਟੇਸ਼ਨ 'ਤੇ ਪਹੁੰਚ ਗਏ ਜਿਨ੍ਹਾਂ ਨੇ ਇਸ ਲਈ ਰਜਿਸਟਰੇਸ਼ਨ ਨਹੀਂ ਕੀਤਾ ਸੀ।'
ਖ਼ਬਰਾਂ ਏਜੰਸੀ ਏਐਨਆਈ ਦੇ ਅਨੁਸਾਰ ਰਜਿਸਟਰੇਸ਼ਨ ਕਰਕੇ ਸਟੇਸ਼ਨ ਪਹੁੰਚੇ ਤਕਰੀਬਨ ਹਜ਼ਾਰ ਯਾਤਰੀਆਂ ਨੂੰ ਹੀ ਇਸ ਟ੍ਰੇਨ ਵਿੱਚ ਚੜ੍ਹਨ ਦਿੱਤਾ ਗਿਆ।